OpenFOAM/C3/Using-Template-files-in-PyFoam/Punjabi

From Script | Spoken-Tutorial
Jump to: navigation, search
Time Narration
00:01 ਸਤਿ ਸ਼੍ਰੀ ਅਕਾਲ ਦੋਸਤੋ, Using Template files in PyFoam ‘ਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਾਰਿਆ ਦਾ ਸਵਾਗਤ ਹੈ ।
00:07 ਇਸ ਟਿਊਟੋਰਿਅਲ ਵਿੱਚ ਅਸੀਂ PyFoam Utilities ਦੇ ਫੰਕਸ਼ਨ ਦੇ ਬਾਰੇ ਵਿੱਚ ।
00:13 ਟੈਂਪਲੇਟ ਫਾਇਲਸ ਨੂੰ ਬਣਾਉਣਾ ਅਤੇ ਉਨ੍ਹਾਂ ਦੀ ਵਰਤੋਂ ਕਰਨਾ ।
00:17 supersonic flow over wedge ਦਾ ਹੱਲ ਕਰਨ ਦੇ ਲਈ PyFoamFromTemplate dot py ਦੀ ਵਰਤੋਂ ਕਰਨਾ ਸਮਝਾਂਗੇ ।
00:24 ਅਸੀਂ template ਫਾਇਲਸ ਦੀ ਵਰਤੋਂ ਕਰਕੇ ਇਸ ਨੂੰ ਵੱਖ-ਵੱਖ wedge angles ਦੇ ਲਈ ਰਨ ਕਰ ਸਕਦੇ ਹਾਂ ।
00:29 ਇਸ ਟਿਊਟੋਰਿਅਲ ਨੂੰ ਰਿਕਾਰਡ ਕਰਨ ਲਈ ਮੈਂ ਵਰਤੋਂ ਕਰ ਰਿਹਾ ਹਾਂ ਊਬੰਟੁ ਲਿਨਕਸ ਓਪਰੇਟਿੰਗ ਸਿਸਟਮ 14.04
00:36 OpenFOAM 2.3.0, PyFoam - 0.6.5
00:42 ਇਸ ਟਿਊਟੋਰਿਅਲ ਦਾ ਅਭਿਆਸ ਕਰਨ ਦੇ ਲਈ, ਯੂਜਰ ਨੂੰ ਲਿਨਕਸ ਟਰਮੀਨਲ ਦਾ ਮੁੱਢਲਾ ਗਿਆਨ ਹੋਣਾ ਚਾਹੀਦਾ ਹੈ ।
00:49 OpenFOAM ਕੈਸੇਸ ਨੂੰ ਰਨ ਅਤੇ ਵਿਸ਼ਲੇਸ਼ਣ ਕਰਨ ਦਾ ਅਨੁਭਵ ਹੋਣਾ ਚਾਹੀਦਾ ਹੈ ।
00:54 ਜੇ ਨਹੀਂ, ਤਾਂ ਕ੍ਰਿਪਾ ਕਰਕੇ Linux ਅਤੇ OpenFOAM ‘ਤੇ ਸਪੋਕਨ ਟਿਊਟੋਰਿਅਲ ਲੜੀ ਨੂੰ ਵੇਖੋ ।
01:00 Template ਫਾਇਲਸ ਕੀ ਹਨ ?
01:03 Template ਫਾਇਲਸ ਦੀ ਵਰਤੋਂ OpenFOAM ਫਾਇਲਸ ਜਿਵੇਂ ਕਿ blockMeshDict ਜਾਂ controlDict ਨੂੰ ਬਣਾਉਣ ਲਈ ਕੀਤੀ ਜਾਂਦੀ ਹੈ ।
01:10 Template ਫਾਇਲਸ ਨੂੰ ਪ੍ਰੋਗਰਾਮ ਕੀਤਾ ਜਾ ਸਕਦਾ ਹੈ, ਇਸ ਲਈ ਅਸੀਂ ਪ੍ਰਕਿਰਿਆਸ਼ੀਲ ਰੂਪ ਨਾਲ ਡਾਟਾ ਬਣਾ ਸਕਦੇ ਹਾਂ ।
01:16 template ਫਾਇਲ ਇੱਕ OpenFOAM ਫਾਇਲ ਹੋਣੀ ਚਾਹੀਦੀ ਹੈ, ਜਿਸ ਵਿੱਚ ਹੇਠਾਂ ਲਿਖੇ ਹੋਣ
01:22 $ $ ਤੋਂ ਸ਼ੁਰੂ ਹੋਣ ਵਾਲੀ ਕੋਈ ਵੀ ਲਾਈਨ Python program ਲਾਈਨ ਹੈ ।
01:28 ਇਹ Python ਦੁਆਰਾ ਚਲਾਇਆ ਜਾਵੇਗਾ ।
01:31 ਸੰਟੈਕਸ vertical pipe dash variable name dash vertical pipe ਦੀ ਵਰਤੋਂ ਕਰਕੇ ਕਿਸੇ ਵੀ ਵੈਰਿਏਬਲ ਨੂੰ ਤਬਦੀਲ ਕੀਤਾ ਜਾ ਸਕਦਾ ਹੈ ।
01:42 template ਫਾਇਲ ਦੀ ਵਰਤੋਂ ਕਰਨ ਲਈ ਹੇਠ ਲਿਖੇ ਪੜਾਵਾਂ ਦੀ ਪਾਲਣਾ ਕੀਤੀ ਜਾਣੀ ਚਾਹੀਦੀ ਹੈ:
01:47 ਪਹਿਲਾਂ ਮੌਜੂਦਾ ਫਾਇਲ ਕਾਪੀ ਕਰੋ ।
01:50 ਇਸਦੇ ਬਾਅਦ ਇੱਕ template ਫਾਇਲ ਬਣਾਓ ।
01:54 ਫਿਰ PyFoamFromTemplate dot py ਰਨ ਕਰੋ ।
01:58 blockMeshDict ਦੇ ਲਈ Template ਫਾਇਲ ਬਣਾਈ ਜਾਵੇਗੀ ।
02:02 ਅਸੀਂ ਉਦਾਹਰਣ ਦੇ ਤੌਰ ‘ਤੇ wedge ‘ਤੇ supersonic flow ਦੀ ਵਰਤੋਂ ਕਰਾਂਗੇ । ਕੇਸ ਫਾਇਲ rhoCentralFoam solver ਵਿੱਚ ਉਪਲੱਬਧ ਹੈ ।
02:12 ਟਰਮੀਨਲ ਖੋਲੋ । compressible solvers ਦੇ ਅੰਦਰ rhoCentralFoam ਦੇ ਲਈ path ਟਾਈਪ ਕਰੋ ।
02:22 ਹੁਣ cp space minus r space Wedge15Ma5 space your OpenFOAM directory ਦਾ ਪਾਥ ਟਾਈਪ ਕਰਕੇ, OpenFOAM directory ਵਿੱਚ Wedge15Ma5 case directory ਕਾਪੀ ਕਰੋ ਅਤੇ ਅੰਤਰ ਦਬਾਓ ।
02:46 ਟਰਮੀਨਲ ‘ਤੇ, OpenFOAM directory ਵਿੱਚ Wedge15Ma5 ਫੋਲਡਰ ਲਈ ਪਾਥ ਟਾਈਪ ਕਰੋ ।
02:53 constant ਦੇ ਅੰਦਰ polyMesh directory ਵਿੱਚ blockMeshDict ਫਾਇਲ ਲਈ ਪਾਥ ਟਾਈਪ ਕਰੋ ।
03:00 ਆਪਣੇ ਪਸੰਦ ਦੇ ਕਿਸੇ ਵੀ ਐਡੀਟਰ ਵਿੱਚ blockMeshDict ਫਾਇਲ ਖੋਲੋ ।
03:06 ਅਸੀਂ vertices ਸੈਕਸ਼ਨ ਵੇਖ ਸਕਦੇ ਹਾਂ ।
03:09 ਸਾਨੂੰ slope ਦੇ ਐਂਡ ਪੁਆਇੰਟ ਦੇ ਧੁਰਿਆਂ ਦੀ ਗਿਣਤੀ ਕਰਨ ਦੀ ਲੋੜ ਹੈ ।
03:14 angle ਦੇ ਆਧਾਰ ‘ਤੇ, ਹੇਠ ਲਿਖੀਆਂ ਲਾਇੰਸ ਨੂੰ ਤਬਦੀਲ ਕਰੋ ।
03:19 ਟਰਮੀਨਲ ‘ਤੇ ਵਾਪਸ ਜਾਓ ।
03:22 blockMeshDict dot template ਨਾਂ ਵਾਲੀ ਫਾਇਲ ਵਿੱਚ ਆਪਣੀ blockMeshDict ਫਾਇਲ ਕਾਪੀ ਕਰੋ ।
03:29 ਟਾਈਪ ਕਰੋ - cp space minus r space blockMeshDict space blockMeshDict dot template
03:40 Gedit ਦੀ ਵਰਤੋਂ ਕਰਕੇ blockMeshDict dot template ਫਾਇਲ ਖੋਲੋ ।
03:46 ConvertToMeters ਦੇ ਉੱਪਰ ਹੇਠ ਲਿਖੀਆਂ ਲਾਇੰਸ ਨੂੰ ਜੋੜੋ ।
03:51 $ $ (dollar dollar) ਤੋਂ ਪਹਿਲੀ ਕੋਈ ਵੀ ਲਾਈਨ ਪਾਇਥਨ ਲਾਈਨ ਹੈ, ਅਤੇ ਪਾਇਥਨ ਦੁਆਰਾ ਚਲਾਇਆ ਅਤੇ ਲਾਗੂ ਕੀਤਾ ਜਾਵੇਗਾ ।
04:02 vertices ਨੂੰ ਇਸ ਰੂਪ ਵਿੱਚ ਸੋਧ ਕੇ ਕਰੋ ।
04:06 template ਫਾਇਲ ਵਿੱਚ ਅਸਾਇਨ ਕੀਤਾ ਗਿਆ Python variables ਹੈ, ਫਾਇਲ ਵਿੱਚ ਕਿਸੇ ਵੀ ਸਥਾਨ ‘ਤੇ ਤਬਦੀਲ ਕੀਤਾ ਜਾਣਾ ਚਾਹੀਦਾ ਹੈ ।
04:14 ਅਜਿਹਾ ਕਰਨ ਦੇ ਲਈ, ਫਾਇਲ ਵਿੱਚ vertical pipe dash variable name dash vertical pipe ਦੀ ਵਰਤੋਂ ਕਰੋ ।
04:22 ਅਸੀਂ ਇਸ ਫਾਇਲ ਵਿੱਚ ਕੀਤੇ ਗਏ ਬਦਲਾਅ ਵੇਖ ਸਕਦੇ ਹਾਂ ।
04:26 ਹੁਣ, ਇੱਕ ਬਲੈਂਕ ਫਾਇਲ ਬਣਾਉਂਦੇ ਹਾਂ ।
04:30 ਟਰਮੀਨਲ ‘ਤੇ ਟਾਈਪ ਕਰੋ gedit templateFileConst ਅਤੇ ਐਂਟਰ ਦਬਾਓ ।
04:40 dummy space 1.0 semicolon ਟਾਈਪ ਕਰਕੇ ਇਸਦੇ ਅੰਦਰ ਇੱਕ ਡਮੀ ਦਰਜ ਕਰੋ ।
04:48 ਇੱਕ ਡਮੀ ਦਰਜ ਕਰਨੀ ਲਾਜ਼ਮੀ ਹੈ ।
04:51 template ਫਾਇਲ ਵਿੱਚ ਵਰਤੋਂ ਕੀਤੇ ਜਾਣ ਵਾਲੇ ਕਿਸੇ ਵੀ constant ਦੇ ਨਾਲ ਇੱਕ ਬਾਹਰੀ dict ਪੇਸ਼ ਕੀਤਾ ਜਾਣਾ ਚਾਹੀਦਾ ਹੈ ।
04:59 ਫਾਇਲ ਨੂੰ ਸੇਵ ਅਤੇ ਬੰਦ ਕਰੋ ।
05:04 ਹੁਣ ਸਾਨੂੰ template ਕਮਾਂਡ ਰਨ ਕਰਨੀ ਹੋਵੇਗੀ ।
05:08 ਇਸ ਕਮਾਂਡ ਨੂੰ ਟਰਮੀਨਲ ਵਿੱਚ ਟਾਈਪ ਕਰੋ ਅਤੇ ਐਂਟਰ ਦਬਾਓ ।
05:15 ਅਸੀਂ ਵੇਖ ਸਕਦੇ ਹਾਂ ਕਿ 2 ਨਵੀਂਆਂ ਫਾਇਲਸ ਬਣਦੀਆਂ ਹਨ, blockMeshDict ਅਤੇ Python ਫਾਇਲ ਵੀ ਬਣ ਗਈ ਹੈ ।
05:24 Python ਫਾਇਲ ਨੂੰ ਐਡਿਟ ਨਾ ਕਰੋ ।
05:27 gedit space blockMeshDict ਟਾਈਪ ਕਰਕੇ blockMeshDict ਫਾਇਲ ਖੋਲੋ ਅਤੇ ਐਂਟਰ ਦਬਾਓ ।
05:36 ਅਸੀਂ wedge angle ਨੂੰ 15 degਤੋਂ 10 deg ਵਿੱਚ ਬਦਲ ਦਿੱਤਾ ਹੈ ।
05:41 Slope ਦਾ ਐਂਡ ਪੁਆਇੰਟ ਵੀ ਤਬਦੀਲ ਹੋ ਗਿਆ ਹੈ ।
05:45 ਹੁਣ ਅਸੀਂ OpenFOAM ਕਮਾਂਡ blockMesh, rhoCentralFoam ਨੂੰ ਚਲਾ ਕੇ, case ਫਾਇਲ ਰਨ ਕਰ ਸਕਦੇ ਹਾਂ । Paraview ਦੀ ਵਰਤੋਂ ਕਰਕੇ ਨਤੀਜਿਆਂ ਨੂੰ ਦੇਖੋ ।
05:57 ਇੱਕ ਨਿਰਧਾਰਤ ਕੰਮ ਦੇ ਰੂਪ ਵਿੱਚ, ਹੇਠ ਲਿਖੇ wedge angles ਦੀ ਵਰਤੋਂ ਕਰੋ ਅਤੇ template ਕਮਾਂਡਸ ਨੂੰ ਰਨ ਕਰੋ ।
06:03 ਸੰਖੇਪ ਵਿੱਚ
06:05 ਇਸ ਟਿਊਟੋਰਿਅਲ ਵਿੱਚ ਅਸੀਂ, PyFoam Template ਫਾਇਲਸ ਦੇ ਬਾਰੇ ਵਿੱਚ ਸਿੱਖਿਆ ।
06:10 ਅਸੀਂ template ਫਾਇਲਸ ਨੂੰ ਬਣਾਉਣਾ ਅਤੇ ਵਰਤੋਂ ਕਰਨਾ ਵੀ ਸਿੱਖਿਆ ਅਤੇ PyFoamFromTemplate dot py ਕਮਾਂਡ ਦੀ ਵਰਤੋਂ ਕਰਨਾ ਵੀ ਸਿੱਖਿਆ ।
06:19 ਕ੍ਰਿਪਾ ਕਰਕੇ ਇਸ ਫੋਰਮ ਵਿੱਚ ਆਪਣੇ ਸਮੇਂ-ਬੱਧ ਪ੍ਰਸ਼ਨਾਂ ਨੂੰ ਪੋਸਟ ਕਰੋ ।
06:23 ਕ੍ਰਿਪਾ ਕਰਕੇ ਇਸ ਫੋਰਮ ਵਿੱਚ OpenFOAM ‘ਤੇ ਆਪਣੇ ਆਮ ਜਿਹੇ ਪ੍ਰਸ਼ਨਾਂ ਨੂੰ ਪੋਸਟ ਕਰੋ ।
06:28 FOSSEE ਟੀਮ TBC ਪ੍ਰੋਜੈਕਟ ਦਾ ਤਾਲਮੇਲ ਕਰਦੀ ਹੈ ।
06:32 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਨੂੰ NMEICT, MHRD, ਭਾਰਤ ਸਰਕਾਰ ਦੁਆਰਾ ਪ੍ਰਮਾਣਿਤ ਕੀਤਾ ਗਿਆ ਹੈ । ਜ਼ਿਆਦਾ ਜਾਣਕਾਰੀ ਦੇ ਲਈ, ਇਸ ਵੈੱਬਸਾਈਟ ‘ਤੇ ਜਾਓ ।
06:41 ਇਹ ਸਕਰਿਪਟ ਨਵਦੀਪ ਦੁਆਰਾ ਅਨੁਵਾਦਿਤ ਹੈ । ਸਾਡੇ ਨਾਲ ਜੁੜਣ ਦੇ ਲਈ ਧੰਨਵਾਦ । }

Contributors and Content Editors

Navdeep.dav