LibreOffice-Writer-on-BOSS-Linux/C3/Using-track-changes/Punjabi

From Script | Spoken-Tutorial
Jump to: navigation, search
TIME NARRATION
00:00 ਸੱਤ ਸ਼੍ਰੀ ਅਕਾਲ ਦੋਸਤੋ।
00:03 ਲਿਬਰੇ ਆਫਿਸ ਰਾਈਟਰ-ਡਾਕਿਉਮੈਂਟ ਦਾ ਸੰਪਾਦਨ ਕਰਦੇ ਸਮੇਂ ਟਰੈਕ ਵਿੱਚ ਬਦਲਾਵਾਂ ਉੱਤੇ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ ।
00:09 ਇਸ ਟਿਊਟੋਰਿਅਲ ਵਿੱਚ, ਮੈਂ ਸਮਝਾਵਾਂਗਾ, ਕਿ ਲਿਬਰੇ ਆਫਿਸ ਰਾਈਟਰ ਵਿੱਚ ਡਾਕਿਉਮੈਂਟ ਦਾ ਪੀਅਰ ਰੀਵਿਊ ਕਿਵੇਂ ਕੀਤਾ ਜਾ ਸਕਦਾ ਹੈ।
00:16 ਅਸੀ ਇੱਕ ਮੌਜੂਦਾ ਡਾਕਿਉਮੈਂਟ ਖੋਲ੍ਹਾਂਗੇ ਇਹ ਸਮਝਾਉਣ ਦੇ ਲਈ, ਕਿ Record Changes ਦੀ ਵਰਤੋ ਕਰਕੇ ਡਾਕਿਉਮੈਂਟ ਦਾ ਸੰਪਾਦਨ ਅਤੇ ਪੀਅਰ ਰੀਵਿਊ ਕਿਵੇਂ ਕਰੋ।
00:25 ਇਸ ਵਿਸ਼ੇਸ਼ਤਾ ਦੀ ਵਰਤੋ ਦਾ ਫਾਇਦਾ ਇਹ ਹੈ, ਕਿ ਸਮਿੱਖਿਅਕ ਟਿੱਪਣੀ ਕਰ ਸਕਦਾ ਹੈ, ਮੌਜੂਦਾ ਟੈਕਸਟ ਵਿੱਚ ਟੈਕਸਟ ਜੋੜ ਸਕਦਾ ਹੈ, ਡਿਲੀਟ ਕਰ ਸਕਦਾ ਹੈ, ਜਾਂ ਬਦਲਾਵ ਕਰ ਸਕਦਾ ਹੈ ਜੋ ਕਿ ਉਸੇ ਡਾਕਿਉਮੈਂਟ ਵਿੱਚ ਸਪੱਸ਼ਟ ਤੌਰ ਤੇ ਵਿਖਾਈ ਦਿੰਦਾ ਹੈ ।
00:40 ਇਹ ਲੇਖਕ ਦੁਆਰਾ ਆਸਾਨੀ ਨਾਲ ਵੇਖਿਆ ਜਾ ਸਕਦਾ ਹੈ, ਜੋ ਇਹਨਾਂ ਬਦਲਾਵਾਂ ਨੂੰ ਸਵੀਕਾਰ ਅਤੇ ਅਸਵੀਕਾਰ ਕਰ ਸਕਦਾ ਹੈ। ਅਤੇ ਇਸ ਪ੍ਰਕਾਰ, ਦੁਬਾਰਾ ਬਦਲਾਵ ਕੀਤੇ ਬਿਨਾਂ ਇਹਨਾਂ ਸੰਪਾਦਤ ਟਿੱਪਣੀਆਂ ਨੂੰ ਸ਼ਾਮਲ ਕਰ ਸਕਦਾ ਹੈ।
00:52 ਅਤੇ ਜਦੋਂ ਫਾਇਲ ਸੇਵ ਹੋ ਜਾਂਦੀ ਹੈ, ਟਿੱਪਣੀਆਂ ਸ਼ਾਮਲ ਹੋ ਜਾਂਦੀਆਂ ਹਨ।
00:56 ਸੋ ਚਲੋ ਸਿਖਦੇ ਹਾਂ, ਕਿ ਇਹ ਸਭ ਕਿਵੇਂ ਕਰਦੇ ਹਨ।
01:01 ਇੱਥੇ ਅਸੀ ਆਪਣੇ ਆਪਰੇਟਿੰਗ ਸਿਸਟਮ ਦੇ ਰੂਪ ਵਿੱਚ ਲਿਨਕਸ ਅਤੇ ਲਿਬਰੇ ਆਫਿਸ ਸੂਟ ਵਰਜਨ 3.3.4 ਦੀ ਵਰਤੋ ਕਰ ਰਹੇ ਹਾਂ ।
01:09 ਇਸ ਟਿਊਟੋਰਿਅਮ ਵਿੱਚ, ਮੈਂ ਕੁੱਝ ਡਾਕਿਉਮੈਂਟਸ ਦੀ ਵਰਤੋ ਕਰ ਰਿਹਾ ਹਾਂ, ਜੋ ਮੈਂ ਪਹਿਲਾਂ ਹੀ ਬਣਾਏ ਹਨ, ਅਤੇ ਮੇਰੇ ਸਿਸਟਮ ਵਿੱਚ ਸੇਵ ਕੀਤੇ ਹਨ। ਜਿਵੇਂ ਕਿ-
01:16 Seven-reasons-to-adopt-FOSS.odt, Government-support-for-FOSS-in-India.odt
01:24 ਰਾਈਟਰ ਵਿੱਚ ਸ਼ੁਰੂਆਤ ਕਰਨ ਲਈ Applications-Office ਅਤੇ LibreOffice Writer ਉੱਤੇ ਕਲਿਕ ਕਰੋ ।
01:33 Seven-reasons-to-adopt-FOSS.odt ਨੂੰ ਖੋਲਾਂ।
01:40 record changes ਆਪਸ਼ਨ ਨੂੰ ਸੈੱਟ ਕਰਨ ਦੇ ਲਈ,
01:43 EDIT → CHANGES ਉੱਤੇ ਜਾਓ ਅਤੇ RECORD ਆਪਸ਼ਨ ਚੁਣੋ।
01:52 SHOW ਆਪਸ਼ਨ ਵੀ ਚੁਣਿਆ ਹੋਇਆ ਹੋਣਾ ਚਾਹੀਦਾ ਹੈ। ਇਹ ਕਿਸੇ ਵੀ ਅਗਲੇ ਸੰਪਾਦਨ ਨੂੰ ਸਪੱਸ਼ਟ ਤੌਰ ਤੇ ਰਿਕਾਰਡ ਕਰਨ ਲਈ ਸਮਰੱਥਾਵਾਨ ਹੋ ਜਾਵੇਗਾ।
02:00 ਡਾਕਿਉਮੈਂਟ ਵਿੱਚ, ਚਲੋ ਦੂਸਰਾ ਪੁਆਇੰਟ ਇਨਸਰਟ ਕਰਦੇ ਹਾਂ।
02:05 ਅਸੀ ਪੁਆਇੰਟ ਨੰਬਰ 2 ਉੱਤੇ ਜਾਵਾਂਗੇ ਅਤੇ ਟਾਈਪ ਕਰਾਂਗੇ: “ਲਿਨਕਸ ਇੱਕ ਵਾਇਰਸ ਰੋਧਕ ਆਪਰੇਟਿੰਗ ਸਿਸਟਮ ਹੈ ਕਿਉਂਕਿ ਹਰੇਕ ਉਪਭੋਗਤਾ ਕੋਲ ਵੱਖਰੀ ਡਾਟਾ ਸਪੇਸ ਹੁੰਦੀ ਹੈ ਅਤੇ ਪ੍ਰੋਗਰਾਮ ਫਾਈਲਾਂ ਨੂੰ ਸਿੱਧੇ ਤੌਰ ਤੇ ਐਕਸੈਸ ਨਹੀਂ ਕਰ ਸਕਦਾ ਹੈ(Linux is a virus resistant operating system since each user has a distinct data space and cannot directly access the program files”)l
02:36 ਐਂਟਰ ਦਬਾਓl ਜਿਸਦੇ ਨਾਲ ਮੌਜੂਦਾ ਪੁਆਇੰਟ 2, ਪੁਆਇੰਟ ਨੰਬਰ 3 ਹੋ ਜਾਂਦਾ ਹੈ।
02:42 ਧਿਆਨ ਦਿਓ, ਕਿ ਟੈਕਸਟ ਇਨਪੁਟ ਨਵੇਂ ਰੰਗ ਵਿੱਚ ਆ ਗਿਆ ਹੈ।
02:46 ਇਸ ਟੈਕਸਟ ਉੱਤੇ ਮਾਊਸ ਦਬਾਓ। ਤੁਸੀ ਇਨਸਰਟ ਕਰਨ ਦੀ ਤਾਰੀਖ ਅਤੇ ਸਮੇਂ ਦੇ ਨਾਲ “Inserted Sriranjani:” ਮੈਸੇਜ ਵੇਖੋਗੇ।
02:55 ਇਸ ਪ੍ਰਕਾਰ ਡਾਕਿਉਮੈਂਟ ਵਿੱਚ ਟਿੱਪਣੀ ਕਰਨ ਵਾਲੇ ਵਿਅਕਤੀ ਦੀ ਪਹਿਚਾਣ ਹੁੰਦੀ ਹੈ। ਨਾਮ ਕੰਪਿਊਟਰ ਉੱਤੇ ਉਪਯੋਗਕਰਤਾ ਦੇ ਰੂਪ ਵਿੱਚ ਲਿਬਰੇ ਆਫਿਸ ਦੇ ਸੰਸਥਾਪਨ ਦੇ ਸਮੇਂ ਦਿੱਤੇ ਗਏ ਨਾਮ ਦੇ ਆਧਾਰ ਉੱਤੇ ਪ੍ਰਦਾਨ ਕੀਤਾ ਜਾਂਦਾ ਹੈ।
03:08 ਪਹਿਲੀ ਲਕੀਰ ਵਿੱਚ “avalable” ਦੇ ਸਪੈਲਿੰਗ ਠੀਕ ਕਰੋ। ਤੁਸੀ ਕੀਤੇ ਗਏ ਸੁਧਾਰ ਨੂੰ ਦੇਖੋਗੇ।
03:17 ਪਹਿਲੇ ਪੁਆਇੰਟ ਨੂੰ ਮਿਟਾਓ- “ਇਹ ਸਾਰੇ ਕੰਪਿਊਟਰਾਂ ਉੱਤੇ ਬਿਨਾਂ ਕਿਸੇ ਬੰਦਿਸ਼ ਜਾਂ ਵਿਕਰੇਤਾ ਨੂੰ ਲਾਇਸੰਸ ਫੀਸ ਦਾ ਭੁਗਤਾਨ ਕੀਤੇ ਬਿਨਾਂ ਸੰਸਥਾਪਿਤ ਕੀਤਾ ਜਾ ਸਕਦਾ ਹੈ (It can be installed on all computers without restriction or needing to pay license fees to vendors”)l
03:31 ਧਿਆਨ ਦਿਓ, ਕਿ ਡਿਲੀਸ਼ਨ ਲਾਈਨ ਨੂੰ ਵਾਸਤਵ ਵਿੱਚ ਡਿਲੀਟ ਨਹੀਂ ਕਰਦਾ, ਲੇਕਿਨ ਇਸਨੂੰ ਡਿਲੀਸ਼ਨ ਲਈ ਸੁਝਾਵ ਦਿੱਤੀ ਗਈ ਲਾਈਨ ਦੇ ਰੂਪ ਵਿੱਚ ਮਾਰਕ ਕਰਦਾ ਹੈ।
03:39 ਇਸ ਉੱਤੇ ਕਰਸਰ ਨੂੰ ਘੁਮਾਓ ਅਤੇ ਅਸੀ ਡਿਲੀਸ਼ਨ ਦੀ ਤਾਰੀਖ ਅਤੇ ਸਮਾਂ ਦੇ ਨਾਲ “Deleted Sriranjani:” ਮੈਸੇਜ ਵੇਖਦੇ ਹਾਂ।
03:49 ਇਸ ਤਰ੍ਹਾਂ, ਡਾਕਿਉਮੈਂਟ ਵਿੱਚ ਮੌਜੂਦਾ ਟੈਕਸਟ ਨੂੰ ਜੋੜਕੇ, ਡਿਲੀਟ ਕਰਕੇ ਜਾਂ ਬਦਲਾਵ ਕਰਕੇ ਡਾਕਿਉਮੈਂਟ ਵਿੱਚ ਬਦਲਾਵਾਂ ਨੂੰ ਕੀਤਾ ਜਾ ਸਕਦਾ ਹੈ।
04:00 ਇੱਕ ਤੋਂ ਜਿਆਦਾ ਵਿਅਕਤੀ ਸਮਾਨ ਡਾਕਿਉਮੈਂਟ ਨੂੰ ਸੰਪਾਦਤ ਕਰ ਸਕਦੇ ਹਨ।
04:04 ਲਿਬਰੇ ਆਫਿਸ ਰਾਈਟਰ ਇੱਕ ਸਮਿੱਖਿਅਕ ਦੇ ਕਾਰਜ ਨੂੰ ਦੂੱਜੇ ਨਾਲ ਵੱਖ ਕਰਕੇ ਪਾਠਕ ਦੀ ਮਦਦ ਲਈ ਹਰ ਇੱਕ ਸੰਪਾਦਨ ਨੂੰ ਵੱਖਰੇ ਰੰਗ ਵਿੱਚ ਦਿਖਾਵੇਗਾ।
04:13 ਬਿਲਕੁਲ, ਸੰਪਾਦਤ ਟੈਕਸਟ ਉੱਤੇ ਮਾਊਸ ਘੁੰਮਾਉਨ ਨਾਲ, ਸਮਿੱਖਿਅਕ ਦਾ ਨਾਮ ਦਿਖਾਵੇਗਾ।
04:19 ਡਾਕਿਉਮੈਂਟ ਨੂੰ ਖੋਲ੍ਹ ਕੇ, ਮੈਂ ਇਸਨੂੰ ਦਿਖਾਉਣ ਜਾ ਰਿਹਾ ਹਾਂ, ਜੋ ਮੇਰੇ ਸਾਥੀ ਗੁਰੂ ਦੁਆਰਾ ਪਹਿਲਾਂ ਤੋਂ ਹੀ ਸੰਪਾਦਤ ਕੀਤਾ ਗਿਆ ਹੈ।
04:27 ਟੈਕਸਟ ਫਾਈਲ ਡਾਕਿਉਮੈਂਟ “Government-support-for-FOSS-in-India.odt” ਨੂੰ ਓਪਨ ਕਰੋ।
04:35 ਇਸ ਡਾਕਿਉਮੈਂਟ ਵਿੱਚ ਅਸੀ ਵੇਖ ਸਕਦੇ ਹਾਂ, ਕਿ ਕਈ ਐਡੀਸ਼ਨ ਅਤੇ ਡਿਲੀਸ਼ਨ ਕੀਤੇ ਗਏ ਹਨ।
04:42 ਇਸ ਟੈਕਸਟ ਉੱਤੇ ਮਾਊਸ ਘੁਮਾਕੇ, ਮੈਸੇਜ ਮਿਲਦਾ ਹੈ ਕਿ ਐਡੀਸ਼ਨ ਅਤੇ ਡਿਲੀਸ਼ਨ ਗੁਰੂ ਦੁਆਰਾ ਕੀਤੇ ਗਏ ਹਨ।
04:51 ਸਭ ਤੋਂ ਹੇਠਾਂ ਇੱਕ ਪੁਆਇੰਟ ਸ਼ਾਮਲ ਕਰੋ “CDAC, NIC, NRC-FOSS ਭਾਰਤ ਸਰਕਾਰ ਦੇ ਸੰਸਥਾਨ ਹਨ ਜੋ FOSS ਨੂੰ ਬਣਾਉਂਦੇ ਅਤੇ ਪ੍ਰੋਮੋਟ ਕਰਦੇ ਹਨ (CDAC, NIC, NRC-FOSS are institutions of Government of India which develop and promote FOSS”)l
05:18 ਅਸੀ ਵੇਖ ਸਕਦੇ ਹਾਂ, ਕਿ ਇਸ ਇਨਸਰਸ਼ਨ ਦਾ ਰੰਗ ਗੁਰੂ ਦੁਆਰਾ ਕੀਤੇ ਗਏ ਸੰਪਾਦਨ ਦੇ ਰੰਗ ਨਾਲੋਂ ਵੱਖਰਾ ਹੈ।
05:24 ਇਸ ਇਨਸਰਸ਼ਨ ਉੱਤੇ ਮਾਊਸ ਘੁਮਾਉਣ ਨਾਲ “Inserted: Sriranjani” ਮੈਸੇਜ ਮਿਲਦਾ ਹੈl
05:29 ਇਸ ਪ੍ਰਕਾਰ, ਲੇਖਕ ਦੇ ਕੋਲ ਵਾਪਸ ਜਾਣ ਤੋਂ ਪਹਿਲਾਂ ਇੱਕ ਤੋਂ ਜਿਆਦਾ ਵਿਅਕਤੀ ਸਮਾਨ ਡਾਕਿਉਮੈਂਟ ਦਾ ਸੰਪਾਦਨ ਕਰ ਸਕਦੇ ਹਨ।
05:34 ਇਸਨੂੰ ਸੇਵ ਕੀਤੇ ਬਿਨਾਂ ਡਾਕਿਉਮੈਂਟ ਬੰਦ ਕਰੋ।
05:45 ਹੁਣ ਅਸੀ ਦਿਖਾਵਾਂਗੇ, ਕਿ ਕਿਵੇਂ ਲੇਖਕ ਸਮਿੱਖਿਅਕ ਦੁਆਰਾ ਕੀਤੇ ਗਏ ਬਦਲਾਵਾਂ ਨੂੰ ਸਵੀਕਾਰ ਜਾਂ ਅਸਵੀਕਾਰ ਕਰ ਸਕਦਾ ਹੈ।
05:50 ਉਸੇ ਡਾਕਿਉਮੈਂਟ ਵਿੱਚ, “Government-support-for-FOSS-in-India.odt”, ਚਲੋ ਮੰਨ ਲੈਂਦੇ ਹਾਂ ਕਿ ਮੈਂ ਲੇਖਕ ਹਾਂ ਅਤੇ ਮੈਂ ਗੁਰੂ ਦੁਆਰਾ ਕੀਤੇ ਗਏ ਸੰਪਾਦਨਾਂ ਨੂੰ ਸਵੀਕਾਰ ਜਾਂ ਅਸਵੀਕਾਰ ਕਰਾਂਗਾ।
06:12 ਪੁਆਇੰਟ 2 ਉੱਤੇ ਜਾਓ ਅਤੇ ਡਿਲੀਟ ਕੀਤੇ ਗਏ ਟੈਕਸਟ reasons ਉੱਤੇ ਰਾਇਟ ਕਲਿਕ ਕਰੋ। ਅਤੇ Accept Change ਚੁਣੋ।
06:22 ਤੁਸੀ ਵੇਖੋਗੇ, ਕਿ ਟੈਕਸਟ ਡਿਲੀਟ ਹੋ ਗਿਆ ਹੈ, ਜਿਸ ਬਦਲਾਵ ਨੂੰ ਸਮਿੱਖਿਅਕ ਨੇ ਸੁਝਾਇਆ ਹੈ।
06:28 ਇਨਸਰਟ ਕੀਤੇ ਟੈਕਸਟ “needs” ਉੱਤੇ ਰਾਇਟ ਕਲਿਕ ਕਰੋ ਅਤੇ Accept Change ਚੁਣੋ।
06:34 ਤੁਸੀ ਵੇਖੋਗੇ, ਕਿ ਟੈਕਸਟ ਇੱਕੋ ਜਿਹਾ ਹੋ ਗਿਆ ਹੈ, ਜਿਸ ਬਦਲਾਵ ਨੂੰ ਸਮਿੱਖਿਅਕ ਨੇ ਸੁਝਾਇਆ ਹੈ।
06:39 ਇਸ ਤਰ੍ਹਾਂ ਨਾਲ, ਸਮਿੱਖਿਅਕ ਦੁਆਰਾ ਸੁਝਾਏ ਗਏ ਸੰਪਾਦਨ, ਇਨਸਰਸ਼ੰਸ ਅਤੇ ਡਿਲੀਸ਼ੰਸ ਦੋਨੋ, ਲੇਖਕ ਦੁਆਰਾ ਸਵੀਕਾਰ ਕੀਤੇ ਜਾ ਸਕਦੇ ਹਨ।
06:48 ਪੁਆਇੰਟ 1 ਉੱਤੇ ਜਾਓ ਅਤੇ ਡਿਲੀਟ ਕੀਤੇ ਗਏ ਟੈਕਸਟ “ OpenOffice ਡਾਕਿਉਮੈਂਟ ਸਟੈਂਡਰਡ ਇਸ ਨੀਤੀ ਦੇ ਅਧੀਨ ਸੂਚਿਤ ਕੀਤਾ ਗਿਆ ਹੈ” (OpenOffice document standard has been notified under this policy”) ਉੱਤੇ ਰਾਇਟ ਕਲਿਕ ਕਰੋ ਅਤੇ Reject change ਚੁਣੋ।
07:01 ਇਹ ਟੈਕਸਟ ਨੂੰ ਨੋਰਮਲ ਕਰਦਾ ਹੈ, ਅਰਥਾਤ ਡਿਲੀਟ ਲਈ ਸਮਿੱਖਿਅਕ ਦਾ ਸੁਝਾਅ, ਲੇਖਕ ਦੁਆਰਾ ਅਸਵੀਕਾਰ ਕੀਤਾ ਗਿਆ ਹੈ ।
07:09 ਪੁਆਇੰਟ 5 ਉੱਤੇ ਜਾਓ ਅਤੇ “ਇਹਨਾਂ ਸੂਬਿਆਂ ਅਤੇ ਓੜੀਸਾ, ਕਰਨਾਟਕਾ, ਅਤੇ ਤਮਿਲਨਾਡੂ ਵਿੱਚ ਸਰਕਾਰੀ ਸਕੂਲ ਲਿਨਕਸ ਸਿਖਦੇ ਹਨ” (Government Schools in these states and in Orissa, Karnataka and Tamil Nadu learn Linux) ਉੱਤੇ ਰਾਇਟ ਕਲਿਕ ਕਰੋ ਅਤੇ Reject change ਚੁਣੋ।
07:24 ਇਹ ਸਮਿੱਖਿਅਕ ਦੁਆਰਾ ਇਨਸਰਟ ਕੀਤੇ ਗਏ ਟੈਕਸਟ ਨੂੰ ਡਿਲੀਟ ਕਰਦਾ ਹੈ।
07:27 ਇਸ ਤਰ੍ਹਾਂ, ਲੇਖਕ ਦੁਆਰਾ ਹਰ ਇੱਕ ਐਡਸ਼ਨ ਅਤੇ ਡਿਲੀਸ਼ਨ ਸਵੀਕਾਰ ਜਾਂ ਅਸਵੀਕਾਰ ਕੀਤਾ ਜਾ ਸਕਦਾ ਹੈ।
07:34 ਅਖੀਰ ਵਿੱਚ, ਬਦਲਾਵ ਸਵੀਕਾਰ ਜਾਂ ਅਸਵੀਕਾਰ ਕਰਨ ਤੋਂ ਬਾਅਦ, ਸਾਨੂੰ EDIT >> CHANGES ਉੱਤੇ ਜਾਣਾ ਚਾਹੀਦਾ ਹੈ ਅਤੇ Record ਅਤੇ Show ਆਪਸ਼ੰਸ ਨੂੰ ਅਨਚੈੱਕ ਕਰਨਾ ਚਾਹੀਦਾ ਹੈ।
07:56 ਜਦੋਂ ਅਨਚੇਕ ਕਰ ਦਿੰਦੇ ਹਨ, ਤਾਂ ਕੋਈ ਵੀ ਹੋਰ ਸੰਪਾਦਨ ਵੱਖਰੇ ਤੌਰ ਤੇ ਮਾਰਕ ਨਹੀਂ ਹੋਵੇਗਾ।
08:00 ਕਿਰਪਾ ਕਰਕੇ ਸਮਿੱਖਿਅਕ ਦੁਆਰਾ ਦਿੱਤੀਆਂ ਗਈਆਂ ਸਾਰੀਆਂ ਟਿੱਪਣੀਆਂ ਨੂੰ ਸ਼ਾਮਲ ਕਰਨ ਦੇ ਲਈ, ਬਦਲਾਵਾਂ ਨੂੰ ਸਵੀਕਾਰ ਜਾਂ ਅਸਵੀਕਾਰ ਕਰਨ ਤੋਂ ਬਾਅਦ ਫਾਈਲ ਨੂੰ ਸੇਵ ਕਰਨ ਲਈ ਯਕੀਨੀ ਕਰੋ।
08:09 ਹੁਣ ਅਸੀ ਇਸ ਟਿਊਟੋਰਿਅਲ ਦੇ ਅੰਤ ਵਿੱਚ ਆ ਚੁੱਕੇ ਹਾਂl ਅਖੀਰ ਵਿੱਚ ਅਸਾਈਨਮੈਂਟ।
08:16 ਇੱਕ ਡਾਕਿਉਮੈਂਟ ਖੋਲ੍ਹੋ ਅਤੇ Record Changes ਮੋਡ ਵਿੱਚ ਸਪੈਲਿੰਗ ਦੀਆਂ ਗਲਤੀਆਂ ਨੂੰ ਸੁਧਾਰੋ।
08:25 ਮੈਂ ਇਸ ਅਸਾਈਨਮੈਂਟ ਨੂੰ ਇੱਥੇ ਪਹਿਲਾਂ ਹੀ ਤਿਆਰ ਕਰ ਦਿੱਤਾ ਹੈ।
08:31 ਹੇਠਾਂ ਦਿੱਤੇ ਲਿੰਕ ਉੱਤੇ ਉਪਲੱਬਧ ਵਿਡੀਓ ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦੀ ਹੈ।
08:36 ਜੇਕਰ ਤੁਹਾਡੇ ਚੰਗੀ ਬੈਂਡਵਿਡਥ ਨਹੀਂ ਹੈ ਤਾਂ ਤੁਸੀ ਇਸਨੂੰ ਡਾਉਨਲੋਡ ਕਰਕੇ ਵੀ ਵੇਖ ਸਕਦੇ ਹੋ।
08:40 ਸਪੋਕਨ ਟਿਊਟੋਰਿਅਲ ਪ੍ਰੋਜੈਕਟ, ਸਪੋਕਨ ਟਿਊਟੋਰਿਅਲਸ ਦੀ ਵਰਤੋ ਕਰਕੇ ਵਰਕਸ਼ਾਪਾਂ ਲਗਾਉਂਦਾ ਹੈ।
08:44 ਉਹ ਆਨਲਾਇਨ ਟੈਸਟ ਪਾਸ ਕਰਨ ਵਾਲਿਆਂ ਨੂੰ ਪ੍ਰਮਾਣ-ਪੱਤਰ ਵੀ ਦਿੰਦੇ ਹਨ।
08:48 ਜਿਆਦਾ ਜਾਣਕਾਰੀ ਲਈ ਕਿਰਪਾ ਕਰਕੇ ਸੰਪਰਕ ਕਰੋ, contact at spoken hypen tutorial dot org.
08:54 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟਾਕ-ਟੂ-ਅ-ਟੀਚਰ ਪ੍ਰੋਜੈਕਟ ਦਾ ਹਿੱਸਾ ਹੈ। ਇਹ ਭਾਰਤ ਸਰਕਾਰ ਦੇ MHRD ਰਾਸ਼ਟਰੀ ਸਾਖਰਤਾ ਮਿਸ਼ਨ ਥਰੂ ICT ਰਾਹੀਂ ਸੁਪੋਰਟ ਕੀਤਾ ਗਿਆ ਹੈ।
09:03 ਇਸ ਉੱਤੇ ਜਿਆਦਾ ਜਾਣਕਾਰੀ ਇਸ ਲਿੰਕ ਉੱਤੇ ਉਪਲੱਬਧ ਹੈ। spoken hyphen tutorial dot org slash NMEICT hypen Intro
09:14 ਇਹ ਸਕਰਿਪਟ ਹਰਪ੍ਰੀਤ ਸਿੰਘ ਦੁਆਰਾ ਅਨੁਵਾਦਿਤ ਹੈ, ਆਈ.ਆਈ.ਟੀ ਬੌਂਬੇ ਵਲੋਂ ਮੈਂ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ। ਧੰਨਵਾਦ।

Contributors and Content Editors

Harmeet