Linux/C3/The-grep-command/Punjabi
From Script | Spoken-Tutorial
Time | Narration |
00:01 | grep ਕਮਾਂਡ ਦੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ । |
00:05 | ਇਸ ਟਿਊਟੋਰਿਅਲ ਵਿੱਚ ਅਸੀ grep ਕਮਾਂਡ ਸਿਖਾਂਗੇ । |
00:09 | ਅਸੀ ਇਸਨੂੰ ਕੁੱਝ ਉਦਾਹਰਣਾਂ ਦੀ ਮਦਦ ਨਾਲ ਕਰਾਂਗੇ । |
00:11 | ਇਸ ਟਿਊਟੋਰਿਅਲਸ ਨੂੰ ਰਿਕਾਰਡ ਕਰਨ ਦੇ ਲਈ , ਮੈਂ ਵਰਤੋ ਕਰ ਰਿਹਾ ਹਾਂ |
00:15 | ubuntu linux 12.04 ਆਪਰੇਟਿੰਗ ਸਿਸਟਮ |
00:20 | ਅਤੇ GNU BASH ਵਰਜਨ 4.2.24 |
00:24 | ਧਿਆਨ ਦਿਓ , ਇਸ ਟਿਊਟੋਰਿਅਲ ਦੇ ਅਭਿਆਸ ਲਈ GNU BASH ਵਰਜਨ 4 ਜਾਂ ਉਸਤੋਂ ਵੱਡੇ ਦੀ ਸਲਾਹ ਦਿੱਤੀ ਜਾਂਦੀ ਹੈ । |
00:32 | ਜਰੂਰਤ ਦੇ ਅਨੂਸਾਰ ਤੁਹਾਨੂੰ linux ਟਰਮਿਨਲ ਦੇ ਬੇਸਿਕਸ ਦਾ ਗਿਆਨ ਹੋਣਾ ਚਾਹੀਦਾ ਹੈ । |
00:36 | ਸੰਬੰਧਿਤ ਟਿਊਟੋਰਿਅਲਸ ਦੇ ਲਈ , ਕਿਰਪਾ ਕਰਕੇ ਦਿਖਾਈ ਗਈ ਵੇਬਸਾਈਟ ਉੱਤੇ ਜਾਓ । |
00:41 | ਪਹਿਲਾਂ regular expressions ( ਰੇਗਿਉਲਰ ਏਕਸਪ੍ਰੇਸ਼ੰਸ ) ਦੇ ਬਾਰੇ ਵਿੱਚ ਜਾਣਦੇ ਹਾਂ । |
00:45 | ਰੇਗਿਉਲਰ ਏਕਸਪ੍ਰੇਸ਼ੰਸ ਪੈਟਰਨ ਨੂੰ ਮਿਲਾਉਣ ਦੀ ਤਕਨੀਕ ਹੈ । |
00:50 | ਜਦੋਂ ਸਾਨੂੰ ਪਤਾ ਲਗਾਉਣਾ ਹੁੰਦਾ ਹੈ ਕਿ ਇੱਕ ਪੈਟਰਨ ਲਾਇਨ , ਪੈਰਾਗਰਾਫ ਜਾਂ ਫਾਇਲ ਵਿੱਚ ਮੌਜੂਦ ਹੈ । |
00:56 | ਉਦਾਹਰਣ ਲਈ ਜੇਕਰ ਤੁਸੀ ਟੇਲੀਫੋਨ ਡਾਇਰੇਕਟਰੀ ਵਿੱਚ ਇੱਕ ਫੋਨ ਨੰਬਰ ਭਾਲਣਾ ਚਾਹੁੰਦੇ ਹੋ । |
01:02 | ਜਾਂ ਇੱਕ ਲਾਇਨ ਜਾਂ ਪੈਰਾਗਰਾਫ ਵਿੱਚ ਕੀਵਰਡ ਲਭਣ ਦੇ ਲਈ , ਅਸੀ grep ਕਮਾਂਡ ਦਾ ਪ੍ਰਯੋਗ ਕਰਦੇ ਹਾਂ । ਹੁਣ grep ਉੱਤੇ ਜਾਂਦੇ ਹਾਂ । |
01:11 | grep ਇੱਕ ਜਾਂ ਇੱਕ ਤੋਂ ਜਿਆਦਾ ਲਾਇਨ , ਪੈਰਾਗਰਾਫ ਜਾਂ ਫਾਇਲ ਵਿੱਚ ਇੱਕ ਜਾਂ ਇੱਕ ਤੋਂ ਜਿਆਦਾ ਪੈਟਰਨ ਖੋਜਦਾ ਹੈ । |
01:17 | ਜੇਕਰ ਫਾਇਲ ਦਾ ਨਾਮ ਨਹੀਂ ਦਿੱਤਾ ਹੈ , ਤਾਂ grep ਸਟੈਂਡਰਡ ਇਨਪੁਟ ਵਿੱਚ ਪੈਟਰਨ ਨੂੰ ਖੋਜਦਾ ਹੈ । |
01:23 | ਜੇਕਰ ਫਾਇਲ ਦਾ ਨਾਮ ਲਾਪਤਾ ਹੈ , ਤਾਂ grep ਸਟੈਂਡਰਡ ਇਨਪੁਟ ਵਿੱਚ ਪੈਟਰਨ ਨੂੰ ਖੋਜਦਾ ਹੈ । |
01:30 | ਮੈਂ grepdemo.txt ਨਾਮਕ ਡੈਮੋ ਫਾਇਲ ਪ੍ਰਯੋਗ ਕਰਕੇ grep ਦੀ ਵਰਤੋ ਨੂੰ ਦਿਖਾਊਂਗਾ । |
01:37 | ਹੁਣ ਫਾਇਲ ਦੇ ਕੰਟੇਂਟ ਵੇਖਦੇ ਹਾਂ । |
01:40 | ਇਸ ਫਾਇਲ ਵਿੱਚ 13 ਐਂਟਰੀਸ ਹਨ । |
01:44 | ਹਰ ਇੱਕ ਐਂਟਰੀ ਕੋਲ 6 ਫੀਲਡਸ ਹੁੰਦੇ ਹਨ ਰੋਲ ਨੰਬਰ , ਨਾਮ , ਸਟਰੀਮ , ਮਾਰਕਸ ਅਤੇ ਵਜ਼ੀਫ਼ਾ । |
01:52 | ਫੀਲਡਸ ਨੂੰ ਬਾਰ ਦੇ ਦੁਆਰਾ ਵੱਖ ਕੀਤਾ ਜਾਂਦਾ ਹੈ ਜਿਸਨੂੰ delimiter ( ਡਿਲਿਮੀਟਰ ) ਕਹਿੰਦੇ ਹਨ । |
01:56 | ਹੁਣ ਵੇਖਦੇ ਹਾਂ grep ਕਿਵੇਂ ਕੰਮ ਕਰਦੀ ਹੈ । |
02:00 | ਮੰਨ ਲੋ ਕਿ ਅਸੀ grep ਕਮਾਂਡ ਦੀ ਵਰਤੋ ਕਰਕੇ ਇਹ ਵੇਖਣਾ ਚਾਹੁੰਦੇ ਹਾਂ ਕਿ ਕੰਪਿਊਟਰ ਸਟਰੀਮ ਦੇ ਵਿਦਿਆਰਥੀ ਕਿਹੜੇ ਹਨ । |
02:07 | ਇਸਦੇ ਲਈ ਸਾਨੂੰ ਟਰਮਿਨਲ ਖੋਲ੍ਹਣਾ ਪਵੇਗਾ । |
02:10 | ਆਪਣੇ ਕੀਬੋਰਡ ਉੱਤੇ ਇੱਕੋ ਸਮੇਂ ਤੇ CTRL + ALT ਅਤੇ T ਕੀਜ ਦਬਾਓ । |
02:16 | ਹੁਣ ਟਰਮਿਨਲ ਉੱਤੇ ਟਾਈਪ ਕਰੋ: |
02:18 | grep ਸਪੇਸ ਡਬਲ ਕੋਟਸ ਵਿੱਚ computers ਡਬਲ ਕੋਟਸ ਦੇ ਬਾਅਦ ਸਪੇਸ grepdemo.txt |
02:27 | enter ਦਬਾਓ । ਇਹ ਉਨ੍ਹਾਂ ਐਂਟਰੀਸ ਨੂੰ ਸੂਚੀਬੱਧ ਕਰੇਗਾ ਜਿੱਥੇ ਸਟਰੀਮ ਕੰਪਿਊਟਰਸ ਹੈ । |
02:33 | ਹੁਣ ਨਤੀਜੇ ਦੀ ਤੁਲਣਾ ਮੂਲ ਫਾਇਲ ਨਾਲ ਕਰਦੇ ਹਾਂ । |
02:37 | ਆਪਣੇ ਟੈਕਸਟ ਏਡਿਟਰ ਉੱਤੇ ਵਾਪਸ ਆਉਂਦੇ ਹਾਂ । |
02:40 | ਅਸੀ ਵੇਖਦੇ ਹਾਂ ਕਿ ਜੁਬਿਨ ਦੀ ਐਂਟਰੀ ਸੂਚੀਬੱਧ ਨਹੀਂ ਹੋਈ ਹੈ । |
02:45 | ਅਜਿਹਾ ਕਿਉਂ ਹੈ ? ਅਜਿਹਾ ਇਸਲਈ ਹੈ ਕਿਉਂਕਿ grep ਨੇ ਛੋਟੇ c ਦੇ ਨਾਲ ਪੈਟਰਨ ਕੰਪਿਊਟਰ ਨੂੰ ਖੋਜਿਆ ਹੈ |
02:52 | ਜਦੋਂ ਕਿ ਜੁਬਿਨ ਲਈ ਸਟਰੀਮ ਕੰਪਿਊਟਰ ਵੱਡੇ C ਦੇ ਨਾਲ ਹੈ । |
02:57 | ਪੈਟਰਨ ਮੈਚਿੰਗ ਕੇਸ ਸੇਂਸਿਟਿਵ ਹੈ । |
03:00 | ਇਸ ਨ੍ਹੂੰ ਕੇਸ ਇਨ-ਸੇਂਸਿਟਿਵ ਬਣਾਉਣ ਦੇ ਲਈ , ਸਾਨੂੰ grep ਦੇ ਨਾਲ ਮਾਇਨਸ i ਆਪਸ਼ਨ ਪ੍ਰਯੋਗ ਕਰਨ ਦੀ ਲੋੜ ਹੈ । |
03:06 | ਆਪਣੇ ਟਰਮਿਨਲ ਉੱਤੇ ਵਾਪਸ ਆਉਂਦੇ ਹਾਂ , ਹੁਣ ਟਾਈਪ ਕਰੀਏ
grep ਸਪੇਸ ਮਾਇਨਸ i ਸਪੇਸ ਡਬਲ ਕੋਟਸ ਵਿੱਚ computers ਡਬਲ ਕੋਟਸ ਦੇ ਬਾਅਦ ਸਪੇਸ grepdemo . txt |
03:20 | enter ਦਬਾਓ । ਹੁਣ ਇਹ ਸਾਰੀਆਂ ਚਾਰ ਐਂਟਰੀਸ ਨੂੰ ਸੂਚੀਬੱਧ ਕਰੇਗਾ । |
03:25 | ਸੋ ਅਸੀਂ ਵੇਖਿਆ , grep ਕੇਵਲ ਫਾਇਲਸ ਦੀਆਂ ਉਹੀ ਲਾਇਨਾ ਸੂਚੀਬੱਧ ਕਰਦਾ ਹੈ , ਜੋ ਦਿੱਤੇ ਹੋਏ ਪੈਟਰਨ ਨਾਲ ਮਿਲਦੀਆਂ ਹਨ । |
03:32 | ਅਸੀ ਇਸਦੇ ਵਿਪਰੀਤ ਕਰ ਸਕਦੇ ਹਾਂ । |
03:34 | ਇਹ ਸੰਭਵ ਹੈ ਕਿ grep ਉਹੀ ਲਾਇਨਾ ਨੂੰ ਸੂਚੀਬੱਧ ਕਰੇ , ਜੋ ਪੈਟਰਨ ਨਾਲ ਨਹੀਂ ਮਿਲਦੀਆਂ ਹਨ । |
03:40 | ਇਸਦੇ ਲਈ ਮਾਇਨਸ v ਆਪਸ਼ਨ ਹੈ । |
03:43 | ਮੰਨ ਲੋ ਕਿ , ਅਸੀ ਵਿਦਿਆਰਥੀਆਂ ਦੀਆਂ ਉਨ੍ਹਾਂ ਐਂਟਰੀਸ ਨੂੰ ਸੂਚੀਬੱਧ ਕਰਨਾ ਚਾਹੁੰਦੇ ਹਾਂ ਜੋ ਪਾਸ ਨਹੀਂ ਹੋਏ। |
03:48 | ਅਸੀ ਇਸ ਨਤੀਜੇ ਨੂੰ ਹੋਰ ਫਾਇਲ ਵਿੱਚ ਸਟੋਰ ਕਰ ਸਕਦੇ ਹਾਂ । |
03:52 | ਇਸਦੇ ਲਈ ਟਾਈਪ ਕਰੋ: grep ਸਪੇਸ ਮਾਇਨਸ iv ਸਪੇਸ ਡਬਲ ਕੋਟਸ ਵਿੱਚ pass ਡਬਲ ਕੋਟਸ ਦੇ ਬਾਅਦ ਸਪੇਸ grepdemo . txt ਸਪੇਸ ਗਰੇਟਰ ਦੈਨ ਸਾਇਨ ਸਪੇਸ notpass.txt |
04:11 | enter ਦਬਾਓ । ਫਾਇਲ ਦੇ ਕੰਟੈਂਟ ਦੇਖਣ ਦੇ ਲਈ , ਟਾਈਪ ਕਰੋ: cat ਸਪੇਸ notpass.txt |
04:20 | enter ਦਬਾਓ । ਆਉਟਪੁਟ ਦਿਖਾਇਆ ਹੋਇਆ ਹੈ । |
04:24 | ਹੁਣ ਪ੍ਰੋਂਪਟ ਉੱਤੇ ਟਾਈਪ ਕਰੋ: |
04:26 | grep ਸਪੇਸ ਮਾਇਨਸ i ਸਪੇਸ ਡਬਲ ਕੋਟਸ ਵਿੱਚ fail ਡਬਲ ਕੋਟਸ ਦੇ ਬਾਅਦ ਸਪੇਸ grepdemo.txt |
04:37 | ਅਤੇ enter ਦਬਾਓ । ਇਹ ਵੱਖ ਹੈ । |
04:41 | ਇਹ ਉਨ੍ਹਾਂ ਵਿਦਿਆਰਥੀਆਂ ਨੂੰ ਸ਼ਾਮਿਲ ਕਰੇਗਾ ਜੋ ਫੇਲ ਹਨ ਲੇਕਿਨ ਉਨ੍ਹਾਂ ਦਾ ਰਿਜਲਟ ਪੂਰਾ ਨਹੀਂ ਹੈ । |
04:46 | ਜੇਕਰ ਅਸੀ ਫਾਇਲ ਵਿੱਚ ਉਹ ਲਾਇਨ ਨੰਬਰ ਵੇਖਣਾ ਚਾਹੁੰਦੇ ਹਾਂ ਜਿੱਥੇ ਉੱਤੇ ਸੂਚੀਬੱਧ ਐਂਟਰੀਸ ਹਨ, ਤਾਂ ਸਾਡੇ ਕੋਲ ਮਾਇਨਸ n ਆਪਸ਼ਨ ਹੈ । |
04:54 | ਹੁਣ ਪ੍ਰੋਂਪਟ ਨੂੰ ਖਾਲੀ ਕਰਦੇ ਹਾਂ । |
04:58 | ਹੁਣ ਟਾਈਪ ਕਰੋ grep ਸਪੇਸ ਮਾਇਨਸ in ਸਪੇਸ ਡਬਲ ਕੋਟਸ ਵਿੱਚ fail ਡਬਲ ਕੋਟਸ ਦੇ ਬਕਦ ਸਪੇਸ grepdemo.txt |
05:09 | enter ਦਬਾਓ । |
05:11 | ਲਾਇਨ ਨੰਬਰ ਦਿਖਾਇਆ ਹੋਇਆ ਹੈ । |
05:15 | ਹੁਣ ਤੱਕ ਪੈਟਰਨ ਸਿੰਗਲ ਵਰਡ ਰਿਹਾ ਹੈ । |
05:18 | ਸਾਡੇ ਕੋਲ ਮਲਟੀ ਵਰਡ ਪੈਟਰਨ ਵੀ ਹੋ ਸਕਦੇ ਹਨ । |
05:21 | ਲੇਕਿਨ ਪੂਰਾ ਪੈਟਰਨ ਕੋਟਸ ਵਿੱਚ ਹੋਣਾ ਚਾਹੀਦਾ ਹੈ । |
05:24 | ਸੋ ਟਾਈਪ ਕਰੋ: grep ਸਪੇਸ ਮਾਇਨਸ i ਸਪੇਸ ਡਬਲ ਕੋਟਸ ਵਿੱਚ ankit ਸਪੇਸ saraf ਡਬਲ ਕੋਟਸ ਦੇ ਬਾਅਦ grepdemo . txt |
05:38 | enter ਦਬਾਓ । |
05:40 | ਅਸੀ ਵੇਖਦੇ ਹਾਂ ਕਿ Ankit Saraf ਦਾ ਰਿਕਾਰਡ ਦਿਖਾਇਆ ਹੋਇਆ ਹੈ । |
05:44 | ਅਸੀ ਪੈਟਰਨਸ ਨੂੰ ਮਲਟਿਪਲ ਫਾਇਲਸ ਵਿੱਚ ਵੀ ਖੋਜ ਸਕਦੇ ਹਾਂ । |
05:48 | ਇਸਦੇ ਲਈ ਟਾਈਪ ਕਰੋ: grep ਸਪੇਸ ਮਾਇਨਸ i ਸਪੇਸ ਡਬਲ ਕੋਟਸ ਵਿੱਚ fail ਡਬਲ ਕੋਟਸ ਦੇ ਬਾਅਦ grepdemo . txt ਸਪੇਸ notpass.txt |
06:03 | enter ਦਬਾਓ । ਆਉਟਪੁਟ ਦਿਖਾਇਆ ਹੋਇਆ ਹੈ । |
06:07 | ਮਲਟਿਪਲ ਫਾਇਲਸ ਦੇ ਨਾਲ , grep ਉਸ ਫਾਇਲ ਦਾ ਨਾਮ ਲਿਖਦਾ ਹੈ ਜਿਸ ਵਿੱਚ ਉਹ ਐਂਟਰੀ ਲਭੀ ਗਈ ਹੈ । grepdemo . txt ਅਤੇ notpass . txt |
06:18 | ਇਹ ਰਿਕਾਰਡਸ notpass.txt ਵਿਚੋਂ ਹਨ ਅਤੇ ਇਹ ਰਿਕਾਰਡਸ grepdemo . txt ਵਿਚੋਂ ਹਨ । |
06:26 | ਮੰਨ ਲੋ ਕਿ ਅਸੀ ਸਿਰਫ ਮਿਲਾਨ ਦੀ ਗਿਣਤੀ ਜਾਂ ਕਾਊਂਟ ਦਾ ਪਤਾ ਲਗਾਉਣਾ ਚਾਹੁੰਦੇ ਹਾਂ । |
06:31 | ਇਸਦੇ ਲਈ , ਸਾਡੇ ਕੋਲ ਮਾਇਨਸ c ਆਪਸ਼ਨ ਹੈ । |
06:35 | ਸੋ ਟਾਈਪ ਕਰੋ: grep ਸਪੇਸ ਮਾਇਨਸ c ਸਪੇਸ ਡਬਲ ਕੋਟਸ ਵਿੱਚ Fail ਵੱਡੇ F ਦੇ ਨਾਲ ਡਬਲ ਕੋਟਸ ਦੇ ਬਾਅਦ ਸਪੇਸ grepdemo.txt |
06:48 | enter ਦਬਾਓ । |
06:50 | ਇਹ ਸਾਨੂੰ ਮੈਚ ਹੋਈਆਂ ਲਾਇੰਸ ਦੀ ਗਿਣਤੀ ਦਾ ਕਾਊਂਟ ਦੇਵੇਗਾ । |
06:55 | ਹੁਣ ਅਸੀਂ ਇਸ ਟਿਊਟੋਰਿਅਲ ਦੇ ਅੰਤ ਵਿੱਚ ਆ ਗਏ ਹਾਂ । |
06:59 | ਚਲੋ ਇਸਦਾ ਸਾਰ ਕਰਦੇ ਹਾਂ । |
07:01 | ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ , |
07:03 | ਫਾਇਲ ਦੇ ਕੰਟੈਂਟਸ ਨੂੰ ਵੇਖਣਾ
ਉਦਾਹਰਣ: cat filename |
07:07 | ਇੱਕ ਵਿਸ਼ੇਸ਼ ਸਟਰੀਮ ਦੀਆਂ ਐਂਟਰੀਸ ਨੂੰ ਸੂਚੀਬੱਧ ਕਰਨਾ , ਉਦਾਹਰਣ: grep “computers” grepdemo . txt |
07:14 | ਕੇਸੇਸ ਨੂੰ ਅਣਡਿੱਠਾ ਕਰਨਾ
ਉਦਾਹਰਣ: grep - i “computers” grepdemo . txt |
07:21 | ਲਾਇਨਾ ਜੋ ਪੈਟਰਨ ਨਾਲ ਨਹੀਂ ਮਿਲਦੀਆਂ ਹਨ ।
ਉਦਾਹਰਣ: grep -(minus) iv “pass” grepdemo . txt |
07:30 | ਐਂਟਰੀਸ ਦੇ ਨਾਲ ਲਾਇਨ ਨੰਬਰਸ ਨੂੰ ਸੂਚੀਬੱਧ ਕਰਨਾ ।
ਉਦਾਹਰਣ: grep - in “fail” grepdemo . txt |
07:38 | ਕਿਸੇ ਹੋਰ ਫਾਇਲ ਵਿੱਚ ਨਤੀਜੇ ਨੂੰ ਸਟੋਰ ਕਰਨਾ ।
ਉਦਾਹਰਣ: grep - iv “pass” grepdemo . txt > notpass . txt |
07:50 | ਅਤੇ * ਕਾਊਂਟ ਬਾਰੇ ਪਤਾ ਕਰਨਾ ।
ਉਦਾਹਰਣ: grep - c “Fail” grepdemo . txt |
07:57 | ਇੱਕ ਅਸਾਇਨਮੈਂਟ ਦੇ ਤੌਰ ਤੇ , ਕੁੱਝ ਹੋਰ ਕਮਾਂਡਸ ਜਿਵੇਂ -E , + ਅਤੇ ? ਬਾਰੇ ਪਤਾ ਕਰੋ । |
08:04 | ਹੇਠਾਂ ਦਿੱਤੇ ਗਏ ਲਿੰਕ ਉੱਤੇ ਉਪਲੱਬਧ ਵੀਡੀਓ ਵੇਖੋ । |
08:06 | ਇਹ ਸਪੋਕਨ ਟਿਊਟੋਰਿਅਲ ਪ੍ਰੋਜੇਕਟ ਦਾ ਸਾਰ ਕਰਦਾ ਹੈ । |
08:10 | ਜੇਕਰ ਤੁਹਾਡੇ ਕੋਲ ਚੰਗੀ ਬੈਂਡਵਿਡਥ ਨਹੀਂ ਹੈ ਤਾਂ ਤੁਸੀ ਇਸਨੂੰ ਡਾਉਨਲੋਡ ਕਰਕੇ ਵੇਖ ਸਕਦੇ ਹੋ । |
08:14 | ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ : |
08:16 | ਸਪੋਕਨ ਟਿਊਟੋਰਿਅਲਸ ਦੀ ਵਰਤੋ ਕਰਕੇ ਵਰਕਸ਼ਾਪਾਂ ਚਲਾਉਂਦੀ ਹੈ । |
08:19 | ਆਨਲਾਇਨ ਟੈਸਟ ਪਾਸ ਕਰਨ ਵਾਲੀਆਂ ਨੂੰ ਪ੍ਰਮਾਣ ਪੱਤਰ ਦਿੰਦੀ ਹੈ |
08:23 | ਜਿਆਦਾ ਜਾਣਕਾਰੀ ਲਈ , ਕਿਰਪਾ ਕਰਕੇ contact@spoken-tutorial.org ਨੂੰ ਲਿਖੋ । |
08:30 | ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ ਟੂ ਅ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ । |
08:33 | ਭਾਰਤ ਸਰਕਾਰ ਦੀ MHRD ਦੇ "ਰਾਸ਼ਟਰੀ ਸਾਖਰਤਾ ਮਿਸ਼ਨ ਥ੍ਰੋ ICT " ਰਾਹੀਂ ਸੁਪੋਰਟ ਕੀਤਾ ਗਿਆ ਹੈ । |
08:40 | ਇਸ ਮਿਸ਼ਨ ਬਾਰੇ ਜਿਆਦਾ ਜਾਣਕਾਰੀ ਇਸ ਲਿੰਕ ਉੱਤੇ ਉਪਲੱਬਧ ਹੈ http: / / spoken - tutorial . org / NMEICT - Intro |
08:45 | ਇਹ ਸਕਰਿਪਟ ਹਰਮੀਤ ਸੰਧੂ ਦੁਆਰਾ ਅਨੁਵਾਦਿਤ ਹੈ । ਆਈ ਆਈ ਟੀ ਬੌਮਬੇ ਵਲੋਂ ਮੈਂ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ। |