Moodle-Learning-Management-System/C2/User-Roles-in-Moodle/Punjabi
From Script | Spoken-Tutorial
Time | Narration |
00:01 | User Roles in Moodle'‘ਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ । |
00:06 | ਇਸ ਟਿਊਟੋਰਿਅਲ ਵਿੱਚ, ਅਸੀਂ ਸਿੱਖਾਂਗੇ ਕਿ user ਨੂੰ admin role ਅਸਾਈਨ ਕਿਵੇਂ ਕਰੀਏ, |
00:13 | teacher ਨੂੰ course ਅਸਾਈਨ ਕਿਵੇਂ ਕਰੀਏ ਅਤੇ student ਨੂੰ course ਵਿੱਚ ਇਨਰੋਲ ਕਿਵੇਂ ਕਰੀਏ। |
00:20 | ਇਹ ਟਿਊਟੋਰਿਅਲ 'Ubuntu Linux OS 16.04' |
00:28 | XAMPP 5.6.30 ਤੋਂ ਪ੍ਰਾਪਤ Apache, MariaDB ਅਤੇ PHP
Moodle 3.3 ਅਤੇ Firefox ਵੈੱਬ ਬਰਾਊਜਰ ਦੀ ਵਰਤੋਂ ਕਰਕੇ ਰਿਕਾਰਡ ਕੀਤਾ ਗਿਆ ਹੈ। |
00:42 | ਤੁਸੀਂ ਆਪਣੀ ਪਸੰਦ ਦੇ ਕਿਸੇ ਵੀ ਵੈੱਬ ਬਰਾਊਜਰ ਦੀ ਵਰਤੋਂ ਕਰ ਸਕਦੇ ਹੋ ।
ਹਾਲਾਂਕਿ, Internet Explorer ਦੀ ਵਰਤੋਂ ਨਾ ਕਰੋ, ਕਿਉਂਕਿ ਇਸਦੇ ਕਾਰਨ ਕੁੱਝ ਪ੍ਰਦਰਸ਼ਨ ਅਸੰਗਤਤਾਵਾਂ ਹੁੰਦੀਆਂ ਹਨ । |
00:54 | ਇਸ ਟਿਊਟੋਰਿਅਲ ਦੇ ਸਿਖਿਆਰਥੀਆਂ ਦੇ ਕੋਲ ਆਪਣੀ 'Moodle' ਵੈੱਬਸਾਈਟ ‘ਤੇ ਬਣਾਏ ਗਏ ਕੁਝ courses ਹੋਣੇ ਚਾਹੀਦੇ ਹਨ। |
01:01 | ਜੇਕਰ ਨਹੀਂ ਤਾਂ ਕ੍ਰਿਪਾ ਕਰਕੇ ਇਸ ਵੈੱਬਸਾਈਟ ‘ਤੇ ਪਿਛਲਾ “Moodle” ਟਿਊਟੋਰਿਅਲ ਦੇਖੋ । |
01:08 | ਬਰਾਊਜਰ ‘ਤੇ ਜਾਓ ਅਤੇ ਆਪਣੇ 'admin username ' ਅਤੇ password ਦੀ ਵਰਤੋਂ ਕਰਕੇ ਆਪਣੀ 'Moodle' ਵੈੱਬਸਾਈਟ ‘ਤੇ ਲਾਗਿਨ ਕਰੋ। |
01:16 | ਹੁਣ ਅਸੀਂ admin dashboard ਵਿੱਚ ਹਾਂ। |
01:19 | Course and Category Management ਪੇਜ਼ ‘ਤੇ ਜਾਓ। |
01:24 | ਯਕੀਨੀ ਬਣਾਓ, ਕਿ ਇਹ ਕੋਰਸ ਤੁਹਾਡੇ Moodle interface ‘ਤੇ ਹੈ। ਜੇਕਰ ਨਹੀਂ, ਤਾਂ ਉਹਨਾਂ ਨੂੰ ਬਣਾਉਣ ਦੇ ਲਈ ਟਿਊਟੋਰਿਅਲ ਨੂੰ ਰੋਕੋ ਅਤੇ ਫਿਰ ਤੋਂ ਸ਼ੁਰੂ ਕਰੋ। |
01:34 | ਆਪਣੇ ਦੁਆਰਾ ਬਣਾਏ ਗਏ ਸਾਰੇ 'users' ਦੇਖੋ। |
01:38 | Site Administration ‘ਤੇ ਕਲਿਕ ਕਰੋ। |
01:41 | ਫਿਰ Users ਟੈਬ ‘ਤੇ ਕਲਿਕ ਕਰੋ। |
01:44 | Accounts ਸੈਕਸ਼ਨ ਵਿੱਚ, Browse list of users ‘ਤੇ ਕਲਿਕ ਕਰੋ। |
01:50 | ਹੁਣ ਸਾਡੇ ਕੋਲ 4 'users' ਹਨ। |
01:53 | ਹੁਣ user Priya Sinha ‘ਤੇ ਕਲਿਕ ਕਰੋ ਅਤੇ ਉਸ ਦੀ profile ਨੂੰ ਐਡਿਟ ਕਰੋ। |
01:59 | ਇਸ ਲਈ:, User details ਸੈਕਸ਼ਨ ਵਿੱਚ Edit Profile link ‘ਤੇ ਕਲਿਕ ਕਰੋ। |
02:04 | ਹੇਠਾਂ ਸਕਰੋਲ ਕਰੋ ਅਤੇ Optional ਸੈਕਸ਼ਨ ‘ਤੇ ਜਾਓ। ਇਸ ਦੇ ਵਿਸਥਾਰ ਦੇ ਲਈ ਇਸ ‘ਤੇ ਕਲਿਕ ਕਰੋ। |
02:11 | ਧਿਆਨ ਦਿਓ ਕਿ ਫ਼ੀਲਡ Institution, Department, Phone ਅਤੇ Address ਮੌਜੂਦ ਹਨ। ਇਹ ਉਹ ਹਨ ਜਿਹਨਾਂ ਨੂੰ ਅਸੀਂ CSV file ਵਿੱਚ ਦਰਜ ਕੀਤਾ ਹੈ । |
02:23 | Users ਸੂਚੀ ‘ਤੇ ਫਿਰ ਤੋਂ ਵਾਪਸ ਜਾਓ।
ਅਜਿਹਾ ਕਰਨ ਦੇ ਲਈ Site Administration -> Users -> Browse list of users ‘ਤੇ ਕਲਿਕ ਕਰੋ। |
02:33 | ਹੁਣ ਇਸ ਯੂਜ਼ਰ System Admin2 ਨੂੰ administrator role ਅਸਾਈਨ ਕਰੋ। |
02:39 | ਖੱਬੇ ਮੀਨੂ ‘ਤੇ, Site Administration ਅਤੇ ਫਿਰ Users ਟੈਬ ‘ਤੇ ਕਲਿਕ ਕਰੋ । |
02:46 | Permissions ਸੈਕਸ਼ਨ ਦੇ ਲਈ ਹੇਠਾਂ ਸਕਰੋਲ ਕਰੋ ਅਤੇ Site Administrators ‘ਤੇ ਕਲਿਕ ਕਰੋ। |
02:52 | ਇੱਥੇ users ਦੇ 2 ਸੈੱਟ ਹਨ। ਪਹਿਲੇ ਸੈੱਟ ਵਿੱਚ ਮੌਜੂਦਾ site administrators ਦੇ ਨਾਮ ਹਨ ਅਤੇ ਦੂਸਰੇ ਸੈੱਟ ਵਿੱਚ ਹੋਰ ਸਾਰੇ users ਦੀ ਸੂਚੀ ਹੈ। |
03:05 | ਦੋ ਸੂਚੀਆਂ ਦੇ ਵਿਚਕਾਰ ਵੱਖ –ਵੱਖ ਕੰਮ ਕਰਨ ਦੇ ਲਈ ਬਟਨ ਹੈ। |
03:11 | Users box ਤੋਂ, System Admin2 user ‘ਤੇ ਕਲਿਕ ਕਰੋ। |
03:17 | ਜੇਕਰ ਬਹੁਤ ਜ਼ਿਆਦਾ ਯੂਜ਼ਰਸ ਹਨ, ਤਾਂ ਸਰਚ ਕਰਨ ਦੇ ਲਈ Users ਬਾਕਸ ਦੇ ਹੇਠਾਂ Search box ਦੀ ਵਰਤੋਂ ਕਰੋ। ਅਤੇ ਫਿਰ Add ਬਟਨ ‘ਤੇ ਕਲਿਕ ਕਰੋ। |
03:26 | Confirm ਬਾਕਸ ਵਿੱਚ, Continue ਬਟਨ ‘ਤੇ ਕਲਿਕ ਕਰੋ। |
03:30 | ਇੱਥੇ ਸਾਰੇ 2 admin users ਹਨ। ਸਾਡੇ ਕੋਲ ਅਸੀਂ ਜਿੰਨੇ ਚਾਹੀਏ ਉਨੇ admin users ਹੋ ਸਕਦੇ ਹਨ। |
03:38 | ਹਾਲਾਂਕਿ, ਸਿਰਫ ਇੱਕ Main administrator ਹੋ ਸਕਦਾ ਹੈ। Main administrator ਨੂੰ ਸਿਸਟਮ ਤੋਂ ਕਦੇ ਵੀ ਡਿਲੀਟ ਨਹੀਂ ਕੀਤਾ ਜਾ ਸਕਦਾ ਹੈ। |
03:48 | ਹੁਣ ਅਸੀਂ Calculus course ਦੇ ਲਈ teacher ਦੇ ਰੂਪ ਵਿੱਚ Rebecca Raymond ਅਸਾਈਨ ਕਰਦੇ ਹਾਂ। |
03:55 | ਅਜਿਹਾ ਕਰਨ ਦੇ ਲਈ, Course and category management ਪੇਜ਼ ‘ਤੇ ਜਾਓ, ਜਿਵੇਂ ਕਿ ਇੱਥੇ ਦਿਖਾਇਆ ਗਿਆ ਹੈ। |
04:02 | ਇਸ ਦੇ ਅਧੀਨ courses ਦੇਖਣ ਦੇ ਲਈ 1st Year Maths subcategory ‘ਤੇ ਕਲਿਕ ਕਰੋ। |
04:09 | Calculus ਕੋਰਸ ‘ਤੇ ਕਲਿਕ ਕਰੋ। ਕੋਰਸ ਦੇ ਵੇਰਵਿਆਂ ਨੂੰ ਦੇਖਣ ਦੇ ਲਈ ਹੇਠਾਂ ਸਕਰੋਲ ਕਰੋ। Enrolled Users ‘ਤੇ ਕਲਿਕ ਕਰੋ। |
04:19 | ਅਸੀਂ ਦੇਖ ਸਕਦੇ ਹਾਂ ਕਿ ਯੂਜ਼ਰ Priya Sinha ਇਸ ਕੋਰਸ ਦੇ ਲਈ ਨਾਮਜ਼ਦ (ਇਨਰੋਲਡ) ਹੈ। |
04:25 | ਅਸੀਂ ਇਸ ਨੂੰ upload user CSV ਦੇ ਰਾਹੀਂ ਕੀਤਾ ਹੈ। |
04:29 | Moodle ਵਿੱਚ, teacher ਸਮੇਤ ਸਾਰਿਆਂ ਨੂੰ ਇਸ ਕੋਰਸ ਵਿੱਚ ਨਾਮਜ਼ਦ ਕਰਨ ਦੀ ਲੋੜ ਹੈ। |
04:35 | ਉਹਨਾਂ ਨੂੰ ਸੌਂਪਿਆ ਜਾਣ ਵਾਲਾ ਨਵਾਂ role, ਕੋਰਸ ਵਿੱਚ ਉਹਨਾਂ ਦੇ ਮੌਜੂਦਾ role ‘ਤੇ ਨਿਰਭਰ ਕਰਦਾ ਹੈ। |
04:41 | ਉੱਪਰ ਸੱਜੇ ਪਾਸੇ ਜਾਂ ਹੇਠਾਂ ਸੱਜੇ ਵੱਲ Enrol users ਬਟਨ ‘ਤੇ ਕਲਿਕ ਕਰੋ। |
04:48 | ਪੌਪ –ਅੱਪ ਵਿੰਡੋ ਖੁੱਲਦੀ ਹੈ। |
04:51 | ਇਸ ਵਿੱਚ Assign roles ਦੇ ਲਈ ਡਰਾਪ –ਡਾਊਂਨ ਹੈ, Enrolment ਓਪਸ਼ਨ ਦੇ ਲਈ ਫ਼ੀਲਡਸ ਹਨ ਅਤੇ Search ਬਟਨ ਹੈ। |
05:00 | ਅਸੀਂ ਉਹਨਾਂ ਸਾਰੇ ਯੂਜ਼ਰਸ ਦੀ ਸੂਚੀ ਦੇਖ ਸਕਦੇ ਹਾਂ ਜਿਹਨਾਂ ਨੂੰ ਵਰਤਮਾਨ ਵਿੱਚ ਇਹ ਕੋਰਸ ਅਸਾਈਨ ਨਹੀਂ ਕੀਤਾ ਗਿਆ ਹੈ। |
05:06 | Assign roles ਡਰਾਪ –ਡਾਊਂਨ ਵਿੱਚ, Teacher ਚੁਣੋ। |
05:11 | ਫਿਰ Rebecca Raymond ਦੇ ਅੱਗੇ Enrol ਬਟਨ ‘ਤੇ ਕਲਿਕ ਕਰੋ। |
05:16 | ਅਖੀਰ ਵਿੱਚ, ਪੇਜ਼ ਦੇ ਹੇਠਾਂ Finish Enrolling users ਬਟਨ ‘ਤੇ ਕਲਿਕ ਕਰੋ। |
05:24 | Students ਨੂੰ ਇਸੇ ਤਰੀਕੇ ਨਾਲ ਹੀ ਇਸ ਕੋਰਸ ਦੇ ਲਈ ਅਸਾਈਨ ਕੀਤਾ ਜਾ ਸਕਦਾ ਹੈ। |
05:28 | ਉਸ ਦੇ Teacher role ਤੋਂ Rebecca Raymond ਨੂੰ ਅਣ -ਅਸਾਈਨ ਕਰਨ ਦੇ ਲਈ, Roles column ਵਿੱਚ Trash ਆਇਕਨ ‘ਤੇ ਕਲਿਕ ਕਰੋ। |
05:36 | Confirm Role Change ਪੌਪ –ਅੱਪ ਬਾਕਸ ਵਿੱਚ, Remove ਬਟਨ ‘ਤੇ ਕਲਿਕ ਕਰੋ। |
05:42 | ਇੱਥੇ ਪਹਿਲਾਂ ਤੋਂ ਹੀ ਨਾਮਜ਼ਦ ਯੂਜ਼ਰਸ ਨੂੰ role ਅਸਾਈਨ ਕਰਨ ਦੇ ਲਈ Assign role ਆਇਕਨ ਦੀ ਵਰਤੋਂ ਕੀਤੀ ਜਾ ਸਕਦੀ ਹੈ। |
05:50 | ਸਾਰੇ role ਨਾਮਾਂ ਦੇ ਨਾਲ ਇੱਕ ਛੋਟੀ ਜਿਹੀ ਪੌਪ –ਅੱਪ ਵਿੰਡੋ ਖੋਲਣ ਦੇ ਲਈ ਉਸ ‘ਤੇ ਕਲਿਕ ਕਰੋ। |
05:56 | Rebecca Raymond ਨੂੰ teacher role ਅਸਾਈਨ ਕਰਨ ਦੇ ਲਈ Teacher ‘ਤੇ ਕਲਿਕ ਕਰੋ। ਬਾਕਸ ਆਪਣੇ ਆਪ ਬੰਦ ਹੋ ਜਾਂਦਾ ਹੈ। |
06:04 | ਸੱਜੇ ਪਾਸੇ ਵੱਲ ਸਥਿਤ trash ਆਇਕਨ ‘ਤੇ ਕਲਿਕ ਕਰਕੇ ਯੂਜ਼ਰਸ ਦੀ ਕੋਰਸ ਤੋਂ ਨਾਮਜ਼ਦਗੀ ਵਾਪਸ ਲੈ ਸਕਦੇ ਹਾਂ। |
06:11 | ਸੱਜੇ ਪਾਸੇ ਵੱਲ gear ਆਇਕਨ, user enrolment ਵੇਰਵਿਆਂ ਨੂੰ ਐਡਿਟ ਕਰਨ ਦੇ ਲਈ ਹੈ। ਇਸ ‘ਤੇ ਕਲਿਕ ਕਰੋ। |
06:20 | ਇੱਥੇ ਯੂਜ਼ਰ ਨੂੰ ਮੁਅੱਤਲ ਕਰਨ ਅਤੇ enrolment start ਅਤੇ end dates ਨੂੰ ਬਦਲਣ ਦਾ ਵਿਕਲਪ ਹੈ। |
06:28 | Enrolment ਪੇਜ਼ ‘ਤੇ ਵਾਪਸ ਜਾਣ ਦੇ ਲਈ Cancel ਬਟਨ ‘ਤੇ ਕਲਿਕ ਕਰੋ। |
06:33 | ਇਸ ਦੇ ਨਾਲ ਅਸੀਂ ਇਸ ਟਿਊਟੋਰਿਅਲ ਦੇ ਅਖੀਰ ਵਿੱਚ ਪਹੁੰਚਦੇ ਹਾਂ । ਸੰਖੇਪ ਵਿੱਚ.. |
06:39 | ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ: user को admin role ਅਸਾਈਨ ਕਰਨਾ। course ਦੇ ਲਈ teacher ਅਸਾਈਨ ਕਰਨਾ ਅਤੇ ਕੋਰਸ ਵਿੱਚ student ਨਾਮਜ਼ਦ ਕਰਨਾ। |
06:52 | ਨਿਰਧਾਰਤ ਕੰਮ ਦੇ ਰੂਪ ਵਿੱਚ
Linear Algebra course ਦੇ ਲਈ teacher ਦੇ ਰੂਪ ਵਿੱਚ Rebecca Raymond ਅਸਾਈਨ ਕਰੋ। |
07:00 | Linear Algebra course ਦੇ ਲਈ student ਦੇ ਰੂਪ ਵਿੱਚ Priya Sinha ਅਸਾਈਨ ਕਰੋ। |
07:06 | ਹੇਠ ਲਿਖੇ ਲਿੰਕ ‘ਤੇ ਮੌਜੂਦ ਵੀਡਿਓ, ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦੀ ਹੈ। ਕ੍ਰਿਪਾ ਕਰਕੇ ਇਸ ਨੂੰ ਡਾਊਂਨਲੋਡ ਕਰੋ ਅਤੇ ਵੇਖੋ। |
07:14 | ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ ਵਰਕਸ਼ਾਪਸ ਚਲਾਉਂਦੀਆਂ ਹਨ। ਅਤੇ ਪ੍ਰਮਾਣ ਪੱਤਰ ਦਿੰਦੀਆਂ ਹਨ। ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ ਸਾਨੂੰ ਲਿਖੋ। |
07:22 | ਕ੍ਰਿਪਾ ਇਸ ਫੋਰਮ ਵਿੱਚ ਸਮੇਂ ਦੇ ਨਾਲ ਆਪਣੇ ਪ੍ਰਸ਼ਨਾਂ ਨੂੰ ਪੋਸਟ ਕਰੋ । |
07:26 | ਸਪੋਕਨ ਟਿਊਟੋਰਿਅਲ ਪ੍ਰੋਜੈਕਟ NMEICT, MHRD, ਭਾਰਤ ਸਰਕਾਰ ਦੁਆਰਾ ਪ੍ਰਮਾਣਿਤ ਹੈ। ਇਸ ਮਿਸ਼ਨ ‘ਤੇ ਜ਼ਿਆਦਾ ਜਾਣਕਾਰੀ ਦਿਖਾਏ ਗਏ ਲਿੰਕ ‘ਤੇ ਉਪਲੱਬਧ ਹੈ। |
07:38 | ਮੈਂ ਨਵਦੀਪ ਤੁਹਾਡੇ ਤੋਂ ਇਜ਼ਾਜਤ ਲੈਂਦਾ ਹਾਂ। ਸਾਡੇ ਨਾਲ ਜੁੜਣ ਦੇ ਲਈ ਧੰਨਵਾਦ। |