Netbeans/C2/Developing-a-Sample-Web-Application/Punjabi

From Script | Spoken-Tutorial
Jump to: navigation, search
Time Narration
00:01 ਸਤਿ ਸ਼੍ਰੀ ਅਕਾਲ ਦੋਸਤੋ,
00:02 Netbeans IDE ‘ਤੇ ਵੈੱਬ ਐਪਲੀਕੇਸ਼ਨ ਡੇਵਲਪ ਕਰਨ ਦੀ ਜਾਣ-ਪਹਿਚਾਣ ‘ਤੇ ਟਿਊਟੋਰਿਅਲ ਵਿੱਚ ਤੁਹਾਡਾ ਸਾਰਿਆ ਦਾ ਸਵਾਗਤ ਹੈ ।
00:08 ਅਸੀਂ ਸਮਝਦੇ ਹਾਂ ਕਿ ਤੁਹਾਨੂੰ netbeans ਦੀ ਆਮ ਜਾਣਕਾਰੀ ਹੈ ।
00:12 ਜੇ ਨਹੀਂ ਤਾਂ ਕ੍ਰਿਪਾ ਕਰਕੇ Netbeans ‘ਤੇ ਸੰਬੰਧਿਤ ਟਿਊਟੋਰਿਅਲਸ ਦੇ ਲਈ ਸਪੋਕਨ ਟਿਊਟੋਰਿਅਲ ਦੀ ਵੈੱਬਸਾਈਟ ‘ਤੇ ਜਾਓ ।
00:19 ਪਹਿਲਾਂ ਟਿਊਟੋਰਿਅਲ ਨੂੰ ਵੇਖਕੇ ਤੁਸੀਂ
00:22 ਸੰਸਥਾਪਨ ਜਾਂ ਇੰਸਟਾਲੇਸ਼ਨ ਅਤੇ Netbeans ਦੇ ਇੰਟਰਫੇਸ ਤੋਂ ਵਾਕਫ਼ ਹੋਵੋਗੇ ।
00:25 ਪਿਛਲੇ ਟਿਊਟੋਰਿਅਲ ਵਿੱਚ ਵੀ ਤੁਹਾਨੂੰ ਸਮਝਾਇਆ ਗਿਆ ਸੀ ਕਿ ਨਵਾਂ ਪ੍ਰੋਜੈਕਟ ਕਿਵੇਂ ਬਣਾਈਏ ।
00:29 ਇਸ ਦੇ ਲਈ, ਮੈਂ ਲਿਨਕਸ ਓਪਰੇਟਿੰਗ ਸਿਸਟਮ ਉਬੁੰਟੂ v11.04 ਅਤੇ Netbeans IDE v7.1.1 ਦੀ ਵਰਤੋਂ ਕਰ ਰਿਹਾ ਹਾਂ ।
00:40 ਇਹ ਟਿਊਟੋਰਿਅਲ ਤੁਹਾਨੂੰ ਵੈੱਬ ਐਪਲੀਕੇਸ਼ਨਸ ਵਿਕਸਿਤ ਕਰਨ ਦੇ ਨਾਲ ਮੁੱਢਲੀ Netbeans ਦੀ ਆਮ ਜਾਣਕਾਰੀ ਦੇ ਬਾਰੇ ਵਿੱਚ ਸਮਝਾਏਗਾ ।
00:45 ਅਸੀਂ ਵੇਖਾਂਗੇ,
00:46 ਵੈੱਬ ਐਪਲੀਕੇਸ਼ਨ ਪ੍ਰੋਜੈਕਟ ਨੂੰ ਸੈੱਟ ਕਰਨਾ
00:49 ਵੈੱਬ ਐਪਲੀਕੇਸ਼ਨ ਸੋਰਸ ਫਾਇਲਸ ਬਣਾਉਣਾ ਜਾਂ ਐਡਿਟ ਕਰਨਾ
00:52 ਜਾਵਾ ਪੈਕੇਜ ਅਤੇ ਜਾਵਾ ਸੋਰਸ ਫਾਇਲ ਬਣਾਉਣਾ ।
00:56 ਗੇਟਰ ਅਤੇ ਸੇਟਰ ਮੈਥਡਸ ਨੂੰ ਤਿਆਰ ਕਰਨਾ,
00:59 ਡਿਫਾਲਟ ਜਾਵਾ ਸਰਵਰ ਪੇਜ਼ ਫਾਇਲ ਨੂੰ ਐਡਿਟ ਕਰਨਾ,
01:02 ਜਾਵਾ ਸਰਵਰ ਪੇਜ਼ ਫਾਇਲ ਨੂੰ ਬਣਾਉਣਾ
01:05 ਅਤੇ ਅਖੀਰ ਵਿੱਚ ਆਪਣੇ ਵੈੱਬ ਐਪਲੀਕੇਸ਼ਨ ਪ੍ਰੋਜੈਕਟ ਨੂੰ ਰਨ ਕਰ ਰਹੇ ਹਾਂ ।
01:08 ਇਸ ਟਿਊਟੋਰਿਅਲ ਦੀ ਪਾਲਣਾ ਕਰਨ ਦੇ ਲਈ, ਤੁਹਾਨੂੰ ਲੋੜ ਹੋਵੇਗੀ Netbeans IDE
01:13 ਜਾਵਾ ਡੇਵਲਪਮੈਂਟ ਕਿੱਟ (JDK) ਵਰਜ਼ਨ 6
01:17 GlassFish ਸਰਵਰ ਓਪਨ ਸੋਰਸ ਐਡੀਸ਼ਨ
01:20 ਉੱਪਰ ਦਿੱਤੇ ਸਾਰਿਆ ਨੂੰ ਸਕਰੀਨ ‘ਤੇ ਵਿਖਾਏ ਗਏ ਲਿੰਕ ਤੋਂ ਇੱਕੋ-ਸਮੇਂ ਡਾਊਂਨਲੋਡ ਕੀਤਾ ਜਾ ਸਕਦਾ ਹੈ ।
01:26 ਇਹ ਟਿਊਟੋਰਿਅਲ ਦਰਸਾਉਂਦਾ ਹੈ ਕਿ ਇੱਕ ਆਮ ਵੈੱਬ ਐਪਲੀਕੇਸ਼ਨ ਕਿਵੇਂ ਬਣਾਈਏ ।
01:30 ਸਰਵਰ ‘ਤੇ ਇਸ ਨੂੰ ਪ੍ਰਸਾਰਣ ਕਿਵੇਂ ਕਰੀਏ
01:32 ਅਤੇ ਇੱਕ ਬ੍ਰਾਉਜ਼ਰ ਵਿੱਚ ਇਸ ਦੀ ਪੇਸ਼ਕਾਰੀ ਕਿਵੇਂ ਵੇਖੀਏ ।
01:35 ਐਪਲੀਕੇਸ਼ਨ ਐਪਲਾਇ (JSP) ਜਾਵਾ ਸਰਵਰ ਪੇਜ਼ ਤੁਹਾਨੂੰ ਤੁਹਾਡਾ ਨਾਮ ਇਨਪੁਟ ਕਰਨ ਦੇ ਲਈ ਪੁੱਛਦਾ ਹੈ ।
01:42 ਇਹ ਫਿਰ HTTP ਸੈਸ਼ਨ ਦੇ ਦੌਰਾਨ ਨਾਮ ਨੂੰ ਕਾਇਮ ਰੱਖਣ ਦੇ ਲਈ JavaBeans ਕੰਪੋਨੇਂਟ ਦੀ ਵਰਤੋਂ ਕਰਦਾ ਹੈ ।
01:48 ਅਤੇ ਫਿਰ ਦੂਜੇ JSP ਪੇਜ਼ ‘ਤੇ ਆਉਟਪੁਟ ਕੱਢਦੇ ਹਾਂ ।
01:51 ਹੁਣ Netbeans ‘ਤੇ ਜਾਓ ਅਤੇ ਆਪਣਾ ਵੈੱਬ ਐਪਲੀਕੇਸ਼ਨ ਪ੍ਰੋਜੈਕਟ ਬਣਾਓ ।
01:58 File ਮੈਨਿਊ ਤੋਂ New Project ਚੁਣੋ ।
02:01 Categories ਤੋਂ Java Web ਚੁਣੋ ।
02:04 Projects ਤੋਂ Web Application ਚੁਣੋ ਅਤੇ Next ‘ਤੇ ਕਲਿਕ ਕਰੋ ।
02:09 ਆਪਣੇ ਪ੍ਰੋਜੈਕਟ ਨੂੰ ਨਾਮ ਦਿਓ । ਮੈਂ ਆਪਣੇ ਪ੍ਰੋਜੈਕਟ ਨੂੰ HelloWeb ਨਾਮ ਦੇਵਾਂਗਾ ।
02:15 ਆਪਣੇ ਕੰਪਿਊਟਰ ‘ਤੇ ਕਿਸੇ ਵੀ ਡਾਇਰੈਕਟਰੀ ‘ਤੇ ਪ੍ਰੋਜੈਕਟ ਸਥਾਨ ਨਿਰਧਾਰਤ ਕਰੋ ।
02:20 Next.’ਤੇ ਕਲਿਕ ਕਰੋ ।
02:22 Server and Settings ਪੈਨਲ ਖੁੱਲਦਾ ਹੈ ।
02:25 ਜਾਵਾ ਦਾ ਵਰਜ਼ਨ ਚੁਣੋ, ਜਿਸ ਨੂੰ ਤੁਸੀਂ ਆਪਣੇ ਐਪਲੀਕੇਸ਼ਨ ਦੇ ਨਾਲ ਵਰਤੋਂ ਕਰਨਾ ਚਾਹੁੰਦੇ ਹੋ ।
02:29 ਅਤੇ ਸਰਵਰ ਚੁਣੋ, ਜਿਸ ਨੂੰ ਤੁਸੀਂ ਆਪਣੇ ਐਪਲੀਕੇਸ਼ਨ ‘ਤੇ ਪ੍ਰਸਾਰਣ ਕਰਨਾ ਚਾਹੁੰਦੇ ਹੋ ।
02:34 Next ਕਲਿਕ ਕਰੋ ।
02:36 Frameworks ਪੈਨਲ ਵਿੱਚ,
02:38 ਪ੍ਰੋਜੈਕਟ ਬਣਾਉਣ ਦੇ ਲਈ Finish ਕਲਿਕ ਕਰੋ ।
02:41 IDE HelloWeb ਫੋਲਡਰ ਬਣਾਉਂਦਾ ਹੈ ।
02:46 ਇਸ ਫੋਲਡਰ ਵਿੱਚ ਤੁਹਾਡੇ ਸਾਰੇ ਸੋਰਸੇਸ ਅਤੇ ਪ੍ਰੋਜੈਕਟ ਮੇਟਾ ਡਾਟਾ ਸ਼ਾਮਿਲ ਹਨ ।
02:51 ਵੈਲਕਮ ਪੇਜ਼, index.jsp ਮੁੱਖ ਵਿੰਡੋ ਵਿੱਚ ਸੋਰਸ ਐਡੀਟਰ ਵਿੱਚ ਖੁੱਲਦਾ ਹੈ ।
02:57 ਤੁਸੀਂ ਇੱਥੇ ਖੱਬੇ ਪਾਸੇ ਫਾਇਲ ਵਿੰਡੋ ਵਿੱਚ ਪ੍ਰੋਜੈਕਟ ਦੀ ਫਾਇਲ ਸੰਰਚਨਾ ਨੂੰ ਵੇਖ ਸਕਦੇ ਹੋ ।
03:05 ਅਤੇ ਇਹ ਪ੍ਰੋਜੈਕਟ ਵਿੰਡੋ ਵਿੱਚ ਲਾਜਿਕਲ ਸੰਰਚਨਾ ਹੈ ।
03:10 ਸੋਰਸ ਫਾਇਲ ਨੂੰ ਬਣਾਉਣਾ ਅਤੇ ਐਡਿਟ ਕਰਨਾ ਸਭ ਤੋਂ ਮਹੱਤਵਪੂਰਨ ਫੰਕਸ਼ਨ ਹੈ ਜਿਸ ਨੂੰ IDE ਪ੍ਰਦਾਨ ਕਰਦਾ ਹੈ ।
03:15 ਹੁਣ Projects ਵਿੰਡੋ ਵਿੱਚ, Source Packages ਨੋਡ ਖੁੱਲਦਾ ਹੈ ।
03:20 ਨੋਟ ਕਰੋ ਕਿ Source Packages ਨੋਡ ਵਿੱਚ ਕੇਵਲ ਇੱਕ ਖਾਲੀ default package ਨੋਡ ਸ਼ਾਮਿਲ ਹੈ ।
03.25 Source Packages ‘ਤੇ ਰਾਇਟ ਕਲਿਕ ਕਰੋ ਅਤੇ New > Java Class.ਚੁਣੋ ।
03:32 ਆਪਣੀ ਕਲਾਸ ਨੂੰ ਨਾਮ ਦਿਓ । ਮੈਂ ਕਲਾਸ ਨੂੰ NameHandler ਨਾਮ ਦੇਵਾਂਗਾ ।
03:40 ਅਤੇ Package ਕੋੰਬੋਬੋਕਸ ਵਿੱਚ, ਮੈਂ ਟਾਈਪ ਕਰਦਾ ਹਾਂ org.mypackage.hello
03:54 ਅਤੇ Finish ‘ਤੇ ਕਲਿਕ ਕਰੋ ।
03:57 NameHandler.java ਫਾਇਲ ਸੋਰਸ ਐਡੀਟਰ ਵਿੱਚ ਖੁੱਲਦੀ ਹੈ ।
04:01 ਹੁਣ ਕਲਾਸ ਡਿਕਲੇਰੇਸ਼ਨ ਦੇ ਹੇਠਾਂ ਸਟਰਿੰਗ ਵੈਰੀਏਬਲ ਨੂੰ ਐਲਾਨ ਕਰੋ,
04:07 ਮੈਂ ਇੱਕ ਸਟਰਿੰਗ ਵੈਰੀਏਬਲ String name ਐਲਾਨ ਕਰਵਾਂਗਾ ਅਤੇ
04:12 ਮੈਂ ਕਲਾਸ ਵਿੱਚ public NameHandler ਕੰਸਟਰਕਟਰ ਵੀ ਜੋੜਾਂਗਾ ।
04:23 ਹੁਣ ਮੈਂ ਕੰਸਟਰਕਟਰ ਦੇ ਅੰਦਰ name = null; ਵੀ ਜੋੜਦਾ ਹਾਂ ।
04:30 ਹੁਣ Getter ਅਤੇ Setter ਮੈਥਡਸ ਨੂੰ ਬਣਾਉਂਦੇ ਹਾਂ ।
04:33 ਸੋਰਸ ਐਡੀਟਰ ਵਿੱਚ name ਫੀਲਡ ‘ਤੇ ਰਾਇਟ ਕਲਿਕ ਕਰੋ, contextual ਮੈਨਿਊ ਤੋਂ Refactor ਅਤੇ Encapsulate

ਫੀਲਡਸ ਚੁਣੋ ।

04:46 Refactoring ਸਿੱਧੇ ਬਿਹੇਵਿਅਰ ਬਦਲੇ ਬਿਨਾਂ ਮੌਜੂਦਾ ਕੋਡ ਦੀ ਸੰਰਚਨਾ ਵਿੱਚ ਸੁਧਾਰ ਕਰਨ ਦੇ ਲਈ ਇੱਕ ਅਨੁਸ਼ਾਸ਼ਿਤ ਤਕਨੀਕ ਹੈ ।
04:56 ਸੰਖੇਪ ਵਿੱਚ, ਤੁਸੀਂ ਬਿਹੇਵਿਅਰ ਬਦਲੇ ਬਿਨਾਂ ਕੋਡ ਦੀ ਸੰਰਚਨਾ ਨੂੰ ਬਦਲ ਸਕਦੇ ਹੋ ।
05:01 Refactoring ਦੇ ਨਾਲ, ਤੁਸੀਂ ਫੀਲਡ, ਮੈਥਡਸ ਜਾਂ ਕਲਾਸੇਸ, ਚੀਜ਼ਾਂ ਨੂੰ ਵੱਖ ਕੀਤੇ ਬਿਨਾਂ ਬਦਲ ਸਕਦੇ ਹੋ ।
05:08 ਵਾਪਸ IDE ‘ਤੇ ਜਾਂਦੇ ਹਾਂ ।
05:11 Encapsulate Fields ਡਾਇਲਾਗ ਨੇਮ ਫੀਲਡ ਸੂਚੀ ਦੇ ਨਾਲ ਖੁੱਲਦਾ ਹੈ ।
05:16 ਨੋਟ ਕਰੋ ਕਿ, Fields visibility private ਦੇ ਲਈ ਸੈੱਟ ਹੈ ।
05:20 ਅਤੇ Accessors visibility ਡਿਫਾਲਟ ਰੂਪ ਤੋਂ public ਸੈੱਟ ਹੈ ।
05:24 ਇਹ ਦਰਸਾਉਂਦਾ ਹੈ ਕਿ ਕਲਾਸ ਵੈਰੀਏਬਲਸ ਦੇ ਲਈ ਐਕਸੈੱਸ ਮਾਡਿਫਾਇਰ private ਦੇ ਰੂਪ ਵਿੱਚ ਨਿਰਧਾਰਤ ਹੋਵੇਗਾ ।
05:30 ਜਦੋਂ ਕਿ getter ਅਤੇ setter ਮੈਥਡਸ ਕ੍ਰਮਵਾਰ public ਮਾਡਿਫਾਇਰਸ ਦੇ ਨਾਲ ਤਿਆਰ ਹੋਵੇਗਾ ।
05:36 Refactor.’ਤੇ ਕਲਿਕ ਕਰੋ ।
05:39 Getter ਅਤੇ Setter ਮੈਥਰਡਸ name ਫੀਲਡ ਲਈ ਤਿਆਰ ਹੁੰਦੇ ਹਨ ।
05:46 ਕਲਾਸ ਵੈਰੀਏਬਲ ਦੇ ਲਈ ਮਾਡਿਫਾਇਰਸ private ਸੈੱਟ ਹੁੰਦਾ ਹੈ ਜਦੋਂ ਕਿ getter ਅਤੇ setter ਮੈਥਡਸ public ਮਾਡਿਫਾਇਰ ਦੇ ਨਾਲ ਤਿਆਰ ਹੁੰਦੇ ਹਨ ।
05:56 ਤੁਹਾਡੀ ਜਾਵਾ ਕਲਾਸ ਅਖੀਰ ਵਿਚ ਇਸ ਤਰ੍ਹਾਂ ਦੀ ਦਿਖਾਈ ਦੇਣੀ ਚਾਹੀਦੀ ਹੈ ।
05:59 ਹੁਣ Default JavaServer Pages ਫਾਇਲ ਨੂੰ ਐਡਿਟ ਕਰੋ ।
06:04 ਸੋਰਸ ਐਡੀਟਰ ਦੇ ਉੱਪਰੀ ਭਾਗ ਵਿੱਚ ਦਿਖਾਈ ਦੇ ਰਹੇ ਦੀ ਤਰ੍ਹਾਂ, ਇਸਦੇ ਟੈਬ ‘ਤੇ ਕਲਿਕ ਕਰਕੇ index.jsp ਫਾਇਲ ‘ਤੇ ਫੇਰ ਧਿਆਨ ਦਿਓ ।
06:11 ਹੁਣ Tools ਮੈਨਿਊ > Palette ‘ਤੇ ਜਾਕੇ Palette manager ਖੋਲੋ ਅਤੇ HTML / JSP code clips ‘ਤੇ ਕਲਿਕ ਕਰੋ ।
06:21 Palatte manager ਖੁੱਲਦਾ ਹੈ ।
06:26 palette manager ਵਿੱਚ HTML forms ਦੇ ਓਪਸ਼ਨਸ ਦਿਖਾਈ ਦਿੰਦੇ ਹਨ ।
06:31 Form ਆਇਟਮ ਚੁਣੋ ।
06:34 ਇਸ ਨੂੰ ਖਿੱਚੋ ਅਤੇ ਆਪਣੇ ਸੋਰਸ ਐਡੀਟਰ ਵਿੱਚ h1 ਟੈਗਸ ਦੇ ਬਾਅਦ ਦੇ ਪੁਆਇੰਟਸ ‘ਤੇ ਰੱਖੋ ।
06:42 Insert form ਡਾਇਲਾਗ ਬਾਕਸ ਖੁੱਲਦਾ ਹੈ ।
06:45 ਸਕਰੀਨ ‘ਤੇ ਵਿਖਾਈ ਗਈ ਵੈਲਿਊਜ ਨਿਰਧਾਰਤ ਕਰੋ ।
06:49 Action ਵਿੱਚ response.jsp
06:54 Method ਵਿੱਚ GET
06:56 ਅਤੇ Name input form.ਦੇ ਰੂਪ ਵਿੱਚ ਆਪਣੇ ਫ਼ਾਰਮ ਨੂੰ ਨਾਮ ਦਿਓ ।
07:04 OK ‘ਤੇ ਕਲਿਕ ਕਰੋ ।
07:07 index.jsp ਫਾਇਲ ਵਿੱਚ ਇੱਕ HTML ਫ਼ਾਰਮ ਜੁੜ ਜਾਂਦਾ ਹੈ ।
07:13 ਹੁਣ Palette manager ਤੋਂ Text Input ਆਇਟਮ ਚੁਣੋ, ਇਸ ਨੂੰ ਖਿੱਚੋ ਅਤੇ ਕਲੋਜਿੰਗ ਫ਼ਾਰਮ ਟੈਗਸ ਦੇ ਪਹਿਲੇ ਪੁਆਇੰਟ ‘ਤੇ ਇਸ ਨੂੰ ਰੱਖੋ ।
07:25 Insert text input ਡਾਇਲਾਗ ਬਾਕਸ ਵਿੱਚ Name ਦੇ ਰੂਪ ਵਿੱਚ ਨਾਮ ਨਿਰਧਾਰਤ ਕਰੋ ।
07:32 Type ਵਿੱਚ text ਰੱਖੋ ।
07:34 ਅਤੇ OK ‘ਤੇ ਕਲਿਕ ਕਰੋ ।
07:36 HTML ਇਨਪੁਟ ਟੈਗ ਫ਼ਾਰਮ ਟੈਗਸ ਦੇ ਵਿਚਕਾਰ ਜੁੜ ਜਾਂਦਾ ਹੈ ।
07:41 ਇਨਪੁਟ ਟੈਗ ਤੋਂ ਖਾਲੀ ਵੈਲਿਊ ਐਟਰੀਬਿਊਟ ਡਿਲੀਟ ਕਰੋ ।
07:49 ਹੁਣ palette ਤੋਂ Button ਆਇਟਮ ਚੁਣੋ ।
07:53 ਇਸ ਨੂੰ ਖਿੱਚੋ ਅਤੇ ਕਲੋਜਿੰਗ ਫ਼ਾਰਮ ਟੈਗ ਤੋਂ ਪਹਿਲਾਂ ਪੁਆਇੰਟ ‘ਤੇ ਰੱਖੋ ।
07:58 Label ਵਿੱਚ OK
08:00 Type ਵਿੱਚ submit ਨਿਰਧਾਰਤ ਕਰੋ ।
08:03 ਅਤੇ OK ‘ਤੇ ਫਿਰ ਤੋਂ ਕਲਿਕ ਕਰੋ ।
08:05 ਹੁਣ HTML ਬਟਨ ਫ਼ਾਰਮ ਟੈਗਸ ‘ਤੇ ਜੁੜ ਜਾਂਦਾ ਹੈ ।
08:12 ਪਹਿਲਾਂ input tag ਦੇ ਸਾਹਮਣੇ Enter your name ਟੈਕਸਟ ਨੂੰ ਦਰਜ ਕਰੋ ।
08:22 ਅਤੇ h1 ਟੈਗਸ ਦੇ ਵਿਚਕਾਰ ਡਿਫਾਲਟ ਟੈਕਸਟ ਨੂੰ ਬਦਲੋ ।
08:28 ਅਸੀਂ ਟੈਕਸਟ ਨੂੰ Entry form ਵਿੱਚ ਬਦਲਾਂਗੇ ।
08:34 ਹੁਣ ਰਾਇਟ ਕਲਿਕ ਕਰੋ, ਹੁਣ ਦੇ ਲਈ ਮੈਂ palette ਮੈਨੇਜਰ ਬੰਦ ਕਰਦਾ ਹਾਂ ।
08:38 ਆਪਣੇ ਸੋਰਸ ਐਡੀਟਰ ਵਿੱਚ ਰਾਇਟ ਕਲਿਕ ਕਰੋ
08:41 ਆਪਣੇ ਕੋਡ ਦੇ ਫਾਰਮੈਟ ਨੂੰ ਠੀਕ ਕਰਨ ਦੇ ਲਈ Format ਓਪਸ਼ਨ ਚੁਣੋ ।
08:46 ਤੁਹਾਡੀ index.jsp ਫਾਇਲ ਹੁਣ ਇਸ ਤਰ੍ਹਾਂ ਦਿਖਾਈ ਦੇਣੀ ਚਾਹੀਦੀ ਹੈ ।
08:49 ਹੁਣ JavaServer Pages ਫਾਇਲ ਬਣਾਓ ।
08:53 ਪ੍ਰੋਜੈਕਟ ਵਿੰਡੋ ਵਿੱਚ, HelloWeb ਪ੍ਰੋਜੈਕਟ ਨੋਡ ‘ਤੇ ਰਾਇਟ ਕਲਿਕ ਕਰੋ, New > JSP.ਚੁਣੋ ।
09:01 New JSP ਫਾਇਲ ਵਿਜਾਰਡ ਖੁੱਲਦਾ ਹੈ ।
09:05 ਫਾਇਲ ਨੂੰ response ਨਾਮ ਦਿਓ ਅਤੇ Finish ‘ਤੇ ਕਲਿਕ ਕਰੋ ।
09:14 ਨੋਟ ਕਰੋ ਕਿ response.jsp ਫਾਇਲ ਨੋਡ index.jsp ਫਾਇਲ ਦੇ ਹੇਠਾਂ ਪ੍ਰੋਜੈਕਟਸ ਵਿੰਡੋ ਵਿੱਚ ਦਿਖਾਈ ਦਿੰਦਾ ਹੈ ।
09:23 ਅਤੇ ਸੋਰਸ ਐਡੀਟਰ ਵਿੱਚ ਨਵੀਂ ਫਾਇਲ ਖੁੱਲਦੀ ਹੈ ।
09:26 Palette ਮੈਨੇਜਰ ਫਿਰ ਤੋਂ ਖੋਲੋ ।
09:35 ਹੁਣ JSP ਓਪਸ਼ਨਸ ਦਿਖਾਈ ਦਿੰਦੇ ਹਨ ।
09:39 Use Bean ਆਇਟਮ ਚੁਣੋ, ਇਸ ਨੂੰ ਖਿੱਚੋ ਅਤੇ ਬਾਡੀ ਦੇ ਠੀਕ ਹੇਠਾਂ ਪੁਆਇੰਟ ‘ਤੇ ਇਸਨੂੰ ਰੱਖੋ ।
09:53 Insert Use Bean ਡਾਇਲਾਗ ਖੁੱਲਦਾ ਹੈ ।
09:56 ਵੈਲਿਊਜ਼ ਨਿਰਧਾਰਤ ਕਰੋ
09:58 ID ਵਿੱਚ mybean
10:01 Class ਵਿੱਚ org.mypackage.hello.NameHandler
10:13 Scope ਵਿੱਚ session ਸੈੱਟ ਕਰੋ ।
10:15 ਅਤੇ OK ‘ਤੇ ਕਲਿਕ ਕਰੋ ।
10:18 ਧਿਆਨ ਦਿਓ ਕਿ jsp:useBean ਟੈਗ ਬਾਡੀ ਟੈਗ ਦੇ ਹੇਠਾਂ ਜੁੜ ਜਾਂਦਾ ਹੈ ।
10:30 JavaBeans ਜਾਵਾ ਦੇ ਲਈ ਫੇਰ ਉਪਯੋਗਿਤ ਸਾਫਟਵੇਅਰ ਕੰਪੋਨੇਂਟਸ ਹਨ ।
10:34 ਉਨ੍ਹਾਂ ਦਾ ਉਪਯੋਗ ਸਿੰਗਲ ਆਬਜੈਕਟ ਵਿੱਚ ਕਈ ਆਬਜੈਕਟਸ ਨੂੰ ਸੰਪੂਰਣ ਕਰਨ ਦੇ ਲਈ ਕੀਤਾ ਜਾਂਦਾ ਹੈ ।
10:38 ਤਾਂਕਿ ਉਹ ਮਲਟੀਪਲ ਵਿਅਕਤੀਗਤ ਆਬਜੈਕਟਸ ਦੇ ਬਜਾਏ ਸਿੰਗਲ bean ਆਬਜੈਕਟ ਦੇ ਰੂਪ ਵਿੱਚ ਪਾਸ ਕੀਤੇ ਜਾ ਸਕਣ ।
10:46 ਹੁਣ Palette ਮੈਨੇਜਰ ਤੋਂ, setbean property ਆਇਟਮ ਚੁਣੋ, ਇਸ ਨੂੰ ਖਿੱਚੋ ਅਤੇ h1 ਟੈਗਸ ਤੋਂ ਪਹਿਲਾਂ ਪੁਆਇੰਟ ‘ਤੇ ਰੱਖੋ ।
11:03 ਅਤੇ OK ‘ਤੇ ਕਲਿਕ ਕਰੋ ।
11:12 ਇੱਥੇ jsp:setProperty ਟੈਗ ਵਿੱਚ ਉਹ ਵਿਖਾਈ ਦਿੰਦਾ ਹੈ, ਖਾਲੀ ਵੈਲਿਊ ਐਟਰੀਬਿਊਟ ਨੂੰ ਡਿਲੀਟ ਕਰੋ ।
11:21 ਅਤੇ ਨੇਮ ਐਟਰੀਬਿਊਟ ਦੇ ਲਈ mybeanਅਤੇ Property ਲਈ name ਸੈੱਟ ਕਰੋ ।
11:30 ਹੁਣ h1 ਟੈਗਸ ਦੇ ਵਿੱਚ ਟੈਕਸਟ ਨੂੰ Hello ਕੋਮਾਂ ਸਪੇਸ ਅਤੇ exclamation mark ਵਿੱਚ ਬਦਲੋ ।
11:40 Palette ਮੈਨੇਜਰ ਤੋਂ Get Bean property ਆਇਟਮ ਚੁਣੋ, ਇਸ ਨੂੰ ਖਿੱਚੋ ਅਤੇ h1 ਟੈਗਸ ਦੇ ਵਿੱਚ Hello text ਦੇ ਬਾਅਦ ਇਸ ਨੂੰ ਰੱਖੋ ।
11:51 Get Bean Property ਆਇਟਮ ਵਿੱਚ
11:53 Bean Name ਵਿੱਚ mybean
11:57 ਅਤੇ Property Name ਵਿੱਚ name ਸੈੱਟ ਕਰੋ ।
11:59 OK ‘ਤੇ ਕਲਿਕ ਕਰੋ ।
12:01 ਨੋਟ ਕਰੋ ਕਿ jsp:getProperty ਟੈਗ ਹੁਣ h1ਟੈਗਸ ਦੇ ਵਿੱਚ ਜੁੜ ਜਾਂਦਾ ਹੈ ।
12:07 ਸੋਰਸ ਐਡੀਟਰ ਵਿੱਚ ਫਿਰ ਤੋਂ ਰਾਇਟ ਕਲਿਕ ਕਰੋ, ਜੇ ਜ਼ਰੂਰੀ ਹੋਵੇ ਤਾਂ ਆਪਣੇ ਕੋਡ ਦੇ ਫਾਰਮੇਟ ਨੂੰ ਠੀਕ ਕਰਨ ਦੇ ਲਈ Format ‘ਤੇ ਕਲਿਕ ਕਰੋ ।
12:16 ਅਗਲਾ ਸਟੈਪ ਹੈ ਆਪਣੀ Web Application ਪ੍ਰੋਜੈਕਟ ਨੂੰ ਰਨ ਕਰਨਾ ।
12:20 ਮੈਂ palette ਮੈਨੇਜਰ ਨੂੰ ਬੰਦ ਕਰਦਾ ਹਾਂ ।
12:26 ਪ੍ਰੋਜੈਕਟ ਵਿੰਡੋ ਵਿੱਚ HelloWeb ਪ੍ਰੋਜੈਕਟ ਨੋਡ ‘ਤੇ ਰਾਇਟ ਕਲਿਕ ਕਰੋ ਅਤੇ Run ਓਪਸ਼ਨ ਚੁਣੋ ।
12:32 ਤੁਸੀਂ ਆਪਣੇ ਪ੍ਰੋਜੈਕਟ ਨੂੰ ਰਨ ਕਰਨ ਦੇ ਲਈ ਟੂਲਬਾਰ ਵਿੱਚ Run ਓਪਸ਼ਨ ‘ਤੇ ਵੀ ਕਲਿਕ ਕਰ ਸਕਦੇ ਹੋ ਜਾਂ ਆਪਣੇ ਕੀਬੋਰਡ ‘ਤੇ F6 ਕੀ ਦਬਾ ਸਕਦੇ ਹੋ ।
12:41 ਮੈਂ ਆਪਣੇ ਪ੍ਰੋਜੈਕਟ ਨੂੰ ਰਨ ਕਰਨ ਦੇ ਲਈ ਟੂਲਬਾਰ ‘ਤੇ ਬਟਨ ਚੁਣਾਂਗਾ ।
12:44 ਜਦੋਂ ਤੁਸੀਂ Web application ਰਨ ਕਰਦੇ ਹੋ, ਤਾਂ IDE ਐਪਲੀਕੇਸ਼ਨ ਕੋਡ ਬਣਾਉਂਦਾ ਅਤੇ ਕੰਪਾਇਲ ਕਰਦਾ ਹੈ ।
12:53 ਸਰਵਰ ਲਾਂਚ ਕਰੋ ਅਤੇ ਸਰਵਰ ‘ਤੇ ਐਪਲੀਕੇਸ਼ਨ ਨੂੰ ਪ੍ਰਸਾਰਿਤ ਕਰੋ ।
12:58 ਅਤੇ ਅਖੀਰ ਵਿਚ ਬ੍ਰਾਉਜ਼ਰ ਵਿੰਡੋ ਵਿੱਚ ਐਪਲੀਕੇਸ਼ਨ ਦਿਖਾਈ ਦਿੰਦੀ ਹੈ ।
13:02 ਇਸ ਪਰਿਕ੍ਰੀਆ ਨੂੰ ਦੇਖਣ ਦੇ ਲਈ, ਤੁਸੀਂ ਵਿੰਡੋ ਮੈਨਿਊ ਤੋਂ ਆਉਟਪੁਟ ਵਿੰਡੋ ਖੋਲ ਸਕਦੇ ਹੋ ਅਤੇ Output ਓਪਸ਼ਨ ਚੁਣ ਸਕਦੇ ਹੋ ।
13:10 ਤੁਸੀਂ ਵੇਖ ਸਕਦੇ ਹੋ ਕਿ ਤੁਹਾਡੀ ਐਪਲੀਕੇਸ਼ਨ ਸਫਲਤਾਪੂਰਵਕ ਬਣ ਗਈ ਹੈ ।
13:17 index.jsp ਪੇਜ਼ ਤੁਹਾਡੇ ਡਿਫਾਲਟ ਬ੍ਰਾਉਜ਼ਰ ਵਿੱਚ ਖੁੱਲਦਾ ਹੈ ।
13:23 ਪ੍ਰੋਜੈਕਟ ਨੂੰ ਫਿਰ ਤੋਂ ਰਨ ਕਰੋ ।
13:27 ਇਹ ਇੱਥੇ ਹੈ, ਇਹ ਤੁਹਾਡੇ ਡਿਫਾਲਟ ਬ੍ਰਾਉਜ਼ਰ ਵਿੱਚ ਖੁੱਲਦਾ ਹੈ ।
13:32 ਨੋਟ ਕਰੋ ਕਿ ਬ੍ਰਾਉਜ਼ਰ ਵਿੰਡੋ ਕਦੇ - ਕਦੇ IDE ਦੇ ਸਰਵਰ ਆਉਟਪੁਟ ਦਿਖਾਉਣ ਤੋਂ ਪਹਿਲਾਂ ਖੁੱਲ ਜਾਂਦੀ ਹੈ ।
13:38 ਹੁਣ ਬ੍ਰਾਉਜ਼ਰ ਵਿੱਚ ਟੈਕਸਟ ਬਾਕਸ ਵਿੱਚ ਨਾਮ ਦਰਜ ਕਰੋ ।
13:42 ਉਦਾਹਰਣ ਦੇ ਲਈ Ubuntu, OK ‘ਤੇ ਕਲਿਕ ਕਰੋ ।
13:46 response.jsp ਪੇਜ਼ ਤੁਹਾਨੂੰ ਇੱਕੋ-ਸਮੇਂ ਸ਼ੁਭਕਾਮਨਾਵਾਂ ਦੇਣ ਦੇ ਨਾਲ ਖੁੱਲਦਾ ਹੈ ।
13:52 ਹੁਣ ਨਿਰਧਾਰਤ ਕੰਮ,
13:56 ਵੈੱਬ ਐਪਲੀਕੇਸ਼ਨ ਪ੍ਰੋਜੈਕਟ ‘ਤੇ ਇੱਕ ਐਕਸਟੇਂਸ਼ਨ ਦੇ ਰੂਪ ਵਿੱਚ ਦੋ ਹੋਰ ਟੈਕਸਟ ਫੀਲਡਸ ਦਰਜ ਕਰੋ, ਭਾਵ ਕਿ ਤੁਹਾਡੀ ਐਪਲੀਕੇਸ਼ਨ ਵਿੱਚ ਕੁਲ ਤਿੰਨ ਇਨਪੁਟ ਟੈਕਸਟ ਫੀਲਡਸ ਹਨ ।
14:06 bean ਪ੍ਰੋਪਟੀ ਸੈੱਟ ਕਰਨ ਦੇ ਲਈ JavaBeans ਕੰਪੋਨੇਂਟ ਦੀ ਵਰਤੋਂ ਕਰੋ ਅਤੇ
14:09 ਬ੍ਰਾਉਜ਼ਰ ਵਿੱਚ ਇਸ ਦੀ ਪੇਸ਼ਕਾਰੀ ਵੇਖੋ ।
14:12 ਅਤੇ ਅਖੀਰ ਵਿਚ ਦੂਜੇ JSP ਪੇਜ਼ ‘ਤੇ ਆਉਟਪੁਟ ਫੇਰ ਪ੍ਰਾਪਤ ਕਰੋ ।
14:17 ਮੈਂ ਆਪਣਾ ਨਿਰਧਾਰਤ ਕੰਮ ਪਹਿਲਾਂ ਹੀ ਬਣਾ ਲਿਆ ਸੀ ।
14:21 ਮੈਂ ਆਪਣਾ ਨਿਰਧਾਰਤ ਕੰਮ ਖੋਲ੍ਹਦਾ ਹਾਂ ਅਤੇ ਇਸ IDE ਵਿੱਚ ਰਨ ਕਰਦਾ ਹਾਂ ।
14:30 ਮੈਂ 3 ਇਨਪੁਟ ਟੈਕਸਟ ਫੀਲਡਸ ਦੇ ਨਾਲ ਪੇਸ਼ ਕੀਤੀਆਂ ਹਨ ।
14:35 ਵੇਰਵਾ ਦਰਜ ਕਰੋ ਅਤੇ Ok ‘ਤੇ ਕਲਿਕ ਕਰੋ ।
14:42 ਆਉਟਪੁਟ ਦੇ ਨਾਲ ਇਸ ਤਰ੍ਹਾਂ ਪੇਸ਼ ਹੋਣਾ ਚਾਹੀਦਾ ਹੈ ।
14:47 ਸਕ੍ਰੀਨ ‘ਤੇ ਦਿਖਾਈ ਦੇ ਰਹੇ ਹੇਠ ਲਿਖੇ ਲਿੰਕ ‘ਤੇ ਉਪਲੱਬਧ ਵੀਡੀਓ ਨੂੰ ਵੇਖੋ ।
14:51 ਇਹ ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦਾ ਹੈ ।
14:54 ਜੇ ਤੁਹਾਡੇ ਕੋਲ ਚੰਗੀ ਬੈਂਡਵਿਡਥ ਨਹੀਂ ਹੈ, ਤਾਂ ਤੁਸੀਂ ਇਸ ਨੂੰ ਡਾਊਂਨਲੋਡ ਕਰਕੇ ਵੀ ਵੇਖ ਸਕਦੇ ਹੋ ।
14:59 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ, , ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ, ਸਪੋਕਨ ਟਿਊਟੋਰਿਅਲਸ ਦੀ ਵਰਤੋਂ ਕਰਕੇ ਵਰਕਸ਼ਾਪਾਂ ਚਲਾਉਂਦੀ ਹੈ ।
15:05 ਆਨਲਾਇਨ ਟੈਸਟ ਪਾਸ ਕਰਨ ਵਾਲਿਆ ਨੂੰ ਪ੍ਰਮਾਣ ਪੱਤਰ ਵੀ ਦਿੰਦੇ ਹਨ ।
15:09 ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ contact@spoken-tutorial.org ‘ਤੇ ਲਿਖੋ ।
15:16 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟਾਕ-ਟੂ-ਅ ਟੀਚਰ ਪ੍ਰੋਜੈਕਟ ਦਾ ਹਿੱਸਾ ਹੈ ।
15:21 ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ “ਆਈਸੀਟੀ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਪ੍ਰਮਾਣਿਤ ਹੈ ।
15:28 ਇਸ ‘ਤੇ ਜ਼ਿਆਦਾ ਜਾਣਕਾਰੀ ਹੇਠਾਂ ਦਿੱਤੇ ਲਿੰਕ ‘ਤੇ ਉਪਲੱਬਧ ਹੈ । http://spoken-tutorial.org/NMEICT-Intro
15:40 ਆਈ.ਆਈ.ਟੀ ਬੰਬੇ ਤੋਂ ਮੈਂ ਨਵਦੀਪ ਤੁਹਾਡੇ ਤੋਂ ਇਜਾਜ਼ਤ ਲੈਂਦਾ ਹਾਂ ।
15:43 ਸਾਡੇ ਨਾਲ ਜੁੜਣ ਦੇ ਲਈ ਧੰਨਵਾਦ ।

Contributors and Content Editors

Navdeep.dav