Moodle-Learning-Management-System/C2/Teachers-Dashboard-in-Moodle/Punjabi

From Script | Spoken-Tutorial
Jump to: navigation, search
Time Narration
00:01 Teacher’s dashboard in Moodle. ‘ਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ ।
00:07 ਇਸ ਟਿਊਟੋਰਿਅਲ ਵਿੱਚ, ਅਸੀਂ ਇੱਕ ਵਿਸ਼ੇਸ਼ Moodle course overview ਦੇ ਬਾਰੇ ਵਿੱਚ ਸਿੱਖਾਂਗੇ।
00:14 ਉਸ ਦੇ ਬਾਅਦ ਅਸੀਂ teachers dashboard, profile ਐਡਿਟ ਕਰਨੀ ਅਤੇ preferences ਐਡਿਟ ਕਰਨਾ ਸਿੱਖਾਂਗੇ।
00:25 ਅਖੀਰ ਵਿੱਚ, ਅਸੀਂ Moodle ‘ਤੇ ਆਪਣੇ ਕੋਰਸ ਨਾਲ ਸੰਬੰਧਿਤ ਕੁਝ ਸ਼ੁਰੂਆਤੀ ਵੇਰਵਾ ਜੋੜਨਾ ਸਿੱਖਾਂਗੇ।
00:33 ਇਹ ਟਿਊਟੋਰਿਅਲ

Ubuntu Linux OS 16.04 XAMPP 5.6.30 ਤੋਂ ਪ੍ਰਾਪਤ Apache, MariaDB ਅਤੇ PHP'

Moodle 3.3 ਅਤੇ ਅਤੇ Firefox ਵੈੱਬ ਬਰਾਊਜਰ ਦੀ ਵਰਤੋਂ ਕਰਕੇ ਰਿਕਾਰਡ ਕੀਤਾ ਗਿਆ ਹੈ। ਤੁਸੀਂ ਆਪਣੀ ਪਸੰਦ ਦੇ ਕਿਸੇ ਵੀ ਵੈੱਬ ਬਰਾਊਜਰ ਦੀ ਵਰਤੋਂ ਕਰ ਸਕਦੇ ਹੋ ।

00:59 ਹਾਲਾਂਕਿ, Internet Explorer ਦੀ ਵਰਤੋਂ ਨਾ ਕਰੋ, ਕਿਉਂਕਿ ਇਸਦੇ ਕਾਰਨ ਕੁੱਝ ਪ੍ਰਦਰਸ਼ਨ ਅਸੰਗਤਤਾਵਾਂ ਹੁੰਦੀਆਂ ਹਨ ।
01:07 ਇਸ ਟਿਊਟੋਰਿਅਲ ਦੇ ਅਨੁਸਾਰ ਤੁਹਾਡੇ site administrator ਨੇ ਇੱਕ Moodle ਵੈੱਬਸਾਈਟ ਸੈੱਟਅਪ ਕੀਤੀ ਹੈ ਅਤੇ ਤੁਹਾਨੂੰ ਇੱਕ ਨਵਾਂ, ਖਾਲੀ ਕੋਰਸ ਅਸਾਈਨ ਕੀਤਾ ਹੈ ਜਿੱਥੇ ਤੁਹਾਡੇ ਕੋਲ teacher privileges ਹੈ। ਮੇਰੇ system administrator ਨੇ ਪਹਿਲਾਂ ਹੀ ਹੇਠ ਦਿੱਤੇ ਨੂੰ ਕਰ ਦਿੱਤਾ ਹੈ।
01:26 ਕ੍ਰਿਪਾ ਕਰਕੇ ਧਿਆਨ ਦਿਓ, Teacher role Calculus ਕੋਰਸ ਦੇ ਲਈ ਯੂਜ਼ਰ Rebecca Raymond ਨੂੰ ਅਸਾਈਨ ਕੀਤਾ ਗਿਆ ਹੈ।
01:34 ਇਸ ਵੈੱਬਸਾਈਟ ‘ਤੇ 'Moodle' ਟਿਊਟੋਰਿਅਲ ਨੂੰ ਹਵਾਲਾ ਦੇਣ ਦੇ ਲਈ ਆਪਣੇ site administrator ਤੋਂ ਪੁੱਛੋ।
01:41 ਅਤੇ ਤੁਹਾਡੇ ਲਈ ਇੱਕ ਯੂਜ਼ਰ ਬਣਾਵੇ, ਜਿਸ ਦੇ ਕੋਲ ਘੱਟ ਤੋਂ ਘੱਟ ਇੱਕ ਕੋਰਸ ਦੇ ਲਈ teacher privileges ਹੋਵੇ।
01:48 Moodle ਸਭ ਤੋਂ ਜ਼ਿਆਦਾ ਲਚਕਦਾਰ, ਰਚਨਾਤਮਕ ਅਤੇ ਸਿਖਾਉਣ ਵਿੱਚ ਅਤੇ ਆਸਾਨੀ ਨਾਲ ਸਿੱਖਣ ਦੀ ਪ੍ਰਣਾਲੀ ਵਿੱਚੋਂ ਇੱਕ ਹੈ।
01:56 ਆਮ ਤੌਰ ‘ਤੇ Moodle ਦੀ ਵਰਤੋਂ ਅਧਿਆਪਕਾਂ ਦੁਆਰਾ ਕੀਤੀ ਜਾ ਸਕਦੀ ਹੈ -

ਉਹਨਾਂ ਦੇ ਸਿਖਲਾਈ ਰੀਸੋਰਸ ਅੱਪਲੋਡ ਕਰਨ ਦੇ ਲਈ। ਉਹਨਾਂ ਦੇ ਸੰਗ੍ਰਹਿ ਮਲਟੀਮੀਡਿਆ ਈ –ਰੀਸੋਰਸਸ ਜਿਵੇਂ ਕਿ ਫਾਈਲਸ, ਵੀਡਿਓ ਆਦਿ ਨੂੰ ਪ੍ਰਬੰਧ ਕਰਨ ਦੇ ਲਈ।

02:12 ਵੈੱਬ ਰੀਸੋਰਸ ਨੂੰ ਸਾਂਝਾ ਕਰਨ ਅਤੇ ਵਿੱਦਿਅਕ ਰੀਸੋਰਸ ਨੂੰ ਖੋਲਣ ਦੇ ਲਈ।

YouTube / Vimeo ਵੀਡਿਓ ਏਮਬੈਡ ਕਰਨ ਦੇ ਲਈ।

02:22 quizzes ਅਤੇ assignments ਦਾ ਪ੍ਰਬੰਧ ਕਰਨਾ।

ਸਹਿਯੋਗੀ ਸਮੱਗਰੀ ਜਿਵੇਂ ਕਿ Wiki, Glossary ਆਦਿ ਦੀ ਵਰਤੋਂ ਨੂੰ ਬੜਾਵਾ ਦੇਣਾ।

02:34 ਇਸ ਲਈ: ਕਾਰਜਸ਼ੀਲ ਅਤੇ ਅਸਿੰਕਰੋਨੈਸ ਰੂਪ ਵਿੱਚ ਵਿਦਿਆਰਥੀਆਂ ਦੇ ਨਾਲ ਗੱਲਬਾਤ ਅਤੇ ਸੰਵਾਦ ਕਰਨਾ ਅਤੇ ਵਿਦਿਆਰਥੀਆਂ ਦੀ ਸਿੱਖਣ ਦੀ ਪ੍ਰਗਤੀ ਨੂੰ ਟ੍ਰੈਕ ਕਰਨਾ।
02:44 ਮੇਰੇ ਕੋਲ ਮੇਰੇ Calculus course ਦਾ course overview ਹੈ।
02:50 ਮੇਰੇ ਕੋਲ topics ਹਨ, ਜਿਹਨਾਂ ਨੂੰ ਕਵਰ ਕੀਤਾ ਜਾਵੇਗਾ

ਹਰ ਹਫ਼ਤੇ lectures ਦੀ ਸੰਖਿਆ ਕੋਰਸ ਦੇ ਲਈ assignments ਦੀ ਕੁੱਲ ਸੰਖਿਆ

03:01 quizzes ਦੀ ਕੁੱਲ ਸੰਖਿਆ (ਹਫਤਾਵਾਰੀ ਜਾਂ ਪੰਦਰਵਾੜੇ)

end of course exams ਦੀ ਕੁੱਲ ਸੰਖਿਆ Marks distribution (ਮਾਰਕ ਵੰਡ) Course materials (ਕੋਰਸ ਸਮੱਗਰੀ) Book references (ਪੁਸਤਕ ਹਵਾਲਾ)

03:18 ਮੈਨੂੰ ਆਪਣਾ ਕੋਰਸ ਤਿਆਰ ਕਰਨਾ ਹੈ ਅਤੇ ਸਾਰੀਆਂ ਸਮੱਗਰੀਆਂ ਨੂੰ Moodle ਦੇ ਅਨੁਸਾਰ ਅੱਪਲੋਡ ਕਰਨਾ ਹੈ।
03:25 ਬਰਾਊਜਰ ‘ਤੇ ਜਾਓ ਅਤੇ Moodle site ਖੋਲੋ।
03:30 ਹੈਡਰ ਅਤੇ ਉਪਲਬਧ ਕੋਰਸ ਦੇ ਨਾਲ ਇੱਕ ਪੇਜ਼ ਪ੍ਰਦਰਸ਼ਿਤ ਹੋਵੇਗਾ।
03:35 ਵਿੰਡੋ ਦੇ ਉੱਪਰ ਸੱਜੇ ਕੋਨੇ ‘ਤੇ Login ਲਿੰਕ ‘ਤੇ ਕਲਿਕ ਕਰੋ।
03:40 ਮੈਂ teacher Rebecca Raymond ਦੇ ਰੂਪ ਵਿੱਚ ਲਾਗਿਨ ਕਰਾਂਗਾ।
03:44 ਅਸੀਂ ਇੱਕ ਅਜਿਹੇ ਪੇਜ਼ ‘ਤੇ ਹਾਂ, ਜੋ ਸਾਨੂੰ ਆਪਣਾ ਪਾਸਵਰਡ ਬਦਲਣ ਦੇ ਲਈ ਸੰਕੇਤ ਦਿੰਦਾ ਹੈ। ਇਹ ਇਸ ਲਈ ਕਿਉਂਕਿ Force password change ਓਪਸ਼ਨ ਨੂੰ ਪਹਿਲਾਂ admin ਦੁਆਰਾ ਐਕਟਿਵ ਕੀਤਾ ਗਿਆ ਸੀ।
03:57 ਮੌਜੂਦਾ ਪਾਸਵਰਡ ਟਾਈਪ ਕਰੋ ਅਤੇ ਉਸ ਦੇ ਬਾਅਦ ਨਵਾਂ ਪਾਸਵਰਡ ਟਾਈਪ ਕਰੋ। ਮੈਂ Spokentutorial12 # ਟਾਈਪ ਕਰਾਂਗਾ।
04:07 ਨਵੇਂ ਪਾਸਵਰਡ ਨੂੰ ਫਿਰ ਤੋਂ ਟਾਈਪ ਕਰੋ ਅਤੇ ਫਿਰ ਹੇਠਾਂ Save changes ਬਟਨ ‘ਤੇ ਕਲਿਕ ਕਰੋ।
04:15 ਇੱਕ ਸਫ਼ਲ ਸੰਦੇਸ਼ ਇਹ ਜਾਂਚ ਕਰਦਾ ਹੈ ਕਿ ਪਾਸਵਰਡ ਬਦਲ ਗਿਆ ਹੈ। Continue ਬਟਨ ‘ਤੇ ਕਲਿਕ ਕਰੋ।
04:24 ਹੁਣ ਅਸੀਂ ਜਿਸ ਪੇਜ਼ ‘ਤੇ ਹਾਂ, ਉਸ ਨੂੰ dashboard ਕਹਿੰਦੇ ਹਨ।
04:29 ਸਾਡਾ dashboard, 3 ਕਾਲਮਸ ਵਿੱਚ ਵੰਡਿਆ ਹੋਇਆ ਹੈ।
04:34 ਖੱਬੇ ਪਾਸੇ ਵੱਲ ਇੱਕ Navigation ਮੀਨੂ ਹੈ। ਵਿਚਕਾਰ ਹੀ 'Timeline' ਅਤੇ 'Courses' ਟੈਬਸ ਦੇ ਨਾਲ ਮੁੱਖ Course overview ਭਾਗ ਹੈ।
04:47 ਸੱਜੇ ਪਾਸੇ ਵੱਲ Blocks column ਹੈ।
04:51 Courses tab ਉਹਨਾਂ ਕੋਰਸੇਸ ਨੂੰ ਸੂਚੀਬੱਧ ਕਰਦਾ ਹੈ, ਜਿਹਨਾਂ ਵਿੱਚ ਤੁਸੀਂ ਨਾਮਜ਼ਦ ਹੋ। Course overview ਭਾਗ ਵਿੱਚ Courses ਟੈਬ ‘ਤੇ ਕਲਿਕ ਕਰੋ।
05:02 In Progress ਟੈਬ ਵਿੱਚ, ਅਸੀਂ ਇੱਥੇ 2 courses ਦੇਖਦੇ ਹਾਂ: Calculus ਅਤੇ Linear Algebra ਇਹਨਾਂ ਕੋਰਸੇਸ ਨੂੰ admin ਦੁਆਰਾ teacher Rebecca Raymond ਨੂੰ ਅਸਾਈਨ ਕੀਤਾ ਗਿਆ ਹੈ।
05:17 ਉਹਨਾਂ ਨੂੰ ਅਸਾਈਨ ਕੀਤੇ ਗਏ ਭਵਿੱਖ ਦੇ ਕੋਰਸੇਸ, Future ਟੈਬ ਵਿੱਚ ਦਿਖਾਈ ਦੇਣਗੇ। ਇਸ ਤਰ੍ਹਾਂ ਨਾਲ, ਉਸ ਦਾ ਕੋਈ ਵੀ ਕੋਰਸ ਜੋ ਖਤਮ ਹੋ ਚੁੱਕਿਆ ਹੈ, Past ਟੈਬ ਵਿੱਚ ਦੇਖਿਆ ਜਾਵੇਗਾ ।
05:30 ਹੁਣ ਅਸੀਂ ਪੇਜ਼ ਦੇ header ਨੂੰ ਦੇਖਦੇ ਹਾਂ। ਉੱਪਰ ਖੱਬੇ ਕੋਨੇ ‘ਤੇ, ਅਸੀਂ Navigation Drawer ਜਾਂ Navigation menu ਦੇਖ ਸਕਦੇ ਹਾਂ।
05:41 ਇਹ Calendar, Private Files ਅਤੇ My courses ਲਿੰਕ ਨੂੰ ਐਕਸੈਸ ਦਿੰਦਾ ਹੈ ।
05:48 ਇਹ toggle menu ਹੈ। ਜਿਸ ਦਾ ਅਰਥ ਹੈ ਕਿ status ਨੂੰ open ਤੋਂ close ਵਿੱਚ ਬਦਲਦਾ ਹੈ ਅਤੇ ਕਲਿਕ ਕਰਨ ‘ਤੇ ਇਸ ਦੇ ਉਲਟ ਹੋ ਜਾਂਦਾ ਹੈ।
05:58 ਉੱਪਰ ਸੱਜੇ ਪਾਸੇ ਵੱਲ, notifications ਅਤੇ messages ਦੇ ਲਈ ਕਵਿਕ ਐਕਸੈਸ ਆਇਕਨਸ ਹਨ।
06:06 ਉੱਪਰ ਸੱਜੇ ਪਾਸੇ ਵੱਲ ਮੌਜੂਦ profile picture ‘ਤੇ ਕਲਿਕ ਕਰਨ ਨਾਲ, ਅਸੀਂ user menu ਨੂੰ ਐਕਸੈਸ ਕਰ ਸਕਾਂਗੇ। ਇਸ ਨੂੰ quick access user menu ਵੀ ਕਿਹਾ ਜਾਂਦਾ ਹੈ।
06:18 ਇਸ ‘ਤੇ ਕਲਿਕ ਕਰੋ। ਇਹ ਸਾਰੇ menu items toggle menus ਹਨ, ਜੋ ਖੱਬੇ ਪਾਸੇ ਵਾਲੇ ਦੇ ਸਮਾਨ ਹਨ।
06:28 Profile ਓਪਸ਼ਨ ‘ਤੇ ਕਲਿਕ ਕਰੋ। Moodle ਵਿੱਚ ਹਰੇਕ ਯੂਜ਼ਰ ਦਾ profile page ਹੁੰਦਾ ਹੈ।
06:36 ਇਹ ਉਹਨਾਂ ਦੀ ਪ੍ਰੋਫਾਇਲ ਜਾਣਕਾਰੀ ਨੂੰ ਐਡਿਟ ਕਰਨ, ਉਹਨਾਂ ਦੇ ਦੁਆਰਾ ਨਾਮਜ਼ਦ ਕੋਰਸੇਸ ਦੇਖਣ ਦੀ ਆਗਿਆ ਦਿੰਦਾ ਹੈ।
06:46 ਉਹਨਾਂ ਦੇ blog ਜਾਂ forum posts ਦਿਖਾਉਂਦਾ ਹੈ, ਕਿਸੇ ਵੀ reports ਦੀ ਜਾਂਚ ਕਰਦਾ ਹੈ ਜਿਹਨਾਂ ਦਾ ਉਹਨਾਂ ਦੇ ਕੋਲ ਐਕਸੈਸ ਹੈ ਅਤੇ ਉਹਨਾਂ ਦੇ access logs ਦਿਖਾਉਂਦਾ ਹੈ ਜਿਸ ਦੀ ਵਰਤੋਂ ਪਿਛਲੀ ਵਾਰ ਲਾਗਿਨ ਕਰਨ ਦੇ ਲਈ ਕੀਤੀ ਗਈ ਸੀ।
07:01 ਹੁਣ Edit Profile ਲਿੰਕ ‘ਤੇ ਕਲਿਕ ਕਰੋ।
07:06 Edit Profile ਪੇਜ਼ ਖੁੱਲਦਾ ਹੈ।

ਇਹ ਪੇਜ਼ 5 ਸੈਕਸ਼ਨ ਵਿੱਚ ਵੰਡਿਆ ਗਿਆ ਹੈ । General

User Picture

Additional Names

Interests

Optional

07:24 ਡਿਫਾਲਟ ਰੂਪ ਵਿੱਚ General ਅਤੇ User picture ਸੈਕਸ਼ਨ ਦਾ ਵਿਸਤ੍ਰਿਤ ਹੁੰਦਾ ਹੈ ।
07:30 ਸੱਜੇ ਪਾਸੇ ਵੱਲ ਦਿੱਤੇ ਗਏ Expand all ਲਿੰਕ, ਸਾਰੇ ਸੈਕਸ਼ਨਸ ਨੂੰ ਵਿਸਤ੍ਰਿਤ ਕਰਦਾ ਹੈ।
07:36 ਅਤੇ ਕਿਸੇ ਵੀ ਸੈਕਸ਼ਨ ਨਾਮ ‘ਤੇ ਕਲਿਕ ਕਰਨ ਨਾਲ ਉਹ ਵਿਸਤ੍ਰਿਤ ਜਾਂ ਸੰਖੇਪ ਵਿੱਚ ਹੋ ਜਾਂਦਾ ਹੈ।
07:42 ਇੱਥੇ ਸਾਰੇ ਫ਼ੀਲਡਸ ਐਡਿਟ ਯੋਗ ਹਨ।
07:45 ਤੁਸੀਂ ਆਪਣਾ ਨਿੱਜੀ ਵੇਰਵਾ General section ਵਿੱਚ ਦਰਜ ਕਰ ਸਕਦੇ ਹੋ, ਜਿਵੇਂ ਕਿ ਮੈਂ ਹੁਣੇ ਕੀਤਾ ਹੈ।
07:52 ਇੱਕ teacher ਦੇ ਰੂਪ ਵਿੱਚ, ਮੈਂ ਆਪਣੇ ਵਿਦਿਆਰਥੀਆਂ ਨੂੰ ਮੇਰੇ ਬਾਰੇ ਵਿੱਚ ਥੋੜਾ ਦੱਸਣਾ ਚਾਹੁੰਦਾ ਹਾਂ।
07:58 ਇਸ ਲਈ, ਇੱਥੇ Description ਫ਼ੀਲਡ ਵਿੱਚ, ਮੈਂ ਕੁਝ ਵੇਰਵੇ ਭਰਾਂਗਾ।
08:04 ਟਿਊਟੋਰਿਅਲ ਨੂੰ ਰੋਕੋ ਅਤੇ ਆਪਣਾ ਵੇਰਵਾ ਭਰੋ ਜਿਵੇਂ ਕਿ ਮੈਂ ਇੱਥੇ ਕੀਤਾ ਹੈ।
08:10 ਤੁਸੀਂ ਹੋਰ ਫ਼ੀਲਡਸ ਅਤੇ ਸੈਕਸ਼ਨਸ ਵਿੱਚ ਕੁਝ ਜਾਣਕਾਰੀ ਵੀ ਜੋੜ ਸਕਦੇ ਹੋ। ਤੁਸੀਂ ਆਪਣੀ ਤਸਵੀਰ ਵੀ ਅੱਪਲੋਡ ਕਰ ਸਕਦੇ ਹੋ।
08:19 ਮੈਂ General ਅਤੇ Optional ਸੈਕਸ਼ਨਸ ਵਿੱਚ ਕੁਝ ਹੋਰ ਵੇਰਵੇ ਜੋੜ ਦਿੱਤੇ ਹਨ।
08:25 ਫਿਰ Update Profile ਬਟਨ ‘ਤੇ ਕਲਿਕ ਕਰੋ ਅਤੇ ਪੇਜ਼ ਨੂੰ ਸੇਵ ਕਰੋ।
08:30 ਹੁਣ ਫਿਰ ਤੋਂ ਸਭ ਤੋਂ ਉੱਪਰ ਸੱਜੇ ਪਾਸੇ ਵੱਲ ਮੌਜੂਦ quick access user menu ‘ਤੇ ਕਲਿਕ ਕਰੋ। ਅਤੇ Preferences ਲਿੰਕ ‘ਤੇ ਕਲਿਕ ਕਰੋ।
08:40 Preferences ਪੇਜ਼ ਯੂਜ਼ਰ ਨੂੰ ਵੱਖ –ਵੱਖ ਸੈਟਿੰਗਸ ਦੇ ਲਈ ਕਵਿਕ ਐਕਸੈਸ ਦਿੰਦਾ ਹੈ ਜਿਸ ਨੂੰ ਉਹ ਐਡਿਟ ਕਰਨਾ ਚਾਹੁੰਦੇ ਹਨ।
08:48 teacher’s account ਦੇ ਲਈ Preferences ਪੇਜ਼

User account

Blogs ਅਤੇ Badges ਵਿੱਚ ਵੰਡਿਆ ਗਿਆ ਹੈ।

09:00 ਅਸੀਂ ਪਹਿਲਾਂ ਹੀ ਪ੍ਰੋਫਾਇਲ ਨੂੰ ਐਡਿਟ ਕਰਨਾ ਅਤੇ ਪਾਸਵਰਡ ਨੂੰ ਬਦਲਣਾ ਸਿੱਖਿਆ ਹੈ ।
09:06 ਕੁਝ ਹੋਰ preferences ਹਨ

Language,

Forum,

Editor,

Course,

Calendar,

Message,

Notification.

09:19 Calendar preferences ‘ਤੇ ਕਲਿਕ ਕਰੋ।
09:23 ਅਸੀਂ 24 ਘੰਟੇ ਦੇ ਫਾਰਮੈਟ ਵਿੱਚ ਸਮਾਂ ਪ੍ਰਦਰਸ਼ਿਤ ਕਰਨ ਦੇ ਲਈ calendar ਸੈੱਟ ਕਰਾਂਗੇ।
09:29 ਨਾਲ ਹੀ, ਅਸੀਂ 2 ਹਫ਼ਤਿਆਂ ਦੇ ਲਈ Upcoming events look-ahead ਸੈੱਟ ਕਰਾਂਗੇ।
09:35 ਇਸ ਦਾ ਮਤਲਬ ਹੈ, ਕਿ ਅਸੀਂ ਕੈਲੰਡਰ ‘ਤੇ ਅਗਲੇ 2 ਹਫ਼ਤਿਆਂ ਵਿੱਚ ਹੋਣ ਵਾਲੇ ਸਾਰੇ ਪ੍ਰੋਗਰਾਮਾਂ ਦੇ ਲਈ ਸੂਚਨਾਵਾਂ ਦੇਖਾਂਗੇ।
09:43 Save Changes ਬਟਨ ‘ਤੇ ਕਲਿਕ ਕਰੋ।
09:46 ਜਦੋ ਅਸੀਂ ਇਸ ਲੜੀ ਵਿੱਚ ਬਾਅਦ ਵਿੱਚ ਉਹਨਾਂ ਵਿਸ਼ੇਸ਼ਤਾਵਾਂ ‘ਤੇ ਵਿਚਾਰ ਕਰਾਂਗੇ, ਤਾਂ ਅਸੀਂ ਬਾਕੀ preferences ਸਮਝਾਂਗੇ।
09:54 ਇੱਥੇ ਸੂਚਨਾ ਦੇਖੋ।
09:57 ਇਹ breadcrumb navigation ਹੈ। ਇਹ ਇੱਕ ਦਿੱਖ ਸਹਾਇਤਾ ਲਈ ਹੈ ਜੋ ਸੰਕੇਤ ਕਰਦੀ ਹੈ ਕਿ ਅਸੀਂ Moodle site’ ਅਨੁਕ੍ਰਮ ਦੇ ਕਿਸ ਪੇਜ਼ ‘ਤੇ ਹੈ।
10:09 ਇਹ ਸਾਨੂੰ ਇੱਕ ਕਲਿਕ ਦੇ ਨਾਲ ਉੱਚ –ਪੱਧਰੀ ਪੇਜ਼ ‘ਤੇ ਵਾਪਸ ਜਾਣ ਵਿੱਚ ਮੱਦਦ ਕਰਦਾ ਹੈ।
10:15 dashboard ‘ਤੇ ਜਾਣ ਦੇ ਲਈ breadcrumbs ਵਿੱਚ Dashboard ਲਿੰਕ ‘ਤੇ ਕਲਿਕ ਕਰੋ।
10:21 ਹੁਣ ਦੇਖਦੇ ਹਾਂ ਕਿ Calculus ਕੋਰਸ ਦੇ ਲਈ ਇੱਕ ਵਿਸ਼ਾ ਅਤੇ ਸੰਖੇਪ ਸਾਰ ਕਿਵੇਂ ਜੋੜਿਆ ਜਾਵੇ।
10:28 ਖੱਬੇ ਪਾਸੇ Navigation menu ਵਿੱਚ Calculus course ‘ਤੇ ਕਲਿਕ ਕਰੋ।
10:34 ਨਵੇਂ ਪੇਜ਼ ‘ਤੇ, ਉੱਪਰ ਸੱਜੇ ਪਾਸੇ ਵੱਲ gear ਆਇਕਨ ‘ਤੇ ਕਲਿਕ ਕਰੋ।
10:40 ਫਿਰ Turn editing on ਓਪਸ਼ਨ ‘ਤੇ ਕਲਿਕ ਕਰੋ।
10:45 ਪੇਜ਼ ਹੁਣ ਜ਼ਿਆਦਾ ਐਡਿਟ ਓਪਸ਼ਨਸ ਪ੍ਰਦਰਸ਼ਿਤ ਕਰਦਾ ਹੈ।
10:50 Topic 1 ਦੇ ਅੱਗੇ ਪੈਨਸਿਲ ਆਇਕਨ ‘ਤੇ ਕਲਿਕ ਕਰੋ।
10:55 ਹੁਣ, ਪ੍ਰਦਰਸ਼ਿਤ ਟੈਕਸਟ ਬਾਕਸ ਵਿੱਚ Basic Calculus ਟਾਈਪ ਕਰੋ। ਐਂਟਰ ਦਬਾਓ।
11:03 ਟਾਪਿਕ ਨਾਮ ਦੀ ਤਬਦੀਲੀ ‘ਤੇ ਧਿਆਨ ਦਿਓ।
11:06 ਹੁਣ ਉਸ ਟਾਪਿਕ ਦੇ ਸੱਜੇ ਪਾਸੇ ਵੱਲ ਦਿੱਤੇ ਗਏ Edit ਲਿੰਕ ‘ਤੇ ਕਲਿਕ ਕਰੋ।
11:11 ਅਤੇ ਫਿਰ Edit topic ਓਪਸ਼ਨ ‘ਤੇ ਕਲਿਕ ਕਰੋ।
11:15 ਇਹ ਸਾਨੂੰ Summary ਪੇਜ਼ ‘ਤੇ ਲਿਆਉਂਦਾ ਹੈ।
11:18 ਇੱਥੇ, Summary ਫ਼ੀਲਡ ਵਿੱਚ, ਅਸੀਂ ਟਾਪਿਕ ਦਾ ਇੱਕ ਸੰਖੇਪ ਸਾਰ ਦੇ ਸਕਦੇ ਹਾਂ । ਜਿਵੇਂ ਕਿ ਪ੍ਰਦਰਸ਼ਿਤ ਕੀਤਾ ਗਿਆ ਹੈ ਮੈਂ, ਉਸ ਤਰ੍ਹਾਂ ਹੀ ਲਿਖਾਂਗਾ।
11:27 ਹੇਠਾਂ ਸਕਰੋਲ ਕਰੋ ਅਤੇ Save Changes ਬਟਨ ‘ਤੇ ਕਲਿਕ ਕਰੋ।
11:32 ਬਦਲਾਅ ‘ਤੇ ਧਿਆਨ ਦਿਓ।
11:34 ਇਸ ਤਰ੍ਹਾਂ ਅਸੀਂ ਆਪਣੇ Moodle ਵਿੱਚ ਕੋਰਸ ਦਾ ਵੇਰਵਾ ਜੋੜਨਾ ਸ਼ੁਰੂ ਕਰਦੇ ਹਾਂ।
11:40 ਹੁਣ ਅਸੀਂ Moodle ਤੋਂ ਲਾਗਆਉਟ ਕਰਾਂਗੇ। ਅਜਿਹਾ ਕਰਨ ਦੇ ਲਈ, ਉੱਪਰ ਸੱਜੇ ਪਾਸੇ ਵੱਲ user icon ‘ਤੇ ਕਲਿਕ ਕਰੋ। ਹੁਣ Log out ਓਪਸ਼ਨਸ ਚੁਣੋ।
11:50 ਇਸ ਦੇ ਨਾਲ ਅਸੀਂ ਇਸ ਟਿਊਟੋਰਿਅਲ ਦੇ ਅਖੀਰ ਵਿੱਚ ਪਹੁੰਚਦੇ ਹਾਂ । ਸੰਖੇਪ ਵਿੱਚ..
11:56 ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ: Course overview ਵੇਰਵਾ teachers dashboard
12:05 Edit profile ਸੈਟਿੰਗ ਅਤੇ

Preferences ਸੈਟਿੰਗ ਅਤੇ Moodle ਵਿੱਚ ਕੋਰਸ ਦਾ ਸ਼ੁਰੂਆਤੀ ਵੇਰਵਾ ਜੋੜਨਾ।

12:16 ਨਿਰਧਾਰਤ ਕੰਮ ਦੇ ਰੂਪ ਵਿੱਚ

Calculus course ਵਿੱਚ ਸਾਰੇ ਟਾਪਿਕਸ ਦੇ ਨਾਮ ਬਦਲੋ। ਸਾਰੇ ਟਾਪਿਕਸ ਨਾਲ ਸੰਬੰਧਿਤ summaries ਜੋੜੋ। ਵੇਰਵਿਆਂ ਦੇ ਲਈ ਇਸ ਟਿਊਟੋਰਿਅਲ ਦੇ Assignment ਲਿੰਕ ਨੂੰ ਦੇਖੋ।

12:31 ਹੇਠ ਲਿਖੇ ਲਿੰਕ ‘ਤੇ ਮੌਜੂਦ ਵੀਡਿਓ, ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦੀ ਹੈ। ਕ੍ਰਿਪਾ ਕਰਕੇ ਇਸ ਨੂੰ ਡਾਊਂਨਲੋਡ ਕਰੋ ਅਤੇ ਵੇਖੋ।
12:39 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ ਵਰਕਸ਼ਾਪਸ ਚਲਾਉਂਦੀਆਂ ਹਨ। ਅਤੇ ਪ੍ਰਮਾਣ ਪੱਤਰ ਦਿੰਦੀਆਂ ਹਨ। ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ ਸਾਨੂੰ ਲਿਖੋ।
12:49 ਕ੍ਰਿਪਾ ਇਸ ਫੋਰਮ ਵਿੱਚ ਸਮੇਂ ਦੇ ਨਾਲ ਆਪਣੇ ਪ੍ਰਸ਼ਨਾਂ ਨੂੰ ਪੋਸਟ ਕਰੋ ।
12:53 ਸਪੋਕਨ ਟਿਊਟੋਰਿਅਲ ਪ੍ਰੋਜੈਕਟ NMEICT, MHRD, ਭਾਰਤ ਸਰਕਾਰ ਦੁਆਰਾ ਪ੍ਰਮਾਣਿਤ ਹੈ। ਇਸ ਮਿਸ਼ਨ ‘ਤੇ ਜ਼ਿਆਦਾ ਜਾਣਕਾਰੀ ਦਿਖਾਏ ਗਏ ਲਿੰਕ ‘ਤੇ ਉਪਲੱਬਧ ਹੈ।
13:06 ਮੈਂ ਨਵਦੀਪ ਤੁਹਾਡੇ ਤੋਂ ਇਜ਼ਾਜਤ ਲੈਂਦਾ ਹਾਂ।
13:17 ਸਾਡੇ ਨਾਲ ਜੁੜਣ ਦੇ ਲਈ ਧੰਨਵਾਦ।

Contributors and Content Editors

Navdeep.dav