Moodle-Learning-Management-System/C2/Getting-Ready-for-Moodle-Installation/Punjabi
From Script | Spoken-Tutorial
Time | Narration |
00:01 | “Getting ready for Moodle installation” ‘ਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ। |
00:07 | ਇਸ ਟਿਊਟੋਰਿਅਲ ਵਿੱਚ ਅਸੀਂ, ਮੂਡਲ ਨੂੰ ਇੰਸਟਾਲ ਕਰਨ ਦੇ ਲਈ ਪਹਿਲਾਂ ਲੋੜਾਂ ਦੇ ਬਾਰੇ ਵਿੱਚ ਸਿੱਖਾਂਗੇ। |
00:14 | ਅਸੀਂ ਲੋਕਲਹੋਸਟ ‘ਤੇ ਪੈਕੇਜੇਸ ਚੈੱਕ ਕਰਨਾ ਅਤੇ ਡਾਟਾਬੇਸ ਸੈੱਟਅੱਪ ਕਰਨਾ ਵੀ ਸਿੱਖਾਂਗੇ। |
00:22 | ਇਸ ਟਿਊਟੋਰਿਅਲ ਨੂੰ ਰਿਕਾਰਡ ਕਰਨ ਲਈ ਮੈਂ ਵਰਤੋਂ ਕਰ ਰਿਹਾ ਹਾਂ,
“Ubuntu Linux OS” 16.04 |
00:30 | XAMPP 5.6.30 ਤੋਂ ਪ੍ਰਾਪਤ Apache, MariaDB ਅਤੇ PHP ਅਤੇ Firefox ਵੈੱਬ ਬਰਾਊਜਰ। |
00:42 | ਤੁਸੀਂ ਆਪਣੀ ਪਸੰਦ ਦਾ ਕੋਈ ਵੀ ਵੈੱਬ ਬਰਾਊਜਰ ਚੁਣ ਸਕਦੇ ਹੋ। |
00:46 | ਆਪਣੇ ਸਿਸਟਮ ਵਿੱਚ “Moodle 3.3” ਇੰਸਟਾਲ ਕਰਨ ਦੇ ਲਈ, ਤੁਹਾਡੇ ਕੋਲ ਉਹ ਮਸ਼ੀਨ ਹੋਣੀ ਚਾਹੀਦੀ ਹੈ ਜੋ ਸਪੋਰਟ ਕਰੇ: |
00:52 | “Apache” 2.x (ਜਾਂ ਉੱਚ ਵਰਜਨ)
“MariaDB” 5.5.30 (ਜਾਂ ਕੋਈ ਉੱਚ ਵਰਜਨ) ਅਤੇ “PHP” 5.4.4 + (ਜਾਂ ਕੋਈ ਉੱਚ ਵਰਜਨ) |
01:08 | ਜੇਕਰ ਉਪਰੋਕਤ ਦਾ ਤੁਹਾਡੇ ਕੋਲ ਪੁਰਾਣਾ ਵਰਜਨ ਹੈ ਤਾਂ ਅੱਗੇ ਵਧਣ ਤੋਂ ਪਹਿਲਾਂ ਇਨ੍ਹਾਂ ਦੀ ਇੰਸਟਾਲੇਸ਼ਨ ਰੱਦ ਕਰ ਦਿਓ। |
01:16 | “MariaDB” ਤੇਜ਼ੀ ਨਾਲ ਵੱਧਣ ਵਾਲਾ ਓਪਨ ਸੋਰਸ ਡਾਟਾਬੇਸ ਹੈ। |
01:21 | ਇਹ “MySQL” ਡਾਟਾਬੇਸ ਦਾ ਇੱਕ ਵਿਕਲਪ ਹੈ। |
01:26 | ਵੈੱਬ ਸਰਵਰ ਡਿਸਟਰੀਬਿਊਸ਼ਨ ਤੁਹਾਨੂੰ Apache, MariaDB ਅਤੇ PHP ਨੂੰ ਇੱਕ ਹੀ ਬੰਡਲ ਵਿੱਚ ਦਿੰਦਾ ਹੈ। |
01:34 | ਤੁਸੀਂ ਜਾਂ ਤਾਂ ਇਨ੍ਹਾਂ ਨੂੰ ਵੱਖ - ਵੱਖ ਇੰਸਟਾਲ ਕਰ ਸਕਦੇ ਹੋ ਜਾਂ ਵੈੱਬ ਸਰਵਰ ਡਿਸਟਰੀਬਿਊਸ਼ਨ ਜਿਵੇਂ “XAMPP”, “WAMPP” ਜਾਂ “LAMPP” ਦੀ ਵਰਤੋਂ ਕਰ ਸਕਦੇ ਹੋ |
01:44 | ਮੈਂ ਮੇਰੀ ਮਸ਼ੀਨ ‘ਤੇ “XAMPP” ਪਹਿਲਾਂ ਤੋਂ ਹੀ ਇੰਸਟਾਲ ਕੀਤਾ ਹੋਇਆ ਹੈ। |
01:49 | ਸਭਤੋਂ ਪਹਿਲਾਂ, ਸਾਨੂੰ ਜਾਂਚਨਾ ਚਾਹੀਦਾ ਹੈ ਕਿ “XAMPP” ਸਾਡੀ ਮਸ਼ੀਨ ‘ਤੇ ਚੱਲ ਰਿਹਾ ਹੈ। |
01:54 | ਵੈੱਬ ਬਰਾਊਜਰ ਵਿੱਚ “http colon double slash 127 dot 0 dot 0 dot 1” ਟਾਈਪ ਕਰੋ ਅਤੇ ਐਂਟਰ ਦਬਾਓ। |
02:08 | ਇਹ ਇੱਕ ਮੈਸੇਜ “Unable to connect” ਦਰਸਾਉਂਦਾ ਹੈ। |
02:12 | ਅਰਥਾਤ “XAMPP service” ਨਹੀਂ ਚੱਲ ਰਿਹਾ ਹੈ। |
02:16 | ਇਸ ਲਈ: ਸਾਨੂੰ “XAMPP service” ਸ਼ੁਰੂ ਕਰਨੀ ਹੋਵੇਗੀ। |
02:20 | “Ctrl + Alt + T” ਕੀਜ ਇਕੱਠੇ ਦਬਾਕੇ ਟਰਮੀਨਲ ਖੋਲੋ। |
02:26 | “sudo space slash opt slash lampp slash lampp space start”
ਟਾਈਪ ਕਰਕੇ “XAMPP” ਸ਼ੁਰੂ ਕਰੋ। |
02:38 | ਪ੍ਰੋਮਪਟ ਹੋਣ ‘ਤੇ “administrative” ਪਾਸਵਰਡ ਦਰਜ ਕਰੋ, ਅਤੇ ਐਂਟਰ ਦਬਾਓ। |
02:44 | ਜੇਕਰ ਤੁਹਾਨੂੰ ਇਹ ਮੈਸੇਜ ਦਿਸਦਾ ਹੈ
“Starting XAMPP for Linux” …. “XAMPP:Starting Apache...ok.” “XAMPP:Starting MySQL...ok.” “XAMPP:Starting ProFTPD...ok.” |
02:59 | ਤਾਂ ਇਸਦਾ ਮਤਲੱਬ ਹੈ ਕਿ “XAMPP” ਤੁਹਾਡੇ ਸਿਸਟਮ ‘ਤੇ ਇੰਸਟਾਲ ਹੋ ਗਿਆ ਹੈ। ਤੁਸੀਂ ਸਰਵਰ ਸ਼ੁਰੂ ਕਰ ਸਕਦੇ ਹੋ। |
03:05 | ਕ੍ਰਿਪਾ ਕਰਕੇ ਧਿਆਨ ਦਿਓ “XAMPP 5.6.30” “MySQL” ਦੇ ਬਜਾਏ “MariaDB” ਦੀ ਵਰਤੋਂ ਕਰਦਾ ਹੈ। |
03:13 | ਕਮਾਂਡਸ ਅਤੇ ਟੂਲ ਦੋਵਾਂ ਦੇ ਲਈ ਸਮਾਨ ਹਨ। |
03:17 | ਬਰਾਊਜਰ ‘ਤੇ ਵਾਪਸ ਜਾਓ ਅਤੇ ਪੇਜ਼ ਨੂੰ ਰਿਫਰੇਸ਼ ਕਰੋ। |
03:21 | ਹੁਣ ਅਸੀਂ “XAMPP” ਸਕਰੀਨ ਵੇਖ ਸਕਦੇ ਹਾਂ। |
03:25 | ਤੁਹਾਨੂੰ ਟਰਮੀਨਲ ਵਿੱਚ “Command not found” ਇੱਕ ਮੈਸੇਜ ਵਿਖਾਈ ਦੇ ਸਕਦਾ ਹੈ। |
03:30 | ਜਿਸਦਾ ਮਤਲੱਬ ਹੈ ਕਿ “XAMPP” ਤੁਹਾਡੀ ਮਸ਼ੀਨ ‘ਤੇ ਇੰਸਟਾਲ ਨਹੀਂ ਹੋਇਆ ਹੈ। |
03:34 | ਜੇਕਰ ਅਜਿਹਾ ਹੈ ਤਾਂ ਇਸ ਵੈੱਬਸਾਈਟ ‘ਤੇ “PHP and MySQL Series” ਵਿੱਚ “XAMPP Installation” ਟਿਊਟੋਰਿਅਲ ਵੇਖੋ। |
03:42 | ਉਪਰੋਕਤ ਟਿਊਟੋਰਿਅਲ ਵਿੱਚ ਦਿੱਤੇ ਗਏ ਨਿਰਦੇਸ਼ਾਂ ਦੀ ਪਾਲਣਾ ਕਰੋ ਅਤੇ “XAMPP” ਦਾ ਨਵੀਨਤਮ ਵਰਜਨ ਇੰਸਟਾਲ ਕਰੋ। |
03:49 | ਟਰਮੀਨਲ ‘ਤੇ ਵਾਪਸ ਜਾਓ। |
03:52 | ਹੁਣ “XAMPP service” ਨੂੰ ਸ਼ੁਰੂ ਕਰਨ ਦੇ ਲਈ ਉੱਪਰ ਦਿਖਾਏ ਗਏ ਸਟੇਪਸ ਦੀ ਪਾਲਣਾ ਕਰੋ। |
03:57 | ਆਪਣੇ ਸਿਸਟਮ ‘ਤੇ “PHP” ਦੇ ਵਰਜਨ ਦੀ ਜਾਂਚ ਕਰੋ। |
04:02 | ਟਰਮੀਨਲ ‘ਤੇ ਟਾਈਪ ਕਰੋ “sudo space slash opt slash lampp slash bin slash php space hyphen v” ਅਤੇ ਐਂਟਰ ਦਬਾਓ। |
04:17 | “administrative” ਪਾਸਵਰਡ ਦਰਜ ਕਰੋ, ਜੇਕਰ ਪ੍ਰੋਮਪਟ ਹੁੰਦਾ ਹੈ ਅਤੇ ਐਂਟਰ ਦਬਾਓ। |
04:23 | “PHP” ਦਾ ਮੇਰਾ ਵਰਜਨ “5.6.30” ਹੈ। |
04:29 | ਇਹ ਮੈਸੇਜ ਦਰਸਾਉਂਦਾ ਹੈ ਕਿ “PHP” ਸਫਲਤਾਪੂਰਵਰ ਇੰਸਟਾਲ ਹੋ ਗਿਆ ਹੈ। |
04:34 | ਜੇਕਰ “5.4.4” ਤੋਂ ਘੱਟ ਦਾ ਵਰਜਨ ਹੈ, ਤਾਂ ਤੁਹਾਨੂੰ “XAMPP” ਦਾ ਨਵੀਨਤਮ ਵਰਜਨ ਇੰਸਟਾਲ ਕਰਨਾ ਚਾਹੀਦਾ ਹੈ। |
04:42 | ਹੁਣ ਆਪਣੇ ਸਿਸਟਮ ‘ਤੇ “MariaDB” ਦੇ ਵਰਜਨ ਦੀ ਜਾਂਚ ਕਰੋ। |
04:48 | ਟਰਮੀਨਲ ‘ਤੇ ਟਾਈਪ ਕਰੋ “sudo space slash opt slash lampp slash bin slash mysql space hyphen v” ਅਤੇ ਐਂਟਰ ਦਬਾਓ। |
05:03 | “administrative” ਪਾਸਵਰਡ ਦਰਜ ਕਰੋ, ਜੇਕਰ ਪ੍ਰੋਮਪਟ ਹੁੰਦਾ ਹੈ ਅਤੇ ਐਂਟਰ ਦਬਾਓ। |
05:08 | “MariaDB” ਦਾ ਮੇਰਾ ਵਰਜਨ “10.1.21” ਹੈ। |
05:14 | ਜੇਕਰ ਤੁਹਾਨੂੰ “5.5.30” ਤੋਂ ਘੱਟ ਦਾ ਵਰਜਨ ਪ੍ਰਾਪਤ ਹੁੰਦਾ ਹੈ, ਤਾਂ ਤੁਹਾਨੂੰ “XAMPP” ਦਾ ਨਵੀਨਤਮ ਵਰਜਨ ਇੰਸਟਾਲ ਕਰਨਾ ਚਾਹੀਦਾ ਹੈ। |
05:23 | ਕ੍ਰਿਪਾ ਕਰਕੇ ਧਿਆਨ ਦਿਓ, “PHP” ਅਤੇ ਡਾਟਾਬੇਸ ਦੇ ਵਰਜਨਸ ਨੂੰ ਜਾਂਚਣ ਦੇ ਲਈ “XAMPP” ਰਨ ਹੋਣਾ ਚਾਹੀਦਾ ਹੈ। |
05:29 | ਇਹ ਵੀ ਧਿਆਨ ਰੱਖੋ ਕਿ “command prompt” ਹੁਣ ਬਦਲ ਗਿਆ ਹੈ। |
05:34 | ਟਾਈਪ ਕਰੋ “backslash q” ਅਤੇ “MariaDB” ਤੋਂ ਬਾਹਰ ਆਉਣ ਦੇ ਲਈ ਐਂਟਰ ਦਬਾਓ। |
05:40 | ਇੱਥੇ ਦਿਖਾਏ ਗਏ ਅਨੁਸਾਰ ਤੁਹਾਨੂੰ ਦੂਜੀ ਐਰਰ ਮਿਲ ਸਕਦੀ ਹੈ। |
05:44 | ਤੁਹਾਨੂੰ ਇਹ ਮੈਸੇਜ ਮਿਲ ਸਕਦਾ ਹੈ “An apache daemon is already running”. |
05:50 | ਇਸਦਾ ਮਤਲੱਬ ਹੈ ਕਿ ਸਟਾਰਟਅਪ ਸਕਰਿਪਟ ਨੇ “XAMPP – Apache” ਸ਼ੁਰੂ ਨਹੀਂ ਕੀਤਾ ਹੈ। |
05:55 | ਇਹ ਦਰਸਾਉਂਦਾ ਹੈ ਕਿ ਉੱਥੇ ਕੋਈ ਹੋਰ “Apache instance” ਪਹਿਲਾਂ ਤੋਂ ਹੀ ਚੱਲ ਰਿਹਾ ਹੈ। |
06:01 | “XAMPP” ਨੂੰ ਸਹੀ ਤਰ੍ਹਾਂ ਨਾਲ ਸ਼ੁਰੂ ਕਰਨ ਦੇ ਲਈ, ਤੁਹਾਨੂੰ ਪਹਿਲਾਂ ਇਸ “daemon” ਨੂੰ ਰੋਕਨਾ ਹੋਵੇਗਾ। |
06:06 | “Apache” ਨੂੰ ਰੋਕਣ ਦੇ ਲਈ ਕਮਾਂਡ ਹੈ
“sudo/etc/init.d/apache2 space stop” |
06:19 | ਤੁਹਾਨੂੰ ਇੱਕ ਮੈਸੇਜ ਮਿਲ ਸਕਦਾ ਹੈ “MySQL daemon failed to start.” |
06:25 | ਇਸਦਾ ਮਤਲੱਬ ਹੈ ਕਿ ਸਟਾਰਟਅਪ ਸਕਰਿਪਟ ਨੇ “MySQL” ਸ਼ੁਰੂ ਨਹੀਂ ਕੀਤਾ। |
06:30 | ਇਹ ਦਰਸਾਉਂਦਾ ਹੈ ਕਿ ਉੱਥੇ ਕੋਈ ਹੋਰ “Apache instance” ਪਹਿਲਾਂ ਤੋਂ ਹੀ ਚੱਲ ਰਿਹਾ ਹੈ। |
06:36 | “XAMPP” ਨੂੰ ਸਹੀ ਤਰ੍ਹਾਂ ਨਾਲ ਸ਼ੁਰੂ ਕਰਨ ਦੇ ਲਈ, ਤੁਹਾਨੂੰ ਪਹਿਲਾਂ ਇਸ “daemon” ਨੂੰ ਰੋਕਨਾ ਹੋਵੇਗਾ। |
06:41 | “MySQL” ਨੂੰ ਰੋਕਣ ਦੇ ਲਈ ਕਮਾਂਡ ਹੈ: “sudo space/etc/init.d/mysql space stop” |
06:54 | ਸਾਰੀਆਂ ਐਰਰ ਸਹੀ ਹੁੰਦੀਆਂ ਹਨ ਅਤੇ “XAMPP” ਸਫਲਤਾਪੂਰਵਕ ਰਨ ਹੁੰਦਾ ਹੈ। |
06:59 | ਫਿਰ ਆਪਣੇ ਵੈੱਬ ਬਰਾਊਜਰ ‘ਤੇ ਜਾਓ ਅਤੇ ਪੇਜ਼ ਨੂੰ ਰਿਫਰੇਸ਼ ਕਰੋ। |
07:03 | ਜੇਕਰ ਭਾਸ਼ਾ ਦੀ ਚੋਣ ਦੇ ਲਈ ਪ੍ਰੋਮਪਟ ਹੁੰਦਾ ਹੈ, ਤਾਂ “English” ਚੁਣੋ। |
07:08 | ਹੁਣ ਸਾਨੂੰ ਯੂਜਰ ਜੋੜਨੇ ਹਨ ਅਤੇ ਮੂਡਲ ਦੇ ਲਈ ਡਾਟਾਬੇਸ ਬਣਾਉਣਾ ਹੈ। |
07:14 | ਅਸੀਂ ਇਸਨੂੰ “phpmyadmin” ਵਿੱਚ ਕਰਾਂਗੇ, ਜੋ “MariaDB” ਦੇ ਲਈ ਗ੍ਰਾਫੀਕਲ ਯੂਜਰ ਇੰਟਰਫੇਸ ਹੈ। |
07:21 | ਇਹ “XAMPP” ਇੰਸਟਾਲ ਦੇ ਨਾਲ ਆਉਂਦਾ ਹੈ। |
07:25 | ਬਰਾਊਜਰ ‘ਤੇ ਵਾਪਸ ਜਾਓ। |
07:28 | “XAMPP” ਪੇਜ਼ ‘ਤੇ, ਉੱਪਰ ਮੇਨਿਊ ਵਿੱਚ “phpMyadmin” ‘ਤੇ ਕਲਿਕ ਕਰੋ। |
07:34 | ਉੱਪਰੀ ਮੇਨਿਊ ਵਿੱਚ “User Accounts” ‘ਤੇ ਕਲਿਕ ਕਰੋ ਅਤੇ ਫਿਰ “Add User Account” ‘ਤੇ ਕਲਿਕ ਕਰੋ। |
07:42 | ਜੋ ਨਵੀਂ ਵਿੰਡੋ ਖੁੱਲਦੀ ਹੈ ਉਸ ਵਿੱਚ ਆਪਣੀ ਪਸੰਦ ਦਾ ਯੂਜਰਨੇਮ ਦਰਜ ਕਰੋ। |
07:48 | ਮੈਂ ਮੇਰੇ ਯੂਜਰਨੇਮ ਦੇ ਰੂਪ ਵਿੱਚ “moodle hyphen st” ਦਰਜ ਕਰਾਂਗਾ। |
07:53 | “Host” ਡਰਾਪ – ਡਾਊਨ ਤੋਂ “Local” ਚੁਣੋ। |
07:57 | “Password” ਟੈਕਸਟ ਬਾਕਸ ਵਿੱਚ ਆਪਣੇ ਪਸੰਦ ਦਾ ਪਾਸਵਰਡ ਦਰਜ ਕਰੋ। |
08:02 | ਮੈਂ ਮੇਰੇ ਪਾਸਵਰਡ ਦੇ ਰੂਪ ਵਿੱਚ “moodle hyphen st” ਦਰਜ ਕਰਾਂਗਾ। |
08:07 | “Re – type” ਟੈਕਸਟ ਬਾਕਸ ਵਿੱਚ ਸਮਾਨ ਪਾਸਵਰਡ ਟਾਈਪ ਕਰੋ। |
08:12 | “Authentication Plugin” ਓਪਸ਼ਨ ਇੰਜ ਹੀ ਰਹਿਣ ਦਿਓ। |
08:17 | ਕ੍ਰਿਪਾ ਕਰਕੇ ਹੁਣ ਦੇ ਲਈ “Generate Password” ਪ੍ਰੋਮਪਟ ‘ਤੇ ਕਲਿਕ ਨਾ ਕਰੋ। |
08:22 | “Database for user account” ਵਿੱਚ, ਅਸੀਂ ਓਪਸ਼ਨ ਵੇਖ ਸਕਦੇ ਹਾਂ - |
08:26 | “Create database with same name and grant all privileges.” |
08:31 | ਅਸੀਂ ਉਸ ਓਪਸ਼ਨ ਨੂੰ ਚੈੱਕ ਕਰਾਂਗੇ ਅਤੇ ਇਸ ਪੇਜ਼ ਦੇ ਹੇਠਾਂ ਸੱਜੇ ਪਾਸੇ ‘ਤੇ “Go” ਬਟਨ ‘ਤੇ ਕਲਿਕ ਕਰੋ। |
08:38 | ਤੁਸੀਂ ਵਿੰਡੋ ਦੇ ਉੱਪਰੀ ਭਾਗ ‘ਤੇ “You have added a new user” ਮੈਸੇਜ ਵੇਖ ਸਕਦੇ ਹੋ। |
08:44 | ਇਸਦਾ ਮਤਲੱਬ ਹੈ ਕਿ “moodle – st” ਨਾਮ ਦੇ ਨਾਲ ਅਤੇ “moodle – st” ਯੂਜਰ ਦੇ ਨਾਲ ਇੱਕ ਨਵਾਂ ਡਾਟਾਬੇਸ ਬਣਦਾ ਹੈ। |
08:54 | “username, password” ਅਤੇ “database” ਨਾਮ ਨੋਟ ਕਰ ਦਿਓ। |
08:59 | ਇਹਨਾਂ ਦੀ ਲੋੜ ਮੂਡਲ ਇੰਸਟਾਲੇਸ਼ਨ ਪੂਰਾ ਕਰਨ ਦੇ ਲਈ ਬਾਅਦ ਵਿੱਚ ਹੋਵੇਗੀ। |
09:04 | ਕ੍ਰਿਪਾ ਧਿਆਨ ਦਿਓ “Database” ਨਾਮ ਅਤੇ “username” ਨਾਮ ਸਮਾਨ ਹੋਣ ਦੀ ਲੋੜ ਨਹੀਂ ਹੈ। |
09:10 | ਵੱਖ-ਵੱਖ ਨਾਮ ਦੇ ਲਈ, ਪਹਿਲਾਂ ਡਾਟਾਬੇਸ ਬਣਾਓ ਅਤੇ ਫਿਰ ਡਾਟਾਬੇਸ ਦੇ ਲਈ ਯੂਜਰ ਬਣਾਓ। |
09:18 | ਨਾਲ ਹੀ, ਨੇਮਿੰਗ ਕਨਵੇਸ਼ਨਸ ਦੇ ਆਧਾਰ ‘ਤੇ ਯੂਜਰਨੇਮ ਵਿੱਚ ਕੋਈ ਵੀ ਸਪੇਸ ਨਹੀਂ ਹੋਣੀ ਚਾਹੀਦੀ ਹੈ। |
09:25 | ਹੁਣ ਸਾਡੇ ਕੋਲ “XAMPP” ਚੱਲ ਰਿਹਾ ਹੈ ਅਤੇ “database” ਤਿਆਰ ਹੈ। |
09:29 | ਹੁਣ ਅਸੀਂ ਮੂਡਲ ਇੰਸਟਾਲ ਕਰਨ ਦੇ ਲਈ ਤਿਆਰ ਹਾਂ। |
09:32 | ਅਸੀਂ ਮੂਡਲ ਦਾ ਇੰਸਟਾਲੇਸ਼ਨ ਅਗਲੇ ਟਿਊਟੋਰਿਅਲ ਵਿੱਚ ਜਾਰੀ ਰੱਖਾਂਗੇ। |
09:37 | ਇਸ ਦੇ ਨਾਲ ਅਸੀਂ ਇਸ ਟਿਊਟੋਰਿਅਲ ਦੇ ਅਖੀਰ ਵਿੱਚ ਆ ਗਏ ਹਾਂ। |
09:41 | ਸੰਖੇਪ ਵਿੱਚ |
09:43 | ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ: |
09:45 | ਮੂਡਲ ਇੰਸਟਾਲ ਕਰਨ ਦੇ ਲਈ ਪਹਿਲੀਆਂ ਲੋੜਾਂ ਦੇ ਬਾਰੇ ਵਿੱਚ। |
09:49 | ਪਹਿਲੀਆਂ ਲੋੜਾਂ ਦੇ ਲਈ ਕਿਵੇਂ ਚੈੱਕ ਕਰੀਏ,
ਡਾਟਾਬੇਸ ਕਿਵੇਂ ਸੈੱਟਅੱਪ ਕਰੀਏ ਅਤੇ ਯੂਜਰ ਕਿਵੇਂ ਜੋੜੀਏ। |
09:57 | ਹੇਠ ਲਿਖੇ ਲਿੰਕ ‘ਤੇ ਮੌਜੂਦ ਵੀਡਿਓ, ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦੀ ਹੈ। |
10:03 | ਕ੍ਰਿਪਾ ਕਰਕੇ ਇਸ ਨੂੰ ਡਾਊਂਨਲੋਡ ਕਰੋ ਅਤੇ ਵੇਖੋ।
|
10:06 | ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ ਵਰਕਸ਼ਾਪਸ ਚਲਾਉਂਦੀਆਂ ਹਨ। ਅਤੇ ਪ੍ਰਮਾਣ ਪੱਤਰ ਦਿੰਦੀਆਂ ਹਨ। |
10:11 | ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ ਸਾਨੂੰ ਲਿਖੋ। |
10:15 | ਕੀ ਤੁਹਾਡੇ ਕੋਲ ਇਸ ਸਪੋਕਨ ਟਿਊਟੋਰਿਅਲ ਵਿੱਚ ਪ੍ਰਸ਼ਨ ਹਨ ? |
10:18 | ਕ੍ਰਿਪਾ ਇਸ ਸਾਇਟ ‘ਤੇ ਜਾਓ। http://forums.spoken-tutorial.org |
10:27 | ਮਿੰਟ ਅਤੇ ਸੈਕਿੰਡ ਚੁਣੋ, ਜਿੱਥੇ ਤੁਹਾਡੇ ਕੋਲ ਪ੍ਰਸ਼ਨ ਹਨ। |
10:30 | ਆਪਣੇ ਪ੍ਰਸ਼ਨਾਂ ਨੂੰ ਸੰਖੇਪ ਵਿੱਚ ਦੱਸੋ। ਸਾਡੀ ਟੀਮ ਵਿੱਚੋਂ ਕੋਈ ਵੀ ਉਨ੍ਹਾਂ ਦਾ ਜਵਾਬ ਦੇਵੇਗਾ। |
10:36 | ਸਪੋਕਨ ਟਿਊਟੋਰਿਅਲ ਫੋਰਮ ਇਸ ਟਿਊਟੋਰਿਅਲ ਦੇ ਵਿਸ਼ੇਸ਼ ਪ੍ਰਸ਼ਨਾਂ ਦੇ ਲਈ ਹਨ। |
10:41 | ਕ੍ਰਿਪਾ ਉਨ੍ਹਾਂ ਨਾਲ ਅਸੰਬੰਧਿਤ ਅਤੇ ਇੱਕੋ ਜਿਹੇ ਪ੍ਰਸ਼ਨ ਪੋਸਟ ਨਾ ਕਰੋ। |
10:46 | ਇਹ ਬੇਕਾਇਦਗੀ ਨੂੰ ਘੱਟ ਕਰਨ ਵਿੱਚ ਮਦਦ ਕਰੇਗਾ। |
10:48 | ਘੱਟ ਬੇਕਾਇਦਗੀ ਦੇ ਨਾਲ, ਅਸੀਂ ਇਹਨਾਂ ਵਿਚਾਰ - ਵਟਾਂਦਰਿਆਂ ਨੂੰ ਸੰਖੇਪ ਜਾਣਕਾਰੀ ਦੇ ਰੂਪ ਵਿੱਚ ਵਰਤੋਂ ਕਰ ਸਕਦੇ ਹਾਂ। |
10:54 | ਸਪੋਕਨ ਟਿਊਟੋਰਿਅਲ ਪ੍ਰੋਜੈਕਟ NMEICT, MHRD, ਭਾਰਤ ਸਰਕਾਰ ਦੁਆਰਾ ਪ੍ਰਮਾਣਿਤ ਹੈ। |
11:01 | ਇਸ ਮਿਸ਼ਨ ‘ਤੇ ਜ਼ਿਆਦਾ ਜਾਣਕਾਰੀ ਦਿਖਾਏ ਗਏ ਲਿੰਕ ‘ਤੇ ਉਪਲੱਬਧ ਹੈ। |
11:06 | ਇਹ ਸਕਰਿਪਟ ਨਵਦੀਪ ਦੁਆਰਾ ਅਨੁਵਾਦਿਤ ਹੈ। |
11:10 | ਮੈਂ ਨਵਦੀਪ ਤੁਹਾਡੇ ਤੋਂ ਇਜ਼ਾਜਤ ਲੈਂਦਾ ਹਾਂ। ਸਾਡੇ ਨਾਲ ਜੁੜਣ ਦੇ ਲਈ ਧੰਨਵਾਦ। |