PERL/C3/Access-Modifiers-in-PERL/Punjabi

From Script | Spoken-Tutorial
Jump to: navigation, search
Time Narration
00:01 Access Modifiers in PERL ਉੱਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ ।
00:07 ਇਸ ਟਿਊਟੋਰਿਅਲ ਵਿੱਚ ਅਸੀ ਇਹਨਾਂ ਦੇ ਬਾਰੇ ਵਿੱਚ ਸਿਖਾਂਗੇ:

ਸਕੋਪ ਆਫ ਵੇਰੀਏਬਲਸ Private ਵੇਰੀਏਬਲਸ Dynamically scoped ਵੇਰੀਏਬਲਸ Global ਵੇਰੀਏਬਲਸ

00:19 ਇਸ ਟਿਊਟੋਰਿਅਲ ਲਈ ਮੈਂ ਵਰਤੋ ਕਰ ਰਿਹਾ ਹਾਂ:

ਉਬੰਟੁ ਲਿਨਕਸ 12.04 ਆਪਰੇਟਿੰਗ ਸਿਸਟਮ Perl 5.14.2 ਅਤੇ gedit ਟੈਕਸਟ ਐਡੀਟਰ

00:32 ਤੁਸੀ ਆਪਣੀ ਪਸੰਦ ਦੇ ਕਿਸੇ ਵੀ ਟੈਕਸਟ ਐਡੀਟਰ ਦੀ ਵਰਤੋ ਕਰ ਸਕਦੇ ਹੋ।
00:36 ਤੁਹਾਨੂੰ Perl ਪ੍ਰੋਗਰਾਮਿੰਗ ਦਾ ਬੁਨਿਆਦੀ ਗਿਆਨ ਹੋਣਾ ਚਾਹੀਦਾ ਹੈ ।
00:40 ਜੇਕਰ ਨਹੀਂ ਤਾਂ ਸਪੋਕਨ ਟਿਊਟੋਰਿਅਲ ਵੈਬਸਾਈਟ ਉੱਤੇ ਸੰਬੰਧਿਤ Perl ਸਪੋਕਨ ਟਿਊਟੋਰਿਅਲਸ ਨੂੰ ਵੇਖੋ ।
00:47 ਹੁਣ ਵੇਰੀਏਬਲਸ ਦੇ ਸਕੋਪ ਦੀ ਜਾਣ ਪਹਿਚਾਣ ਨਾਲ ਸ਼ੁਰੂ ਕਰਦੇ ਹਾਂ।
00:51 ਵੇਰੀਏਬਲ ਦਾ ਸਕੋਪ ਕੋਡ ਦਾ ਉਹ ਖੇਤਰ ਹੈ ਜਿਸ ਵਿੱਚ ਵੇਰੀਏਬਲ ਐਕਸੈਸ ਕੀਤਾ ਜਾ ਸਕਦਾ ਹੈ।
00:58 ਦੂੱਜੇ ਸ਼ਬਦਾਂ ਵਿੱਚ, ਇਹ ਵੇਰੀਏਬਲਸ ਦੀ ਦ੍ਰਿਸ਼ਟਤਾ (visibility) ਨੂੰ ਦਿਖਾਉਂਦਾ ਹੈ।
01:03 ਪਹਿਲਾਂ, ਅਸੀ Perl ਵਿੱਚ my, local ਅਤੇ our ਮੌਡੀਫਾਇਰਸ ਦੇ ਬਾਰੇ ਵਿੱਚ ਚਰਚਾ ਕਰਾਂਗੇ।
01:10 my ਦਾ ਮਤਲੱਬ ਹੈ Private variables ,
01:13 local ਦਾ ਮਤਲੱਬ ਹੈ Dynamically scoped variables ,
01:17 our ਦਾ ਮਤਲੱਬ ਹੈ Global variables.
01:20 my ਕੀਵਰਡ ਦੇ ਨਾਲ ਘੋਸ਼ਿਤ ਹੋਏ ਵੇਰੀਏਬਲਸ ਉਸ ਬਲਾਕ ਦੇ ਬਾਹਰ ਸਕੋਪ ਗਵਾ ਦੇਣਗੇ ਜਿਸ ਵਿੱਚ ਉਹ ਘੋਸ਼ਿਤ ਹੋਏ ਹਨ।
01:28 ਤੁਸੀ ਇੱਕ ਵੇਰੀਏਬਲ ਨੂੰ ਵੈਲਿਊ ਦਿੱਤੇ ਬਿਨਾਂ ਘੋਸ਼ਿਤ ਕਰ ਸਕਦੇ ਹੋ, ਜਿਵੇਂ

My $fvalue ਸੈਮੀਕੋਲਨ

01:37 ਤੁਸੀ ਇੱਕ ਵੇਰੀਏਬਲ ਨੂੰ ਵੈਲਿਊ ਅਸਾਇਨ ਕਰਕੇ ਵੀ ਘੋਸ਼ਿਤ ਕਰ ਸਕਦੇ ਹੋ, ਜਿਵੇਂ
01:43 my $fValue = 1 ਸੈਮੀਕੋਲਨ
01:48 my $fname = ਡਬਲ ਕੋਟਸ ਵਿੱਚ Rahul ਸੈਮੀਕੋਲਨ
01:55 ਇਸੇ my ਸਟੇਟਮੈਂਟ ਦੇ ਨਾਲ ਕਾਫੀ ਸਾਰੇ ਵੇਰੀਏਬਲਸ ਨੂੰ ਘੋਸ਼ਿਤ ਕਰਨ ਲਈ ਸਿੰਟੈਕਸ ਇਸ ਪ੍ਰਕਾਰ ਹੈ:
02:02 my ਬਰੈਕੇਟ ਖੋਲੋ $fname ਕੌਮਾ $lname ਕੌਮਾ $age ਬਰੈਕੇਟ ਬੰਦ ਕਰੋ ਸੈਮੀਕੋਲਨ
02:12 ਹੁਣ ਇੱਕ ਸੈਂਪਲ ਪ੍ਰੋਗਰਾਮ ਦਾ ਪ੍ਰਯੋਗ ਕਰਕੇ private ਵੇਰੀਏਬਲਸ ਨੂੰ ਸਮਝਦੇ ਹਾਂ।
02:17 ਮੇਰੇ ਕੋਲ ਪਹਿਲਾਂ ਤੋਂ ਹੀ ਸੈਂਪਲ ਪ੍ਰੋਗਰਾਮ ਹੈ। ਮੈਂ ਇਸਨੂੰ gedit ਟੈਕਸਟ ਐਡੀਟਰ ਵਿੱਚ ਖੋਲ੍ਹਦਾ ਹਾਂ।
02:24 ਟਰਮੀਨਲ ਖੋਲੋ ਅਤੇ ਟਾਈਪ ਕਰੋ: gedit scope ਹਾਈਫਨ my ਡਾਟ pl ampersand ਅਤੇ ਐਂਟਰ ਦਬਾਓ।
02:34 Scope-my dot pl ਫਾਇਲ ਹੁਣ gedit ਵਿੱਚ ਖੁਲਦੀ ਹੈ।
02:39 ਸਕਰੀਨ ਉੱਤੇ ਦਿਖਾਏ ਹੋਏ ਦੀ ਤਰ੍ਹਾਂ ਜੇਠਾਂ ਲਿਖੇ ਕੋਡ ਨੂੰ ਟਾਈਪ ਕਰੋ। ਹੁਣ ਮੈਂ ਕੋਡ ਸਮਝਾਉਂਦਾ ਹਾਂ।
02:46 ਇੱਥੇ, ਮੈਂ my ਕੀਵਰਡ ਦੇ ਨਾਲ ਇੱਕ private ਵੇਰੀਏਬਲ $fname ਘੋਸ਼ਿਤ ਕੀਤਾ ਹੈ।
02:52 ਅਤੇ ਇਸਨੂੰ ਵੈਲਿਊ Raghu ਅਸਾਇਨ ਕੀਤੀ ਹੈ।
02:56 ਇਸ ਬਲਾਕ ਵਿੱਚ, print ਸਟੇਟਮੈਂਟ fname ਵੇਰੀਏਬਲ ਜੋਕਿ Raghu ਹੈ ਉਸ ਵਿੱਚ ਵੈਲਿਊ ਪ੍ਰਿੰਟ ਕਰਦਾ ਹੈ।
03:04 ਅਗਲੇ ਬਲਾਕ ਵਿੱਚ, ਮੈਂ ਉਸੀ private ਵੇਰੀਏਬਲ $fname ਨੂੰ “Other” ਵੈਲਿਊ ਅਸਾਇਨ ਕੀਤੀ ਹੈ।
03:11 ਸੋ ਪ੍ਰਿੰਟ ਸਟੇਟਮੈਂਟ ਇਸ ਵਿਸ਼ੇਸ਼ ਬਲਾਕ ਵਿੱਚ Other ਪ੍ਰਿੰਟ ਕਰੇਗਾ।
03:17 ਇਸ ਪ੍ਰੋਗਰਾਮ ਵਿੱਚ ਆਖਰੀ ਪ੍ਰਿੰਟ ਸਟੇਟਮੈਂਟ ਕੋਈ ਆਊਟਪੁੱਟ ਪ੍ਰਿੰਟ ਨਹੀਂ ਕਰੇਗਾ।
03:23 ਅਜਿਹਾ ਇਸਲਈ ਹੈ ਕਿਉਂਕਿ ਪਹਿਲਾਂ ਪਰਿਭਾਸ਼ਿਤ ਬਲਾਕਸ ਦੇ ਸਕੋਪ ਤੋਂ ਬਾਹਰ, fname ਨੂੰ ਕੋਈ ਵੈਲਿਊ ਅਸਾਇਨ ਨਹੀਂ ਹੈ।
03:32 ਹੁਣ ਫਾਇਲ ਸੇਵ ਕਰਨ ਲਈ Ctrl+S ਦਬਾਓ।
03:37 ਹੁਣ ਪ੍ਰੋਗਰਾਮ ਨੂੰ ਚਲਾਉਂਦੇ ਹਾਂ।
03:40 ਟਰਮੀਨਲ ਉੱਤੇ ਵਾਪਸ ਜਾਓ ਅਤੇ ਟਾਈਪ ਕਰੋ perl scope ਹਾਈਫਨ my ਡਾਟ pl ਅਤੇ ਐਂਟਰ ਦਬਾਓ।
03:49 ਆਊਟਪੁੱਟ ਇਸ ਤਰ੍ਹਾਂ ਦਿਸਦਾ ਹੈ:

Block 1: Raghu Block 2: Other Outside Block: ਕੋਈ ਆਊਟਪੁੱਟ ਨਹੀਂ ।

03:59 ਸੋ, my ਵੇਰੀਏਬਲ ਦਾ ਸਕੋਪ ਕੇਵਲ ਕੋਡ ਦੇ ਇੱਕ ਵਿਸ਼ੇਸ਼ ਬਲਾਕ ਵਿੱਚ ਐਕਸੈਸ ਕੀਤਾ ਜਾਂਦਾ ਹੈ ।
04:06 ਹੁਣ, ਮੌਜੂਦਾ ਪ੍ਰੋਗਰਾਮ ਨੂੰ ਥੋੜ੍ਹਾ ਜਿਹਾ ਬਦਲਦੇ ਹਾਂ।
04:10 ਹੁਣ ਆਖਰੀ ਪ੍ਰਿੰਟ ਸਟੇਟਮੈਂਟ ਤੋਂ ਪਹਿਲਾਂ ਬਲਾਕਸ ਦੇ ਬਾਹਰ my $fname = ਡਬਲ ਕੋਟਸ ਵਿੱਚ John ਸੈਮੀਕੋਲਨ ਜੋੜਦੇ ਹਾਂ। ਬਦਲਾਵਾਂ ਨੂੰ ਸੇਵ ਕਰੋ।
04:23 ਟਰਮੀਨਲ ਉੱਤੇ ਵਾਪਸ ਜਾਓ ਅਤੇ ਪਹਿਲਾਂ ਦੀ ਤਰ੍ਹਾਂ ਚਲਾਓ।
04:28 ਦਿਖਾਏ ਹੋਏ ਆਊਟਪੁੱਟ ਦਾ ਵਿਸ਼ਲੇਸ਼ਣ ਕਰੋ।
04:32 ਆਸ ਹੈ ਤੁਸੀ ਬਲਾਕ ਵਿੱਚ ਅਤੇ ਬਲਾਕ ਤੋਂ ਬਾਹਰ my ਵੇਰੀਏਬਲ ਪ੍ਰਯੋਗ ਕਰਨ ਦਾ ਸਕੋਪ ਸਮਝਣ ਵਿੱਚ ਸਮਰੱਥਾਵਾਨ ਹੋ।
04:41 ਅੱਗੇ, ਅਸੀ Perl ਵਿੱਚ dynamically scoped variable ਦੇ ਬਾਰੇ ਵਿੱਚ ਵੇਖਾਂਗੇ ।
04:47 Local ਕੀਵਰਡ global ਵੇਰੀਏਬਲ ਨੂੰ ਇੱਕ ਅਸਥਾਈ ਸਕੋਪ ਦਿੰਦਾ ਹੈ ।
04:52 ਵੇਰੀਏਬਲ ਅਸਲੀ ਬਲਾਕ ਤੋਂ ਕਾਲ ਹੋਏ ਕਿਸੇ ਵੀ ਫੰਕਸ਼ਨ ਲਈ ਦ੍ਰਿਸ਼ਮਾਨ ਹੁੰਦਾ ਹੈ।
04:58 ਤੁਸੀ ਇਸ ਤਰ੍ਹਾਂ local ਵੇਰੀਏਬਲ ਘੋਸ਼ਿਤ ਕਰ ਸਕਦੇ ਹੋ:

local $ fValue = 100 ਸੈਮੀਕੋਲਨ local $ fname = ਡਬਲ ਕੋਟਸ ਵਿੱਚ Rakesh ਸੈਮੀਕੋਲਨ

05:13 ਹੁਣ ਇੱਕ ਸੈਂਪਲ ਪ੍ਰੋਗਰਾਮ ਪ੍ਰਯੋਗ ਕਰਕੇ ਇਸਨੂੰ ਸਮਝਦੇ ਹਾਂ।
05:17 ਟਰਮੀਨਲ ਖੋਲੋ ਅਤੇ ਟਾਈਪ ਕਰੋ: gedit scope ਹਾਈਫਨ local ਡਾਟ pl ampersand ਅਤੇ ਐਂਟਰ ਦਬਾਓ ।
05:27 ਇਹ gedit ਵਿੱਚ scope ਹਾਈਫਨ local ਡਾਟ pl ਫਾਇਲ ਖੋਲੇਗਾ।
05:33 ਸਕਰੀਨ ਉੱਤੇ ਦਿਖਾਏ ਹੋਏ ਦੀ ਤਰ੍ਹਾਂ ਹੇਠਾਂ ਦਿੱਤੇ ਕੋਡ ਨੂੰ ਟਾਈਪ ਕਰੋ। ਹੁਣ ਮੈਂ ਕੋਡ ਸਮਝਾਉਂਦਾ ਹਾਂ।
05:40 ਇੱਥੇ, ਪਹਿਲੀ ਲਕੀਰ ਵਿੱਚ, ਅਸੀਂ ਇੱਕ ਵੇਰੀਏਬਲ $fname ਘੋਸ਼ਿਤ ਕੀਤਾ ਹੈ ਅਤੇ ਇਸਨੂੰ ਇਨੀਸ਼ਿਅਲਾਇਜ ਕੀਤਾ ਹੈ।
05:47 ਫੰਕਸ਼ਨ Welcome ( ) ਵਿੱਚ, ਅਸੀਂ ਇੱਕ local ਵੇਰੀਏਬਲ ਉਸੀ ਨਾਮ $fname ਨਾਲ ਘੋਸ਼ਿਤ ਕੀਤਾ ਹੈ।
05:54 ਵੇਰੀਏਬਲ ਦੇ ਨਾਮ ਤੋਂ ਪਹਿਲਾਂ local ਕੀਵਰਡ ਉੱਤੇ ਧਿਆਨ ਦਿਓl
05:59 ਅਤੇ ਅਸੀਂ ਇਸ ਵੇਰੀਏਬਲ ਨੂੰ ਵੈਲਿਊ Rakesh ਅਸਾਇਨ ਕੀਤੀ ਹੈ ।
06:03 ਸੋ, ਆਮ ਤੌਰ ਤੇ, ਫੰਕਸ਼ਨ Welcome ( ) ਵਿੱਚ, $fname ਇੱਕ ਨਵੇਂ ਅਸਥਾਈ ਲੋਕਲ ਵੇਰੀਏਬਲ ਦੀ ਤਰ੍ਹਾਂ ਬਦਲਿਆ ਜਾਂਦਾ ਹੈ।

ਫਿਰ, ਫੰਕਸ਼ਨ Hello() ਕਾਲ ਕੀਤਾ ਜਾ ਰਿਹਾ ਹੈ।

06:15 ਇੱਥੇ Hello() ਦੀ ਫੰਕਸ਼ਨ ਪਰਿਭਾਸ਼ਾ ਹੈ।
06:18 ਪ੍ਰੋਗਰਾਮ ਦੇ ਅੰਤ ਵਿੱਚ, ਅਸੀ Welcome( ) ਅਤੇ Hello( ) ਦੋਨਾਂ ਫੰਕਸ਼ੰਸ ਨੂੰ ਕਾਲ ਕਰ ਰਹੇ ਹਾਂ ।
06:25 ਹੁਣ ਪ੍ਰੋਗਰਾਮ ਨੂੰ ਸੇਵ ਕਰਨ ਲਈ Ctrl+S ਦਬਾਉਂਦੇ ਹਾਂ।
06:29 ਹੁਣ ਪ੍ਰੋਗਰਾਮ ਨੂੰ ਚਲਾਉਂਦੇ ਹਾਂ।
06:31 ਟਰਮੀਨਲ ਉੱਤੇ ਵਾਪਸ ਜਾਓ ਅਤੇ ਟਾਈਪ ਕਰੋ: perl scope ਹਾਈਫਨ local.pl ਅਤੇ ਐਂਟਰ ਦਬਾਓ।
06:41 ਆਊਟਪੁੱਟ ਇਸ ਤਰ੍ਹਾਂ ਦਿਸਦਾ ਹੈ।

Hello, Rakesh ! Hello, Welcome to Spoken tutorials !

06:48 ਹੁਣ ਆਊਟਪੁੱਟ ਨੂੰ ਸਮਝਦੇ ਹਾਂ।
06:51 ਜਦੋਂ ਫੰਕਸ਼ਨ Welcome ( ) ਕਾਲ ਹੁੰਦਾ ਹੈ, ਤਾਂ ਇਸਦੇ ਅੰਦਰ ਫੰਕਸ਼ਨ Hello ( ) local ਵੇਰੀਏਬਲ ਨੂੰ ਐਕਸੈਸ ਕਰਦਾ ਹੈ।
06:59 Welcome ( ) ਵਿੱਚ, $fname ਵੈਲਿਊ Rakesh ਰੱਖਦਾ ਹੈ ।
07:04 ਇਸਦੇ ਬਾਅਦ ਫੰਕਸ਼ਨ Hello ( ) ਇੱਕ ਵਾਰ ਫਿਰ ਵੇਰੀਏਬਲ $fname ਨੂੰ ਐਕਸੈਸ ਕਰਦਾ ਹੈ।
07:11 ਲੇਕਿਨ ਇਸ ਸਮੇਂ, ਇਹ ਉਹ ਵੇਰੀਏਬਲ $fname ਹੈ ਜੋ Welcome to spoken tutorials ਨੂੰ ਇਨੀਸ਼ਿਅਲਾਇਜ ਹੋਇਆ ਸੀ।
07:19 ਇਹ ਫੰਕਸ਼ਨ Welcome ( ) ਵਿੱਚ ਲੋਕਲ ਵੇਰੀਏਬਲ $fname ਨੂੰ ਐਕਸੈਸ ਨਹੀਂ ਕਰਦਾ ਹੈ ।
07:25 ਜਿਸਦਾ ਮਤਲੱਬ ਹੈ ਕਿ ਬਲਾਕ Welcome ( ) ਛੱਡਣ ਤੋਂ ਬਾਅਦ, ਲੋਕਲ ਵੇਰੀਏਬਲ scope ਨੂੰ ਪੁਰਾਣੀ ਹਾਲਤ ਵਿੱਚ ਵਾਪਸ ਲਿਆਉਂਦਾਹੈ।
07:32 ਅੱਗੇ, ਅਸੀ Perl ਵਿੱਚ ਗਲੋਬਲ ਵੇਰੀਏਬਲਸ ਦੇ ਬਾਰੇ ਵਿੱਚ ਸਿਖਾਂਗੇ।
07:38 ਇੱਕ ਗਲੋਬਲ ਵੇਰੀਏਬਲ ਪ੍ਰੋਗਰਾਮ ਵਿੱਚ ਕਿਤੇ ਵੀ ਐਕਸੈਸ ਕੀਤਾ ਜਾ ਸਕਦਾ ਹੈ ।
07:43 ਗਲੋਬਲ ਵੇਰੀਏਬਲਸ our ਕੀਵਰਡ ਦੇ ਨਾਲ ਘੋਸ਼ਿਤ ਹੁੰਦੇ ਹਨ ।
07:47 ਇੱਥੇ ਕੁੱਝ ਉਦਾਹਰਣ ਹਨ।

our $ fvalue = 100 ਸੈਮੀਕੋਲਨ our $ fname = ਡਬਲ ਕੋਟਸ ਵਿੱਚ Priya ਸੈਮੀਕੋਲਨ

08:01 ਹੁਣ, ਗਲੋਬਲ ਵੇਰੀਏਬਲਸ ਦਾ ਇੱਕ ਕਾਰਜਕਾਰੀ ਉਦਾਹਰਣ ਵੇਖਦੇ ਹਾਂ।
08:06 ਟਰਮੀਨਲ ਉੱਤੇ ਵਾਪਸ ਜਾਓ ਅਤੇ ਟਾਈਪ ਕਰੋ: gedit scope ਹਾਈਫਨ our ਡਾਟ pl ampersand ਅਤੇ ਐਂਟਰ ਦਬਾਓ।
08:16 ਇਹ gedit ਵਿੱਚ scope ਹਾਈਫਨ our ਡਾਟ pl ਫਾਇਲ ਖੋਲੇਗਾ।
08:22 ਹੁਣ ਮੈਂ ਉਹ ਸੈਂਪਲ ਪ੍ਰੋਗਰਾਮ ਬਾਰੇ ਸਮਝਾਉਂਦਾ ਹਾਂ ਜੋ ਮੈਂ ਲਿਖਿਆ ਹੈ।
08:27 ਮੈਂ package main ਅਤੇ our $ i ਦੀ ਤਰ੍ਹਾਂ ਇੱਕ ਗਲੋਬਲ ਵੇਰੀਏਬਲ ਘੋਸ਼ਿਤ ਕੀਤਾ ਹੈ ਅਤੇ ਇਸਨੂੰ 100 ਨਾਲ ਇਨੀਸ਼ਿਅਲਾਇਜ ਕੀਤਾ ਹੈ।
08:37 package First ਘੋਸ਼ਣਾ ਉੱਤੇ ਧਿਆਨ ਦਿਓ ।
08:40 package ਕੋਡ ਦਾ ਸੰਗ੍ਰਿਹ ਹੈ ਜਿਸਦਾ ਆਪਣੇ ਆਪ ਦਾ namespace ਹੁੰਦਾ ਹੈ ।
08:46 Namespace ਪੈਕੇਜੇਸ ਦੇ ਵਿੱਚ ਵੇਰੀਏਬਲ ਨੇਮ ਕੋਲੋਜਨ (collision) ਨੂੰ ਬਚਾਉਂਦਾ ਹੈ।
08:51 ਅਸੀ ਪੈਕੇਜ ਅਤੇ namespace ਦੇ ਬਾਰੇ ਵਿੱਚ ਜਿਆਦਾ ਅੱਗੇ ਦੇ ਟਿਊਟੋਰਿਅਲਸ ਵਿੱਚ ਵੇਖਾਂਗੇ।
08:56 package First ਵਿੱਚ, ਗਲੋਬਲ ਵੇਰੀਏਬਲ i ਵੈਲਿਊ 10 ਰੱਖਦਾ ਹੈ।
09:02 package Second ਵਿੱਚ ਗਲੋਬਲ ਵੇਰੀਏਬਲ i ਨੂੰ ਵੈਲਿਊ 20 ਅਸਾਇਨ ਕੀਤੀ ਜਾਂਦੀ ਹੈ।
09:08 ਮੇਨ ਪੈਕੇਜ package First variable ਅਤੇ package Second variable ਦੋਨਾਂ ਦੀ ਵਰਤੋ ਕਰਦਾ ਹੈ।
09:15 ਪ੍ਰੋਗਰਾਮ ਵਿੱਚ, ਮੈਂ ਸਾਰੇ ਪੈਕੇਜੇਸ ਵਿੱਚ ਸਮਾਨ ਵੇਰੀਏਬਲ i ਘੋਸ਼ਿਤ ਕੀਤਾ ਹੈ।
09:21 ਪੈਕੇਜ ਵੇਰੀਏਬਲ package name ਕੋਲਨ ਕੋਲਨ variable name ਨਾਲ ਨਿਰਧਾਰਤ ਕੀਤਾ ਜਾਂਦਾ ਹੈ।
09:29 ਸਾਡੇ ਉਦਾਹਰਣ ਵਿੱਚ, ਇਹ $ First ਕੋਲਨ ਕੋਲਨ i, $ Second ਕੋਲਨ ਕੋਲਨ i ਹੈ ।
09:39 ਸਾਡੇ ਕੋਲ ਇੱਕ ਫਾਇਲ ਵਿੱਚ ਮਲਟੀਪਲ ਪੈਕੇਜੇਸ ਹਨ ਅਤੇ ਗਲੋਬਲ ਵੇਰੀਏਬਲ ਸਾਰੇ ਪੈਕੇਜੇਸ ਨਾਲ ਐਕਸੈਸ ਕੀਤੇ ਜਾਣਗੇ ।
09:47 ਹੁਣ, ਫਾਇਲ ਨੂੰ ਸੇਵ ਕਰੋ ਅਤੇ ਪ੍ਰੋਗਰਾਮ ਨੂੰ ਚਲਾਓ।
09:51 ਸੋ, ਟਰਮੀਨਲ ਉੱਤੇ ਜਾਓ ਅਤੇ ਟਾਈਪ ਕਰੋ: perl scope ਹਾਈਫਨ our ਡਾਟ pl ਅਤੇ ਐਂਟਰ ਦਬਾਓ ।
09:59 ਟਰਮੀਨਲ ਉੱਤੇ ਆਊਟਪੁੱਟ ਦਿਖਾਇਆ ਹੋਇਆ ਹੈ।
10:03 ਵੇਰੀਏਬਲ i ਦੀ ਅਸਾਈਨਮੈਂਟ ਕਿਵੇਂ ਕੀਤਾ ਗਿਆ ਸੀ, ਇਹ ਸਮਝਣ ਲਈ ਤੁਸੀ ਆਊਟਪੁੱਟ ਦਾ ਆਪਣੇ ਆਪ ਵਿਸ਼ਲੇਸ਼ਣ ਕਰੋl
10:11 ਇਹ ਸਾਨੂੰ ਇਸ ਟਿਊਟੋਰਿਅਲ ਦੇ ਅੰਤ ਵਿੱਚ ਲਿਆਉਂਦਾ ਹੈ। ਚਲੋ ਇਸਦਾ ਸਾਰ ਕਰਦੇ ਹਾਂ।
10:16 ਇਸ ਟਿਊਟੋਰਿਅਲ ਵਿੱਚ, ਅਸੀਂ ਹੇਠਾਂ ਦਿੱਤੇ ਗਿਆਂ ਬਾਰੇ ਸਿੱਖਿਆ: ਉਦਾਹਰਣਾਂ ਦੇ ਨਾਲ

ਵੇਰੀਏਬਲਸ ਦਾ ਸਕੋਪ private variables ਦੀ ਘੋਸ਼ਣਾ dynamically scoped variables ਅਤੇ global variables

10:29 ਕੰਪਾਈਲੇਸ਼ਨ ਤੇਜੀ ਨਾਲ ਕਰਨ ਲਈ ਲੋਕਲ ਦੇ ਬਦਲੇ my ਦੀ ਵਰਤੋ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।
10:35 ਇੱਥੇ ਤੁਹਾਡੇ ਲਈ ਇੱਕ ਅਸਾਈਨਮੈਂਟ ਹੈ।
10:37 ਹੇਠਾਂ ਦਿੱਤੀ ਅਸਾਈਨਮੈਂਟ ਲਈ ਕੋਡ ਲਿਖੋ ਅਤੇ ਇਸਨੂੰ ਚਲਾਓ।
10:42 FirstModule ਦੀ ਤਰ੍ਹਾਂ ਇੱਕ ਪੈਕੇਜ ਦੀ ਘੋਸ਼ਣਾ ਕਰੋ।
10:46 ਇੱਕ ਵੇਰੀਏਬਲ $ age ਨੂੰ our ਦੀ ਤਰ੍ਹਾਂ ਘੋਸ਼ਿਤ ਕਰੋ ਅਤੇ ਵੈਲਿਊ 42 ਅਸਾਇਨ ਕਰੋ ।
10:52 SecondModule ਦੀ ਤਰ੍ਹਾਂ ਇੱਕ ਹੋਰ ਪੈਕੇਜ ਘੋਸ਼ਿਤ ਕਰੋ ।
10:56 ਇੱਕ ਵੇਰੀਏਬਲ $ ageword ਨੂੰ our ਦੀ ਤਰ੍ਹਾਂ ਘੋਸ਼ਿਤ ਕਰੋ ਅਤੇ ਡਬਲ ਕੋਟਸ ਵਿੱਚ Forty-Two ਵੈਲਿਊ ਅਸਾਇਨ ਕਰੋ ।
11:05 ਇੱਕ ਸਬ-ਰੂਟੀਨ First ( ) ਘੋਸ਼ਿਤ ਕਰੋ।
11:08 ਸਬ-ਰੂਟੀਨ ਵਿੱਚ, ਇਸ ਤਰ੍ਹਾਂ local ਅਤੇ my ਕੀਵਰਡ ਦੇ ਨਾਲ ਦੋ ਵੇਰੀਏਬਲਸ ਘੋਸ਼ਿਤ ਕਰੋ:
11:16 local $ age = 52 ਸੈਮੀਕੋਲਨ
11:20 my $ ageword = ਡਬਲ ਕੋਟਸ ਵਿੱਚ Fifty-two ਸੈਮੀਕੋਲਨ
11:27 ਇੱਕ ਹੋਰ ਸਬ-ਰੂਟੀਨ Result ( ) ਕਾਲ ਕਰੋ ।
11:31 ਇਸ ਫੰਕਸ਼ਨ ਵਿੱਚ $ age ਅਤੇ $ ageword ਦੀ ਵੈਲਿਊਜ ਨੂੰ ਪ੍ਰਿੰਟ ਕਰੋ।
11:37 ਸਬ-ਰੂਟੀਨ ਦਾ ਅੰਤ ਕਰੋ।
11:39 ਸਬ-ਰੂਟੀਨ Result ( ) ਨੂੰ ਘੋਸ਼ਿਤ ਕਰੋ ।
11:42 $ age ਅਤੇ $ ageword ਦੀ ਵੈਲਿਊਜ ਨੂੰ ਦੁਬਾਰਾ ਪ੍ਰਿੰਟ ਕਰੋ।
11:47 ਸਬ-ਰੂਟੀਨ ਦਾ ਅੰਤ ਕਰੋ ।
11:49 ਫੰਕਸ਼ਨ First ( ) ਨੂੰ ਕਾਲ ਕਰੋ ।
11:51 ਹੇਠਾਂ ਦੀ ਤਰ੍ਹਾਂ Package First ਅਤੇ Package Second ਨੂੰ ਪ੍ਰਿੰਟ ਕਰੋ ।
11:57 ਹੇਠਾਂ ਦਿੱਤੇ ਲਿੰਕ ਉੱਤੇ ਉਪਲੱਬਧ ਵੀਡਿਓ ਸਪੋਕਨ ਟਿਊਟੋਰਿਅਲ ਪ੍ਰੋਜੇਕਟ ਦਾ ਸਾਰ ਕਰਦੀ ਹੈ। ਕਿਰਪਾ ਕਰਕੇ ਇਸਨੂੰ ਡਾਉਨਲੋਡ ਕਰੋ ਅਤੇ ਵੇਖੋ।
12:05 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ ਸਪੋਕਨ ਟਿਊਟੋਰਿਅਲਸ ਦੀ ਵਰਤੋ ਕਰਕੇ ਵਰਕਸ਼ਾਪਾਂ ਲਗਾਉਂਦੀ ਹੈ ਅਤੇ ਆਨਲਾਇਨ ਟੈਸਟ ਪਾਸ ਕਰਨ ਵਾਲਿਆਂ ਨੂੰ ਪ੍ਰਮਾਣ ਪੱਤਰ ਦਿੱਤੇ ਜਾਂਦੇ ਹਨ। ਜਿਆਦਾ ਜਾਣਕਾਰੀ ਲਈ ਕਿਰਪਾ ਕਰਕੇ ਸਾਨੂੰ ਲਿਖੋ।
12:18 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਭਾਰਤ ਸਰਕਾਰ ਦੇ MHRD ਦੇ NMEICT ਦੁਆਰਾ ਫੰਡ ਕੀਤਾ ਗਿਆ ਹੈ। ਇਸ ਮਿਸ਼ਨ ਉੱਤੇ ਜਿਆਦਾ ਜਾਣਕਾਰੀ ਇਸ ਲਿੰਕ ਉੱਤੇ ਉਪਲੱਬਧ ਹੈ ।
12:31 ਆਈ.ਆਈ.ਟੀ ਬਾੰਬੇ ਵਲੋਂ ਮੈਂ ਹਰਮੀਤ ਸਿੰਘ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ। ਸਾਡੇ ਨਾਲਾ ਜੁੜਨ ਲਈ ਧੰਨਵਾਦ।

Contributors and Content Editors

Harmeet, PoojaMoolya