Netbeans/C2/Introduction-to-Netbeans/Punjabi
From Script | Spoken-Tutorial
“Time” | “Narration” |
00:01 | ਸਤਿ ਸ਼੍ਰੀ ਅਕਾਲ ਦੋਸਤੋ । |
00:02 | Netbeans IDE ਦੀ ਜਾਣ-ਪਹਿਚਾਣ ‘ਤੇ ਟਿਊਟੋਰਿਅਲ ਵਿੱਚ ਤੁਹਾਡਾ ਸਾਰਿਆ ਦਾ ਸਵਾਗਤ ਹੈ । |
00:06 | ਇਸ ਟਿਊਟੋਰਿਅਲ ਵਿੱਚ ਮੈਂ ਤੁਹਾਡੀ Netbeans ਦੇ ਨਾਲ ਮੁੱਢਲੀ ਸ਼ੁਰੂਵਾਤ ਤੋਂ ਜਾਣ-ਪਹਿਚਾਣ ਕਰਾਵਾਂਗਾ । |
00:13 | Netbeans www.netbeans.org ‘ਤੇ ਉਪਲੱਬਧ ਫਰੀ ਅਤੇ ਓਪਨ ਸੋਰਸ ਇੰਟਿਗਰੇਟੇਡ ਡੇਵਲਪਮੈਂਟ ਇੰਵਾਇਰਮੈਂਟ ਹੈ । |
00:23 | ਇਹ ਵੱਖ-ਵੱਖ ਭਾਗਾਂ ਦੇ ਏਕੀਕਰਨ ਦੇ ਲਈ ਆਗਿਆ ਦਿੰਦਾ ਹੈ । |
00:27 | ਕਈ ਸਕਰਿਪਟਿੰਗ ਲੈਂਗਵੇਜੇਸ ਅਤੇ ਐਡਵਾਂਸਡ ਟੈਕਸਟ ਐਡੀਟਰਸ ਦਾ ਸਮਰਥਨ ਕਰਦਾ ਹੈ । |
00:31 | ਇਹ ਪ੍ਰੋਜੈਕਟ ਬਣਾਉਣ ਅਤੇ ਡਿਜਾਇਨ ਬਣਾਉਣ ਦੇ ਲਈ GUI ਵੀ ਪ੍ਰਦਾਨ ਕਰਦਾ ਹੈ ਅਤੇ ਡਾਟਾਬੇਸ ਨੂੰ ਵੀ ਸਮਰਥਨ ਕਰਦਾ ਹੈ । |
00:39 | ਇਸ ਟਿਊਟੋਰਿਅਲ ਨੂੰ ਸਮਝਣ ਦੇ ਲਈ, ਜਾਵਾ ਪ੍ਰੋਗਰਾਮਿੰਗ ਲੈਂਗਵੇਜ ਦੀ ਮੁੱਢਲੀ ਜਾਣਕਾਰੀ ਜ਼ਰੂਰੀ ਹੈ । |
00:47 | ਇਸ ਟਿਊਟੋਰਿਅਲ ਵਿੱਚ ਸਟੈਂਡਰਡ ਪ੍ਰੋਗਰਾਮਿੰਗ ਟਰਮੀਨੋਲੋਜਿਸ ਦੀ ਵਰਤੋਂ ਕੀਤੀ ਗਈ ਹੈ । |
00:52 | Netbeans ਦੇ ਨਾਲ ਸ਼ੁਰੂਵਾਤ ਦੇ ਲਈ, |
00:55 | ਮੈਂ ਲਿਨਕਸ ਓਪਰੇਟਿੰਗ ਸਿਸਟਮ ਉਬੁੰਟੂ ਵਰਜ਼ਨ 11.04 ਅਤੇ Netbeans IDE ਵਰਜ਼ਨ 7.1.1 |
01:00 | ਦੀ ਵਰਤੋਂ ਕਰ ਰਿਹਾ ਹਾਂ । |
01:05 | ਇਸ ਟਿਊਟੋਰਿਅਲ ਵਿੱਚ, ਅਸੀਂ Netbeans ਦੀ ਸੰਥਾਪਨਾ ਜਾਂ ਇੰਸਟਾਲ ਵੇਖਾਂਗੇ । |
01:11 | Netbeans ਦੇ ਇੰਟਰਫੇਸ ਦੇ ਨਾਲ ਚੰਗੀ ਤਰ੍ਹਾਂ ਤੋਂ ਵਾਕਫ਼ ਹੋਵੋਗੇ ਅਤੇ |
01:16 | ਇੱਕ ਸਿੰਪਲ ਜਾਵਾ ਪ੍ਰੋਜੈਕਟ ਬਣਾਂਵਾਗੇ । |
01:19 | ਪਹਿਲਾਂ IDE ਦਾ ਸੰਥਾਪਨ ਜਾਂ ਇੰਸਟਾਲ ਵੇਖਦੇ ਹਾਂ । |
01:22 | Netbeans www.netbeans.org ਤੋਂ ਡਾਊਂਨਲੋਡ ਕੀਤਾ ਜਾ ਸਕਦਾ ਹੈ । |
01:27 | ਇਹ ਆਫਿਸਿਅਲ ਮੁੱਖ ਸਾਇਟ ਹੈ । |
01:31 | ਸਾਇਟ ਦੇ ਮੁੱਖ ਪੇਜ਼ ‘ਤੇ Download link ‘ਤੇ ਕਲਿਕ ਕਰੋ । |
01:36 | ਅਗਲੇ ਪੇਜ਼ ‘ਤੇ ਜੋ ਲੋਡ ਹੁੰਦਾ ਹੈ, |
01:39 | ਅਖੀਰਲੇ ਕਾਲਮ ਵਿੱਚ download link ‘ਤੇ ਕਲਿਕ ਕਰੋ, ਜਿਸ ਵਿੱਚ ਸਾਰੀਆਂ ਸਹਾਇਕ ਟੈਕਨਾਲੋਜੀਸ ਦਾ ਡਾਊਂਨਲੋਡ ਸ਼ਾਮਿਲ ਹੈ, ਜੋ ਕਿ Glassfish Server.ਦੇ ਨਾਲ IDE ਦੁਆਰਾ ਜ਼ਰੂਰੀ ਹੈ । |
01:53 | Netbeans ਦੇ ਸੰਥਾਪਨ ਜਾਂ ਇੰਸਟਾਲ ਨੂੰ ਜਾਵਾ ਡੇਵਲਪਮੈਂਟ ਕਿੱਟ (JDK) ਦੇ ਸੰਥਾਪਨ ਜਾਂ ਇੰਸਟਾਲ ਦੀ ਵੀ ਲੋੜ ਹੈ । ਜਿਸ ਨੂੰ java.sun.com ਤੋਂ ਡਾਊਂਨਲੋਡ ਕੀਤਾ ਜਾ ਸਕਦਾ ਹੈ । |
02:05 | ਇੱਥੇ Get Java link ‘ਤੇ ਕਲਿਕ ਕਰੋ ਅਤੇ Netbeans ਅਤੇ JDK Bundle ਦੋਵਾਂ ਨੂੰ ਡਾਊਂਨਲੋਡ ਕਰਨ ਦੇ ਲਈ ਲਿੰਕ ਚੁਣੋ । |
02:15 | ਅਗਲਾ ਪੇਜ਼ ਜੋ ਲੋਡ ਹੁੰਦਾ ਹੈ, |
02:19 | setup ਫਾਇਲ ਚੁਣੋ ਜੋ ਤੁਹਾਡੇ ਓਪਰੇਟਿੰਗ ਸਿਸਟਮ ਦੇ ਅਨੁਕੂਲ ਹੋਵੇ । |
02:24 | ਉਬੁੰਟੂ ‘ਤੇ, setup ਫਾਇਲ.sh (dot sh) ਫਾਇਲ ਦੇ ਰੂਪ ਵਿੱਚ ਡਾਊਂਨਲੋਡ ਹੁੰਦੀ ਹੈ । |
02:29 | ਭਾਵ ਕਿ shell ਸਕਰਿਪਟ ਫਾਇਲ ਦੇ ਰੂਪ ਵਿੱਚ । |
02:33 | ਟਰਮੀਨਲ ‘ਤੇ ਜਾਕੇ ਇਸ ਫਾਇਲ ਨੂੰ ਰਨ ਕਰੋ । |
02:38 | ਵਿੰਡੋ ਜਾਂ ਡਾਇਰੈਕਟਰੀ ‘ਤੇ ਜਾਓ, ਜਿਸ ਵਿੱਚ ਡਾਊਂਨਲੋਡ ਕੀਤੀ ਗਈ ਸੈੱਟਅਪ ਫਾਇਲ ਹੈ ਅਤੇ ਪ੍ਰੋੰਪਟ ‘ਤੇ |
02:46 | ਡਾਊਂਨਲੋਡ ਫਾਇਲ ਦੇ ਨਾਮ ਦੇ ਬਾਅਦ sh ਟਾਈਪ ਕਰੋ ਅਤੇ ਐਂਟਰ ਦਬਾਓ । |
02:54 | ਇਹ ਇੰਸਟੋਲਰ ਨੂੰ ਸ਼ੁਰੂ ਕਰੇਗਾ, ਜੋ ਕੁੱਝ ਸਮਾਂ ਲਵੇਗਾ । |
03:04 | ਇੰਸਟੋਲਰ ਸਕਰੀਨ ‘ਤੇ ਵਿਖਾਈ ਦਿੰਦਾ ਹੈ । |
03:06 | ਆਪਣੇ ਸਿਸਟਮ ‘ਤੇ IDE ਸੰਥਾਪਨ ਦੇ ਲਈ ਤੁਸੀਂ ਸਕਰੀਨ ‘ਤੇ ਦਿੱਤੇ ਗਏ ਨਿਰਦੇਸ਼ਾਂ ਦੀ ਪਾਲਣਾ ਕਰ ਸਕਦੇ ਹੋ । |
03:13 | ਮੈਂ ਹੁਣ ਇੰਸਟੋਲਰ ਤੋਂ ਬਾਹਰ ਆਵਾਂਗਾ । |
03:17 | ਹੁਣ Netbeans ਵਿੰਡੋ ‘ਤੇ ਵੇਖੋ । |
03:21 | ਆਪਣੇ ਉਬੁੰਟੂ ਓਪਰੇਟਿੰਗ ਸਿਸਟਮ ‘ਤੇ Netbeans ਲਾਂਚ ਜਾਂ ਖੋਲ੍ਹਣ ਦੇ ਲਈ |
03:25 | ਮੈਨਿਊ ਆਇਟਮ applications, Programmings ‘ਤੇ ਜਾਓ ਅਤੇ Netbeans IDE ਆਇਕਨ ‘ਤੇ ਕਲਿਕ ਕਰੋ । |
03:34 | ਜਦੋਂ ਤੁਸੀਂ ਪਹਿਲਾਂ IDE ਲਾਂਚ ਕਰਦੇ ਹੋ ਤਾਂ ਇਹ Netbeans ਸਟਾਰਟ ਪੇਜ਼ ਖੋਲ੍ਹਦਾ ਹੈ । |
03:41 | IDE ਵਿੰਡੋ ਵਿੱਚ ਸ਼ਾਮਿਲ ਹੈ |
03:43 | ਮੈਨਿਊ ਬਾਰ ਵਿੱਚ ਮੈਨਿਊਜ਼ |
03:46 | ਟੂਲਬਾਰਸ ਅਤੇ |
03:48 | ਵਰਕਸਪੇਜ਼ ਜਿਵੇਂ ਫਾਇਲ ਸਿਸਟਮ ਵਿੰਡੋ |
03:52 | ਰਨਟਾਇਮ ਵਿੰਡੋ ਅਤੇ |
03:53 | ਆਉਟਪੁਟ ਵਿੰਡੋ |
03:57 | main ਮੈਨਿਊ ਤੁਹਾਡੇ ਪ੍ਰੋਜੈਕਟਸ ਨੂੰ ਬਣਾਉਣ, ਐਡਿਟ ਕਰਨ, ਕੰਪਾਇਲ ਕਰਨ, ਰਨ ਕਰਨ ਅਤੇ ਡਿਬਗ ਕਰਨ ਦੇ ਨਾਲ ਹੀ |
04:03 | Netbeans ਦੀ ਵਰਤੋਂ ਕਰਨ ਦੇ ਲਈ ਜ਼ਰੂਰੀ ਕਮਾਂਡਸ ਪ੍ਰਦਾਨ ਕਰਦਾ ਹੈ । |
04:10 | ਟੂਲ ਬਾਰ, ਜੋ ਕਿ ਮੈਨਿਊ ਬਾਰ ਦੇ ਹੇਠਾਂ ਹੈ, ਮੈਨਿਊ ਬਾਰ ‘ਤੇ ਉਪਯੋਗਿਤ ਕਈ ਲਗਾਤਾਰ ਕਮਾਂਡਸ ਲਈ ਬਟਨਸ ਪ੍ਰਦਾਨ ਕਰਦਾ ਹੈ । |
04:18 | Workspace ਵਿੰਡੋਜ਼ ਦਾ ਸੰਗ੍ਰਿਹ ਹੈ ਜਿਸ ਦੀ ਵਰਤੋਂ ਕੁੱਝ ਕਿਸਮਾਂ ਦੇ ਓਪਰੇਸ਼ਨ ਕਰਨ ਦੇ ਲਈ ਕੀਤੀ ਜਾਂਦੀ ਹੈ । |
04:23 | ਜਿਵੇਂ ਵਰਕਸਪੇਸ ਵਿੰਡੋ ਵਿੱਚ ਐਡੀਟਿੰਗ, ਚਲਾਉਣਾ, ਆਉਟਪੁਟ ਜਾਂ ਡਿਬਗਿੰਗ । ਜੋ ਵਰਕਸਪੇਸ ਦੇ ਹੇਠਾਂ ਮੌਜੂਦ ਹੈ । |
04:35 | ਫਿਰ ਇੱਕ ਸਿੰਪਲ ਜਾਵਾ ਪ੍ਰੋਜੈਕਟ ਬਣਾਉਂਦੇ ਹਾਂ । |
04:40 | ਜਾਵਾ ਪ੍ਰੋਜੈਕਟ ਬਣਾਉਣ ਦੇ ਲਈ File ਮੈਨਿਊ ‘ਤੇ ਜਾਓ New Project ‘ਤੇ ਕਲਿਕ ਕਰੋ । |
04:47 | Categories ਦੇ ਹੇਠਾਂ ਨਿਊ ਪ੍ਰੋਜੈਕਟ ਵਿਜਾਰਡ ਬਾਕਸ ਵਿੱਚ |
04:51 | Projects ਵਿੱਚ java ਚੁਣੋ, Java Applications ਚੁਣੋ ਅਤੇ Next ‘ਤੇ ਕਲਿਕ ਕਰੋ । |
04:58 | ਵਿਜਾਰਡ ਦੇ name ਅਤੇ location ਪੇਜ਼ ਵਿੱਚ |
05:02 | KeyboardReader ਦੇ ਰੂਪ ਵਿੱਚ ਆਪਣੇ ਪ੍ਰੋਜੈਕਟ ਦਾ ਨਾਮ ਦਿਓ । |
05:08 | ਚੁਣੇ ਗਏ Set as Main Project ਚੈੱਕਬਾਕਸ ਸੈੱਟ ਕਰੋ ਅਤੇ |
05:12 | Finish ਕਲਿਕ ਕਰੋ । |
05:15 | ਪ੍ਰੋਜੈਕਟ ਬਣ ਗਿਆ ਹੈ ਅਤੇ IDE ਵਿੱਚ ਖੁੱਲਿਆਂ ਹੈ । |
05:20 | ਇੱਕ ਵਾਰ ਪ੍ਰੋਜੈਕਟ ਬਣ ਗਿਆ, ਤਾਂ ਤੁਸੀਂ ਪ੍ਰੋਜੈਕਟਸ ਵਿੰਡੋ ਨੂੰ IDE ਵਿੰਡੋਜ ਦੇ ਖੱਬੇ ਪਾਸੇ ਵੱਲ ਦੇਖਣ ਵਿੱਚ ਸਮਰੱਥਾਵਾਨ ਹੋਵੋਗੇ । |
05:27 | ਜਿਸ ਵਿੱਚ ਤੁਹਾਡੇ ਕੋਡ ‘ਤੇ ਆਧਾਰਿਤ ਸੋਰਸ ਫਾਇਲਸ, ਲਾਇਬ੍ਰੇਰੀ ਸਹਿਤ ਪ੍ਰੋਜੈਕਟ ਦੇ ਭਾਗਾਂ ਦਾ ਟਰੀ ਵਿਊ ਸ਼ਾਮਿਲ ਹੈ । |
05:36 | KeyboardReader.java ਨਾਂ ਵਾਲੀ ਫਾਇਲ ਦੇ ਨਾਲ ਸੱਜੇ ਪਾਸੇ ਵੱਲ ਸੋਰਸ ਐਡੀਟਰ ਖੁੱਲਿਆਂ ਹੈ । |
05:43 | ਹੁਣ main ਕਲਾਸ ਵਿੱਚ, ਇੱਕ ਸਿੰਪਲ ਜਾਵਾ ਕੋਡ ਦਰਜ ਕਰੋ । |
05:49 | ਇਹ ਕੋਡ ਕੀਬੋਰਡ ਤੋਂ ਇਨਪੁਟ ਰੀਡ ਕਰਦਾ ਹੈ ਅਤੇ ਇੱਕ ਆਉਟਪੁਟ ਦਰਸਾਉਂਦਾ ਹੈ ਜੇ ਇਨਪੁਟ ਪੂਰਨ ਨੰਬਰ ਜਾਂ ਫਲੋਟਿੰਗ ਪੁਆਇੰਟ ਨੰਬਰ ਹੈ । |
05:58 | ਹੁਣ ਮੈਂ ਇਸ ਕੋਡ ਨੂੰ ਆਪਣੇ ਕਲਿਪ ਬੋਰਡ ‘ਤੇ ਕਾਪੀ ਕਰ ਰਿਹਾ ਹਾਂ, ਅਤੇ IDE ਵਰਕਸਪੇਸ ਵਿੱਚ ਮੌਜੂਦਾ ਕੋਡ ‘ਤੇ ਪੇਸਟ ਕਰ ਰਿਹਾ ਹਾਂ । |
06:11 | ਅਗਲਾ ਸਟੈਪ ਹੈ, ਸਾਡੇ ਪ੍ਰੋਜੇਕਟ ਨੂੰ ਰਨ ਕਰਨਾ । |
06:14 | Netbeans IDE ‘ਤੇ ਕਿਸੇ ਵੀ ਪ੍ਰੋਜੇਕਟ ਨੂੰ ਰਨ ਕਰਨ ਦੇ ਲਈ ਇੱਥੇ 3 ਵਿਧੀਆਂ ਹਨ । |
06:20 | ਪਹਿਲੀ ਵਿਧੀ ਹੈ, ਤੁਸੀਂ ਪ੍ਰੋਜੈਕਟ ਵਿੰਡੋ ਵਿੱਚ ਪ੍ਰੋਜੈਕਟ ਨੋਡ ‘ਤੇ ਕਲਿਕ ਕਰ ਸਕਦੇ ਹੋ ਅਤੇ contextual ਮੈਨਿਊ ਤੋਂ Run ਚੁਣ ਸਕਦੇ ਹੋ । |
06:29 | ਜਾਂ ਤੁਸੀਂ ਟੂਲਬਾਰ ‘ਤੇ ਜਾ ਸਕਦੇ ਹੋ ਅਤੇ Run Project ਬਟਨ ‘ਤੇ ਕਲਿਕ ਕਰ ਸਕਦੇ ਹੋ । |
06:34 | ਜਾਂ ਤੁਸੀਂ ਆਪਣੇ ਕੀਬੋਰਡ ‘ਤੇ ਪ੍ਰੋਜੈਕਟਸ ਨੂੰ ਰਨ ਕਰਨ ਦੇ ਲਈ F6 ਕੀਜ ਵੀ ਦਬਾ ਸਕਦੇ ਹੋ । |
06:40 | ਮੈਂ ਪ੍ਰੋਜੈਕਟ ਨੋਡ ‘ਤੇ ਰਾਇਟ ਕਲਿਕ ਕਰਦਾ ਹਾਂ ਅਤੇ Run ਵਿਕਲਪ ਚੁਣਦਾ ਹਾਂ । |
06:45 | ਜਦੋਂ ਤੁਸੀਂ ਜਾਵਾ ਐਪਲੀਕੇਸ਼ਨ ਰਨ ਕਰਦੇ ਹੋ, IDE ਐਪਲੀਕੇਸ਼ਨ ਕੋਡ ਨੂੰ ਬਣਾਉਂਦਾ ਅਤੇ ਕੰਪਾਇਲ ਕਰਦਾ ਹੈ ਅਤੇ ਪ੍ਰੋਗਰਾਮ ਨੂੰ ਆਉਟਪੁਟ ਵਿੰਡੋ ਵਿੱਚ ਰਨ ਕਰਦਾ ਹੈ, ਜੋ ਵਰਕਸਪੇਸ ਦੇ ਹੇਠਾਂ ਵਿਖਾਈ ਦਿੰਦਾ ਹੈ । |
06:57 | IDE ਹੁਣ ਮੈਨੂੰ ਕੋਈ ਵੀ ਨੰਬਰ ਦਰਜ ਕਰਨ ਲਈ ਕਹਿੰਦਾ ਹੈ । |
07:01 | ਮੈਂ ਇੱਕ ਬੇਤਰਤੀਬ ਨੰਬਰ ਦਰਜ ਕਰਦਾ ਹਾਂ ਅਤੇ ਐਂਟਰ ਦਬਾਉਂਦਾ ਹਾਂ । |
07:06 | ਇਹ ਕਹਿੰਦਾ ਹੈ, ਕਿ ਇਨਪੁਟ ਪੂਰਨ ਨੰਬਰ ਹੈ ਜਾਂ ਫਲੋਟਿੰਗ ਪੁਆਇੰਟ ਨੰਬਰ । |
07:11 | ਹੁਣ ਨਿਰਧਾਰਤ ਕੰਮ, |
07:15 | KeyboardInputReader ਪ੍ਰੋਜੈਕਟ ਦੇ ਲਈ ਐਕਸਟੇਂਸ਼ਨ ਰੂਪ ਵਿੱਚ, |
07:19 | ਹੋਰ ਪ੍ਰੋਜੈਕਟ ਨੂੰ ਪਰਿਵਰਤਿਤ ਕਰੋ ਭਾਵ ਕਿ ਇੱਕ ਟੈਂਪਰੇਚਰ ਕੰਵਰਟਰ ਐਪਲੀਕੇਸ਼ਨ ਜੋ ਇੱਕ ਇਨੁਪਟ ਟੈਂਪਰੇਚਰ ਲੈ ਕੇ । |
07:27 | ਸੈਲਸੀਅਸ ਤੋਂ Fahrenheit ਵਿੱਚ ਅਤੇ ਇਸ ਦੇ ਉਲਟ ਵਿੱਚ ਪਰਿਵਰਤਿਤ ਕਰੋ । |
07:31 | ਅਤੇ ਆਉਟਪੁਟ ਵਿੰਡੋ ਵਿੱਚ ਪਰਿਵਰਤਿਤ ਟੈਂਪਰੇਚਰ ਦਿਖਾਓ । |
07:36 | ਮੈਂ ਪਹਿਲਾਂ ਹੀ ਨਿਰਧਾਰਤ ਕੰਮ ਬਣਾ ਲਿਆ ਸੀ । |
07:40 | ਨਿਰਧਾਰਤ ਕੰਮ ਨੂੰ ਰਨ ਕਰੋ । |
07:47 | ਪ੍ਰੋਗਰਾਮ ਆਉਟਪੁਟ ਵਿੰਡੋ ਵਿੱਚ ਮੈਨੂੰ ਇਨਪੁਟ ਟੈਂਪਰੇਚਰ ਦਰਜ ਕਰਨ ਲਈ ਕਹਿੰਦਾ ਹੈ । |
07:52 | ਮੈਂ Fahrenheit ਵਿੱਚ ਸਿੰਪਲ ਟੈਂਪਰੇਚਰ - 40 ਦਰਜ ਕਰਦਾ ਹਾਂ ਅਤੇ ਇਹ ਮੈਨੂੰ ਸੈਲਸੀਅਸ ਵਿੱਚ ਪਰਿਵਰਤਿਤ ਟੈਂਪਰੇਚਰ ਦਿਖਾਉਂਦਾ ਹਾਂ । |
08:07 | ਸਕ੍ਰੀਨ ‘ਤੇ ਦਿਖਾਈ ਦੇ ਰਹੇ ਹੇਠ ਲਿਖੇ ਲਿੰਕ ‘ਤੇ ਉਪਲੱਬਧ ਵੀਡੀਓ ਨੂੰ ਵੇਖੋ । |
08:10 | ਇਹ ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦਾ ਹੈ । |
08:14 | ਚੰਗੀ ਬੈਂਡਵਿਡਥ ਨਾ ਮਿਲਣ ‘ਤੇ ਤੁਸੀਂ ਇਸਨੂੰ ਡਾਊਂਨਲੋਡ ਕਰਕੇ ਵੀ ਵੇਖ ਸਕਦੇ ਹੋ । |
08:20 | ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ, ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ, ਸਪੋਕਨ ਟਿਊਟੋਰਿਅਲਸ ਦੀ ਵਰਤੋਂ ਕਰਕੇ ਵਰਕਸ਼ਾਪਾਂ ਚਲਾਉਂਦੀ ਹੈ । |
08:27 | ਆਨਲਾਇਨ ਟੈਸਟ ਪਾਸ ਕਰਨ ਵਾਲਿਆ ਨੂੰ ਪ੍ਰਮਾਣ ਪੱਤਰ ਵੀ ਦਿੰਦੇ ਹਨ । |
08:31 | ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ contact@spoken-tutorial.org ‘ਤੇ ਲਿਖੋ । |
08:38 | ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟਾਕ-ਟੂ-ਅ ਟੀਚਰ ਪ੍ਰੋਜੈਕਟ ਦਾ ਹਿੱਸਾ ਹੈ । |
08:43 | ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ “ਆਈਸੀਟੀ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਪ੍ਰਮਾਣਿਤ ਹੈ । |
08:49 | ਇਸ ‘ਤੇ ਜ਼ਿਆਦਾ ਜਾਣਕਾਰੀ ਹੇਠਾਂ ਦਿੱਤੇ ਲਿੰਕ ‘ਤੇ ਉਪਲੱਬਧ ਹੈ । http://spoken-tutorial.org/NMEICT-Intro |
09:00 | ਆਈ.ਆਈ.ਟੀ ਬੰਬੇ ਤੋਂ ਮੈਂ ਨਵਦੀਪ ਤੁਹਾਡੇ ਤੋਂ ਇਜਾਜ਼ਤ ਲੈਂਦਾ ਹਾਂ । |
09:05 | ਸਾਡੇ ਨਾਲ ਜੁੜਣ ਦੇ ਲਈ ਧੰਨਵਾਦ । |