PERL/C2/Overview-and-Installation-of-PERL/Punjabi

From Script | Spoken-Tutorial
Jump to: navigation, search
Time Narration
00:01 ਪਰਲ ਓਵਰਵਿਊ ( PERL Overview ) ਅਤੇ ਪਰਲ ਦੇ ਸੰਸਥਾਪਨ ( Installation of Perl ) ਉੱਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ ।
00:08 ਇਸ ਟਿਊਟੋਰਿਅਲ ਵਿੱਚ , ਮੈਂ
00:10 ਉਬੰਟੁ ਲਿਨਕਸ ਅਤੇ ਵਿੰਡੋਜ ਆਪਰੇਟਿੰਗ ਸਿਸਟਮ ਉੱਤੇ ਪਰਲ ਲਈ ਸੰਸਥਾਪਨ ਦੀ ਸਟੈੱਪਸ ਦੇ ਨਾਲ ਪਰਲ ਓਵਰਵਿਊ ਬਾਰੇ ਸਿਖਾਵਾਂਗਾ।
00:20 ਇਸ ਟਿਊਟੋਰਿਅਲ ਦੇ ਲਈ , ਤੁਸੀਂ ਇੰਟਰਨੇਟ ਨਾਲ ਜੁੜੇ ਹੋਣੇ ਚਾਹੀਦੇ ਹੋ ।
00:25 ਤੁਹਾਡੇ ਕੋਲ ਉਬੰਟੁ ਲਿਨਕਸ ਅਤੇ ਵਿੰਡੋਜ ਆਪਰੇਟਿੰਗ ਸਿਸਟਮ ਜ਼ਰੂਰ ਹੋਣੇ ਚਾਹੀਦੇ ਹਨ ।
00:30 ਨੁਮਾਇਸ਼ ਉਦੇਸ਼ ਦੇ ਲਈ , ਮੈਂ ਉਬੰਟੁ ਲਿਨਕਸ 12.04 ਅਤੇ ਵਿੰਡੋਜ 7 ਆਪਰੇਟਿੰਗ ਸਿਸਟਮ ਦੀ ਵਰਤੋਂ ਕਰਾਂਗਾ।
00:39 ਉਬੰਟੁ ਲਿਨਕਸ ਦੇ ਸੰਸਥਾਪਨ ਲਈ, ਤੁਹਾਡੇ ਸਿਸਟਮ ਉੱਤੇ ਸਿਨੈਪਟਿਕ ਪੈਕੇਜ ਮੈਨੇਜਰ ਸੰਸਥਾਪਿਤ ਹੋਣਾ ਚਾਹੀਦਾ ਹੈ ।
00:47 ਤੁਹਾਡੇ ਕੋਲ ਪ੍ਰਬੰਧਕੀ ( administrative ) ਅਧਿਕਾਰ ਹੋਣੇ ਚਾਹੀਦੇ ਹਨ।
00:50 ਅਤੇ ਤੁਹਾਨੂੰ ਉਬੰਟੁ ਵਿੱਚ ਟਰਮਿਨਲ ਅਤੇ ਸਿਨੈਪਟਿਕ ਪੈਕੇਜ ਮੈਨੇਜਰ ਦੀ ਵਰਤੋ ਕਰਨ ਦਾ ਵੀ ਗਿਆਨ ਹੋਣਾ ਚਾਹੀਦਾ ਹੈ ।
00:57 ਜੇਕਰ ਨਹੀਂ , ਤਾਂ ਕਿਰਪਾ ਕਰਕੇ ਸਪੋਕਨ ਟਿਊਟੋਰਿਅਲ ਵੈਬਸਾਈਟ ਉੱਤੇ ਉਪਲੱਬਧ ਲਿਨਕਸ ਸੀਰੀਜ ਵੇਖੋ ।
01:03 ਹੁਣ ਮੈਂ ਤੁਹਾਨੂੰ ਪਰਲ ਭਾਸ਼ਾ ਦਾ ਓਵਰਵਿਊ ਦਿੰਦਾ ਹਾਂ।
01:07 ਪਰਲ, ਪ੍ਰੈਕਟਿਕਲ ਐਕਸਟਰੈਕਸ਼ਨ ਅਤੇ ਰਿਪੋਰਟਿੰਗ ਲੈਂਗਵੇਜ ਦਾ ਸੰਖਿਪਤ ਰੂਪ ਹੈ ।
01:14 ਇਹ ਜਨਰਲ- ਪਰਪਸ ਯਾਨੀ ਆਮ ਮਕਸਦ ਲਈ ਵਰਤੀ ਜਾਣ ਵਾਲੀ ਪ੍ਰੋਗਰਾਮਿੰਗ ਲੈਂਗਵੇਜ ਹੈ ।
01:18 ਇਹ ਮੂਲ ਰੂਪ ਵਜੋਂ ਟੈਕਸਟ ਮੈਨੀਪਿਊਲੇਸ਼ਨ ਲਈ ਬਣਾਈ ਗਈ ਸੀ ।
01:23 ਹੁਣ, ਇਹ ਵੈਬ ਨਿਰਮਾਣ, ਨੈੱਟਵਰਕ ਪ੍ਰੋਗਰਾਮਿੰਗ, GUI ਨਿਰਮਾਣ ਆਦਿ ਲਈ ਪ੍ਰਯੋਗ ਕੀਤੀ ਜਾਂਦੀ ਹੈ ।
01:31 ਇਹ ਸਮਝਣ ਵਿੱਚ ਸਰਲ ਅਤੇ ਬਹੁਤ ਹੀ ਆਸਾਨ ਹੈ ।
01:35 ਇਹ ਵਿਚ ਮੁਸ਼ਕਲ ਡੇਟਾ ਸਟਰਕਟਰਸ ਜਿਵੇਂ C ਜਾਂ JAVA ਨਹੀਂ ਹੁੰਦੇ।
01:41 ਇਹ ਪੈਟਰਨ ਮੈਚਿੰਗ ਲਈ ਚੰਗੀ ਤਰ੍ਹਾਂ ਨਾਲ ਜਾਣੀ ਜਾਂਦੀ ਹੈ ।
01:45 ਅਤੇ ਸਭ ਤੋਂ ਮਹੱਤਵਪੂਰਣ ਗੱਲ , ਪਰਲ ਇੱਕ ਓਪਨ ਸੋਰਸ ਲੈਂਗਵੇਜ ਯਾਨੀ ਭਾਸ਼ਾ ਹੈ ।
01:49 ਪਰਲ ਉਬੰਟੁ ਲਿਨਕਸ 12.04 ਉੱਤੇ ਪਹਿਲਾਂ ਤੋਂ ਹੀ ਲੋਡ ਕੀਤੀ ਹੋਈ ਆਉਂਦੀ ਹੈ।
01:56 ਸੰਸਥਾਪਨ ਲਈ ਕਿਸੇ ਵਿਸ਼ੇਸ਼ ਪਰਿਕ੍ਰੀਆ ਦੀ ਨਕਲ ਕਰਨ ਦੀ ਲੋੜ ਨਹੀਂ ਹੁੰਦੀ।
02:01 ਹੁਣ ਉਬੰਟੁ 12.04 ਉੱਤੇ ਪਰਲ ਦਾ ਸੰਸਥਾਪਿਤ ਵਰਜਨ ਜਾਂਚਦੇ ਹਾਂ ।
02:07 ਕੀਬੋਰਡ ਉੱਤੇ ctrl+alt+t ਬਟਨ ਇਕਠੇ ਦਬਾਕੇ ਟਰਮਿਨਲ ਖੋਲੋ।
02:15 ਫਿਰ , ਟਾਈਪ ਕਰੋ perl ਹਾਇਫਨ v
02:18 ਅਤੇ ਫਿਰ ਐਂਟਰ ਦਬਾਓ ।
02:21 ਟਰਮਿਨਲ ਉੱਤੇ ਤੁਹਾਨੂੰ ਆਉਟਪੁਟ ਪ੍ਰਾਪਤ ਹੋਵੇਗਾ ਜਿਵੇਂ ਇੱਥੇ ਦਿਖਾਇਆ ਹੋਇਆ ਹੈ ।
02:26 ਇਹ ਆਉਟਪੁਟ ਸਾਨੂੰ ਪਰਲ ਦਾ ਮੌਜੂਦਾ ਸੰਸਥਾਪਿਤ ਵਰਜਨ ਦਿਖਾਉਂਦਾ ਹੈ ।
02:31 ਮੇਰੇ ਮਾਮਲੇ ਵਿੱਚ, ਇਹ PERL 5.14.2 ਹੈ ।
02:36 ਹੁਣ ਉਬੰਟੁ 12.04 ਉੱਤੇ ਉਪਲੱਬਧ ਡਿਫਾਲਟ ਪਰਲ ਪੈਕੇਜੇਸ ਨੂੰ ਜਾਂਚਦੇ ਹਾਂ ।
02:43 ਹੁਣ launcher bar ਉੱਤੇ ਜਾਂਦੇ ਹਾਂ ਅਤੇ Dash Home ਉੱਤੇ ਕਲਿਕ ਕਰਦੇ ਹਾਂ ।
02:48 ਸਰਚ ਬਾਰ ਵਿੱਚ , ਟਾਈਪ ਕਰੋ Synaptic
02:51 Synaptic Package Manager ਆਇਕਨ ਵਿਖੇਗਾ ।
02:55 ਇਸ ਉੱਤੇ ਕਲਿਕ ਕਰੋ ।
02:57 ਆਥੈਂਟੀਕੇਸ਼ਨ ਉਦੇਸ਼ ਦੇ ਲਈ , ਤੁਹਾਨੂੰ ਤੁਹਾਡੇ ਐਡਮਿਨ ਪਾਸਵਰਡ ਲਈ ਪੁੱਛਿਆ ਜਾਵੇਗਾ ।
03:03 ਆਪਣਾ ਐਡਮਿਨ ਪਾਸਵਰਡ ਐਂਟਰ ਕਰੋ ਅਤੇ Authenticate ਉੱਤੇ ਕਲਿਕ ਕਰੋ ।
03:08 ਤੁਰੰਤ ਹੀ , ਸਿਨੈਪਟਿਕ ਪੈਕੇਜ ਮੈਨੇਜਰ ਪੈਕੇਜ ਸੂਚੀ ਨੂੰ ਲੋਡ ਕਰੇਗਾ ।
03:13 ਇਹ ਤੁਹਾਡੇ ਇੰਟਰਨੈੱਟ ਅਤੇ ਸਿਸਟਮ ਦੀ ਸਪੀਡ ਦੇ ਆਧਾਰ ਉੱਤੇ ਕੁੱਝ ਸਮਾਂ ਲੈ ਸਕਦਾ ਹੈ ।
03:18 ਇੱਕ ਵਾਰ ਜਦੋਂ ਲੋਡ ਹੋ ਜਾਂਦਾ ਹੈ, ਤਾਂ Quick Filter ਵਿੱਚ ਟਾਈਪ ਕਰੋ perl
03:22 ਤੁਸੀ ਪੈਕੇਜੇਸ ਦੀ ਇੱਕ ਸੂਚੀ ਵੇਖੋਗੇ।
03:25 ਪਰਲ ਪੈਕੇਜ ਤੋਂ ਪਹਿਲਾਂ ਹਰੇ ਰੰਗ ਦਾ ਚੈੱਕ ਬਾਕਸ ਦਿਖਾਂਦਾ ਹੈ ਕਿ ਇਹ ਪਹਿਲਾਂ ਤੋਂ ਹੀ ਸੰਸਥਾਪਿਤ ਹੈ ।
03:33 ਜਦੋਂ ਕਿ ਸਟਾਰ ਦੇ ਨਿਸ਼ਾਨ ਵਾਲੇ ਚੈੱਕ ਬਾਕਸੇਸ ਦਿਖਾਉਂਦੇ ਹਨ ਕਿ ਤੁਹਾਨੂੰ ਇਹਨਾਂ ਪੈਕੇਜੇਸ ਦੀ ਵੀ ਜਰੁਰਤ ਹੋ ਸਕਦੀ ਹੈ ।
03:41 ਇਹ ਤੁਹਾਨੂੰ ਇੱਕ ਪਰਲ ਸਕਰਿਪਟ ਦੀ ਡਾਕਿਊਮੈਂਟੇਸ਼ਨ ਜਾਂ ਡਿਬਗ ਕਰਣ ਲਈ ਮਦਦ ਕਰਦਾ ਹੈ ।
03:47 ਭਵਿੱਖ ਵਿੱਚ ਪਰਲ ਨੂੰ ਪ੍ਰਯੋਗ ਕਰਣ ਲਈ ਜ਼ਰੂਰੀ ਪੈਕੇਜੇਸ ਨੂੰ ਸੰਸਥਾਪਿਤ ਕਰੋ ।
03:54 ਹੁਣ ਵਿੰਡੋਜ ਆਪਰੇਟਿੰਗ ਸਿਸਟਮ ਉੱਤੇ ਪਰਲ ਦੇ ਸੰਸਥਾਪਨ ਲਈ ਸਟੈੱਪਸ ਵੇਖਦੇ ਹਾਂ।
04:00 ਪਰਲ ਟਿਊਟੋਰਿਅਲਸ ਦੀ ਰਿਕਾਰਡਿੰਗ ਦੇ ਸਮੇਂ ਵਿੰਡੋਜ ਵਿੱਚ ਵਰਜਨ 5.14.2 ਉਪਲੱਬਧ ਸੀ ।
04:08 ਹੁਣ , ਪਰਲ ਦਾ ਇੱਕ ਨਵਾਂ ਵਰਜਨ ਉਪਲੱਬਧ ਹੈ ।
04:12 ਮੈਂ ਨਵਾਂ ਪਰਲ ਵਰਜਨ 5.16.3 ਪ੍ਰਯੋਗ ਕਰਕੇ ਸੰਸਥਾਪਨ ਨੂੰ ਦਿਖਾਵਾਂਗਾ ।
04:19 ਨਵੇਂ ਵਰਜਨ ਉੱਤੇ ਵੀ ਟਿਊਟੋਰਿਅਲਸ ਵਿੱਚ ਦਿਖਾਈਆਂ ਸਾਰੀਆਂ ਪਰਲ ਕਮਾਂਡਸ ਚੰਗੀ ਤਰ੍ਹਾਂ ਨਾਲ ਕਾਰਜ ਕਰਨਗੀਆਂ ।
04:26 ਵਿੰਡੋਜ ਆਪਰੇਟਿੰਗ ਸਿਸਟਮ ਉੱਤੇ ਬਰਾਉਜਰ ਖੋਲੋ,
04:30 ਅਤੇ ਐਡਰੇਸ ਬਾਰ ਵਿੱਚ , ਦਿਖਾਏ ਗਏ ਦੀ ਤਰ੍ਹਾਂ URL ਟਾਈਪ ਕਰੋ
04:35 ਤੁਸੀ ਪਰਲ ਦੇ ਡਾਊਨਲੋਡ ਪੇਜ ਉੱਤੇ ਚਲੇ ਜਾਵੋਗੇ।
04:39 ਆਪਣੇ ਸਿਸਟਮ ਦੇ ਵਿਸ਼ੇਸ਼ ਵਿਵਰਨ ਦੇ ਅਨੁਸਾਰ download version ਚੁਣੋ ।
04:44 ਮੇਰੇ ਮਾਮਲੇ ਵਿੱਚ , ਇਹ ਪਰਲ ਦਾ 32 bit ਵਰਜਨ ਹੋਵੇਗਾ ।
04:49 ਆਪਣੀ ਪਸੰਦ ਦੀ ਲੋਕੇਸ਼ਨ ਵਿੱਚ ਆਪਣੇ ਕੰਪਿਊਟਰ ਉੱਤੇ Perl msi ਫਾਇਲ ਸੇਵ ਕਰੋ ।
04:56 ਮੈਂ ਆਪਣੇ ਸਿਸਟਮ ਉੱਤੇ ਇਹ ਪਹਿਲਾਂ ਹੀ ਸੇਵ ਕਰ ਲਈ ਹੈ ।
05:00 ਜਿੱਥੇ ਤੁਸੀਂ PERL msi ਫਾਇਲ ਡਾਉਨਲੋਡ ਕੀਤੀ ਹੈ ਉਸ ਫੋਲਡਰ ਨੂੰ ਖੋਲੋ ਅਤੇ ਇਸ ਉੱਤੇ ਡਬਲ - ਕਲਿਕ ਕਰੋ ।
05:07 ਫਿਰ pop - up ਵਿੰਡੋ ਵਿੱਚ Run ਉੱਤੇ ਕਲਿਕ ਕਰੋ ।
05:11 setup wizard ਵਿੰਡੋ ਵਿੱਚ Next ਉੱਤੇ ਕਲਿਕ ਕਰੋ ।
05:15 License Aggrement when prompted ਨੂੰ ਸਵੀਕਾਰ ਕਰੋ ਅਤੇ ਫਿਰ Next ਉੱਤੇ ਕਲਿਕ ਕਰੋ ।
05:21 ਹੁਣ , Custom Setup ਵਿੰਡੋ ਦਿਖੇਗੀ ।
05:25 ਇਹ ਵਿੰਡੋ ਪਰਲ ਦੀਆਂ ਸਾਰੀਆਂ ਸੰਸਥਾਪਿਤ ਵਿਸ਼ੇਸ਼ਤਾਵਾਂ ਨੂੰ ਸੂਚੀਬੱਧ ਕਰਦੀ ਹੈ ।
05:31 ਇਹ ਹਨ ; Perl ,
05:33 PPM utilty , Perl Modules ਨੂੰ ਵਿੰਡੋਜ ਉੱਤੇ ਡਾਉਨਲੋਡ ਅਤੇ ਸੰਸਥਾਪਿਤ ਕਰਨ ਵਿੱਚ ਪ੍ਰਯੋਗ ਹੁੰਦੀ ਹੈ ।
05:39 ਡਾਕਿਊਮੈਂਟੇਸ਼ਨ ਜੋ Perl Modules ਲਈ ਡਾਕਿਊਮੈਂਟੇਸ਼ਨ ਪ੍ਰਦਾਨ ਕਰਦਾ ਹੈ ।
05:44 ਅਤੇ ਪਰਲ ਦੇ ਉਦਾਹਰਣ
05:47 ਇਹ ਸਾਰੀਆਂ ਡਿਫਾਲਟ ਵਿਸ਼ੇਸ਼ਤਾਵਾਂ ਨੂੰ ਰੱਖੋ ਅਤੇ Next ਉੱਤੇ ਕਲਿਕ ਕਰੋ ।
05:52 environmental variable ਅਤੇ file extension ਦੀ ਸੈਟਿੰਗ ਲਈ ਇੱਕ ਪੋਪ - ਅਪ ਵਿੰਡੋ ਦਿਖੇਗੀ ।
05:59 ਚੈੱਕ ਬਾਕਸ ਨੂੰ ਚਇਨਿਤ ਰਹਿਣ ਦਿਓ ਜਿਵੇਂ ਇਥੇ ਦਿਖਾਇਆ ਹੋਇਆ ਹੈ ।
06:03 Next ਉੱਤੇ ਕਲਿਕ ਕਰੋ ਅਤੇ ਫਿਰ Install ਕਰੋ ।
06:07 ਇਹ ਪਰਲ ਦਾ ਸੰਸਥਾਪਨ ਸ਼ੁਰੂ ਕਰੇਗਾ ।
06:11 ਤੁਹਾਡੇ ਇੰਟਰਨੈੱਟ ਦੀ ਸਪੀਡ ਦੇ ਆਧਾਰ ਉੱਤੇ ਇਹ ਕੁੱਝ ਸਮਾਂ ਲੈ ਸਕਦਾ ਹੈ ।
06:16 ਇੱਕ ਵਾਰ ਜਦ ਹੋ ਜਾਂਦਾ ਹੈ, ਤਾਂ Display Release Note ਚੈੱਕ ਬਾਕਸ ਨੂੰ ਅਨਚੈੱਕ ਕਰੋ ਅਤੇ ਫਿਰ Finish ਉੱਤੇ ਕਲਿਕ ਕਰੋ ।
06:23 ਇਹ ਵਿੰਡੋਜ ਉੱਤੇ ਪਰਲ ਦਾ ਸੰਸਥਾਪਨ ਪੂਰਾ ਕਰਦਾ ਹੈ ।
06:27 ਹੁਣ ਸੰਸਥਾਪਨ ਨੂੰ ਤਸਦੀਕੀ ਕਰਦੇ ਹਾਂ ।
06:32 Start ਮੈਨਿਊ ਉੱਤੇ ਜਾਓ ਅਤੇ ਕਮਾਂਡ ਪ੍ਰੋਂਪਟ ਖੋਲ੍ਹਣ ਲਈ ਟਾਈਪ ਕਰੋ cmd
06:39 ਕਮਾਂਡ ਪ੍ਰੋਂਪਟ ਉੱਤੇ ਟਾਈਪ ਕਰੋ perl ਸਪੇਸ ਹਾਇਫਨ v
06:44 ਅਤੇ ਐਂਟਰ ਦਬਾਓ।
06:46 ਤੁਸੀ ਪਰਲ ਦਾ ਸੰਸਥਾਪਿਤ ਵਰਜਨ ਵੇਖੋਗੇ ।
06:50 ਜੇਕਰ ਇਹ ਵਰਜਨ ਨਹੀਂ ਦਿਖਾਉਂਦਾ, ਤਾਂ ਇੱਕ ਵਾਰ ਫਿਰ ਸੰਸਥਾਪਨ ਦੇ ਉਪਰੋਕਤ ਸਟੈੱਪਸ ਦੋਹਰਾਓ ।
06:57 ਹੁਣ ਇੱਕ ਸਰਲ Hello Perl ਪ੍ਰੋਗਰਾਮ ਚਲਾਉਂਦੇ ਹਾਂ ।
07:02 ਪਲੇਅਰ ਦੇ ਹੇਠਾਂ , ਕੋਡ ਫਾਇਲ ਲਿੰਕ ਵਿੱਚ ਇਹ ਫਾਇਲ ਇਸ ਟਿਊਟੋਰਿਅਲ ਦੇ ਨਾਲ ਤੁਹਾਨੂੰ ਪ੍ਰਦਾਨ ਕੀਤੀ ਗਈ ਹੈ ।
07:11 ਕਿਰਪਾ ਕਰਕੇ ਡਾਊਨਲੋਡ ਕਰੋ ਅਤੇ ਇਸ ਫਾਇਲ ਦਾ ਪ੍ਰਯੋਗ ਕਰੋ ।
07:14 ਮੈਂ ਆਪਣੇ ਸਿਸਟਮ ਉੱਤੇ ਉਹ ਫਾਇਲ users \ Amol ਡਾਈਰੈਕਟਰੀ ਵਿੱਚ ਸੇਵ ਕਰ ਲਈ ਹੈ ।
07:21 ਸੋ, ਉੱਥੇ ਜਾਂਦੇ ਹਾਂ ।
07:23 ਫਿਰ ਟਾਈਪ ਕਰੋ perl sampleProgram . pl
07:28 ਅਤੇ ਐਂਟਰ ਦਬਾਓ ।
07:30 ਦਿਖਾਏ ਗਏ ਦੀ ਤਰ੍ਹਾਂ ਕਮਾਂਡ ਪ੍ਰੋਂਪਟ ਉੱਤੇ Hello Perl ਪ੍ਰਿੰਟ ਕੀਤਾ ਜਾਵੇਗਾ ।
07:35 ਚਲੋ ਇਸਦਾ ਸਾਰ ਕਰਦੇ ਹਾਂ।
07:37 ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ:
07:40 ਪਰਲ ਦਾ Overview ਅਤੇ
07:43 ਉਬੰਟੁ ਲਿਨਕਸ 12.04 ਅਤੇ ਵਿੰਡੋਜ 7 ਲਈ ਪਰਲ ਸੰਸਥਾਪਨ ਦੇ ਨਿਰਦੇਸ਼ ।
07:50 ਹੇਠਾਂ ਦਿੱਤੇ ਲਿੰਕ ਉੱਤੇ ਉਪਲੱਬਧ ਵੀਡਿਓ ਵੇਖੋ ।
07:54 ਇਹ ਸਪੋਕਨ ਟਿਊਟੋਰਿਅਲ ਪ੍ਰੋਜੇਕਟ ਦਾ ਸਾਰ ਕਰਦਾ ਹੈ ।
07:58 ਜੇਕਰ ਤੁਹਾਡੇ ਕੋਲ ਚੰਗੀ ਬੈਂਡਵਿਡਥ ਨਹੀਂ ਹੈ ਤਾਂ ਤੁਸੀ ਇਸਨੂੰ ਡਾਊਨਲੋਡ ਕਰਕੇ ਵੇਖ ਸਕਦੇ ਹੋ ।
08:03 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ
08:06 ਸਪੋਕਨ ਟਿਊਟੋਰਿਅਲਸ ਦੀ ਵਰਤੋ ਕਰਕੇ ਵਰਕਸ਼ਾਪਾਂ ਲਗਾਉਂਦੀ ਹੈ ।
08:10 ਆਨਲਾਇਨ ਟੈਸਟ ਪਾਸ ਕਰਨ ਵਾਲਿਆਂ ਨੂੰ ਪ੍ਰਮਾਣ ਪੱਤਰ ਦਿੰਦੇ ਹਨ ।
08:15 ਜਿਆਦਾ ਜਾਣਕਾਰੀ ਦੇ ਲਈ, ਕਿਰਪਾ ਕਰਕੇ
08:18 contact @ spoken - tutorial . org ਉੱਤੇ ਲਿਖੋ।
08:23 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ ਟੂ ਅ ਟੀਚਰ ਪ੍ਰਾਜੇਕਟ ਦਾ ਹਿੱਸਾ ਹੈ ।
08:29 ਇਹ ਭਾਰਤ ਸਰਕਾਰ ਦੇ MHRD ਦੇ ਆਈਸੀਟੀ ਦੇ ਮਾਧਿਅਮ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ ਦੁਆਰਾ ਸੁਪੋਰਟ ਕੀਤਾ ਗਿਆ ਹੈ ।
08:38 ਇਸ ਮਿਸ਼ਨ ਉੱਤੇ ਜਿਆਦਾ ਜਾਣਕਾਰੀ spoken - tutorial . org / NMEICT - Intro ਉੱਤੇ ਉਪਲੱਬਧ ਹੈ ।
08:50 ਮੈਂ ਆਸ ਕਰਦਾ ਹਾਂ ਕਿ ਤੁਸੀਂ ਇਸ ਪਰਲ ਟਿਊਟੋਰਿਅਲ ਦਾ ਆਨੰਦ ਲਿਆ ਹੋਵੇਗਾ ।
08:53 ਆਈ ਆਈ ਟੀ ਬਾੰਬੇ ਵਲੋਂ ਮੈਂ ਹਰਮੀਤ ਸੰਧੂ ਤੁਹਾਡੇ ਤੋਂ ਵਿਦਾ ਲੈਂਦਾ ਹਾਂ ।
08:56 ਸਾਡੇ ਨਾਲ ਜੁੜਨ ਲਈ ਧੰਨਵਾਦ ।

Contributors and Content Editors

Harmeet, PoojaMoolya