Moodle-Learning-Management-System/C2/Forums-and-Assignments-in-Moodle/Punjabi

From Script | Spoken-Tutorial
Jump to: navigation, search
Time Narration
00:01 Forums and Assignments in Moodle. ‘ਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ ।
00:07 ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਾਂਗੇ

forums ਦੀਆਂ ਵੱਖ –ਵੱਖ ਕਿਸਮਾਂ ਚਰਚਾ ਦੇ ਲਈ forum ਕਿਵੇਂ ਜੋੜੀਏ ਅਤੇ Assignments ਕਿਵੇਂ ਬਣਾਉਣੀਆਂ ਹਨ।

00:21 ਇਹ ਟਿਊਟੋਰਿਅਲ Ubuntu Linux OS 16.04, XAMPP 5.6.30 ਤੋਂ ਪ੍ਰਾਪਤ Apache, MariaDB ਅਤੇ PHP , Moodle 3.3 ਅਤੇ Firefox ਵੈੱਬ ਬਰਾਊਜਰ ਦੀ ਵਰਤੋਂ ਕਰਕੇ ਰਿਕਾਰਡ ਕੀਤਾ ਗਿਆ ਹੈ।
00:44 ਤੁਸੀਂ ਆਪਣੀ ਪਸੰਦ ਦੇ ਕਿਸੇ ਵੀ ਵੈੱਬ ਬਰਾਊਜਰ ਦੀ ਵਰਤੋਂ ਕਰ ਸਕਦੇ ਹੋ ।

ਹਾਲਾਂਕਿ, Internet Explorer ਦੀ ਵਰਤੋਂ ਨਾ ਕਰੋ, ਕਿਉਂਕਿ ਇਸਦੇ ਕਾਰਨ ਕੁੱਝ ਪ੍ਰਦਰਸ਼ਨ ਅਸੰਗਤਤਾਵਾਂ ਹੁੰਦੀਆਂ ਹਨ ।

00:56 ਇਸ ਟਿਊਟੋਰਿਅਲ ਦੇ ਅਨੁਸਾਰ ਤੁਹਾਡੇ site administrator ਨੇ ਤੁਹਾਨੂੰ ਅਧਿਆਪਕ ਦੇ ਰੂਪ ਵਿੱਚ ਰਜਿਸਟਰਡ ਕੀਤਾ ਹੈ ਅਤੇ ਤੁਹਾਨੂੰ ਘੱਟ ਤੋਂ ਘੱਟ ਇੱਕ ਕੋਰਸ ਅਸਾਈਨ ਕੀਤਾ ਹੈ।
01:08 ਇਸ ਦੇ ਅਨੁਸਾਰ ਤੁਸੀਂ ਆਪਣੇ ਕੋਰਸ ਦੇ ਲਈ ਕੁਝ ਕੋਰਸ ਸਮੱਗਰੀ ਅਪਲੋਡ ਕੀਤੀ ਹੈ। ਜੇਕਰ ਨਹੀਂ, ਤਾਂ ਕ੍ਰਿਪਾ ਕਰਕੇ ਇਸ ਵੈੱਬਸਾਈਟ ‘ਤੇ ਸੰਬੰਧਿਤ Moodle ਟਿਊਟੋਰਿਅਲ ਨੂੰ ਦੇਖੋ ।
01:22 ਇਸ ਟਿਊਟੋਰਿਅਲ ਦਾ ਅਭਿਆਸ ਕਰਨ ਦੇ ਲਈ, ਤੁਹਾਨੂੰ ਆਪਣੇ ਕੋਰਸ ਵਿੱਚ ਇੱਕ ਵਿਦਿਆਰਥੀ ਜੋੜਨਾ ਹੋਵੇਗਾ।
01:28 ਵਿਦਿਆਰਥੀ ਨੂੰ ਜੋੜਨ ਦਾ ਤਰੀਕਾ ਜਾਣਨ ਦੇ ਲਈ, ਕ੍ਰਿਪਾ ਕਰਕੇ Users in Moodle ਟਿਊਟੋਰਿਅਲ ਦੇਖੋ। ਮੈਂ ਆਪਣੇ ਕਾਰਨ ਵਿੱਚ ਇੱਕ ਵਿਦਿਆਰਥੀ Priya Sinha ਨੂੰ ਪਹਿਲਾਂ ਹੀ ਜੋੜ ਲਿਆ ਹੈ।
01:40 ਬਰਾਊਜਰ ‘ਤੇ ਜਾਓ ਅਤੇ teacher ਲਾਗਿਨ ਦੀ ਵਰਤੋਂ ਕਰਕੇ ਆਪਣੀ Moodle site ਨੂੰ ਲਾਗਿਨ ਕਰੋ।
01:47 ਖੱਬੇ navigation menu ਵਿੱਚ Calculus course ‘ਤੇ ਕਲਿਕ ਕਰੋ।
01:52 ਯਾਦ ਕਰੋ ਕਿ ਅਸੀਂ ਪਹਿਲਾਂ ਕੁਝ course material ਅਤੇ announcements ਨੂੰ ਜੋੜਿਆ ਸੀ।
01:59 ਹੁਣ ਸਮਝਦੇ ਹਾਂ ਕਿ Forums ਕੀ ਹਨ।
02:03 ਅਧਿਆਪਕਾਂ ਅਤੇ ਵਿਦਿਆਰਥੀਆਂ ਦੁਆਰਾ ਸਲਾਹ –ਮਸ਼ਵਰੇ ਦੇ ਲਈ ਅਤੇ ਵਿਚਾਰਾਂ ਦਾ ਆਦਾਨ –ਪ੍ਰਦਾਨ ਕਰਨ ਦੇ ਲਈ Forums ਦੀ ਵਰਤੋਂ ਕੀਤੀ ਜਾ ਸਕਦੀ ਹੈ
02:12 ਜਦੋਂ ਕਿ Announcements ਅਧਿਆਪਕਾਂ ਦੁਆਰਾ ਪੋਸਟ ਕੀਤੀਆਂ ਜਾਂਦੀਆਂ ਹਨ।
02:18 ਅਧਿਆਪਕ ਇਹ ਸੁਨਿਸ਼ਚਿਤ ਕਰਨ ਦੇ ਲਈ ਇਹਨਾਂ ਵਿਚਾਰਾਂ ਦਾ ਨਿਰੀਖਣ ਕਰਦੇ ਹਨ, ਕਿ ਸਾਰੇ ਮੈਂਬਰਾਂ ਦੁਆਰਾ ਦਿਸ਼ਾ –ਨਿਰਦੇਸ਼ਾਂ ਦੀ ਪਾਲਣਾ ਕੀਤੀ ਗਈ ਹੈ।
02:26 ਹੁਣ, ਅਸੀਂ forum ਨੂੰ ਜੋੜਨਾ ਸਿੱਖਾਂਗੇ Moodle ਪੇਜ਼ ‘ਤੇ ਜਾਓ।
02:33 ਸਿਖਰ ‘ਤੇ ਸੱਜੇ ਪਾਸੇ ਵਾਲੇ gear ਆਇਕਨ ‘ਤੇ ਕਲਿਕ ਕਰੋ ਅਤੇ ਫਿਰ Turn Editing On ‘ਤੇ ਕਲਿਕ ਕਰੋ।
02:40 ਕੌਮਨ ਸੈਕਸ਼ਨ ਦੇ ਹੇਠਾਂ ਸੱਜੇ ਪਾਸੇ ਵਾਲੇ Add an activity or resource ਲਿੰਕ ‘ਤੇ ਕਲਿਕ ਕਰੋ।
02:47 ਹੇਠਾਂ ਸਕਰੋਲ ਕਰੋ ਅਤੇ activity chooser ਵਿੱਚ Forum ਚੁਣੋ।
02:53 activity chooser ਦੇ ਹੇਠਾਂ Add button ‘ਤੇ ਕਲਿਕ ਕਰੋ।
02:59 Forum name ਕੋਰਸ ਪੇਜ਼ ‘ਤੇ forum ਵਿੱਚ ਲਿੰਕ ਦੇ ਰੂਪ ਵਿੱਚ ਪ੍ਰਦਰਸ਼ਿਤ ਹੋਵੇਗਾ।
03:06 ਮੈਂ Interesting web resources on evolutes and involutes ਟਾਈਪ ਕਰਾਂਗਾ।
03:13 Description ਦੀ ਵਰਤੋਂ ਵਿਦਿਆਰਥੀਆਂ ਨੂੰ forum ਦੇ ਉਦੇਸ਼ ਨੂੰ ਸਮਝਾਉਣ ਦੇ ਲਈ ਕੀਤੀ ਜਾ ਸਕਦੀ ਹੈ। ਜਿਵੇਂ ਕਿ ਇੱਥੇ ਦਿਖਾਇਆ ਗਿਆ ਹੈ ਮੈਂ ਟੈਕਸਟ ਟਾਈਪ ਕਰਾਂਗਾ।
03:23 ਇਸ ਟੈਕਸਟ ਏਰੀਏ ਦੇ ਹੇਠਾਂ Display description on course page ਚੈੱਕਬਾਕਸ ‘ਤੇ ਕਲਿਕ ਕਰੋ।
03:30 ਅਗਲਾ ਓਪਸ਼ਨ Forum type ਹੈ। ਡਿਫਾਲਟ ਰੂਪ ਤੋਂ Standard forum for general use ਚੁਣਿਆ ਹੋਇਆ ਹੈ।
03:40 ਇੱਥੇ Moodle ਵਿੱਚ 5 ਫੋਰਮ ਕਿਸਮਾਂ ਹਨ। Forums ਦੀਆਂ ਕਿਸਮਾਂ ਨੂੰ ਪੜ੍ਹਨ ਦੇ ਲਈ ਡਰਾਪ-ਡਾਊਂਨ ਦੇ ਅੱਗੇ Help ਆਇਕਨ ‘ਤੇ ਕਲਿਕ ਕਰੋ।
03:50 ਆਪਣੀ ਲੋੜ ਦੇ ਮੁਤਾਬਕ, ਤੁਸੀਂ ਫੋਰਮ ਦੀ ਕਿਸਮ ਚੁਣ ਸਕਦੇ ਹੋ। ਮੈਂ Standard forum displayed in a blog-like format ਚੁਣਾਂਗਾ।
04:01 ਹੇਠਾਂ ਸਕਰੋਲ ਕਰੋ ਅਤੇ ਪੇਜ਼ ਦੇ ਹੇਠਾਂ Save and display ਬਟਨ ‘ਤੇ ਕਲਿਕ ਕਰੋ।
04:09 ਅਸੀਂ ਨਵੇਂ ਪੇਜ਼ ‘ਤੇ ਆਉਂਦੇ ਹਾਂ। ਇੱਥੇ Add a new topic ਬਟਨ ‘ਤੇ ਕਲਿਕ ਕਰੋ।
04:17 ਜਿਵੇਂ ਕਿ ਇੱਥੇ ਦਿਖਾਇਆ ਗਿਆ ਹੈ, ਮੈਂ Subject ਅਤੇ Message ਟਾਈਪ ਕਰਾਂਗਾ। ਬਾਕੀ ਓਪਸ਼ਨਸ ਸੂਚਨਾ ਦੇ ਸਮਾਨ ਹਨ।
04:29 ਹੇਠਾਂ ਸਕਰੋਲ ਕਰੋ ਅਤੇ ਪੇਜ਼ ਦੇ ਹੇਠਾਂ Post to forum ਬਟਨ ‘ਤੇ ਕਲਿਕ ਕਰੋ।
04:36 ਇੱਕ ਸਫਲਤਾ ਮੈਸੇਜ ਪ੍ਰਦਰਸ਼ਿਤ ਹੁੰਦਾ ਹੈ।
04:39 ਮੈਸੇਜ ‘ਤੇ ਧਿਆਨ ਦਿਓ ਕਿ post ਦਾ ਲੇਖਕ 30 ਮਿੰਟ ਦੇ ਅੰਦਰ post ਨੂੰ ਐਡਿਟ ਕਰ ਸਕਦਾ ਹੈ। ਹਾਲਾਂਕਿ, ਇਹ ਸਿਰਫ non-teacher profiles ਦੇ ਲਈ ਸਹੀ ਹੈ।
04:54 ਜੋ ਅਧਿਆਪਕ course ਦਾ ਮੋਡਰੇਟਰ ਅਤੇ ਨਿਰਮਾਤਾ ਹੈ, ਉਹ ਕਿਸੇ ਵੀ ਸਮੇਂ ਕਿਸੇ ਵੀ post ਨੂੰ ਐਡਿਟ ਅਤੇ ਡਿਲੀਟ ਕਰ ਸਕਦਾ ਹੈ।
05:03 ਹੁਣ ਮੈਂ ਵਿਦਿਆਰਥੀ Priya Sinha ਦੇ ਰੂਪ ਵਿੱਚ ਲਾਗਿਨ ਕਰਾਂਗਾ। ਫਿਰ ਅਸੀਂ ਦੇਖ ਸਕਦੇ ਹਾਂ ਕਿ ਇੱਕ ਵਿਦਿਆਰਥੀ ਇਸ forum ਨੂੰ ਕਿਵੇਂ ਦੇਖਦਾ ਹੈ।
05:15 ਵਿਚਾਰਾਂ ਨੂੰ ਦੇਖਣ ਦੇ ਲਈ resources ਦੀ ਸੂਚੀ ਵਿੱਚ forum ਨਾਮ ‘ਤੇ ਕਲਿਕ ਕਰੋ।
05:21 ਇੱਕ ਵਿਦਿਆਰਥੀ ਦੇ ਰੂਪ ਵਿੱਚ, ਮੈਂ ਜਾਂ ਤਾਂ Add a new topic ਜਾਂ Discuss this topic ਕਰ ਸਕਦਾ ਹਾਂ। ਹੇਠਾਂ ਸੱਜੇ ਪਾਸੇ ਵਾਲੇ Discuss this topic ਲਿੰਕ ‘ਤੇ ਕਲਿਕ ਕਰੋ।
05:35 ਫਿਰ Reply ਲਿੰਕ ‘ਤੇ ਕਲਿਕ ਕਰੋ। ਮੈਂ ਇੱਕ ਟਿੱਪਣੀ ਜੋੜਾਂਗਾ, ਜਿਵੇਂ ਕਿ ਦਿਖਾਇਆ ਗਿਆ ਹੈ।
05:42 ਹੇਠਾਂ ਸਕਰੋਲ ਕਰੋ ਅਤੇ ਪੇਜ਼ ਦੇ ਹੇਠਾਂ Post to forum ਬਟਨ ‘ਤੇ ਕਲਿਕ ਕਰੋ। ਤੁਸੀਂ ਦੇਖ ਸਕਦੇ ਹੋ ਕਿ ਟਿੱਪਣੀ ਇਸ ਥ੍ਰੇਡ ਦੇ ਅਖੀਰ ਵਿੱਚ ਜੋੜ ਦਿੱਤੀ ਗਈ ਹੈ।
05:53 ਵਿਦਿਆਰਥੀ ਦੁਆਰਾ ਪੋਸਟ ਕੀਤੀ ਗਈ ਟਿੱਪਣੀ ਨੂੰ ਦੇਖਣ ਦੇ ਲਈ ਮੈਨੂੰ ਫਿਰ ਤੋਂ ਅਧਿਆਪਕ Rebecca ਦੇ ਰੂਪ ਵਿੱਚ ਲਾਗਿਨ ਕਰਨਾ ਚਾਹੀਦਾ ਹੈ।
06:01 forum ਦੇ ਨਾਮ ‘ਤੇ ਕਲਿਕ ਕਰੋ। ਇੱਥੇ ਧਿਆਨ ਦਿਓ, ਅਸੀਂ ਇਸ ਚਰਚਾ ਵਿਸ਼ੇ ਦੇ ਲਈ I reply so far ਦੇਖ ਸਕਦੇ ਹਾਂ।
06:12 ਅਸਲ ਮੈਸੇਜ ਨੂੰ ਹੇਠਾਂ ਸੱਜੇ ਪਾਸੇ ਵਾਲੇ Discuss this topic ਲਿੰਕ ‘ਤੇ ਕਲਿਕ ਕਰਨ ਦੇ ਬਾਅਦ ਦੇਖਿਆ ਜਾ ਸਕਦਾ ਹੈ।
06:21 ਇੱਥੇ Split ਨਾਮ ਵਾਲਾ ਇੱਕ ਹੋਰ ਓਪਸ਼ਨ ਹੈ। ਜੇਕਰ ਅਧਿਆਪਕ ਨੂੰ ਲੱਗਦਾ ਹੈ ਕਿ ਉੱਤਰ ਇੱਕ ਵੱਖਰੀ ਚਰਚਾ ਦੇ ਯੋਗ ਹੈ, ਤਾਂ ਉਹ ਚਰਚਾ ਨੂੰ ਵੰਡ ਸਕਦਾ ਹੈ।
06:34 ਚਰਚਾ ਨੂੰ ਵੰਡਨਾ ਇੱਕ ਨਵੀਂ ਚਰਚਾ ਬਣਾਉਂਦਾ ਹੈ। ਉਸ ਥ੍ਰੇਡ ਵਿੱਚ ਨਵੀਂ ਚਰਚਾ ਅਤੇ ਬਾਅਦ ਵਿੱਚ ਪੋਸਟ, ਇੱਕ ਨਵੀਂ ਚਰਚਾ ਥ੍ਰੇਡ ਵਿੱਚ ਲੈ ਜਾਵੇਗਾ। ਮੈਂ ਇਸ ਨੂੰ ਇਸ ਤਰ੍ਹਾਂ ਹੀ ਰਹਿਣ ਦੇਵਾਂਗਾ।
06:49 Calculus ਕੋਰਸ ‘ਤੇ ਵਾਪਸ ਜਾਓ।
06:53 ਫਿਰ ਅਸੀਂ ਸਿੱਖਦੇ ਹਾਂ ਕਿ assignment ਕਿਵੇਂ ਬਣਾਉਣੀ ਹੈ।
06:58 Moodle ਵਿੱਚ Assignment ਆਨਲਾਈਨ ਜਮ੍ਹਾਂ ਕੀਤੀ ਜਾ ਸਕਦੀ ਹੈ, ਜੋ ਕਾਗਜ਼ ਬਚਾਉਂਦੀ ਹੈ, ਵਿਦਿਆਰਥੀਆਂ ਨੂੰ ਆਡਿਓ, ਵੀਡਿਓ, ਪਾਵਰਪੁਆਇੰਟ ਪੇਸ਼ਕਾਰੀਆਂ ਆਦਿ ਜਿਵੇਂ ਮੀਡਿਆ ਫਾਇਲਾਂ ਨੂੰ ਸ਼ਾਮਿਲ ਕਰਨ ਵਿੱਚ ਸਮਰਥ ਬਣਾਉਂਦੀ ਹੈ।

ਵਿਦਿਆਰਥੀਆਂ ਨੂੰ ਬਿਨਾਂ ਦੇਖੇ grade ਚੁਣਨ ਦੁਆਰਾ ਅਧਿਆਪਕਾਂ ਨੂੰ ਨਿਰਪੱਖ ਰਹਿਣ ਵਿੱਚ ਮੱਦਦ ਕਰਦੀ ਹੈ

07:20 ਬਰਾਊਜਰ ‘ਤੇ ਵਾਪਸ ਜਾਓ।
07:23 ਹੋਰ ਜ਼ਿਆਦਾ ਰਿਸੋਰਸਸ ਜੋੜਨ ਦੇ ਲਈ Turn editing on ‘ਤੇ ਕਲਿਕ ਕਰੋ।
07:28 Basic Calculus ਸੈਕਸ਼ਨ ਦੇ ਹੇਠਾਂ ਸੱਜੇ ਪਾਸੇ ਵਾਲੇ Add an activity or resource ਲਿੰਕ ‘ਤੇ ਕਲਿਕ ਕਰੋ।
07:35 ਇਕ ਨਵੀਂ assignment ਜੋੜਨ ਦੇ ਲਈ ਸੂਚੀ ਤੋਂ Assignment ‘ਤੇ ਡਬਲ-ਕਲਿਕ ਕਰੋ।
07:42 ਮੈਂ assignment ਨੂੰ ਇੱਕ ਨਾਮ ਦੇਵਾਂਗਾ, ਜਿਵੇਂ ਕਿ ਇੱਥੇ ਦਿਖਾਇਆ ਗਿਆ ਹੈ।
07:47 ਇਸ ਦੇ ਬਾਅਦ, assignment ਦਾ ਵਿਸਥਾਰਪੂਰਵਕ ਵਰਣਨ ਕਰੋ ਅਤੇ ਇਹ ਜ਼ਿਕਰ ਕਰੋ ਕਿ ਵਿਦਿਆਰਥੀਆਂ ਨੂੰ ਕੀ ਸਬਮਿਟ ਕਰਨਾ ਚਾਹੀਦਾ ਹੈ।
07:55 ਇਹ ਇੱਕ ਸਰਲ ਫਾਰਮੈਟ text editor ਹੈ, ਤੁਸੀਂ ਇਸ ਵਿੱਚ tables, images ਆਦਿ ਸ਼ਾਮਿਲ ਕਰ ਸਕਦੇ ਹੋ।
08:02 ਮੇਰੇ ਦੁਆਰਾ ਟਾਈਪ ਕੀਤੇ ਗਏ ਟੈਕਸਟ ਨੂੰ ਤੁਸੀਂ AssignmentResource.odt ਫਾਇਲ ਤੋਂ ਕਾਪੀ ਕਰ ਸਕਦੇ ਹੋ।
08:07 ਇਹ ਇਸ ਟਿਊਟੋਰਿਅਲ ਦੇ Code files ਲਿੰਕ ਵਿੱਚ ਉਪਲਬਧ ਹੈ।
08:13 Availability ਸੈਕਸ਼ਨ ਨੂੰ ਦੇਖਣ ਦੇ ਲਈ ਹੇਠਾਂ ਸਕਰੋਲ ਕਰੋ।
08:17 ਫਿਰ, ਅਸੀਂ ਉਹ ਤਾਰੀਖ਼ ਅਤੇ ਸਮਾਂ ਦਰਜ ਕਰਾਂਗੇ ਜਿਸ ਨਾਲ ਪੇਸ਼ਕਾਰੀਆਂ ਬਣਾਈਆਂ ਜਾ ਸਕਦੀਆਂ ਹਨ। ਸੁਨਿਸ਼ਚਿਤ ਕਰੋ ਕਿ Enable ਬਾਕਸ ਚੈਕਡ ਹੈ।
08:28 ਤੁਸੀਂ ਤਾਰੀਖ਼ ਦੀ ਚੋਣ ਕਰਨ ਦੇ ਲਈ ਕੈਲੰਡਰ ਦੀ ਵਰਤੋਂ ਵੀ ਕਰ ਸਕਦੇ ਹੋ। ਮੈਂ ਇਸ ਨੂੰ 25 Nov 2018 ਦੇ ਰੂਪ ਵਿੱਚ ਸਾਇਟ ਕਰਾਂਗਾ।
08:39 ਫਿਰ ਮੈਂ Due date ਨੂੰ 15 Dec 2018 ਦੇ ਰੂਪ ਵਿੱਚ ਸੈੱਟ ਕਰਾਂਗਾ।
08:46 Cut-off date ਅਤੇ Remind me to grade by date ਦਾ ਪਤਾ ਲਗਾਉਣ ਦੇ ਲਈ Help ਆਇਕਨ ‘ਤੇ ਕਲਿਕ ਕਰੋ।
08:54 ਜੇਕਰ ਲੋੜੀਂਦਾ ਹੋਵੇ ਤਾਂ ਉਹਨਾਂ ਨੂੰ ਸੈੱਟ ਕਰੋ ਜਾਂ ਜੇਕਰ ਨਹੀਂ ਹੈ ਤਾਂ ਡਿਸੇਬਲ ਕਰੋ। ਮੈਂ ਉਹਨਾਂ ਨੂੰ ਡਿਸੇਬਲ ਕਰਾਂਗਾ।
09:02 Always show description ਚੈੱਕਬਾਕਸ ਅਨਚੈੱਕ ਕਰੋ। ਜੇਕਰ ਇਹ ਫ਼ੀਲਡ ਇਨੇਬਲ ਹੈ, ਤਾਂ ਵਿਦਿਆਰਥੀ Allow submissions from date ਤੋਂ ਪਹਿਲਾਂ assignment ਦਾ ਵੇਰਵਾ ਦੇਖ ਸਕਦੇ ਹਨ।
09:17 ਇਸ ਦੇ ਬਾਅਦ Submission types ਸੈਕਸ਼ਨ ਹਨ। ਜੇਕਰ ਤੁਸੀਂ ਵਿਦਿਆਰਥੀਆਂ ਨੂੰ ਆਨਲਾਈਨ ਕੋਰਸ ਸਬਮਿਟ ਕਰਨ ਦੀ ਆਗਿਆ ਦੇਣਾ ਚਾਹੁੰਦੇ ਹੋ ਜਾਂ ਉਹਨਾਂ ਨੂੰ ਸਿਰਫ ਫਾਇਲਸ ਅੱਪਲੋਡ ਕਰਨਾ ਚਾਹੁੰਦੇ ਹੋ, ਇਹ ਤੈਅ ਕਰੋ।
09:30 ਮੈਂ Online text ਅਤੇ File submissions ਦੋਵਾਂ ਨੂੰ ਚੈੱਕ ਕਰਾਂਗਾ। ਆਪਣੀ ਲੋੜ ਮੁਤਾਬਕ ਤੁਸੀਂ ਇੱਕ ਜਾਂ ਦੋਵੇਂ ਓਪਸ਼ਨ ਚੁਣ ਸਕਦੇ ਹੋ।
09:42 ਮੈਂ Word limit ਇਨੇਬਲ ਕਰਾਂਗਾ ਅਤੇ ਇੱਥੇ 1000 ਦਰਜ ਕਰਾਂਗਾ।
09:48 ਤੁਸੀਂ ਉਹਨਾਂ ਫਾਇਲਸ ਦੀ ਸੰਖਿਆ ਦਰਜ ਕਰ ਸਕਦੇ ਹੋ ਜਿਹਨਾਂ ਨੂੰ ਹਰੇਕ ਵਿਦਿਆਰਥੀ ਅੱਪਲੋਡ ਕਰ ਸਕਦਾ ਹੈ। ਇਸ ਦੇ ਇਲਾਵਾ, ਅਸੀਂ ਵੱਧ ਤੋਂ ਵੱਧ ਫਾਇਲਸ ਆਕਾਰ ਅਤੇ ਕਿਸਮਾਂ ਨੂੰ ਦਰਜ ਕਰ ਸਕਦੇ ਹਾਂ ਜਿਹਨਾਂ ਨੂੰ ਅਸੀਂ ਸਵੀਕਾਰ ਕਰਾਂਗੇ।
10:03 ਕ੍ਰਿਪਾ ਕਰਕੇ ਧਿਆਨ ਦਿਓ

ਇਹ admin ਦੁਆਰਾ ਨਿਰਧਾਰਤ ਵੱਧ ਤੋਂ ਵੱਧ ਫਾਇਲ ਆਕਾਰ ਨੂੰ ਓਵਰਰਾਈਡ ਕਰੇਗਾ, ਜੋ ਸਾਡੇ ਮਾਮਲੇ ਵਿੱਚ 128 MB ਹੈ।

10:14 Accepted file types ਦੇ ਅੱਗੇ Helpਆਇਕਨ ‘ਤੇ ਕਲਿਕ ਕਰੋ। ਇੱਥੇ ਅਸੀਂ ਇਸ ਫ਼ੀਲਡ ਦੁਆਰਾ ਸਵੀਕਾਰ ਫਾਇਲ ਦੀਆਂ ਕਿਸਮਾਂ ਦੇ ਬਾਰੇ ਵਿੱਚ ਪੜ੍ਹ ਸਕਦੇ ਹਾਂ ।
10:26 ਮੈਂ ਇੱਥੇ .pdf,.docx,.doc ਟਾਈਪ ਕਰਾਂਗਾ।
10:34 Feedback types ਅਤੇ Submission settings ਵਿੱਚ fields ਦੀ ਸਮੀਖਿਆ ਕਰੋ। ਤੁਸੀਂ ਆਪਣੀਆਂ ਲੋੜਾਂ ਅਨੁਸਾਰ ਉਹਨਾਂ ਨੂੰ ਇਨੇਬਲ ਜਾਂ ਡਿਸੇਬਲ ਕਰ ਸਕਦੇ ਹੋ।
10:46 ਮੈਂ ਦਿਖਾਏ ਗਏ ਅਨੁਸਾਰ ਸੈਟਿੰਗ ਨੂੰ ਚੁਣਿਆ ਹੈ।
10:50 ਹੁਣ, ਹੇਠਾਂ ਸਕਰੋਲ ਕਰੋ ਅਤੇ ਇਸ ਦਾ ਵਿਸਥਾਰ ਕਰਨ ਦੇ ਲਈ Grade ਸੈਕਸ਼ਨ ‘ਤੇ ਕਲਿਕ ਕਰੋ।
10:57 ਡਿਫਾਲਟ ਰੂਪ ਵਿੱਚ maximum grade 100 ਹੈ। ਅਸੀਂ ਇਸ ਨੂੰ ਉਸ ਤਰ੍ਹਾਂ ਹੀ ਰਹਿਣ ਦੇਵਾਂਗੇ।
11:04 ਫਿਰ ਮੈਂ Grade to pass 40 ਦਰਜ ਕਰਾਂਗਾ। ਅਤੇ Blind marking ਨੂੰ Yes ਸੈੱਟ ਕਰਾਂਗਾ।
11:13 ਇਹ ਮੁਲਾਂਕਣ ਕਰਤਾਵਾਂ ਤੋਂ ਵਿਦਿਆਰਥੀ ਦੀ ਪਹਿਚਾਨ ਨੂੰ ਲੁਕਾ ਦੇਵੇਗਾ। ਇਸ ਲਈ ਹੁਣ, ਇੱਕ ਅਧਿਆਪਕ ਦੇ ਰੂਪ ਵਿੱਚ, ਮੈਨੂੰ ਪਤਾ ਨਹੀਂ ਹੈ ਕਿ ਕਿਸ ਵਿਦਿਆਰਥੀ ਨੇ assignment ਜਮਾਂ ਕੀਤੀ ਹੈ।
11:26 ਜੋ ਹਮੇਸ਼ਾ, ਮੈਨੂੰ ਗ੍ਰੇਡਿੰਗ ਕਰਦੇ ਸਮੇਂ ਨਿਰਪੱਖ ਰਹਿਣ ਵਿੱਚ ਮੱਦਦ ਕਰਦਾ ਹੈ।
11:31 ਕ੍ਰਿਪਾ ਕਰਕੇ ਧਿਆਨ ਦਿਓ,

ਕਿਸੇ ਵੀ ਸਬਮਿਸ਼ਨ ਦੇ ਬਾਅਦ Blind marking ਸੈਟਿੰਗ ਨੂੰ ਇਸ ਅਸਾਈਨਮੈਂਟ ਦੇ ਲਈ ਨਹੀਂ ਬਦਲਿਆ ਜਾ ਸਕਦਾ ਹੈ।

11:40 assignment ਦੇ ਲਈ ਹੋਰ ਸੈਟਿੰਗਸ ਹਨ ਜਿਹਨਾਂ ਨੂੰ ਤੁਸੀਂ ਆਪਣੇ ਆਪ ਦੇਖ ਸਕਦੇ ਹੋ।
11:46 ਹੁਣ, ਹੇਠਾਂ ਸਕਰੋਲ ਕਰੋ ਅਤੇ Save and display ਬਟਨ ‘ਤੇ ਕਲਿਕ ਕਰੋ।
11:52 ਤੁਸੀਂ ਇੱਥੇ assignment ਦੇ ਬਾਰੇ ਵਿੱਚ ਕੁਝ ਅੰਕੜੇ

ਅਤੇ View all submissions ਅਤੇ Grade ਦੇ ਲਈ ਲਿੰਕ ਦੇਖ ਸਕਦੇ ਹੋ।

12:03 ਇਸ ਦੇ ਨਾਲ ਅਸੀਂ ਇਸ ਟਿਊਟੋਰਿਅਲ ਦੇ ਅਖੀਰ ਵਿੱਚ ਪਹੁੰਚਦੇ ਹਾਂ । ਸੰਖੇਪ ਵਿੱਚ..
12:09 ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ:

Forums ਦੀਆਂ ਵੱਖ –ਵੱਖ ਕਿਸਮਾਂ forum ਕਿਵੇਂ ਜੋੜਨਾ ਹੈ ਅਤੇ Assignments ਕਿਵੇਂ ਬਣਾਉਣੀਆਂ ਹਨ।

12:20 ਇੱਥੇ ਤੁਹਾਡੇ ਲਈ ਇੱਕ ਛੋਟਾ ਜਿਹਾ ਨਿਰਧਾਰਤ ਕੰਮ ਹੈ।

ਪਹਿਲੇ ਬਣਾਏ ਗਏ forum ਚਰਚਾ ਦਾ ਉੱਤਰ ਜੋੜੋ। ਇਸ ਉੱਤਰ ਨਾਲ ਚਰਚਾ ਨੂੰ ਵੰਡੋ।

12:33 ਇੱਕ assignment ਬਣਾਓ, ਜੋ ਸਿਰਫ ਆਨਲਾਈਨ ਟੈਕਸਟ ਸਬਮਿਸ਼ਨ ਸਵੀਕਾਰ ਕਰਦੀ ਹੋਵੇ। ਵੇਰਵੇ ਦੇ ਲਈ ਇਸ ਟਿਊਟੋਰਿਅਲ ਦੇ Assignment ਲਿੰਕ ਨੂੰ ਦੇਖੋ।
12:44 ਹੇਠ ਲਿਖੇ ਲਿੰਕ ‘ਤੇ ਮੌਜੂਦ ਵੀਡਿਓ, ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦੀ ਹੈ। ਕ੍ਰਿਪਾ ਕਰਕੇ ਇਸ ਨੂੰ ਡਾਊਂਨਲੋਡ ਕਰੋ ਅਤੇ ਵੇਖੋ।
12:52 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ ਵਰਕਸ਼ਾਪਸ ਚਲਾਉਂਦੀਆਂ ਹਨ। ਅਤੇ ਪ੍ਰਮਾਣ ਪੱਤਰ ਦਿੰਦੀਆਂ ਹਨ। ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ ਸਾਨੂੰ ਲਿਖੋ।
13:02 ਕ੍ਰਿਪਾ ਇਸ ਫੋਰਮ ਵਿੱਚ ਸਮੇਂ ਦੇ ਨਾਲ ਆਪਣੇ ਪ੍ਰਸ਼ਨਾਂ ਨੂੰ ਪੋਸਟ ਕਰੋ ।
13:06 ਸਪੋਕਨ ਟਿਊਟੋਰਿਅਲ ਪ੍ਰੋਜੈਕਟ NMEICT, MHRD, ਭਾਰਤ ਸਰਕਾਰ ਦੁਆਰਾ ਪ੍ਰਮਾਣਿਤ ਹੈ। ਇਸ ਮਿਸ਼ਨ ‘ਤੇ ਜ਼ਿਆਦਾ ਜਾਣਕਾਰੀ ਦਿਖਾਏ ਗਏ ਲਿੰਕ ‘ਤੇ ਉਪਲੱਬਧ ਹੈ।
13:20 ਮੈਂ ਨਵਦੀਪ ਤੁਹਾਡੇ ਤੋਂ ਇਜ਼ਾਜਤ ਲੈਂਦਾ ਹਾਂ।
13:31 ਸਾਡੇ ਨਾਲ ਜੁੜਣ ਦੇ ਲਈ ਧੰਨਵਾਦ।

Contributors and Content Editors

Navdeep.dav