OpenFOAM/C3/Importing-mesh-file-in-OpenFOAM/Punjabi

From Script | Spoken-Tutorial
Jump to: navigation, search
Time Narration
00:00 ਸਤਿ ਸ਼੍ਰੀ ਅਕਾਲ ਦੋਸਤੋ, importing Mesh files in OpenFOAM ‘ਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਾਰਿਆ ਦਾ ਸਵਾਗਤ ਹੈ ।
00:07 ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਾਂਗੇ: OpenFOAM ਵਿੱਚ meshing ਸਾਫਟਵੇਅਰ ਦੀ ਵਰਤੋਂ ਕਰਕੇ Mesh ਫਾਇਲਸ ਨੂੰ ਇੰਪੋਰਟ ਕਰਨਾ ।
00:14 ਇਸ ਟਿਊਟੋਰਿਅਲ ਨੂੰ ਰਿਕਾਰਡ ਕਰਨ ਦੇ ਲਈ, ਮੈਂ ਵਰਤੋਂ ਕਰ ਰਿਹਾ ਹਾਂ ਲਿਨਕਸ ਓਪਰੇਟਿੰਗ ਸਿਸਟਮ ਊਬੁੰਟੁ ਵਰਜ਼ਨ 12.04 OpenFOAM ਵਰਜ਼ਨ 2.1.1, ParaView ਵਰਜ਼ਨ 3.12.0
00:26 ਪੂਰਣ ਲੋੜਾਂ ਦੇ ਤੌਰ ਤੇ, ਯੂਜਰ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਾਫਟਵੇਅਰਸ ਜਿਵੇਂ Gambit, Ansys ICEM, CFX, Salom ਆਦਿ ਵਿੱਚ Mesh ਕਿਵੇਂ ਬਣਾਉਣਾ ਹੈ ।
00:40 blockMesh ਦੀ ਵਰਤੋਂ ਕਰਕੇ, ਅਸੀਂ ਆਸਾਨੀ ਨਾਲ ਸਰਲ geometries ਬਣਾ ਸਕਦੇ ਹਾਂ । ਉਦਾਹਰਣ ਦੇ ਲਈ - box, pipe ਆਦਿ । blockMesh ਦੀ ਵਰਤੋਂ ਕਰਕੇ ਗੁੰਝਲਦਾਰ geometries ਬਣਾਉਣਾ ਮੁਸ਼ਕਲ ਹੈ ।
00:53 ਪਰ OpenFOAM ਥਰਡ ਪਾਰਟੀ ਮੈਸ਼ਿੰਗ ਸਾਫਟਵੇਅਰ ਤੋਂ mesh ਇੰਪੋਰਟ ਕਰਨ ਵਿੱਚ ਸਹਿਯੋਗ ਦਿੰਦਾ ਹੈ । ਇਸ mesh ਫਾਇਲਸ ਨੂੰ ਇੰਪੋਰਟ ਕਰਨ ਲਈ OpenFOAM ਵਿੱਚ ਕਮਾਂਡਸ ਉਪਲੱਬਧ ਹਨ ।
01:05 ਅਸੀਂ ਹੁਣ ਇਹਨਾਂ ਫਾਇਲਸ ਨੂੰ ਇੰਪੋਰਟ ਕਰਨਾ ਸਿੱਖਾਂਗੇ ।
01:08 ਸਾਡੇ ਕੇਸ ਦੀ geometry ਇੱਥੇ ਹੈ । ਸਾਡੇ ਕੋਲ ਇੱਕ ਸਕਵੈਰ ਸਿਲੰਡਰ ਹੈ: length 1m ਅਤੇ height 1m ਹੈ Inlet velocity 1 m / s ਹੈ ।
01:22 ਅਸੀਂ ਇਸ ਨੂੰ Reynolds Number (Re) = 100 ਦੇ ਲਈ ਹੱਲ ਕਰ ਰਹੇ ਹਾਂ । ਚੁਣਿਆ ਗਿਆ ਡੋਮੇਨ 40m by 60m ਹੈ । Boundary conditions ਡਾਇਗਰਾਮ ਵਿੱਚ ਵਿਖਾਈਆਂ ਗਈਆਂ ਹਨ ।
01:36 ਇਹ meshing ਸਾਫਟਵੇਅਰ ਵਿੱਚ ਬਣਾਈ ਗਈ mesh ਫਾਇਲ ਹੈ ।
01:40 ਤੁਹਾਡੇ OpenFOAM ਵਰਕਿੰਗ ਡਾਇਰੈਕਟਰੀ ਵਿੱਚ, icoFoam solver ‘ਤੇ ਜਾਓ ਅਤੇ ਇਸ ‘ਤੇ ਕਲਿਕ ਕਰੋ ।
01:47 ਹੁਣ, cylinder ਨਾਮ ਦਾ ਫੋਲਡਰ ਬਣਾਓ ।
01:52 ਹੁਣ cavity case ‘ਤੇ ਜਾਓ । cavity case ਨਾਲ 0 ਅਤੇ system ਫੋਲਡਰਸ ਨੂੰ ਕਾਪੀ ਕਰੋ ।
01:59 ਇਸਨੂੰ cylinder ਫੋਲਡਰ ਵਿੱਚ ਪੇਸਟ ਕਰੋ । ਨੋਟ ਕਰੋ ਤੁਹਾਨੂੰ constant ਫੋਲਡਰ ਦੀ ਲੋੜ ਨਹੀਂ ਹੈ ।
02:10 ਮੇਰੇ ਡੈਸਕਟਾਪ ‘ਤੇ, ਮੇਰੇ ਕੋਲ.(dot) msh ਐਕਸਟੇਂਸ਼ਨ ਦੇ ਨਾਲ Fluent mesh ਫਾਇਲ ਹੈ । ਇਸਨੂੰ cylmesh.msh ਨਾਮ ਦਿੱਤਾ ਹੈ ।
02:23 ਇਸ ਫਾਇਲ ਨੂੰ icoFoam ਵਿੱਚ cylinder ਫੋਲਡਰ ਵਿੱਚ ਕਾਪੀ ਅਤੇ ਪੇਸਟ ਕਰੋ । ਸਾਡਾ ਸੈੱਟਅੱਪ ਹੁਣ ਤਿਆਰ ਹੈ ।
02:32 ਕਮਾਂਡ ਟਰਮੀਨਲ ਖੋਲੋ । run ਟਾਈਪ ਕਰੋ ਅਤੇ ਐਂਟਰ ਦਬਾਓ ।
02:37 ਟਾਈਪ ਕਰੋ cd space tutorials, ਐਂਟਰ ਦਬਾਓ ।
02:42 ਟਾਈਪ ਕਰੋ cd space incompressible ਅਤੇ ਐਂਟਰ ਦਬਾਓ । ਟਾਈਪ ਕਰੋ cd space icoFoam, ਐਂਟਰ ਦਬਾਓ । ਟਾਈਪ ਕਰੋ cd space cylinder ਅਤੇ ਐਂਟਰ ਦਬਾਓ ।
02:58 Fluent mesh ਫਾਇਲ ਦੇ ਲਈ, ਕਮਾਂਡ ਟਰਮੀਨਲ ਵਿੱਚ, ਸਾਨੂੰ fluentMeshToFoam (ਨੋਟ ਕਰੋ ਇੱਥੇ M, T, F ਕੈਪੀਟਲ ਹਨ) (space) cylmesh.msh ਟਾਈਪ ਕਰਨ ਦੀ ਲੋੜ ਹੈ ਅਤੇ ਐਂਟਰ ਦਬਾਓ ।
03:20 ਟਰਮੀਨਲ ‘ਤੇ, ਤੁਸੀਂ ਵੇਖੋਗੇ ਕਿ mesh ਫਾਇਲ ਹੁਣ openFoam ਡਾਟਾ ਫਾਇਲ ਵਿੱਚ ਬਦਲ ਗਈ ਹੈ ।
03:28 ਹੁਣ, cylinder ਫੋਲਡਰ ਵਿੱਚ ਵਾਪਸ ਜਾਓ ।
03:31 constant ਫੋਲਡਰ ਬਣ ਗਿਆ ਹੈ । ਇਸਨੂੰ ਖੋਲ੍ਹਣ ਲਈ constant ਫੋਲਡਰ ‘ਤੇ ਕਲਿਕ ਕਰੋ ।
03:38 transport Property ਫਾਇਲ constant ਫੋਲਡਰ ਤੋਂ ਗਾਇਬ ਹੈ ।
03:42 ਦੋ ਪੱਧਰ ਤੱਕ ਵਾਪਸ ਜਾਓ ਅਤੇ cavity case ਦੇ constant ਫੋਲਡਰ ਨਾਲ transport property ਨੂੰ ਕਾਪੀ ਕਰੋ ।
03:53 ਇਸਨੂੰ cylinder ਦੇ constant ਫੋਲਡਰ ਵਿੱਚ ਪੇਸਟ ਕਰੋ, ਜਿਸ ਨੂੰ ਅਸੀਂ ਹੁਣੇ ਬਣਾਇਆ । ਅਸੀਂ ਡਿਫਾਲਟ viscosity ਰੱਖਾਂਗੇ ।
04:05 ਟਰਮੀਨਲ ‘ਤੇ ਵਾਪਸ ਜਾਓ ।
04:08 ਨੋਟ ਕਰੋ, ਅਸੀਂ ਇੱਥੇ blockMesh ਕਮਾਂਡ ਰਨ ਨਹੀਂ ਕਰ ਰਹੇ ਹਾਂ । mesh ਫਾਇਲ ਵਿੱਚ boundary conditions ਦੇਖਣ ਦੇ ਲਈ,
04:15 Constant polyMesh ‘ਤੇ ਜਾਓ । ls ਟਾਈਪ ਕਰੋ । ਤੁਸੀ boundary ਫਾਇਲ ਵੇਖਾਂਗੇ ।
04:25 ਆਪਣੇ ਪਸੰਦ ਮੁਤਾਬਕ ਇਸ ਨੂੰ ਕਿਸੇ ਵੀ ਐਡੀਟਰ ਵਿੱਚ ਖੋਲੋ ।
04:30 boundary condition ਨਾਮ geometry ਸਲਾਇਡ ਵਿੱਚ ਦਿਖਦੇ ਹਨ ।
04:36 boundary names ਵਿੱਚ ਕਿਸੇ ਵੀ ਐਰਰ ਦੇ ਮਾਮਲੇ ਵਿੱਚ, ਤੁਸੀਂ boundary ਫਾਇਲ ਨੂੰ ਵੇਖ ਸਕਦੇ ਹੋ । ਇਸਨੂੰ ਬੰਦ ਕਰੋ ।
04:45 ਟਰਮੀਨਲ ਵਿੱਚ, ਦੋ ਪੱਧਰ ਤੱਕ ਵਾਪਸ ਜਾਓ ਅਤੇ 0 (zero) ਫੋਲਡਰ ‘ਤੇ ਜਾਓ ।
04:52 0 (zero) ਫੋਲਡਰ ਵਿੱਚ pressure ਫਾਇਲ ਖੋਲੋ ।
04:57 ਨੋਟ ਕਰੋ boundary ਨਾਮ boundary ਫਾਇਲ ਨਾਲ ਮਿਲਦਾ ਹੋਣਾ ਚਾਹੀਦਾ ਹੈ । ਜੇ ਲੋੜ ਹੋਵੇ ਤਾਂ ਉਨ੍ਹਾਂ ਨੂੰ ਬਦਲੋ । ਇਸ ਫਾਇਲ ਨੂੰ ਬੰਦ ਕਰੋ ।
05:08 ਇੱਕ ਪੱਧਰ ਤੱਕ ਵਾਪਸ ਜਾਓ ਅਤੇ system ਫੋਲਡਰ ‘ਤੇ ਜਾਓ ।
05:15 controlDict ਫਾਇਲ ਖੋਲੋ ।
05:18 ਅਸੀਂ controlDict ਫਾਇਲ ਦੇ ਐਂਡ ਟਾਇਮ ਨੂੰ ਬਦਲਾਂਗੇ । ਇਸਨੂੰ ਬੰਦ ਕਰੋ ।
05:25 ਇੱਕ ਪੱਧਰ ਤੱਕ ਵਾਪਸ ਜਾਓ । iterations ਸ਼ੁਰੂ ਕਰਨ ਦੇ ਲਈ, ਟਾਈਪ ਕਰੋ icoFoam ਅਤੇ ਐਂਟਰ ਦਬਾਓ । Iterations ਰਨਿੰਗ ਟਰਮੀਨਲ ਵਿੱਚ ਦਿਖਾਈ ਦੇਣਗੀਆਂ ।
05:39 geometry ਦੇਖਣ ਦੇ ਲਈ, ਟਾਈਪ ਕਰੋ paraFoam ਅਤੇ ਐਂਟਰ ਦਬਾਓ । ParaView ਵਿੰਡੋ ਵਿੱਚ, object inspector ਮੈਨਿਊ ਵਿੱਚ Apply ਬਟਨ ‘ਤੇ ਕਲਿਕ ਕਰੋ ।
05:53 ਤੁਸੀਂ geometry ਵੇਖ ਸਕਦੇ ਹੋ । Active variable control ਮੈਨਿਊ ਵਿੱਚ, solid color ਨੂੰ U ਵੇਲੋਸਿਟੀ ਵਿੱਚ ਬਦਲੋ ।
06:03 ਸ਼ੁਰੂਆਤੀ velocity ਕੰਡੀਸ਼ਨ ਇੱਥੇ ਦਿਖਾਈ ਦਿੰਦੀ ਹੈ ।
06:08 ਉੱਪਰ ਸੱਜੇ ਪਾਸੇ ‘ਤੇ VCR ਮੈਨਿਊ ਵਿੱਚ play ਬਟਨ ‘ਤੇ ਕਲਿਕ ਕਰੋ ।
06:15 ਅਸੀਂ ਟਾਇਮ ਦੇ ਪੈਸੇਜ ਦੇ ਨਾਲ velocity contours ਵੇਖ ਸਕਦੇ ਹਾਂ ।
06:20 paraview ਵਿੰਡੋ ਬੰਦ ਕਰੋ ।
06:23 ਹੋਰ meshing ਸਾਫਟਵੇਅਰ ਤੋਂ geometry ਨੂੰ ਇੰਪੋਰਟ ਕਰਨ ਲਈ ਇੱਥੇ ਕਮਾਂਡ ਦੀ ਇੱਕ ਸੂਚੀ ਹੈ ।

ਇਸ ਦੇ ਨਾਲ ਅਸੀਂ ਟਿਊਟੋਰਿਅਲ ਦੇ ਅਖੀਰ ਵਿੱਚ ਆ ਗਏ ਹਾਂ ।

06:54 ਨਿਰਧਾਰਤ ਕੰਮ ਦੇ ਰੂਪ ਵਿੱਚ -

ਸਰਕੁਲਰ ਸਿਲੰਡਰ ਦੀ mesh ਫਾਇਲ ਨੂੰ ਇੰਪੋਰਟ ਕਰਨ ਦੀ ਕੋਸ਼ਿਸ਼ ਕਰੋ । circcyl.msh ਨਾਂ ਵਾਲੀ Mesh ਫਾਇਲ ਇਸ ਟਿਊਟੋਰਿਅਲ ਵਿੱਚ ਦਿੱਤੀ ਗਈ ਹੈ । icoFoam solver ਦੀ ਵਰਤੋਂ ਕਰਕੇ ਇਸਨੂੰ ਹੱਲ ਕਰੋ ।

07:12 ਇਸ ਟਿਊਟੋਰਿਅਲ ਵਿੱਚ ਅਸੀਂ ਹੋਰ meshing ਸਾਫਟਵੇਅਰ ਤੋਂ geometry ਨੂੰ ਇੰਪੋਰਟ ਕਰਨਾ ਸਿੱਖਿਆ ।
07:18 ਇਸ URL ‘ਤੇ ਉਪਲੱਬਧ ਵੀਡੀਓ ਨੂੰ ਵੇਖੋ: http://spoken-tutorial.org/What_is_a_Spoken_Tutorial

ਇਹ ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦਾ ਹੈ । ਚੰਗੀ ਬੈਂਡਵਿਡਥ ਨਾ ਮਿਲਣ ‘ਤੇ ਤੁਸੀਂ ਇਸਨੂੰ ਡਾਊਂਨਲੋਡ ਕਰਕੇ ਵੀ ਵੇਖ ਸਕਦੇ ਹੋ ।

07:30 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ: ਸਪੋਕਨ ਟਿਊਟੋਰਿਅਲਸ ਦੀ ਵਰਤੋਂ ਕਰਕੇ ਵਰਕਸ਼ਾਪਾਂ ਚਲਾਉਂਦੀ ਹੈ । ਆਨਲਾਇਨ ਟੈਸਟ ਪਾਸ ਕਰਨ ਵਾਲਿਆ ਨੂੰ ਪ੍ਰਮਾਣ ਪੱਤਰ ਵੀ ਦਿੰਦੇ ਹਨ । ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ contact@spoken-tutorial.org ‘ਤੇ ਲਿਖੋ ।
07:46 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟਾਕ-ਟੂ-ਅ ਟੀਚਰ ਪ੍ਰੋਜੈਕਟ ਦਾ ਹਿੱਸਾ ਹੈ । ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ “ਆਈਸੀਟੀ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਪ੍ਰਮਾਣਿਤ ਹੈ । ਇਸ ‘ਤੇ ਜ਼ਿਆਦਾ ਜਾਣਕਾਰੀ ਹੇਠਾਂ ਦਿੱਤੇ ਲਿੰਕ ‘ਤੇ ਉਪਲੱਬਧ ਹੈ । http://spoken-tutorial.org/NMEICT-Intro
08:03 ਇਹ ਸਕਰਿਪਟ ਨਵਦੀਪ ਦੁਆਰਾ ਅਨੁਵਾਦਿਤ ਹੈ । ਸਾਡੇ ਨਾਲ ਜੁੜਣ ਦੇ ਲਈ ਧੰਨਵਾਦ ।

Contributors and Content Editors

Navdeep.dav