Moodle-Learning-Management-System/C2/Users-in-Moodle/Punjabi

From Script | Spoken-Tutorial
Jump to: navigation, search
Time Narration
00:01 Users in Moodle ‘ਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ ।
00:06 ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਾਂਗੇ

user ਜੋੜਨਾ

user’s profile ਐਡਿਟ ਕਰਨਾ

ਜ਼ਿਆਦਾ ਸੰਖਿਆ ਵਿੱਚ users ਅਪਲੋਡ ਕਰਨਾ।

00:17 ਇਹ ਟਿਊਟੋਰਿਅਲ 'Ubuntu Linux OS 16.04'

XAMPP 5.6.30 ਤੋਂ ਪ੍ਰਾਪਤ Apache, MariaDB ਅਤੇ PHP Moodle 3.3 ਅਤੇ Firefox ਵੈੱਬ ਬਰਾਊਜਰ ਦੀ ਵਰਤੋਂ ਕਰਕੇ ਰਿਕਾਰਡ ਕੀਤਾ ਗਿਆ ਹੈ। ਤੁਸੀਂ ਆਪਣੀ ਪਸੰਦ ਦੇ ਕਿਸੇ ਵੀ ਵੈੱਬ ਬਰਾਊਜਰ ਦੀ ਵਰਤੋਂ ਕਰ ਸਕਦੇ ਹੋ ।

00:43 ਹਾਲਾਂਕਿ, Internet Explorer ਦੀ ਵਰਤੋਂ ਨਾ ਕਰੋ, ਕਿਉਂਕਿ ਇਸਦੇ ਕਾਰਨ ਕੁੱਝ ਪ੍ਰਦਰਸ਼ਨ ਅਸੰਗਤਤਾਵਾਂ ਹੁੰਦੀਆਂ ਹਨ ।
00:51 ਇਸ ਟਿਊਟੋਰਿਅਲ ਦੇ ਸਿਖਿਆਰਥੀਆਂ ਦੇ ਕੋਲ ਆਪਣੀ 'Moodle' ਵੈੱਬਸਾਈਟ ‘ਤੇ ਬਣਾਏ ਗਏ ਕੁਝ courses ਹੋਣੇ ਚਾਹੀਦੇ ਹਨ ।

ਜੇਕਰ ਨਹੀਂ ਤਾਂ ਕ੍ਰਿਪਾ ਕਰਕੇ ਇਸ ਵੈੱਬਸਾਈਟ ‘ਤੇ ਪਿਛਲੇ 'Moodle' ਟਿਊਟੋਰਿਅਲ ਦੇਖੋ।

01:05 ਬਰਾਊਜਰ ‘ਤੇ ਜਾਓ ਅਤੇ ਆਪਣੇ 'admin username ' ਅਤੇ password ਦੀ ਵਰਤੋਂ ਕਰਕੇ ਆਪਣੀ 'Moodle' ਵੈੱਬਸਾਈਟ ‘ਤੇ ਲਾਗਿਨ ਕਰੋ।
01:14 ਹੁਣ ਅਸੀਂ ਸਿੱਖਾਂਗੇ ਕਿ Moodle ਵਿੱਚ ਨਵਾਂ user ਕਿਵੇਂ ਬਣਾਉਣਾ ਹੈ।
01:19 Navigation block ਵਿੱਚ, Site Administration ‘ਤੇ ਅਤੇ ਫਿਰ Users ਟੈਬ ‘ਤੇ ਕਲਿਕ ਕਰੋ ।
01:28 Add a new user ਓਪਸ਼ਨ ‘ਤੇ ਕਲਿਕ ਕਰੋ।
01:32 ਮੈਂ adminuser2 ਦੇ ਰੂਪ ਵਿੱਚ username ਦਰਜ ਕਰਾਂਗਾ।
01:37 New Password ਫ਼ੀਲਡ ਦੇ ਲਈ ਹੇਠਾਂ ਸਕਰੋਲ ਕਰੋ। Click to enter text ਲਿੰਕ ‘ਤੇ ਕਲਿਕ ਕਰੋ।
01:45 ਕਿਰਪਾ ਕਰਕੇ ਧਿਆਨ ਦਿਓ - password ਇੱਥੇ ਦਿਖਾਏ ਗਏ ਨਿਯਮਾਂ ਦੇ ਮੁਤਾਬਕ ਹੋਣਾ ਚਾਹੀਦਾ ਹੈ।
01:51 ਮੈਂ Spokentutorial1@ ਦੇ ਰੂਪ ਵਿੱਚ ਪਾਸਵਰਡ ਦਰਜ ਕਰਾਂਗਾ।
01:57 Force password change ਚੈੱਕਬਾਕਸ ‘ਤੇ ਕਲਿਕ ਕਰੋ ।
02:02 ਜਦੋਂ ਤੁਸੀਂ ਪਹਿਲੀ ਵਾਰ ਲਾਗ-ਇੰਨ ਕਰਦੇ ਹੋ, ਤਾਂ ਇਹ ਨਵੇਂ user ਨੂੰ ਪਾਸਵਰਡ ਬਦਲਣ ਦੇ ਲਈ ਕਹਿੰਦਾ ਹੈ।
02:10 ਆਪਣੀ ਪਸੰਦ ਦੇ ਮੁਤਾਬਕ ਬਾਕੀ ਵੇਰਵਾ ਦਰਜ ਕਰੋ, ਜਿਵੇਂ ਕਿ ਦਿਖਾਇਆ ਗਿਆ ਹੈ।
02:16 Email display ਵਿੱਚ, ਧਿਆਨ ਦਿਓ ਕਿ ਮੈਂ Allow everyone to see my email address ਚੁਣਿਆ ਹੈ। ਅਜਿਹਾ ਇਸ ਲਈ ਹੈ ਕਿਉਂਕਿ ਮੈਂ ਬਾਅਦ ਵਿੱਚ ਇਸ ਯੂਜਰ ਨੂੰ admin user ਬਣਾਵਾਂਗਾ।
02:30 ਪਰ ਇਹ ਹੋਰ ਯੂਜਰਸ ਜਿਵੇਂ ਕਿ teachers ਅਤੇ students ਦੇ ਲਈ ਸਭ ਤੋਂ ਵੱਖਰਾ ਹੈ ।
02:37 ਮੈਂ ਹੁਣ ਦੇ ਲਈ City/Town ਫ਼ੀਲਡ ਖਾਲੀ ਛੱਡ ਦੇਵਾਂਗਾ। ਅਸੀਂ ਇਸ ਨੂੰ ਬਾਅਦ ਵਿੱਚ ਅਪਡੇਟ ਕਰਾਂਗੇ, ਜਦੋਂ ਅਸੀਂ ਇਸ ਯੂਜਰ ਨੂੰ ਐਡਿਟ ਕਰਾਂਗੇ।
02:47 ਫਿਰ country ਅਤੇ timezone ਚੁਣੋ, ਜਿਵੇਂ ਕਿ ਇੱਥੇ ਦਿਖਾਇਆ ਗਿਆ ਹੈ।
02:52 ਬਾਕੀ ਸਾਰੇ ਫ਼ੀਲਡ ਡਿਫਾਲਟ ਰੂਪ ਵਿੱਚ ਸੈੱਟ ਜੋ ਜਾਂਦੇ ਹਨ।
02:56 ਫਿਰ ਹੇਠਾਂ ਸਕਰੋਲ ਕਰੋ ਅਤੇ Create user ਬਟਨ ‘ਤੇ ਕਲਿਕ ਕਰੋ।
03:01 ਹੁਣ ਸਾਡੇ ਕੋਲ 2 users ਹਨ। System Admin2 user ‘ਤੇ ਕਲਿਕ ਕਰੋ, ਜਿਸ ਨੂੰ ਅਸੀਂ ਹੁਣੇ ਬਣਾਇਆ ਹੈ।
03:10 ਅਸੀਂ ਸੱਜੇ ਪਾਸੇ ਵੱਲ ਸਥਿਤ Edit Profile ਲਿੰਕ ‘ਤੇ ਕਲਿਕ ਕਰਕੇ ਇਸ ਯੂਜਰ ਪ੍ਰੋਫਾਇਲ ਨੂੰ ਐਡਿਟ ਕਰ ਸਕਦੇ ਹਾਂ। City/Town ਟੈਕਸਟ –ਬਾਕਸ ਵਿੱਚ Mumbai ਦਰਜ ਕਰੋ।
03:22 ਫਿਰ ਹੇਠਾਂ ਸਕਰੋਲ ਕਰੋ ਅਤੇ Update profile ਬਟਨ ‘ਤੇ ਕਲਿਕ ਕਰੋ। ਇਸ ਤਰ੍ਹਾਂ ਹੀ, ਅਸੀਂ ਕਿਸੇ ਵੀ ਯੂਜਰ ਦੇ ਲਈ ਕੋਈ ਵੀ ਵੇਰਵਾ ਐਡਿਟ ਕਰ ਸਕਦੇ ਹਾਂ।
03:33 ਇਸ ਨਵੇਂ ਯੂਜਰ ਦੇ ਸੱਜੇ ਪਾਸੇ 3 ਆਇਕਨ ਦੇਖੋ। ਉਹਨਾਂ ‘ਤੇ ਜਾਓ ਅਤੇ ਦੇਖੋ ਕਿ ਇਹ ਕੀ ਕਰਦੇ ਹਨ।
03:43 Delete ਆਇਕਨ ਯੂਜਰ ਨੂੰ ਡਿਲੀਟ ਕਰੇਗਾ।

ਕ੍ਰਿਪਾ ਕਰਕੇ ਧਿਆਨ ਦਿਓ: ਯੂਜਰ ਨੂੰ ਡਿਲੀਟ ਕਰਨ ਨਾਲ ਯੂਜਰ ਦਾ ਸਾਰਾ ਡਾਟਾ ਜਿਵੇਂ ਕਿ ਉਸ ਦੇ ਕੋਰਸ ਪੰਜੀਕਰਣ, ਗ੍ਰੇਡ ਆਦਿ ਡਿਲੀਟ ਹੋ ਜਾਣਗੇ। ਤਾਂ, ਇਸ ਓਪਸ਼ਨ ਦੀ ਵਰਤੋਂ ਜ਼ਿਆਦਾ ਸਾਵਧਾਨੀ ਨਾਲ ਕੀਤੀ ਜਾਣੀ ਚਾਹੀਦੀ ਹੈ।

04:03 Eye ਆਇਕਨ ਯੂਜਰ ਨੂੰ ਬੰਦ ਕਰੇਗਾ। ਯੂਜਰ ਨੂੰ ਬੰਦ ਕਰਨ ਦਾ ਮਤਲਬ ਹੋਵੇਗਾ ਕਿ ਉਸ ਦਾ ਅਕਾਊਂਟ ਅਯੋਗ ਹੋ ਜਾਵੇਗਾ।
04:13 ਤਾਂ, ਯੂਜਰ ਲਾਗਿਨ ਨਹੀਂ ਕਰ ਸਕੇਗਾ, ਪਰ ਉਸਦਾ ਪੰਜੀਕਰਣ, ਗ੍ਰੇਡ ਆਦਿ ਸਾਰੇ ਬਰਕਰਾਰ ਹਨ।
04:24 ਯੂਜਰ ਨੂੰ ਡਿਲੀਟ ਕਰਨ ਦੀ ਬਜਾਏ ਇਹ ਇੱਕ ਵਧੀਆ ਹੱਲ ਹੈ।
04:29 ਇਹ ਭਵਿੱਖ ਦੇ ਉਦੇਸ਼ਾਂ ਦੇ ਲਈ ਰਿਕਾਰਡ ਸੇਵ ਕਰਦਾ ਹੈ ਅਤੇ ਜਦੋਂ ਵੀ ਤੁਸੀਂ ਚਾਹੋਂ ਯੂਜਰ ਨੂੰ ਵਾਪਸ ਐਕਟਿਵ ਕਰ ਸਕਦਾ ਹੋ।
04:37 ਅਗਲਾ gear ਆਇਕਨ ਹੈ। ਇਹ ਸਾਨੂੰ Edit profile ਪੇਜ਼ ‘ਤੇ ਲੈ ਜਾਵੇਗਾ।
04:43 ਧਿਆਨ ਦਿਓ ਕਿ delete ਅਤੇ suspend ਆਇਕਨਸ Admin User ਦੇ ਅੱਗੇ ਨਹੀਂ ਦਿਖਾਏ ਗਏ ਹਨ।
04:51 ਇਹ ਇਸ ਲਈ ਕਿਉਂਕਿ main system administrator ਨੂੰ ਕਦੇ ਡਿਲੀਟ ਜਾਂ ਡੀਐਕਟਿਵ ਨਹੀਂ ਕੀਤਾ ਜਾ ਸਕਦਾ ਹੈ।
04:59 ਹੁਣ, ਯੂਜਰ ਨੂੰ ਜ਼ਿਆਦਾ ਸੰਖਿਆ ਵਿੱਚ ਜੋੜਨਾ ਸਿੱਖਦੇ ਹਾਂ।
05:05 ਇਸ ਦੇ ਲਈ, ਸਾਨੂੰ ਕਿਸੇ ਵਿਸ਼ੇਸ਼ ਫਾਰਮੈਟ ਵਿੱਚ ਕੁਝ ਡਾਟੇ ਦੇ ਨਾਲ ਇੱਕ ਫਾਇਲ ਅਪਲੋਡ ਕਰਨੀ ਹੋਵੇਗੀ। ਸਵੀਕਾਰ ਕੀਤੀ ਫਾਇਲ ਟਾਈਪ CSV ਹੈ।
05:16 ਮੈਂ user-details-upoad.csv ਫਾਇਲ ਨੂੰ ਖੋਲਦਾ ਹਾਂ, ਜਿਸ ਨੂੰ ਮੈਂ ਪਹਿਲਾਂ ਹੀ ਪ੍ਰਦਰਸ਼ਨ ਦੇ ਲਈ ਬਣਾਇਆ ਹੈ।
05:25 ਮੈਂ LibreOffice Calc ਦੀ ਵਰਤੋਂ ਕਰ ਰਿਹਾ ਹਾਂ, ਜੋ LibreOffice Suite ਦਾ ਸਪ੍ਰੈਡਸ਼ੀਟ ਕੰਪੋਨੈਂਟ ਹੈ।
05:32 ਇਸ ਫਾਇਲ ਵਿੱਚ ਹੇਠ ਦਿੱਤੇ ਕਾਲਮਸ ਹਨ:

username

password

firstname

lastname

email

ਇਹ 5 ਫ਼ੀਲਡਸ ਲਾਜ਼ਮੀ ਫ਼ੀਲਡਸ ਹਨ।

05:47 ਇੱਥੇ ਕੁਝ ਹੋਰ ਫ਼ੀਲਡਸ ਹਨ, ਜੋ ਵਿਕਲਪਿਕ ਹਨ:

institution

department

phone1

address

course1

role1

05:58 ਧਿਆਨ ਦਿਓ ਕਿ field titles ਨੂੰ ਇਸ ਸਪ੍ਰੈਡਸ਼ੀਟ ਵਿੱਚ ਲਿਖਿਆ ਜਾਣਾ ਹੈ, ਯਾਨੀਕਿ ਲੋਅਰਕੇਸ ਵਿੱਚ।

ਨਹੀਂ ਤਾਂ ਅਪਡੇਟ ਕਰਦੇ ਸਮੇਂ ਐਰਰ ਆਵੇਗੀ।

06:11 ਜੇਕਰ ਸਾਡੇ ਕੋਲ ਸਿਰਫ ਇੱਕ course ਹੈ, ਜਿਸ ਵਿੱਚ user ਨੂੰ ਨਾਮਜ਼ਦ ਕਰਨਾ ਹੈ, ਅਸੀਂ fields title ਵਿੱਚ 1 ਜੋੜਾਂਗੇ।
06:19 ਜੇਕਰ ਤੁਸੀਂ users ਦੇ ਲਈ ਜ਼ਿਆਦਾ courses ਨਾਮਜ਼ਦ ਕਰਨਾ ਚਾਹੁੰਦੇ ਹੋ, ਤਾਂ course2, role2 ਆਦਿ ਦੇ ਨਾਲ ਅਤੇ ਕਾਲਮ ਜੋੜੋ।
06:29 ਕ੍ਰਿਪਾ ਕਰਕੇ ਧਿਆਨ ਦਿਓ: ਤੁਹਾਨੂੰ course1 ਫ਼ੀਲਡ ਵਿੱਚ Course short name ਅਤੇ role1 ਫ਼ੀਲਡ ਵਿੱਚ Role short name ਦਰਜ ਕਰਨਾ ਚਾਹੀਦਾ ਹੈ।
06:39 ਵਿਦਿਆਰਥੀ ਦੇ ਲਈ Role short name ਅਤੇ ਅਧਿਆਪਕ ਦੇ ਲਈ editingteacher ਹੈ।
06:47 ਸਾਡੇ ਕੋਲ ਇਸ CSV ਫਾਇਲ ਵਿੱਚ 3 ਯੂਜਰਸ ਹਨ।

System Admin2 ਯੂਜਰ ਜੋ ਪਹਿਲਾਂ ਹੀ ਮੈਨੂਅਲ ਰੂਪ ਵਿੱਚ ਬਣਾਇਆ ਜਾ ਚੁੱਕਾ ਹੈ। ਸਿਰਫ 5 ਲਾਜ਼ਮੀ ਫ਼ੀਲਡਸ ਵਾਲਾ ਇੱਕ ਯੂਜਰ ਇਹ ਦਿਖਾਉਣ ਦੇ ਲਈ ਕਿ ਹੋਰ ਫ਼ੀਲਡ ਵਿਕਲਪਿਕ ਹਨ ਅਤੇ ਇੱਕ ਯੂਜਰ ਸਾਰੇ ਵੇਰਵਿਆਂ ਦੇ ਨਾਲ।

07:08 ਇਹ CSV ਫਾਇਲ ਇਸ ਟਿਊਟੋਰਿਅਲ ਦੀ Code files ਸੈਕਸ਼ਨ ਵਿੱਚ ਉਪਲਬਧ ਹੈ। ਤੁਸੀਂ ਇਸ ਨੂੰ ਡਾਊਂਨਲੋਡ ਅਤੇ ਵਰਤੋਂ ਕਰ ਸਕਦੇ ਹੋ।
07:17 ਇਸ ਟਿਊਟੋਰਿਅਲ ਦੇ Additional Reading Material ਵਿੱਚ CSV ਫਾਇਲ ਦੇ ਬਾਰੇ ਵਿੱਚ ਜ਼ਿਆਦਾ ਜਾਣਕਾਰੀ ਹੈ ।
07:25 ਹੁਣ ਬਰਾਊਜਰ ਵਿੰਡੋ ‘ਤੇ ਵਾਪਸ ਜਾਓ।
07:29 Navigation block ਵਿੱਚ Site Administration ‘ਤੇ ਕਲਿਕ ਕਰੋ।
07:34 ਫਿਰ Users ਟੈਬ ‘ਤੇ ਕਲਿਕ ਕਰੋ। Accounts ਸੈਕਸ਼ਨ ਵਿੱਚ, Upload Users ‘ਤੇ ਕਲਿਕ ਕਰੋ।
07:43 Choose a file ਬਟਨ ‘ਤੇ ਕਲਿਕ ਕਰੋ। ਸਿਰਲੇਖ File picker ਦੇ ਨਾਲ ਇੱਕ ਪੌਪ-ਅੱਪ ਵਿੰਡੋ ਖੁੱਲਦੀ ਹੈ।
07:51 ਜੇਕਰ ਪੌਪ-ਅੱਪ ਵਿੰਡੋ ਪਹਿਲਾਂ ਤੋਂ ਹੀ ਉਸ ਲਿੰਕ ‘ਤੇ ਨਹੀਂ ਹੈ, ਤਾਂ ਖੱਬੇ ਮੀਨੂ ਵਿੱਚ Upload a file ਲਿੰਕ ‘ਤੇ ਕਲਿਕ ਕਰੋ।
07:59 Browse / Choose a file ਬਟਨ ‘ਤੇ ਕਲਿਕ ਕਰੋ, ਜੋ ਕਿ ਤੁਹਾਡੇ ਇੰਟਰਫੇਸ ‘ਤੇ ਪ੍ਰਦਰਸ਼ਿਤ ਹੈ । ਸੇਵ ਕੀਤੇ ਗਏ ਫੋਲਡਰ ਨੂੰ ਬਰਾਊਜ ਕਰੋ ਅਤੇ CSV ਫਾਇਲ ਚੁਣੋ।
08:11 ਅਸੀਂ ਹੋਰ ਸਾਰੇ ਫ਼ੀਲਡ ਨੂੰ ਡਿਫਾਲਟ ਰਹਿਣ ਦੇਵਾਂਗੇ।
08:15 ਪੇਜ਼ ਦੇ ਹੇਠਾਂ, Upload this file ਬਟਨ ‘ਤੇ ਕਲਿਕ ਕਰੋ।
08:21 ਸਮਾਨ ਸਕ੍ਰੀਨ ਰੀਫ੍ਰੈਸ਼ ਹੁੰਦੀ ਹੈ, ਜੋ ਹੁਣ ਟੈਕਸਟ ਫ਼ੀਲਡ ਵਿੱਚ ਲਿਖੇ ਗਏ ਫਾਇਲ ਦੇ ਨਾਮ ਦੇ ਨਾਲ ਆਉਂਦੀ ਹੈ।
08:27 ਸਭ ਤੋਂ ਹੇਠਾਂ ਸਥਿਤ ਬਟਨ ਹੁਣ Upload users ਵਿੱਚ ਬਦਲ ਜਾਂਦਾ ਹੈ। ਇਸ Upload users ਬਟਨ ‘ਤੇ ਕਲਿਕ ਕਰੋ।
08:35 ਅਗਲਾ ਪੇਜ਼ ਉਹਨਾਂ ਯੂਜਰਸ ਦਾ ਪ੍ਰਵਿਊ ਦਿਖਾਉਂਦਾ ਹੈ ਜਿਹਨਾਂ ਨੂੰ ਅਸੀਂ ਅਪਲੋਡ ਕਰ ਰਹੇ ਹਾਂ। ਤਸਦੀਕ ਕਰੋ ਕਿ ਵੈਲਿਊ ਸਹੀ ਹੈ। ਹੁਣ Settings ਸੈਕਸ਼ਨ ਚੈੱਕ ਕਰੋ।
08:48 Upload type ਡਰਾਪ –ਡਾਊਂਨ ਵਿੱਚ 4 ਓਪਸ਼ਨਸ ਹਨ।
08:53 ਮੌਜੂਦਾ ਯੂਜਰਸ ਦੇ ਰਿਕਾਰਡ ਨੂੰ ਅਪਡੇਟ ਕਰਨ ਦੇ ਲਈ ਇਹਨਾਂ 3 ਓਪਸ਼ਨਸ ਦੀ ਵਰਤੋਂ ਕੀਤੀ ਜਾ ਸਕਦੀ ਹੈ। ਅਸੀਂ Add new only, skip existing users ਚੁਣਾਂਗੇ।
09:05 ਇਸ ਦਾ ਅਰਥ ਹੈ ਕਿ ਜੇਕਰ ਕੋਈ username ਪਹਿਲਾਂ ਤੋਂ ਹੀ ਮੌਜੂਦ ਹੈ, ਤਾਂ ਇਸ ਨੂੰ ਜੋੜਿਆ ਨਹੀਂ ਜਾਵੇਗਾ।
09:11 New user password ਡਰਾਪ –ਡਾਊਂਨ ਵਿੱਚ, Field required in file ਚੁਣੋ।
09:17 Force password change ਵਿੱਚ, All ਚੁਣੋ। ਜਦੋਂ ਉਹ ਪਹਿਲੀ ਵਾਰ ਲਾਗਿਨ ਕਰਨਗੇ ਤਾਂ ਇਹ ਸਾਰੇ ਯੂਜਰਸ ਨੂੰ ਪਾਸਵਰਡ ਬਦਲਣ ਦੇ ਲਈ ਸੰਕੇਤ ਦੇਵੇਗਾ।
09:27 ਅਸੀਂ ਇਸ ਸੈਕਸ਼ਨ ਵਿੱਚ ਹੋਰ ਫ਼ੀਲਡਸ ਨੂੰ ਡਿਫਾਲਟ ਰਹਿਣ ਦੇਵਾਂਗੇ।
09:32 ਹੁਣ Default values ਸੈਕਸ਼ਨ ਨੂੰ ਦੇਖੋ।
09:36 Email display ਵਿੱਚ, Allow only other course members to see my email address ਚੁਣੋ।
09:44 ਤੁਸੀਂ ਡਿਫਾਲਟ ਫ਼ੀਲਡਸ ਇਨਪੁੱਟ ਕਰ ਸਕਦੇ ਹੋ, ਜੇਕਰ ਉਹ ਸਾਰੇ ਯੂਜਰਸ ਦੇ ਲਈ ਸਮਾਨ ਹਨ। ਇਹਨਾਂ ਫ਼ੀਲਡਸ ਦੀ ਵਰਤੋਂ ਸਾਰੇ ਅਪਲੋਡ ਕੀਤੇ ਗਏ ਯੂਜਰਸ ਦੇ ਲਈ ਕੀਤੀ ਜਾਵੇਗੀ।
09:55 ਮੈਂ City/Town ਵਿੱਚ Mumbai ਟਾਈਪ ਕਰਾਂਗਾ।
09:59 ਫਿਰ Show more…’ਤੇ ਕਲਿਕ ਕਰੋ । ਇੱਥੇ ਹੋਰ ਵੀ ਅਜਿਹੇ ਫ਼ੀਲਡਸ ਹਨ ਜਿਹਨਾਂ ਵਿੱਚ ਅਸੀਂ ਡਾਟਾ ਦਰਜ ਕਰ ਸਕਦੇ ਹਾਂ।
10:07 ਪਰ ਧਿਆਨ ਦਿਓ ਕਿ ਉਹਨਾਂ ਵਿੱਚੋਂ ਕੋਈ ਵੀ ਲਾਜ਼ਮੀ ਨਹੀਂ ਹੈ। ਇਸ ਲਈ ਮੈਂ ਇਹਨਾਂ ਨੂੰ ਹੁਣ ਦੇ ਲਈ ਖਾਲੀ ਰਹਿਣ ਦੇਵਾਂਗਾ।
10:15 ਪੇਜ਼ ਦੇ ਹੇਠਾਂ, Upload users ਬਟਨ ‘ਤੇ ਕਲਿਕ ਕਰੋ।
10:20 ਇੱਥੇ ਪ੍ਰਦਰਸ਼ਿਤ Upload users results ਟੇਬਲ ਦੇ ਸਟੇਟਸ ਕਾਲਮ ਨੂੰ ਦੇਖੋ।
10:27 1st ਯੂਜਰ ਦੇ ਲਈ, ਸਟੇਟਸ ਮੈਸੇਜ ਹੈ:

User not added - already registered.

10:35 ਇਹ ਯੂਜਰ ਪਹਿਲਾਂ ਤੋਂ ਹੀ ਸਿਸਟਮ ਵਿੱਚ ਮੌਜੂਦ ਹੈ, ਇਸ ਲਈ ਇਸ ਨੂੰ ਸਕਿਪ ਕੀਤਾ ਗਿਆ ਸੀ।
10:40 ਬਾਕੀਆਂ ਦੇ ਯੂਜਰਸ ਨੂੰ New users ਦੇ ਰੂਪ ਵਿੱਚ ਜੋੜਿਆ ਗਿਆ ਹੈ।
10:45 ਇੱਥੇ ਪ੍ਰਦਰਸ਼ਿਤ ਸਟੇਟਸ ਨੂੰ ਦੇਖੋ।
10:49 Weak passwords ਉਹ ਹੈ ਜੋ password ਨਿਯਮਾਂ ਦੀ ਪਾਲਣਾ ਨਹੀਂ ਕਰਦਾ ਹੈ ।
10:54 ਹਾਲਾਂਕਿ ਇਹ ਸਿਸਟਮ ਵਿੱਚ ਅਪਲੋਡ ਕੀਤੇ ਜਾਣਗੇ, ਪਰ ਇੱਕ ਚੰਗੇ passwords ਦਾ ਹੋਣਾ ਹਮੇਸ਼ਾ ਵਧੀਆ ਹੁੰਦਾ ਹੈ।
11:01 Continue ਬਟਨ ‘ਤੇ ਕਲਿਕ ਕਰੋ। ਸਾਡੇ ਦੁਆਰਾ ਬਣਾਏ ਗਏ ਸਾਰੇ ਯੂਜਰਸ ਦੇਖੋ।
11:08 Site Administration ‘ਤੇ ਕਲਿਕ ਕਰੋ । ਫਿਰ Users ਟੈਬ ‘ਤੇ ਕਲਿਕ ਕਰੋ । Accounts ਸੈਕਸ਼ਨ ਵਿੱਚ, Browse list of users ‘ਤੇ ਕਲਿਕ ਕਰੋ।
11:20 ਹੁਣ ਸਾਡੇ ਕੋਲ 4 ਯੂਜਰਸ ਹਨ।
11:23 ਇਸ ਦੇ ਨਾਲ ਅਸੀਂ ਇਸ ਟਿਊਟੋਰਿਅਲ ਦੇ ਅਖੀਰ ਵਿੱਚ ਪਹੁੰਚਦੇ ਹਾਂ । ਸੰਖੇਪ ਵਿੱਚ..
11:29 ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ:
user ਜੋੜਨਾ 
user’s profile ਐਡਿਟ ਕਰਨਾ 

ਜ਼ਿਆਦਾ ਸੰਖਿਆ ਵਿੱਚ users ਅਪਲੋਡ ਕਰਨਾ।

11:39 ਹੇਠ ਲਿਖੇ ਲਿੰਕ ‘ਤੇ ਮੌਜੂਦ ਵੀਡਿਓ, ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦੀ ਹੈ। ਕ੍ਰਿਪਾ ਕਰਕੇ ਇਸ ਨੂੰ ਡਾਊਂਨਲੋਡ ਕਰੋ ਅਤੇ ਵੇਖੋ।
11:47 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ ਵਰਕਸ਼ਾਪਸ ਚਲਾਉਂਦੀਆਂ ਹਨ। ਅਤੇ ਪ੍ਰਮਾਣ ਪੱਤਰ ਦਿੰਦੀਆਂ ਹਨ। ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ ਸਾਨੂੰ ਲਿਖੋ।
11:55 ਕ੍ਰਿਪਾ ਇਸ ਫੋਰਮ ਵਿੱਚ ਸਮੇਂ ਦੇ ਨਾਲ ਆਪਣੇ ਪ੍ਰਸ਼ਨਾਂ ਨੂੰ ਪੋਸਟ ਕਰੋ ।
12:00 ਸਪੋਕਨ ਟਿਊਟੋਰਿਅਲ ਪ੍ਰੋਜੈਕਟ NMEICT, MHRD, ਭਾਰਤ ਸਰਕਾਰ ਦੁਆਰਾ ਪ੍ਰਮਾਣਿਤ ਹੈ। ਇਸ ਮਿਸ਼ਨ ‘ਤੇ ਜ਼ਿਆਦਾ ਜਾਣਕਾਰੀ ਦਿਖਾਏ ਗਏ ਲਿੰਕ ‘ਤੇ ਉਪਲੱਬਧ ਹੈ।
12:11 ਮੈਂ ਨਵਦੀਪ ਤੁਹਾਡੇ ਤੋਂ ਇਜ਼ਾਜਤ ਲੈਂਦਾ ਹਾਂ।
12:15 ਸਾਡੇ ਨਾਲ ਜੁੜਣ ਦੇ ਲਈ ਧੰਨਵਾਦ।

Contributors and Content Editors

Navdeep.dav, PoojaMoolya