Linux/C2/Basic-Commands/Punjabi
From Script | Spoken-Tutorial
Time | Narration |
---|---|
00:00 | ਪਿਆਰੇ ਦੋਸਤੋ , linux ਆਪਰੇਟਿੰਗ ਸਿਸਟਮ ਦੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ । |
00:05 | ਇਸ ਟਿਊਟੋਰਿਅਲ ਵਿੱਚ ਅਸੀ ਕੁੱਝ ਬੇਸਿਕ ਕਮਾਂਡਸ ਪੜ੍ਹਾਂਗੇ । |
00:10 | ਮੈਂ ubuntu 10.04 ਦਾ ਇਸਤੇਮਾਲ ਕਰ ਰਿਹਾ ਹਾਂ । |
00:12 | ਅਸੀ ਇਹ ਮੰਨ ਕੇ ਚੱਲਦੇ ਹਾਂ ਕਿ linux ਆਪਰੇਟਿੰਗ ਸਿਸਟਮ ਦੇ ਨਾਲ ਕਿਵੇਂ ਸ਼ੁਰੂ ਕਰਨਾ ਹੈ , ਇਹ ਤੁਹਾਨੂੰ ਪਤਾ ਹੈ । |
00:17 | ਜੇਕਰ ਜੇ ਨਹੀਂ ਤਾਂ http: / / spoken - tutorial . org . ਵੇਬਸਾਈਟ ਉੱਤੇ ਦਿੱਤੇ ਗਏ ਇੱਕ ਹੋਰ ਸਪੋਕਨ ਟਿਊਟੋਰਿਅਲ ਨੂੰ ਰੈਫਰ ਕਰੋ । |
00:26 | ਇਸ ਟਿਊਟੋਰਿਅਲ ਵਿੱਚ ਅਸੀ ਵੇਖਾਂਗੇ ਕਿ ਕਮਾਂਡਸ ਕੀ ਹੁੰਦੀਆਂ ਹਨ ਅਤੇ ਕਮਾਂਡ ਇੰਟਰਪ੍ਰੇਟਰ ਕੀ ਹੁੰਦਾ ਹੈ । |
00:33 | ਫਿਰ ਅਸੀ ਜਾਨਾਂਗੇ ਕਿ ਮੈਨ ( man ) ਕਮਾਂਡ ਦੇ ਇਸਤੇਮਾਲ ਨਾਲ linux ਵਿੱਚ ਹੈਲਪ ਕਿਵੇਂ ਲਭੀ ਦੀ ਹੈ । |
00:39 | ਹੁਣ ਪਹਿਲਾ ਸਵਾਲ ਹੈ ਕਿ ਕਮਾਂਡਸ ਕੀ ਹੁੰਦੀਆਂ ਹਨ ? |
00:43 | ਸਰਲ ਸ਼ਬਦਾਂ ਵਿੱਚ ਅਸੀਂ ਕਹਿ ਸਕਦੇ ਹਾਂ ਕਿ linux ਕਮਾਂਡਸ ਅਜਿਹੇ ਸ਼ਬਦ ਹਨ ਜੋ ਲਿਖੇ ਜਾਣ ਤੇ ਕੁੱਝ ਐਕਸ਼ਨ ਜਾਂ ਕੰਮ ਕਰਦੇ ਹਨ । |
00:52 | linux ਕਮਾਂਡਸ ਸ਼ਾਇਦ ਹੀ ਕਦੇ 4 ਅਖਰਾਂ ਤੋਂ ਵੱਡੇ ਹੋਣਗੇ ਜਿਵੇਂ ਕਿ ls , who , ps ਆਦਿ । |
00:59 | ਕਮਾਂਡਸ ਛੋਟੇ ਅਖਰਾਂ ਵਿੱਚ ਹੁੰਦੀਆਂ ਹਨ ਅਤੇ ਉਹ ਕੇਸ ਸੇਂਸਿਟਿਵ ਹਨ । ਚੱਲੋ ਇੱਕ ਉਦਾਹਰਣ ਵੇਖਦੇ ਹਾਂ । |
01:05 | application ਮੈਨਿਊ ਵਿੱਚ ਜਾਓ । |
01:08 | ਐਕਸੇਸਰੀਜ ਨੂੰ ਚੁਣੋ ਅਤੇ ਫਿਰ ਦਿੱਤੇ ਗਏ ਆਪਸ਼ਨਸ ਵਿਚੋਂ ਟਰਮਿਨਲ ਉੱਤੇ ਕਲਿਕ ਕਰੋ । |
01:14 | ਜਾਂ ਟਰਮਿਨਲ ਵਿੰਡੋ ਖੋਲ੍ਹਣ ਲਈ ਆਪਣੇ ਕੀਬੋਰਡ ਉੱਤੇ Ctrl Alt T ਪ੍ਰੇਸ ਕਰੋ । |
01:20 | ਹੁਣ ਅਸੀ ਇੱਕ ਪ੍ਰੋਂਪਟ ($) ਵੇਖ ਸਕਦੇ ਹਾਂ ਅਤੇ ਇੱਕ ਕਰਸਰ ਜੋ ਉਸਦੇ ਅੱਗੇ ਬਲਿੰਕ ਕਰ ਰਿਹਾ ਹੈ । ਇਹੀ ਹੈ ਜਿਥੇ ਸਾਨੂੰ ਕਮਾਂਡ ਟਾਈਪ ਕਰਨ ਦੀ ਲੋੜ ਹੁੰਦੀ ਹੈ । |
01:29 | who ਸ਼ਬਦ ਟਾਈਪ ਕਰੋ ਅਤੇ enter ਦਬਾਓ । |
01:34 | ਅਸੀ ਲਾਗਿਨ ਹੋਏ ਯੂਜਰਸ ਦੇ ਨਾਮ ਵੇਖ ਸਕਦੇ ਹਾਂ । ਵਾਸਤਵ ਵਿੱਚ ਅਸੀਂ ਹੁਣੇ ਇੱਕ ਕਮਾਂਡ ਨੂੰ execute ਕੀਤਾ ਹੈ ਜੋ ਹੈ who , ਜੋ ਕਿ ਦੱਸਦੀ ਹੈ ਕਿ ਕੌਣ - ਕੌਣ ਸਿਸਟਮ ਵਿੱਚ ਲਾਗਡ ਇੰਨ ਹਨ । |
01:47 | ਲੇਕਿਨ ਕਿਹੜੀ entity ਇਹਨਾ ਕਮਾਂਡਸ ਨੂੰ ਐਕਸ਼ਨ ਵਿੱਚ ਬਦਲਦੀ ਹੈ ਜੋ ਕਿ ਕੁੱਝ ਅੱਖਰਾਂ ਤੋਂ ਜਿਆਦਾ ਨਹੀਂ ਹਨ । |
01:54 | ਇਹ ਕਮਾਂਡ ਇੰਟਰਪ੍ਰੇਟਰ ਦਾ ਕੰਮ ਜਿਸਨੂੰ ਸ਼ੈਲ ਵੀ ਕਹਿੰਦੇ ਹਨ । |
01:59 | ਅਸੀ ਸ਼ੈਲ ਨੂੰ ਪ੍ਰੋਗਰਾਮ ਦੇ ਰੂਪ ਵਿੱਚ ਪਰਿਭਾਸ਼ਿਤ ਕਰ ਸਕਦੇ ਹਾਂ , ਜੋ ਸਾਡੇ ਅਤੇ linux ਸਿਸਟਮ ਵਿਚਕਾਰ ਇੰਟਰਫੇਸ ਦੀ ਤਰ੍ਹਾਂ ਕੰਮ ਕਰਦਾ ਹੈ । |
02:08 | ਸਾਨੂੰ ਆਪਰੇਟਿੰਗ ਸਿਸਟਮ ਲਈ execute ਕਰਨ ਲਈ ਕਮਾਂਡਸ enter ਕਰਨ ਦੀ ਆਗਿਆ ਦਿੰਦਾ ਹੈ । |
02:13 | linux ਵਿੱਚ ਮਲਟਿਪਲ ਸ਼ੈਲਸ ਇੰਸਟਾਲ ਕਰਨਾ ਸੰਭਵ ਹੈ ਅਤੇ ਇਥੇ ਉਪਯੋਗਕਰਤਾ ਆਪਣੀ ਪਸੰਦ ਦੇ ਸ਼ੈਲ ਚੁਣ ਸਕਦੇ ਹਨ । |
02:22 | linux ਉੱਤੇ ਸਟੈਂਡਰਡ ਸ਼ੈਲ ਜੋ ਹਮੇਸ਼ਾ /bin/sh ਦੇ ਰੂਪ ਵਿੱਚ ਇੰਸਟਾਲਡ ਰਹਿੰਦਾ ਹੈ ਜਿਸਨੂੰ ਬੈਸ਼ ( bash ) ਕਹਿੰਦੇ ਹਨ ( the GNU Bourne - Again SHell ) ਜੋ GNU ਸੂਟ ਆਫ ਟੂਲਸ ਵਿਚੋਂ ਹੈ । |
02:35 | ਕਮਾਂਡਸ ਜੋ ਅਸੀ ਇਸ ਟਿਊਟੋਰਿਅਲ ਵਿੱਚ ਵੇਖਾਂਗੇ ਉਹ ਕਾਫ਼ੀ ਆਮ ਹਨ ਅਤੇ ਜੋ ਮਾਮੂਲੀ ਬਦਲਾਵ ਦੇ ਨਾਲ ਲਗਭਗ ਸਾਰੇ linux ਸ਼ੈਲਸ ਉੱਤੇ ਚੱਲਦੀਆਂ ਹਨ । |
02:44 | ਤਦ ਵੀ ਅਸੀ ਇਸ ਟਿਊਟੋਰਿਅਲ ਵਿੱਚ ਨੁਮਾਇਸ਼ ਲਈ ਸ਼ੈਲ ਦੇ ਰੂਪ ਵਿੱਚ ਬੈਸ਼ ਦਾ ਪ੍ਰਯੋਗ ਕਰਾਂਗੇ । |
02:51 | ਉਹ ਇਸਲਈ ਕਿਉਂਕਿ ਬੈਸ਼ ਸਭ ਤੋਂ ਪ੍ਰਸਿਧ ਸ਼ੈਲ ਹੈ ਅਤੇ ਲੱਗਭੱਗ ਸਾਰੇ ਯੂਨਿਕਸ ਲਈ ਪੋਰਟੇਬਲ ਹੈ । |
02:58 | ਦੂੱਜੇ ਸ਼ੈਲਸ ਵਿਚ Bourne shell ਸ਼ਾਮਿਲ ਹਨ ਜੋ ਕਿ ਅਸਲੀ ਯੂਨਿਕਸ ਸ਼ੈਲ , C Shell ਅਤੇ Korn shell ਹਨ . |
03:08 | ਇਹ ਦੇਖਣ ਦੇ ਲਈ ਕਿ ਅਸੀਂ ਕਿਹੜਾ ਸ਼ੈਲ ਇਸਤੇਮਾਲ ਕਰ ਰਹੇ ਹਾਂ । |
03:11 | ਟਰਮਿਨਲ ਉੱਤੇ ਜਾਓ ਅਤੇ ਕਮਾਂਡ echo space dollar in capital SHELL ਟਾਈਪ ਕਰੋ ਅਤੇ enter ਦਬਾਓ। |
03:27 | ਆਮ ਤੌਰ ਤੇ ਆਉਟਪੁਟ / bin / bash ਹੁੰਦੀ ਹੈ ਜੋ ਸਾਨੂੰ ਬੈਸ਼ ਸ਼ੈਲ ਦਿੰਦਾ ਹੈ । |
03:34 | ਕਾਫ਼ੀ ਤਰੀਕੇ ਹਨ ਜਿਹਨਾ ਨਾਲ ਅਸੀ ਵੱਖ - ਵੱਖ ਸ਼ੈਲਸ ਨੂੰ ਚਲਾ ਸਕਦੇ ਹਾਂ ਜੋ ਕਿ ਇੱਕ ਤਕਨੀਕੀ ਟਿਊਟੋਰਿਅਲ ( Advanced tutorials ) ਵਿੱਚ ਕੀਤੇ ਜਾਣਗੇ । |
03:42 | ਕਮਾਂਡਸ ਵਾਸਤਵ ਵਿੱਚ ਫਾਇਲਸ ਹਨ ਜਿਸ ਵਿੱਚ ਪ੍ਰੋਗਰਾਮਸ ਹੁੰਦੇ ਹਨ ਜੋ ਅਕਸਰ C ਵਿੱਚ ਲਿਖੇ ਹੁੰਦੇ ਹਨ । |
03:47 | ਇਹ ਫਾਇਲਸ ਡਾਇਰੇਕਟਰੀਜ ਵਿੱਚ ਸ਼ਾਮਿਲ ਹੁੰਦੀਆਂ ਹਨ । ਇਹ ਪਤਾ ਕਰਨ ਲਈ ਕਿ ਕਮਾਂਡ ਕਿੱਥੇ ਸਟੋਰ ਕੀਤੀ ਹੈ ਅਸੀਂ ਟਾਈਪ ਕਮਾਂਡ ਦਾ ਪ੍ਰਯੋਗ ਕਰ ਸਕਦੇ ਹਾਂ । |
03:55 | ਕਮਾਂਡ ਪ੍ਰੋਂਪਟ ਉੱਤੇ Type - - space - - ps ਟਾਈਪ ਕਰੋ ਅਤੇ enter ਦਬਾਓ । |
04:03 | ਇਹ ਦੱਸਦਾ ਹੈ ਕਿ ps ਕਮਾਂਡ ਅਸਲ ਵਿੱਚ / bin ਡਾਇਰੇਕਟਰੀ ਵਿੱਚ ਸਟੋਰ ਕੀਤੀ ਗਈ ਇੱਕ ਫਾਇਲ ਹੈ । |
04:09 | ਜਦੋਂ ਅਸੀ ਕਮਾਂਡ ਪ੍ਰੋਂਪਟ ਉੱਤੇ ਕਮਾਂਡ ਦਿੰਦੇ ਹਾਂ ਤੱਦ ਸ਼ੈਲ , ਡਾਇਰੇਕਟਰੀਜ ਦੀ ਸੂਚੀ ਵਿੱਚੋਂ ਕਮਾਂਡ ਦੇ ਨਾਮ ਨਾਲ ਮਿਲਦੀ ਹੋਈ ਫਾਇਲ ਨੂੰ ਲੱਭਦਾ ਹੈ । |
04:18 | ਜੇਕਰ ਇਸਦਾ ਪਤਾ ਚੱਲਦਾ ਹੈ ਤਾਂ ਉਸ ਫਾਇਲ ਦਾ ਪ੍ਰੋਗਰਾਮ execute ਹੁੰਦਾ ਹੈ । ਜੇਕਰ ਨਹੀਂ ਤਾਂ ਕਮਾਂਡ ਨਾਟ ਫਾਉਂਡ ਏਰਰ ਦੇਵੇਗਾ । |
04:27 | ਖੋਜੀਆਂ ਗਾਈਆਂ ਡਾਇਰੇਕਟਰੀਜ ਦੀ ਸੂਚੀ ਨੂੰ ਪਾਥ ਵੇਰੀਏਬਲ ਦੁਆਰਾ ਨਿਰਧਾਰਿਤ ਕੀਤਾ ਗਿਆ ਹੈ ਜਿਵੇਂ ਕਿ ਅਸੀਂ ਬਾਅਦ ਵਿੱਚ ਵੇਖਾਂਗੇ । |
04:34 | ਹੁਣੇ ਲਈ ਜੇਕਰ ਅਸੀਂ ਇਸ ਲਿਸਟ ਨੂੰ ਵੇਖਣਾ ਚਾਹੁੰਦੇ ਹਾਂ ਤਾਂ ਕੇਵਲ echo ਸਪੇਸ ਡਾਲਰ ਪਾਥ ਕਮਾਂਡ ਟਾਈਪ ਕਰੋ । |
04:44 | ਵੱਡੇ ਅਖਰਾਂ ਵਿੱਚ ਅਤੇ enter ਦਬਾਓ। |
04:52 | ਕਮਾਂਡਸ ਦੀ ਗੱਲ ਕਰਦੇ ਹੋਏ ਇਥੇ ਇੱਕ ਮਹੱਤਵਪੂਰਣ ਚੀਜ ਹੈ ਜੋ ਸਾਨੂੰ ਪਤਾ ਹੋਣੀ ਚਾਹੀਦੀ ਹੈ । |
04:57 | linux ਕਮਾਂਡਸ ਦੋ ਪ੍ਰਕਾਰ ਦੀਆਂ ਹੁੰਦੀਆਂ ਹਨ : ਏਕਸਟਰਨਲ ਕਮਾਂਡਸ ਅਤੇ ਇੰਟਰਨਲ ਕਮਾਂਡਸ । |
05:02 | ਹੁਣ ਏਕਸਟਰਨਲ ਕਮਾਂਡਸ ਉਹ ਹਨ ਜੋ ਵਖਰੀਆਂ ਫਾਇਲਸ ਜਾਂ ਪ੍ਰੋਗਰਾਮਸ ਦੇ ਰੂਪ ਵਿੱਚ ਮੌਜੂਦ ਹਨ । |
05:07 | linux ਵਿੱਚ ਲਗਭਗ ਸਾਰੀਆਂ ਕਮਾਂਡਸ ਇਸ ਪ੍ਰਕਾਰ ਦੀਆਂ ਹੁੰਦੀਆਂ ਹਨ । ਲੇਕਿਨ ਕੁੱਝ ਕਮਾਂਡਸ ਅਜਿਹੀਆਂ ਹਨ ਜਿਨ੍ਹਾਂ ਦੀ implementation ਸ਼ੈਲ ਦੇ ਵਿੱਚ ਹੀ ਲਿਖੀ ਜਾਂਦੀ ਹੈ ਅਤੇ ਉਹ ਵਖਰੀ ਫਾਇਲਸ ਦੇ ਰੂਪ ਵਿੱਚ ਮੌਜੂਦ ਨਹੀਂ ਹੁੰਦੀਆਂ । |
05:18 | ਇਹ ਇੰਟਰਨਲ ਕਮਾਂਡਸ ਹੁੰਦੀਆਂ ਹਨ । |
05:20 | echo ਕਮਾਂਡ , ਜਿਸਨੂੰ ਅਸੀ ਬਾਅਦ ਵਿੱਚ ਵੇਖਾਂਗੇ , ਵਾਸਤਵ ਵਿੱਚ ਇੱਕ ਇੰਟਰਨਲ ਕਮਾਂਡ ਹੈ । |
05:25 | ਟਰਮਿਨਲ ਉੱਤੇ ਜਾਓ ਅਤੇ ਕਮਾਂਡ ਟਾਈਪ ਕਰੋ । |
05:33 | type space echo ਅਤੇ enter ਦਬਾਓ । |
05:40 | ਆਉਟਪੁਟ ਦਿਖਾਉਂਦਾ ਹੈ ਕਿ echo ਇੱਕ bulletin ਸ਼ੈਲ ਹੁੰਦਾ ਹੈ । |
05:43 | ਸੋ ਫਾਇਲ ਨੇਮ ਦੇਣ ਦੀ ਬਜਾਏ ਇਹ ਦੱਸਦਾ ਹੈ ਕਿ echo ਕਮਾਂਡ ਦੀ implementation ਸ਼ੈਲ ਲਈ ਇੰਟਰਨਲ ਹੈ । ਇਸਲਈ ਇਸਨੂੰ ਇੰਟਰਨਲ ਕਮਾਂਡ ਕਹਿੰਦੇ ਹਨ । |
05:56 | ਇੱਕ ਹੋਰ ਮਹੱਤਵਪੂਰਣ ਚੀਜ ਜੋ ਸਾਨੂੰ ਸਮਝਣੀ ਚਾਹੀਦੀ ਹੈ ਉਹ ਹੈ ਕਮਾਂਡਸ ਦੀ ਸੰਰਚਨਾ । |
06:01 | ਕਮਾਂਡਸ ਇੱਕ ਜਾਂ ਇੱਕ ਤੋਂ ਜਿਆਦਾ ਸ਼ਬਦ ਦੇ ਹੋ ਸਕਦੇ ਹਨ ਜੋ ਕਿ ਖਾਲੀ ਥਾਵਾਂ ਦੁਆਰਾ ਵੱਖ ਕੀਤੇ ਹੁੰਦੇ ਹਨ । |
06:08 | ਦੂੱਜੇ ਕੇਸ ਵਿੱਚ ਪਹਿਲਾ ਸ਼ਬਦ ਕਮਾਂਡ ਦਾ ਅਸਲੀ ਨਾਮ ਹੈ ਜਦੋਂ ਕਿ ਬਾਕੀ ਸ਼ਬਦ arguments ਹਨ । |
06:16 | ਆਰਗਿਊਮੇਂਟਸ ਆਪਸ਼ਨਸ ਜਾਂ expressions ਹੋ ਸਕਦੇ ਹਨ । |
06:20 | ਨਿਰਧਾਰਿਤ ਕੀਤੇ ਆਪਸ਼ਨ ਦੇ ਆਧਾਰ ਉੱਤੇ ਇੱਕ ਕਮਾਂਡ ਵੱਖ - ਵੱਖ ਕੰਮ ਕਰ ਸਕਦੀ ਹੈ । |
06:26 | ਆਮ ਤੌਰ ਇਸ ਤੋਂ ਪਹਿਲਾਂ ਇੱਕ ਸਿੰਗਲ ਜਾਂ ਡਬਲ ਮਾਇਨਸ ਚਿੰਨ੍ਹ ਹੁੰਦਾ ਹੈ ਜਿਸਨੂੰ ਸ਼ੋਰਟ ਜਾਂ ਲਾਂਗ ਆਪਸ਼ਨ ਕਹਿੰਦੇ ਹਨ । |
06:35 | ਟਰਮਿਨਲ ਵਿੰਡੋ ਉੱਤੇ ਜਾਓ ਅਤੇ ਕਮਾਂਡਸ ਟਾਈਪ ਕਰੋ ਅਤੇ ਉਨ੍ਹਾਂ ਦੇ ਆਉਟਪੁਟਸ ਵੇਖੋ । |
06:40 | ਟਰਮਿਨਲ ਵਿੰਡੋ ਨੂੰ ਖਾਲੀ ਕਰਨ ਲਈ ਕਲੀਅਰ ਟਾਈਪ ਕਰੋ । |
06:44 | ਉਸਦੇ ਬਾਅਦ ls ਟਾਈਪ ਕਰੋ ਅਤੇ enter ਦਬਾਓ। |
06:49 | ਦੁਬਾਰਾ ਫਿਰ ਕਲਿਅਰ ਟਾਈਪ ਕਰੋ ਅਤੇ enter ਦਬਾਓ। |
06:55 | ls space minus a ਟਾਈਪ ਕਰੋ ਅਤੇ enter ਦਬਾਓ। |
07:04 | ਟਰਮਿਨਲ ਵਿੰਡੋ ਨੂੰ ਖਾਲੀ ਕਰਨ ਲਈ ਕਲੀਅਰ ਟਾਈਪ ਕਰੋ । |
07:11 | ਹੁਣ ls space minus minus all ਟਾਈਪ ਕਰੋ ਅਤੇ enter ਦਬਾਓ। |
07:19 | ਦੁਬਾਰਾ ਫੇਰ , ਟਰਮਿਨਲ ਨੂੰ ਖਾਲੀ ਕਰਨ ਲਈ ਕਲੀਅਰ ਟਾਈਪ ਕਰੋ । |
07:23 | ਹੁਣ ls space minus d ਟਾਈਪ ਅਤੇ enter ਦਬਾਓ। |
07:32 | ਇਸ ਸਮੇਂ ਇਹ ਸੱਮਝਣਾ ਕਾਫ਼ੀ ਹੈ ਕਿ ਆਪਸ਼ਨਸ ਦੇ ਬਦਲਾਵ ਨਾਲ ਕਮਾਂਡਸ ਦਾ ਵਰਤਾਓ ਕਿਵੇਂ ਬਦਲਦਾ ਹੈ । |
07:40 | linux ਵਿੱਚ ਸਾਡੇ ਕੋਲ ਕਾਫ਼ੀ ਸਾਰੀਆਂ ਕਮਾਂਡਸ ਹਨ । |
07:45 | ਹਰ ਇੱਕ ਵਿੱਚ ਕਈ ਸਾਰੇ ਵਖਰੇ ਆਪਸ਼ਨਸ ਹਨ । |
07:48 | ਕਮਾਂਡਸ ਨੂੰ ਆਪਸ ਵਿਚ ਜੋੜਿਆ ਵੀ ਜਾ ਸਕਦਾ ਹੈ ਜਿਵੇਂ ਕਿ ਅਸੀ ਬਾਅਦ ਵਿੱਚ ਵੇਖਾਂਗੇ । ਸੋ ਇੰਨਾ ਕੁਝ ਅਸੀ ਦਿਮਾਗ ਵਿੱਚ ਕਿਵੇਂ ਰੱਖਦੇ ਹਾਂ । |
07:55 | ਅਸਲ ਵਿੱਚ ਤੁਹਾਨੂੰ ਇਸਦੀ ਜ਼ਰੂਰਤ ਨਹੀਂ । ਕਿਉਂਕਿ linux ਵਿੱਚ ਉੱਤਮ ਆਨਲਾਇਨ ਹੈਲਪ ਜਾਂ ਮਦਦ ਦੀ ਸਹੂਲਤ ਉਪਲੱਬਧ ਹੈ । |
08:01 | ਮੈਨ ( man ) ਕਮਾਂਡ ਸਿਸਟਮ ਉੱਤੇ ਉਪਲੱਬਧ ਸਾਰੀਆਂ ਕਮਾਂਡਸ ਦੇ ਬਾਰੇ ਵਿੱਚ documentation ਪ੍ਰਦਾਨ ਕਰਦਾ ਹੈ । |
08:08 | ਉਦਾਹਰਣ ਲਈ ls ਕਮਾਂਡ ਦੇ ਬਾਰੇ ਵਿੱਚ ਜਾਣਨ ਲਈ , ਤੁਹਾਨੂੰ ਟਰਮਿਨਲ ਉੱਤੇ ਜਾਣਾ ਪਵੇਗਾ । |
08:16 | ls argument ਦੇ ਨਾਲ ਮੈਨ ਕਮਾਂਡ ਟਾਈਪ ਕਰੋ , ਜੋ ਹੈ type man space ls ਅਤੇ enter ਦਬਾਓ। |
08:30 | ਇਸ ਤੋਂ ਬਾਹਰ ਆਉਣ ਲਈ q ਦਬਾਓ । |
08:35 | ਮੈਨ ਸਿਸਟਮ ਦਾ ਮੈਨਿਊਅਲ ਪੇਜਰ ਹੈ । ਹਰ ਇੱਕ argument ਜੋ ਮੈਨ ਨੂੰ ਦਿੱਤਾ ਜਾਂਦਾ ਹੈ ਉਹ ਆਮ ਤੌਰ ਤੇ ਇੱਕ ਪ੍ਰੋਗਰਾਮ ਦਾ ਨਾਮ , ਯੂਟੀਲੀਟੀ ਜਾਂ ਫੰਕਸ਼ਨ ਹੁੰਦਾ ਹੈ । |
08:43 | ਇਸ ਹਰੇਕ argument ਨਾਲ ਸੰਬੰਧਿਤ ਮੈਨਿਊਅਲ ਪੇਜ ਫਿਰ ਲਭਿਆ ਜਾਂਦਾ ਹੈ ਅਤੇ ਵਿਖਾਇਆ ਜਾਂਦਾ ਹੈ । |
08:49 | ਇੱਕ ਸੈਕਸ਼ਨ , ਜੇਕਰ ਪ੍ਰਦਾਨ ਕੀਤਾ ਹੈ , ਇਹ ਮੈਨ ਨੂੰ ਮੈਨਿਊਅਲ ਦੇ ਉਸੇ ਸੈਕਸ਼ਨ ਵਿਚ ਦੇਖਣ ਲਈ ਕਹੇਗਾ । |
08:55 | ਡਿਫਾਲਟ ਐਕਸ਼ਨ ਇਹ ਹੈ ਕਿ ਸਾਰੇ ਉਪਲੱਬਧ ਸੈਕਸ਼ਨ ਵਿੱਚ ਖੋਜਨਾ ਅਤੇ ਉਹ ਵੀ ਇੱਕ ਪੂਰਵਨਿਰਧਾਰਿਤ ਕ੍ਰਮ ਵਿੱਚ ਅਤੇ ਲਭੇ ਗਏ ਪੇਜਾਂ ਵਿੱਚੋਂ ਸਿਰਫ ਪਹਿਲਾ ਪੇਜ ਦਿਖਾਉਣ ਲਈ ,ਭਾਵੇਂ ਕਿ ਉਹ ਪੇਜ ਕਈ ਸੈਕਸ਼ਨਸ ਵਿੱਚ ਮੌਜੂਦ ਹੈ । |
09:07 | ਤੁਸੀ ਮੈਨ ਕਮਾਂਡ ਦੇ ਬਾਰੇ ਵਿੱਚ ਹੀ ਜਿਆਦਾ ਜਾਣਨ ਲਈ ਮੈਂਨ ਕਮਾਂਡ ਦੀ ਵਰਤੋ ਕਰ ਸਕਦੇ ਹੋ । |
09:14 | ਟਰਮਿਨਲ ਉੱਤੇ ਜਾਓ ਅਤੇ man space man ਟਾਈਪ ਕਰੋ ਅਤੇ enter ਦਬਾਓ । |
09:23 | ਇਸ ਤੋਂ ਬਾਹਰ ਆਉਣ ਲਈ q ਦਬਾਓ। |
09:26 | ਮੈਨ ਕਮਾਂਡ ਵਿੱਚ ਕਈ ਆਪਸ਼ਨ ਹਨ । |
09:30 | ਇੱਥੇ ਮੈਂ ਤੁਹਾਨੂੰ ਜ਼ਿਆਦਾ ਲਾਭਦਾਇਕ ਆਪਸ਼ਨਸ ਦੇ ਬਾਰੇ ਵਿੱਚ ਦਸਾਂਗਾ। ਕਦੇ - ਕਦੇ ਸਾਨੂੰ ਪਤਾ ਹੁੰਦਾ ਹੈ ਕਿ ਅਸੀ ਕਿ ਕਰਨਾ ਚਾਹੁੰਦੇ ਹਾਂ ਲੇਕਿਨ ਸਹੀ ਕਮਾਂਡ ਨਹੀਂ ਪਤਾ ਹੁੰਦੀ । ਤੱਦ ਅਸੀ ਕੀ ਕਰ ਸਕਦੇ ਹਾਂ ? |
09:41 | ਮੈਨ , - k ਆਪਸ਼ਨ ਪ੍ਰਦਾਨ ਕਰਦਾ ਹੈ ਜੋ ਇੱਕ ਕੀਵਰਡ ਨੂੰ ਲੈਂਦਾ ਹੈ ਅਤੇ ਫਿਰ ਕਮਾਂਡਸ ਦੀ ਸੂਚੀ ਅਤੇ ਉਨ੍ਹਾਂ ਦਾ ਸੰਖੇਪ ਮਕਸਦ ਦੱਸਦਾ ਹੈ । |
09:50 | ਉਦਾਹਰਣ ਸਵਰੂਪ , ਡਾਇਰੇਕਟਰੀ ਬਣਾਉਣ ਦੇ ਲਈ , ਸ਼ਾਇਦ ਸਾਨੂੰ ਸਹੀ ਕਮਾਂਡ ਦਾ ਪਤਾ ਨਾ ਹੋਵੇ । |
09:56 | ਤਾਂ ਅਸੀ ਕਮਾਂਡ ਪ੍ਰੋਂਪਟ ਉੱਤੇ ਜਾ ਸਕਦੇ ਹਾਂ ਅਤੇ man space minus k space directories ਟਾਈਪ ਕਰਦੇ ਹਾਂ ਅਤੇ enter ਦਬਾਉਂਦੇ ਹਾਂ । |
10:12 | ਹੁਣ ਅਸੀ ਹਰ ਇੱਕ ਕਮਾਂਡਸ ਖੋਜ ਸਕਦੇ ਹਾਂ ਤਾਂਕਿ ਵੇਖ ਸਕੀਏ ਕਿ ਅਸਲ ਵਿੱਚ ਸਾਨੂੰ ਕੀ ਚਾਹਿਦਾ ਹੈ । |
10:17 | ਇਹੀ ਚੀਜ apropos ਕਮਾਂਡ ਦੀ ਵਰਤੋ ਕਰਕੇ ਵੀ ਪ੍ਰਾਪਤ ਕਰ ਸਕਦੇ ਹਾਂ । |
10:21 | ਕਮਾਂਡ ਪ੍ਰੋਂਪਟ ਉੱਤੇ apropos space directories ਟਾਈਪ ਕਰੋ ਅਤੇ ਆਉਟਪੁਟ ਦੇਖਣ ਲਈ ਐਂਟਰ ਦਬਾਓ । |
10:36 | ਕਦੇ - ਕਦੇ ਸਾਨੂੰ ਜਿਆਦਾ ਜਾਣਕਾਰੀ ਦੀ ਜ਼ਰੂਰਤ ਨਹੀਂ ਹੁੰਦੀ । ਸਾਨੂੰ ਸਿਰਫ ਇਹ ਜਾਨਣਾ ਹੁੰਦਾ ਹੈ ਕਿ ਕਮਾਂਡ ਕੀ ਕਰਦੀ ਹੈ । |
10:40 | ਉਸ ਹਾਲਾਤ ਵਿੱਚ ਅਸੀ whatis command ਜਾਂ man –f ਕਮਾਂਡ ਦਾ ਇਸਤੇਮਾਲ ਕਰ ਸਕਦੇ ਹਾਂ । ਦੋਨਾਂ ਹੀ ਕਮਾਂਡ ਦੇ ਬਾਰੇ ਵਿੱਚ ਇੱਕ ਲਾਇਨ ਦੀ ਜਾਣਕਾਰੀ ਦਿੰਦੇ ਹਨ । |
10:52 | ਟਰਮਿਨਲ ਉੱਤੇ ਜਾਓ , ਟਰਮਿਨਲ ਨੂੰ ਕਲਿਅਰ ਕਰਨ ਲਈ clear ਟਾਈਪ ਕਰੋ । |
10:58 | ਹੁਣ whatis space ls ਟਾਈਪ ਕਰੋ ਅਤੇ enter ਦਬਾਓ । |
11:06 | ਕੁੱਝ ਕਮਾਂਡਸ ਵਿੱਚ ਕਈ ਆਪਸ਼ਨਸ ਹੁੰਦੇ ਹਨ । ਹੋ ਸਕਦਾ ਹੈ ਕਿ ਅਸੀਂ ਇੱਕ ਕਮਾਂਡ ਦੇ ਵੱਖਰੇ ਆਪਸ਼ਨਸ ਦੀ ਸੂਚੀ ਪ੍ਰਾਪਤ ਕਰਨਾ ਚਾਹੁੰਦੇ ਹਾਂ । |
11:13 | ਤੱਦ ਅਸੀ –help ਆਪਸ਼ਨ ਦਾ ਇਸਤੇਮਾਲ ਕਰਦੇ ਹਾਂ । |
11:18 | ਕਮਾਂਡ ਪ੍ਰੋਂਪਟ ਉੱਤੇ ਜਾਓ ਅਤੇ ls space minus minus help ਟਾਈਪ ਕਰੋ ਅਤੇ enter ਦਬਾਓ । |
11:29 | ਮੈਂ ਉੱਤੇ ਸਕਰੋਲ ਕਰਾਂਗਾ ਤਾਂ ਕਿ ਤੁਸੀ ਇਸ ਮੈਨਿਊਅਲ ਪੇਜ ਉੱਤੇ ਸਾਰੇ ਆਪਸ਼ਨਸ ਵੇਖ ਸਕੋ । |
11:45 | linux ਸਪੋਕਨ ਟਿਊਟੋਰਿਅਲ ਦੇ ਇਸ ਭਾਗ ਲਈ ਬਸ ਇੰਨਾ ਹੀ । ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ - ਟੂ - ਅ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ ਜੋ ਭਾਰਤ ਸਰਕਾਰ ਦੀ MHRD ਦੇ "ਰਾਸ਼ਟਰੀ ਸਾਖਰਤਾ ਮਿਸ਼ਨ ਥ੍ਰੋ ICT " ਰਾਹੀਂ ਸੁਪੋਰਟ ਕੀਤਾ ਗਿਆ ਹੈ । |
11:56 | ਇਸ ਮਿਸ਼ਨ ਬਾਰੇ ਜਿਆਦਾ ਜਾਣਕਾਰੀ ਇਸ ਲਿੰਕ ਉੱਤੇ ਉਪਲੱਬਧ ਹੈ http://spoken-tutorial.org/NMEICT-Intro . |
12:00 | ਇਹ ਸਕਰਿਪਟ ਹਰਮੀਤ ਸੰਧੂ ਦੁਆਰਾ ਅਨੁਵਾਦਿਤ ਹੈ । ਆਈ ਆਈ ਟੀ ਬੌਮਬੇ ਵਲੋਂ ਮੈਂ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ। ਇਸ ਟਿਊਟੋਰਿਅਲ ਵਿੱਚ ਸ਼ਾਮਿਲ ਹੋਣ ਲਈ ਧੰਨਵਾਦ । |