LibreOffice-Writer-on-BOSS-Linux/C3/Search-Replace-and-Auto-correct/Punjabi

From Script | Spoken-Tutorial
Jump to: navigation, search
VISUAL CUE NARRATION
00:00 ਲਿਬਰੇ ਆਫਿਸ ਰਾਈਟਰ ਵਿੱਚ Find ਅਤੇ Replace ਵਿਸ਼ੇਸ਼ਤਾ ਅਤੇ Autocorrect ਵਿਸ਼ੇਸ਼ਤਾ ਦੀ ਵਰਤੋਂ ਕਰਨ ਉੱਤੇ ਇਸ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ।
00:09 ਇਸ ਟਿਊਟੋਰਿਅਲ ਵਿੱਚ ਅਸੀ ਹੇਠਾਂ ਦਿੱਤੇ ਗਿਆਂ ਬਾਰੇ ਸਿਖਾਂਗੇ:
00:12 *Find ਅਤੇ Replace
00:14 *Spellcheck
00:16 AutoCorrect
00:17 ਇੱਥੇ ਅਸੀ ਆਪਣੇ ਆਪਰੇਟਿੰਗ ਸਿਸਟਮ ਦੇ ਰੂਪ ਵਿੱਚ GNU/ਲਿਨਕਸ ਅਤੇ ਲਿਬਰੇ ਆਫਿਸ ਸੂਟ ਵਰਜਨ 3.3.4 ਦੀ ਵਰਤੋ ਕਰ ਰਹੇ ਹਾਂ।
00:27 ਚਲੋ ਹੁਣ ਰਾਈਟਰ ਵਿੱਚ “Find and Replace” ਬਟਨ ਦੇ ਬਾਰੇ ਵਿੱਚ ਸਿਖਦੇ ਸ਼ੁਰੂ ਕਰਦੇ ਹਾਂ।
00:32 ਇਹ ਟੈਕਸਟ ਲਈ ਖੋਜਦਾ ਹੈ ਅਤੇ/ਜਾਂ ਪੂਰੇ ਡਾਕਿਊਮੈਂਟ ਵਿੱਚ ਟੈਕਸਟ ਨੂੰ ਬਦਲਦਾ ਹੈ।
00:36 ਚਲੋ ਇੱਕ ਉਦਾਹਰਣ ਦੇ ਦੁਆਰਾ ਇਸਦੇ ਬਾਰੇ ਵਿੱਚ ਹੋਰ ਜਿਆਦਾ ਸਿਖਦੇ ਹਾਂ।
00:40 ਸੋ ਸਭ ਤੋਂ ਪਹਿਲਾਂ ਆਪਣੀ “resume.odt” ਫਾਇਲ ਖੋਲ੍ਹਦੇ ਹਾਂ।
00:44 ਹੁਣ “Edit” ਆਪਸ਼ਨ ਉੱਤੇ ਕਲਿਕ ਕਰੋ ਅਤੇ ਫਿਰ “Find and Replace” ਉੱਤੇ ਕਲਿਕ ਕਰੋ ।
00:51 ਇਸਦੇ ਬਦਲੇ ਵਿੱਚ, ਸਟੈਂਡਰਡ ਟੂਲ ਬਾਰ ਵਿੱਚ ਬਟਨ ਉੱਤੇ ਕਲਿਕ ਕਰੋ।
00:56 ਤੁਸੀ ਵੇਖ ਸਕਦੇ ਹੋ ਕਿ ਇੱਕ ਡਾਇਲਾਗ ਬਾਕਸ “Search for” ਅਤੇ ਇੱਕ “Replace with” ਫੀਲਡ ਵਿੱਚ ਦਿਸਦਾ ਹੈ।
01:01 ਤੁਸੀ ਜਿਸ ਟੈਕਸਟ ਨੂੰ ਖੋਜਨਾ ਚਾਹੁੰਦੇ ਹਾਂ ਉਸਨੂੰ “Search for” ਫੀਲਡ ਵਿੱਚ ਐਂਟਰ ਕਰੋ।
01:06 ਉਦਾਹਰਣ ਦੇ ਲਈ ਸਾਨੂੰ ਡਾਕਿਊਮੈਂਟ ਵਿੱਚ ਹਰ ਉਹ ਸਥਾਨ ਜਿੱਥੇ Ramesh ਲਿਖਿਆ ਹੈ ਉਹ ਖੋਜਨਾ ਹੈ।
01:12 ਸੋ Search For ਫੀਲਡ ਵਿੱਚ Ramesh ਟਾਈਪ ਕਰੋ।
01:15 ਹੁਣ “Find All” ਉੱਤੇ ਕਲਿਕ ਕਰੋ ।
01:19 ਤੁਸੀ ਵੇਖ ਸਕਦੇ ਹੋ ਕਿ ਸਾਡੇ ਡਾਕਿਊਮੈਂਟ ਵਿੱਚ ਹਰ ਉਹ ਸਥਾਨ ਜਿੱਥੇ Ramesh ਲਿਖਿਆ ਹੈ, ਉਹ ਹਾਈਲਾਈਟ ਹੋ ਗਿਆ ਹੈ।
01:25 ਤੁਸੀ ਇਸਨੂੰ ਜਿਸ ਟੈਕਸਟ ਨਾਲ ਬਦਲਨਾ ਚਾਹੁੰਦੇ ਹੋ ਉਸਨੂੰ Replace with” ਫੀਲਡ ਵਿੱਚ ਲਿਖੋ।
01:31 ਉਦਾਹਰਣ ਦੇ ਲਈ, ਅਸੀ ਆਪਣੇ ਡਾਕਿਊਮੈਂਟ ਵਿੱਚ “Ramesh” ਨੂੰ MANISH ਨਾਲ ਬਦਲਨਾ ਚਾਹੁੰਦੇ ਹਾਂ।
01:37 ਸੋ ਅਸੀ “Replace with” ਟੈਬ ਵਿੱਚ Manish ਟਾਈਪ ਕਰਦੇ ਹਾਂ।
01:41 ਹੁਣ “Replace All” ਉੱਤੇ ਕਲਿਕ ਕਰੋ ।
01:44 ਤੁਸੀ ਵੇਖ ਸਕਦੇ ਹੋ ਕਿ ਸਾਡੇ ਡਾਕਿਊਮੈਂਟ ਵਿੱਚ ਹਰ ਜਗ੍ਹਾ “Ramesh” “Manish” ਨਾਲ ਬਦਲ ਚੁੱਕਿਆ ਹੈ।
01:51 ਡਾਇਲਾਗ ਬਾਕਸ ਦੇ ਬਿਲਕੁਲ ਹੇਠਾਂ, ਅਸੀ “More Options” ਬਟਨ ਵੇਖਦੇ ਹਾਂ। ਇਸ ਉੱਤੇ ਕਲਿਕ ਕਰੋ।
01:57 “More Options” ਬਟਨ ਵਿੱਚ ਵਿਸ਼ੇਸ਼ Find and Replace ਆਪਸ਼ੰਸ ਦੀ ਇੱਕ ਸੂਚੀ ਹੁੰਦੀ ਹੈ ।
02:03 ਇਸ ਵਿੱਚ ਆਪਸ਼ੰਸ ਹੁੰਦੇ ਹਨ ਜਿਵੇਂ “Backwards” ਜੋ ਕਿ ਟੈਕਸਟ ਨੂੰ ਹੇਠਾਂ ਤੋਂ ਉੱਤੇ ਵੱਲ ਖੋਜਦਾ ਹੈ, “Current selection only” ਜੋਕਿ ਟੈਕਸਟ ਨੂੰ ਟੈਕਸਟ ਦੇ ਇੱਕ ਚੁਣੇ ਹੋਏ ਭਾਗ ਵਿੱਚ ਖੋਜਦਾ ਹੈ ।
02:15 ਇਸ ਵਿੱਚ ਹੋਰ ਐਡਵਾਂਸਡ ਆਪਸ਼ੰਸ ਹੁੰਦੇ ਹਨ ਜਿਵੇਂ “Regular expressions”, “Search for Styles” ਅਤੇ ਕੁੱਝ ਹੋਰ ।
02:26 ਇੱਥੇ ਡਾਇਲਾਗ ਬਾਕਸ ਦੇ ਸੱਜੇ ਪਾਸੇ ਤਿੰਨ ਹੋਰ ਆਪਸ਼ੰਸ ਹਨ।
02:31 ਇਹ ਹਨ “Attributes” , ”Format” ਅਤੇ “No Format” l
02:36 ਇਹ ਉਪਯੋਗਕਰਤਾ ਨੂੰ ਵੱਖ-ਵੱਖ ਪ੍ਰਕਾਰ ਦੇ ਐਡਵਾਂਸਡ find ਅਤੇ replace ਦੇ ਆਪਸ਼ੰਸ ਪ੍ਰਦਾਨ ਕਰਦਾ ਹੈ ।
02:41 ਚਲੋ ਇਸਨੂੰ ਬੰਦ ਕਰਦੇ ਹਾਂ।
02:44 ਅਸੀ ਇਨ੍ਹਾਂ ਦੇ ਬਾਰੇ ਵਿੱਚ ਹੋਰ ਜ਼ਿਆਦਾ ਐਡਵਾਂਸਡ ਟਿਊਟੋਰਿਅਲਸ ਵਿੱਚ ਸਿਖਾਂਗੇ।
02:48 “Find and Replace” ਵਿਸ਼ੇਸ਼ਤਾ ਦੇ ਬਾਰੇ ਵਿੱਚ ਸਿੱਖਣ ਤੋਂ ਬਾਅਦ, ਅਸੀ ਹੁਣ ਸਿਖਾਂਗੇ ਕਿ ਲਿਬਰੇਆਫਿਸ ਰਾਈਟਰ ਵਿੱਚ Spellcheck ਦੀ ਵਰਤੋਂ ਕਰਕੇ ਸਪੈਲਿੰਗ ਕਿਵੇਂ ਚੈੱਕ ਕਰਦੇ ਹਨ।
02:57 Spellcheck ਦੀ ਵਰਤੋ ਪੂਰੇ ਡਾਕਿਊਮੈਂਟ ਜਾਂ ਟੈਕਸਟ ਦੇ ਚੁਣੇ ਭਾਗ ਵਿੱਚ ਸਪੈਲਿੰਗ ਮਿਸਟੇਕਸ ਨੂੰ ਜਾਂਚਣ ਲਈ ਕੀਤੀ ਜਾਂਦੀ ਹੈ।
03:05 spellcheck ਕਰਸਰ ਦੀ ਮੌਜੂਦਾ ਹਾਲਤ ਨਾਲ ਸ਼ੁਰੂ ਹੁੰਦਾ ਹੈ ਅਤੇ ਡਾਕਿਊਮੈਂਟ ਜਾਂ ਚੁਣੇ ਭਾਗ ਦੇ ਅੰਤ ਤੱਕ ਵਧਦਾ ਹੈ।
03:12 ਤੁਸੀ ਫਿਰ ਡਾਕਿਊਮੈਂਟ ਦੇ ਸ਼ੁਰੂ ਤੋਂ ਸਪੈੱਲਚੈੱਕ ਜਾਰੀ ਰੱਖਣਾ ਚੁਣ ਸਕਦੇ ਹੋ।
03:17 Spellcheck ਸ਼ਬਦਾਂ ਵਿੱਚ ਸਪੈਲਿੰਗ ਮਿਸਟੇਕਸ ਨੂੰ ਵੇਖਦਾ ਹੈ ਅਤੇ ਤੁਹਾਨੂੰ ਇੱਕ ਉਪਯੋਗਕਰਤਾ ਦੇ ਸ਼ਬਦਕੋਸ਼ ਵਿੱਚ ਅਗਿਆਤ ਸ਼ਬਦ ਨੂੰ ਜੋੜਨ ਦਾ ਆਪਸ਼ਨ ਦਿੰਦਾ ਹੈ ।
03:27 ਚਲੋ ਵੇਖਦੇ ਹਾਂ ਕਿ ਇਹ ਕਿਵੇਂ ਲਾਗੂ ਹੁੰਦਾ ਹੈ ।
03:29 ਹਰ ਇੱਕ ਭਾਸ਼ਾ ਲਈ spell check ਵਿਸ਼ੇਸ਼ਤਾ ਭਿੰਨ ਹੁੰਦੀ ਹੈ।
03:33 ਉਦਾਹਰਣ ਦੇ ਲਈ, ਮੈਨਿਊ ਬਾਰ ਵਿੱਚ “Tools” ਆਪਸ਼ਨ ਉੱਤੇ ਕਲਿਕ ਕਰੋ ਅਤੇ ਫਿਰ “Options” ਉੱਤੇ ਕਲਿਕ ਕਰੋ ।
03:39 ਡਾਇਲਾਗ ਬਾਕਸ ਜੋ ਵਿਖਾਈ ਦਿੰਦਾ ਹੈ, ਉਸ ਵਿੱਚ “Language Settings” ਆਪਸ਼ਨ ਉੱਤੇ ਕਲਿਕ ਕਰੋ ਅਤੇ ਅੰਤ ਵਿੱਚ “Languages” ਉੱਤੇ ਕਲਿਕ ਕਰੋ।
03:47 “User interface” ਆਪਸ਼ਨ ਦੇ ਅੰਦਰ, ਇਹ ਯਕੀਨੀ ਕਰ ਲਵੋ ਕਿ ਡਿਫਾਲਟ ਆਪਸ਼ਨ “English USA” ਨਿਰਧਾਰਤ ਹੈ।
03:56 ਉਸਦੇ ਹੇਠਾਂ “Locale setting” ਫੀਲਡ ਵਿੱਚ ਡਾਊਨ ਐਰੋ ਉੱਤੇ ਕਲਿਕ ਕਰੋ ਅਤੇ ਫਿਰ “English USA” ਆਪਸ਼ਨ ਉੱਤੇ ਕਲਿਕ ਕਰੋ।
04:03 ਹੁਣ “Default languages for documents” ਹੈਡਿੰਗ ਦੇ ਅੰਦਰ, “Western” ਫੀਲਡ ਵਿੱਚ ਡਿਫਾਲਟ ਭਾਸ਼ਾ “English India” ਨਿਰਧਾਰਤ ਹੈ।
04:12 ਹਾਲਾਂਕਿ “English India ਦੇ ਕੋਲ ਸਪੈੱਲਚੈੱਕ ਲਈ ਲੋੜੀਂਦਾ ਸ਼ਬਦਕੋਸ਼ ਨਹੀਂ ਹੋਵੇਗਾ, ਅਸੀ ਭਾਸ਼ਾ ਨੂੰ “English USA” ਵਿੱਚ ਬਦਲ ਦੇਵਾਂਗੇ।
04:21 ਸੋ “Western” ਫੀਲਡ ਵਿੱਚ ਡਾਊਨ ਐਰੋ ਉੱਤੇ ਕਲਿਕ ਕਰੋ ਅਤੇ “English USA” ਆਪਸ਼ਨ ਉੱਤੇ ਕਲਿਕ ਕਰੋ ।
04:28 ਅਖੀਰ ਵਿੱਚ “OK” ਬਟਨ ਉੱਤੇ ਕਲਿਕ ਕਰੋ।
04:31 ਸੋ ਹੁਣ ਅਸੀ ਦੇਖਣ ਲਈ ਤਿਆਰ ਹਾਂ ਕਿ ਕਿਵੇਂ spellcheck ਵਿਸ਼ੇਸ਼ਤਾ, “English USA” ਭਾਸ਼ਾ ਲਈ ਕਾਰਜ ਕਰਦੀ ਹੈ ।
04:38 “Spelling and Grammar” ਵਿਸ਼ੇਸ਼ਤਾ ਦੀ ਵਰਤੋਂ ਕਰਨ ਦੇ ਲਈ, ਇਹ ਯਕੀਨੀ ਕਰ ਲਵੋ ਕਿ “AutoSpellCheck” ਆਪਸ਼ਨ ਇਨੇਬਲ ਹੈ।
04:45 ਸੋ ਟੂਲਬਾਰ ਵਿੱਚ “AutoSpellCheck” ਬਟਨ ਉੱਤੇ ਕਲਿਕ ਕਰਦੇ ਹਾਂ, ਜੇਕਰ ਇਹ ਚਾਲੂ ਨਹੀਂ ਹੈ।
04:52 ਆਪਣੀ “resume.odt” ਫਾਇਲ ਦੇ ਅੰਦਰ Mother’s Occupation” ਵਿੱਚ, ਅਸੀ ਵਾਕ ਵਿੱਚ “housewife” ਲਈ husewife ਗਲਤ ਸਪੈਲਿੰਗ ਟਾਈਪ ਕਰਾਂਗੇ ਅਤੇ ਸਪੇਸਬਾਰ ਦਬਾਵਾਂਗੇ।
05:05 ਤੁਸੀ ਵੇਖ ਸਕਦੇ ਹੋ ਕਿ ਗਲਤ ਸ਼ਬਦ ਦੇ ਠੀਕ ਹੇਠਾਂ ਇੱਕ ਲਾਲ ਰੇਖਾ ਦਿਖਦੀ ਹੈ।
05:10 ਹੁਣ ਕਰਸਰ ਨੂੰ ਸ਼ਬਦ “husewife” ਉੱਤੇ ਰੱਖੋ ਅਤੇ ਸਟੈਂਡਰਡ ਟੂਲ ਬਾਰ ਵਿੱਚ “Spelling and Grammar” ਆਈਕਨ ਉੱਤੇ ਕਲਿਕ ਕਰੋ।
05:18 ਸੋ ਅਸੀ ਸ਼ਬਦ ਨੂੰ Not in dictionary” ਫੀਲਡ ਵਿੱਚ ਵੇਖ ਸਕਦੇ ਹਾਂ।
05:22 ਗਲਤ ਸਪੈਲਿੰਗ ਦਾ ਸ਼ਬਦ ਲਾਲ ਵਿੱਚ ਹਾਈਲਾਈਟ ਹੋਇਆ ਹੈ ਅਤੇ ਇੱਥੇ Suggestions ਬਾਕਸ ਵਿੱਚ ਠੀਕ ਸ਼ਬਦ ਲਈ ਵੱਖ-ਵੱਖ ਸੁਝਾਅ ਦਿੱਤੇ ਹਨ ਜਿੱਥੋਂ ਤੁਸੀ ਠੀਕ ਸ਼ਬਦ ਚੁਣ ਸਕਦੇ ਹੋ ।
05:34 suggestion ਬਾਕਸ ਵਿੱਚ, ਸ਼ਬਦ “housewife” ਉੱਤੇ ਕਲਿਕ ਕਰੋ ਅਤੇ ਫਿਰ “Change” ਬਟਨ ਉੱਤੇ ਕਲਿਕ ਕਰੋ ।
05:40 ਛੋਟਾ-ਜਿਹਾ ਡਾਇਲਾਗ ਬਾਕਸ ਜੋ ਦਿਖਾਇਆ ਹੋਇਆ ਹੈ ਇਸ ਵਿੱਚ “OK” ਉੱਤੇ ਕਲਿਕ ਕਰੋ ।
05:44 ਤੁਸੀ ਵੇਖ ਸਕਦੇ ਹੋ ਕਿ ਡਾਕਿਊਮੈਂਟ ਵਿੱਚ ਹੁਣ ਸਹੀ ਸਪੈਲਿੰਗ ਦਿਖਾਇਆ ਹੋਇਆ ਹੈ।
05:48 ਚਲੋ ਬਦਲਾਵਾਂ ਨੂੰ ਅੰਡੂ ਕਰਦੇ ਹਾਂ।
05:51 ਚਲੋ ਹੁਣ ਇੱਕ ਹੋਰ Autocorrect ਨਾਮਕ ਸਟੈਂਡਰਡ ਟੂਲ ਬਾਰ ਦੇ ਬਾਰੇ ਵਿੱਚ ਸਿਖਦੇ ਹਾਂ।
05:56 “AutoCorrect” ਵਿਸ਼ੇਸ਼ਤਾ Spellcheck ਦਾ ਵਿਸਥਾਰ ਹੈ।
06:00 AutoCorrect ਮੈਨਿਊ ਬਾਰ ਵਿੱਚ “Format” ਆਪਸ਼ਨ ਦੇ ਡਰਾਪ ਡਾਊਨ ਐਰੋ ਵਿੱਚ ਮਿਲਦਾ ਹੈ।
06:06 ਜਿਵੇਂ ਆਪਸ਼ੰਸ ਤੁਸੀ ਨਿਰਧਾਰਤ ਕਰਦੇ ਹੋ ਉਸਦੇ ਅਨੁਸਾਰ AutoCorrect ਆਪਣੇ ਆਪ ਫਾਇਲ ਨੂੰ ਫਾਰਮੈਟ ਕਰਦਾ ਹੈ।
06:13 ਇਹ ਆਪਸ਼ੰਸ “AutoCorrect Options” ਉੱਤੇ ਕਲਿਕ ਕਰਕੇ ਚੁਣੇ ਜਾਂਦੇ ਹਨ।
06:18 AutoCorrect ਡਾਇਲਾਗ ਬਾਕਸ ਖੁਲੇਗਾ।
06:21 AutoCorrect ਵਿਸ਼ੇਸ਼ਤਾ ਆਪਣੇ ਆਪ ਜੋ ਟੈਕਸਟ ਤੁਸੀ ਲਿਖਦੇ ਹੋ ਉਸਨੂੰ ਠੀਕ ਕਰਦਾ ਹੈ।
06:26 Options ਟੈਬ ਵਿੱਚ ਜਿਵੇਂ ਤੁਸੀ ਆਪਸ਼ੰਸ ਚੁਣਦੇ ਹੋ, ਉਸਦੇ ਅਨੁਸਾਰ ਸੁਧਾਰ ਹੁੰਦੇ ਹਨ।
06:32 ਇੱਥੇ ਅਨੇਕ AutoCorrect ਆਪਸ਼ੰਸ ਹੁੰਦੇ ਹਨ ਜਿਵੇਂ “Delete spaces at the end and beginning of paragraph”, “Ignore double spaces ਅਤੇ ਕਈ ਹੋਰ ।
06:44 ਸੋ ਚਲੋ ਇੱਕ ਉਦਾਹਰਣ ਦੇ ਨਾਲ ਵੇਖਦੇ ਹਾਂ ਕਿ ਉਹ ਕਾਰਜ ਕਿਵੇਂ ਕਰਦੇ ਹਨ।
06:48 ਆਪਣੀ resume ਫਾਇਲ ਵਿੱਚ, ਅਸੀ ਕੁੱਝ ਸਥਾਨਾਂ ਉੱਤੇ ਸ਼ਬਦਾਂ ਦੇ ਵਿਚਕਾਰ ਸਿੰਗਲ ਸਪੇਸ ਅਤੇ ਹੋਰ ਸਥਾਨਾਂ ਉੱਤੇ ਸ਼ਬਦਾਂ ਦੇ ਵਿੱਚ ਡਬਲ ਅਤੇ ਟਰਿਪਲ ਸਪੇਸ ਟਾਈਪ ਕਰਾਂਗੇ।
07:02 ਹੁਣ ਪੂਰੇ ਟੈਕਸਟ ਨੂੰ ਚੁਣੋ।
07:05 ਮਾਨਿਉ ਬਾਰ ਵਿੱਚ “Format” ਬਟਨ ਉੱਤੇ ਕਲਿਕ ਕਰੋ ।
07:09 ਫਿਰ ਡਰਾਪ ਡਾਊਨ ਮੈਨਿਊ ਵਿੱਚ “AutoCorrect” ਉੱਤੇ ਕਲਿਕ ਕਰੋ ਅਤੇ ਅਖੀਰ ਵਿੱਚ ਸਬ-ਮੈਨਿਊ ਵਿੱਚ “AutoCorrect Options” ਉੱਤੇ ਕਲਿਕ ਕਰੋ।
07:17 “Options” ਟੈਬ ਉੱਤੇ ਕਲਿਕ ਕਰੋ।
07:20 ਹੁਣ “Ignore double spaces” ਨੂੰ ਚੁਣੋ ਅਤੇ OK” ਬਟਨ ਉੱਤੇ ਕਲਿਕ ਕਰੋ।
07:26 ਅਗਲਾ ਟੈਕਸਟ ਜੋ ਤੁਸੀ ਟਾਈਪ ਕਰੋਗੇ ਤੁਹਾਨੂੰ ਆਪਣੇ ਆਪ ਸ਼ਬਦਾਂ ਦੇ ਵਿੱਚ ਡਬਲ ਸਪੇਸ ਰੱਖਣ ਦੀ ਆਗਿਆ ਨਹੀਂ ਦੇਵੇਗਾ।
07:34 ਚਲੋ ਕਰਸਰ ਨੂੰ “MANISH” ਨਾਮ ਦੇ ਅੱਗੇ ਰੱਖਦੇ ਹਾਂ। ਹੁਣ ਕੀਬੋਰਡ ਉੱਤੇ ਸਪੇਸ ਬਾਰ ਦੋ ਵਾਰ ਦਬਾਓ।
07:41 ਤੁਸੀ ਵੇਖ ਸਕਦੇ ਹੋ ਕਿ ਕਰਸਰ ਕੇਵਲ ਇੱਕ ਸਥਾਨ ਵਧਦਾ ਹੈ ਅਤੇ ਟੈਕਸਟ ਵਿੱਚ ਦੋ ਡਬਲ ਸਪੇਸ ਦੀ ਆਗਿਆ ਨਹੀਂ ਦਿੰਦਾ ਹੈ।
07:48 ਸਿੰਗਲ ਸਪੇਸ ਤੋਂ ਬਾਅਦ, ਸਰਨੇਮ ਟਾਈਪ ਕਰੋ “KUMAR”l
07:53 AutoCorrect ਵਿੱਚ ਇੱਕ ਸ਼ਬਦ ਨੂੰ ਜਾਂ ਇੱਕ ਐਬਰੀਵੇਸ਼ਨ ਨੂੰ ਜਿਆਦਾ ਮਹੱਤਵਪੂਰਨ ਜਾਂ ਲੰਬੇ ਟੈਕਸਟ ਦੇ ਨਾਲ ਬਦਲਨ ਦੀ ਵੀ ਸਮਰੱਥਾ ਹੈ।
08:02 ਇਹ ਲੰਬੇ ਸ਼ਬਦਾਂ ਲਈ ਸ਼ੌਰਟਕੱਟਸ ਬਣਾਕੇ ਟਾਇਪਿੰਗ ਕਰਨ ਦੀ ਮਿਹਨਤ ਨੂੰ ਬਚਾਉਂਦਾ ਹੈ।
08:09 ਉਦਾਹਰਣ ਦੇ ਲਈ, ਸਾਡੀ resume.odt ਫਾਇਲ ਵਿੱਚ, ਕੁੱਝ ਸ਼ਬਦਾਂ ਦੇ ਸਮੂਹ ਜਾਂ ਸ਼ਬਦ ਹੋ ਸਕਦੇ ਹਨ ਜੋ ਡਾਕਿਊਮੈਂਟ ਵਿੱਚ ਵਾਰ-ਵਾਰ ਵਰਤੇ ਜਾਂਦੇ ਹਨ।
08:19 ਉਨ੍ਹਾਂ ਵਾਕਾਂ ਜਾਂ ਸ਼ਬਦਾਂ ਨੂੰ ਵਾਰ ਵਾਰ ਟਾਈਪ ਕਰਨਾ ਮੁਸ਼ਕਲ ਹੋ ਸਕਦਾ ਹੈ।
08:24 ਚਲੋ ਮੰਨ ਲੋ ਕਿ ਅਸੀ ਆਪਣੇ ਡਾਕਿਊਮੈਂਟ ਵਿੱਚ ਟੈਕਸਟ “This is a Spoken Tutorial Project” ਵਾਰ-ਵਾਰ ਟਾਈਪ ਕਰਨਾ ਚਾਹੁੰਦੇ ਹਾਂ ।
08:31 ਉਦੋਂ ਅਸੀ ਇੱਕ ਐਬਰੀਵੇਸ਼ਨ ਬਣਾ ਸਕਦੇ ਹਾਂ ਜੋਕਿ ਸਿੱਧੇ ਸਾਡੇ ਜ਼ਰੂਰੀ ਟੈਕਸਟ ਵਿੱਚ ਬਦਲ ਜਾਵੇਗਾ।
08:38 ਸੋ ਚਲੋ ਵੇਖਦੇ ਹਾਂ ਕਿ ਕਿਵੇਂ ਇੱਕ ਐਬਰੀਵੇਸ਼ਨ ਜਿਵੇਂ “stp” ਆਪਣੇ ਆਪ ਹੀ “Spoken Tutorial Project” ਵਿੱਚ ਬਦਲਦਾ ਹੈ।
08:46 ਹੁਣ ਮੈਨਿਊ ਬਾਰ ਵਿੱਚ “Format” ਆਪਸ਼ਨ ਉੱਤੇ ਕਲਿਕ ਕਰੋ, ਫਿਰ “AutoCorrect” ਆਪਸ਼ਨ ਉੱਤੇ ਜਾਓ ਅਤੇ ਫਿਰ “AutoCorrect Options” ਉੱਤੇ ਕਲਿਕ ਕਰੋ ।
08:57 ਡਾਇਲਾਗ ਬਾਕਸ ਜੋ ਦਿਖਾਇਆ ਹੋਇਆ ਹੈ, ਉਸ ਵਿੱਚ “Replace” ਟੈਬ ਉੱਤੇ ਕਲਿਕ ਕਰੋ ।
09:02 ਜਾਂਚ ਕਰੋ ਕਿ ਸਾਡੀ ਚੁਣੀ ਭਾਸ਼ਾ “English USA” ਹੈ।
09:06 ਹੁਣ “Replace” ਫੀਲਡ ਵਿੱਚ ਚਲੋ ਐਬਰੀਵੇਸ਼ਨ ਜਿਸਨੂੰ ਅਸੀ ਬਦਲਨਾ ਚਾਹੁੰਦੇ ਹਾਂ stp ਟਾਈਪ ਕਰਦੇ ਹਾਂ ।
09:14 “With” ਫੀਲਡ ਵਿੱਚ, ਅਸੀ ਬਦਲਿਆ ਹੋਇਆ ਟੈਕਸਟ “Spoken Tutorial Project” ਟਾਈਪ ਕਰਦੇ ਹਾਂ ।
09:20 ਡਾਇਲਾਗ ਬਾਕਸ ਵਿੱਚ “New” ਬਟਨ ਉੱਤੇ ਕਲਿਕ ਕਰੋ ।
09:23 ਤੁਸੀ ਵੇਖ ਸਕਦੇ ਹੋ ਕਿ ਇਹ ਬਦਲਾਵ ਸੂਚੀ ਵਿੱਚ ਐਂਟਰ ਹੋ ਗਿਆ ਹੈ ।
09:27 ਹੁਣ “OK” ਬਟਨ ਉੱਤੇ ਕਲਿਕ ਕਰੋ ।
09:31 ਹੁਣ ਜਿਵੇਂ ਹੀ ਅਸੀ ਟੈਕਸਟ ਲਿਖਦੇ ਹਾਂ “This is a stp” ਅਤੇ ਸਪੇਸਬਾਰ ਦਬਾਉਂਦੇ ਹਾਂ। ਤੁਸੀ ਵੇਖੋਗੇ ਕਿ “stp” ਐਬਰੀਵੇਸ਼ਨ “Spoken Tutorial Project” ਵਿੱਚ ਬਦਲ ਗਿਆ ਹੈ।
09:43 ਇਹ ਵਿਸ਼ੇਸ਼ਤਾ ਬਹੁਤ ਹੀ ਲਾਭਦਾਇਕ ਹੈ ਜਦੋਂ ਇੱਕ ਹੀ ਟੈਕਸਟ ਕਿਸੇ ਡਾਕਿਊਮੈਂਟ ਵਿੱਚ ਕਈ ਵਾਰ ਦੁਹਰਾਇਆ ਜਾਂਦਾ ਹੈ ।
09:49 ਚਲੋ ਬਦਲਾਵਾਂ ਨੂੰ ਅੰਡੂ ਕਰਦੇ ਹਾਂ ।
09:52 ਹੁਣ ਅਸੀ ਲਿਬਰੇ ਆਫਿਸ ਰਾਈਟਰ ਉੱਤੇ ਸਪੋਕਨ ਟਿਊਟੋਰਿਅਲ ਦੇ ਅੰਤ ਦੇ ਵੱਲ ਹਾਂ ।
09:57 ਸੰਖੇਪ ਵਿੱਚ, ਅਸੀਂ ਇਨ੍ਹਾਂ ਦੇ ਬਾਰੇ ਵਿੱਚ ਸਿੱਖਿਆ ਹੈ:
10:00 *Find and Replace
10:02 *Spell check
10:03 *AutoCorrect
10:04 ਵਿਆਪਕ ਅਸਾਈਨਮੈਂਟ।
10:06 ਰਾਈਟਰ ਵਿੱਚ ਹੇਠਾਂ ਦਿੱਤਾ ਟੈਕਸਟ ਲਿਖੀਏ- ”This is a new document. The document deals with find and replace”.
10:15 ਹੁਣ ਆਪਣੇ ਟੈਕਸਟ ਵਿੱਚ “document” ਸ਼ਬਦ ਨੂੰ ਖੋਜੋ ਅਤੇ “file” ਸ਼ਬਦ ਨਾਲ ਬਦਲੋ।
10:21 ਆਪਣੇ ਡਾਕਿਊਮੈਂਟ ਵਿੱਚ ਸ਼ਬਦ “text” ਨੂੰ ਸਪੈਲਿੰਗ “txt” ਨਾਲ ਬਦਲੋ।
10:27 text ਵਿੱਚ ਸਪੈਲਿੰਗ ਨੂੰ ਠੀਕ ਕਰਨ ਲਈ Spellcheck ਵਿਸ਼ੇਸ਼ਤਾ ਦੀ ਵਰਤੋਂ ਕਰੋ ।
10:31 English (USA) ਨੂੰ ਆਪਣੀ ਡਿਫਾਲਟ ਭਾਸ਼ਾ ਦੇ ਰੂਪ ਵਿੱਚ ਵਰਤੋਂ ਕਰੋ।
10:36 AutoCorrect ਵਿਸ਼ੇਸ਼ਤਾ ਦੀ ਵਰਤੋਂ ਕਰਕੇ, This is LibreOffice Writer ਟੈਕਸਟ ਲਈ ਇੱਕ ਐਬਰੀਵੇਸ਼ਨ TLW ਬਣਾਓ ਅਤੇ ਇਸਦੀ ਇੰਪਲੀਮੈਂਟੇਸ਼ਨ ਵੇਖੋ।
10:48 ਹੇਠਾਂ ਦਿੱਤੇ ਲਿੰਕ ਉੱਤੇ ਉਪਲੱਬਧ ਵਿਡੀਓ ਨੂੰ ਵੇਖੋ। ਇਹ ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦੀ ਹੈ।
10:55 ਜੇਕਰ ਤੁਹਾਡੇ ਕੋਲ ਚੰਗੀ ਬੈਂਡਵਿਡਥ ਨਹੀਂ ਹੈ ਤਾਂ ਤੁਸੀ ਇਸਨੂੰ ਡਾਉਨਲੋਡ ਕਰਕੇ ਵੀ ਵੇਖ ਸਕਦੇ ਹੋ।
10:59 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ ਸਪੋਕਨ ਟਿਊਟੋਰਿਅਲਸ ਦੀ ਵਰਤੋ ਕਰਕੇ ਵਰਕਸ਼ਾਪਾਂ ਲਗਾਉਂਦੀ ਹੈ। ਔਨਲਾਇਨ ਟੈਸਟ ਪਾਸ ਕਰਨ ਵਾਲਿਆਂ ਨੂੰ ਪ੍ਰਮਾਣ-ਪੱਤਰ ਵੀ ਦਿੰਦੇ ਹਨ।
11:09 ਜਿਆਦਾ ਜਾਣਕਾਰੀ ਲਈ ਕਿਰਪਾ ਕਰਕੇ contact@spoken-tutorial.org ਉੱਤੇ ਲਿਖੋ।
11:15 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟਾਕ-ਟੂ-ਅ-ਟੀਚਰ ਪ੍ਰੋਜੈਕਟ ਦਾ ਹਿੱਸਾ ਹੈ।
11:19 ਇਹ ਭਾਰਤ ਸਰਕਾਰ ਦੇ MHRD ਦੇ ਰਾਸ਼ਟਰੀ ਸਾਖਰਤਾ ਮਿਸ਼ਨ ਥਰੂ ICT ਰਾਹੀਂ ਸੁਪੋਰਟ ਕੀਤਾ ਗਿਆ ਹੈ।
11:27 ਇਸ ਮਿਸ਼ਨ ਉੱਤੇ ਜਿਆਦਾ ਜਾਣਕਾਰੀ ਇਸ ਲਿੰਕ ਉੱਤੇ ਉਪਲੱਬਧ ਹੈ।
11:38 ਆਈ.ਆਈ.ਟੀ.ਬਾੰਬੇ ਵਲੋਂ ਮੈਂ ਮੈਂ ਹਰਪ੍ਰੀਤ ਸਿੰਘ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ। ਸਾਡੇ ਨਾਲ ਜੁੜਨ ਲਈ ਧੰਨਵਾਦ।

Contributors and Content Editors

Harmeet