Moodle-Learning-Management-System/C2/Categories-in-Moodle/Punjabi
From Script | Spoken-Tutorial
Time | Narration |
00:01 | Categories in Moodle ‘ਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ। |
00:06 | ਇਸ ਟਿਊਟੋਰਿਅਲ ਵਿੱਚ ਅਸੀਂ ਹੇਠਾਂ ਦਿੱਤੇ ਦੇ ਬਾਰੇ ਵਿੱਚ ਸਿੱਖਾਂਗੇ :
Course category, categories & subcategories ਕਿਵੇਂ ਬਣਾਈਏ । categories ‘ਤੇ ਕੰਮ ਕਿਵੇਂ ਕਰੀਏ। |
00:20 | ਇਸ ਟਿਊਟੋਰਿਅਲ ਨੂੰ ਰਿਕਾਰਡ ਕਰਨ ਲਈ ਮੈਂ ਵਰਤੋਂ ਕਰ ਰਿਹਾ ਹਾਂ:
Ubuntu Linux OS 16.04 XAMPP 5.6.30 ਤੋਂ ਪ੍ਰਾਪਤ Apache, MariaDB ਅਤੇ PHP Moodle 3.3 ਅਤੇ Firefox ਵੈੱਬ ਬਰਾਊਜਰ । |
00:43 | ਤੁਸੀਂ ਆਪਣੀ ਪਸੰਦ ਦੇ ਕਿਸੇ ਵੀ ਵੈੱਬ ਬਰਾਊਜਰ ਦੀ ਵਰਤੋਂ ਕਰ ਸਕਦੇ ਹੋ। |
00:47 | ਹਾਲਾਂਕਿ, Internet Explorer ਦੀ ਵਰਤੋਂ ਨਾ ਕਰੋ, ਕਿਉਂਕਿ ਇਸਦੇ ਕਾਰਨ ਕੁੱਝ ਪ੍ਰਦਰਸ਼ਨ ਅਸੰਗਤਤਾਵਾਂ ਹੁੰਦੀਆਂ ਹਨ। |
00:55 | ਇਸ ਟਿਊਟੋਰਿਅਲ ਦੇ ਸਿਖਿਆਰਥੀਆਂ ਦੀ ਮਸ਼ੀਨ ‘ਤੇ Moodle 3.3 ਇੰਸਟਾਲ ਹੋਣਾ ਚਾਹੀਦਾ ਹੈ । |
01:02 | ਜੇਕਰ ਨਹੀਂ, ਤਾਂ ਕ੍ਰਿਪਾ ਕਰਕੇ ਇਸ ਵੈੱਬਸਾਈਟ ‘ਤੇ ਸੰਬੰਧਿਤ Moodle ਟਿਊਟੋਰਿਅਲ ਦੀ ਪਾਲਣਾ ਕਰੋ। |
01:09 | ਬਰਾਊਜਰ ‘ਤੇ ਜਾਓ ਅਤੇ ਆਪਣੀ “moodle” ਹੋਮ ਪੇਜ਼ ਖੋਲੋ। ਯਕੀਨੀ ਬਣਾਓ ਕਿ “XAMPP service” ਚੱਲ ਰਹੀ ਹੈ। |
01:18 | ਆਪਣੇ admin username ਅਤੇ password ਦੇ ਨਾਲ ਲੌਗਇਨ ਕਰੋ। |
01:23 | ਹੁਣ ਅਸੀਂ admin ਡੈਸ਼ਬੋਰਡ ਵਿੱਚ ਹਾਂ। |
01:26 | ਖੱਬੇ ਪਾਸੇ ਵੱਲ Site Administration ‘ਤੇ ਕਲਿਕ ਕਰੋ। |
01:31 | Courses ਟੈਬ ਅਤੇ ਫਿਰ Manage courses and categories ‘ਤੇ ਕਲਿਕ ਕਰੋ। |
01:38 | ਅਸੀਂ Course and category management ਟਾਇਟਲ ਦੇ ਨਾਲ ਪੇਜ਼ ‘ਤੇ ਜਾਵਾਂਗੇ । ਹੁਣ ਸਮਝਦੇ ਹਾਂ ਕਿ course category ਕੀ ਹਨ। |
01:50 | Course categories site users ਦੇ ਲਈ Moodle courses ਦਾ ਪ੍ਰਬੰਧ ਕਰਨ ਵਿੱਚ ਮੱਦਦ ਕਰਦੀਆਂ ਹਨ । |
01:57 | ਨਵੀਂ Moodle site ਦੇ ਲਈ ਡਿਫਾਲਟ category Miscellaneous ਹੈ। |
02:03 | ਕੋਈ ਵੀ ਨਵਾਂ course ਡਿਫਾਲਟ ਰੂਪ ਵਿੱਚ ਇਸ Miscellaneous category, ਨੂੰ ਅਸਾਈਨ ਕੀਤਾ ਜਾਵੇਗਾ। |
02:09 | ਹਾਲਾਂਕਿ, ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਲਈ ਉਹਨਾਂ ਦਾ courses ਲੱਭਣਾ ਮੁਸ਼ਕਿਲ ਹੋਵੇਗਾ। |
02:16 | courses, ‘ਤੇ ਜਾਣਾ ਆਸਾਨ ਬਣਾਉਣ ਦੇ ਲਈ, ਉਹਨਾਂ ਨੂੰ categories ਵਿੱਚ ਅਸਾਈਨ ਕੀਤਾ ਜਾਣਾ ਚਾਹੀਦਾ ਹੈ । |
02:23 | ਕਈ ਸੰਸਥਾਵਾਂ ਕੋਰਸੇਸ ਦਾ ਕੈਮਪਸ ਜਾਂ ਡਿਪਾਰਟਮੈਂਟ ਦੁਆਰਾ ਸੰਗਠਿਤ ਕਰਦੀਆਂ ਹਨ । |
02:30 | ਵਧੇਰੇ ਸਪਸ਼ਟਤਾ ਦੇ ਲਈ ਵਰਣਨਸ਼ੀਲ ਨਾਮ ਰੱਖਣਾ ਚੰਗਾ ਹੈ। |
02:35 | ਅਸੀਂ ਅੱਗੇ ਵਧਾਂਗੇ ਅਤੇ departments ਤੋਂ ਆਪਣੇ ਕੋਰਸੇਸ ਸੰਗਠਿਤ ਕਰਾਂਗੇ।
ਉਦਾਹਰਣ ਵਜੋਂ ਸਾਡੀ Maths category ਵਿੱਚ ਸਾਰੇ Math courses. ਹੋਣਗੇ । |
02:47 | Moodle site ‘ਤੇ ਵਾਪਸ ਜਾਂਦੇ ਹਾਂ । |
02:51 | ਪਹਿਲਾਂ ਅਸੀਂ Course and category management ਪੇਜ਼ ਲੇਆਉਟ ਸਮਝਾਂਗੇ । |
02:57 | ਖੱਬੇ ਪਾਸੇ ਵੱਲ ਸਾਡੇ ਕੋਲ Navigation ਬਲਾਕ ਹੈ । ਅਤੇ ਸੱਜੇ ਪਾਸੇ ਵੱਲ Content ਰਿਜਨ ਹੈ । |
03:05 | content ਰਿਜਨ 2 ਕਾਲਮਸ ਵਿੱਚ ਵੰਡਿਆ ਗਿਆ ਹੈ:
ਖੱਬਾ ਕਾਲਮ course categories ਦਰਸਾਉਂਦਾ ਹੈ। ਸੱਜਾ ਕਾਲਮ ਚੁਣੀ ਹੋਈ category ਦੇ ਅਧੀਨ ਕੋਰਸੇਸ ਨੂੰ ਦਰਸਾਉਂਦਾ ਹੈ । |
03:20 | ਡਿਫਾਲਟ ਰੂਪ ਵਿੱਚ ਇਹ Miscellaneous category ਵਿੱਚ ਕੋਰਸੇਸ ਦਿਖਾ ਰਿਹਾ ਹੈ । |
03:26 | ਇਹ ਦ੍ਰਿਸ਼ ਸੱਜੇ ਪਾਸੇ ਵੱਲ ਸਥਿਤ ਮੀਨੂ ਨਾਲ ਬਦਲਿਆ ਜਾ ਸਕਦਾ ਹੈ । |
03:32 | ਓਪਸ਼ਨਸ ਨੂੰ ਦੇਖਣ ਦੇ ਲਈ ਡਾਊਂਨ ਐਰੋ ‘ਤੇ ਕਲਿਕ ਕਰੋ । |
03:36 | ਹੁਣ Course categories ‘ਤੇ ਕਲਿਕ ਕਰੋ । ਇਹ ਸਿਰਫ course categories ਦਿਖਾਉਣ ਦੇ ਲਈ ਦ੍ਰਿਸ਼ ਬਦਲਦਾ ਹੈ। |
03:45 | ਫਿਰ ਤੋਂ ਐਰੋ ‘ਤੇ ਕਲਿਕ ਕਰੋ ਅਤੇ ਸਿਰਫ ਕੋਰਸੇਸ ਨੂੰ ਦਿਖਾਉਣ ਦੇ ਲਈ ਦ੍ਰਿਸ਼ ਬਦਲੋ। Courses ‘ਤੇ ਕਲਿਕ ਕਰੋ । |
03:54 | ਧਿਆਨ ਦਿਓ, ਕਿ ਹੁਣ ਇੱਕ ਨਵਾਂ ਡਰਾਪ –ਡਾਊਂਨ ਬਾਕਸ ਪ੍ਰਦਰਸ਼ਿਤ ਹੁੰਦਾ ਹੈ । ਇਹ category ਡਰਾਪ –ਡਾਊਂਨ ਹੈ। |
04:02 | ਇੱਥੇ ਅਸੀਂ category ਦੀ ਚੋਣ ਕਰ ਸਕਦੇ ਹਾਂ, ਜਿਸ ਦੇ ਲਈ ਅਸੀਂ ਕੋਰਸੇਸ ਦਿਖਾਉਣਾ ਚਾਹੁੰਦੇ ਹਾਂ । ਵਰਤਮਾਨ ਵਿੱਚ ਇਸ ਵਿੱਚ ਸਿਰਫ Miscellaneous category ਹੈ। |
04:13 | ਹੁਣ ਦ੍ਰਿਸ਼ ਨੂੰ ਵਾਪਸ Course categories and courses ਵਿੱਚ ਬਦਲੋ। |
04:19 | ਹੁਣ ਅਸੀਂ category ਜੋੜਨ ਦੇ ਲਈ Create new category ਲਿੰਕ ‘ਤੇ ਕਲਿਕ ਕਰਾਂਗੇ। |
04:26 | Parent category ਡਰਾਪ –ਡਾਊਂਨ ਬਾਕਸ ‘ਤੇ ਕਲਿਕ ਕਰੋ ਅਤੇ Top ਚੁਣੋ । Category name ਵਿੱਚ Mathematics ਟਾਈਪ ਕਰੋ । |
04:36 | Category ID number ਓਪਸ਼ਨਲ ਫ਼ੀਲਡ ਹੈ । ਇਹ ਆਫ਼ਲਾਈਨ courses ਦੇ ਨਾਲ ਕੋਰਸ ਪਤਾ ਕਰਨ ਦੇ ਲਈ admin users ਦੇ ਲਈ ਹੈ । |
04:47 | ਜੇਕਰ ਤੁਹਾਡਾ ਕਾਲਜ categories ਦੇ ਲਈ ID ਦੀ ਵਰਤੋਂ ਕਰਦਾ ਹੈ, ਤਾਂ ਤੁਸੀਂ ਇੱਥੇ ਉਸ category ID ਦੀ ਵਰਤੋਂ ਕਰ ਸਕਦੇ ਹੋ । ਇਹ ਫ਼ੀਲਡ ਹੋਰ Moodle users ਨੂੰ ਨਹੀਂ ਦਿਖਾਈ ਦਿੰਦਾ ਹੈ। |
04:58 | ਹੁਣ ਦੇ ਲਈ ਮੈਂ Category ID ਖਾਲੀ ਛੱਡ ਦੇਵਾਂਗਾ। |
05:03 | Description ਬਾਕਸ ਵਿੱਚ, ਮੈਂ ਟਾਈਪ ਕਰਾਂਗਾ ਟੈਕਸਟ-
“All mathematics courses will be listed under this category.” |
05:12 | ਫਿਰ Create category ਬਟਨ ‘ਤੇ ਕਲਿਕ ਕਰੋ । |
05:17 | ਹੁਣ ਅਸੀਂ Course categories and courses ਵਿਊ ਵਿੱਚ ਹਾਂ । |
05:22 | ਇੱਥੇ ਅਸੀਂ ਹੁਣ 2 categories ਵੇਖ ਸਕਦੇ ਹਾਂ: Miscellaneous ਅਤੇ Mathematics. |
05:29 | ਇਹਨਾਂ categories ਨੂੰ ਅੱਗੇ ਸੰਗਠਿਤ ਕਰਦੇ ਹਾਂ। 1st year Maths courses ਅਤੇ 2nd year Maths courses ਵੱਖ –ਵੱਖ ਕਰਦੇ ਹਾਂ। |
05:40 | ਇਸ ਦੇ ਲਈ ਅਸੀਂ Mathematics category ਦੇ ਅੰਦਰ 1st Year Maths ਨਾਮ ਵਾਲੀ ਇੱਕ subcategory ਬਣਾਵਾਂਗੇ। |
05:49 | ਸੂਚੀਬੱਧ categories ਦੇ ਉੱਪਰ Create new category ਲਿੰਕ ‘ਤੇ ਕਲਿਕ ਕਰੋ। |
05:56 | subcategory ਬਣਾਉਣਾ category ਬਣਾਉਣ ਦੇ ਸਮਾਨ ਹੀ ਹੈ । |
06:02 | parent category ਦੇ ਰੂਪ ਵਿੱਚ Top ਦੀ ਚੋਣ ਨਾ ਕਰੋ । |
06:06 | ਇਸ ਦੀ ਬਜਾਏ, ਇਹ category ਚੁਣੋ, ਜਿਸ ਦੇ ਅੰਦਰ ਇਹ subcategory ਸੰਬੰਧਿਤ ਹੋਣੀ ਚਾਹੀਦੀ ਹੈ । |
06:12 | ਇਸ ਲਈ: ਇੱਥੇ ਅਸੀਂ category name. ਵਿੱਚ 1st Year Maths ਟਾਈਪ ਕਰਾਂਗੇ । |
06:18 | ਉਸਦੇ ਬਾਅਦ, ਅਸੀਂ Description ਟਾਈਪ ਕਰਾਂਗੇ ਅਤੇ Create category ਬਟਨ ‘ਤੇ ਕਲਿਕ ਕਰਾਂਗੇ। |
06:26 | ਧਿਆਨ ਦਿਓ ਕਿ ਖੱਬੇ ਪਾਸੇ ਵੱਲ categories ਟ੍ਰੀ ਫਾਰਮੈਟ ਵਿੱਚ ਸੂਚੀਬੱਧ ਹੈ। |
06:32 | ਇੱਕ category ਜਿਸ ਵਿੱਚ subcategories ਹਨ, ਉਸ ਵਿੱਚ ਉਸਦਾ ਵਿਸਥਾਰ ਅਤੇ ਛੋਟਾ ਕਰਨ ਦੇ ਲਈ ਇੱਕ ਟਾਗਲ ਆਇਕਨ ਹੈ । |
06:41 | category ਦੇ ਸੱਜੇ ਪਾਸੇ ਵੱਲ 3 ਆਇਕਨ ‘ਤੇ ਧਿਆਨ ਦਿਓ। |
06:46 | ਆਇਕਨਸ ‘ਤੇ ਜਾ ਕੇ ਵੇਖੋ ਕਿ ਉਹ ਕੀ ਹਨ । |
06:50 | ਆਈ category ਨੂੰ ਲਕਾਉਣ ਦੇ ਲਈ ਹੈ । |
06:53 | ਇੱਕ ਲੁਕੀ category ਵਿੱਚ ਉਸ ਨੂੰ ਸੰਕੇਤ ਕਰਨ ਦੇ ਲਈ ਕ੍ਰਾਸ ਆਈ ਹੋਵੇਗੀ। |
07:00 | ਐਰੋ category ਨੂੰ ਉੱਪਰ ਜਾਂ ਹੇਠਾਂ ਲੈ ਜਾਣ ਦੇ ਲਈ ਹੈ । ਇਸ ਵਿੱਚ settings gear ਆਇਕਨ ਵੀ ਹੈ । ਜੋ ਮੀਨੂ ਹੈ, ਜਿਵੇਂ ਕਿ ਹੇਠਾਂ ਐਰੋ ਦੁਆਰਾ ਦਿਖਾਇਆ ਗਿਆ ਹੈ। |
07:12 | Miscellaneous category ਦੇ ਲਈ settings gear ਆਇਕਨ ‘ਤੇ ਕਲਿਕ ਕਰੋ । ਇਸ ਵਿੱਚ category ਨਾਲ ਸੰਬੰਧਿਤ ਓਪਸ਼ਨ ਹਨ ਜਿਵੇਂ Edit, Create new subcategory, Delete ਆਦਿ । |
07:28 | ਇਸ ਮੀਨੂ ਨੂੰ ਬੰਦ ਕਰਨ ਦੇ ਲਈ ਪੇਜ਼ ‘ਤੇ ਕਿਤੇ ਵੀ ਕਲਿਕ ਕਰੋ । |
07:32 | ਮੈਂ ਬਿਹਤਰ ਦ੍ਰਿਸ਼ ਦੇ ਲਈ ਖੱਬੇ ਪਾਸੇ ਵੱਲ ਨੈਵੀਗੇਸ਼ਨ ਮੀਨੂ ਨੂੰ ਛੋਟਾ ਕਰਦਾ ਹਾਂ । |
07:39 | ਹੁਣ Mathematics category ਦੇ ਲਈ settings gear ਆਇਕਨ ‘ਤੇ ਕਲਿਕ ਕਰੋ । |
07:45 | ਧਿਆਨ ਦਿਓ ਕਿ subcategories ਨੂੰ ਸੌਰਟ ਕਰਨ ਨਾਲ ਸੰਬੰਧਿਤ ਇੱਥੇ 4 ਵਾਧੂ submenus ਹਨ। |
07:54 | ਉਹ ਸਾਰੀਆਂ categories ਜਿਹਨਾਂ ਦੀ subcategories ਹਨ, ਉਹਨਾਂ ਦੇ ਇਹ ਮੀਨੂ ਆਇਟਮਸ ਹੋਣਗੇ। |
08:01 | gear ਆਇਕਨ ਦੇ ਸੱਜੇ ਪਾਸੇ ਵਾਲੀ ਸੰਖਿਆ ਉਸ category ਵਿੱਚ courses ਦੀ ਸੰਖਿਆ ਨੂੰ ਸੰਕੇਤ ਕਰਦਾ ਹੈ। |
08:09 | categories ਦੀ ਸੂਚੀ ਦੇ ਹੇਠਾਂ ਸੌਰਟਿੰਗ ਓਪਸ਼ਨਸ ਹਨ। |
08:14 | ਅਖੀਰ ਵਿੱਚ, subcategory ਦੀ parent category ਨੂੰ ਬਦਲਣ ਦੇ ਲਈ ਓਪਸ਼ਨ ਹਨ। |
08:21 | ਇਸ ਓਪਸ਼ਨ ਦੀ ਵਰਤੋਂ ਕਰਨ ਦੇ ਲਈ, ਤੁਹਾਨੂੰ subcategory ਦੇ ਅੱਗੇ ਸਥਿਤ ਚੈੱਕਬਾਕਸ ਨੂੰ ਚੈੱਕ ਕਰਨਾ ਹੋਵੇਗਾ। |
08:29 | ਫਿਰ ਨਵੀਂ parent category ਚੁਣੋ ਅਤੇ Move ‘ਤੇ ਕਲਿਕ ਕਰੋ। ਅਸੀਂ ਅਜੇ ਇਸ ਓਪਸ਼ਨ ਦੀ ਵਰਤੋਂ ਨਹੀਂ ਕਰਾਂਗੇ। |
08:38 | ਇਸ ਦੇ ਨਾਲ ਅਸੀਂ ਇਸ ਟਿਊਟੋਰਿਅਲ ਦੇ ਅਖੀਰ ਵਿੱਚ ਆ ਗਏ ਹਾਂ। ਸੰਖੇਪ ਵਿੱਚ.. |
08:44 | ਇਸ ਟਿਊਟੋਰਿਅਲ ਵਿੱਚ, ਅਸੀਂ ਸਿੱਖਿਆ:
Course category, categories & subcategories ਕਿਵੇਂ ਬਣਾਈਏ । categories ‘ਤੇ ਕੰਮ ਕਿਵੇਂ ਕਰੀਏ। |
08:57 | ਇੱਥੇ ਤੁਹਾਡੇ ਲਈ ਇੱਕ ਨਿਰਧਾਰਤ ਕੰਮ ਹੈ:
Mathematics ਵਿੱਚ ਇੱਕ ਨਵੀਂ subcategory 2nd Year Maths ਜੋੜੋ। category Miscellaneous ਡਿਲੀਟ ਕਰੋ। |
09:10 | ਹੇਠ ਲਿਖੇ ਲਿੰਕ ‘ਤੇ ਮੌਜੂਦ ਵੀਡਿਓ, ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦੀ ਹੈ। ਕ੍ਰਿਪਾ ਕਰਕੇ ਇਸ ਨੂੰ ਡਾਊਂਨਲੋਡ ਕਰੋ ਅਤੇ ਵੇਖੋ। |
09:19 | ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ ਵਰਕਸ਼ਾਪਸ ਚਲਾਉਂਦੀਆਂ ਹਨ। ਅਤੇ ਪ੍ਰਮਾਣ ਪੱਤਰ ਦਿੰਦੀਆਂ ਹਨ। ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ ਸਾਨੂੰ ਲਿਖੋ। |
09:29 | ਕ੍ਰਿਪਾ ਕਰਕੇ ਇਸ ਫੋਰਮ ਵਿੱਚ ਸਮੇਂ ਦੇ ਨਾਲ ਆਪਣੇ ਪ੍ਰਸ਼ਨਾਂ ਨੂੰ ਪੋਸਟ ਕਰੋ। |
09:34 | ਸਪੋਕਨ ਟਿਊਟੋਰਿਅਲ ਪ੍ਰੋਜੈਕਟ NMEICT, MHRD, ਭਾਰਤ ਸਰਕਾਰ ਦੁਆਰਾ ਪ੍ਰਮਾਣਿਤ ਹੈ। ਇਸ ਮਿਸ਼ਨ ‘ਤੇ ਜ਼ਿਆਦਾ ਜਾਣਕਾਰੀ ਦਿਖਾਏ ਗਏ ਲਿੰਕ ‘ਤੇ ਉਪਲੱਬਧ ਹੈ। |
09:48 | ਮੈਂ ਨਵਦੀਪ ਤੁਹਾਡੇ ਤੋਂ ਇਜ਼ਾਜਤ ਲੈਂਦਾ ਹਾਂ। |
09:58 | ਸਾਡੇ ਨਾਲ ਜੁੜਣ ਦੇ ਲਈ ਧੰਨਵਾਦ। |