Linux-AWK/C2/Basics-of-Single-Dimensional-Array-in-awk/Punjabi
From Script | Spoken-Tutorial
|
|
00:01 | ਸਤਿ ਸ਼੍ਰੀ ਅਕਾਲ ਦੋਸਤੋ, “Basics of single dimensional array” in “awk” ‘ਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ । |
00:07 | ਇਸ ਟਿਊਟੋਰਿਅਲ ਵਿੱਚ ਅਸੀਂ ਹੇਠ ਦਿੱਤੇ ਦੇ ਬਾਰੇ ਵਿੱਚ ਸਿੱਖਾਂਗੇ – “awk” ਵਿੱਚ “Arrays” |
00:12 | “array elements” ਅਸਾਇਨ ਕਰਨਾ । |
00:15 | ਇਹ ਹੋਰ ਪ੍ਰੋਗਰਾਮਿੰਗ ਭਾਸ਼ਾ ਦੇ “arrays” ਤੋਂ ਵੱਖਰਾ ਕਿਵੇਂ ਹੈ ਅਤੇ ਇੱਕ “array” ਦੇ ਐਲੀਮੈਂਟਸ ਕਿਵੇਂ ਰੈਫਰ ਕਰੀਏ । |
00:23 | ਅਸੀਂ ਇਹ ਕੁੱਝ ਉਦਾਹਰਣਾਂ ਦੇ ਰਾਹੀਂ ਕਰਾਂਗੇ । |
00:26 | ਇਸ ਟਿਊਟੋਰਿਅਲ ਨੂੰ ਰਿਕਾਰਡ ਕਰਨ ਦੇ ਲਈ, ਮੈਂ ਵਰਤੋਂ ਕਰ ਰਿਹਾ ਹਾਂ “Ubuntu Linux 16.04 Operating System” ਅਤੇ “gedit text editor 3.20.1” |
00:38 | ਤੁਸੀਂ ਆਪਣੀ ਪਸੰਦ ਦੇ ਕਿਸੇ ਵੀ ਟੈਕਸਟ ਐਡੀਟਰ ਦੀ ਵਰਤੋਂ ਕਰ ਸਕਦੇ ਹੋ । |
00:42 | ਇਸ ਟਿਊਟੋਰਿਅਲ ਦਾ ਅਭਿਆਸ ਕਰਨ ਦੇ ਲਈ, ਤੁਹਾਨੂੰ ਸਾਡੀ ਵੈੱਬਸਾਈਟ ‘ਤੇ ਪਿਛਲੇ “awk” ਟਿਊਟੋਰਿਅਲਸ ਦੇਖਣੇ ਚਾਹੀਦੇ ਹਨ । |
00:49 | ਤੁਹਾਨੂੰ ਕਿਸੇ ਪ੍ਰੋਗਰਾਮਿੰਗ ਭਾਸ਼ਾ ਦਾ ਮੁੱਢਲਾ ਗਿਆਨ ਹੋਣਾ ਚਾਹੀਦਾ ਹੈ, ਜਿਵੇਂ “C” ਜਾਂ “C++” |
00:56 | ਜੇਕਰ ਨਹੀਂ, ਤਾਂ ਸਾਡੀ ਵੈੱਬਸਾਈਟ ‘ਤੇ ਸਮਰੂਪੀ ਟਿਊਟੋਰਿਅਲਸ ਵੇਖੋ । |
01:02 | ਇਸ ਟਿਊਟੋਰਿਅਲ ਵਿੱਚ ਉਪਯੋਗਿਤ ਫਾਇਲਸ ਇਸ ਟਿਊਟੋਰਿਅਲ ਦੇ ਪੇਜ਼ ‘ਤੇ “Code Files” ਲਿੰਕ ਵਿੱਚ ਉਪਲੱਬਧ ਹਨ । ਕ੍ਰਿਪਾ ਕਰਕੇ ਉਨ੍ਹਾਂ ਨੂੰ ਡਾਊਂਨਲੋਡ ਅਤੇ ਐਕਸਟਰੈਕਟ ਕਰੋ । |
01:11 | “awk” ਵਿੱਚ ਇੱਕ “array” ਕੀ ਹੈ ?
“awk” ਸੰਬੰਧਿਤ “elements” ਨੂੰ ਇਕੱਠਾ ਕਰਨ ਦੇ ਲਈ “arrays” ਨੂੰ ਸਹਿਯੋਗ ਦਿੰਦਾ ਹੈ । |
01:18 | “Elements” “number” ਜਾਂ “string” ਹੋ ਸਕਦੇ ਹਨ । |
01:21 | “Arrays” “awk” ਵਿੱਚ “associative” ਹਨ । |
01:24 | ਇਸਦਾ ਮਤਲੱਬ ਹੈ ਕਿ ਹਰੇਕ “array element” ਇੱਕ “index - value pair” ਹੈ । |
01:29 | ਇਹ ਕਿਸੇ ਵੀ ਹੋਰ ਪ੍ਰੋਗਰਾਮਿੰਗ ਭਾਸ਼ਾ ਵਿੱਚ “arrays” ਦੇ ਸਮਾਨ ਹੈ । |
01:33 | ਪਰ ਇੱਥੇ ਕੁੱਝ ਮਹੱਤਵਪੂਰਣ ਅੰਤਰ ਹਨ । |
01:36 | ਪਹਿਲਾ, ਸਾਨੂੰ ਇੱਕ “array” ਦੀ ਵਰਤੋਂ ਕਰਨ ਤੋਂ ਪਹਿਲਾਂ ਉਸ ਦੀ ਘੋਸ਼ਣਾ ਕਰਨ ਦੀ ਲੋੜ ਨਹੀਂ ਹੈ । |
01:41 | ਨਾਲ ਹੀ ਇੱਥੇ “array” ਕਿੰਨੇ “elements” ਰੱਖੇਗਾ ਇਹ ਨਿਰਧਾਰਤ ਕਰਨ ਦੀ ਲੋੜ ਨਹੀਂ ਹੈ । |
01:47 | ਪ੍ਰੋਗਰਾਮਿੰਗ ਭਾਸ਼ਾ ਵਿੱਚ, “array index” ਆਮ ਤੌਰ ‘ਤੇ ਪੌਜੀਟਿਵ ਇੰਟੀਜ਼ਰ ਹੁੰਦਾ ਹੈ । |
01:52 | ਆਮਤੌਰ ‘ਤੇ “index” 0 ਤੋਂ ਸ਼ੁਰੂ ਹੁੰਦਾ ਹੈ, ਫਿਰ 1, ਫਿਰ 2 ਅਤੇ ਆਦਿ । |
01:58 | ਪਰ “awk” ਵਿੱਚ, “index” ਕੁੱਝ ਵੀ ਹੋ ਸਕਦਾ ਹੈ - ਕੋਈ “number” ਜਾਂ “string” |
02:03 | ਇਹ “awk” ਵਿੱਚ ਇੱਕ “array element” ਅਸਾਇਨ ਕਰਨ ਦਾ ਸਿੰਟੈਕਸ ਹੈ ।
“Array name” ਕੋਈ ਵੈਧ variable name ਹੋ ਸਕਦਾ ਹੈ । |
02:11 | ਇੱਥੇ “index” ਇੱਕ “integer” ਜਾਂ “string” ਹੋ ਸਕਦਾ ਹੈ । |
02:16 | “Strings” ਨੂੰ double quotes ਵਿੱਚ ਲਿਖਿਆ ਜਾਣਾ ਹੈ, ਚਾਹੇ ਇਹ “index name” ਜਾਂ “value” ਹੋਵੇ । |
02:23 | ਇਸਨੂੰ ਇੱਕ ਉਦਾਹਰਣ ਦੇ ਨਾਲ ਸਮਝਦੇ ਹਾਂ । |
02:27 | ਮੈਂ ਕੋਡ ਪਹਿਲਾਂ ਹੀ ਲਿਖਿਆ ਹੈ ਅਤੇ ਇਸਨੂੰ “array_intro.awk” ਦੇ ਰੂਪ ਵਿੱਚ ਸੇਵ ਕੀਤਾ ਹੈ । |
02:34 | ਇਹ ਫਾਇਲ ਪਲੇਅਰ ਦੇ ਹੇਠਾਂ “Code Files” ਲਿੰਕ ਵਿੱਚ ਉਪਲੱਬਧ ਹੈ । ਕ੍ਰਿਪਾ ਕਰਕੇ ਡਾਊਂਨਲੋਡ ਕਰੋ ਅਤੇ ਇਸ ਦੀ ਵਰਤੋਂ ਕਰੋ । |
02:41 | ਇੱਥੇ ਮੈਂ ਉਦਾਹਰਣ ਦੇ ਤੌਰ ‘ਤੇ ਹਫ਼ਤੇ ਦਾ ਦਿਨ ਲਿਆ ਹੈ ਅਤੇ ਇਸਨੂੰ “BEGIN section” ਵਿੱਚ ਲਿਖਿਆ ਹੈ । |
02:48 | ਇੱਥੇ “array” ਦਾ ਨਾਮ “day” ਹੈ । |
02:52 | ਮੈਂ “index” 1 ਅਤੇ ਵੈਲਿਊ “Sunday” ਸੈਟ ਕੀਤੀ ਹੈ । |
02:57 | ਇਸ “array element” ਵਿੱਚ, ਮੈਂ “index” ਦੇ ਰੂਪ ਵਿੱਚ “string” ਦੀ ਵਰਤੋਂ ਕੀਤੀ ਹੈ । ਇਸ ਲਈ: “index first” ਦੇ ਲਈ ਵੈਲਿਊ “Sunday” ਹੈ । |
03:06 | ਪੂਰਾ “array” ਇਸੇ ਤਰ੍ਹਾਂ ਬਣਿਆ ਹੈ । |
03:10 | ਇੱਥੇ ਧਿਆਨ ਦਿਓ, “array elements” ਕ੍ਰਮ ਵਿੱਚ ਨਹੀਂ ਹਨ ।
ਮੈਂ “day four” ਨੂੰ “day three” ਦੇ ਪਹਿਲਾਂ ਘੋਸ਼ਿਤ ਕੀਤਾ ਹੈ । |
03:18 | “awk arrays” ਵਿੱਚ “index” ਦਾ ਕ੍ਰਮਬੱਧ ਹੋਣਾ ਜ਼ਰੂਰੀ ਨਹੀਂ ਹੈ । |
03:23 | “associative array” ਦਾ ਲਾਭ ਇਹ ਹੈ ਕਿ ਨਵੇਂ pairs ਨੂੰ ਕਿਸੇ ਵੀ ਸਮੇਂ ਜੋੜਿਆ ਜਾ ਸਕਦਾ ਹੈ । |
03:29 | ਮੈਂ “array” ਵਿੱਚ day 6 ਜੋੜਦਾ ਹਾਂ । |
03:33 | ਆਖਰੀ ਲਾਈਨ ਦੇ ਅੰਤ ਵਿੱਚ ਕਰਸਰ ਰੱਖੋ ਅਤੇ ਐਂਟਰ ਦਬਾਓ । ਫਿਰ ਹੇਠਾਂ ਦਿੱਤੇ ਨੂੰ ਟਾਈਪ ਕਰੋ । |
03:42 | ਫਾਇਲ ਸੇਵ ਕਰੋ । |
03:44 | ਅਸੀਂ “array” ਘੋਸ਼ਿਤ ਕਰ ਦਿੱਤਾ ਹੈ । ਪਰ ਸਾਨੂੰ “array element” ਨੂੰ ਕਿਵੇਂ ਰੈਫਰ ਕਰਨਾ ਚਾਹੀਦਾ ਹੈ ? |
03:49 | ਵਿਸ਼ੇਸ਼ “index” ਵਿੱਚ ਇੱਕ “element” ਨੂੰ ਰੈਫਰ ਕਰਨ ਦੇ ਲਈ “arrayname” ਅਤੇ “square brackets” ਵਿੱਚ index ਲਿਖੋ । ਇਸ ਨੂੰ ਕਰਨ ਦੀ ਕੋਸ਼ਿਸ਼ ਕਰਦੇ ਹਾਂ । |
03:58 | ਇੱਕ ਵਾਰ ਫਿਰ ਤੋਂ ਕੋਡ ‘ਤੇ ਜਾਓ । |
04:01 | ਕਲੋਜਿੰਗ “curly brace” ਦੇ ਅੱਗੇ ਕਰਸਰ ਰੱਖੋ । |
04:05 | ਐਂਟਰ ਦਬਾਓ ਅਤੇ ਟਾਈਪ ਕਰੋ “print” space “day” square brackets ਵਿੱਚ “6” |
04:13 | ਕੋਡ ਸੇਵ ਕਰੋ । |
04:15 | “Ctrl”, “Alt” ਅਤੇ “T” ਕੀਜ ਦਬਾਕੇ ਟਰਮੀਨਲ ਖੋਲੋ । |
04:20 | “cd command” ਦੀ ਵਰਤੋਂ ਕਰਕੇ ਉਸ ਫੋਲਡਰ ‘ਤੇ ਜਾਓ, ਜਿਸ ਵਿੱਚ ਤੁਸੀਂ “Code Files” ਡਾਊਂਨਲੋਡ ਅਤੇ ਐਕਸਟਰੈਕਟ ਕੀਤੀ ਹੈ । |
04:27 | ਹੁਣ ਟਾਈਪ ਕਰੋ “awk space hyphen small f space array_intro.awk“
ਐਂਟਰ ਦਬਾਓ । |
04:38 | ਵੇਖੋ ਸਾਨੂੰ ਆਉਟਪੁਟ “Friday” ਮਿਲੀ ਹੈ । |
04:42 | ਹੁਣ ਅਸੀਂ ਜਾਂਚ ਕਰਾਂਗੇ ਕਿ ਕੀ ਕੋਈ “element” ਕਿਸੇ ਨਿਸ਼ਚਿਤ “index” ‘ਤੇ “array’ ਵਿੱਚ ਮੌਜੂਦ ਹੈ । |
04:48 | ਇਸਦੇ ਲਈ ਸਾਨੂੰ “in operator” ਦੀ ਵਰਤੋਂ ਕਰਨੀ ਹੋਵੇਗੀ । ਮੈਂ ਇਸਨੂੰ ਇੱਕ ਉਦਾਹਰਣ ਦੇ ਨਾਲ ਸਮਝਾਉਂਦਾ ਹਾਂ । |
04:55 | ਐਡੀਟਰ ਵਿੰਡੋ ਵਿੱਚ ਕੋਡ ‘ਤੇ ਜਾਓ । |
04:59 | “print statement” ਦੇ ਅਖੀਰ ਵਿੱਚ ਕਰਸਰ ਰੱਖੋ ਅਤੇ ਐਂਟਰ ਦਬਾਓ । ਫਿਰ ਦਿਖਾਏ ਗਏ ਅਨੁਸਾਰ ਕੋਡ ਟਾਈਪ ਕਰੋ । |
05:09 | ਕੋਡ ਸੇਵ ਕਰੋ । |
05:11 | ਮੈਂ ਦੋ “if conditions” ਜੋੜੀਆਂ ਹਨ । |
05:15 | ਪਹਿਲੀ “if condition” ਜਾਂਚ ਕਰਦੀ ਹੈ ਕਿ ਕੀ “index two” “day” ਵਿੱਚ ਮੌਜੂਦ ਹੈ । |
05:21 | ਜੇਕਰ ਹਾਂ, ਤਾਂ ਸਮਰੂਪੀ “print statement” ਚੱਲੇਗੀ । |
05:26 | ਫਿਰ ਦੂਜੀ “condition” ਜਾਂਚ ਕਰਦੀ ਹੈ ਕਿ ਕੀ “index seven” “day” ਵਿੱਚ ਮੌਜੂਦ ਹੈ । ਇਹ “print statement” ਚਲਾਵੇਗਾ ਜੇਕਰ ਇਹ “true” ਹੈ । |
05:35 | ਜਿਵੇਂ ਕਿ: ਅਸੀਂ ਵੇਖ ਸਕਦੇ ਹਾਂ “index two” “array” ਵਿੱਚ ਹੈ ਅਤੇ “seven” ਨਹੀਂ ਹੈ ।
ਆਉਟਪੁਟ ਨੂੰ ਤਸਦੀਕ ਕਰਨ ਦੇ ਲਈ ਇਸ ਫਾਇਲ ਨੂੰ ਚਲਾਓ । |
05:44 | ਟਰਮੀਨਲ ‘ਤੇ ਜਾਓ । ਪਿਛਲੀ ਚਲਾਈ ਗਈ ਕਮਾਂਡ ਨੂੰ ਪ੍ਰਾਪਤ ਕਰਨ ਦੇ ਲਈ ਅਪ ਐਰੋ ਕੀ ਦਬਾਓ । |
05:51 | ਚਲਾਉਣ ਦੇ ਲਈ ਐਂਟਰ ਦਬਾਓ । |
05:54 | ਸਾਨੂੰ ਲੋੜੀਂਦੀ ਆਉਟਪੁਟ ਪ੍ਰਾਪਤ ਹੁੰਦੀ ਹੈ । |
05:57 | ਅਸੀਂ ਹੁਣ ਕੋਡ ਵਿੱਚ ਕੁੱਝ ਜ਼ਿਆਦਾ ਬਦਲਾਅ ਕਰਾਂਗੇ । ਇੱਥੇ ਦਿਖਾਏ ਗਏ ਅਨੁਸਾਰ ਕੋਡ ਅਪਡੇਟ ਕਰੋ । |
06:04 | “day condition” ਵਿੱਚ “7” ਦੇ ਹੇਠਾਂ, ਮੈਂ ਇੱਕ ਹੋਰ “condition” ਜੋੜੀ ਹੈ । |
06:09 | ਇਹ ਜਾਂਚ ਕਰੇਗਾ ਕਿ ਕੀ “index seven” ਦੀ ਵੈਲਿਊ null ਹੈ ਜਾਂ ਨਹੀਂ । |
06:14 | ਜੇਕਰ “true” ਹੈ, ਤਾਂ ਇਹ “Index 7 is not null” ਪ੍ਰਿੰਟ ਕਰੇਗਾ । |
06:18 | ਅਸੀਂ ਪਹਿਲਾਂ ਤੋਂ ਹੀ ਜਾਣਦੇ ਹਾਂ ਕਿ ਸਾਡੇ ਕੋਲ “7” ਦੇ ਨਾਲ ਕੋਈ “index” ਨਹੀਂ ਹੈ, ਇਸ ਲਈ : ਇਹ ਕੁੱਝ ਵੀ ਪ੍ਰਿੰਟ ਨਹੀਂ ਕਰੇਗਾ । |
06:24 | ਹੁਣ, ਅਸੀਂ “day” ਵਿੱਚ “condition 7” ਦੀ “print statement ਬਦਲੀ ਹੈ । |
06:30 | ਕੋਡ ਸੇਵ ਕਰੋ । ਵੇਖਦੇ ਹਾਂ ਕਿ ਕੀ ਹੁੰਦਾ ਹੈ, ਜਦੋਂ ਅਸੀਂ ਕੋਡ ਨੂੰ ਚਲਾਉਂਦੇ ਹਾਂ । |
06:35 | ਟਰਮੀਨਲ ‘ਤੇ ਜਾਓ । ਪਿਛਲੀ ਚਲਾਈ ਗਈ ਕਮਾਂਡ ਨੂੰ ਪ੍ਰਾਪਤ ਕਰਨ ਦੇ ਲਈ ਅਪ ਐਰੋ ਕੀ ਦਬਾਓ । |
06:43 | ਚਲਾਉਣ ਦੇ ਲਈ ਐਂਟਰ ਦਬਾਓ । |
06:46 | ਸਾਨੂੰ ਅਣਲੋੜੀਂਦੀ ਆਉਟਪੁਟ ਪ੍ਰਾਪਤ ਹੁੰਦੀ ਹੈ । |
06:49 | ਸਟੇਟਮੈਂਟ “Index 7 is present after null comparison” ਪ੍ਰਿੰਟ ਹੁੰਦਾ ਹੈ ।
ਇਹ ਕਿਵੇਂ ਸੰਭਵ ਹੈ ? |
06:57 | ਜਦੋਂ ਅਸੀਂ ਲਿਖਦੇ ਹਾਂ “day [7]” not equal to “null”, ਤਾਂ ਅਸੀਂ “index 7” ਵਿੱਚ “element” ਐਕਸੈਸ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ । |
07:04 | ਇਹ ਐਕਸੇਸ ਆਪਣੇ ਆਪ ਹੀ “index 7” ਵਿੱਚ ਪਹਿਲਾਂ ਇੱਕ ਐਲੀਮੈਂਟ ਬਣਾਏਗਾ ਅਤੇ “null” ਵੈਲਿਊ ਦੇ ਨਾਲ ਇਸ ਨੂੰ ਇਨੀਸ਼ੀਲਾਇਜ ਕਰੇਗਾ । |
07:12 | ਅੱਗੇ, ਅਸੀਂ ਜਾਂਚਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਵਾਸਤਵ ਵਿੱਚ ਕੋਈ ਐਲੀਮੈਂਟ “index 7” ਵਿੱਚ ਮੌਜੂਦ ਹੈ । |
07:18 | ਕਿਉਂਕਿ “null element” ਪਹਿਲਾਂ ਹੀ ਬਣ ਗਿਆ ਹੈ, ਆਉਟਪੁਟ ਦਰਸਾਉਂਦੀ ਹੈ ਕਿ “Index 7” “null comparison” ਦੇ ਬਾਅਦ ਮੌਜੂਦ ਹੈ । |
07:26 | ਇਸ ਲਈ : ਇਸਨੂੰ ਯਾਦ ਰੱਖੋ, “day at index 7” not equal to “null” ਐਲੀਮੈਂਟ ਦੀ ਮੌਜੂਦਗੀ ਜਾਂਚਣ ਦੇ ਲਈ ਗਲਤ ਤਰੀਕਾ ਹੈ । |
07:34 | ਇਹ “index 7” ਵਿੱਚ “null element” ਬਣਾਏਗਾ । |
07:38 | ਇਸਦੇ ਬਜਾਏ, ਸਾਨੂੰ “in operator” ਦੀ ਵਰਤੋਂ ਕਰਨੀ ਚਾਹੀਦੀ ਹੈ । |
07:41 | ਇਹ “array” ਵਿੱਚ ਕੋਈ ਵਾਧੂ ਐਲੀਮੈਂਟ ਨਹੀਂ ਬਣਾਏਗਾ ।
ਇਸ ਦੇ ਨਾਲ ਅਸੀਂ ਇਸ ਟਿਊਟੋਰਿਅਲ ਦੇ ਅਖੀਰ ਵਿੱਚ ਆ ਗਏ ਹਾਂ । |
07:50 | In this tutorial we learnt about - ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ “awk” ਵਿੱਚ “Arrays” |
07:54 | “array elements” ਅਸਾਇਨ ਕਰਨਾ । |
07:56 | ਇਹ ਹੋਰ ਪ੍ਰੋਗਰਾਮਿੰਗ ਭਾਸ਼ਾਵਾਂ ਦੇ “arrays” ਤੋਂ ਵੱਖਰਾ ਕਿਵੇਂ ਹੈ ? |
08:00 | ਇੱਕ “array” ਦੇ “elements” ਨੂੰ ਰੈਫਰ ਕਰਨਾ । |
08:03 | ਨਿਰਧਾਰਤ ਕੰਮ ਦੇ ਰੂਪ ਵਿੱਚ “array flowerColor” ਨੂੰ ਪਰਿਭਾਸ਼ਿਤ ਕਰੋ । |
08:07 | Index ਫੁੱਲਾਂ ਦੇ ਨਾਮ ਹੋਣਗੇ । |
08:10 | ਵੈਲਿਊ ਫੁੱਲਾਂ ਦਾ ਸਮਰੂਪੀ ਰੰਗ ਹੋਵੇਗਾ । |
08:14 | ਆਪਣੇ ਪਸੰਦ ਦੇ ਕੋਈ ਵੀ ਪੰਜ ਫੁੱਲਾਂ ਦੇ ਲਈ ਐਂਟਰੀਆਂ ਦਰਜ ਕਰੋ । |
08:18 | ਚੌਥੇ ਫੁੱਲ ਦਾ ਰੰਗ ਪ੍ਰਿੰਟ ਕਰੋ ।
ਜਾਂਚ ਕਰੋ ਜੇਕਰ “array” ਵਿੱਚ ਫੁੱਲ “Lotus” ਮੌਜੂਦ ਹੈ । |
08:25 | ਹੇਠ ਲਿਖੇ ਲਿੰਕ ‘ਤੇ ਮੌਜੂਦ ਵੀਡਿਓ, ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦੀ ਹੈ। ਕ੍ਰਿਪਾ ਕਰਕੇ ਇਸ ਨੂੰ ਡਾਊਂਨਲੋਡ ਕਰੋ ਅਤੇ ਵੇਖੋ। |
08:33 | ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ, ਸਪੋਕਨ ਟਿਊਟੋਰਿਅਲ ਦੀ ਵਰਤੋਂ ਕਰਕੇ ਵਰਕਸ਼ਾਪਸ ਚਲਾਉਂਦੀਆਂ ਹਨ। ਆਨਲਾਇਨ ਟੈਸਟ ਪਾਸ ਕਰਨ ਵਾਲਿਆਂ ਨੂੰ ਪ੍ਰਮਾਣ-ਪੱਤਰ ਵੀ ਦਿੱਤੇ ਜਾਂਦੇ ਹਨ। |
08:42 | ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ ਸਾਨੂੰ ਲਿਖੋ। |
08:46 | ਕ੍ਰਿਪਾ ਕਰਕੇ ਇਸ ਫੋਰਮ ਵਿੱਚ ਆਪਣੀ ਸਮੇਂਬੱਧ ਕਵੇਰੀ ਪੋਸਟ ਕਰੋ । |
08:50 | ਸਪੋਕਨ ਟਿਊਟੋਰਿਅਲ ਪ੍ਰੋਜੈਕਟ NMEICT, MHRD, ਭਾਰਤ ਸਰਕਾਰ ਦੁਆਰਾ ਪ੍ਰਮਾਣਿਤ ਹੈ। ਇਸ ਮਿਸ਼ਨ ‘ਤੇ ਜ਼ਿਆਦਾ ਜਾਣਕਾਰੀ ਦਿਖਾਏ ਗਏ ਲਿੰਕ ‘ਤੇ ਉਪਲੱਬਧ ਹੈ। |
09:01 | ਮੈਂ ਨਵਦੀਪ ਤੁਹਾਡੇ ਤੋਂ ਇਜ਼ਾਜਤ ਲੈਂਦਾ ਹਾਂ। ਸਾਡੇ ਨਾਲ ਜੁੜਣ ਦੇ ਲਈ ਧੰਨਵਾਦ। |