LibreOffice-Writer-on-BOSS-Linux/C2/Typing-text-and-basic-formatting/Punjabi

From Script | Spoken-Tutorial
Jump to: navigation, search
Time NARRATION
00:01 ਲਿਬਰੇ ਆਫਿਸ ਰਾਈਟਰ ਦੇ ਟੈਕਸਟ ਟਾਇਪ ਕਰਨ ਅਤੇ ਬੇਸਿਕ ਫਾਰਮੈਟਿੰਗ ਦੇ ਇਸ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ ।
00:07 ਇਸ ਟਿਊਟੋਰਿਅਲ ਵਿੱਚ ਅਸੀ ਹੇਠਾਂ ਦਿੱਤੇ ਗਿਆਂ ਦੇ ਬਾਰੇ ਸਿਖਾਂਗੇ ।
00:10 *ਰਾਈਟਰ ਵਿੱਚ ਟੈਕਸਟ ਨੂੰ ਅਲਾਇਨ ਕਰਨਾ
00:12 *ਬੁਲੇਟਸ ਅਤੇ ਨੰਬਰਿੰਗ
00:14 *ਰਾਈਟਰ ਵਿੱਚ ਕਟ, ਕਾਪੀ, ਪੇਸਟ ਆਪਸ਼ੰਸ ।
00:18 *ਬੋਲਡ, ਅੰਡਰਲਾਇਨ ਅਤੇ ਇਟਾਲਿਕਸ ਆਪਸ਼ੰਸ ।
00:21 *ਰਾਈਟਰ ਵਿੱਚ ਫੌਂਟ ਨੇਮ, ਫੌਂਟ ਸਾਇਜ , ਫੌਂਟ ਕਲਰ ।
00:26 ਡਾਕਿਉਮੈਂਟਾਂ ਵਿੱਚ ਇਹਨਾ ਵਿਸ਼ੇਸ਼ਤਾਵਾਂ ਨੂੰ ਲਾਗੂ ਕਰਨਾ ਉਹਨਾਂ ਨੂੰ ਜਿਆਦਾ ਆਕਰਸ਼ਤ ਅਤੇ ਪਲੇਨ ਟੈਕਸਟ ਡਾਕਿਉਮੈਂਟਸ ਦੀ ਤੁਲਣਾ ਵਿੱਚ ਪੜ੍ਹਨ ਲਈ ਜਿਆਦਾ ਸਰਲ ਬਣਾਉਂਦਾ ਹੈ ।
00:36 ਇੱਥੇ ਅਸੀ ਆਪਣੇ ਆਪਰੇਟਿੰਗ ਸਿਸਟਮ ਦੇ ਰੂਪ ਵਿੱਚ GNU ਲਿਨਕਸ ਅਤੇ ਲਿਬਰੇ ਆਫਿਸ ਸੂਟ ਵਰਜਨ 3.3.4 ਦੀ ਵਰਤੋ ਕਰ ਰਹੇ ਹਾਂ l
00:47 ਅਸੀ ਪਹਿਲਾਂ ਰਾਈਟਰ ਵਿੱਚ ਟੈਕਸਟ ਅਲਾਇਨ ਕਰਨ ਬਾਰੇ ਸਿਖਾਂਗੇ ।
00:50 ਤੁਸੀ ਰਾਈਟਰ ਵਿੱਚ ਆਪਣੀ ਪਸੰਦ ਦਾ ਇੱਕ ਨਵਾਂ ਡਾਕਿਉਮੈਂਟ ਖੋਲ੍ਹ ਸਕਦੇ ਹੋ ਅਤੇ ਇਹਨਾ ਵਿਸ਼ੇਸ਼ਤਾਵਾਂ ਨੂੰ ਲਾਗੂ ਕਰ ਸਕਦੇ ਹੋ ।
00:57 ਹਾਲਾਂਕਿ ਪਿਛਲੇ ਟਿਊਟੋਰਿਅਲ ਵਿੱਚ ਅਸੀ ਪਹਿਲਾਂ ਤੋਂ ਹੀ “resume.odt” ਨਾਮਕ ਫਾਇਲ ਬਣਾ ਚੁੱਕੇ ਹਾਂ । ਅਸੀ ਇਸ ਫਾਇਲ ਨੂੰ ਖੋਲ੍ਹਾਂਗੇ ।
01:08 ਅਸੀਂ ਪਹਿਲਾਂ ਹੀ “RESUME” ਸ਼ਬਦ ਟਾਈਪ ਕੀਤਾ ਹੈ ਅਤੇ ਇਸਨੂੰ ਪੇਜ ਦੇ ਸੈਂਟਰ ਵਿੱਚ ਅਲਾਇਨ ਕੀਤਾ ਹੈ ।
01:14 ਸੋ ਚੱਲੋ ਸ਼ਬਦ ਨੂੰ ਚੁਣਦੇ ਹਾਂ ਅਤੇ “Align Left” ਉੱਤੇ ਕਲਿਕ ਕਰਦੇ ਹਾਂ। ਤੁਸੀ ਵੇਖੋਗੇ ਕਿ “RESUME” ਸ਼ਬਦ ਲੇਫਟ-ਅਲਾਇੰਡ ਹੋ ਗਿਆ ਹੈ, ਅਰਥਾਤ ਇਹ ਡਾਕਿਉਮੈਂਟ ਪੇਜ ਦੀ ਖੱਬੀ ਮਾਰਜਿਨ ਵਾਲੇ ਪਾਸੇ ਹੋ ਗਿਆ ਹੈ ।
01:25 ਜੇਕਰ ਅਸੀ “Align Right” ਉੱਤੇ ਕਲਿਕ ਕਰਦੇ ਹਾਂ, ਤੁਸੀ ਵੇਖੋਗੇ ਕਿ “RESUME” ਸ਼ਬਦ ਹੁਣ ਪੇਜ ਦੇ ਸੱਜੇ ਪਾਸੇ ਅਲਾਇਨ ਹੋ ਗਿਆ ਹੈ ।
01:32 ਜੇਕਰ ਅਸੀ “Justify” ਉੱਤੇ ਕਲਿਕ ਕਰਦੇ ਹਾਂ, ਤੁਸੀ ਵੇਖੋਗੇ ਕਿ “RESUME” ਸ਼ਬਦ ਹੁਣ ਇਸ ਤਰ੍ਹਾਂ ਅਲਾਇੰਡ ਹੋ ਗਿਆ ਹੈ ਕਿ ਟੈਕਸਟ ਪੇਜ ਦੇ ਸੱਜੀ ਮਾਰਜਿਨ ਅਤੇ ਖੱਬੀ ਮਾਰਜਿਨ ਦੇ ਵਿਚਕਾਰ ਇਕਸਾਰ ਰੱਖਿਆ ਗਿਆ ਹੈ ।
01:44 ਇਹ ਵਿਸ਼ੇਸ਼ਤਾ ਜਿਆਦਾ ਸਪੱਸ਼ਟ ਹੁੰਦੀ ਹੈ ਜਦੋਂ ਤੁਹਾਡੇ ਕੋਲ ਟੈਕਸਟ ਦੀ ਲਕੀਰ ਜਾਂ ਪੈਰਾਗਰਾਫ ਹੁੰਦਾ ਹੈ ।
01:51 ਇਸਨੂੰ ਅੰਡੂ ਕਰਦੇ ਹਾਂ ।
01:54 ਬੁਲੇਟਸ ਅਤੇ ਨੰਬਰਿੰਗ ਉਦੋਂ ਵਰਤੇ ਜਾਂਦੇ ਹਨ ਜਦੋਂ ਆਜਾਦ ਪਵਾਇੰਟਸ ਲਿਖੇ ਜਾਂਦੇ ਹਨ ।
01:58 ਹਰ ਇੱਕ ਪਵਾਇੰਟ ਬੁਲੇਟ ਜਾਂ ਨੰਬਰ ਨਾਲ ਸ਼ੁਰੂ ਹੁੰਦਾ ਹੈ ।
02:02 ਇਸ ਤਰ੍ਹਾਂ ਡਾਕਿਉਮੈਂਟ ਵਿੱਚ ਲਿਖੇ ਗਏ ਵੱਖ- ਵੱਖ ਪਵਾਇੰਟਸ ਦੇ ਵਿੱਚ ਭੇਦ ਕੀਤਾ ਜਾ ਸਕਦਾ ਹੈ ।
02:07 ਇਸ ਉੱਤੇ ਮੈਨਿਊ ਬਾਰ ਵਿੱਚ ਪਹਿਲਾਂ “Format” ਆਪਸ਼ਨ ਉੱਤੇ ਕਲਿਕ ਕਰਕੇ ਅਤੇ ਫਿਰ “Bullets and Numbering” ਉੱਤੇ ਕਲਿਕ ਕਰਕੇ ਪਹੁੰਚਿਆ ਜਾਂਦਾ ਹੈ ।
02:15 ਡਾਇਲਾਗ ਬਾਕਸ ਜਿਸਨੂੰ ਤੁਸੀ “Bullets and Numbering” ਆਪਸ਼ਨ ਉੱਤੇ ਕਲਿਕ ਕਰਨ ਤੋਂ ਬਾਅਦ ਵੇਖਦੇ ਹੋ, ਉਹ ਤੁਹਾਨੂੰ ਵੱਖ-ਵੱਖ ਟੈਬਸ ਵਿੱਚ ਵੱਖ-ਵੱਖ ਸ਼ੈਲੀਆਂ (ਸਟਾਈਲਸ) ਪ੍ਰਦਾਨ ਕਰਦਾ ਹੈ ਜਿਨ੍ਹਾਂ ਨੂੰ ਤੁਸੀ ਆਪਣੇ ਡਾਕਿਉਮੈਂਟ ਵਿੱਚ ਲਾਗੂ ਕਰ ਸਕਦੇ ਹੋ ।
02:26 ਨੰਬਰਿੰਗ ਆਪਸ਼ਨ ਨੂੰ ਚੁਣਕੇ ਨੰਬਰਿੰਗ ਵੀ ਉਸੇ ਤਰ੍ਹਾਂ ਕੀਤੀ ਜਾਂਦੀ ਹੈ ਅਤੇ ਹਰ ਇੱਕ ਲਕੀਰ ਨਵੇਂ ਨੰਬਰ ਨਾਲ ਸ਼ੁਰੂ ਹੋਵੇਗੀ ।
02:34 ਸੋ ਚੱਲੋ “Numbering type” ਸਟਾਈਲ ਦੇ ਅਧੀਨ ਦੂਜੀ ਸਟਾਈਲ ਉੱਤੇ ਕਲਿਕ ਕਰਦੇ ਹਾਂ ।
02:40 ਹੁਣ “OK” ਬਟਨ ਉੱਤੇ ਕਲਿਕ ਕਰੋ ।
02:42 ਹੁਣ ਤੁਸੀ ਆਪਣੀ ਪਹਿਲੀ ਸਟੇਟਮੈਂਟ ਨੂੰ ਟਾਈਪ ਕਰਨ ਲਈ ਤਿਆਰ ਹੋ ।
02:46 ਚੱਲੋ ਟਾਈਪ ਕਰਦੇ ਹਾਂ -“NAME: RAMESH”
02:50 ਹੁਣ ਸਟੇਟਮੈਂਟ ਟਾਈਪ ਕਰਨ ਤੋਂ ਬਾਅਦ “Enter” ਬਟਨ ਦਬਾਓ, ਤੁਸੀ ਵੇਖੋਗੇ ਕਿ ਨਵਾਂ ਬੁਲੇਟ ਪਵਾਇੰਟ ਅਤੇ ਨਵਾਂ ਵਧੀਕ ਸੋਧ ਨੰਬਰ ਬਣ ਗਿਆ ਹੈ ।
03:05 ਇੱਥੇ ਤੁਹਾਡੇ ਚੁਣੇ ਫਾਰਮੈਟ ਦੇ ਪ੍ਰਕਾਰ ਦੇ ਆਧਾਰ ਉੱਤੇ ਬੁਲੇਟਸ ਦੇ ਅੰਦਰ ਬੁਲੇਟਸ ਤੇ ਨਾਲ ਹੀ ਨੰਬਰਾਂ ਦੇ ਅੰਦਰ ਨੰਬਰ ਹੋ ਸਕਦੇ ਹਨ ।
03:13 ਸੋ ਅਸੀ, “FATHER’S NAME colon MAHESH” ਦੇ ਰੂਪ ਵਿੱਚ ਰਿਜਿਊਮ ਵਿੱਚ ਦੂਜੀ ਸਟੇਟਮੈਂਟ ਟਾਈਪ ਕਰਦੇ ਹਾਂ ।
03:20 ਦੁਬਾਰਾ “Enter” ਬਟਨ ਦਬਾਓ ਅਤੇ “MOTHER’S NAME colon SHWETA” ਟਾਈਪ ਕਰੋ ।
03:27 ਉਸੀ ਤਰ੍ਹਾਂ ਅਸੀ ਵੱਖ ਪਵਾਇੰਟਸ ਦੇ ਰੂਪ ਵਿੱਚ “FATHERS OCCUPATION colon GOVERNMENT SERVANT” ਅਤੇ “MOTHERS OCCUPATION colon HOUSEWIFE” ਟਾਈਪ ਕਰਾਂਗੇ ।
03:39 ਤੁਸੀ ਕ੍ਰਮ ਅਨੁਸਾਰ ਬੁਲੇਟਸ ਲਈ ਇੰਡੈਂਟ ਵਧਾਉਣ ਅਤੇ ਘਟਾਉਣ ਲਈ ਟੈਬ ਅਤੇ ਸ਼ਿਫਟ ਟੈਬ ਬਟਨਾਂ ਦੀ ਵਰਤੋ ਕਰ ਸਕਦੇ ਹੋ ।
03:47 “Bullets and Numbering” ਆਪਸ਼ਨ ਬੰਦ ਕਰਨ ਲਈ ਪਹਿਲਾਂ ਕਰਸਰ HOUSEWIFE ਸ਼ਬਦ ਦੇ ਅੱਗੇ ਰੱਖੋ ਅਤੇ ਪਹਿਲਾਂ ਐਂਟਰ ਬਟਨ ਉੱਤੇ ਕਲਿਕ ਕਰੋ ਅਤੇ ਫਿਰ “Bullets and Numbering” ਡਾਇਲਾਗ ਬਾਕਸ ਵਿੱਚ “ Numbering Off” ਆਪਸ਼ਨ ਉੱਤੇ ਕਲਿਕ ਕਰੋ ।
04:03 ਤੁਸੀ ਦੇਖਦੇ ਹੋ ਕਿ ਬੁਲੇਟ ਸਟਾਈਲ ਦੂੱਜੇ ਟੈਕਸਟ ਲਈ ਹੁਣ ਉਪਲੱਬਧ ਨਹੀਂ ਹੈ ਜਿਸਨੂੰ ਤੁਸੀ ਟਾਈਪ ਕਰੋਗੇ ।
04:10 ਧਿਆਨ ਦਿਓ ਕਿ ਅਸੀਂ ਆਪਣੇ ਡਾਕਿਉਮੈਂਟ ਵਿੱਚ “NAME” ਸ਼ਬਦ ਦੋ ਵਾਰ ਟਾਈਪ ਕੀਤਾ ਹੈ ।
04:14 ਫਿਰ ਦੁਬਾਰਾ ਉਸੇ ਟੈਕਸਟ ਨੂੰ ਟਾਈਪ ਕਰਨ ਦੀ ਬਜਾਏ ਅਸੀ ਰਾਈਟਰ ਵਿੱਚ “Copy” ਅਤੇ “Paste” ਆਪਸ਼ਨ ਦੀ ਵਰਤੋ ਕਰ ਸਕਦੇ ਹਾਂ ।
04:21 ਤਾਂ ਚੱਲੋ ਸਿਖਦੇ ਹਾਂ ਕਿ ਇਹ ਕਿਵੇਂ ਕਰਦੇ ਹਨ ।
04:24 ਹੁਣ ਅਸੀ “MOTHER’S NAME” ਟੈਕਸਟ ਵਿਚੋਂ “NAME” ਸ਼ਬਦ ਡਿਲੀਟ ਕਰ ਦਿੰਦੇ ਹਾਂ ਅਤੇ ਕਾਪੀ ਅਤੇ ਪੇਸਟ ਆਪਸ਼ਨ ਦੀ ਵਰਤੋ ਕਰਕੇ NAME ਸ਼ਬਦ ਦੁਬਾਰਾ ਲਿਖਦੇ ਹਾਂ ।
04:33 NAME” ਸ਼ਬਦ ਦੇ ਨਾਲ ਕਰਸਰ ਡਰੈਗ ਕਰਕੇ “FATHER’S NAME” ਟੈਕਸਟ ਵਿੱਚ ਪਹਿਲਾਂ “NAME” ਸ਼ਬਦ ਨੂੰ ਚੁਣੋ ।
04:40 ਹੁਣ ਮਾਊਸ ਉੱਤੇ ਰਾਇਟ ਕਲਿਕ ਕਰੋ ਅਤੇ “Copy” ਆਪਸ਼ਨ ਉੱਤੇ ਕਲਿਕ ਕਰੋ ।
04:45 “MOTHER’S” ਸ਼ਬਦ ਦੇ ਅੱਗੇ ਕਰਸਰ ਰੱਖੋ ।
04:48 ਫਿਰ ਦੁਬਾਰਾ ਮਾਊਸ ਉੱਤੇ ਰਾਇਟ ਕਲਿਕ ਕਰੋ ਅਤੇ ਪੇਸਟ ਆਪਸ਼ਨ ਉੱਤੇ ਕਲਿਕ ਕਰੋ ।
04:54 ਅਸੀ ਦੇਖਦੇ ਹਾਂ ਕਿ “NAME” ਸ਼ਬਦ ਆਪਣੇ ਆਪ ਹੀ ਪੇਸਟ ਹੋ ਗਿਆ ਹੈ ।
04:57 ਇੱਥੇ ਇਹਨਾ ਆਪਸ਼ੰਸ ਲਈ ਸ਼ਾਰਟਕਟ ਬਟਨ ਵੀ ਹਨ-ਕਾਪੀ ਕਰਨ ਲਈ CTRL + C ਅਤੇ ਪੇਸਟ ਕਰਨ ਲਈ CTRL + V.
05:08 ਇਹ ਵਿਸ਼ੇਸ਼ਤਾ ਬਹੁਤ ਲਾਭਦਾਇਕ ਹੁੰਦੀ ਹੈ ਜਦੋਂ ਡਾਕਿਉਮੈਂਟਸ ਵਿੱਚ ਜਿਆਦਾ ਮਾਤਰਾ ਵਿੱਚ ਸਮਾਨ ਟੈਕਸਟ ਲਿਖਣਾ ਹੋਵੇ, ਜਿੱਥੇ ਤੁਹਾਨੂੰ ਪੂਰਾ ਟੈਕਸਟ ਦੁਬਾਰਾ ਲਿਖਣ ਦੀ ਲੋੜ ਨਹੀਂ ਹੈ ।
05:19 ਤੁਸੀ ਡਾਕਿਉਮੈਂਟ ਵਿੱਚ ਟੈਕਸਟ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਰੱਖਣ ਲਈ ਕਟ ਅਤੇ ਪੇਸਟ ਆਪਸ਼ਨ ਦੀ ਵਰਤੋ ਵੀ ਕਰ ਸਕਦੇ ਹੋ ।
05:26 ਹੁਣ ਵੇਖਦੇ ਹਾਂ ਕਿ ਇਸਨੂੰ ਕਿਵੇਂ ਕਰਦੇ ਹਨ ।
05:29 ਚੱਲੋ ਪਹਿਲਾਂ “MOTHER’S” ਸ਼ਬਦ ਤੋਂ ਬਾਅਦ “NAME” ਸ਼ਬਦ ਮਿਟਾਉਂਦੇ ਹਾਂ ।
05:34 ਇਸ ਸ਼ਬਦ ਨੂੰ ਕਟ ਅਤੇ ਪੇਸਟ ਕਰਨ ਲਈ ਪਹਿਲਾਂ “FATHERS NAME” ਸਟੇਟਮੈਂਟ ਵਿੱਚੋਂ “NAME” ਸ਼ਬਦ ਨੂੰ ਚੁਣੋ ।
05:40 ਮਾਊਸ ਉੱਤੇ ਰਾਇਟ ਕਲਿਕ ਕਰੋ ਅਤੇ ਫਿਰ “Cut” ਆਪਸ਼ਨ ਉੱਤੇ ਕਲਿਕ ਕਰੋ । ਧਿਆਨ ਦਿਓ ਕਿ “FATHERS”ਸ਼ਬਦ ਦੇ ਅੱਗੇ ਹੁਣ ਇੱਥੇ “NAME” ਸ਼ਬਦ ਨਹੀਂ ਹੈ, ਜਿਸਦਾ ਮਤਲਬ ਹੈ ਕਿ ਇਹ ਕਟ ਜਾਂ ਡਿਲੀਟ ਹੋ ਗਿਆ ਹੈ ।
05:54 ਹੁਣ “MOTHER’S ” ਸ਼ਬਦ ਦੇ ਅੱਗੇ ਕਰਸਰ ਰੱਖੋ ਅਤੇ ਮਾਊਸ ਉੱਤੇ ਰਾਇਟ ਕਲਿਕ ਕਰੋ ।
05:59 “Paste” ਆਪਸ਼ਨ ਉੱਤੇ ਕਲਿਕ ਕਰੋ ।
06:02 ਤੁਸੀ ਵੇਖਦੇ ਹੋ ਕਿ ਹੁਣ ਸ਼ਬਦ ਇੱਥੇ “MOTHERS” ਸ਼ਬਦ ਦੇ ਅੱਗੇ ਪੇਸਟ ਹੋ ਗਿਆ ਹੈ ।
06:07 ਕਟ ਲਈ ਸ਼ਾਰਟਕਟ ਬਟਨ ਹੈ- CTRL + X.
06:11 ਹਾਲਾਂਕਿ, ਟੈਕਸਟ ਨੂੰ ਕਾਪੀ ਕਰਨ ਅਤੇ ਕਟ ਕਰਨ ਵਿੱਚ ਕੇਵਲ ਐਨਾ ਅੰਤਰ ਹੈ ਕਿ “Copy” ਆਪਸ਼ਨ ਇਸਦੇ ਸਥਾਨ ਉੱਤੇ ਮੂਲ ਸ਼ਬਦ ਰੱਖਦਾ ਹੈ ਜਿੱਥੋਂ ਇਹ ਕਾਪੀ ਕੀਤਾ ਗਿਆ ਹੈ ਜਦੋਂ ਕਿ “Cut” ਆਪਸ਼ਨ ਇਸਨੂੰ ਇਸਦੇ ਮੂਲ ਸਥਾਨ ਤੋਂ ਵਲੋਂ ਪੂਰਣ ਤੌਰ ਤੇ ਹਟਾ ਦਿੰਦਾ ਹੈ ।
06:27 ਚਲੋ “name” ਸ਼ਬਦ Father’s ਦੇ ਅੱਗੇ ਪੇਸਟ ਕਰਦੇ ਹਾਂ ਅਤੇ ਜਾਰੀ ਰੱਖਦੇ ਹਾਂ ।
06:31 ਚੱਲੋ “EDUCATION DETAILS” ਦੇ ਰੂਪ ਵਿਚ ਇੱਕ ਨਵਾਂ ਸਿਰਲੇਖ ਟਾਈਪ ਕਰਦੇ ਹਾਂ l
06:35 ਰਾਈਟਰ ਵਿੱਚ “Bullets and Numbering” ਦੇ ਬਾਰੇ ਵਿੱਚ ਸਿੱਖਣ ਤੋਂ ਬਾਅਦ ਅਸੀ ਹੁਣ ਸਿਖਾਂਗੇ ਕਿ ਕਿਸੇ ਵੀ ਟੈਕਸਟ ਦਾ “Font name” ਅਤੇ “Font size” ਕਿਵੇਂ ਬਦਲਦੇ ਹਨ ਜਾਂ ਲਾਗੂ ਕਰਦੇ ਹਨ ।
06:45 ਹੁਣ ਉੱਤੇ ਫਾਰਮੇਟ ਟੂਲਬਾਰ ਵਿੱਚ ਸਾਡੇ ਕੋਲ “Font Name” ਨਾਮਕ ਇੱਕ ਫੀਲਡ ਹੈ ।
06:52 ਫੌਂਟ ਨੇਮ ਆਮ ਤੌਰ ਉੱਤੇ ਡਿਫਾਲਟ ਰੂਪ ਵਿਚ “Liberation Serif” ਦੇ ਰੂਪ ਵਿੱਚ ਸੈੱਟ ਕੀਤਾ ਜਾਂਦਾ ਹੈ ।
06:57 ਫੌਂਟ ਨੇਮ ਦੀ ਵਰਤੋ ਤੁਹਾਡੀ ਇੱਛਾ ਦੇ ਅਨੁਸਾਰ ਟੈਕਸਟ ਵਿੱਚ ਫੌਂਟ ਦੇ ਪ੍ਰਕਾਰ ਨੂੰ ਬਦਲਨ ਅਤੇ ਚੁਣਨ ਲਈ ਕੀਤੀ ਜਾਂਦੀ ਹੈ ।
07:04 ਉਦਾਹਰਣ ਦੇ ਲਈ ਚਲੋ “Education Details” ਸਿਰਲੇਖ ਨੂੰ ਵੱਖਰਾ ਫੌਂਟ ਸਟਾਈਲ ਅਤੇ ਫੌਂਟ ਸਾਇਜ ਦਿੰਦੇ ਹਾਂ ।
07:11 ਤਾਂ ਪਹਿਲਾਂ ਟੈਕਸਟ “Education details” ਨੂੰ ਚੁਣੋ ਫਿਰ “Font Name” ਫੀਲਡ ਵਿੱਚ ਡਾਊਨ ਐਰੋ ਉੱਤੇ ਕਲਿਕ ਕਰੋ ।
07:19 ਤੁਸੀ ਡਰੋਪ ਡਾਉਨ ਮੈਨਿਊ ਵਿੱਚ ਫੌਂਟ ਨੇਮ ਆਪਸ਼ੰਸ ਦੇ ਅਨੇਕ ਪ੍ਰਕਾਰ ਵੇਖੋਗੇ ।
07:25 “Liberation Sans” ਲਈ ਖੋਜੋ ਅਤੇ ਇਸ ਉੱਤੇ ਕਲਿਕ ਕਰੋ ।
07:29 ਤੁਸੀ ਦੇਖਦੇ ਹੋ ਕਿ ਚੁਣਿਆ ਹੋਇਆ ਟੈਕਸਟ ਦਾ ਫੌਂਟ ਬਦਲ ਗਿਆ ਹੈ ।
07:34 “Font Name” ਫੀਲਡ ਤੋਂ ਇਲਾਵਾ ਸਾਡੇ ਕੋਲ “Font Size” ਫੀਲਡ ਹੈ ।
07:38 ਜਿਵੇਂ ਕਿ ਨਾਮ ਤੋਂ ਪਤਾ ਚੱਲਦਾ ਹੈ- “Font Size” ਦੀ ਵਰਤੋ ਜਾਂ ਤਾਂ ਚੁਣੇ ਹੋਏ ਟੈਕਸਟ ਦੇ ਸਾਇਜ ਨੂੰ ਘਟਾਉਣ ਜਾਂ ਵਧਾਉਣ ਲਈ ਜਾਂ ਨਵੇਂ ਟੈਕਸਟ ਦੇ ਫੌਂਟ ਦੇ ਆਕਾਰ ਸੈੱਟ ਕਰਨ ਲਈ ਕੀਤੀ ਜਾਂਦੀ ਹੈ ਕੀਤਾ ਜਾਂਦਾ ਹੈ ਜੋ ਤੁਸੀ ਟਾਈਪ ਕਰਣਾ ਚਾਹੁੰਦੇ ਹੋ ।
07:52 ਸੋ ਅਸੀ ਪਹਿਲਾਂ ਟੈਕਸਟ “EDUCATION DETAILS” ਚੁਣਦੇ ਹਾਂ ।
07:55 ਫੌਂਟ ਸਾਇਜ ਹੁਣ 12 ਵਿੱਖ ਰਿਹਾ ਹੈ ।
07:58 ਹੁਣ “Font Size” ਫੀਲਡ ਵਿੱਚ ਡਾਊਨ ਐਰੋ ਉੱਤੇ ਕਲਿਕ ਕਰੋ ਅਤੇ ਫਿਰ 11 ਉੱਤੇ ਕਲਿਕ ਕਰੋ ।
08:05 ਤੁਸੀ ਵੇਖਦੇ ਹੋ ਕਿ ਟੈਕਸਟ ਦਾ ਫੌਂਟ ਆਕਾਰ ਘੱਟ ਗਿਆ ਹੈ ।
08:09 ਉਸੀ ਤਰ੍ਹਾਂ ਫੌਂਟ ਆਕਾਰ ਵਧਾਇਆ ਜਾ ਸਕਦਾ ਹੈ ।
08:13 ਫੌਂਟ ਆਕਾਰ ਦੇ ਬਾਰੇ ਵਿੱਚ ਸਿੱਖਣ ਤੋਂ ਬਾਅਦ ਅਸੀ ਵੇਖਾਂਗੇ ਕਿ ਰਾਈਟਰ ਵਿੱਚ ਫੌਂਟ ਦਾ ਰੰਗ ਕਿਵੇਂ ਬਦਲਦੇ ਹਨ ।
08:21 “Font Color” ਦੀ ਵਰਤੋ ਟੈਕਸਟ ਦੇ ਦਾ ਕਲਰ ਚੁਣਨ ਲਈ ਕੀਤੀ ਜਾਂਦੀ ਹੈ ਜਿਸ ਵਿੱਚ ਤੁਹਾਡਾ ਡਾਕਿਉਮੈਂਟ ਜਾਂ ਕੁੱਝ ਲਾਈਨਾਂ ਟਾਈਪ ਕੀਤੀਆਂ ਜਾਂਦੀਆਂ ਹਨ ।
08:27 ਉਦਾਹਰਣ ਦੇ ਲਈ , ਚਲੋ “EDUCATION DETAILS” ਸਿਰਲੇਖ ਨੂੰ ਕਲਰ ਕਰਦੇ ਹਾਂ ।
08:32 ਤਾਂ ਫਿਰ ਦੁਬਾਰਾ ਟੈਕਸਟ “EDUCATION DETAILS” ਨੂੰ ਚੁਣੋ ।
08:36 ਹੁਣ ਟੂਲ ਬਾਰ ਵਿੱਚ “Font Color” ਆਪਸ਼ਨ ਵਿੱਚ ਡਾਉਨ ਐਰੋ ਉੱਤੇ ਕਲਿਕ ਕਰੋ ਅਤੇ ਫਿਰ ਟੈਕਸਟ ਵਿੱਚ “Light green” ਰੰਗ ਲਾਗੂ ਕਰਨ ਲਈ ਲਾਇਟ ਗਰੀਨ ਬਾਕਸ ਉੱਤੇ ਕਲਿਕ ਕਰੋ ।
08:48 ਸੋ ਤੁਸੀ ਵੇਖਦੇ ਹੋ ਕਿ ਸਿਰਲੇਖ ਹੁਣ ਹਰੇ ਰੰਗ ਵਿੱਚ ਬਦਲ ਗਿਆ ਹੈ ।
08:52 ਫੌਂਟ ਆਕਾਰ ਆਪਸ਼ਨ ਦੇ ਅੱਗੇ ਤੁਸੀ “Bold” “Italic” ਅਤੇ “Underline” ਨਾਮਕ ਤਿੰਨ ਆਪਸ਼ੰਸ ਵੇਖੋਗੇ।
09:00 ਜਿਵੇਂ ਕਿ ਨਾਮ ਵਲੋਂ ਹੀ ਪਤਾ ਚੱਲਦਾ ਹੈ, ਇਹ ਤੁਹਾਡੇ ਟੈਕਸਟ ਨੂੰ ਜਾਂ ਤਾਂ bold ਜਾਂ italic ਜਾਂ underlined ਕਰਨਗੇ।
09:07 ਤਾਂ ਪਹਿਲਾਂ “EDUCATION DETAILS” ਸਿਰਲੇਖ ਨੂੰ ਚੁਣੋ ।
09:11 ਹੁਣ ਟੈਕਸਟ ਨੂੰ ਬੋਲਡ ਕਰਨ ਲਈ Bold ਆਇਕਨ ਉੱਤੇ ਕਲਿਕ ਕਰੋ ।
09:15 ਤੁਸੀ ਵੇਖਦੇ ਹੋ ਕਿ ਚੁਣਿਆ ਹੋਇਆ ਟੈਕਸਟ ਬੋਲਡ ਹੋ ਜਾਂਦਾ ਹੈ ।
09:19 ਉਸੀ ਤਰ੍ਹਾਂ ਜੇਕਰ ਤੁਸੀ “Italic” ਆਇਕਨ ਉੱਤੇ ਕਲਿਕ ਕਰਦੇ ਹੋ ਤਾਂ ਇਹ ਟੈਕਸਟ ਨੂੰ italic ਵਿੱਚ ਬਦਲ ਦਿੰਦਾ ਹੈ ।
09:25 “Underline” ਉੱਤੇ ਕਲਿਕ ਕਰੋ ।
09:26 Underline ਆਇਕਨ ਉੱਤੇ ਕਲਿਕ ਕਰਨ ਉੱਤੇ ਤੁਹਾਡਾ ਟੈਕਸਟ ਅੰਡਰਲਾਇਨ ਹੋਵੇਗਾ ।
09:31 ਤੁਸੀ ਵੇਖਦੇ ਹੋ ਕਿ ਚੁਣਿਆ ਹੋਇਆ ਟੈਕਸਟ ਹੁਣ ਅੰਡਰਲਾਇਨ ਹੋ ਗਿਆ ਹੈ ।
09:35 ਸਿਰਲੇਖ ਨੂੰ “bold” ਅਤੇ “underlined” ਰੱਖਣ ਲਈ, ਇਸ ਉੱਤੇ ਦੁਬਾਰਾ ਕਲਿਕ ਕਰਕੇ “italic” ਆਪਸ਼ਨ ਨੂੰ ਅਨ ਚੁਣਿਆ ਕਰੋ ਅਤੇ ਬਾਕੀ ਦੋ ਆਪਸ਼ੰਸ ਨੂੰ ਚੁਣਿਆ ਰਹਿਣ ਦਿਓ ।
09:45 ਇਸਲਈ ਸਿਰਲੇਖ ਹੁਣ ਬੋਲਡ ਦੇ ਨਾਲ ਹੀ ਨਾਲ ਅੰਡਰਲਾਈਨ ਹੋ ਗਿਆ ਹੈ ।
09:50 ਹੁਣ ਅਸੀ ਲਿਬਰੇ ਆਫਿਸ ਰਾਈਟਰ ਉੱਤੇ ਸਪੋਕਨ ਟਿਊਟੋਰਿਅਲ ਦੇ ਅੰਤ ਵਿਚ ਪਹੁੰਚ ਗਏ ਹਾਂ ।
09:55 ਸੰਖੇਪ ਵਿੱਚ, ਅਸੀਂ ਹੇਠਾਂ ਦਿੱਤੇ ਗਿਆਂ ਬਾਰੇ ਸਿੱਖਿਆ ਹੈ:
09:57 ਰਾਈਟਰ ਵਿੱਚ ਟੈਕਸਟ ਅਲਾਇਨ ਕਰਨਾ ।
10:00 ਬੁਲੇਟਸ ਅਤੇ ਨੰਬਰਿੰਗ ।
10:02 ਰਾਈਟਰ ਵਿੱਚ ਕਟ, ਕਾਪੀ ਅਤੇ ਪੇਸਟ ਆਪਸ਼ੰਸ ।
10:05 Bold, Underline ਅਤੇ Italics ਆਪਸ਼ੰਸ ।
10:09 ਰਾਈਟਰ ਵਿੱਚ Font name (ਫੌਂਟ ਨੇਮ), Font size (ਫੌਂਟ ਸਾਇਜ), Font color (ਫੌਂਟ ਕਲਰ) ।
10:13 ਵਿਆਪਕ ਅਸਾਈਨਮੈਂਟ।
10:16 bullets ਅਤੇ numbering ਨੂੰ ਸਰਗਰਮ ਕਰੋ ।
10:18 ਸਟਾਈਲ ਚੁਣੋ ਅਤੇ ਕੁੱਝ ਪਵਾਇੰਟ ਲਿਖੋ।
10:22 ਕੁੱਝ ਟੈਕਸਟ ਚੁਣੋ ਅਤੇ ਇਸਦੇ ਫੌਂਟ ਨੇਮ “Free Sans”ਵਿੱਚ ਰੱਖੋ ਅਤੇ ਫੌਂਟ ਸਾਇਜ ਨੂੰ “16” ਵਿੱਚ ਬਦਲੋ।
10:29 ਟੈਕਸਟ ਨੂੰ “Italics” ਕਰੋ ।
10:32 ਫੌਂਟ ਕਲਰ ਨੂੰ ਲਾਲ-ਰੰਗ ਵਿੱਚ ਬਦਲੋ ।
10:35 ਹੇਠਾਂ ਦਿੱਤੇ ਲਿੰਕ ਉੱਤੇ ਉਪਲੱਬਧ ਵਿਡੀਓ ਨੂੰ ਵੇਖੋ ।
10:38 ਇਹ ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦਾ ਹੈ ।
10:41 ਜੇਕਰ ਤੁਹਾਡੇ ਕੋਲ ਚੰਗੀ ਬੈਂਡਵਿਡਥ ਨਹੀਂ ਹੈ ਤਾਂ ਤੁਸੀ ਇਸਨੂੰ ਡਾਊਨਲੋਡ ਕਰਕੇ ਵੀ ਵੇਖ ਸਕਦੇ ਹੋ ।
10:46 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ ਸਪੋਕੇਨ ਟਿਉਟੋਰਿਅਲਸ ਦੀ ਵਰਤੋ ਕਰਕੇ ਵਰਕਸ਼ਾਪਾਂ ਚਲਾਉਂਦੀ ਹੈ ।
10:52 ਆਨਲਾਇਨ ਟੈਸਟ ਪਾਸ ਕਰਨ ਵਾਲਿਆਂ ਨੂੰ ਪ੍ਰਮਾਣ-ਪੱਤਰ ਵੀ ਦਿੰਦੇ ਹਨ ।
10:55 ਜਿਆਦਾ ਜਾਣਕਾਰੀ ਲਈ ਕਿਰਪਾ ਕਰਕੇ contact@spoken-tutorial.org ਉੱਤੇ ਲਿਖੋ ।
11:02 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟਾਕ-ਟੂ-ਅ-ਟੀਚਰ ਪ੍ਰੋਜੈਕਟ ਦਾ ਹਿੱਸਾ ਹੈ ।
11:06 ਇਹ ਭਾਰਤ ਸਰਕਾਰ ਦੇ MHRD ਦੇ ਰਾਸ਼ਟਰੀ ਸਾਖਰਤਾ ਮਿਸ਼ਨ ਥਰੂ ICT ਰਾਹੀਂ ਸੁਪੋਰਟ ਕੀਤਾ ਗਿਆ ਹੈ ।
11:14 ਇਸ ਮਿਸ਼ਨ ਉੱਤੇ ਜਿਆਦਾ ਜਾਣਕਾਰੀ ਇਸ ਲਿੰਕ ਉੱਤੇ ਉਪਲੱਬਧ ਹੈ ।
11:18 spoken hyphen tutorial dot.org slash NMEICT hyphen Intro
11:25 ਇਹ ਸਕਰਿਪਟ ਹਰਪ੍ਰੀਤ ਸਿੰਘ ਦੁਆਰਾ ਅਨੁਵਾਦਿਤ ਹੈ। ਆਈ.ਆਈ.ਟੀ.ਬਾੰਬੇ ਵਲੋਂ ਮੈਂ ਹੁਣ ਵਿਦਾ ਲੈਂਦਾ ਹਾਂ l ਸਾਡੇ ਨਾਲ ਜੁੜਨ ਲਈ ਧੰਨਵਾਦ ।

Contributors and Content Editors

Harmeet