Linux-AWK/C2/Built-in-Functions-in-awk/Punjabi

From Script | Spoken-Tutorial
Jump to: navigation, search
Time
Narration
00:01 ਸਤਿ ਸ਼੍ਰੀ ਅਕਾਲ ਦੋਸਤੋ, “built - in functions” in “awk” ‘ਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ ।
00:07 ਇਸ ਟਿਊਟੋਰਿਅਲ ਵਿੱਚ ਅਸੀਂ ਵੱਖ-ਵੱਖ ਤਰ੍ਹਾਂ ਦੇ “built - in functions” ਦੇ ਬਾਰੇ ਵਿੱਚ ਸਿੱਖਾਂਗੇ - ਜਿਵੇਂ “Arithmetic functions”
00:15 “String functions”
00:17 “Input/Output functions” ਅਤੇ “Time - stamp functions”
00:23 ਅਸੀਂ ਇਸਨੂੰ ਕੁੱਝ ਉਦਾਹਰਣਾਂ ਦੇ ਰਾਹੀਂ ਸਮਝਾਂਗੇ ।
00:26 ਇਸ ਟਿਊਟੋਰਿਅਲ ਨੂੰ ਰਿਕਾਰਡ ਕਰਨ ਦੇ ਲਈ ਮੈਂ ਵਰਤੋਂ ਕਰ ਰਿਹਾ ਹਾਂ “Ubuntu Linux” 16.04 operating system ਅਤੇ “gedit text editor” 3.20.1
00:38 ਤੁਸੀਂ ਆਪਣੇ ਪਸੰਦ ਦੇ ਕਿਸੇ ਵੀ ਟੈਕਸਟ ਐਡੀਟਰ ਦੀ ਵਰਤੋਂ ਕਰ ਸਕਦੇ ਹੋ ।
00:42 ਇਸ ਟਿਊਟੋਰਿਅਲ ਦਾ ਅਭਿਆਸ ਕਰਨ ਦੇ ਲਈ, ਤੁਹਾਨੂੰ ਇਸ ਵੈੱਬਸਾਈਟ ‘ਤੇ ਪਿਛਲੇ “awk” ਟਿਊਟੋਰਿਅਲਸ ਨੂੰ ਵੇਖਣਾ ਚਾਹੀਦਾ ਹੈ ।
00:49 ਤੁਹਾਨੂੰ ਕਿਸੇ ਵੀ ਪ੍ਰੋਗਰਾਮਿੰਗ ਭਾਸ਼ਾ ਦਾ ਕੁੱਝ ਗਿਆਨ ਹੋਣਾ ਚਾਹੀਦਾ ਹੈ ਜਿਵੇਂ “C” ਜਾਂ “C++”
00:56 ਜੇਕਰ ਨਹੀਂ, ਤਾਂ ਕ੍ਰਿਪਾ ਕਰਕੇ ਸਾਡੀ ਵੈੱਬਸਾਈਟ ‘ਤੇ ਸਮਰੂਪੀ ਟਿਊਟੋਰਿਅਲਸ ਵੇਖੋ ।
01:02 ਇਸ ਟਿਊਟੋਰਿਅਲ ਵਿੱਚ ਉਪਯੋਗਿਤ ਫਾਇਲਸ ਇਸ ਟਿਊਟੋਰਿਅਲ ਦੇ ਪੇਜ਼ ‘ਤੇ “Code Files” ਲਿੰਕ ਵਿੱਚ ਉਪਲੱਬਧ ਹਨ । ਕ੍ਰਿਪਾ ਕਰਕੇ ਉਨ੍ਹਾਂ ਨੂੰ ਡਾਊਂਨਲੋਡ ਅਤੇ ਐਕਸਟਰੈਕਟ ਕਰੋ ।
01:12 ਕਾਲ ਸੰਬੰਧੀ “awk” ਦੇ ਲਈ “Built - in functions” ਹਮੇਸ਼ਾ ਉਪਲੱਬਧ ਹਨ ।
01:17 ਪਹਿਲਾਂ ਅਸੀਂ “arithmetic functions” ਦੇ ਬਾਰੇ ਵਿੱਚ ਸਿੱਖਾਂਗੇ ।

“square root function (sqrt (x))” ਨੰਬਰ “x” ਦਾ ਪੌਜੀਟਿਵ “square root” ਰਿਟਰਨ ਕਰਦਾ ਹੈ ।

01:27 “int function” “x” ਨੂੰ ਇੱਕ ਇੰਟੀਜ਼ਰ ਵੈਲਿਊ ਵਿੱਚ ਬਦਲਦਾ ਹੈ ।
01:32 “exponential function” “x” ਦਾ ਐਕਸਪੋਨੇਂਸ਼ਲ ਦਿੰਦਾ ਹੈ ।
01:37 “log function” “x” ਦੀ ਅਸਲੀ “logarithm” ਵੈਲਿਊ ਰਿਟਰਨ ਕਰਦਾ ਹੈ ।
01:43 “sin” ਅਤੇ “cos” ਕ੍ਰਮਵਾਰ “sine(x)” ਅਤੇ “cosine(x)” ਦਿੰਦਾ ਹੈ ।
01:49 ਕ੍ਰਿਪਾ ਕਰਕੇ ਧਿਆਨ ਦਿਓ ਕਿ “argument x” “radians” ਵਿੱਚ ਜ਼ਿਕਰ ਕੀਤਾ ਹੋਣਾ ਚਾਹੀਦਾ ਹੈ ।
01:55 ਇਸ “functions” ਨੂੰ ਸਮਝਣ ਦੇ ਲਈ ਇੱਕ ਉਦਾਹਰਣ ਵੇਖਦੇ ਹਾਂ ।
02:00 ਮੈਂ ਪਹਿਲਾਂ ਹੀ “arithmetic underscore function dot awk” ਫਾਇਲ ਵਿੱਚ ਕੋਡ ਲਿਖਿਆ ਹੈ । ਉਹ “Code Files” ਲਿੰਕ ਵਿੱਚ ਉਪਲੱਬਧ ਹੈ ।
02:10 ਇੱਥੇ, ਅਸੀਂ ਕ੍ਰਮਵਾਰ ਪੌਜੀਟਿਵ ਅਤੇ ਨਿਗੇਟਿਵ ਨੰਬਰ ਦਾ “square root” ਪ੍ਰਿੰਟ ਕਰ ਰਹੇ ਹਾਂ ।
02:17 ਅੱਗੇ, ਅਸੀਂ ਕ੍ਰਮਵਾਰ ਪੌਜੀਟਿਵ ਅਤੇ ਨਿਗੇਟਿਵ ਨੰਬਰ ਦੇ ਲਈ ਇੰਟੀਜ਼ਰ ਵੈਲਿਊ ਪ੍ਰਿੰਟ ਕਰ ਰਹੇ ਹਾਂ ।
02:24 ਫਿਰ ਅਸੀਂ ਛੋਟੇ ਨੰਬਰ ਅਤੇ ਬਹੁਤ ਵੱਡੇ ਨੰਬਰ ਦਾ ਐਕਸਪੋਨੇਂਸ਼ਲ ਪ੍ਰਿੰਟ ਕਰ ਰਹੇ ਹਾਂ ।
02:31 ਉਸਦੇ ਬਾਅਦ, ਪੌਜੀਟਿਵ ਅਤੇ ਨਿਗੇਟਿਵ ਨੰਬਰਸ ਦਾ ਅਸਲੀ “logarithm” ਪ੍ਰਿੰਟ ਹੁੰਦੇ ਹਨ ।
02:38 ਅਸੀਂ “0.52 radian” ਦੀ “sine” ਅਤੇ “cosine” ਵੈਲਿਊਜ ਵੀ ਪ੍ਰਿੰਟ ਕਰ ਰਹੇ ਹਾਂ, ਜੋ ਵਾਸਤਵ ਵਿੱਚ “30 degree” ਹੈ । ਹੁਣ ਟਰਮੀਨਲ ਵਿੱਚ ਫਾਇਲ ਨੂੰ ਚਲਾਓ ।
02:50 Ctrl, Alt ਅਤੇ T ਕੀਜ ਦਬਾਕੇ ਟਰਮੀਨਲ ਖੋਲੋ ।
02:55 “cd” ਕਮਾਂਡ ਦੀ ਵਰਤੋਂ ਕਰਕੇ ਉਸ ਫੋਲਡਰ ‘ਤੇ ਜਾਓ, ਜਿਸ ਵਿੱਚ ਤੁਸੀਂ ਫਾਇਲ ਨੂੰ ਡਾਊਂਨਲੋਡ ਅਤੇ ਐਕਸਟਰੈਕਟ ਕੀਤਾ ਹੈ ।
03:03 ਹੁਣ ਟਾਈਪ ਕਰੋ “awk space - f space arithmetic_function.awk” ਅਤੇ ਆਉਟਪੁਟ ਦੇਖਣ ਦੇ ਲਈ ਐਂਟਰ ਦਬਾਓ ।
03:14 ਇਸ ਆਉਟਪੁਟ ਨਾਲ ਕੁੱਝ ਚੀਜ਼ਾਂ ਸਪੱਸ਼ਟ ਹਨ ।
03:18 “sqrt() function” ਪੌਜੀਟਿਵ ਨੰਬਰ ਦਾ square root ਦਿੰਦਾ ਹੈ ।
03:23 ਇਹ “nan” ਜਾਂ “not a number” ਰਿਟਰਨ ਕਰਦਾ ਹੈ, ਜੇਕਰ ਨੰਬਰ ਨਿਗੇਟਿਵ ਹੈ ।
03:29 “int()” ਕਿਸੇ ਵੀ ਪੌਜੀਟਿਵ ਜਾਂ ਨਿਗੇਟਿਵ ਨੰਬਰ ਦਾ ਖੰਡਿਤ ਇੰਟੀਜ਼ਰ ਦਿੰਦਾ ਹੈ ।
03:36 “exp()” ਨੰਬਰ ਦਾ ਐਕਸਪੋਨੇਂਸ਼ਲ ਦਿੰਦਾ ਹੈ । ਜੇਕਰ ਨੰਬਰ ਬਹੁਤ ਵੱਡਾ ਹੈ, ਤਾਂ “function” “inf” ਰਿਟਰਨ ਕਰੇਗਾ ।
03:47 ਪੌਜੀਟਿਵ ਨੰਬਰ ਦਾ ਅਸਲੀ “logarithm” “log() function” ਦੁਆਰਾ ਦਿੱਤਾ ਜਾਂਦਾ ਹੈ ।
03:53 ਜੇਕਰ ਨੰਬਰ ਨਿਗੇਟਿਵ ਹੈ, ਤਾਂ “function” “nan” ਰਿਟਰਨ ਕਰਦਾ ਹੈ ।
03:58 “Sine” ਅਤੇ “cosine functions” ਇੱਕੋ ਜਿਹੀ ਵੈਲਿਊਜ ਰਿਟਰਨ ਕਰਦਾ ਹੈ । ਤੁਸੀਂ ਆਪਣੇ ਕੈਲਕੁਲੇਟਰ ਦੀ ਵਰਤੋਂ ਕਰਕੇ ਵੈਲਿਊ ਤਸਦੀਕ ਕਰ ਸਕਦੇ ਹੋ ।
04:07 ਹੁਣ, “random functions” ਵੇਖਦੇ ਹਾਂ ।
04:11 “rand()” 0 ਅਤੇ 1 ਦੇ ਵਿਚਕਾਰ ਕੋਈ ਵੀ ਰੇਂਡਮ ਨੰਬਰ ਰਿਟਰਨ ਕਰਦਾ ਹੈ । ਪਰ ਕਦੇ ਵੀ 0 ਜਾਂ 1 ਰਿਟਰਨ ਨਹੀਂ ਕਰਦਾ ਹੈ ।
04:21 ਪੈਦਾ ਹੋਏ ਨੰਬਰਸ ਇੱਕ “awk” ਕਾਰਗੁਜ਼ਾਰੀ ਸਮੇਂ ਰੇਂਡਮ ਹੋਣਗੇ ।
04:27 ਪਰ “awk” ਪ੍ਰੋਗਰਾਮ ਦੀ ਵੱਖ –ਵੱਖ ਕਾਰਗੁਜ਼ਾਰੀ ਵਿੱਚ ਪੂਰਵ ਅਨੁਮਾਨ ਹੋਣਗੇ ।
04:33 “srand(x)” “random function” ਦੇ ਲਈ “seed value x” ਪ੍ਰਦਾਨ ਕਰਨ ਦੇ ਲਈ ਉਪਯੋਗਿਤ ਹੈ ।
04:39 ”x” ਦੀ ਗੈਰਹਾਜ਼ਰੀ ਵਿੱਚ, “seed value” ਦੇ ਰੂਪ ਵਿੱਚ ਦਿਨ ਦੀ ਤਾਰੀਖ ਅਤੇ ਸਮੇਂ ਦੀ ਵਰਤੋਂ ਕੀਤੀ ਜਾਂਦੀ ਹੈ । ਇਨ੍ਹਾਂ ਨੂੰ ਇੱਕ ਉਦਾਹਰਣ ਦੇ ਨਾਲ ਸਮਝਦੇ ਹਾਂ ।
04:49 ਮੈਂ “random function” ਦੇ ਲਈ ਕੋਡ ਲਿਖਿਆ ਹੈ ਅਤੇ ਇਸਨੂੰ “random.awk” ਵਿੱਚ ਸੇਵ ਕੀਤਾ ਹੈ ।
04:56 ਇੱਥੇ, “for loop” ਵਿੱਚ, rand() function 0 ਅਤੇ 1 ਦੇ ਵਿੱਚ ਰੇਂਡਮ ਨੰਬਰ ਤਿਆਰ ਕਰੇਗਾ ।
05:04 ਫਿਰ ਤਿਆਰ ਨੰਬਰ ਨੂੰ 50 ਨਾਲ ਗੁਣਾ ਕੀਤਾ ਜਾਵੇਗਾ ਅਤੇ ਪ੍ਰਿੰਟ ਹੋਵੇਗਾ ।
05:10 ਇਸ ਲਈ: ਇਹ ਕੋਡ 50 ਦੇ ਅੰਦਰ 5 ਰੇਂਡਮ ਨੰਬਰਸ ਤਿਆਰ ਕਰੇਗਾ ।
05:16 ਟਰਮੀਨਲ ‘ਤੇ ਜਾਓ ਅਤੇ ਫਾਇਲ ਚਲਾਓ । ਟਰਮੀਨਲ ਨੂੰ ਸਾਫ਼ ਕਰੋ ।
05:23 ਟਾਈਪ ਕਰੋ: “awk space hyphen f space random dot awk” ਅਤੇ ਐਂਟਰ ਦਬਾਓ ।
05:31 ਵੇਖੋ, ਇਹ 5 ਰੇਂਡਮ ਨੰਬਰਸ ਦੇ ਰਿਹਾ ਹੈ ।
05:35 ਕੀ ਹੁੰਦਾ ਹੈ, ਜੇਕਰ ਅਸੀਂ ਕੋਡ ਨੂੰ ਫਿਰ ਤੋਂ ਚਲਾਉਂਦੇ ਹਾਂ ?
05:39 ਪਿਛਲੀ ਚਲਾਈ ਗਈ ਕਮਾਂਡ ਨੂੰ ਪ੍ਰਾਪਤ ਕਰਨ ਦੇ ਲਈ ਅਪ ਐਰੋ ਕੀ ਦਬਾਓ ਅਤੇ ਐਂਟਰ ਦਬਾਓ ।
05:47 ਸਾਨੂੰ ਉਹੀ ਆਉਟਪੁਟ ਮਿਲ ਰਹੀ ਹੈ । ਜਿਸਦਾ ਮਤਲੱਬ ਹੈ, awk, ਸਕਰਿਪਟ ਦੇ ਹਰੇਕ ਕਾਰਗੁਜ਼ਾਰੀ ਦੇ ਲਈ ਰੇਂਡਮ ਨੰਬਰਸ ਦਾ ਸਮਾਨ ਸੈੱਟ ਤਿਆਰ ਕਰ ਰਿਹਾ ਹੈ ।
05:57 ਤਾਂ ਅਸੀਂ ਹਰੇਕ ਕਾਰਗੁਜ਼ਾਰੀ ਵਿੱਚ ਰੇਂਡਮ ਨੰਬਰਸ ਦਾ ਨਵਾਂ ਸੈੱਟ ਕਿਵੇਂ ਪ੍ਰਾਪਤ ਕਰ ਸਕਦੇ ਹਾਂ ?

ਫਿਰ ਤੋਂ ਕੋਡ ‘ਤੇ ਜਾਓ ।

06:06 “for loop” ਦੇ ਪਹਿਲਾਂ, ਟਾਈਪ ਕਰੋ “srand() function”
06:11 ਫਾਇਲ ਨੂੰ ਸੇਵ ਕਰਨ ਦੇ ਲਈ Crtl ਅਤੇ S ਕੀਜ ਦਬਾਓ ।
06:16 ਹੁਣ ਟਰਮੀਨਲ ‘ਤੇ ਜਾਓ ।
06:19 ਪਿਛਲੀ ਚਲਾਈ ਗਈ ਕਮਾਂਡ ਨੂੰ ਪ੍ਰਾਪਤ ਕਰਨ ਦੇ ਲਈ ਅਪ ਐਰੋ ਕੀ ਦਬਾਓ ਅਤੇ ਐਂਟਰ ਦਬਾਓ ।
06:27 ਇਹ ਰੇਂਡਮ ਨੰਬਰਸ ਦਾ ਵੱਖ –ਵੱਖ ਸੈੱਟ ਦੇ ਰਿਹਾ ਹੈ ।
06:31 ਇਸ ਲਈ: ਅਸੀਂ srand function ਦੀ ਵਰਤੋਂ ਕਰਕੇ ਰੇਂਡਮ ਨੰਬਰਸ ਦਾ ਨਵਾਂ ਸੈੱਟ ਤਿਆਰ ਕਰ ਸਕਦੇ ਹਾਂ, ਜਦੋਂ ਇਹ “argument” ਦੇ ਬਿਨਾਂ ਵਰਤਿਆ ਜਾਂਦਾ ਹੈ ।
06:40 ਅੱਗੇ, ਕੁੱਝ “string functions” ਵੇਖਾਂਗੇ । “length function” ਵਿਸ਼ੇਸ਼ string “s” ਦੀ ਲੰਬਾਈ ਦਰਸਾਉਂਦਾ ਹੈ ।
06:49 “index function” ਵੱਡੇ “string s1” ਵਿੱਚ “string s2” ਦੀ ਪੁਜੀਸ਼ਨ ਨਿਰਧਾਰਤ ਕਰਦਾ ਹੈ ।
06:57 ਉਦਾਹਰਣ ਵਜੋਂ “index parentheses ਵਿੱਚ double quotes ਵਿੱਚ linux comma double quotes ਵਿੱਚ n”, 3 ਰਿਟਰਨ ਕਰਦਾ ਹੈ । ਇੱਕ ਉਦਾਹਰਣ ਵੇਖਦੇ ਹਾਂ ।
07:10 “awkdemo.txt” ਫਾਇਲ ਖੋਲੋ ।
07:14 ਅਸੀਂ ਜਾਣਦੇ ਹਾਂ ਕਿ “awkdemo.txt” ਫਾਇਲ ਵਿੱਚ ਹਰੇਕ ਵਿਦਿਆਰਥੀ ਦਾ 4 ਅੰਕ ਦਾ ਰੋਲ ਨੰਬਰ ਹੈ ।
07:21 ਟਾਈਪਿੰਗ ਐਰਰ ਦੇ ਕਾਰਨ, ਰੋਲ ਨੰਬਰ ਵਿੱਚ ਅੰਕਾਂ ਦੇ ਗਲਤ ਨੰਬਰ ਹੋ ਸਕਦੇ ਹਨ ।

ਅਸੀਂ “awk commands” ਦੀ ਵਰਤੋਂ ਕਰਕੇ ਇਨ੍ਹਾਂ ਨੂੰ ਆਸਾਨੀ ਨਾਲ ਡਿਲੀਟ ਕਰ ਸਕਦੇ ਹਾਂ ।

07:30 ਟਰਮੀਨਲ ‘ਤੇ ਜਾਓ । ਟਰਮੀਨਲ ਸਾਫ਼ ਕਰੋ ।
07:36 ਹੁਣ ਦਿਖਾਏ ਗਏ ਅਨੁਸਾਰ ਕਮਾਂਡ ਨੂੰ ਟਾਈਪ ਕਰੋ । ਇੱਥੇ ਅਸੀਂ ਜਾਂਚ ਕਰ ਰਹੇ ਹਾਂ ਕਿ 1st ਫ਼ੀਲਡ ਦੀ ਲੰਬਾਈ 4 ਦੇ ਬਰਾਬਰ ਹੈ ਜਾਂ ਨਹੀਂ ।
07:46 ਜੇਕਰ ਨਹੀਂ, ਤਾਂ ਉਹ ਵਿਸ਼ੇਸ਼ ਰਿਕਾਰਡ ਪ੍ਰਿੰਟ ਹੋਵੇਗਾ । ਐਂਟਰ ਦਬਾਓ ।
07:53 ਵੇਖੋ, ਇੱਥੇ ਇੱਕ ਰੋਲ ਨੰਬਰ S02 ਹੈ ਜੋ ਗਲਤ ਟਾਈਪ ਕੀਤਾ ਹੈ ।
08:00 ਇਸ ਵਿੱਚ ਤਿੰਨ ਅੰਕ ਹਨ, ਜਦੋਂ ਕਿ ਹੋਰ ਸਾਰਿਆਂ ਵਿੱਚ ਚਾਰ ਅੰਕ ਹਨ ।
08:07 “substr(s, a, b) function” ਵੱਡੇ “string s” ਨਾਲ “substring” ਐਕਸਟਰੈਕਟ ਕਰਦਾ ਹੈ ।
08:14 ਮੈਂ ਪੈਰਾਮੀਟਰਸ ਸਮਝਾਉਂਦਾ ਹਾਂ ।
08:17 ਇੱਥੇ “s” “string” ਹੈ ।
08:20 “a” “s” ਵਿੱਚ ਪੁਜੀਸ਼ਨ ਨਿਰਧਾਰਤ ਕਰਦਾ ਹੈ । ਜਿਸਦੇ ਨਾਲ ਐਕਸਟਰੈਕਸ਼ਨ ਸ਼ੁਰੂ ਹੋਵੇਗਾ ।
08:26 “b” ਕੈਰੇਕਟਰਸ ਦੇ ਨੰਬਰ ਨਿਰਧਾਰਤ ਕਰਦਾ ਹੈ, ਜੋ ਐਕਸਟਰੈਕਟ ਕੀਤੇ ਜਾਣਗੇ । ਇੱਕ ਉਦਾਹਰਣ ਵੇਖਦੇ ਹਾਂ ।
08:33 “awkdemo.txt” ਫਾਇਲ ‘ਤੇ ਜਾਓ ।
08:37 ਰੋਲ ਨੰਬਰਸ ਦਾ ਪਹਿਲਾ ਅੱਖਰ “Hostel code” ਦਰਸਾਉਂਦਾ ਹੈ, ਜਿੱਥੇ ਵਿਸ਼ੇਸ਼ ਵਿਦਿਆਰਥੀ ਰਹਿੰਦਾ ਹੈ ।
08:46 ਮੰਨੋ, ਅਸੀਂ ਉਨ੍ਹਾਂ ਵਿਦਿਆਰਥੀਆਂ ਦੀ ਸੂਚੀ ਪਤਾ ਕਰਨਾ ਚਾਹੁੰਦੇ ਹਾਂ, ਜੋ ਹਾਸਟਲ “A” ਵਿੱਚ ਰਹਿ ਰਹੇ ਹਨ ।
08:52 ਉਹ ਪ੍ਰਾਪਤ ਕਰਨ ਦੇ ਲਈ, ਟਰਮੀਨਲ ‘ਤੇ ਜਾਓ ।
08:56 ਇੱਥੇ ਦਿਖਾਏ ਗਏ ਅਨੁਸਾਰ ਕਮਾਂਡ ਟਾਈਪ ਕਰੋ ।
09:00 ਇੱਥੇ ਅਸੀਂ “$ 1” ਨਾਲ ਨਿਰਧਾਰਤ “string” ਲੈਂਦੇ ਹਾਂ ।
09:05 ਜਿਵੇਂ ਕਿ: ਅਸੀਂ ਜਾਣਦੇ ਹਾਂ “$ 1” ਪਹਿਲੇ ਫ਼ੀਲਡ ਦੀ ਤਰਜਮਾਨੀ ਕਰਦਾ ਹੈ, ਜੋ ਸਾਡੇ ਮਾਮਲੇ ਵਿੱਚ ਰੋਲ ਨੰਬਰ ਹੈ ।
09:12 ਅੱਗੇ ਅਸੀਂ “substring” ਐਕਸਟਰੈਕਟ ਕਰਦੇ ਹਾਂ ਜੋ ਇੱਕ ਕੈਰੇਕਟਰ ਲੰਬਾਈ ਦੇ ਨਾਲ ਪੁਜੀਸ਼ਨ ਇੱਕ ਤੋਂ ਸ਼ੁਰੂ ਹੁੰਦਾ ਹੈ ।
09:19 ਫਿਰ, ਜੇਕਰ ਇਹ ਕੈਪੀਟਲ “A” ਦੇ ਬਰਾਬਰ ਹੈ, ਤਾਂ ਉਹ ਲਾਈਨ ਫਾਇਲ ਤੋਂ ਪ੍ਰਿੰਟ ਹੋਵੇਗੀ । ਆਉਟਪੁਟ ਨੂੰ ਦੇਖਣ ਲਈ ਐਂਟਰ ਦਬਾਓ ।
09:29 ਸਾਨੂੰ ਉਨ੍ਹਾਂ ਵਿਦਿਆਰਥੀਆਂ ਦੀ ਸੂਚੀ ਮਿਲ ਗਈ ਹੈ, ਜੋ ਹਾਸਟਲ “A” ਵਿੱਚ ਹਨ ।
09:34 ਅਸੀਂ “function split” ਪਹਿਲਾਂ ਵੇਖਿਆ ਹੈ । ਇਸ ਲਈ : ਮੈਂ ਇੱਥੇ ਵਿਸਥਾਰ ਨਾਲ ਨਹੀਂ ਸਮਝਾ ਰਿਹਾ ਹਾਂ ।
09:40 ਕ੍ਰਿਪਾ ਕਰਕੇ ਪਿਛਲੇ “awk” ਟਿਊਟੋਰਿਅਲਸ ਵੇਖੋ ਜੇਕਰ ਤੁਹਾਨੂੰ ਸ਼ੱਕ ਹੈ ।
09:45 ਇੱਥੇ ਕੁੱਝ ਹੋਰ “functions” ਹਨ ਜੋ “Input/Output” ਨਾਲ ਸੰਬੰਧਿਤ ਹਨ ।

“system() function” “awk” ਵਿੱਚ ਕੋਈ ਵੀ “unix command” ਰਨ ਕਰਨ ਵਿੱਚ ਸਾਨੂੰ ਮਦਦ ਕਰਦੀ ਹੈ ।

09:56 ਹੁਣ, ਅਸੀਂ “awk command” ਦੇ ਰਾਹੀਂ “unix command date” ਰਨ ਕਰਾਂਗੇ ।
10:01 ਟਰਮੀਨਲ ਵਿੱਚ ਇੱਥੇ ਦਿਖਾਏ ਗਏ ਅਨੁਸਾਰ ਕਮਾਂਡ ਟਾਈਪ ਕਰੋ । ਅਤੇ ਐਂਟਰ ਦਬਾਓ ।
10:09 ਆਉਟਪੁਟ ਦੇ ਰੂਪ ਵਿੱਚ ਟਰਮੀਨਲ ‘ਤੇ ਅੱਜ ਦੀ ਤਾਰੀਖ ਅਤੇ ਸਮਾਂ ਦਿਖਾਈ ਦਿੰਦਾ ਹੈ ।
10:15 ਹੁਣ, ਸਾਨੂੰ ਇਹ ਕਿਉਂ ਚਾਹੀਦਾ ਹੈ ? ਅਸੀਂ “awk command” ਦਾ ਕੇਵਲ “BEGIN” ਸੈਕਸ਼ਨ ਰੱਖਿਆ ਹੈ ।
10:21 ਅਸਲੀ ਦੁਨੀਆ ਵਿੱਚ, ਅਸੀਂ ਲੋੜੀਂਦੀ ਆਉਟਪੁਟ ਦਿਖਾਉਣ ਤੋਂ ਪਹਿਲਾਂ “system date” ਪ੍ਰਿੰਟ ਕਰਨਾ ਚਾਹ ਸਕਦੇ ਹਾਂ ।
10:28 ਅਜਿਹੇ ਮਾਮਲੇ ਵਿੱਚ, ਸਾਨੂੰ “awk command” ਤੋਂ “system commands” ਨੂੰ ਚਲਾਉਣ ਦੀ ਲੋੜ ਹੋਵੇਗੀ ।
10:34 ਇੱਥੇ ਕੁੱਝ “functions” “time stamps” ਦੇ ਨਾਲ ਕਾਰਵਾਈ ਕਰਦੇ ਹਾਂ ਜਿਵੇਂ “systime()”, “strftime()”, ਆਦਿ ।
10:43 ਇਹਨਾਂ “functions” ਦੇ ਬਾਰੇ ਵਿੱਚ ਜਾਣਨ ਦੇ ਲਈ ਇੰਟਨੈੱਟ ਤੋਂ ਬਰਾਊਜ ਕਰੋ ।
10:48 ਇਸ ਦੇ ਨਾਲ ਅਸੀਂ ਇਸ ਟਿਊਟੋਰਿਅਲ ਦੇ ਅਖੀਰ ਵਿੱਚ ਆ ਗਏ ਹਾਂ ।

ਸੰਖੇਪ ਵਿੱਚ ।

10:53 ਇਸ ਟਿਊਟੋਰਿਅਲ ਵਿੱਚ ਅਸੀਂ “built - in functions” ਦੇ ਵੱਖ-ਵੱਖ ਕਿਸਮਾਂ ਦੇ ਬਾਰੇ ਵਿੱਚ ਸਿੱਖਿਆ ਜਿਵੇਂ “Arithmetic functions”, “String functions”, “Input/Output functions” ਅਤੇ “Time stamps functions”
11:06 ਨਿਰਧਾਰਤ ਕੰਮ ਦੇ ਰੂਪ ਵਿੱਚ – “awkdemo.txt” ਫਾਇਲ ਦੀ ਵਰਤੋਂ ਕਰਕੇ ਹਰੇਕ ਰਿਕਾਰਡ ਦੇ ਆਖਰੀ ਫ਼ੀਲਡ ਨੂੰ ਪ੍ਰਿੰਟ ਕਰਨ ਦੇ ਲਈ ਇੱਕ “awk” ਪ੍ਰੋਗਰਾਮ ਲਿਖੋ ।
11:13 ਜਿੱਥੇ ਤੀਸਰੇ ਅੱਖਰ ਦੇ ਰੂਪ ਵਿੱਚ ਵਿਦਿਆਰਥੀ ਦਾ ਨਾਮ ਛੋਟਾ “u” ਹੈ
11:22 ਹੇਠ ਲਿਖੇ ਲਿੰਕ ‘ਤੇ ਮੌਜੂਦ ਵੀਡਿਓ, ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦੀ ਹੈ। ਕ੍ਰਿਪਾ ਕਰਕੇ ਇਸ ਨੂੰ ਡਾਊਂਨਲੋਡ ਕਰੋ ਅਤੇ ਵੇਖੋ।
11:30 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ, ਸਪੋਕਨ ਟਿਊਟੋਰਿਅਲ ਦੀ ਵਰਤੋਂ ਕਰਕੇ ਵਰਕਸ਼ਾਪਸ ਚਲਾਉਂਦੀਆਂ ਹਨ। ਆਨਲਾਇਨ ਟੈਸਟ ਪਾਸ ਕਰਨ ਵਾਲਿਆਂ ਨੂੰ ਪ੍ਰਮਾਣ-ਪੱਤਰ ਵੀ ਦਿੱਤੇ ਜਾਂਦੇ ਹਨ। ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ ਸਾਨੂੰ ਲਿਖੋ।
11:43 ਕ੍ਰਿਪਾ ਕਰਕੇ ਇਸ ਫੋਰਮ ਵਿੱਚ ਆਪਣੀ ਸਮੇਂਬੱਧ ਕਵੇਰੀ ਪੋਸਟ ਕਰੋ ।
11:47 ਸਪੋਕਨ ਟਿਊਟੋਰਿਅਲ ਪ੍ਰੋਜੈਕਟ NMEICT, MHRD, ਭਾਰਤ ਸਰਕਾਰ ਦੁਆਰਾ ਪ੍ਰਮਾਣਿਤ ਹੈ। ਇਸ ਮਿਸ਼ਨ ‘ਤੇ ਜ਼ਿਆਦਾ ਜਾਣਕਾਰੀ ਦਿਖਾਏ ਗਏ ਲਿੰਕ ‘ਤੇ ਉਪਲੱਬਧ ਹੈ।
11:59 ਮੈਂ ਨਵਦੀਪ ਤੁਹਾਡੇ ਤੋਂ ਇਜ਼ਾਜਤ ਲੈਂਦਾ ਹਾਂ। ਸਾਡੇ ਨਾਲ ਜੁੜਣ ਦੇ ਲਈ ਧੰਨਵਾਦ।

Contributors and Content Editors

Navdeep.dav