OpenFOAM/C3/Unstructured-mesh-generation-using-Gmsh/Punjabi

From Script | Spoken-Tutorial
Jump to: navigation, search
Time Narration
00:01 ਸਤਿ ਸ਼੍ਰੀ ਅਕਾਲ ਦੋਸਤੋ, Unstructured Mesh generation using GMSH ‘ਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਾਰਿਆ ਦਾ ਸਵਾਗਤ ਹੈ ।
00:06 ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਾਂਗੇ: GMSH ਵਿੱਚ ਇੱਕ unstructured mesh ਬਣਾਉਣਾ, ਸਧਾਰਣ ਸਰਫੇਸ ਬਣਨਾ, .geo ਐਕਸਟੇਂਸ਼ਨ ਦੇ ਨਾਲ ਫਾਇਲ ਦੀ ਵਰਤੋਂ ਕਰਕੇ ਮੁੱਢਲੀ ਮੈਨਿਊਪਲੇਸ਼ਨ ਕਰਨਾ ।
00:18 ਇਸ ਟਿਊਟੋਰਿਅਲ ਨੂੰ ਰਿਕਾਰਡ ਕਰਨ ਦੇ ਲਈ, ਮੈਂ ਵਰਤੋਂ ਕਰ ਰਿਹਾ ਹਾਂ ਊਬੰਟੁ ਲਿਨਕਸ ਓਪਰੇਟਿੰਗ ਸਿਸਟਮ 14.04, GMSH ਵਰਜ਼ਨ 2.8.5, OpenFOAM ਵਰਜ਼ਨ 2.4.0
00:30 ਇਹ ਟਿਊਟੋਰਿਅਲ Creation of sphere using GMSH ਦਾ ਅੱਗੇ ਦਾ ਭਾਗ ਹੈ ।
00:35 ਅਸੀਂ ਪਹਿਲਾਂ ਹੀ GMSH ਦੀ ਵਰਤੋਂ ਕਰਕੇ ਸਫੇਇਰ ਬਣਾਉਣਾ ਸਿੱਖ ਚੁੱਕੇ ਹਾਂ ।
00:40 ਜੇ ਤੁਹਾਨੂੰ ਇਹ ਨਹੀਂ ਪਤਾ ਕਿ ਅਜਿਹਾ ਕਿਵੇਂ ਕਰਨਾ ਹੈ, ਤਾਂ ਇਸ ਵੈੱਬਸਾਈਟ ‘ਤੇ OpenFOAM ਲੜੀ ਵਿੱਚ GMSH ਸਪੋਕਨ ਟਿਊਟੋਰਿਅਲ ਨੂੰ ਵੇਖੋ ।
00:48 ਇਹ ਸਾਡੀ ਸਮੱਸਿਆ ਦੀ ਸਟੇਟਮੈਂਟ ਹੈ । ਇਹ ਚਿੱਤਰ ਫਲੋ ਦੀ ਦਿਸ਼ਾ ਅਤੇ boundary faces ਨੂੰ ਦਿਖਾਉਂਦਾ ਹੈ । ਹੁਣ ਅਸੀਂ ਸਿੱਖਾਂਗੇ ਕਿ GMSH ਦੀ ਵਰਤੋਂ ਕਰਕੇ unstructured mesh ਕਿਵੇਂ ਬਣਾਉਣਾ ਹੈ ।
01:01 ਨੋਟ ਕਰੋ, ਕਿ ਡੋਮੇਨ ਦਾ ਸਾਇਜ਼ 45 X 30 X 30 ਅਤੇ ਸਫੇਇਰ ਦਾ ਘੇਰਾ 1 ਹੈ । ਹਾਲਾਂਕਿ, ਇਹ ਮਾਪ ਸਮੱਸਿਆ ਤੋਂ ਲੈ ਕੇ ਸਮੱਸਿਆ ਤੱਕ ਵੱਖ-ਵੱਖ ਹੋ ਸਕਦੇ ਹਨ । ਡੋਮੇਨ ਲਈ ਪੁਆਇੰਟਸ ਇੱਥੇ ਦਿਖਾਈ ਦੇ ਰਹੇ ਹਨ ।
01:18 ਹੁਣ GMSH ‘ਤੇ ਜਾਓ । ਇੱਥੇ ਸਫੇਇਰ ਹੈ ਜਿਸ ਨੂੰ ਅਸੀਂ ਪਹਿਲਾਂ ਬਣਾਇਆ ਸੀ ।
01:24 ਮੈਂ ਡੋਮੇਨ ਦੇ ਸਾਰੇ ਪੁਆਇੰਟਸ ਅਤੇ ਲਾਈਨਾਂ ਵੀ ਬਣਾਈਆਂ ਹਨ । ਡੋਮੇਨ ਦੇ ਪੁਆਇੰਟਸ ਨੂੰ ਬਣਾਉਣ ਦੇ ਲਈ, ਤਾਂ ਪਿਛਲੇ ਟਿਊਟੋਰਿਅਲ ਨੂੰ ਵੇਖੋ ।
01:36 ਹੁਣ, plane surface ਓਪਸ਼ਨ ਨੂੰ ਚੁਣੋ । ਫਿਰ ਸਰਫੇਸ ਦੇ ਲਈ ਸੰਬੰਧਿਤ edges (ਕਿਨਾਰਿਆਂ) ਨੂੰ ਚੁਣੋ । ਚੋਣ ਲਾਲ ਰੰਗ ਵਿੱਚ ਦਿਖਾਈ ਦੇਵੇਗੀ ।
01:48 ਚੋਣ ਨੂੰ ਚਲਾਉਣ ਦੇ ਲਈ ਕੀਬੋਰਡ ਵਿੱਚ E ਦਬਾਓ । ਅਜਿਹਾ ਕਰਨ ‘ਤੇ, ਅਸੀਂ ਡੋਟੇਡ ਲਾਇੰਸ ਵੇਖ ਸਕਦੇ ਹਾਂ ।
01:57 ਪ੍ਰਕਿਰਿਆ ਨੂੰ ਦੁਹਰਾਉਂਦੇ ਰਹੋ ਜਦੋਂ ਤੱਕ ਸਾਰੇ ਸਰਫੇਸ ਨਹੀਂ ਬਣਦੇ ।
02:02 ਹੁਣ, Physical Groups ਓਪਸ਼ਨ ਨੂੰ ਚੁਣੋ, ਫਿਰ Add ਅਤੇ ਫਿਰ Surface ਨੂੰ ਚੁਣੋ ।
02:10 ਹੁਣ, wall ਲਈ ਇਹਨਾਂ ਚਾਰੇ ਫੈਸੇਸ ਨੂੰ ਚੁਣੋ ਅਤੇ ਕੀਬੋਰਡ ‘ਤੇ E ਦਬਾਓ ।
02:17 inlet ਲਈ ਫਰੰਟ ਫੈਸ ਨੂੰ ਚੁਣੋ ਅਤੇ E ਦਬਾਓ ।
02:21 outlet ਲਈ ਬੈਕ ਫੈਸ ਨੂੰ ਚੁਣੋ ਅਤੇ E ਦਬਾਓ ।
02:26 ਹੁਣ GMSH ਨੂੰ ਬੰਦ ਕਰੋ ।
02:29 ਹੁਣ, gEdit ਟੈਕਸਟ ਐਡੀਟਰ ਵਿੱਚ sphere1.geo ਫਾਇਲ ਨੂੰ ਖੋਲੋ । ਨੋਟ ਕਰੋ ਕਿ ਇਸ ਫਾਇਲ ਦੇ additions ਹਨ । ਇਹ ਵੀ ਨੋਟ ਕਰੋ ਕਿ entities ਦੇ ਲਈ identification ਨੰਬਰਸ ਪਹਿਲਾਂ ਦੀ ਲੜੀ ਵਿੱਚ ਹਨ ।
02:47 ਜਿਵੇਂ ਕਿ ਪਹਿਲਾਂ ਕੀਤਾ ਗਿਆ ਹੈ, ਅੰਕਾਂ ਵਾਲੀ ਵੈਲਿਊ ਨੂੰ ਬਦਲੋ । ਡੋਮੇਨ mesh ਵੈਰੀਏਬਲ ਲਈ d ਸ਼ਬਦ ਦੀ ਵਰਤੋਂ ਕਰੋ ।
02:56 ਫਿਰ, ਫਾਇਲ ਦੀ ਸ਼ੁਰੂਆਤ ਵਿੱਚ, ਟਾਈਪ ਕਰੋ: d = 0.5;
03:02 ਬਾਉਂਡਰੀਜ ਨੂੰ ਨਾਮ ਦੇਣ ਦੇ ਲਈ, ਆਪਣੇ ਲੋੜੀਂਦੇ ਨਾਮ ਦੇ ਨਾਲ ਅੰਕਾਂ ਵਾਲੀ ਵੈਲਿਊ ਨੂੰ ਬਦਲੋ, ਜਿਵੇਂ ਕਿ ਵਿਖਾਇਆ ਗਿਆ ਹੈ ।
03:09 ਪਹਿਲਾ ਫਿਜੀਕਲ ਸਰਫੇਸ, ਅਸੀਂ interface ਵਿੱਚ wall ਬਣਾਇਆ ਸੀ । ਤਾਂ ਇੱਥੇ, ਅਸੀਂ ਇਸਨੂੰ wall ਵਿੱਚ ਤਬਦੀਲ ਕਰਾਂਗੇ ।
03:18 ਦੂਜਾ ਫਿਜੀਕਲ ਸਰਫੇਸ, ਅਸੀਂ interface ਵਿੱਚ inlet ਬਣਾਇਆ ਸੀ । ਇਸ ਲਈ: ਇੱਥੇ, ਅਸੀਂ ਇਸਨੂੰ inlet ਵਿੱਚ ਤਬਦੀਲ ਕਰਾਂਗੇ ।
03:27 ਤੀਜਾ ਫਿਜੀਕਲ ਸਰਫੇਸ, ਅਸੀਂ interface ਵਿੱਚ outlet ਬਣਾਇਆ ਸੀ । ਇਸ ਲਈ: ਇੱਥੇ, ਅਸੀਂ ਇਸਨੂੰ outlet ਵਿੱਚ ਤਬਦੀਲ ਕਰਾਂਗੇ ।
03:36 ਹੁਣ, ਟਾਈਪ ਕਰੋ Surface Loop, ID – ਜੋ ਰਾਉਂਡ ਬਰੈਕੇਟਸ ਵਿੱਚ ਅਗਲਾ ਪੂਰਨ ਅੰਕ ਹੈ, ਜੋ ਬਰੈਸੇਸ ਵਿੱਚ ਡੋਮੇਨ ਦੇ ਸਾਰੇ ਸਰਫੇਸ ਦੀ ਆਈਡੀ ਦੇ ਬਰਾਬਰ ਹੈ, ਜੋ ਕਿ 43, 45, 47, 49, 51 ਅਤੇ 53 ਹੈ ।
03:59 volume ਨੂੰ ਪਰਿਭਾਸ਼ਿਤ ਕਰਨ ਦੇ ਲਈ, Volume, ID ਦੀ ਵਰਤੋਂ ਕਰੋ - ਜੋ ਰਾਉਂਡ ਬਰੈਕੇਟਸ ਵਿੱਚ ਅਗਲਾ ਪੂਰਨ ਅੰਕ ਹੈ, ਜੋ ਬਰੈਸੇਸ ਵਿੱਚ ਦੋ ਸਰਫੇਸ ਦੇ ਆਈਡੀ ਦੇ ਬਰਾਬਰ ਹੈ, ਜੋ ਕਿ 29 ਅਤੇ 57 ਹੈ ।
04:20 ਫਿਜੀਕਲ ਵਾਲਿਊਮ ਦੇ ਲਈ, Physical Volume, ID ਦੀ ਵਰਤੋਂ ਕਰੋ, ਜੋ ਕਿ ਰਾਉਂਡ ਬਰੈਕੇਟਸ ਵਿੱਚ ਅਗਲਾ ਪੂਰਨ ਅੰਕ ਹੈ, ਬਰੈਸੇਸ ਵਿੱਚ ਵਾਲਿਊਮ ਦੇ ਆਈਡੀ ਦੇ ਬਰਾਬਰ ਹਨ, ਜੋ ਕਿ 58 ਹੈ ।
04:35 ਇਸ ਫਾਇਲ ਨੂੰ ਸੇਵ ਅਤੇ ਬੰਦ ਕਰੋ । ਹੁਣ, ਟਰਮੀਨਲ ਦੀ ਵਰਤੋਂ ਕਰਕੇ, gmsh sphere1.geo ਟਾਈਪ ਕਰਕੇ GMSH ਨੂੰ ਫਿਰ ਤੋਂ ਖੋਲੋ ਅਤੇ ਐਂਟਰ ਦਬਾਓ ।
04:48 GMSH ਵਿੱਚ, ਹੇਠਾਂ ਤੋਂ ਉੱਪਰ ਦੇ ਵੱਲ ਦ੍ਰਿਸ਼ਟੀਕੋਣ ਦੀ ਪਾਲਣਾ ਕੀਤੀ ਜਾਂਦੀ ਹੈ । ਇਹ ਹੈ, ਪਹਿਲਾ 1D mesh ਬਣਾਇਆ ਗਿਆ ਹੈ ।

1D mesh ਦੀ ਵਰਤੋਂ ਕਰਕੇ, 2D mesh ਬਣਾਇਆ ਗਿਆ ਹੈ । 2D mesh ਦੀ ਵਰਤੋਂ ਕਰਕੇ, 3D mesh ਬਣਾਇਆ ਗਿਆ ਹੈ ।

05:02 1D mesh ਬਣਾਉਣ ਦੇ ਲਈ, F1 ਕੀ ਦਬਾਓ ।
05:06 2D mesh ਬਣਾਉਣ ਦੇ ਲਈ, F2 ਕੀ ਦਬਾਓ ।
05:10 3D mesh ਬਣਾਉਣ ਦੇ ਲਈ, F3 ਕੀ ਦਬਾਓ ।
05:14 ਇਸ ਵਿੱਚ ਥੋੜ੍ਹਾ ਸਮਾਂ ਲੱਗ ਸਕਦਾ ਹੈ । ਸਟੇਟਸ ਬਾਰ ਵਿੱਚ ਪ੍ਰੋਗਰੇਸ ਵੇਖੋ । ਇਹ ਹੁਣ Done ਦਿਖਾਵੇਗਾ ।
05:22 ਇੱਕ ਵਾਰ ਜਦੋਂ mesh ਬਣ ਜਾਂਦਾ ਹੈ, ਤਾਂ ਸਾਨੂੰ faulty cells ਨੂੰ ਹਟਾਉਣ ਦੇ ਲਈ ਇਸ ਨੂੰ ਅਨੁਕੂਲਿਤ ਕਰਨਾ ਜਾਂ ਕਸਟਮਾਈਜ਼ਡ ਕਰਨਾ ਹੋਵੇਗਾ ।
05:27 ਅਨੁਕੂਲ ਦੇ ਲਈ, Modules, ਫਿਰ Mesh ਅਤੇ ਫਿਰ Optimize 3d (Netgen) ਓਪਸ਼ਨ ‘ਤੇ ਕਲਿਕ ਕਰੋ ।
05:36 ਇਸ ਵਿੱਚ ਵੀ ਥੋੜ੍ਹਾ ਸਮਾਂ ਲੱਗ ਸਕਦਾ ਹੈ । ਇੱਕ ਵਾਰ ਫਿਰ ਤੋਂ, ਸਟੇਟਸ ਬਾਰ ਵਿੱਚ ਪ੍ਰੋਗਰੇਸ ਵੇਖੋ ।
05:43 mesh ਸੇਵ ਕਰਨ ਦੇ ਲਈ, File > > Save mesh ‘ਤੇ ਜਾਓ ਅਤੇ ਟਰਮੀਨਲ ਬੰਦ ਕਰੋ ।
05:51 constant ਫੋਲਡਰ ਦੇ ਬਿਨਾਂ, OpenFOAM case ਡਾਇਰੈਕਟਰੀ ਬਣਾਓ । case ਡਾਇਰੈਕਟਰੀ ਵਿੱਚ, ਨਵੀਂ sphere1.msh ਫਾਇਲ ਕਾਪੀ ਕਰੋ ।
06:01 ਟਰਮੀਨਲ ਵਿੰਡੋ ਦੀ ਵਰਤੋਂ ਕਰਕੇ, ਇਸ ਸਮੱਸਿਆ ਦੀ case ਡਾਇਰੈਕਟਰੀ ‘ਤੇ ਜਾਓ ।
06:06 ਇੱਕ ਵਾਰ ਜਦੋਂ ਤੁਸੀਂ case ਡਾਇਰੈਕਟਰੀ ਵਿੱਚ ਹੋ, ਤਾਂ mesh ਬਦਲਣ ਦੇ ਲਈ ਟਾਈਪ ਕਰੋ: gmshToFoam sphere1.msh
06:16 ਤਾਂ ਅੱਗੇ ਵਧਣ ਤੋਂ ਪਹਿਲਾਂ, ਨਿਸ਼ਚਤ ਕਰੋ ਕਿ ਸਮਾਨ ਬਾਉਂਡਰੀ ਨਾਮ 0 (zero) ਫੋਲਡਰ ਦੀ ਫਾਇਲਸ ਵਿੱਚ ਹਨ ।
06:24 ਸੰਖੇਪ ਵਿੱਚ, ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ:

GMSH ਵਿੱਚ unstructured mesh ਬਣਾਉਣਾ, ਸਧਾਰਣ ਸਰਫੇਸ ਬਣਾਉਣਾ,.geo ਐਕਸਟੇਂਸ਼ਨ ਦੇ ਨਾਲ ਫਾਇਲ ਦੀ ਵਰਤੋਂ ਕਰਕੇ ਮੁੱਢਲੀ ਮੈਨਿਊਪਲੇਸ਼ਨਸ ਕਰਨਾ ।

06:38 ਨਿਰਧਾਰਤ ਕੰਮ ਦੇ ਲਈ, s, d ਅਤੇ Mesh.CharacteristicLengthFromCurvature ਦੇ ਵੈਲਿਊਜ ਬਦਲ ਕੇ mesh ਵਿੱਚ ਸੁਧਾਈ ਕਰੋ ।
06:49 OpenFOAM ਲੜੀ FOSSEE ਪ੍ਰੋਜੈਕਟ, ਆਈ.ਆਈ.ਟੀ ਬੰਬੇ ਦੁਆਰਾ ਬਣਾਇਆ ਗਿਆ ਹੈ । FOSSEE ਭਾਵ ਕਿ Free and Open Source Software for Education.
06:58 ਇਹ ਪ੍ਰੋਜੈਕਟ ਫਰੀ ਅਤੇ ਓਪਨ ਸੋਰਸ ਸਾਫਟਵੇਅਰ ਟੂਲਸ ਦੀ ਵਰਤੋਂ ਨੂੰ ਉਤਸ਼ਾਹਿਤ ਕਰਦਾ ਹੈ । ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ ਵੇਖੋ: [1]
07:07 ਇਸ ਲਿੰਕ ‘ਤੇ ਉਪਲੱਬਧ ਵੀਡੀਓ ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦੀ ਹੈ । ਕ੍ਰਿਪਾ ਕਰਕੇ ਡਾਊਂਨਲੋਡ ਕਰੋ ਅਤੇ ਵੇਖੋ ।
07:13 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ: ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ, ਸਪੋਕਨ ਟਿਊਟੋਰਿਅਲਸ ਦੀ ਵਰਤੋਂ ਕਰਕੇ ਵਰਕਸ਼ਾਪਾਂ ਚਲਾਉਂਦੀ ਹੈ । ਆਨਲਾਇਨ ਟੈਸਟ ਪਾਸ ਕਰਨ ਵਾਲਿਆ ਨੂੰ ਪ੍ਰਮਾਣ ਪੱਤਰ ਵੀ ਦਿੰਦੇ ਹਨ । ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ contact@spoken-tutorial.org ‘ਤੇ ਲਿਖੋ ।
07:22 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟਾਕ-ਟੂ-ਅ ਟੀਚਰ ਪ੍ਰੋਜੈਕਟ ਦਾ ਹਿੱਸਾ ਹੈ । ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ “ਆਈਸੀਟੀ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਪ੍ਰਮਾਣਿਤ ਹੈ । ਇਸ ‘ਤੇ ਜ਼ਿਆਦਾ ਜਾਣਕਾਰੀ ਹੇਠਾਂ ਦਿੱਤੇ ਲਿੰਕ ‘ਤੇ ਉਪਲੱਬਧ ਹੈ । http://spoken-tutorial.org/NMEICT-Intro ਇਹ ਸਕਰਿਪਟ ਨਵਦੀਪ ਦੁਆਰਾ ਅਨੁਵਾਦਿਤ ਹੈ । ਸਾਡੇ ਨਾਲ ਜੁੜਣ ਦੇ ਲਈ ਧੰਨਵਾਦ । }

Contributors and Content Editors

Navdeep.dav