OpenFOAM/C2/Installing-Running/Punjabi

From Script | Spoken-Tutorial
Jump to: navigation, search
“Time” “Narration”
00:01 ਸਤਿ ਸ਼੍ਰੀ ਅਕਾਲ ਦੋਸਤੋ, Installing and running OpenFOAM and paraView ‘ਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਾਰਿਆ ਦਾ ਸਵਾਗਤ ਹੈ ।
00:08 ਇਸ ਟਿਊਟੋਰਿਅਲ ਵਿੱਚ, ਮੈਂ ਤੁਹਾਨੂੰ ਹੇਠ ਦਿੱਤੇ ਨੂੰ ਕਰਨਾ ਸਿਖਾਉਂਗਾ
00:11 OpenFOAM,Paraview ਨੂੰ ਰਨ ਅਤੇ ਇੰਸਟਾਲ ਕਰਨ ਦੇ ਬਾਰੇ ਵਿੱਚ ਅਤੇ
00:15 Lid driven cavity case ਨੂੰ ਹੱਲ ਕਰਨ ਦੇ ਬਾਰੇ ਵਿੱਚ
00:19 ਇਸ ਟਿਊਟੋਰਿਅਲ ਨੂੰ ਰਿਕਾਰਡ ਕਰਨ ਦੇ ਲਈ ਮੈਂ ਵਰਤੋਂ ਕਰ ਰਿਹਾ ਹਾਂ Linux Operating system Ubuntu ਵਰਜ਼ਨ 10.04
00:26 OpenFOAM ਵਰਜ਼ਨ 2.1.0, ParaView ਵਰਜ਼ਨ 3.12.0
00:33 ਨੋਟ ਕਰੋ ਕਿ OpenFOAM Windows platform ‘ਤੇ ਰਨ ਨਹੀਂ ਕਰਦਾ ਹੈ ।
00:37 ਇਹ ਵੀ ਨੋਟ ਕਰੋ ਕਿ OpenFOAM v 2.1.0 Ubuntu ਵਰਜ਼ਨ 10.04 ਅਤੇ ਉੱਪਰ ਦੱਸੇ ਗਏ ਦੇ ਅਨੁਕੂਲ ਹੈ ।
00:45 ਇਸ ਟਿਊਟੋਰਿਅਲ ਦੇ ਅਭਿਆਸ ਦੇ ਲਈ ਤੁਹਾਨੂੰ Computational Fluid Dynamics
00:52 ਅਤੇ Linux commands ਦੀ ਮੁੱਢਲੀ ਜਾਣਕਾਰੀ ਹੋਣੀ ਚਾਹੀਦੀ ਹੈ ।
00:55 ਹੁਣ ਮੈਂ OpenFOAM ਦੀ ਜਾਣ ਪਹਿਚਾਣ ਕਰਵਾਉਂਦਾ ਹਾਂ ।
00:57 ਇਹ ਓਪਨ ਸੋਰਸ Computational Fluid Dynamics Software ਹੈ ।
01:02 ਇਹ 2 ਡਿਮੇਂਸ਼ਨਲਸ ਦੇ CFD ਪ੍ਰਸ਼ਨਾਂ ਨੂੰ ਹੱਲ ਕਰਨ ਦੇ ਲਈ solvers ਦੀ ਵਿਆਪਕ ਲੜੀ ਹੈ
01:08 ਨਾਲ ਹੀ 3 ਡਿਮੇਂਸ਼ਨਲਸ ਦੇ ਲਈ ਵੀ
01:11 ਹੁਣ ਮੈਂ Paraview ਦੀ ਜਾਣ ਪਹਿਚਾਣ ਕਰਵਾਉਂਦਾ ਹਾਂ ।
01:14 ਇਹ ਓਪਨ ਫੋਮ ਵਿੱਚ ਪ੍ਰਾਪਤ ਨਤੀਜਿਆਂ ਨੂੰ ਦੇਖਣ ਦੇ ਲਈ ਵਰਤੋਂ ਕੀਤਾ ਜਾਂਦਾ ਹੈ ।
01:19 OpenFOAM ਅਤੇ paraView Synaptic package manager ਨਾਲ ਸੰਥਾਪਨ ਜਾਂ ਇੰਸਟਾਲ ਕੀਤੇ ਜਾ ਸਕਦੇ ਹਨ ।
01:24 ਸਿਨੈਪਟਿਕ ਪੈਕੇਜ ਮੈਨੇਜਰ ਦੇ ਲਈ System > Administration > Synaptic Package Manager ‘ਤੇ ਜਾਓ ।
01:33 ਆਪਣਾ ਪਾਸਵਰਡ ਟਾਈਪ ਕਰੋ ।
01:41 Search Box ਵਿੱਚ ਟਾਈਪ ਕਰੋ OpenFOAM.
01:49 ਤੁਸੀਂ openfoam ਨਾਲ ਹੀ paraView ਵੇਖ ਸਕਦੇ ਹੋ ।
01:54 ਸੰਥਾਪਨ ਜਾਂ ਇੰਸਟਾਲ ਦੇ ਲਈ ਦੋਨਾਂ ਨੂੰ ਮਾਰਕ ਕਰੋ
02:06 ਅਤੇ ਫਿਰ ਸੰਥਾਪਨ ਜਾਂ ਇੰਸਟਾਲ ਦੇ ਲਈ Apply ‘ਤੇ ਕਲਿਕ ਕਰੋ ।
02:12 ਸੰਥਾਪਨ ਜਾਂ ਇੰਸਟਾਲ ਕੁੱਝ ਸਮਾਂ ਲੈ ਸਕਦਾ ਹੈ ।
02:15 OpenFOAM ਅਤੇ Paraview ਸੰਥਾਪਨ ਹੋ ਗਏ ਹਨ ।
02:21 Synaptic Package Manager ‘ਤੇ ਜ਼ਿਆਦਾ ਜਾਣਕਾਰੀ ਲੈਣ ਦੇ ਲਈ,
02:25 ਇਸ URL:http://www.spoken-tutorials.org ‘ਤੇ ਸਾਡੀ ਵੈੱਬਸਾਈਟ ‘ਤੇ ਜਾਓ ।
02:29 ਵਿਕਲਪਿਕ ਰੂਪ ਤੋਂ ਤੁਸੀਂ ਇਸ url: http://www.openfoam.com/download ਤੋਂ ਵੀ OpenFOAM ਅਤੇ paraView ਸੰਥਾਪਨ ਜਾਂ ਇੰਸਟਾਲ ਕਰ ਸਕਦੇ ਹੋ ।
02:38 ਹੁਣ ਮੈਂ ਬਰਾਊਜ਼ਰ ਖੋਲ੍ਹਦਾ ਹਾਂ ।
02:45 ਬਰਾਊਜ਼ਰ URL ਵਿੱਚ ਟਾਈਪ ਕਰੋ http://www.openfoam.com/download ਐਂਟਰ ਦਬਾਓ ।
03:10 ਹੇਠਾਂ ਜਾਕੇ Ubuntu Deb pack ‘ਤੇ ਜਾਓ । ਮੈਂ ਇਸਨੂੰ ਜੂਮ ਕਰਦਾ ਹਾਂ ।
03:23 Ubuntu Deb Pack Installation ‘ਤੇ ਜਾਓ ਇਸ ‘ਤੇ ਕਲਿਕ ਕਰੋ ।
03:33 ਮੈਂ ਜੂਮ ਆਉਟ ਕਰਦਾ ਹਾਂ । ਹੇਠਾਂ ਜਾ ਕੇ Installation ‘ਤੇ ਜਾਓ ।
03:40 ਇੰਸਟਾਲੇਸ਼ਨ ਦੇ ਪਹਿਲੇ ਪੁਆਇੰਟ ਤੋਂ
03:43 ਇਸ command line ਨੂੰ ਕਾਪੀ ਕਰੋ ਅਤੇ
03:46 terminal ਵਿੰਡੋ ਵਿੱਚ ਪੇਸਟ ਕਰੋ ।
03:49 ਟਰਮੀਨਲ ਵਿੰਡੋ ਨੂੰ ਖੋਲ੍ਹਣ ਦੇ ਲਈ
03:52 ਆਪਣੇ ਕੀਬੋਰਡ ‘ਤੇ ਇੱਕੋ-ਸਮੇਂ Ctrl,Alt ਅਤੇ t ਕੀ ਦਬਾਓ ਜਾਂ
03:59 Applications > Accessories > Terminal ‘ਤੇ ਜਾਓ ।
04:06 ਟਰਮੀਨਲ ਵਿੰਡੋ ਖੋਲੋ ।
04:10 ਹੁਣ ਇਸ ਕਮਾਂਡ ਲਾਈਨ ਨੂੰ ਕਾਪੀ ਕਰਕੇ ਟਰਮੀਨਲ ਵਿੰਡੋ ‘ਤੇ ਪੇਸਟ ਕਰੋ ।
04:20 ਨੋਟ ਕਰੋ ਕਿ lsb_release - cs ਨੂੰ
04:26 ਲਿਨਕਸ ਦੇ ਉਸ ਵਰਜ਼ਨ ਤੋਂ ਬਦਲੋ ਜੋ ਤੁਸੀਂ ਵਰਤੋਂ ਕਰ ਰਹੇ ਹੋ ।
04:30 ਬਰਾਊਜਰ ‘ਤੇ ਜਾਓ । Installation ਦੇ ‘ਤੇ ਤੁਸੀਂ ਵੱਖ-ਵੱਖ ਉਬੁਂਟੂ ਵਰਜ਼ਨਸ ਅਤੇ ਕੋਡ ਦੇ ਨਾਮ ਵੇਖ ਸਕਦੇ ਹੋ ।
04:40 ਜਿਵੇਂ ਕਿ ਮੈਂ ਲਿਨਕਸ 10.04 ਦੀ ਵਰਤੋਂ ਕਰ ਰਿਹਾ ਹਾਂ
04:45 ਮੈਂ lsb_release - cs ਨੂੰ lucid ਤੋਂ ਬਦਲਾਂਗਾ ।
04:53 ਟਰਮੀਨਲ ਵਿੰਡੋ ਖੋਲੋ ।
04:55 ਮੈਂ ਇਸ ਨੂੰ lucid ਤੋਂ ਬਦਲਾਂਗਾ । ਐਂਟਰ ਦਬਾਓ ।
05:04 ਨੋਟ ਕਰੋ ਕਿ ਇੱਥੇ ਇੰਸਟਾਲੇਸ਼ਨ ਅਪੂਰਨ ਹੈ ।
05:08 ਜੇ ਤੁਸੀਂ 1, 2, 3 ਅਤੇ 4 ਦੇ ਕ੍ਰਮ ਵਿੱਚ ਸਟੈਪਸ ਦੀ ਪਾਲਣਾ ਕਰਦੇ ਹੋ ਤਾਂ
05:10 ਤੁਸੀਂ OpenFoam ਅਤੇ paraView ਦੀ ਸੰਥਾਪਨਾ ਜਾਂ ਇੰਸਟਾਲ ਪੂਰਾ ਕਰ ਲਵੋਗੇ ।
05:19 ਮੈਂ ਕੁੱਝ ਸਮਾਂ ਪਹਿਲਾਂ ਹੀ ਸਿਨੇਪਟਿਕ ਪੈਕੇਜ ਮੈਨੇਜਰ ਤੋਂ OpenFoam ਅਤੇ paraView ਦੀ ਸੰਥਾਪਨਾ ਜਾਂ ਇੰਸਟਾਲ ਕਰ ਲਿਆ ਹੈ ।
05:27 ਹੁਣ ਸਾਨੂੰ ਇਸ ਸੰਥਾਪਨਾ ਜਾਂ ਇੰਸਟਾਲ ਕੀਤੇ ਸਾਫਟਵੇਅਰ ਨੂੰ ਕਾਂਫਿਗਰ ਕਰਨਾ ਹੈ ।
05:31 ਇਹ ਕਰਨ ਦੇ ਲਈ ਸਾਨੂੰ bash ਫਾਇਲ ਨੂੰ ਐਡਿਟ ਕਰਨਾ ਹੈ ।
05:35 ਇੱਕ ਨਵੀਂ ਕਮਾਂਡ ਟਰਮੀਨਲ ਖੋਲੋ ।
05:39 ਕਮਾਂਡ ਟਰਮੀਨਲ ਵਿੱਚ ਟਾਈਪ ਕਰੋ gedit ~ /.bashrc ਐਂਟਰ ਦਬਾਓ ।
05:50 ਇਹ ਬੈਸ਼ ਫਾਇਲ ਖੋਲ੍ਹਦਾ ਹੈ ।
05:54 ਮੈਂ ਇਸਨੂੰ ਕੈਪਚਰ ਏਰਿਆ ਵਿੱਚ ਲਿਆਉਂਦਾ ਹਾਂ, ਬੈਸ਼ ਫਾਇਲ ਵਿੱਚ ਹੇਠਾਂ ਜਾਓ ।
06:05 ਹੁਣ ਬਰਾਊਜਰ ‘ਤੇ ਵਾਪਸ ਜਾਓ ।
06:09 ਹੇਠਾਂ ਜਾ ਕੇ User Configration ‘ਤੇ ਜਾਓ ।
06:13 ਦੂਜੇ ਪੁਆਇੰਟ ਨੂੰ ਵੇਖੋ ।
06:15 ਇਸ ਲਾਈਨ ਨੂੰ ਕਾਪੀ ਕਰਕੇ ਬੈਸ਼ ਫਾਇਲ ਵਿੱਚ ਹੇਠਾਂ ਪੇਸਟ ਕਰੋ ।
06:25 ਇਸਨੂੰ ਸੇਵ ਕਰੋ ਅਤੇ ਬੈਸ਼ ਫਾਇਲ ਬੰਦ ਕਰੋ ।
06:31 ਹੁਣ ਸਾਨੂੰ ਸੰਥਾਪਨ ਕੀਤੀ ਐਪਲੀਕੇਸ਼ਨ ਨੂੰ ਚੈੱਕ ਕਰਨਾ ਹੈ ।
06:35 ਇਹ ਕਰਨ ਦੇ ਲਈ ਇੱਕ ਨਵੀਂ ਕਮਾਂਡ ਟਰਮੀਨਲ ਖੋਲੋ ।
06:40 ਮੈਂ ਇਸਨੂੰ ਕੈਪਚਰ ਏਰਿਆ ਵਿੱਚ ਲਿਆਉਂਦਾ ਹਾਂ ।
06:49 ਇਸ ਕਮਾਂਡ ਟਰਮੀਨਲ ਵਿੱਚ ਟਾਈਪ ਕਰੋ icoFoam (ਨੋਟ ਕਰੋ ਕਿ ਇੱਥੇ F ਵੱਡੇ ਅੱਖਰ ਵਿੱਚ ਹੈ) ਸਪੇਸ - (ਡੈਸ਼) help
06:59 ਐਂਟਰ ਦਬਾਓ ।
07:03 ਇੱਕ ਉਪਯੋਗਿਤਾ ਮੈਸੇਜ ਦਿਸਦਾ ਹੈ ।
07:06 ਹੁਣ ਤੁਸੀਂ OpenFoam ਦੇ ਨਾਲ ਸ਼ੁਰੂ ਕਰਨ ਦੇ ਲਈ ਤਿਆਰ ਹੋ ।
07:10 ਹੁਣ ਮੈਂ ਤੁਹਾਨੂੰ ਇੱਕ ਕਾਰਜਕਾਰੀ ਡਾਇਰੈਕਟਰੀ ਸੈੱਟ ਕਰਨ ਦੇ ਬਾਰੇ ਵਿੱਚ ਵਿਖਾਉਂਦਾ ਹਾਂ ।
07:14 run ਦੇ ਨਾਮ ਤੋਂ ਇੱਕ ਪ੍ਰੋਜੈਕਟ ਜਾਂ ਇੱਕ ਯੂਜਰ ਡਾਇਰੈਕਟਰੀ ਬਣਾਓ ।
07:21 ਇੱਕ ਨਵੀਂ ਕਮਾਂਡ ਟਰਮੀਨਲ ਖੋਲੋ । ਮੈਂ ਇਸਨੂੰ ਇੱਕ ਵਾਰ ਫਿਰ ਕੈਪਚਰ ਏਰਿਆ ਵਿੱਚ ਲਿਆਉਂਦਾ ਹਾਂ ।
07:36 ਕਮਾਂਡ ਟਰਮੀਨਲ ਵਿੱਚ ਟਾਈਪ ਕਰੋ mkdir (space) - p (space) $ FOAM_RUN (ਨੋਟ ਕਰੋ ਕਿ FOAM ਅਤੇ RUN ਵੱਡੇ ਅੱਖਰਾਂ ਵਿੱਚ ਹਨ) ਐਂਟਰ ਦਬਾਓ ।
07:55 ਓਪਨਫੋਮ ਡਿਸਟਰੀਬਿਊਸ਼ਨ ਤੋਂ ਟਿਊਟੋਰਿਅਲ ਡਾਇਰੈਕਟਰੀ ਨੂੰ run directory ਵਿੱਚ ਕਾਪੀ ਕਰਨ ਦੇ ਲਈ
08:01 ਟਰਮੀਨਲ ‘ਤੇ ਟਾਈਪ ਕਰੋ: cp (space) - r (space) $ FOAM_TUTORIALS (space) $ FOAM_RUN
08:18 (ਨੋਟ ਕਰੋ ਕਿ FOAM, TUTORIALs ਅਤੇ RUN ਵੱਡੇ ਅੱਖਰਾਂ ਵਿੱਚ ਹਨ) ਅਤੇ ਐਂਟਰ ਦਬਾਓ ।
08:28 ਦੋਵੇਂ ਡਾਇਰੈਕਟਰੀਜ਼ ਹੁਣ ਬਣ ਗਈਆਂ ਹਨ ।
08:31 ਡਾਇਰੈਕਟਰੀਜ਼ ਨੂੰ ਦੇਖਣ ਦੇ ਲਈ Places > Home ਫੋਲਡਰ > OpenFOAM ਫੋਲਡਰ ‘ਤੇ ਜਾਓ ।
08:40 ਤੁਸੀਂ ttt - 2.1.0 ਵੇਖ ਸਕਦੇ ਹੋ । ਇਸ ‘ਤੇ ਕਲਿਕ ਕਰੋ ।
08:44 Run ਅਤੇ ਫਿਰ tutorials
08:48 ਇਸਨੂੰ ਬੰਦ ਕਰੋ ।
08:51 ਹੁਣ ਮੈਂ ਸਲਾਇਡਸ ‘ਤੇ ਵਾਪਸ ਜਾਂਦਾ ਹਾਂ ।
08:56 ਜੇ ਵੈੱਬਸਾਈਟ ਤੋਂ ਸਿਨੇਪਟਿਕ ਪੈਕੇਜ ਮੈਨੇਜਰ ਜਾਂ Ubuntu Debian pack ਤੋਂ
09:00 OpenFOAM ਅਤੇ Paraview ਨੂੰ ਡਾਊਂਨਲੋਡ ਕਰਨ ਵਿੱਚ ਕੋਈ ਐਰਰ ਆਉਂਦੀ ਹੈ
09:05 ਤਾਂ ਤੁਸੀਂ source pack installation ਤੋਂ OpenFoam ਅਤੇ paraView ਤੋਂ ਡਾਊਂਨਲੋਡ ਅਤੇ ਇੰਸਟਾਲ ਕਰ ਸਕਦੇ ਹੋ ।
09:11 ਸੋਰਸ ਪੈਕ ਇੰਸਟਾਲੇਸ਼ਨ ਦੇ ਲਈ ਓਪਨਫੋਮ ਵੈੱਬਸਾਈਟ ਦੇ Download ਪੇਜ਼ ‘ਤੇ ਜਾਓ ।
09:18 ਹੁਣ ਮੈਂ ਇਸਨੂੰ ਜੂਮ ਕਰਦਾ ਹਾਂ ।
09:21 ਹੇਠਾਂ ਜਾ ਕੇ, Source Pack Installation ਤੱਕ ਜਾਓ । ਹੁਣ ਇਸ ‘ਤੇ ਕਲਿਕ ਕਰੋ ।
09:32 ਹੁਣ ਹੇਠਾਂ ਜਾ ਕੇ Packs ਤੱਕ ਜਾਓ ।
09:38 ਇਨ੍ਹਾਂ ਦੋਨਾਂ tar ਫਾਇਲਸ ਨੂੰ ਡਾਊਂਨਲੋਡ ਕਰੋ ਅਤੇ ਉਨ੍ਹਾਂ ਨੂੰ ਸੇਵ ਕਰੋ । ਮੈਂ ਇਨ੍ਹਾਂ ਦੋਨਾਂ tar ਫਾਇਲਸ ਨੂੰ ਪਹਿਲਾਂ ਹੀ ਡਾਊਂਨਲੋਡ ਅਤੇ ਸੇਵ ਕਰ ਲਿਆ ਹੈ ।
09:48 ਇਸਦੇ ਬਾਅਦ ਆਪਣੀ home directory ‘ਤੇ ਜਾਓ ।
09:51 ਇਹ ਕਰਨ ਦੇ ਲਈ Places > home ਫੋਲਡਰ ‘ਤੇ ਜਾਓ ।
09:56 ਮੈਂ ਇਸਨੂੰ ਕੈਪਚਰ ਏਰਿਆ ਵਿੱਚ ਲਿਆਉਂਦਾ ਹਾਂ ।
10:00 ਆਪਣੀ home ਡਾਇਰੈਕਟਰੀ ਵਿੱਚ ਆਪਣੀ ਪਸੰਦ ਦੇ ਨਾਮ ਵਾਲਾ ਫੋਲਡਰ ਬਣਾਓ ।
10:09 ਮੈਂ ਇਸਨੂੰ abc ਕਰਦਾ ਹਾਂ ।
10:15 2 ਡਾਊਂਨਲੋਡ ਕੀਤੀਆਂ ਹੋਈਆਂ ਫਾਇਲਸ ਜੋ ਤੁਸੀਂ ਹੁਣੇ ਬਣਾਈਆਂ ਫੋਲਡਰ ਵਿੱਚ ਕਾਪੀ ਕਰੋ ।
10:20 ਇਹ ਕਰਨ ਦੇ ਲਈ ਦੋ tar ਫਾਇਲਸ ਜੋ ਤੁਸੀਂ ਹੁਣੇ ਬਣਾਈਆਂ ਉਨ੍ਹਾਂ ਨੂੰ ਕਾਪੀ ਕਰੋ ਅਤੇ ਫੋਲਡਰ ਵਿੱਚ ਪੇਸਟ ਕਰੋ ।
10:37 ਉਸੀ ਫੋਲਡਰ ਵਿੱਚ ਇਸ ਦੋ ਫਾਇਲਸ ਨੂੰ Unzip ਜਾਂ Untar ਕਰੋ । ਇੱਥੇ Extract ਕਰੋ, ਇਹ ਕੁੱਝ ਸਮਾਂ ਲੈ ਸਕਦਾ ਹੈ ।
10:47 ਇਸਦੇ ਬਾਅਦ ਇੱਕ ਨਵੀਂ ਕਮਾਂਡ ਟਰਮੀਨਲ ਖੋਲੋ ।
10:51 ਇਸ ਵਿੱਚ ਆਪਣੇ home ਫੋਲਡਰ ਵਿੱਚ ਜਾਓ ।
10:54 ਟਾਈਪ ਕਰੋ ls ਅਤੇ ਐਂਟਰ ਦਬਾਓ ।
11:00 ਹੁਣ ਉਸ ਫੋਲਡਰ ਵਿੱਚ ਜਾਓ ਜਿਸ ਵਿੱਚ ਤੁਸੀਂ tar ਫਾਇਲਸ untar ਕੀਤੀਆਂ ਹਨ
11:06 ਹੁਣ ਟਾਈਪ ਕਰੋ cd (space) abc ਅਤੇ ਐਂਟਰ ।
11:13 ਹੁਣ abc ਦੇ ਅੰਦਰ ਦੀ ਵਿਸ਼ਾ ਚੀਜ਼ ਦੇਖਣ ਦੇ ਲਈ ਟਾਈਪ ਕਰੋ ls ਅਤੇ ਐਂਟਰ ਦਬਾਓ ।
11:24 ਹੁਣ source pack installation ਲਈ OpenFOAM ਵੈੱਬਸਾਈਟ ਦੇ Download ਪੇਜ਼ ‘ਤੇ ਜਾਓ ।
11:32 ਅਤੇ OpenFOAM ਅਤੇ Paraview ਦੇ ਉਬੰਟੁ ਡਿਸਟਰੀਬਿਊਸ਼ਨ ਦੇ ਲਈ ਹੇਠਾਂ ਦਿੱਤੇ ਗਏ ਸਟੈਪਸ ਦੀ ਪਾਲਣਾ ਕਰੋ ।
11:39 ਇੱਥੇ ਸਾਨੂੰ OpenFOAM ਅਤੇ Paraview ਕੰਪਾਇਲ ਕਰਨਾ ਹੈ ।
11:43 ਇਹ 4 ਤੋਂ 5 ਘੰਟੇ ਲੈ ਸਕਦਾ ਹੈ ‘ਤੇ ਇਹ ਮੈਥਡ ਹਮੇਸ਼ਾ ਕੰਮ ਕਰਦਾ ਹੈ ।
11:50 ਹੁਣ ਅਸੀਂ ਇੱਕ ਉਦਾਹਰਣ ਸਹਿਤ OpenFOAM ਵਿੱਚ ਸਮੱਸਿਆ ਨੂੰ ਹੱਲ ਕਰਨਾ ਵੇਖਦੇ ਹਾਂ ।
11:56 ਮੈਂ ਇੱਕ ਉਦਾਹਰਣ ਵਿੱਚ Lid Driven Cavity ਲੈਂਦਾ ਹਾਂ ।
11:59 ਇਹ ਇੱਕ 2D ਸਮੱਸਿਆ ਹੈ ਜਿੱਥੇ ਉੱਪਰਲੀ ਪਲੇਟ ਕੁੱਝ ਵੇਲੋਸਿਟੀ (ਰਫ਼ਤਾਰ) ਨਾਲ ਘੁੰਮਦੀ ਹੈ ਅਤੇ ਪਲੇਟ ਦੀਆਂ ਹੋਰ ਤਿੰਨੇ ਸਾਇਡ ਸਥਿਰ ਰਹਿੰਦੀਆਂ ਹਨ ।
12:09 ਇੱਥੇ incompressible flow ਦੇ ਲਈ ਮੈਂ ਜੋ ਸਾਲਵਰ ਦੀ ਵਰਤੋਂ ਕਰ ਰਿਹਾ ਹਾਂ ਉਹ icoFoam ਕਹਾਉਂਦਾ ਹੈ ।
12:17 ਹੁਣ ਫਿਰ ਤੋਂ ਇੱਕ ਨਵੀਂ ਕਮਾਂਡ ਟਰਮੀਨਲ ਖੋਲੋ ।
12:22 ਮੈਂ ਇਸਨੂੰ ਕੈਪਚਰ ਏਰਿਆ ਵਿੱਚ ਲਿਆਉਂਦਾ ਹਾਂ ।
12:31 lid driven cavity ਸਮੱਸਿਆ ਦੇ ਲਈ path ਟਾਈਪ ਕਰੋ ।
12:35 ਨੋਟ ਕਰੋ ਕਿ ਇਹ ਸਮੱਸਿਆ OpenFOAM ਵਿੱਚ ਪਹਿਲਾਂ ਹੀ ਸੈੱਟ-ਅਪ ਕੀਤੀ ਗਈ ਹੈ ।
12:41 ਕਮਾਂਡ ਟਰਮੀਨਲ ਵਿੱਚ ਟਾਈਪ ਕਰੋ run
12:45 ਇਹ ਤੁਹਾਨੂੰ OpenFOAM ਦੀ run ਡਾਇਰੈਕਟਰੀ ‘ਤੇ ਨਿਰਧਾਰਤ ਕਰੇਗਾ । ਐਂਟਰ ਦਬਾਓ ।
12:53 ਹੁਣ ਟਾਈਪ ਕਰੋ: cd (space) tutorials,ਐਂਟਰ ਦਬਾਓ ।
12:59 cd (space) incompressible,ਐਂਟਰ ਦਬਾਓ ।
13:07 cd (space) icoFoam (ਨੋਟ ਕਰੋ ਕਿ ਇੱਥੇ F ਵੱਡੇ ਅੱਖਰ ਵਿੱਚ ਹੈ).ਐਂਟਰ ਦਬਾਓ ।
13:15 cd (space) cavity.ਐਂਟਰ ਦਬਾਓ ।
13:20 ਕੈਵਿਟੀ ਵਿੱਚ ਵਿਸ਼ਾ ਚੀਜ਼ ਨੂੰ ਦੇਖਣ ਦੇ ਲਈ ਟਾਈਪ ਕਰੋ ls ਅਤੇ ਐਂਟਰ ਦਬਾਓ ।
13:27 ਤੁਸੀਂ ਤਿੰਨ ਫਾਇਲਸ ਵੇਖ ਸਕਦੇ ਹੋ 0, constant ਅਤੇ system
13:33 ਹੁਣ ਸਾਨੂੰ ਜੋਮੇਟਰੀ ਨੂੰ mesh ਕਰਨਾ ਹੈ ।
13:35 ਇਹ OpenFOAM ਦੀ blockMesh ਉਪਯੋਗਿਤਾ ਦੁਆਰਾ ਕੀਤਾ ਜਾ ਸਕਦਾ ਹੈ ।
13:40 ਟਰਮੀਨਲ ਵਿੰਡੋ ਵਿੱਚ ਟਾਈਪ ਕਰੋ: blockMesh (ਨੋਟ ਕਰੋ ਕਿ ਇੱਥੇ M ਵੱਡੇ ਅੱਖਰ ਵਿੱਚ ਹੈ) ਐਂਟਰ ਦਬਾਓ ।
13:52 ਮੇਸ਼ਿੰਗ ਪੂਰਾ ਹੋ ਗਿਆ ਹੈ ।
13:56 ਹੁਣ ਸਾਲਵਰ icoFoam ਨੂੰ ਰਨ ਕਰਨ ਦੇ ਲਈ ਟਰਮੀਨਲ ‘ਤੇ ਟਾਈਪ ਕਰੋ icoFoam (ਨੋਟ ਕਰੋ ਕਿ ਇੱਥੇ F ਵੱਡੇ ਅੱਖਰ ਵਿੱਚ ਹੈ) ਅਤੇ ਐਂਟਰ ਦਬਾਓ ।
14:09 ਟਰਮੀਨਲ ਵਿੰਡੋ ‘ਤੇ ਰਨ ਹੁੰਦੀ ਹੋਈ iterations ਵੇਖੀ ਜਾ ਸਕਦੀ ਹੈ ।
14:13 ਇੱਥੇ ਨੋਟ ਕਰੋ ਕਿ ਅਸੀਂ ਸਾਲਵਿੰਗ ਪੁਆਇੰਟ ਪੂਰਾ ਕਰ ਲਿਆ ਹੈ ।
14:16 ਇਸ ਨਤੀਜਿਆਂ ਨੂੰ ਦੇਖਣ ਦੇ ਲਈ paraview ਵਿੰਡੋ ਖੋਲ੍ਹਦੇ ਹਾਂ ।
14:21 paraview ਨੂੰ ਖੋਲ੍ਹਣ ਦੇ ਲਈ ਟਰਮੀਨਲ ‘ਤੇ ਟਾਈਪ ਕਰੋ paraFoam (ਨੋਟ ਕਰੋ ਕਿ ਇੱਥੇ F ਵੱਡੇ ਅੱਖਰ ਵਿੱਚ ਹੈ) ਐਂਟਰ ਦਬਾਓ ।
14:42 ਇਹ paraView ਵਿੰਡੋ ਖੋਲ੍ਹਦਾ ਹੈ ।
14:45 ਹੁਣ ਖੱਬੇ ਪਾਸੇ ਵੱਲ
14:48 object inspector ਮੇਨਿਊ ਵਿੱਚ
14:50 ਜੋਮੇਟਰੀ ਨੂੰ ਦੇਖਣ ਦੇ ਲਈ Apply ‘ਤੇ ਕਲਿਕ ਕਰੋ ।
14:54 ਤੁਸੀਂ Lid Driven Cavity ਵੇਖ ਸਕਦੇ ਹੋ ।
14:57 ਬਾਉਂਡਰੀ ਕੰਡੀਸ਼ਨਸ ਨੂੰ ਦੇਖਣ ਦੇ ਲਈ ਹੇਠਾਂ Object inspector ਮੇਨਿਊ ਤੱਕ ਜਾਕੇ Mesh Parts ‘ਤੇ ਜਾਓ ।
15:08 Internel Mesh ਨੂੰ ਅਨਚੈੱਕ ਕਰੋ ਅਤੇ Apply ‘ਤੇ ਕਲਿਕ ਕਰੋ ।
15:13 ਜੋਮੇਟਰੀ ਅਦ੍ਰਿਸ਼ ਹੋ ਜਾਂਦੀ ਹੈ ।
15:15 ਹੁਣ moving ਅਤੇ fixed ਵਾਲਸ ਨੂੰ ਦੇਖਣ ਦੇ ਲਈ
15:19 ਦੋਵੇਂ ਬਾਕਸੇਸ ਨੂੰ ਚੈੱਕ ਕਰੋ ਅਤੇ Apply ‘ਤੇ ਕਲਿਕ ਕਰੋ ।
15:30 ਹੁਣ Movingwal ਨੂੰ ਅਨਚੈੱਕ ਕਰੋ ਅਤੇ Apply ‘ਤੇ ਕਲਿਕ ਕਰੋ ।
15:35 ਤੁਸੀਂ ਵੇਖ ਸਕਦੇ ਹੋ ਕਿ ਤਿੰਨ ਸਥਿਰ ਵਾਲਸ ਅਤੇ ਉਹ ਅਸਥਿਰ ਵਾਲ ਹੁਣੇ ਅਦਿੱਖ ਹੋ ਗਏ ਹਨ ।
15:44 ਇਸ ਲਈ ਅਸੀਂ ਓਪਨਫੋਮ ਅਤੇ ਪੈਰਾਵਿਊ ਦਾ ਰਨ ਹੋਣਾ ਪੂਰਾ ਕਰ ਲਿਆ ਹੈ ।
15:49 ਭਵਿੱਖ ਵਿੱਚ ਸਾਨੂੰ ਓਪਨਫੋਮ ਦੇ ਨਤੀਜਿਆਂ ਨੂੰ ਹੱਲ ਕਰਨ ਅਤੇ ਦੇਖਣ ਦੇ ਲਈ ਅਤੇ ਜ਼ਿਆਦਾ ਟਿਊਟੋਰਿਅਲਸ ਮਿਲਣਗੇ ।
15:56 ਹੁਣ ਮੈਂ ਸਲਾਇਡਸ ‘ਤੇ ਵਾਪਸ ਜਾਂਦਾ ਹਾਂ ।
16:01 ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ:
16:05 ਸਿਨੇਪਟਿਕ ਪੈਕੇਜ ਮੈਨੇਜਰ ਅਤੇ ਵੈੱਬਸਾਈਟ ਤੋਂ ਓਪਨਫੋਮ ਅਤੇ ਪੈਰਾਵਿਊ ਨੂੰ ਸੰਥਾਪਨ ਜਾਂ ਇੰਸਟਾਲ ਕਰਨ ਦੇ ਬਾਰੇ ਵਿੱਚ ਅਤੇ ਇੱਕ lid driven cavity ਨੂੰ ਹੱਲ ਕਰਨ ਦੇ ਬਾਰੇ ਵਿੱਚ ।
16:12 ਨਿਰਧਾਰਤ ਕੰਮ ਦੇ ਵਿੱਚ ਓਪਨਫੋਮ ਅਤੇ ਪੈਰਾਵਿਊ ਨੂੰ ਸੰਥਾਪਨ ਜਾਂ ਇੰਸਟਾਲ ਕਰੋ ।
16:17 ਇਸ URL: (http://spoken-tutorial.org/What_is_a_Spoken_Tutorial) ‘ਤੇ ਉਪਲੱਬਧ ਵੀਡੀਓ ਨੂੰ ਵੇਖੋ ।
16:21 ਇਹ ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦਾ ਹੈ ।
16:24 ਚੰਗੀ ਬੈਂਡਵਿਡਥ ਨਾ ਮਿਲਣ ‘ਤੇ ਤੁਸੀਂ ਇਸਨੂੰ ਡਾਊਂਨਲੋਡ ਕਰਕੇ ਵੀ ਵੇਖ ਸਕਦੇ ਹੋ ।
16:29 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ:
16:31 ਸਪੋਕਨ ਟਿਊਟੋਰਿਅਲਸ ਦੀ ਵਰਤੋਂ ਕਰਕੇ ਵਰਕਸ਼ਾਪਾਂ ਚਲਾਉਂਦੀ ਹੈ ।
16:34 ਆਨਲਾਇਨ ਟੈਸਟ ਪਾਸ ਕਰਨ ਵਾਲਿਆ ਨੂੰ ਪ੍ਰਮਾਣ ਪੱਤਰ ਵੀ ਦਿੰਦੇ ਹਨ ।
16:38 ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ contact@spoken-tutorial.org ‘ਤੇ ਲਿਖੋ ।
16:45 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟਾਕ-ਟੂ-ਅ ਟੀਚਰ ਪ੍ਰੋਜੈਕਟ ਦਾ ਹਿੱਸਾ ਹੈ ।
16:49 ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ “ਆਈਸੀਟੀ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਪ੍ਰਮਾਣਿਤ ਹੈ ।
16:56 ਇਸ ‘ਤੇ ਜ਼ਿਆਦਾ ਜਾਣਕਾਰੀ ਹੇਠਾਂ ਦਿੱਤੇ ਲਿੰਕ ‘ਤੇ ਉਪਲੱਬਧ ਹੈ । http://spoken-tutorial.org/NMEICT-Intro
17:01 ਆਈ.ਆਈ.ਟੀ ਬੰਬੇ ਤੋਂ ਮੈਂ ਨਵਦੀਪ ਤੁਹਾਡੇ ਤੋਂ ਇਜਾਜ਼ਤ ਲੈਂਦਾ ਹਾਂ । ਸਾਡੇ ਨਾਲ ਜੁੜਣ ਦੇ ਲਈ ਧੰਨਵਾਦ । }

Contributors and Content Editors

Navdeep.dav