Linux-Old/C2/Ubuntu-Software-Center/Punjabi

From Script | Spoken-Tutorial
Jump to: navigation, search
Time Narration
00:00 ubuntu ਸੋਫਟਵੇਅਰ ਸੈਂਟਰ ਦੇ ਸਪੋਕਨ ਟਿਅਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ ।
00:04 ਇਸ ਟਿਊਟੋਰਿਅਲ ਵਿੱਚ ਅਸੀ ਸਿਖਾਂਗੇ ਕਿ ubuntu ਆਪਰੇਟਿੰਗ ਸਿਸਟਮ ਵਿੱਚ ubuntu ਸੋਫਟਵੇਅਰ ਸੈਂਟਰ ਕਿਵੇਂ ਵਰਤਣਾ ਹੈ
00:09 ਡਾਉਨਲੋਡ , ਇੰਸਟਾਲ , ਅਪਡੇਟ ਅਤੇ ਸੋਫਟਵੇਅਰ ਅਨਇੰਸਟਾਲ ਕਿਵੇਂ ਕਰਦੇ ਹਨ ।
00:16 ubuntu ਸੋਫਟਵੇਅਰ ਸੈਂਟਰ ਕੀ ਹੈ ?
00:18 ਇਹ ਇੱਕ ਟੂਲ ਹੈ ਜੋ ਤੁਹਾਨੂੰ ubuntu ਆਪਰੇਟਿੰਗ ਸਿਸਟਮ ਉੱਤੇ ਸੋਫਟਵੇਅਰ ਦੇ ਪਰਬੰਧਨ ਦੀ ਆਗਿਆ ਦਿੰਦਾ ਹੈ ।
00:23 ਤੁਸੀ ਇਸਦੀ ਵਰਤੋ ਸੋਫਟਵੇਅਰ ਨੂੰ ਲੱਭਣ , ਡਾਇਨਲੋਡ ਕਰਨ , ਇੰਸਟਾਲ ਕਰਨ , ਅਪਡੇਟ ਕਰਨ ਜਾਂ ਅਨਇੰਸਟਾਲ ਕਰਨ ਲਈ ਕਰ ਸਕਦੇ ਹੋ ।
00:30 ubuntu ਸੋਫਟਵੇਅਰ ਸੈਂਟਰ ਹਰ ਇੱਕ ਸੋਫਟਵੇਅਰ ਲਈ ਸਮੀਖਿਆ ਅਤੇ ਰੇਟਿੰਗ ਦੀ ਸੂਚੀ ਦਿੰਦਾ ਹੈ ।
00:36 ਇਸ ਤਰ੍ਹਾਂ ਇਸਦੀ ਵਰਤੋ ਕਰਨ ਤੋਂ ਪਹਿਲਾਂ ਤੁਹਾਨੂੰ ਸੋਫਟਵੇਅਰ ਦੇ ਬਾਰੇ ਵਿੱਚ ਜਾਣਕਾਰੀ ਹੁੰਦੀ ਹੈ ।
00:41 ਇਹ ਸੋਫਟਵੇਅਰ ਹਿਸਟਰੀ ਦਾ ਰਿਕਾਰਡ ਵੀ ਰੱਖਦਾ ਹੈ ।
00:45 ਇਸ ਸਪੋਕਨ ਟਿਊਟੋਰਿਅਲ ਵਿੱਚ , ਅਸੀ ubuntu ਵਰਜਨ 11.10 ਉੱਤੇ ubuntu ਸੋਫਟਵੇਅਰ ਸੈਂਟਰ ਦੀ ਵਰਤੋ ਕਰ ਰਹੇ ਹਾਂ ।
00:52 ਟਿਊਟੋਰਿਅਲ ਦੇ ਨਾਲ ਅੱਗੇ ਵਧਣ ਦੇ ਲਈ,
00:54 ਤੁਸੀ ਇੰਟਰਨੇਟ ਨਾਲ ਜੁੜੇ ਹੋਣੇ ਚਾਹੀਦੇ ਹੋ ।
00:56 ਸੋਫਟਵੇਅਰ ਨੂੰ ਇੰਸਟਾਲ ਕਰਨ ਲਈ ਤੁਸੀ ਸਿਸਟਮ administrator ਹੋਣੇ ਚਾਹੀਦੇ ਹੋ ਜਾਂ ਤੁਹਾਡੇ ਕੋਲ administrator ਦੇ ਅਧਿਕਾਰ ਹੋਣੇ ਚਾਹੀਦੇ ਹੋ ।
01:04 ਆਪਣੇ Launcher ਵਿਚੋਂ , "Ubuntu Software Center" ਆਇਕਨ ਉੱਤੇ ਕਲਿਕ ਕਰੋ ।
01:08 ubuntu ਸੋਫਟਵੇਅਰ ਸੈਂਟਰ ਵਿੰਡੋ ਸਾਹਮਣੇ ਆਉਂਦਾ ਹੈ ।
01:12 ਵਿੰਡੋ ਦੇ ਸਭ ਤੋਂ ਉੱਤੇ ਖੱਬੇ ਪਾਸੇ "All Software , Installed ਅਤੇ History" ਬਟਨ ਦਿਖਾਏ ਹੋਏ ਹਨ ।
01:19 Search ਫੀਲਡ ਸਭ ਤੋਂ ਉੱਤੇ ਸੱਜੇ ਪਾਸੇ ਕੋਨੇ ਵਿਚ ਦਿਖਾਇਆ ਹੋਇਆ ਹੈ ।
01:23 ubuntu ਸੋਫਟਵੇਅਰ ਸੈਂਟਰ ਵਿੰਡੋ ਦੋ ਪੈਨਲਸ ਵਿੱਚ ਵੰਡਿਆ ਹੈ ।
01:28 ਖੱਬਾ ਪੈਨਲ ਸੋਫਟਵੇਅਰ ਸ਼ਰੇਣੀਆਂ ਦੀ ਸੂਚੀ ਦਿਖਾਉਂਦਾ ਹੈ ।
01:33 ਸੱਜਾ ਪੈਨਲ What’s New ਅਤੇ Top Rated ਨੂੰ ਦਿਖਾਉਂਦਾ ਹੈ ।
01:38 What’s New ਪੈਨਲ ਉਸ ਸੋਫਟਵੇਅਰ ਨੂੰ ਸੂਚੀਬੱਧ ਕਰਦਾ ਹੈ , ਜਿਸਨੂੰ ਹਾਲ ਵਿੱਚ ਜਾਰੀ ਕੀਤਾ ਗਿਆ ਹੈ ।
01:42 Top Rated ਪੈਨਲ ਉਸ ਸੋਫਟਵੇਅਰ ਦੀ ਸੂਚੀ ਨੂੰ ਦਿਖਾਉਂਦਾ ਹੈ ਜਿਸਨੂੰ ਉੱਚ ਉਪਯੋਗਕਰਤਾ ਦਰਜਾ ਮਿਲਿਆ ਹੈ ਅਤੇ ਸਭ ਤੋਂ ਜਿਆਦਾ ਵਾਰ ਡਾਉਨਲੋਡ ਕੀਤਾ ਗਿਆ ਹੈ ।
01:51 ਚਲੋ ਸ਼੍ਰੇਣੀ ਦੇ ਮਾਧਿਅਮ ਨਾਲ ਸੋਫਟਵੇਅਰ ਲਈ ਬਰਾਉਜ ਕਰਦੇ ਹਾਂ ।
01:55 ਖੱਬੇ ਪੈਨਲ ਵਿਚੋਂ , Internet ਉੱਤੇ ਕਲਿਕ ਕਰੋ ।
01:58 ਇੰਟਰਨੈਟ ਸ਼੍ਰੇਣੀ ਲਈ ਇੰਟਰਨੈਟ ਸੋਫਟਵੇਅਰ ਅਤੇ ਟਾਪ ਰੇਟੇਡ ਸੋਫਟਵੇਅਰ ਦੀ ਸੂਚੀ ਦਿਖਾਈ ਗਈ ਹੈ ।
02:05 ਧਿਆਨ ਦਿਓ , ਕਿ ਕੁੱਝ ਸੋਫਟਵੇਅਰ ਕੋਲ ਇਕ ਟਿਕ ਮਾਰਕ ਵਾਲਾ ਚੱਕਰ ਹੈ ।
02:10 ਇਹ ਦਰਸ਼ਾਂਦਾ ਹੈ ਕਿ ਇਹ ਸੋਫਟਵੇਅਰ ਤੁਹਾਡੇ ਕੰਪਿਊਟਰ ਵਿੱਚ ਪਹਿਲਾਂ ਤੋਂ ਹੀ ਇੰਸਟਾਲ ਕੀਤਾ ਗਿਆ ਹੈ ।
02:15 ਇੰਟਰਨੇਟ ਸ਼੍ਰੇਣੀ ਵਿੱਚ ਜਿਆਦਾ ਸੋਫਟਵੇਅਰ ਦੇਖਣ ਦੇ ਲਈ , "All" ਆਇਕਨ ਉੱਤੇ ਕਲਿਕ ਕਰੋ ।
02:21 All software , ਜੋ ਇੰਟਰਨੇਟ ਸ਼੍ਰੇਣੀ ਲਈ ਉਪਲੱਬਧ ਹੈ , ਵਿਡੋਂ ਉੱਤੇ ਸੂਚੀਬੱਧ ਹੈ ।
02:26 ਤੁਸੀ ਸੋਫਟਵੇਅਰ ਨੂੰ By Name , By Top Rated ਜਾਂ By Newest First ਦੁਆਰਾ ਵੀ ਲੜੀਬੱਧ ਕਰ ਸਕਦੇ ਹੋ ।
02:32 ਉੱਤੇ ਸੱਜੇ ਪਾਸੇ ਕੋਨੇ ਵਿਚ ਡਰਾਪ-ਡਾਉਨ ਕਲਿਕ ਕਰੋ ।
02:36 ਸੂਚੀ ਵਿਚੋਂ By Top Rated ਚੁਣੋ ।
02:40 ਇੰਟਰਨੈਟ ਸੋਫਟਵੇਅਰ ਰੇਟਿੰਗ ਦੇ ਆਰਡਰ ਅਨੁਸਾਰ ਰਖਿਆ ਗਿਆ ਹੈ ।
02:45 ਸੋਫਟਵੇਅਰ ਦੀ ਸਾਰੀ ਸੂਚੀ ਦੇਖਣ ਦੇ ਲਈ , ਜੋ ਤੁਹਾਡੇ ਕੰਪਿਊਟਰ ਵਿੱਚ ਇੰਸਟਾਲ ਕੀਤਾ ਹੋਇਆ ਹੈ,
02:50 Installed ਬਟਨ ਉੱਤੇ ਕਲਿਕ ਕਰੋ ।
02:53 ਸੋਫਟਵੇਅਰ ਸ਼੍ਰੇਣੀ ਦਿਖਾਈ ਗਈ ਹੈ ।
02:56 Sound and Video ਦੇ ਸਾਹਮਣੇ ਛੋਟੇ ਤਿਕੋਣੀ ਬਟਨ ਉੱਤੇ ਕਲਿਕ ਕਰੋ ।
03:02 Sound ਅਤੇ Video ਲਈ ਤੁਹਾਡੇ ਕੰਪਿਊਟਰ ਵਿੱਚ ਇੰਸਟਾਲਡ ਸੋਫਟਵੇਅਰ ਦੀ ਸੂਚੀ ਦਿਖਾਈ ਹੋਈ ਹੈ ।
03:08 All Software ਉੱਤੇ ਕਲਿਕ ਕਰੋ ਅਤੇ ਡਰਾਪ-ਡਾਉਨ ਵਿਚੋਂ Provided by Ubuntu ਚੁਣੋ ।
03:14 ubuntu ਦੁਆਰਾ ਪ੍ਰਦਾਨ ਕੀਤੇ ਗਏ ਸਾਰੇ ਸੋਫਟਵੇਅਰਸ ਸੂਚੀਬੱਧ ਹਨ ।
03:19 ਹੁਣ , VLC media player ਸੋਫਟਵੇਅਰ ਨੂੰ ਇੰਸਟਾਲ ਕਰੋ ।
03:24 ਵਿੰਡੋ ਦੇ ਉੱਤੇ ਸੱਜੇ ਪਾਸੇ Search ਬਾਕਸ ਵਿੱਚ VLC ਟਾਈਪ ਕਰੋ ।
03:29 VLC media player ਨੂੰ ਦਿਖਾਇਆ ਗਿਆ ਹੈ ।
03:33 ਹੁਣ , Install ਉੱਤੇ ਕਲਿਕ ਕਰੋ ।
03:35 Authentication ਡਾਇਲਾਗ ਬਾਕਸ ਸਾਹਮਣੇ ਆਉਂਦਾ ਹੈ ।
03:38 ਆਪਣਾ ਸਿਸਟਮ ਪਾਸਵਰਡ ਭਰੋ ।
03:42 Authenticate ਉੱਤੇ ਕਲਿਕ ਕਰੋ ।
03:44 ਪ੍ਰੋਗਰੇਸ ਬਾਰ ਨੂੰ ਵੇਖੋ , ਜੋ ਦਰਸ਼ਾਂਦਾ ਹੈ ਕਿ VLC ਇੰਸਟਾਲ ਕੀਤਾ ਜਾ ਰਿਹਾ ਹੈ ।
03:50 ਇੰਸਟਾਲ ਹੋਣ ਵਾਲੇ ਪੈਕੇਜਸ ਦੇ ਆਕਾਰ ਅਤੇ ਗਿਣਤੀ ਦੇ ਅਨੂਸਾਰ ਇੰਸਟਾਲੇਸ਼ਨ ਕੁੱਝ ਸਮਾਂ ਲੈ ਸਕਦਾ ਹੈ ।
03:57 ਸਭ ਤੋਂ ਉਪਰਲੇ ਬਟਨ ਦੇ ਦੁਆਰਾ ਵੀ ਪ੍ਰੋਗਰੇਸ ( ਤਰੱਕੀ ) ਨੂੰ ਦਿਖਾਇਆ ਜਾਂਦਾ ਹੈ ।
04:02 ਤੁਸੀ ਹੋਰ application ਐਕਸੇਸ ਕਰ ਸਕਦੇ ਹੋ ਜਦੋਂ ਇੰਸਟਾਲੇਸ਼ਨ ਕੀਤੀ ਜਾ ਰਹੀ ਹੋਵੇ ।
04:07 VLC ਇੰਸਟਾਲ ਹੋ ਜਾਣ ਦੇ ਬਾਅਦ , ਇੱਥੇ VLC ਦੇ ਸਾਹਮਣੇ ਇੱਕ ਛੋਟਾ ਟਿਕ ਮਾਰਕ ਹੁੰਦਾ ਹੈ ।
04:13 Remove ਬਟਨ ਨੂੰ ਸੱਜੇ ਪਾਸੇ ਦਿਖਾਇਆ ਗਿਆ ਹੈ ।
04:17 ਜੇਕਰ ਤੁਸੀ VLC ਨੂੰ ਅਨਇੰਸਟਾਲ ਕਰਣਾ ਚਾਹੁੰਦੇ ਹੋ , ਤਾਂ ਕੇਵਲ Remove ਬਟਨ ਉੱਤੇ ਕਲਿਕ ਕਰੋ ।
04:23 ਇਸੇ ਤਰ੍ਹਾਂ , ਤੁਸੀ ਹੋਰ ਸੋਫਟਵੇਅਰ ਪੈਕੇਜਸ ਨੂੰ ਖੋਜ ਸਕਦੇ ਹੋ ਅਤੇ ਇੰਸਟਾਲ ਕਰ ਸਕਦੇ ਹੋ ।
04:29 ਹੁਣ ਹਿਸਟਰੀ ਵੇਖੋ ।
04:31 ਇਹ ਸਾਨੂੰ ਸਾਡੇ ਦੁਆਰਾ ਕੀਤੇ ਗਏ ਇੰਸਟਾਲੇਸ਼ਨ , ਅਪਡੇਟਸ , ਸੋਫਟਵੇਅਰ ਨੂੰ ਹਟਾਉਣ ਆਦਿ
04:37 ਬਦਲਾਵਾਂ ਨੂੰ ਦੇਖਣ ਦੀ ਆਗਿਆ ਦਿੰਦਾ ਹੈ ।
04:40 History ਉੱਤੇ ਕਲਿਕ ਕਰੋ । History ਡਾਇਲਾਗ ਬਾਕਸ ਵਿਖਾਈ ਦਿੰਦਾ ਹੈ ।
04:45 ਤੁਸੀ ਆਪਣੀ ਹਿਸਟਰੀ ਨੂੰ All Changes , Installations , Updates ਅਤੇ Removals ਦੁਆਰਾ ਚੈਕ ਕਰ ਸਕਦੇ ਹੋ ।
04:51 All Changes ਉੱਤੇ ਕਲਿਕ ਕਰੋ ।
04:53 ਕੀਤੇ ਗਏ ਸਾਰੇ ਪਰਿਵਰਤਨਾਂ ਦੀ ਸੂਚੀ ਵਿਖਾਈ ਦਿੰਦੀ ਹੈ , ਜਿਵੇਂ ਕਿ installations , updates ਅਤੇ removals ।
05:01 ਤੁਸੀ ਇੰਸਟਾਲ ਸੋਫਟਵੇਅਰ ਨੂੰ ਲਗਾਤਾਰ ਅਪਡੇਟ ਵੀ ਕਰ ਸਕਦੇ ਹੋ ।
05:07 ਤੁਸੀ ubuntu ਅਤੇ ubuntu ਸੋਫਟਵੇਅਰ ਸੈਂਟਰ ਦੇ ਬਾਰੇ ਵਿੱਚ ਜਿਆਦਾ ਜਾਣਕਾਰੀ ubuntu ਵੇਬਸਾਈਟ ਉੱਤੇ ਪਤਾ ਕਰ ਸਕਦੇ ਹੋ । <pause>
05:17 ਅਸੀ ubuntu ਸੋਫਟਵੇਅਰ ਸੈਂਟਰ ਦੇ ਇਸ ਟਿਊਟੋਰਿਅਲ ਦੇ ਅੰਤ ਵਿੱਚ ਆ ਗਏ ਹਾਂ ।
05:21 ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ ਹੈ ਕਿ ubuntu ਸੋਫਟਵੇਅਰ ਸੈਂਟਰ ਦੀ ਵਰਤੋ ਕਿਵੇਂ ਕਰਦੇ ਹਨ ।
05:26 ਅਸੀਂ ਇਹ ਵੀ ਸਿੱਖਿਆ ਹੈ , ਕਿ ubuntu ਆਪਰੇਟਿੰਗ ਸਿਸਟਮ ਉੱਤੇ ਸੋਫਟਵੇਅਰ ਨੂੰ ਡਾਉਨਲੋਡ , ਇੰਸਟਾਲ , ਅਪਡੇਟ ਅਤੇ ਅਨਇੰਸਟਾਲ ਕਿਵੇਂ ਕਰਦੇ ਹਨ ।
05:36 ਇੱਥੇ ਤੁਹਾਡੇ ਲਈ ਇੱਕ assignment ਹੈ ।
05:39 ubuntu ਸੋਫਟਵੇਅਰ ਸੈਂਟਰ ਦੀ ਵਰਤੋ ਕਰਕੇ Thunderbird ਨੂੰ ਡਾਉਨਲੋਡ ਅਤੇ ਇੰਸਟਾਲ ਕਰੋ ।
05:46 ਹੇਠਾਂ ਦਿੱਤੇ ਲਿੰਕ ਉੱਤੇ ਉਪਲੱਬਧ ਵੀਡੀਓ ਵੇਖੋ ।
05:49 ਇਹ ਸਪੋਕਨ ਟਿਊਟੋਰਿਅਲ ਪ੍ਰੋਜੇਕਟ ਦਾ ਸਾਰ ਹੈ ।
05:52 ਜੇਕਰ ਤੁਹਾਡੇ ਕੋਲ ਵਧੀਆ bandwidth ਨਹੀਂ ਹੈ , ਤਾਂ ਤੁਸੀ ਇਸਨੂੰ ਡਾਉਨਲੋਡ ਕਰਕੇ ਵੀ ਵੇਖ ਸਕਦੇ ਹੋ ।
05:57 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ:
05:59 ਸਪੋਕਨ ਟਿਊਟੋਰਿਅਲ ਦੀ ਵਰਤੋ ਕਰਕੇ ਵਰਕਸ਼ਾਪਾਂ ਲਗਾਉਂਦੀ ਹਨ ।
06:02 ਜੋ ਆਨਲਾਇਨ ਟੈਸਟ ਪਾਸ ਕਰਦੇ ਹਨ , ਉਨ੍ਹਾਂ ਨੂੰ ਪ੍ਰਮਾਣ - ਪੱਤਰ ਵੀ ਦਿੰਦੇ ਹਨ ।
06:06 ਜਿਆਦਾ ਜਾਣਕਾਰੀ ਦੇ ਲਈ , ਕਿਰਪਾ ਕਰਕੇ contact@spoken-tutorial.org ਨੂੰ ਲਿਖੋ ।
06:12 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟਾਕ - ਟੂ - ਅ - ਟੀਚਰ ਪ੍ਰੋਜੈਕਟ ਦਾ ਹਿੱਸਾ ਹੈ ।
06:17 ਇਹ ਭਾਰਤ ਸਰਕਾਰ ਦੀ MHRD ਦੇ "ਰਾਸ਼ਟਰੀ ਸਾਖਰਤਾ ਮਿਸ਼ਨ ਥ੍ਰੋ ICT " ਰਾਹੀਂ ਸੁਪੋਰਟ ਕੀਤਾ ਗਿਆ ਹੈ ।
06:24 ਇਸ ਮਿਸ਼ਨ ਉੱਤੇ ਜਿਆਦਾ ਜਾਣਕਾਰੀ ਹੇਠਾਂ ਦਿੱਤੇ ਲਿੰਕ ਉੱਤੇ ਉਪਲੱਬਧ ਹੈ ।
06:28 spoken-tutorial.org/NMEICT-Intro
06:35 ਇਹ ਸਕਰਿਪਟ ਹਰਮੀਤ ਸੰਧੂ ਦੁਆਰਾ ਅਨੁਵਾਦਿਤ ਹੈ । ਆਈ ਆਈ ਟੀ ਬੌਮਬੇ ਵਲੋਂ ਮੈਂ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ । ਸਾਡੇ ਨਾਲ ਜੁੜਣ ਲਈ ਧੰਨਵਾਦ ।

Contributors and Content Editors

Harmeet, Nancyvarkey, PoojaMoolya