Netbeans/C2/Netbeans-Debugger/Punjabi
From Script | Spoken-Tutorial
Time | Narration |
00:01 | ਸਤਿ ਸ਼੍ਰੀ ਅਕਾਲ ਦੋਸਤੋ । |
00:02 | Netbeans Debugger ਦੇ ਟਿਊਟੋਰਿਅਲ ਵਿੱਚ ਤੁਹਾਡਾ ਸਾਰਿਆ ਦਾ ਸਵਾਗਤ ਹੈ । |
00:06 | ਜੇ ਤੁਸੀਂ Netbeans ਦੀ ਵਰਤੋਂ ਪਹਿਲੀ ਵਾਰ ਕਰ ਰਹੇ ਹੋ, ਤਾਂ ਕ੍ਰਿਪਾ ਕਰਕੇ Spoken Tutorial ਵੈੱਬਸਾਈਟ ‘ਤੇ ਪਿਛਲੇ ਟਿਊਟੋਰਿਅਲ ਨੂੰ ਵੇਖੋ । |
00:14 | ਇਸ ਦੇ ਲਈ, ਮੈਂ ਵਰਤੋਂ ਕਰ ਰਿਹਾ ਹਾਂ ਲਿਨਕਸ ਓਪਰੇਟਿੰਗ ਸਿਸਟਮ ਊਬੰਟੂ v12.04, |
00:21 | ਅਤੇ Netbeans IDE v7.1.1 |
00:26 | ਅਸੀਂ ਸਾਰੇ ਜਾਣਦੇ ਹਾਂ, ਪ੍ਰੋਗਰਾਮਸ debugg ਕਰਨਾ ਮਿਹਨਤ ਵਾਲਾ ਕੰਮ ਹੋ ਸਕਦਾ ਹੈ । |
00:31 | ਇਸ ਲਈ, debugging ਟੂਲ ਦੇ ਬਾਰੇ ਵਿੱਚ ਜਾਣਨਾ ਅਤੇ ਇਸਦੇ ਫੀਚਰਸ ਦੇ ਨਾਲ ਜਾਣੂ ਹੋਣਾ, ਤੁਹਾਡੇ ਮਹੱਤਵਪੂਰਣ ਸਮੇਂ ਦੀ ਬਚਤ ਵਿੱਚ ਮਦਦ ਕਰ ਸਕਦਾ ਹੈ । |
00:39 | ਇਹ ਸ਼ਕਤੀਸ਼ਾਲੀ debugging ਟੂਲ ਬਹੁਤ ਹੀ ਲਾਭਦਾਇਕ ਹੈ । |
00:42 | ਖਾਸ ਤੌਰ 'ਤੇ ਉਸ ਸਮੇਂ, ਜਦੋਂ ਤੁਹਾਨੂੰ ਵੱਡੇ ਪ੍ਰੋਗਰਾਮਸ ਕੋਡ ਜਾਂ ਟੈਸਟ ਕਰਨੇ ਹੋਣ । |
00:46 | ਇਸ ਟਿਊਟੋਰਿਅਲ ਵਿੱਚ ਅਸੀਂ Netbeans Debugger ਦੁਆਰਾ ਪ੍ਰਦਾਨ ਕੁੱਝ ਫੀਚਰਸ ਦੇ ਬਾਰੇ ਵਿੱਚ ਸਿੱਖਾਂਗੇ । |
00:53 | ਇਹ ਟਿਊਟੋਰਿਅਲ ਤੁਹਾਨੂੰ |
00:55 | debugging ਵਿੰਡੋ |
00:58 | breakpoints ਕਾਂਫਿਗਰ ਕਰਨਾ, |
01:00 | expressions ਦਾ ਮੁਲਾਂਕਣ ਜਾਂ watches ਸੈੱਟ ਕਰਨਾ, |
01:04 | ਆਪਣੇ ਪ੍ਰੋਗਰਾਮ ਦੀ ਕਾਰਗੁਜ਼ਾਰੀ ਦਾ ਪਤਾ ਲਗਾਉਣ ਦੇ ਲਈ ਚੋਣ ਜਾਂ ਵਿਕਲਪ, |
01:17 | ਅਤੇ debugger ਕਾਂਫਿਗਰ ਕਰਨ ਦੇ ਲਈ ਚੋਣ ਜਾਂ ਵਿਕਲਪ ਦੇ ਬਾਰੇ ਵਿੱਚ ਜਾਣੂ ਕਰਵਾਏਗਾ । |
01:12 | ਹੁਣ ਇਸ ਸਿੰਪਲ ਕੋਡ ਨੂੰ ਸ਼ੁਰੂ ਅਤੇ debug ਕਰਦੇ ਹਾਂ । |
01:17 | ਮੈਂ Netbeans IDE ‘ਤੇ ਜਾਵਾਂਗਾ । |
01:20 | ਮੈਂ ਇਸ ਦੇ ਲਈ, ਪਹਿਲਾਂ ਤੋਂ ਹੀ ਆਪਣੇ IDE ਵਿੱਚ ਜਾਵਾ ਐਪਲੀਕੇਸ਼ਨ sample Debug ਬਣਾ ਦਿੱਤੀ ਹੈ । |
01:27 | ਇਹ ਇੱਕ ਛੋਟਾ ਪ੍ਰੋਗਰਾਮ ਹੈ, ਜੋ ਤਿੰਨ ਇੰਟਿਜਰ ਵੈਲਿਊ a,b, ਅਤੇ c ਨੂੰ ਇਨੀਸ਼ਿਲਾਇਜ ਕਰਦਾ ਹੈ । |
01:35 | ਫਿਰ Hello World ! ਅਤੇ a ਦੀ ਵੈਲਿਊ ਨੂੰ ਪ੍ਰਿੰਟ ਕਰਦਾ ਹੈ । |
01:40 | ਇਹ ਇੱਕ ਕਲਾਸ ਆਬਜੈਕਟ SampleClass, ਵੀ ਬਣਾਉਂਦਾ ਹੈ, ਜਿਸ ਵਿੱਚ ਪ੍ਰਾਇਵੇਟ ਇੰਟਿਜਰ ਵੈਲਿਊ ਦੇ ਰੂਪ ਵਿੱਚ value ਇੰਟਿਜਰ ਹੈ । |
01:52 | ਫਿਰ, ਇਹ b ਦੀ ਵੈਲਿਊ ਦੀ ਗਿਣਤੀ ਕਰਦਾ ਹੈ । |
01:55 | ਅਤੇ c ਦੀ ਵੈਲਿਊ ਦੀ ਗਿਣਤੀ ਕਰਨ ਦੇ ਲਈ ਫੰਕਸ਼ਨ ਕਾਲ ਕਰਦਾ ਹੈ । |
02:00 | ਅਤੇ b ਅਤੇ c ਦੀ ਵੈਲਿਊ ਨੂੰ ਪ੍ਰਿੰਟ ਕਰਦਾ ਹੈ । |
02:05 | debugging ਦੇ ਨਾਲ ਸ਼ੁਰੂ ਕਰਨ ਦੇ ਲਈ, ਪਹਿਲਾਂ ਬਰੇਕ ਪੁਆਇੰਟ ਨੂੰ ਸੈੱਟ ਕਰਦੇ ਹਾਂ । |
02:09 | ਬਰੇਕ ਪੁਆਇੰਟ ਨੂੰ ਸੈੱਟ ਕਰਨ ਦੇ ਲਈ, ਲਾਈਨ ਨੰਬਰ ‘ਤੇ ਕਲਿਕ ਕਰੋ । |
02:13 | ਮੈਂ ਇਸ ਲਾਈਨ ਨੂੰ ਸੈੱਟ ਕਰਾਂਗਾ ਜੋ Hello World ! ਨੂੰ ਪ੍ਰਿੰਟ ਕਰਦੀ ਹੈ । |
02:18 | ਨੋਟ ਕਰੋ ਕਿ, ਲਾਈਨ ਜਿਸ ਵਿੱਚ ਬਰੇਕ ਪੁਆਇੰਟ ਸੈੱਟ ਹੈ ਇਸਦਾ ਰੰਗ ਪਿੰਕ ਹੋ ਜਾਂਦਾ ਹੈ, ਅਤੇ ਇਸਦੇ ਲਾਈਨ ਨੰਬਰ ਦੇ ਸਾਹਮਣੇ ਇੱਕ ਛੋਟੇ ਸਕਵੇਰ ਦੁਆਰਾ ਨਿਸ਼ਾਨ ਲਗਾਇਆ ਜਾਂਦਾ ਹੈ । |
02:28 | ਜਦੋਂ ਤੁਸੀਂ ਟੂਲਬਾਰ ਵਿੱਚ Debug Project ਬਟਨ ‘ਤੇ ਕਲਿਕ ਕਰਕੇ |
02:31 | debugging ਮੋਡ ਵਿੱਚ ਪ੍ਰੋਗਰਾਮ ਨੂੰ ਰਨ ਕਰਦੇ ਹੋ |
02:35 | ਤਾਂ ਪ੍ਰੋਗਰਾਮ ਦੀ ਕਾਰਗੁਜ਼ਾਰੀ ਉਸ ਲਾਈਨ ‘ਤੇ ਰੁਕ ਜਾਂਦੀ ਹੈ, ਜਿੱਥੇ ਬਰੇਕ ਪੁਆਇੰਟ ਸਥਿਤ ਹੈ । |
02:41 | ਹੁਣ ਤੱਕ, a ਦੀ ਵੈਲਿਊ ਸੈੱਟ ਹੋ ਗਈ ਹੈ । |
02:45 | ਇਸ ਦੀ ਵੈਲਿਊ ਚੈੱਕ ਕਰੋ । |
02:49 | ਇਹ ਦਰਸਾਉਂਦਾ ਹੈ ਕਿ ਇਸ ਦੀ ਵੈਲਿਊ 10 ਹੈ । |
02:52 | ਤੁਸੀਂ ਵੇਖ ਸਕਦੇ ਹੋ ਕਿ ਇੱਥੇ workspace ਦੇ ਹੇਠਾਂ ਕੁੱਝ ਹੋਰ ਵਿੰਡੋਜ਼ ਹਨ । |
02:59 | ਇੱਥੇ Variables ਵਿੰਡੋ ਹੈ, ਜੋ ਵੈਰੀਏਬਲ ਦੀ ਸੂਚੀ ਅਤੇ ਉਸ ਦੀ ਵੈਲਿਊ ਨੂੰ ਦਰਸਾਉਂਦੀ ਹੈ । |
03:07 | ਹੁਣ ਤੱਕ ਕੇਵਲ ਵੈਰੀਏਬਲ a ਇਨੀਸ਼ਿਲਾਇਜ ਹੋਇਆ ਹੈ । |
03:11 | ਅਸੀਂ ਸਿੰਪਲ debug ਆਉਟਪੁਟ ਦੇ ਨਾਲ Output ਵਿੰਡੋ ਨੂੰ ਵੀ ਵੇਖ ਸਕਦੇ ਹਾਂ । |
03:17 | ਇੱਥੇ ਹੁਣ ਵੀ ਆਉਟਪੁਟ ਨਹੀਂ ਆਈ ਹੈ । |
03:19 | ਇੱਥੇ Debugger Console ਵੀ ਹੈ, ਜੋ ਕਹਿੰਦਾ ਹੈ ਕਿ ਪ੍ਰੋਗਰਾਮ ਲਾਈਨ 29 ‘ਤੇ ਬਰੇਕ ਪੁਆਇੰਟ ਕਰੋ ਅਤੇ ਉੱਥੇ ਰੁਕ ਜਾਵੋ । |
03:28 | ਇੱਥੇ Breakpoints ਵਿੰਡੋ ਵੀ ਹੈ, ਜੋ ਤੁਹਾਨੂੰ ਕਹਿੰਦੀ ਹੈ ਕਿ ਬਰੇਕ ਪੁਆਇੰਟ ਲਾਈਨ ਨੰਬਰ 29 ‘ਤੇ ਸੈੱਟ ਹੈ । |
03:36 | ਅੱਗੇ ਵਧਣ ਤੋਂ ਪਹਿਲਾਂ, ਵੇਖਦੇ ਹਾਂ ਕਿ watch ਕਿਵੇਂ ਜੋੜੀਏ । |
03:40 | ਉਦਾਹਰਣ ਦੇ ਲਈ, ਮੈਂ ਇੰਟਿਜਰ ਵੈਲਿਊ a Sample ‘ਤੇ watch ਚਾਹੁੰਦਾ ਹਾਂ । |
03:48 | workspace ਦੇ ਹੇਠਾਂ Variables ਵਿੰਡੋ ਵਿੱਚ,ਮੈਂ Enter new Watch ਓਪਸ਼ਨ ‘ਤੇ ਡਬਲ ਕਲਿਕ ਕਰਾਂਗਾ ਅਤੇ ਵੈਰੀਏਬਲ a Sample.value ਦਾ ਨਾਮ ਦਰਜ ਕਰਾਂਗਾ । |
04:02 | OK.’ਤੇ ਕਲਿਕ ਕਰੋ । |
04:06 | ਹੁਣ ਤੱਕ a Sample ਨਹੀਂ ਬਣਿਆ ਹੈ, ਇਸ ਲਈ: ਇਹ ਕਹਿੰਦਾ ਹੈ ਕਿ ਇਸਨੂੰ ਵੈਲਿਊ ਪਤਾ ਨਹੀਂ ਹੈ । |
04:12 | ਇੱਕ ਵਾਰ ਇਹ ਲਾਈਨ ਚਲਾਉਂਦਾ ਹੈ, ਅਸੀਂ ਪਤਾ ਕਰਾਂਗੇ ਕਿ ਵੈਰੀਏਬਲ ਵਿੱਚ ਕੀ ਸ਼ਾਮਿਲ ਹੈ । |
04:16 | ਇਸ ਤਰ੍ਹਾਂ, ਤੁਸੀਂ watch ਕਰ ਸਕਦੇ ਹੋ ਅਤੇ expressions ਦਾ ਮੁਲਾਂਕਣ ਕਰ ਸਕਦੇ ਹੋ । |
04:21 | ਇੱਥੇ ਮੈਂ b = a + 10 ਲਈ ਚੈੱਕ ਕਰ ਰਿਹਾ ਹਾਂ । |
04:25 | ਕੀ ਹੋਵੇਗਾ, ਜੇ ਮੈਂ ਜਾਣਨਾ ਚਾਹੁੰਦਾ ਹਾਂ ਕਿ a - 4 ਕੀ ਹੈ । |
04:29 | ਇਸ ਲਈ: ਮੈਂ ਮੈਨਿਊ ਬਾਰ ਵਿੱਚ Debug ‘ਤੇ ਜਾਂਦਾ ਹਾਂ, ਅਤੇ Evaluate expression ਵਿਕਲਪ ਜਾਂ ਓਪਸ਼ਨ ਚੁਣਦਾ ਹਾਂ । |
04:37 | workspace ਵਿੱਚ Evaluate Code ਵਿੰਡੋ ਵਿਖਾਈ ਦਿੰਦੀ ਹੈ । |
04:41 | ਇੱਥੇ ਮੈਂ expression a - 4.ਦਰਜ ਕਰਾਂਗਾ । |
04:45 | ਇੱਥੇ Evaluate Expression ਬਟਨ ‘ਤੇ ਕਲਿਕ ਕਰੋ, ਅਤੇ Variable ਵਿੰਡੋ ਵਿੱਚ ਇਹ ਦਰਸਾਉਂਦਾ ਹੈ a - 4 ਦੀ ਵੈਲਿਊ 6 ਹੈ । |
04:56 | ਹੁਣ ਅੱਗੇ ਵੱਧਦੇ ਹਾਂ ਅਤੇ ਕੋਡ ਦੀ ਇਸ ਇੱਕ ਲਾਈਨ ਨੂੰ ਚਲਾਉਂਦੇ ਹਾਂ । |
05:00 | ਅਜਿਹਾ ਕਰਨ ਦੇ ਲਈ, ਟੂਲਬਾਰ ਤੋਂ Step - Over ਬਟਨ ਚੁਣੋ । |
05:06 | ਇਸਨੂੰ ਕੇਵਲ “Hello World” ਪ੍ਰਿੰਟ ਕਰਨ ਦੇ ਲਈ ਕੋਡ ਦੀ ਕੇਵਲ ਇੱਕ ਸਿੰਗਲ ਲਾਈਨ ਨੂੰ ਚਲਾਉਣਾ ਚਾਹੀਦਾ ਹੈ । |
05:12 | ਆਉਟਪੁਟ ਦੇਖਣ ਦੇ ਲਈ, ਆਉਟਪੁਟ ਵਿੰਡੋ ‘ਤੇ ਜਾਓ ਅਤੇ sampleDebug ਆਉਟਪੁਟ ਵਿੰਡੋ ਨੂੰ ਚੁਣੋ । |
05:17 | ਜੋ ਦਰਸਾਉਂਦੀ ਹੈ, Hello World ! a is 10. |
05:22 | ਪ੍ਰੋਗਰਾਮ ਨੂੰ ਹੁਣ ਇੱਕ SampleClass ਆਬਜੈਕਟ ਬਣਾਉਣ ਦੇ ਲਈ ਲਾਈਨ ‘ਤੇ ਰੋਕਿਆ ਗਿਆ ਹੈ । |
05:28 | ਹੁਣ, ਮੈਂ SampleClass.ਦੇ ਕੰਸਟਰਕਟਰ ਵਿੱਚ ਜਾਣਾ ਚਾਹੁੰਦਾ ਹਾਂ । |
05:32 | ਇਸ ਦੇ ਲਈ, ਮੈਂ ਟੂਲਬਾਰ [me] Step Into ਵਿਕਲਪ ਜਾਂ ਓਪਸ਼ਨ ਨੂੰ ਚੁਣ ਸਕਦਾ ਹਾਂ । |
05:41 | ਫਿਰ ਮੈਂ Step Over ਚੁਣ ਸਕਦਾ ਹਾਂ ਅਤੇ ਵੇਖਦਾ ਹਾਂ ਕਿ ਕੰਸਟਰਕਟਰ call ਵਿੱਚ ਆਈ ਹੋਈ ਵੈਲਿਊ ਹੁਣ 10 ਸੈੱਟ ਹੋ ਗਈ ਹੈ । |
05:51 | ਤੁਸੀਂ ਉਸਨੂੰ ਵੈਰੀਏਬਲ ‘ਤੇ ਲੈ ਜਾ ਕੇ ਵੀ ਚੈੱਕ ਕਰ ਸਕਦੇ ਹੋ । |
05:55 | ਜਦੋਂ ਮੈਂ ਅਗਲੇ ਸਟੈਪ ‘ਤੇ ਜਾਂਦਾ ਹਾਂ, ਅਸੀਂ ਵੇਖ ਸਕਦੇ ਹਾਂ ਕਿ this.variable 10 ਸੈੱਟ ਹੋ ਗਿਆ ਹੈ । |
06:03 | ਇਸ ਫੰਕਸ਼ਨ ਤੋਂ ਬਾਹਰ ਨਿਕਲਣ ਦੇ ਲਈ, ਮੈਂ ਜਾਂ ਤਾਂ Continue,Step Over ਜਾਂ Step Out.ਚੁਣ ਸਕਦਾ ਹਾਂ । |
06:11 | ਮੈਥਡ ਤੋਂ ਬਾਹਰ ਜਾਣ ਦੇ ਲਈ ਮੈਂ Step - Out ਚੁਣਦਾ ਹਾਂ । |
06:14 | ਅਤੇ ਹੁਣ ਮੈਂ ਉੱਥੇ ਹਾਂ ਜਿੱਥੇ ਫੰਕਸ਼ਨ call ਬਣਾਇਆ ਸੀ । |
06:19 | ਜਦੋਂ ਮੈਂ ਫਿਰ ਤੋਂ Step - Over ਕਹਿੰਦਾ ਹਾਂ, ਤੁਸੀਂ ਵੇਖੋਗੇ ਕਿ aSample.value ਹੁਣ 10 ਵਿੱਚ ਸੈੱਟ ਹੋ ਗਈ ਹੈ । |
06:27 | ਇਹ ਉਹ ਹੈ ਜਿਸ ਨੂੰ ਅਸੀਂ ਵੇਖਣਾ ਚਾਹੁੰਦੇ ਸੀ । |
06:30 | Breakpoints ਅਤੇ Step Overs ਦੇ ਇਲਾਵਾ, ਤੁਸੀਂ ਪ੍ਰੋਗਰਾਮ ਦੀ ਕਾਰਗੁਜ਼ਾਰੀ ਨੂੰ ਕਰਸਰ ਦੀ ਲਾਈਨ ‘ਤੇ ਵੀ ਰੋਕ ਸਕਦੇ ਹੋ । |
06:38 | ਉਦਾਹਰਣ ਦੇ ਲਈ, ਇੱਥੇ ਫੰਕਸ਼ਨ ਵਿੱਚ ਜਾਓ ਅਤੇ ਇਸ ਲਾਈਨ ‘ਤੇ ਕਰਸਰ ਸੈੱਟ ਕਰਨਾ ਹੈ, ਜੋ ਕਹਿੰਦਾ ਹੈ d = b - 5 ;. |
06:49 | ਹੁਣ ਟੂਲਬਾਰ ਵਿੱਚ Run To Cursor ਵਿਕਲਪ ਜਾਂ ਓਪਸ਼ਨ ਚੁਣੋ । |
06:54 | ਤੁਸੀਂ ਵੇਖੋਗੇ ਕਿ ਪ੍ਰੋਗਰਾਮ ਦੀ ਕਾਰਗੁਜ਼ਾਰੀ ਫੰਕਸ਼ਨ ਵਿੱਚ ਹੋ ਜਾਂਦੀ ਹੈ ਅਤੇ ਲਾਈਨ ‘ਤੇ ਰੁੱਕ ਜਾਂਦੀ ਹੈ ਜਿੱਥੇ ਕਰਸਰ ਸਥਿਤ ਹੈ । |
07:05 | ਤੁਸੀਂ ਵੇਖ ਸਕਦੇ ਹੋ ਕਿ, ਇਸਨੇ 20 ਦੇ ਰੂਪ ਵਿੱਚ b ਦੀ ਵੈਲਿਊ ਦੀ ਗਿਣਤੀ ਕੀਤੀ ਹੈ । |
07:10 | ਅਤੇ variable ਵਿੰਡੋ ਦੇ ਅੰਦਰ, b ਦੇ ਲਈ 20 ਸੈੱਟ ਕੀਤਾ ਹੈ । |
07:14 | ਹੁਣ, ਮੈਂ ਫਿਰ ਤੋਂ Step Over ਚੁਣ ਸਕਦਾ ਹਾਂ ਅਤੇ d ਦੀ ਵੈਲਿਊ ਵੀ ਇਨੀਸ਼ਿਲਾਇਜ ਹੁੰਦੀ ਹੈ ਅਤੇ 15 ਹੋ ਜਾਂਦੀ ਹੈ । |
07:23 | ਹੁਣ, ਮੈਂ ਜਾਂ ਤਾਂ ਰਿਟਰਨ ਚੁਣ ਸਕਦਾ ਹਾਂ ਜਾਂ ਪ੍ਰੋਗਰਾਮ ਦੀ ਕਾਰਗੁਜ਼ਾਰੀ ਨੂੰ ਪੂਰਾ ਕਰ ਸਕਦਾ ਹਾਂ । |
07:29 | ਮੈਂ Step Out ਚੁਣਦਾ ਹਾਂ ਅਤੇ ਫੰਕਸ਼ਨ ਕਾਲ ‘ਤੇ ਵਾਪਸ ਆਉਂਦੇ ਹਾਂ । |
07:36 | ਜਦੋਂ ਤੁਸੀਂ getC () ਫੰਕਸ਼ਨ ‘ਤੇ ਜਾਵੋਗੇ, ਤੁਸੀਂ ਧਿਆਨ ਦਿਓ ਕਿ ਫੰਕਸ਼ਨ ਨੇ 15 ਵੈਲਿਊ ਰਿਟਰਨ ਕੀਤੀ ਹੈ । |
07:43 | ਵੈਰੀਏਬਲ c ਨੂੰ ਹੁਣ ਤੱਕ ਉਹ ਵੈਲਿਊ ਨਿਯੁਕਤ ਨਹੀਂ ਕੀਤੀ ਗਈ ਹੈ । |
07:47 | ਇਸ ਲਈ: ਜਦੋਂ ਅਸੀਂ Step Over ਕਰਦੇ ਹਾਂ ਅਤੇ ਉਸ ਲਾਈਨ ਨੂੰ ਚਲਾਉਂਦੇ ਹਾਂ, c 15 ਵੈਲਿਊ ਪ੍ਰਾਪਤ ਕਰੇਗੀ । |
07:55 | ਅਸੀਂ ਹੁਣ ਇਸ ਨੂੰ ਵੈਰੀਏਬਲ ਵਿੰਡੋ ਵਿੱਚ ਚੈੱਕ ਕਰ ਸਕਦੇ ਹਾਂ ਜਾਂ ਇਸ ਦੀ ਵੈਲਿਊ ਨੂੰ ਚੈੱਕ ਕਰਨ ਦੇ ਲਈ variable ‘ਤੇ ਜਾਓ । |
08:03 | ਹੁਣ ਜੇ ਤੁਸੀਂ debugging ਸੈਸ਼ਨ ਰੋਕਣਾ ਚਾਹੁੰਦੇ ਹੋ, ਤਾਂ ਤੁਸੀਂ ਟੂਲਬਾਰ ਤੋਂ Finish Debugger Session ਵਿਕਲਪ ਜਾਂ ਓਪਸ਼ਨ ਚੁਣ ਸਕਦੇ ਹੋ । |
08:12 | ਜੇ ਤੁਸੀਂ ਅਗਲੇ breakpoint ਦੇ ਲਈ ਕਾਰਗੁਜ਼ਾਰੀ ਨੂੰ ਜਾਰੀ ਰੱਖਣਾ ਚਾਹੁੰਦੇ ਹੋ, ਤੁਸੀਂ Continue ਵਿਕਲਪ ਚੁਣ ਸਕਦੇ ਹੋ । |
08:19 | ਇੱਕ ਵਾਰ ਪੂਰਾ ਕਰ ਲਵੋਂ, ਤੁਸੀਂ ਬਾਕੀ ਪ੍ਰੋਗਰਾਮ ਦੀ ਕਾਰਗੁਜ਼ਾਰੀ ਨੂੰ ਪੂਰਾ ਕਰਨ ਦੇ ਲਈ Continue option ਵੀ ਚੁਣ ਸਕਦੇ ਹੋ । |
08:25 | ਮੈਂ ਇੱਥੇ Continue ਚੁਣਦਾ ਹਾਂ । |
08:27 | ਆਉਟਪੁਟ ਵਿੰਡੋ ਵਿੱਚ, ਇਹ ਮੈਨੂੰ b is 20 ਅਤੇ c is 15 ਆਉਟਪੁਟ ਦਿਖਾਉਂਦਾ ਹੈ । |
08:34 | ਇਹ netbeans ‘ਤੇ debugging ਦੇ ਵਿਕਲਪਾਂ ਦਾ ਇੱਕ ਨਿਰੀਖਣ ਸੀ । |
08:39 | ਜੇ ਤੁਸੀਂ ਕੋਈ ਐਡਵਾਂਸ ਫੀਚਰਸ ਸੇਟਿੰਗ ਚਾਹੁੰਦੇ ਹੋ, ਤਾਂ ਤੁਸੀਂ |
08:42 | Tools ਮੈਨਿਊ ‘ਤੇ ਜਾ ਸਕਦੇ ਹੋ, Options ‘ਤੇ ਕਲਿਕ ਕਰੋ, Miscellaneous ਵਿਕਲਪ ‘ਤੇ ਜਾਓ Java Debugger ਟੈਬ ‘ਤੇ ਕਲਿਕ ਕਰੋ । |
08:53 | ਇੱਥੇ ਤੁਸੀਂ multi - threaded program breakpoint ਵਿਕਲਪਾਂ ਦੇ ਲਈ ਸੇਟਿੰਗ ਬਦਲ ਸਕਦੇ ਹੋ । |
08:59 | ਜਾਂ ਜਿਨ੍ਹਾਂ ਮੈਥਡਸ ਦਾ ਤੁਸੀਂ ਵਰਤੋਂ ਕਰਨਾ ਚਾਹੁੰਦੇ ਹੋ, ਉਸ ਦੇ ਨਿਰਮਾਣ ਦੇ ਲਈ ਫਿਲਟਰ ਕਰੋ । |
09:07 | ਹੁਣ ਨਿਰਧਾਰਤ ਕੰਮ ਦੇ ਲਈ |
09:09 | ਨਿਰਧਾਰਤ ਕੰਮ ਦੇ ਰੂਪ ਵਿੱਚ, ਆਪਣੇ ਪ੍ਰੋਗਰਾਮ ਵਿੱਚੋਂ ਕੋਈ ਵੀ ਲਵੋਂ, ਚੰਗਾ ਹੋਵੇਗਾ ਜੇ ਇਸ ਵਿੱਚ ਪਹਿਲਾਂ ਤੋਂ ਹੀ ਐਰਰਸ ਹੋਣ । |
09:16 | ਜੇ ਨਹੀਂ, ਤਾਂ ਲਾਜਿਕ ਜਾਂ ਐਲਗੋਰਿਦਮ ਦੇ ਨਾਲ ਕੁੱਝ ਐਰਰਸ ਤੋਂ ਸ਼ੁਰੂ ਕਰੋ । |
09:20 | ਕੋਡ ਵਿੱਚ breakpoints ਸੈੱਟ ਕਰੋ । ਆਮ ਤੌਰ ‘ਤੇ, ਤੁਸੀਂ ਫੰਕਸ਼ਨ ਦੇ ਕਾਲਿੰਗ ਪੁਆਇੰਟ ‘ਤੇ ਬ੍ਰੇਕ ਨੂੰ ਸੈੱਟ ਕਰਦੇ ਹੋ ਜਿਸ ‘ਤੇ ਤੁਹਾਨੂੰ ਐਰਰ ਦਾ ਸ਼ੱਕ ਹੁੰਦਾ ਹੈ । |
09:29 | Use ਫੰਕਸ਼ਨ ਵਿੱਚ ਜਾਣ ਦੇ ਲਈ Step - Into ਦੀ ਵਰਤੋਂ ਕਰੋ । |
09:32 | ਲਾਈਨ ਚਲਾਉਣ ਦੇ ਲਈ Step - Overs ਦੀ ਵਰਤੋਂ ਕਰੋ ਅਤੇ ਵੈਰੀਏਬਲ ਵਿੰਡੋ ਵਿੱਚ ਵੈਰੀਏਬਲ ਦੀ ਵੈਲਿਊ ਦਾ ਨਿਰੀਖਣ ਕਰਨ ਦੇ ਲਈ ਯਕੀਨੀ ਬਣਾਓ । |
09:41 | ਐਰਰ ਨੂੰ ਪਛਾਣਨ ਅਤੇ ਠੀਕ ਕਰਨ ਵਿੱਚ ਤੁਹਾਡੀ ਮੱਦਦ ਦੇ ਲਈ ਕੁੱਝ watches ਜੋੜੋ । |
09:45 | ਮੈਥਡ ਤੋਂ ਬਾਹਰ ਜਾਓ । |
09:48 | ਤੁਹਾਡੇ ਅਗਲੇ breakpoint ‘ਤੇ ਪਹੁੰਚਣ ਤੱਕ ਜਾਰੀ ਰੱਖੋ । |
09:51 | ਅਤੇ ਅਖੀਰ ਵਿੱਚ, debugger ਸੈਸ਼ਨ ਖ਼ਤਮ ਕਰੋ ਅਤੇ ਆਪਣੀ ਐਪਲੀਕੇਸ਼ਨ ਨੂੰ ਰਨ ਕਰੋ । |
09:57 | ਇਸ ਟਿਊਟੋਰਿਅਲ ਵਿੱਚ ਅਸੀਂ netbeans debugger ਦੇ ਨਾਲ ਵਾਕਫ਼ ਹੋ ਗਏ ਹਾਂ । |
10:02 | ਅਸੀਂ ਵੇਖਿਆ ਕਿ ਕਿਵੇਂ breakpoints ਅਤੇ watches ਨੂੰ ਸੈੱਟ ਕਰੀਏ । |
10:06 | expressions ਜੋੜੋ, ਜਿਨ੍ਹਾਂ ਦੀ ਅਸੀਂ ਗਿਣਤੀ ਕਰਨਾ ਚਾਹੁੰਦੇ ਹਾਂ,ਜਦੋਂ ਕੋਡ ਰਨ ਹੋ ਰਿਹਾ ਹੋ । |
10:11 | Step - Into, Step - Over, Step - Out [aur] Run - to - Cursor ਦੇ ਵਿਕਲਪਾਂ ਦੇ ਨਾਲ ਪ੍ਰੋਗਰਾਮ ਦੀ ਕਾਰਗੁਜ਼ਾਰੀ ਦਾ ਪਤਾ ਲਗਾਇਆ । |
10:19 | ਇਹ ਵੀ ਵੇਖਿਆ ਕਿ ਐਡਵਾਂਸ debugging ਦੇ ਲਈ debugger ਨੂੰ ਕਿਵੇਂ ਕਾਂਫਿਗਰ ਕਰੀਏ । |
10:24 | ਆਸ ਕਰਦੇ ਹਾਂ ਕਿ ਇਸ ਟਿਊਟੋਰਿਅਲ ਨੇ ਤੁਹਾਡਾ ਟੈਸਟਿੰਗ ਅਤੇ debugging ਕੰਮ ਵਿੱਚ ਬਹੁਤ ਸਾਰਾ ਸਮਾਂ ਬਚਾਇਆ ਹੋਵੇਗਾ । |
10:30 | ਸਕ੍ਰੀਨ ‘ਤੇ ਦਿਖਾਈ ਦੇ ਰਹੇ ਹੇਠ ਲਿਖੇ ਲਿੰਕ ‘ਤੇ ਉਪਲੱਬਧ ਵੀਡੀਓ ਨੂੰ ਵੇਖੋ । |
10:33 | ਇਹ ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦਾ ਹੈ । |
10:36 | ਚੰਗੀ ਬੈਂਡਵਿਡਥ ਨਾ ਮਿਲਣ ‘ਤੇ ਤੁਸੀਂ ਇਸਨੂੰ ਡਾਊਂਨਲੋਡ ਕਰਕੇ ਵੀ ਵੇਖ ਸਕਦੇ ਹੋ । |
10:41 | ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ, ਸਪੋਕਨ ਟਿਊਟੋਰਿਅਲਸ ਦੀ ਵਰਤੋਂ ਕਰਕੇ ਵਰਕਸ਼ਾਪਾਂ ਚਲਾਉਂਦੀ ਹੈ । |
10:46 | ਆਨਲਾਇਨ ਟੈਸਟ ਪਾਸ ਕਰਨ ਵਾਲਿਆ ਨੂੰ ਪ੍ਰਮਾਣ ਪੱਤਰ ਵੀ ਦਿੰਦੇ ਹਨ । |
10:49 | ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ contact@spoken-tutorial.org ‘ਤੇ ਲਿਖੋ । |
10:55 | ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟਾਕ-ਟੂ-ਅ ਟੀਚਰ ਪ੍ਰੋਜੈਕਟ ਦਾ ਹਿੱਸਾ ਹੈ । |
10:59 | ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ “ਆਈਸੀਟੀ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਪ੍ਰਮਾਣਿਤ ਹੈ । |
11:05 | ਇਸ ‘ਤੇ ਜ਼ਿਆਦਾ ਜਾਣਕਾਰੀ ਹੇਠਾਂ ਦਿੱਤੇ ਲਿੰਕ ‘ਤੇ ਉਪਲੱਬਧ ਹੈ । http://spoken-tutorial.org/NMEICT-Intro |
11:14 | ਆਈ.ਆਈ.ਟੀ ਬੰਬੇ ਤੋਂ ਮੈਂ ਨਵਦੀਪ ਤੁਹਾਡੇ ਤੋਂ ਇਜਾਜ਼ਤ ਲੈਂਦਾ ਹਾਂ । |
11:18 | ਸਾਡੇ ਨਾਲ ਜੁੜਣ ਦੇ ਲਈ ਧੰਨਵਾਦ । |