OpenFOAM/C2/2D-Laminar-Flow-in-a-channel/Punjabi

From Script | Spoken-Tutorial
Jump to: navigation, search
Time
Narration
00:01 ਸਤਿ ਸ਼੍ਰੀ ਅਕਾਲ ਦੋਸਤੋ, Simulating 2D Laminar Flow in a Channel using OpenFoam ‘ਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਾਰਿਆ ਦਾ ਸਵਾਗਤ ਹੈ ।
00:09 ਇਸ ਟਿਊਟੋਰਿਅਲ ਵਿੱਚ, ਮੈਂ ਤੁਹਾਨੂੰ ਦਿਖਾਵਾਂਗਾ: ਚੈਨਲ ਦੀ 2D geometry, Geometry Mesh ਕਰਨਾ, Paraview ਵਿੱਚ Solving ਅਤੇ Post Processing results, ਅਤੇ analytic result ਦੀ ਵਰਤੋਂ ਕਰਕੇ ਪ੍ਰਮਾਣ ਕਰਨਾ ।
00:25 ਇਸ ਟਿਊਟੋਰਿਅਲ ਨੂੰ ਰਿਕਾਰਡ ਕਰਨ ਲਈ ਮੈਂ ਵਰਤੋਂ ਕਰ ਰਿਹਾ ਹਾਂ: ਲਿਨਕਸ ਓਪਰੇਟਿੰਗ ਸਿਸਟਮ ਊਬੰਟੁ ਵਰਜ਼ਨ 12.04, OpenFOAM ਵਰਜ਼ਨ 2.1.1, ParaView ਵਰਜ਼ਨ 3.12.0
00:39 ਨੋਟ ਕਰੋ ਕਿ, OpenFOAM ਵਰਜ਼ਨ 2.1.1 ਉਬੰਟੁ ਵਰਜ਼ਨ 12.04 ‘ਤੇ ਸਹਿਯੋਗੀ ਹਨ ।
00:45 ਇਸਦੇ ਬਾਅਦ ਸਾਰੇ ਟਿਊਟੋਰਿਅਲਸ OpenFOAM ਵਰਜ਼ਨ 2.1.1 ਅਤੇ ਊਬੰਟੁ ਵਰਜ਼ਨ 12.04 ਦੇ ਦੁਆਰਾ ਕਵਰ ਕੀਤੇ ਜਾਣਗੇ ।
00:56 ਇਸ ਟਿਊਟੋਰਿਅਲ ਦੇ ਲਈ ਪੂਰਵ - ਲੋੜ ਮੁਤਾਬਿਕ, ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ OpenFOAM ਦੀ ਵਰਤੋਂ ਕਰਕੇ geometry ਕਿਵੇਂ ਬਣਾਉਣੀ ਹੈ ।
01:03 ਜੇ ਨਹੀਂ ਜਾਣਦੇ ਤਾਂ, ਸਾਡੀ ਵੈੱਬਸਾਈਟ ‘ਤੇ ਜੁੜੇ ਹੋਏ ਟਿਊਟੋਰਿਅਲ ਨੂੰ ਵੇਖੋ ।
01:09 ਅਸੀਂ ਡਾਊਂਨਸਟਰੀਮ ਦੇ ਨਾਲ ਫਲੋ ਡੇਵਲਪਮੈਂਟ ਲੈਂਥ ਨਿਰਧਾਰਤ ਕਰਨ ਦੇ ਲਈ ਇੱਕ ਚੈਨਲ ਵਿੱਚ ਫਲੋ ਨੂੰ ਸੈਮਿਊਲੇਟ ਕਰਦੇ ਹਾਂ ।

Channel flowਸਮੱਸਿਆ ਦਾ ਵੇਰਵਾ ।

01:19 boundary ਨਾਮ ਅਤੇ inlet ਕੰਡੀਸ਼ਨ ਇਸ ਚਿੱਤਰ ਵਿੱਚ ਦਿਖਾਇਆ ਗਿਆ ਹੈ ।
01:26 flow develpoment length ਫਾਰਮੂਲਾ L = 0.05 * (times) Re ਜੋ ਕਿ Reynolds number ਹੈ aur * D ਜੋ ਕਿ channel height ਹੈ ਦੁਆਰਾ ਦਿੱਤਾ ਗਿਆ ਹੈ ।
01:37 ਫਾਰਮੂਲੇ ਦੀ ਵਰਤੋਂ ਕਰਕੇ, ਚੈਨਲ ਦੀ ਲੰਬਾਈ 5 ਮੀਟਰ ਹੋ ਜਾਂਦੀ ਹੈ ਅਤੇ ਉਚਾਈ 1 ਮੀਟਰ ਹੁੰਦੀ ਹੈ ।
01:45 Inlet velocity 1 ਮੀਟਰ ਪ੍ਰਤੀ ਸੈਕਿੰਡ ਹੈ । ਅਤੇ, ਅਸੀਂ ਇਸਨੂੰ Reynolds number (Re) equal to 100 ਦੇ ਲਈ ਹੱਲ ਕਰ ਰਹੇ ਹਾਂ ।
01:53 ਇਹ steady state problem ਹੈ । ਇਸ ਲਈ ਅਸੀਂ ਇਸ ਕੇਸ ਦੇ ਲਈ steady state incompressible ਸੋਲਵਰ ਦੀ ਵਰਤੋਂ ਕਰ ਰਹੇ ਹਾਂ ।
02:01 ਇਹ ਸਾਡੀ ਫਾਇਲ ਸੰਰਚਨਾ ਹੈ । ਫੋਲਡਰ solver ਟਾਈਪ ਵਿੱਚ ਬਣਾਇਆ ਜਾਣਾ ਚਾਹੀਦਾ ਹੈ, ਜਿਸ ਨੂੰ ਅਸੀਂ ਚੁਣਦੇ ਹਾਂ । ਮੈਂ ਪਹਿਲਾਂ ਤੋਂ ਹੀ incompressible flow solvers ਦੇ simpleFoam ਫੋਲਡਰ ਵਿੱਚ ਇੱਕ ਫੋਲਡਰ ਬਣਾਇਆ ਹੈ ।
02:18 ਫੋਲਡਰ ਦਾ ਨਾਮ channel ਹੈ । ਹੁਣ, ਫੋਲਡਰ ‘ਤੇ ਜਾਓ ।
02:25 SimpleFoam ਡਾਇਰੈਕਟਰੀ ਵਿੱਚ 0, Constant ਅਤੇ System ਫੋਲਡਰ ਕਾਪੀ ਕਰੋ ।
02:34 ਮੈਂ ਕੇਸ pitzDaily ਦੀ ਫਾਇਲ ਸੰਰਚਨਾ ਨੂੰ ਕਾਪੀ ਕੀਤਾ ਹੈ ।
02:38 ਇਸਨੂੰ channel ਫੋਲਡਰ ਦੇ ਅੰਦਰ ਪੇਸਟ ਕਰੋ ਅਤੇ geometry, boundary faces ਅਤੇ boundary condition ਵਿੱਚ ਜ਼ਰੂਰੀ ਤਬਦੀਲੀ ਕਰੋ ।
02:48 ਹੁਣ, ਮੈਂ ਕਮਾਂਡ ਟਰਮੀਨਲ ਨੂੰ ਖੋਲ੍ਹਦਾ ਹਾਂ ।
02:51 ਅਜਿਹਾ ਕਰਨ ਦੇ ਲਈ, ਆਪਣੇ ਕੀਬੋਰਡ ‘ਤੇ ਇੱਕੋ-ਸਮੇਂ Ctrl + Alt + t ਕੀਜ ਦਬਾਓ ।
02:57 ਟਰਮੀਨਲ ਵਿੱਚ, run ਟਾਈਪ ਕਰੋ ਅਤੇ ਐਂਟਰ ਦਬਾਓ ।
03:01 ਹੁਣ ਟਾਈਪ ਕਰੋ cd space tutorials ਅਤੇ ਐਂਟਰ ਦਬਾਓ ।
03:08 ਹੁਣ ਟਾਈਪ ਕਰੋ cd space incompressible ਅਤੇ ਐਂਟਰ ਦਬਾਓ ।
03:15 ਟਾਈਪ ਕਰੋ cd space simpleFoam ਅਤੇ ਐਂਟਰ ਦਬਾਓ ।
03:20 ਹੁਣ ਟਾਈਪ ਕਰੋ cd space channel ਅਤੇ ਐਂਟਰ ਦਬਾਓ ।
03:28 ਹੁਣ, ਟਾਈਪ ਕਰੋ ls ਅਤੇ ਐਂਟਰ ਦਬਾਓ ।
03:33 ਤੁਸੀਂ 0, Constant ਅਤੇ system ਤਿੰਨ ਫੋਲਡਰਸ ਵੇਖ ਸਕਦੇ ਹੋ ।
03:37 ਹੁਣ ਟਾਈਪ ਕਰੋ cd space constant ਅਤੇ ਐਂਟਰ ਦਬਾਓ ।
03:48 ਹੁਣ ਟਾਈਪ ਕਰੋ ls ਅਤੇ ਐਂਟਰ ਦਬਾਓ ।
03:52 ਇਸ ਵਿੱਚ, ਤੁਸੀਂ fluid ਦੀ ਫਾਇਲਸ ਪ੍ਰੋਪਰਟੀਜ ਸਹਿਤ ਫਾਇਲਸ ਅਤੇ polymesh ਨਾਂ ਵਾਲੇ ਫੋਲਡਰ ਵੇਖੋਗੇ ।
03:59 RASProperties ਵਿੱਚ Reynolds - averaged stress model ਸ਼ਾਮਿਲ ਹੈ ।
04:03 TransportProperties ਵਿੱਚ transport model ਅਤੇ kinematic viscosity ਸ਼ਾਮਿਲ ਹੈ, ਜੋ ਕਿ (nu) ਹੈ, ਇਹ ਕੇਸ ਵਿੱਚ 0.01 m² / s meter square per second ‘ਤੇ ਸੈੱਟ ਹੈ ।
04:17 ਹੁਣ ਟਰਮੀਨਲ ਵਿੱਚ, ਟਾਈਪ ਕਰੋ cd space polyMesh ਅਤੇ ਐਂਟਰ ਦਬਾਓ । ਹੁਣ, ਟਾਈਪ ls ਅਤੇ ਐਂਟਰ ਦਬਾਓ ।
04:30 ਤੁਸੀਂ ਇੱਥੇ blockMeshDict ਫਾਇਲ ਵੇਖੋਗੇ ।
04:33 blockMeshDict ਫਾਇਲ ਖੋਲ੍ਹਣ ਦੇ ਲਈ, ਟਰਮੀਨਲ ਵਿੱਚ ਟਾਈਪ ਕਰੋ gedit space blockMeshDict ਅਤੇ ਐਂਟਰ ਦਬਾਓ । ਹੇਠਾਂ ਸਕਰੋਲ ਕਰੋ ।
04:48 Geometry ਮੀਟਰਸ ਵਿੱਚ ਹੈ । ਇਸ ਲਈ: convertTometers 1 ‘ਤੇ ਸੈੱਟ ਹੈ । ਫਿਰ, ਅਸੀਂ channel ਦੇ ਕੋਨਿਆ ਨੂੰ ਪਰਿਭਾਸ਼ਿਤ ਕੀਤਾ ਹੈ ।
04:59 ਅਸੀਂ ਇੱਥੇ 100 X 100 mesh size ਦੀ ਵਰਤੋਂ ਕੀਤੀ ਹੈ ਅਤੇ cell spacing ਨੂੰ (1 1 1) ਰੱਖਿਆ ਹੈ ।
05:07 ਫਿਰ, ਅਸੀਂ boundary conditions ਸੈੱਟਅਪ ਕੀਤਾ ਹੈ ਅਤੇ ਉਸ ਦੀਆਂ ਕਿਸਮਾਂ ਹਨ ਜੋ ਕਿ inlet, outlet, top ਅਤੇ bottom ਹਨ ।
05:19 ਹਾਲਾਂਕਿ ਇਹ 2D Geometry ਹੈ, front and Back ਨੂੰ empty ਰੱਖਿਆ ।
05:27 ਇਸਦੇ ਇਲਾਵਾ, ਇਹ ਇੱਕ ਸਰਲ geometry ਹੈ, mergePatchPair ਅਤੇ edges ਖਾਲੀ ਰੱਖਿਆ ਜਾਣਾ ਚਾਹੀਦਾ ਹੈ । blockMeshDict ਫਾਇਲ ਬੰਦ ਕਰੋ ।
05:38 ਕਮਾਂਡ ਟਰਮੀਨਲ ਵਿੱਚ ਟਾਈਪ ਕਰੋ cd space.. (dot dot) ਅਤੇ ਐਂਟਰ ਦਬਾਓ ।
05:44 ਫਿਰ, ਟਾਈਪ ਕਰੋ cd space.. (dot dot) ਅਤੇ ਐਂਟਰ ਦਬਾਓ ।
05:49 ਹੁਣ, ਟਰਮੀਨਲ ਵਿੱਚ ਟਾਈਪ ਕਰੋ cd space 0 (Zero) ਅਤੇ ਐਂਟਰ ਦਬਾਓ । ਹੁਣ, ls ਟਾਈਪ ਕਰੋ ਅਤੇ ਐਂਟਰ ਦਬਾਓ ।
05:58 ਇਸ ਵਿੱਚ channel case ਦੇ ਲਈ intial boundary conditions ਅਤੇ wall functions ਸ਼ਾਮਿਲ ਹਨ ।
06:04 ਇਸ ਵਿੱਚ epsilon, k, nut, nuTilda ਵਰਗੀਆਂ ਕਈ ਫਾਇਲਸ ਸ਼ਾਮਿਲ ਹਨ, ਜੋ ਕਿ wall functions ਹੈ ਅਤੇ p, R ਅਤੇ ਕੈਪਿਟਲ U ਜੋ ਕਿ flow ਦੀ initial conditions ਹੈ ।
06:20 ਸਲਾਇਡਸ ‘ਤੇ ਵਾਪਸ ਜਾਂਦੇ ਹਾਂ ।
06:23 k ਦੀ ਗਿਣਤੀ ਕਰੋ ਜੋ ਕਿ ਸਲਾਇਡ ਵਿੱਚ ਦਿੱਤੇ ਗਏ ਫਾਰਮੂਲੇ ਤੋਂ turbulent kinetic energy ਹੈ ।
06:29 ਜਿੱਥੇ, Ux, Uy ਅਤੇ Uz x, y ਅਤੇ z ਡਾਇਰੈਕਸ਼ਨ ਵਿੱਚ velocity ਹਿੱਸੇ ਹਨ ਅਤੇ U (dash) = 0.05 times u actual
06:42 ਦਿੱਤੇ ਗਏ ਫਾਰਮੂਲੇ ਤੋਂ epsilon ਦੀ ਗਿਣਤੀ ਕਰੋ ਜਿੱਥੇ epsilon rate of dissipation of turbulent energy ਹੈ, C mu constant ਹੈ ਅਤੇ ਇਸਦੀ ਵੈਲਿਊ 0.09 ਹੈ ।
06:56 ਅਤੇ l channel ਦੀ ਲੰਬਾਈ ਹੈ । ਮੈਂ ਇਸ ਨੂੰ ਮਿਨੀਮਾਇਜ਼ ਕਰਦਾ ਹਾਂ ।
07:02 ਉਪਰੋਕਤ ਸਾਰੀਆਂ ਫਾਇਲਸ ਵਿੱਚ ਕੇਵਲ boundary ਦਾ ਨਾਮ ਬਦਲੋ ।
07:06 ਨੋਟ ਕਰੋ ਕਿ, nut, nuTilda, R ਦੀ ਵੈਲਿਊ ਡਿਫਾਲਟ ਰੂਪ ਵਿੱਚ ਰੱਖੀ ਗਈ ਹੈ ।
07:13 ਬਾਕੀ ਫਾਇਲਸ ਵਿੱਚ ਹਰੇਕ boundary faces ਦੇ ਲਈ ਸ਼ੁਰੂਆਤ ਦੀ ਵੈਲਿਊ ਹੋਣੀ ਚਾਹੀਦੀ ਹੈ ।
07:20 ਹੁਣ, ਟਰਮੀਨਲ ਵਿੱਚ, ਟਾਈਪ ਕਰੋ cd (space).. (dot dot) ਅਤੇ ਐਂਟਰ ਦਬਾਓ ।
07:27 ਇੱਥੇ system ਫੋਲਡਰ ਵਿੱਚ ਕੀਤੇ ਜਾਣ ਵਾਲੇ ਕੋਈ ਵੀ ਬਦਲਾਵ ਨਹੀਂ ਹਨ ।
07:31 ਹੁਣ ਸਾਨੂੰ geometry ਨੂੰ mesh ਕਰਨ ਦੀ ਲੋੜ ਹੈ । ਅਜਿਹਾ ਕਰਨ ਦੇ ਲਈ, ਕਮਾਂਡ ਟਰਮੀਨਲ ਵਿੱਚ, ਟਾਈਪ ਕਰੋ blockMesh ਅਤੇ ਐਂਟਰ ਦਬਾਓ ।
07:40 Meshing ਪੂਰਾ ਹੋ ਗਿਆ ਹੈ । ਹੁਣ ਸਲਾਇਡ ‘ਤੇ ਵਾਪਸ ਜਾਂਦੇ ਹਾਂ ।
07:45 solver ਦੀ ਕਿਸਮ, ਜੋ ਅਸੀਂ ਇੱਥੇ ਵਰਤੋਂ ਕਰ ਰਹੇ ਹਾਂ SimpleFoam ਹੈ । ਇਹ in - compressible ਅਤੇ turbulent flows ਲਈ Steady - state ਸੋਲਵਰ ਹੈ ।
07:54 ਮੈਂ ਇਸਨੂੰ ਮਿਨੀਮਾਇਜ਼ ਕਰਦਾ ਹਾਂ । ਕਮਾਂਡ ਟਰਮੀਨਲ ਵਿੱਚ, ਟਾਈਪ ਕਰੋ simpleFoam ਅਤੇ ਐਂਟਰ ਦਬਾਓ ।
08:03 Iterations ਰਨਿੰਗ ਕਮਾਂਡ ਟਰਮੀਨਲ ਵਿੱਚ ਵਿਖਾਈ ਦੇਵੇਗੀ ।
08:07 Iterations ਰਨਿੰਗ ਵਿੱਚ ਕੁੱਝ ਸਮਾਂ ਲੱਗ ਸਕਦਾ ਹੈ ।
08:10 ਇੱਕ ਵਾਰ ਹੱਲ ਮਿਲ ਜਾਣ ‘ਤੇ iterations ਬੰਦ ਹੋ ਜਾਵੇਗੀ ਜਾਂ ਇਹ ਆਪਣੇ end time value ਤੱਕ ਪਹੁੰਚ ਜਾਵੇਗੀ ।
08:16 paraView ਵਿੱਚ ਰਿਜਲਟ ਦੇਖਣ ਦੇ ਲਈ, ਟਰਮੀਨਲ ਵਿੱਚ ਟਾਈਪ ਕਰੋ paraFoam ਅਤੇ ਐਂਟਰ ਦਬਾਓ । ਇਹ paraView ਵਿੰਡੋ ਖੋਲੇਗਾ ।
08:28 paraView ਵਿੰਡੋ ਦੇ ਖੱਬੇ ਪਾਸੇ ਵੱਲ, Apply ‘ਤੇ ਕਲਿਕ ਕਰੋ । geometry ਨੂੰ ਇੱਥੇ ਵੇਖਿਆ ਜਾ ਸਕਦਾ ਹੈ ।
08:35 active variable control ਮੈਨਿਊ ਦੇ ਸਿਖਰ ‘ਤੇ, ਡਰਾਪ-ਡਾਊਂਨ ਮੈਨਿਊ ਨੂੰ solid color ਤੋਂ capital U ਵਿੱਚ ਬਦਲੋ ।
08:42 ਤੁਸੀਂ inlet ‘ਤੇ velocity magnitude ਦਾ initial state ਵੇਖ ਸਕਦੇ ਹੋ । paraView ਵਿੰਡੋ ਦੇ ਸਿਖਰ ‘ਤੇ, VCR control ਦੇ play ਬਟਨ ‘ਤੇ ਕਲਿਕ ਕਰੋ ।
08:53 ਤੁਸੀਂ velocity magnitude ਦੀ ਆਖਰੀ ਵੈਲਿਊ ਵੇਖ ਸਕਦੇ ਹੋ ।
08:59 ਇਸਦੇ ਇਲਾਵਾ, active variable control ਮੈਨਿਊ ਦੇ ਸਿਖਰ ‘ਤੇ ਖੱਬੇ ਪਾਸੇ ਵੱਲ color legend ‘ਤੇ ਟਾਗਲ ਕਰੋ, ਫਿਰ APPLY ‘ਤੇ ਕਲਿਕ ਕਰੋ ।
09:09 ਹੁਣ Display ‘ਤੇ ਜਾਓ, ਹੇਠਾਂ ਸਕਰੋਲ ਕਰੋ । ਤੁਸੀਂ Rescale ਵੇਖ ਸਕਦੇ ਹੋ, ਇਸ ‘ਤੇ ਕਲਿਕ ਕਰੋ ।
09:17 ਅਸੀਂ ਵੇਖ ਸਕਦੇ ਹਾਂ ਕਿ flow ਪੂਰੀ ਤਰ੍ਹਾਂ ਤੋਂ ਵਿਕਸਿਤ ਹੋ ਜਾਣ ਦੇ ਬਾਅਦ, ਇਹ ਕੇਂਦਰ ‘ਤੇ ਅਧਿਕਤਮ uniform velocity ਪ੍ਰਾਪਤ ਕਰਦਾ ਹੈ । ਹੁਣ, ਮੈਂ ਸਲਾਇਡ ‘ਤੇ ਵਾਪਸ ਜਾਂਦਾ ਹਾਂ ।
09:29 ਪ੍ਰਾਪਤ ਰਿਜਲਟਸ channel ਵਿੱਚ laminar flow ਦੇ ਲਈ ਵਿਸ਼ਲੇਸ਼ਣਾਤਮਕ ਹੱਲ ਦੇ ਨਾਲ ਪ੍ਰਮਾਣਿਤ ਕੀਤਾ ਜਾ ਸਕਦਾ ਹੈ ਜੋ ਕਿ u (max) = (is) 1.5 U avg (average) ਹੈ ।
09:39 OpenFoam ਦੀ ਵਰਤੋਂ ਕਰਕੇ, ਅਸੀਂ u (max) = 1.48 ਮੀਟਰਸ ਪ੍ਰਤੀ ਸੈਕਿੰਡ ਦਾ ਨਤੀਜਾ ਪ੍ਰਾਪਤ ਕਰਦੇ ਹਾਂ ਜੋ ਕਿ ਇੱਕ ਚੰਗਾ ਮੇਲ ਹੈ । ਇਸ ਦੇ ਨਾਲ ਅਸੀਂ ਟਿਊਟੋਰਿਅਲ ਦੇ ਅਖੀਰ ਵਿੱਚ ਆ ਗਏ ਹਾਂ ।
09:50 ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ: channel ਦੀ ਫਾਇਲ ਸੰਰਚਨਾ, steady state solver ਦੀ ਵਰਤੋਂ ਕਰਕੇ ਹੱਲ ਪ੍ਰਾਪਤ ਕਰਨਾ । paraview ਵਿੱਚ geometry ਨੂੰ ਵੇਖਣਾ ਅਤੇ analytic results ਦੇ ਨਾਲ ਪ੍ਰਮਾਣਿਕਤਾ ।
10:01 ਨਿਰਧਾਰਤ ਕੰਮ ਦੇ ਰੂਪ ਵਿੱਚ, Reynolds Number equal to 1500 ਦੇ ਲਈ ਸਮੱਸਿਆ ਹੱਲ ਕਰੋ ਅਤੇ ਇਸਨੂੰ ਵਿਸ਼ਲੇਸ਼ਣਾਤਮਕ ਨਤੀਜੇ ਦੇ ਨਾਲ ਪ੍ਰਮਾਣਿਤ ਕਰੋ ।
10:10 ਇਸ URL ‘ਤੇ ਉਪਲੱਬਧ ਵੀਡੀਓ ਨੂੰ ਵੇਖੋ: http://spoken-tutorial.org/What_is_a_Spoken_Tutorial

ਇਹ ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦਾ ਹੈ । ਚੰਗੀ ਬੈਂਡਵਿਡਥ ਨਾ ਮਿਲਣ ‘ਤੇ ਤੁਸੀਂ ਇਸਨੂੰ ਡਾਊਂਨਲੋਡ ਕਰਕੇ ਵੀ ਵੇਖ ਸਕਦੇ ਹੋ ।

10:21 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ: ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ, ਸਪੋਕਨ ਟਿਊਟੋਰਿਅਲਸ ਦੀ ਵਰਤੋਂ ਕਰਕੇ ਵਰਕਸ਼ਾਪਾਂ ਚਲਾਉਂਦੀ ਹੈ । ਆਨਲਾਇਨ ਟੈਸਟ ਪਾਸ ਕਰਨ ਵਾਲਿਆ ਨੂੰ ਪ੍ਰਮਾਣ ਪੱਤਰ ਵੀ ਦਿੰਦੇ ਹਨ । ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ contact@spoken-tutorial.org ‘ਤੇ ਲਿਖੋ ।
10:35 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟਾਕ-ਟੂ-ਅ ਟੀਚਰ ਪ੍ਰੋਜੈਕਟ ਦਾ ਹਿੱਸਾ ਹੈ । ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ “ਆਈਸੀਟੀ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਪ੍ਰਮਾਣਿਤ ਹੈ ।
10:45 ਇਸ ‘ਤੇ ਜ਼ਿਆਦਾ ਜਾਣਕਾਰੀ ਹੇਠਾਂ ਦਿੱਤੇ ਲਿੰਕ ‘ਤੇ ਉਪਲੱਬਧ ਹੈ । http://spoken-tutorial.org/NMEICT-Intro
10:50 ਆਈ.ਆਈ.ਟੀ ਬੰਬੇ ਤੋਂ ਮੈਂ ਨਵਦੀਪ ਤੁਹਾਡੇ ਤੋਂ ਇਜਾਜ਼ਤ ਲੈਂਦਾ ਹਾਂ । ਸਾਡੇ ਨਾਲ ਜੁੜਣ ਦੇ ਲਈ ਧੰਨਵਾਦ । }

Contributors and Content Editors

Navdeep.dav