PERL/C3/Exception-and-error-handling-in-PERL/Punjabi
From Script | Spoken-Tutorial
Time | Narration |
00:01 | PERL ਵਿੱਚ Exception and error handling ‘ਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ। |
00:06 | ਇਸ ਟਿਊਟੋਰਿਅਲ ਵਿੱਚ ਅਸੀ ਹੇਠਾਂ ਦਿੱਤੇ ਗਿਆਂ ਬਾਰੇ ਸਿਖਾਂਗੇ:
ਐਰਰਸ ਕੈਚ (ਗਲਤੀਆਂ ਲੱਭਣਾ) ਕਰਨਾ ਅਤੇ ਐਕਸੈਪਸ਼ੰਸ ਹੈਂਡਲ ਕਰਨਾ। |
00:12 | ਇਸ ਟਿਊਟੋਰਿਅਲ ਲਈ ਮੈਂ ਵਰਤੋ ਕਰ ਰਿਹਾ ਹਾਂ:
ਉਬੰਟੁ ਲਿਨਕਸ 12.04 ਆਪਰੇਟਿੰਗ ਸਿਸਟਮ , Perl 5.14.2 ਅਤੇ , gedit ਟੈਕਸਟ ਐਡਿਟਰ |
00:23 | ਤੁਸੀਂ ਆਪਣੀ ਪਸੰਦ ਦੇ ਕਿਸੇ ਵੀ ਟੈਕਸਟ ਐਡਿਟਰ ਦੀ ਵਰਤੋਂ ਕਰ ਸਕਦੇ ਹੋ। |
00:27 | ਇਸ ਟਿਊਟੋਰਿਅਲ ਦੀ ਨਕਲ ਲਈ ਤੁਹਾਨੂੰ ਪਰਲ ਪ੍ਰੋਗਰਾਮਿੰਗ ਦਾ ਕਾਰਜਕਾਰੀ ਗਿਆਨ ਹੋਣਾ ਚਾਹੀਦਾ ਹੈ। |
00:32 | ਜੇਕਰ ਨਹੀਂ ਤਾਂ ਸਪੋਕਨ ਟਿਊਟੋਰਿਅਲ ਵੈਬਸਾਈਟ ‘ਤੇ ਸੰਬੰਧਿਤ ਪਰਲ ਸਪੋਕਨ ਟਿਊਟੋਰਿਅਲਸ ਵੇਖੋ। |
00:39 | ਜਦੋਂ ਇੱਕ ਐਰਰ ਆਉਂਦੀ ਹੈ, ਤਾਂ ਐਕਸੈਪਸ਼ਨ ਹੈਂਡਲਿੰਗ ਪ੍ਰੋਗਰਾਮ ਸਧਾਰਨ ਨਿਸ਼ਪਾਦਨ ਪਾਥ ਤੋਂ ਇੱਕ ਪ੍ਰੋਗਰਾਮ ਦੇ ਨਿਸ਼ਪਾਦਨ ਨੂੰ ਵਿਚਲਿਤ ਕਰਦਾ ਹੈ। |
00:47 | ਐਰਰ ਹੈਂਡਲਿੰਗ ਐਪਲੀਕੇਸ਼ਨ ਨੂੰ ਖ਼ਤਮ ਕੀਤੇ ਬਿਨਾਂ ਪ੍ਰੋਗਰਾਮ ਨੂੰ ਫੇਰ ਪ੍ਰਾਪਤ ਕਰਨ ਲਈ ਮਦਦ ਕਰਦਾ ਹੈ। |
00:53 | ਅਸੀ ਕਈ ਤਰੀਕਿਆਂ ਨਾਲ ਇੱਕ ਐਰਰ ਨੂੰ ਪਹਿਚਾਣ ਅਤੇ ਟਰੈਪ ਕਰ ਸਕਦੇ ਹਾਂ। ਅਸੀ Perl ਵਿੱਚ ਕੁੱਝ ਆਮ ਤੌਰ ਤੇ ਵਰਤੇ ਜਾਣ ਵਾਲੇ ਮੈਥਡਸ ਵੇਖਾਂਗੇ। |
01:01 | warn ਫੰਕਸ਼ਨ ਅਗਲੀ ਪ੍ਰਕਿਰਿਆ ਤੋਂ ਬਿਨਾਂ ਕੇਵਲ ਇੱਕ ਵਾਰਨਿੰਗ ਮੈਸੇਜ ਦਿੰਦਾ ਹੈ। |
01:07 | die ਫੰਕਸ਼ਨ ਤੁਰੰਤ ਹੀ ਨਿਸ਼ਪਾਦਨ ਨੂੰ ਖ਼ਤਮ ਕਰਦਾ ਹੈ ਅਤੇ ਐਰਰ ਮੈਸੇਜ ਦਿਖਾਉਂਦਾ ਹੈ। |
01:13 | ਹੁਣ ਇੱਕ ਸੈਂਪਲ ਪ੍ਰੋਗਰਾਮ, ਜੋ ਅਸੀਂ ਪਹਿਲਾਂ ਹੀ ਸੇਵ ਕੀਤਾ ਹੈ, ਨੂੰ ਪ੍ਰਯੋਗ ਕਰਕੇ die ਫੰਕਸ਼ਨ ਨੂੰ ਸਮਝਦੇ ਹਾਂ। |
01:20 | ਟਰਮੀਨਲ ਉੱਤੇ ਜਾਓ ਅਤੇ ਟਾਈਪ ਕਰੋ: gedit die dot pl ampersand ਅਤੇ ਐਂਟਰ ਦਬਾਓ। |
01:29 | ਇਹ die.pl ਫਾਈਲ ਵਿੱਚ ਕੋਡ ਹੈ। ਹੁਣ ਕੋਡ ਸਮਝਦੇ ਹਾਂ। |
01:35 | ਇੱਥੇ, ਅਸੀਂ divide ਨਾਮਕ ਇੱਕ ਫੰਕਸ਼ਨ ਪਰਿਭਾਸ਼ਿਤ ਕੀਤਾ ਹੈ ਜੋ ਦੋ ਇਨਪੁਟ ਪੈਰਾਮੀਟਰਸ ਲੈਂਦਾ ਹੈ। ਜੋਕਿ dollar numerator ਅਤੇ dollar denominator ਹਨ । |
01:46 | ਐਟ ਦ ਰੇਟ ਅੰਡਰਸਕੋਰ (@_) ਇੱਕ ਸਪੇਸ਼ਲ ਵੇਰੀਏਬਲ ਹੈ ਜੋ ਫੰਕਸ਼ਨ ਨੂੰ ਪੈਰਾਮੀਟਰ ਸੂਚੀ ਪਾਸ ਕਰਨ ਵਿੱਚ ਵਰਤੋ ਹੁੰਦਾ ਹੈ । |
01:53 | ਜੇਕਰ ਡਿਨੋਮੀਨੇਟਰ ਜੀਰੋ ਹੁੰਦਾ ਹੈ ਤਾਂ die ਫੰਕਸ਼ਨ ਸਕਰਿਪਟ ਨੂੰ ਛੱਡ ਦੇਵੇਗਾ। |
01:57 | ਇਹ ਯੂਜਰ ਦੇ ਪੜ੍ਹਨ ਲਈ ਐਰਰ ਮੈਸੇਜ ਵੀ ਦਿਖਾਵੇਗਾ। ਨਹੀਂ ਤਾਂ ਇਹ ਆਉਟਪੁਟ ਪ੍ਰਿੰਟ ਕਰੇਗਾ। |
02:05 | ਇਹ ਫੰਕਸ਼ਨ ਕਾਲ ਸਟੇਟਮੈਂਟਸ ਹਨ। |
02:08 | ਪਹਿਲਾਂ ਦੋ ਵਾਰ, ਫੰਕਸ਼ਨ ਨਿਸ਼ਪਾਦਿਤ ਹੁੰਦਾ ਹੈ ਕਿਉਂਕਿ ਦੂਜਾ ਪੈਰਾਮੀਟਰ ਜੀਰੋ ਨਹੀਂ ਹੈ। |
02:15 | ਤੀਜੀ ਵਾਰ, ਡਿਨੋਮੀਨੇਟਰ ਵੈਲਿਊ ਜੀਰੋ ਹੈ, ਅਤ: die ਫੰਕਸ਼ਨ ਨਿਸ਼ਪਾਦਿਤ ਹੁੰਦਾ ਹੈ । |
02:23 | ਆਖਰੀ divide ਫੰਕਸ਼ਨ ਨਿਸ਼ਪਾਦਿਤ ਨਹੀਂ ਕੀਤਾ ਜਾਵੇਗਾ ਕਿਉਂਕਿ die ਫੰਕਸ਼ਨ ਸਕਰਿਪਟ ਬੰਦ ਕਰ ਦਿੰਦਾ ਹੈ। |
02:29 | ਪ੍ਰੋਗਰਾਮ ਨੂੰ ਸੇਵ ਕਰਨ ਲਈ Ctrl + S ਦਬਾਓ। |
02:32 | ਹੁਣ ਪ੍ਰੋਗਰਾਮ ਨੂੰ ਨਿਸ਼ਪਾਦਿਤ ਕਰੋ। |
02:35 | ਟਰਮੀਨਲ ਉੱਤੇ ਵਾਪਸ ਜਾਓ ਅਤੇ ਟਾਈਪ ਕਰੋ: perl die dot pl ਅਤੇ ਐਂਟਰ ਦਬਾਓ। |
02:43 | ਇੱਥੇ ਦਿਖਾਏ ਹੋਏ ਦੀ ਤਰ੍ਹਾਂ ਆਉਟਪੁੱਟ ਦਿੱਸਦਾ ਹੈ। Cant divide by zero ! |
02:49 | ਇਹ ਉਹ ਐਰਰ ਮੈਸੇਜ ਹੈ ਜੋ die ਸਟੇਟਮੈਂਟ ਵਿੱਚ ਅਸੀਂ ਪ੍ਰੋਗਰਾਮ ਵਿੱਚ ਦਿੱਤਾ ਹੈ। |
02:54 | ਅੱਗੇ, ਅਸੀ ਵੇਖਾਂਗੇ ਕਿ ਐਰਰ ਨੂੰ ਹੈਂਡਲ ਕਰਨ ਵਿੱਚ eval ਫੰਕਸ਼ਨ ਕਿਵੇਂ ਪ੍ਰਯੋਗ ਹੁੰਦਾ ਹੈ। |
03:00 | eval ਫੰਕਸ਼ਨ ਰਣ-ਟਾਇਮ ਐਰਰਸ ਜਾਂ ਐਕਸੈਪਸ਼ੰਸ ਨੂੰ ਹੈਂਡਲ ਕਰਨ ਲਈ ਪ੍ਰਯੋਗ ਹੁੰਦਾ ਹੈ। |
03:06 | ਉਦਾਹਰਣ ਦੇ ਲਈ, ਬਿਲਟ-ਇਨ ਐਰਰਸ ਜਿਵੇਂ out of memory, divide by zero ਜਾਂ ਯੂਜਰ ਡਿਫਾਇੰਡ ਐਰਰਸ |
03:14 | eval ਫੰਕਸ਼ਨ ਲਈ ਜਨਰਲ ਸਿੰਟੈਕਸ ਇੱਥੇ ਵਖਾਇਆ ਜਾਂਦਾ ਹੈ। |
03:19 | ਡਾਲਰ ਐਕਸਕਲੇਮੇਸ਼ਨ ($! ) ਵਿਸ਼ੇਸ਼ ਵੇਰੀਏਬਲ ਐਰਰ ਮੈਸੇਜ ਰੱਖਦਾ ਹੈ, ਜੇਕਰ ਕੋਈ ਹੈ । |
03:25 | ਨਹੀਂ ਤਾਂ, ਡਾਲਰ ਐਕਸਕਲੇਮੇਸ਼ਨ ($!) ਇੱਕ ਖਾਲੀ ਸਟਰਿੰਗ ਰੱਖਦਾ ਹੈ। ਜਿਸਦਾ ਮਤਲੱਬ ਹੈ ਇਹ false ਦੀ ਤਰ੍ਹਾਂ ਮੁਲਾਂਕਿਤ ਕੀਤਾ ਜਾਂਦਾ ਹੈ। |
03:33 | ਇੱਕ ਸੈਂਪਲ ਪ੍ਰੋਗਰਾਮ ਪ੍ਰਯੋਗ ਕਰਕੇ eval ਫੰਕਸ਼ਨ ਨੂੰ ਸਮਝਦੇ ਹਾਂ। ਟਰਮੀਨਲ ਉੱਤੇ ਜਾਓ। |
03:40 | ਟਾਈਪ ਕਰੋ: gedit eval dot pl ampersand ਅਤੇ ਐਂਟਰ ਦਬਾਓ। |
03:47 | eval dot pl ਫਾਈਲ ਵਿੱਚ ਸਕਰੀਨ ਉੱਤੇ ਦਿਖਾਏ ਹੋਏ ਦੀ ਤਰ੍ਹਾਂ ਨਿਮਨ ਕੋਡ ਟਾਈਪ ਕਰੋ। ਹੁਣ ਮੈਂ ਕੋਡ ਸਮਝਾਉਂਦਾ ਹਾਂ। |
03:54 | ਇੱਥੇ, ਸਾਡੇ ਉਦਾਹਰਣ ਵਿੱਚ, open FILE die ਸਟੇਟਮੈਂਟ ਨੂੰ ਕਾਲ ਕਰਦਾ ਹੈ, ਜੇਕਰ ਫਾਈਲ test.dat ਨੂੰ ਖੋਲ੍ਹਣ ਵਿੱਚ ਇਸਨੂੰ ਕੋਈ ਸਮੱਸਿਆ ਹੁੰਦੀ ਹੈ। |
04:05 | ਪਰਲ ਆਖਰੀ eval ਬਲਾਕ ਵਿਚੋਂ ਵੇਰੀਏਬਲ ਡਾਲਰ ਐਕਸਕਲੇਮੇਸ਼ਨ ($! ) ਤੱਕ ਸਿਸਟਮ ਐਰਰ ਮੈਸੇਜ ਦਿੰਦਾ ਹੈ। |
04:13 | ਫਾਈਲ ਨੂੰ ਸੇਵ ਕਰਨ ਲਈ Ctrl + S ਦਬਾਓ। |
04:17 | ਟਰਮੀਨਲ ਉੱਤੇ ਵਾਪਸ ਜਾਓ ਅਤੇ ਟਾਈਪ ਕਰੋ: perl eval dot pl ਅਤੇ ਐਂਟਰ ਦਬਾਓ। |
04:25 | ਇੱਥੇ ਦਿਖਾਏ ਹੋਏ ਦੀ ਤਰ੍ਹਾਂ ਸਿਸਟਮ ਐਰਰ ਮੈਸੇਜ ਦਿਸਦਾ ਹੈ। |
04:30 | ਹੁਣ ਇੱਕ ਹੋਰ ਉਦਾਹਰਣ ਵੇਖਦੇ ਹਾਂ। ਇਸ ਸਮੇਂ ਅਸੀ ਇੱਕ ਐਰਰ ਮੈਸੇਜ ਵੇਖਾਂਗੇ ਜੋ $ @ ( ਡਾਲਰ ਐਟ ਦ ਰੇਟ) ਦੀ ਵਰਤੋਂ ਕਰਕੇ eval ਫੰਕਸ਼ਨ ਵਲੋਂ ਰਿਟਰਨ ਹੁੰਦਾ ਹੈ। |
04:40 | ਹੁਣ eval dot pl ਫਾਈਲ ਉੱਤੇ ਵਾਪਸ ਜਾਂਦੇ ਹਾਂ। |
04:44 | ਸਕਰੀਨ ਉੱਤੇ ਦਿਖਾਏ ਹੋਏ ਦੀ ਤਰ੍ਹਾਂ ਕੋਡ ਟਾਈਪ ਕਰਦੇ ਹਾਂ। |
04:48 | ਅਸੀ ਫੰਕਸ਼ਨ average ਉੱਤੇ ਇਨਪੁਟ ਪੈਰਾਮੀਟਰਸ $ total, $ count ਕਾਲ ਕਰ ਰਹੇ ਹਾਂ। |
04:56 | ਜੇਕਰ count ਜੀਰੋ ਹੈ ਤਾਂ ਸਾਨੂੰ ਇੱਕ ਐਰਰ ਮਿਲਣ ਦੀ ਸੰਭਾਵਨਾ ਹੈ। |
05:00 | ਇੱਥੇ, ਜੋਕਿ die ਸਟੇਟਮੈਂਟ ਵਲੋਂ ਹੈਂਡਲ ਕੀਤਾ ਜਾਂਦਾ ਹੈ । |
05:04 | eval ਵਲੋਂ ਰਿਟਰਨ ਕੀਤਾ ਗਿਆ ਐਰਰ ਮੈਸੇਜ, $@ ( ਡਾਲਰ ਏਟ ਦ ਰੇਟ) ਪ੍ਰਯੋਗ ਕਰਕੇ ਵਿਖਾਇਆ ਜਾਂਦਾ ਹੈ। |
05:11 | ਜੇਕਰ ਨਹੀਂ ਤਾਂ ਇਹ Average ਵੈਲਿਊ ਨੂੰ ਪ੍ਰਿੰਟ ਕਰੇਗਾ। |
05:15 | ਫਾਈਲ ਨੂੰ ਸੇਵ ਕਰਨ ਲਈ Ctrl+S ਦਬਾਓ। ਹੁਣ ਮੈਂ ਪ੍ਰੋਗਰਾਮ ਨਿਸ਼ਪਾਦਿਤ ਕਰਦਾ ਹਾਂ। |
05:22 | ਟਰਮੀਨਲ ਉੱਤੇ ਵਾਪਸ ਜਾਓ ਅਤੇ ਟਾਈਪ ਕਰੋ: perl eval.pl ਅਤੇ ਐਂਟਰ ਦਬਾਓ। |
05:31 | ਆਉਟਪੁੱਟ ਇੱਥੇ ਦਿਖਾਏ ਹੋਏ ਦੀ ਤਰ੍ਹਾਂ ਦਿਸਦਾ ਹੈ। |
05:35 | ਇਸਦੇ ਨਾਲ ਅਸੀਂ ਇਸ ਟਿਊਟੋਰਿਅਲ ਦੇ ਅੰਤ ਵਿੱਚ ਆ ਗਏ ਹਾਂ। ਚਲੋ ਇਸਦਾ ਸਾਰ ਕਰਦੇ ਹਾਂ। |
05:41 | ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ ਕਿ ਕਿਵੇਂ:
ਐਰਰਸ ਕੈਚ ਕਰਦੇ ਹਨ ਅਤੇ , ਐਕਸੈਪਸ਼ੰਸ ਹੈਂਡਲ ਕਰਦੇ ਹਨ। |
05:47 | ਅਸਾਈਨਮੈਂਟ ਦੇ ਤੌਰ ਤੇ ਹੇਠਾਂ ਦਿੱਤੇ ਨੂੰ ਕਰੋ ਆਪਣੀ ਲਿਨਕਸ ਮਸ਼ੀਨ ਉੱਤੇ 5 ਕਰਮਚਾਰੀਆਂ ਦੇ ਨਾਮਾਂ ਦੇ ਨਾਲ ਇੱਕ ਫਾਈਲ emp.txt ਬਣਾਓ। |
05:57 | emp.txt ਦੀ ਆਗਿਆ ਨੂੰ ਕੇਵਲ READ ਵਿੱਚ ਬਦਲੋ। |
06:02 | ਨੋਟ: change permission ਵਿਕਲਪ ਲਈ ਸਪੋਕਨ ਟਿਊਟੋਰਿਅਲ ਵੈਬਸਾਈਟ ‘ਤੇ ਸੰਬੰਧਿਤ ਲਿਨਕਸ ਸਪੋਕਨ ਟਿਊਟੋਰਿਅਲਸ ਨੂੰ ਵੇਖੋ। |
06:10 | WRITE ਮੋਡ ਵਿੱਚ emp.txt ਫਾਈਲ ਖੋਲ੍ਹਣ ਲਈ ਇੱਕ ਪਰਲ ਪ੍ਰੋਗਰਾਮ ਲਿਖੋ ਅਤੇ ਇਸ ਉੱਤੇ ਕੁੱਝ ਕਰਮਚਾਰੀ ਦੇ ਨਾਮਾਂ ਨੂੰ ਜੋੜੋ। |
06:19 | ਜੇਕਰ open ਜਾਂ write ਆਪਰੇਸ਼ੰਸ ਅਸਫਲ ਹੁੰਦੇ ਹਨ ਤਾਂ eval ਪ੍ਰਯੋਗ ਕਰਕੇ ਉਚਿਤ ਐਰਰ ਮੈਸੇਜ ਪ੍ਰਿੰਟ ਕਰੋ। |
06:26 | ਹੇਠਾਂ ਦਿੱਤੇ ਲਿੰਕ ‘ਤੇ ਉਪਲੱਬਧ ਵੀਡਿਓ ਸਪੋਕਨ ਟਿਊਟੋਰਿਅਲ ਪ੍ਰੋਜੇਕਟ ਦਾ ਸਾਰ ਕਰਦੀ ਹੈ। ਕ੍ਰਿਪਾ ਕਰਕੇ ਇਸਨੂੰ ਡਾਊਂਨਲੋਡ ਕਰੋ ਅਤੇ ਵੇਖੋ। |
06:33 | ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ:
ਸਪੋਕਨ ਟਿਊਟੋਰਿਅਲਸ ਦੀ ਵਰਤੋਂ ਕਰਕੇ ਵਰਕਸ਼ਾਪਾਂ ਲਗਾਉਂਦੀ ਹੈ ਅਤੇ , ਆਨਲਾਇਨ ਟੈਸਟ ਪਾਸ ਕਰਨ ਵਾਲਿਆਂ ਨੂੰ ਪ੍ਰਮਾਣ ਪੱਤਰ ਦਿੰਦੇ ਹਨ। |
06:42 | ਜ਼ਿਆਦਾ ਜਾਣਕਾਰੀ ਲਈ ਕ੍ਰਿਪਾ ਕਰਕੇ ਸਾਨੂੰ ਲਿਖੋ। |
06:46 | ਸਪੋਕਨ ਟਿਊਟੋਰਿਅਲ ਪ੍ਰੋਜੈਕਟ ਭਾਰਤ ਸਰਕਾਰ ਦੇ MHRD ਦੇ NMEICT ਦੁਆਰਾ ਪ੍ਰਮਾਣਿਤ ਹੈ। |
06:53 | ਇਸ ਮਿਸ਼ਨ ‘ਤੇ ਜ਼ਿਆਦਾ ਜਾਣਕਾਰੀ ਇਸ ਲਿੰਕ ‘ਤੇ ਉਪਲੱਬਧ ਹੈ । http://spoken-tutorial.org\NMEICT-Intro |
06:58 | ਆਈ.ਆਈ.ਟੀ.ਬੰਬੇ ਤੋਂ ਮੈਂ ਅਮਰਜੀਤ ਤੁਹਾਡੇ ਤੋਂ ਇਜਾਜ਼ਤ ਲੈਂਦਾ ਹਾਂ । ਸਾਡੇ ਨਾਲ ਜੁੜਨ ਲਈ ਧੰਨਵਾਦ । |