OpenFOAM/C3/Creating-a-sphere-in-GMSH/Punjabi

From Script | Spoken-Tutorial
Jump to: navigation, search
Time Narration
00:01 ਸਤਿ ਸ਼੍ਰੀ ਅਕਾਲ ਦੋਸਤੋ, Creating a sphere in GMSH ‘ਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਾਰਿਆ ਦਾ ਸਵਾਗਤ ਹੈ ।
00:06 ਇਸ ਟਿਊਟੋਰਿਅਲ ਵਿੱਚ ਅਸੀਂ ਇੱਕ ਚੱਕਰੀ ਚਾਪ (circular arc) ਬਣਾਉਣਾ, ruled surfaces ਬਣਾਉਣਾ ਅਤੇ.geo ਐਕਸਟੇਂਸ਼ਨ ਦੇ ਨਾਲ ਫਾਇਲ ਦੀ ਵਰਤੋਂ ਕਰਕੇ ਬੇਸਿਕ ਮੈਨਿਉਪੂਲੇਸ਼ਨ ਕਰਨਾ ਸਿੱਖਾਂਗੇ ।
00:17 ਇਸ ਟਿਊਟੋਰਿਅਲ ਨੂੰ ਰਿਕਾਰਡ ਕਰਨ ਦੇ ਲਈ, ਮੈਂ ਵਰਤੋਂ ਕਰ ਰਿਹਾ ਹਾਂ: ਊਬੰਟੁ ਲਿਨਕਸ ਓਪਰੇਟਿੰਗ ਸਿਸਟਮ 14.04, GMSH ਵਰਜ਼ਨ 2.8.5
00:27 ਪੂਰਵ - ਲੋੜ ਮੁਤਾਬਿਕ, ਯੂਜਰ ਨੂੰ ਪੁਆਇੰਟਸ ਬਣਾਉਣ ਦਾ ਮੁੱਢਲਾ ਗਿਆਨ ਹੋਣਾ ਚਾਹੀਦਾ ਹੈ । ਜੇ ਨਹੀਂ ਤਾਂ, ਵੈੱਬਸਾਈਟ ‘ਤੇ OpenFOAM ਲੜੀ ਵਿੱਚ GMSH ਸਪੋਕਨ ਟਿਊਟੋਰਿਅਲ ਨੂੰ ਵੇਖੋ ।
00:38 ਸਫੇਇਰ ਦੀ ਆਉਟਪੁੱਟ (0, 0, 0) ਹੈ ਅਤੇ ਸਫੇਇਰ ਦੇ ਹੋਰ ਪੁਆਇੰਟਸ ਡਿਸਪਲੇ ‘ਤੇ ਦਿਖਾਈ ਦੇ ਰਹੇ ਹਨ ।
00:48 ਹੁਣ ਟਰਮੀਨਲ ਤੋਂ GMSH ਨੂੰ ਖੋਲੋ । ਟਰਮੀਨਲ ਖੋਲ੍ਹਣ ਦੇ ਲਈ Ctrl + Alt + T ਕੀਜ ਦਬਾਓ । ਹੁਣ, ਟਾਈਪ ਕਰੋ gmsh space sphere1.geo ਅਤੇ ਐਂਟਰ ਦਬਾਓ । GMSH ਖੁੱਲ ਗਿਆ ਹੈ ।
01:09 ਮੈਂ ਪਹਿਲਾਂ ਤੋਂ ਹੀ ਸਫੇਇਰ ਦੇ ਲਈ 7 ਪੁਆਇੰਟਸ ਬਣਾਏ ਹਨ, ਜੋ ਇੱਥੇ ਦਿਖਾਈ ਦੇ ਰਹੇ ਹਨ । ਸਫੇਇਰ ਦੇ ਪੁਆਇੰਟਸ ਬਣਾਉਣ ਦੇ ਲਈ, ਕ੍ਰਿਪਾ ਕਰਕੇ ਪਿਛਲੇ ਟਿਊਟੋਰਿਅਲ ਦੀ ਪਾਲਣਾ ਕਰੋ ।
01:19 ਹੁਣ ਮੈਂ ਇੱਕ ਚੱਕਰੀ ਚਾਪ ਬਣਾਉਣ ਦਾ ਤਰੀਕਾ ਦਿਖਾਉਂਗਾ । GMSH ਵਿੱਚ, ਇੱਕ ਚੱਕਰੀ ਚਾਪ Pi ਤੋਂ ਸਹੀ ਬਣਦੀ ਹੈ ।
01:27 ਇੱਕ ਚਾਪ ਬਣਾਉਣ ਦੇ ਲਈ, ਖੱਬੇ ਪਾਸੇ ਬਣੇ ਮੈਨਿਊ ਵਿੱਚੋਂ Circle arc ਓਪਸ਼ਨ ਨੂੰ ਚੁਣੋ ।
01:32 ਹੁਣ, ਮੈਂ ਚਾਪ ਦੇ ਸ਼ੁਰੂਆਤੀ ਪੁਆਇੰਟਸ ਦੇ ਰੂਪ ਵਿੱਚ ਸੱਜੇ ਪਾਸੇ ਪੁਆਇੰਟਸ ਦੀ ਚੋਣ ਕਰਾਂਗਾ । ਫਿਰ, ਇਸ ਪੁਆਇੰਟ ਨੂੰ ਇੱਥੇ ਸੇਂਟਰ ਪੁਆਇੰਟ ਦੇ ਰੂਪ ਵਿੱਚ ਚੁਣੋ । ਕ੍ਰਿਪਾ ਕਰਕੇ ਨੋਟ ਕਰੋ ਕਿ, ਇਹ ਧੁਰਾ (0, 0, 0) ਦੇ ਨਾਲ ਪੁਆਇੰਟ ਹੈ ।
01:48 ਅਤੇ ਅਖੀਰ ਵਿੱਚ, ਮੈਂ ਚਾਪ ਦੇ ਆਖਰੀ ਪੁਆਇੰਟ ਦੇ ਰੂਪ ਵਿੱਚ ਸਿਖਰ ਸਲਾਇਡ ‘ਤੇ ਇੱਕ ਪੁਆਇੰਟ ਨੂੰ ਚੁਣਾਂਗਾ ।
01:54 ਇਸ ਪ੍ਰਕਿਰਿਆ ਨੂੰ ਦੁਹਰਾਓ ਜਦੋਂ ਤੱਕ ਸਾਰੇ ਚਾਪ ਬਣ ਨਹੀਂ ਜਾਂਦੇ । ਸਾਰੇ ਚਾਪਾਂ ਲਈ ਇੱਕ ਹੀ ਸੇਂਟਰ ਪੁਆਇੰਟ ਰੱਖੋ ।
02:02 ਕਵਰ ਸਰਫੇਸ ਬਣਾਉਣ ਦੇ ਲਈ, ਖੱਬੇ ਪਾਸੇ ਬਣੇ ਮੈਨਿਊ ਤੋਂ Ruled surface ਓਪਸ਼ਨ ਚੁਣੋ । ਸਰਫੇਸ ਦੇ ਲਈ ਕਿਨਾਰਿਆਂ ਨੂੰ ਚੁਣੋ, ਜਿਵੇਂ ਕਿ ਇੱਥੇ ਵਿਖਾਇਆ ਗਿਆ ਹੈ ।
02:20 ਨੋਟ ਕਰੋ, ਚੁਣੇ ਹੋਏ edges ਹੁਣ ਤੱਕ ਲਾਲ ਰੰਗ ਵਿੱਚ ਹਨ । ਇਸ ਚੋਣ ਨੂੰ ਚਲਾਉਣ ਦੇ ਲਈ ਕੀਬੋਰਡ ਤੋਂ E ਦਬਾਓ ।
02:29 ਤੁਸੀਂ ਵੇਖ ਸਕਦੇ ਹੋ ਕਿ ਸਰਫੇਸ ਬਣ ਗਿਆ ਹੈ । ਇਹ ਡੋਟ ਲਾਈਨ ਤੋਂ ਵਿਖਾਇਆ ਗਿਆ ਹੈ, ਜਿਵੇਂ ਇੱਥੇ ਦਿਖਾਈ ਦੇ ਰਿਹਾ ਹੈ ।
02:37 ਪ੍ਰਕਿਰਿਆ ਨੂੰ ਦੁਹਰਾਓ ਅਤੇ ਸਫੇਇਰ ਦੇ ਸਾਰੇ 8 ਸਰਫੇਸ ਨੂੰ ਬਣਾਓ । ਪੂਰਾ ਹੋਣ ਦੇ ਬਾਅਦ, ਤੁਹਾਡਾ ਸਫੇਇਰ ਕੁੱਝ ਇਸ ਤਰ੍ਹਾਂ ਦਿੱਸਣਾ ਚਾਹੀਦਾ ਹੈ ।
02:46 ਹੁਣ, ਹੋਮ ਫੋਲਡਰ ‘ਤੇ ਜਾਓ । ਲੱਭੋ ਅਤੇ gedit Text Editor ਦੀ ਵਰਤੋਂ ਕਰਕੇ sphere1.geo ਫਾਇਲ ਨੂੰ ਖੋਲੋ ।
02:54 ਅਸੀਂ ਜੋ geometrical ਐਂਟਿਟਿਸ ਨਾਲ ਜੁੜੀ ਜਾਣਕਾਰੀ ਨੂੰ ਹੁਣੇ ਬਣਾਇਆ ਹੈ, ਉਨ੍ਹਾਂ ਨੂੰ ਇੱਥੇ ਇੱਕਠਾ ਕੀਤਾ ਗਿਆ ਹੈ ।
03:00 Geometrical entity, identification number ਬਰੈਕਟ ਦੇ ਅੰਦਰ, ਜੋ ਇੱਕ expression ਦੇ ਬਰਾਬਰ ਹੈ
03:11 ਇੱਥੇ, ਪੁਆਇੰਟ ਦੇ ਲਈ expression ਹੈ:

Point, identification number ਬਰੈਕਟ ਦੇ ਅੰਦਰ, ਜੋ ਆਮ ਤੌਰ ‘ਤੇ 1 ਤੋਂ ਸ਼ੁਰੂ ਹੋਣ ਵਾਲਾ ਅਗਲਾ ਪੂਰਨ ਅੰਕ ਹੈ, X, Y, Z ਧੁਰੇ ਦੇ ਬਰਾਬਰ ਹੈ ਅਤੇ mesh element size ਦੀ ਵੈਲਿਊ ਬਰੈਸੇਸ ਵਿੱਚ ਹੈ ।

03:30 ਇਹ ਵੈਲਿਊ ਲੋੜੀਂਦੀ mesh element size ਹੈ । mesh ਐਲੀਮੈਂਟਸ ਦੇ ਸਾਇਜ ਦੀ ਫਿਰ ਰੇਖਾਤਮਕ ਸੰਖਿਆ ਦੁਆਰਾ ਗਿਣਤੀ ਹੋਵੇਗੀ, ਇਹ ਵੈਲਿਊਜ ਸ਼ੁਰੁਆਤੀ mesh ਵਿੱਚ ਹੋਵੇਗੀ ।
03:41 ਹੁਣ ਸਫੇਇਰ ਦੇ ਪੁਆਇੰਟਸ ਦੇ ਸੰਖਿਆਤਮਕ ਵੈਲਿਊ ਨੂੰ ਵੈਰਿਏਬਲ s ਵਿੱਚ ਬਦਲੋ ।
03:49 ਸ਼ੁਰੂਆਤ ਵਿੱਚ ਟਾਈਪ ਕਰੋ s = 0.1, ਇਹ ਸਫੇਇਰ ਦੇ mesh element size ਦੀ ਵੈਲਿਊ ਨੂੰ ਨਿਰਧਾਰਤ ਕਰਨ ਲਈ ਹੈ ।
04:01 boundary layer ਕੈਪਚਰ ਕਰਨ ਦੇ ਲਈ, ਅਸੀਂ ਸਫੇਇਰ ਦੇ ਕੋਲ mesh ਦੀ ਸੁਧਾਈ ਕਰਾਂਗੇ । ਇਸ ਉਦੇਸ਼ ਦੇ ਲਈ, ਅਸੀਂ ਇਸ ਲਾਈਨ ਦੀ ਵਰਤੋਂ ਕਰਾਂਗੇ: Mesh. Characteristic Length From Curvature = 0.05;
04:15 ਸੰਟੈਕਸ ਹੈ: Mesh. Characteristic Length From Curvature geometrical entities ਦੇ curvature ਦੇ ਨਾਲ mesh ਅਨੁਕੂਲ ਕਰੇਗਾ ।
04:25 ਵਾਲਿਊਮ ਬਣਾਉਣ ਦੇ ਲਈ, ਸਾਨੂੰ ਸਾਰੇ ਬਾਉਂਡਿੰਗ ਸਰਫੇਸ ਦੀ ਲੋੜ ਹੁੰਦੀ ਹੈ । ਇਸਦੇ ਲਈ, ਫਾਇਲ ਦੇ ਅਖੀਰ ਵਿੱਚ ਇਸ ਦੀ ਐਂਟਟੀ ਦੇ ਬਾਅਦ ਟਾਈਪ ਕਰੋ: Surface Loop () ਜੋ ਬਰੈਕਟ ਦੇ ਅੰਦਰਲਾ ਅਗਲਾ ਪੂਰਨ ਅੰਕ ਹੈ, ਜੋ ਬਰੇਸ ਵਿੱਚ ਸਫੇਇਰ ਦੇ ਸਾਰੇ ਸਤਹਾਂ ਦੀ ਆਈਡੇਂਟਿਟੀ ਦੇ ਬਰਾਬਰ ਹੈ ।
04:48 ਇੱਥੇ, identities 14, 16, 18, 20, 22, 24, 26 ਅਤੇ 28 ਹਨ ।
05:05 ਹੁਣ, sphere1.geo ਫਾਇਲ ਨੂੰ ਸੇਵ ਅਤੇ ਬੰਦ ਕਰੋ ।
05:10 ਮੈਂ GMSH ਇੰਟਰਫੈਸ ‘ਤੇ ਜਾਂਦਾ ਹਾਂ । ਖੱਬੇ ਪਾਸੇ ਬਣੇ ਮੈਨਿਊ ਵਿੱਚ, Physical groups ‘ਤੇ ਕਲਿਕ ਕਰੋ । ਫਿਰ Add, ਅਤੇ ਫਿਰ Surface ‘ਤੇ ਕਲਿਕ ਕਰੋ ਸਫੇਇਰ ਦੇ ਸਾਰੇ ਸਰਫੇਸੇਸ ਨੂੰ ਚੁਣੋ ।
05:26 ਇਹਨਾਂ ਚੁਣਿਆ ਹੋਇਆ ਨੂੰ ਚਲਾਉਣ ਦੇ ਲਈ ਕੀਬੋਰਡ ‘ਤੇ E ਦਬਾਓ ।
05:30 ਹੁਣ, ਫਿਰ ਤੋਂ ਟੈਕਸਟ ਐਡੀਟਰ ਵਿੱਚ sphere1.geo ਫਾਇਲ ਨੂੰ ਖੋਲੋ । ਠੀਕ ਹੇਠਾਂ, ਨੋਟ ਕਰੋ ਕਿ ਕੋਡ ਦੀ ਇੱਕ ਨਵੀਂ ਲਾਈਨ ਜੋੜ ਦਿੱਤੀ ਗਈ ਹੈ ।
05:42 ਕੋਟਸ ਵਿੱਚ Sphere ਦੇ ਨਾਲ ਇਸ ਨੰਬਰ ਨੂੰ ਬਦਲੋ । ਇਸ ਤੋਂ ਸਾਨੂੰ ਸਫੇਇਰ ਦੀਆਂ ਸੀਮਾਵਾਂ ਨੂੰ ਆਸਾਨੀ ਨਾਲ ਪਛਾਣਨ ਵਿੱਚ ਮੱਦਦ ਮਿਲੇਗੀ ਜਦੋਂ ਅਸੀਂ post processing ਜਾਂ ਕੁੱਝ ਹੋਰ ਕਰਦੇ ਹਾਂ ।
05:54 ਹੁਣ ਫਾਇਲ ਨੂੰ ਸੇਵ ਅਤੇ ਬੰਦ ਕਰੋ । ਇਸ ਦੇ ਨਾਲ ਟਿਊਟੋਰਿਅਲ ਪੂਰਾ ਹੁੰਦਾ ਹੈ । ਸੰਖੇਪ ਵਿੱਚ
06:01 ਇਸ ਟਿਊਟੋਰਿਅਲ ਵਿੱਚ ਅਸੀਂ ਕਰਵ ਲਾਇੰਸ ਅਤੇ ਸਰਫੇਸ ਬਣਾਉਣਾ, ਸਫੇਇਰ ਬਣਾਉਣਾ ਅਤੇ.geo ਐਕਸਟੇਂਸ਼ਨ ਦੇ ਨਾਲ ਫਾਇਲ ਦੀ ਵਰਤੋਂ ਕਰਕੇ ਬੇਸਿਕ ਮੈਨਿਉਪੂਲੇਸ਼ਨ ਕਰਨਾ ਸਿੱਖਿਆ ।
06:13 ਨਿਰਧਾਰਤ ਕੰਮ ਦੇ ਲਈ, ਇੱਕ ਵੱਡੇ ਵਿਆਸ ਜਾਂ (ਰੇਡੀਅਸ) ਦੇ ਨਾਲ ਸਫੇਇਰ ਬਣਾਓ ।
06:17 OpenFOAM ਲੜੀ FOSSEE ਪ੍ਰੋਜੈਕਟ, ਆਈ.ਆਈ.ਟੀ ਬੰਬੇ ਦੁਆਰਾ ਬਣਾਇਆ ਗਿਆ ਹੈ ।
06:21 FOSSEE ਭਾਵ ਕਿ Free and Open Source Software for Education.ਇਹ ਪ੍ਰੋਜੈਕਟ ਫਰੀ ਅਤੇ ਓਪਨ ਸੋਰਸ ਸਾਫਟਵੇਅਰ ਟੂਲਸ ਦੀ ਵਰਤੋਂ ਨੂੰ ਉਤਸ਼ਾਹਿਤ ਕਰਦਾ ਹੈ । ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ ਵੇਖੋ: [1]
06:33 ਇਸ ਲਿੰਕ ‘ਤੇ ਉਪਲੱਬਧ ਵੀਡੀਓ ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦੀ ਹੈ । ਕ੍ਰਿਪਾ ਕਰਕੇ ਡਾਊਂਨਲੋਡ ਕਰੋ ਅਤੇ ਵੇਖੋ ।
06:40 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ: ਸਪੋਕਨ ਟਿਊਟੋਰਿਅਲਸ ਦੀ ਵਰਤੋਂ ਕਰਕੇ ਵਰਕਸ਼ਾਪਾਂ ਚਲਾਉਂਦੀ ਹੈ । ਆਨਲਾਇਨ ਟੈਸਟ ਪਾਸ ਕਰਨ ਵਾਲਿਆ ਨੂੰ ਪ੍ਰਮਾਣ ਪੱਤਰ ਵੀ ਦਿੰਦੇ ਹਨ । ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ contact@spoken-tutorial.org ‘ਤੇ ਲਿਖੋ ।
06:49 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟਾਕ-ਟੂ-ਅ ਟੀਚਰ ਪ੍ਰੋਜੈਕਟ ਦਾ ਹਿੱਸਾ ਹੈ । ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ “ਆਈਸੀਟੀ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਪ੍ਰਮਾਣਿਤ ਹੈ । ਇਸ ‘ਤੇ ਜ਼ਿਆਦਾ ਜਾਣਕਾਰੀ ਹੇਠਾਂ ਦਿੱਤੇ ਲਿੰਕ ‘ਤੇ ਉਪਲੱਬਧ ਹੈ । http://spoken-tutorial.org/NMEICT-Intro ਆਈ.ਆਈ.ਟੀ ਬੰਬੇ ਤੋਂ ਮੈਂ ਨਵਦੀਪ ਤੁਹਾਡੇ ਤੋਂ ਇਜਾਜ਼ਤ ਲੈਂਦਾ ਹਾਂ ।
07:03 ਸਾਡੇ ਨਾਲ ਜੁੜਣ ਦੇ ਲਈ ਧੰਨਵਾਦ । }

Contributors and Content Editors

Navdeep.dav