LibreOffice-Suite-Writer/C2/Viewing-and-printing-a-text-document/Punjabi

From Script | Spoken-Tutorial
Jump to: navigation, search
Time Narration
00:00 ਲਿਬਰੇ ਆਫਿਸ ਰਾਈਟਰ ਵਿੱਚ ਡਾਕਿਉਮੈਂਟਸ ਨੂੰ ਪ੍ਰਿੰਟ ਅਤੇ ਦੇਖਣ ਦੇ ਇਸ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ।
00:06 ਇਸ ਟਿਊਟੋਰਿਅਲ ਵਿੱਚ ਅਸੀ ਹੇਠਾਂ ਦਿੱਤੇ ਗਿਆਂ ਬਾਰੇ ਸਿਖਾਂਗੇ।
00:10 ਡਾਕਿਉਮੈਂਟਸ ਨੂੰ ਵੇਖਣਾ।
00:12 ਡਾਕਿਉਮੈਂਟਸ ਨੂੰ ਪ੍ਰਿੰਟ ਕਰਨਾ। ਇੱਥੇ ਅਸੀ ਆਪਣੇ ਆਪਰੇਟਿੰਗ ਸਿਸਟਮ ਦੇ ਰੂਪ ਵਿੱਚ ਉਬੰਟੁ ਲਿਨਕਸ 10.04 ਅਤੇ ਲਿਬਰੇ ਆਫਿਸ ਸੂਟ ਵਰਜਨ 3.3.4 ਦੀ ਵਰਤੋ ਕਰ ਰਹੇ ਹਾਂ
00:24 ਸੋ ਲਿਬਰੇ ਆਫਿਸ ਰਾਈਟਰ ਵਿੱਚ ਵੱਖ-ਵੱਖ view ਆਪਸ਼ੰਸ ਦੇ ਬਾਰੇ ਵਿੱਚ ਸਿਖਣ ਨਾਲ ਆਪਣੇ ਟਿਊਟੋਰਿਅਲ ਦੀ ਸ਼ੁਰੂਆਤ ਕਰਦੇ ਹਾਂ।
00:31 ਇੱਥੇ ਰਾਈਟਰ ਵਿੱਚ ਆਮ ਤੌਰ ਤੇ ਦੋ ਵਿਆਪਕ ਤੌਰ ਤੇ ਵਰਤੇ ਜਾਂਦੇ view ਆਪਸ਼ੰਸ ਹਨ ।
00:36 ਉਹ ਹਨ “Print Layout” ਅਤੇ “Web Layout”l
00:39 “Print Layout” ਆਪਸ਼ਨ ਦਿਖਾਉਂਦਾ ਹੈ ਕਿ ਡਾਕਿਉਮੈਂਟ ਪ੍ਰਿੰਟ ਹੋਣ ਉੱਤੇ ਕਿਵੇਂ ਨਜ਼ਰ ਆਵੇਗਾ ।
00:45 “Web Layout” ਆਪਸ਼ਨ ਡਾਕਿਉਮੈਂਟ ਨੂੰ ਉਸ ਤਰ੍ਹਾਂ ਦਿਖਾਉਂਦਾ ਹੈ ਜਿਵੇਂ ਉਹ ਵੈਬ ਬਰਾਉਜਰ ਨਜ਼ਰ ਆਉਂਦਾ ਹੈ।
00:50 ਇਹ ਲਾਭਦਾਇਕ ਹੈ ਜਦੋਂ ਤੁਸੀਂ HTML ਡਾਕਿਉਮੈਂਟਸ ਬਣਾਉਣਾ ਚਾਹੁੰਦੇ ਹੋ ਅਤੇ ਜਦੋਂ ਤੁਸੀਂ ਡਾਕਿਉਮੈਂਟ ਨੂੰ ਐਡਿਟ ਕਰਨ ਲਈ ਫੁਲ ਸਕਰੀਨ ਮੋਡ ਵਿੱਚ ਵੇਖਣਾ ਚਹੁੰਦੇ ਹੋ ।
01:00 “Print Layout” ਆਪਸ਼ਨ ਲਈ “View” ਆਪਸ਼ਨ ਉੱਤੇ ਕਲਿਕ ਕਰੋ ਅਤੇ ਫਿਰ “Print Layout” ਆਪਸ਼ਨ ਉੱਤੇ ਕਲਿਕ ਕਰੋ।
01:08 “Web Layout” ਆਪਸ਼ਨ ਲਈ ਮੈਨਿਊਬਾਰ ਵਿੱਚ “View” ਆਪਸ਼ਨ ਉੱਤੇ ਕਲਿਕ ਕਰੋ ਅਤੇ ਫਿਰ “Web Layout” ਆਪਸ਼ਨ ਉੱਤੇ ਕਲਿਕ ਕਰੋ।
01:19 ਇਹਨਾਂ ਦੋਨਾਂ ਆਪਸ਼ੰਸ ਤੋਂ ਇਲਾਵਾ ਤੁਸੀ ਡਾਕਿਉਮੈਂਟ ਨੂੰ ਫੁਲ ਸਕਰੀਨ ਮੋਡ ਵਿੱਚ ਵੀ ਵੇਖ ਸਕਦੇ ਹੋ।
01:26 ਮੈਨਿਊਬਾਰ ਵਿੱਚ “View” ਆਪਸ਼ਨ ਕਲਿਕ ਕਰੋ ਅਤੇ ਫਿਰ “Full Screen” ਆਪਸ਼ਨ ਉੱਤੇ ਕਲਿਕ ਕਰੋ।
01:32 ਡੋਕਿਉਮੈਂਟਸ ਨੂੰ ਐਡਿਟ ਕਰਨ ਅਤੇ ਪ੍ਰੋਜੇਕਟਰ ਉੱਤੇ ਵਿਖਾਉਣ ਲਈ ਫੁਲ ਸਕਰੀਨ ਮੋਡ ਲਾਭਦਾਇਕ ਹੁੰਦਾ ਹੈ।
01:39 ਫੁਲ ਸਕਰੀਨ ਵਿਚੋਂ ਬਾਹਰ ਆਉਣ ਲਈ ਕੀਬੋਰਡ ਤੋਂ “Escape” ਬਟਨ ਦਬਾਓ।
01:44 ਅਸੀ ਵੇਖਦੇ ਹਾਂ ਕਿ ਡਾਕਿਉਮੈਂਟ ਫੁਲ ਸਕਰੀਨ ਮੋਡ ਵਿਚੋਂ ਬਾਹਰ ਆਇਆ ਹੈ ।
01:49 ਹੁਣ View ਮੈਨਿਊ ਵਿੱਚ “Print Layout” ਆਪਸ਼ਨ ਉੱਤੇ ਕਲਿਕ ਕਰੋ।
01:53 ਅੱਗੇ ਵਧਣ ਤੋਂ ਪਹਿਲਾਂ, ਚਲੋ Insert > > Manual Break ਕਲਿਕ ਕਰਕੇ ਅਤੇ Page break ਆਪਸ਼ਨ ਚੁਣ ਕੇ ਆਪਣੇ ਡਾਕਿਉਮੈਂਟ ਵਿੱਚ ਇੱਕ ਪੇਜ ਜੋੜਦੇ ਹਾਂ।
02:04 ਫਿਰ “OK” ਉੱਤੇ ਕਲਿਕ ਕਰੋ।
02:06 ਇਸਦੇ ਬਾਰੇ ਵਿੱਚ ਜ਼ਿਆਦਾ ਵਿਸਥਾਰ ਨਾਲ ਅਸੀਂ ਅਗਲੇ ਟਿਊਟੋਰਿਅਲ ਵਿੱਚ ਸਿਖਾਂਗੇ ।
02:11 “Zoom” ਇੱਕ ਹੋਰ ਆਪਸ਼ਨ ਹੈ ਡਾਕਿਉਮੈਂਟ ਨੂੰ ਦੇਖਣ ਲਈ।
02:17 ਮੈਨਿਊਬਾਰ ਵਿੱਚ “View”ਆਪਸ਼ਨ ਉੱਤੇ ਕਲਿਕ ਕਰੋ ਅਤੇ ਫਿਰ “Zoom” ਉੱਤੇ ਕਲਿਕ ਕਰੋ ।
02:22 “Zoom ਅਤੇ View Layout” ਡਾਇਲਾਗ ਬਾਕਸ ਸਾਡੇ ਸਾਹਮਣੇ ਖੁਲ੍ਹਦਾ ਹੈ ।
02:27 ਇਸ ਉੱਤੇ ਸਿਰਲੇਖ ਹੈ “Zoom factor”and “View layout” l
02:34 “Zoom factor” ਮੌਜੂਦਾ ਡਾਕਿਉਮੈਂਟ ਅਤੇ ਉਸੀ ਪ੍ਰਕਾਰ ਤੁਹਾਡੇ ਦੁਆਰਾ ਖੋਲ੍ਹੇ ਜਾਂਦੇ ਸਾਰੇ ਡਾਕਿਉਮੈਂਟਸ ਨੂੰ ਦਿਖਾਉਣ ਲਈ ਜੂਮ ਫੈਕਟਰ ਸੈੱਟ ਕਰਦਾ ਹੈ ।
02:43 ਇਸ ਵਿੱਚ ਕਈ ਲਾਭਦਾਇਕ ਆਪਸ਼ੰਸ ਹਨ ਜਿਨ੍ਹਾਂ ਦੀ ਚਰਚਾ ਇੱਕ-ਇੱਕ ਕਰਕੇ ਕਰਾਂਗੇ ।
02:48 “Optimal”ਆਪਸ਼ਨ ਉੱਤੇ ਕਲਿਕ ਕਰਕੇ ਤੁਹਾਨੂੰ ਡਾਕਿਉਮੈਂਟ ਦਾ ਜਿਆਦਾ ਅਨੁਕੂਲ ਦ੍ਰਿਸ਼ ਮਿਲਦਾ ਹੈ ।
02:55 “Fit width and height” ਵਿਊ ਡਾਕਿਉਮੈਂਟ ਨੂੰ ਪੇਜ ਦੀ ਸੰਪੂਰਣ ਲੰਬਾਈ ਅਤੇ ਚੋੜਾਈ ਵਿੱਚ ਫਿਟ ਕਰਦਾ ਹੈ । ਇਸ ਪ੍ਰਕਾਰ ਇਹ ਇੱਕ ਸਮੇਂ ਇਕੋ ਪੇਜ ਵਿਖਾਉਂਦਾ ਹੈ ।
03:05 ਇਹ ਡਾਕਿਉਮੈਂਟ ਦੇ ਵੱਖਰੇ ਪੇਜਾਂ ਨੂੰ ਦੇਖਣ ਅਤੇ ਐਡਿਟ ਕਰਨ ਲਈ ਜਿਆਦਾ ਸਰਲ ਬਣਾਉਂਦਾ ਹੈ ।
03:11 ਅਗਲਾ ਆਪਸ਼ਨ ਹੈ Fit to Width l ਇਹ ਪੇਜ ਨੂੰ ਇਸਦੀ ਚੋੜਾਈ ਵਿਚ ਫਿਟ ਕਰਦਾ ਹੈ ।
03:17 100 % ਵਿਊ ਪੇਜ ਨੂੰ ਆਪਣੇ ਅਸਲੀ ਸਾਇਜ ਵਿੱਚ ਦਿਖਾਉਂਦਾ ਹੈ ।
03:23 ਅੱਗੇ ਸਾਡੇ ਕੋਲ “Variable” ਨਾਮਕ ਜਿਆਦਾ ਮਹੱਤਵਪੂਰਣ viewing ਆਪਸ਼ਨ ਹੈ ।
03:28 variable ਫੀਲਡ ਵਿੱਚ ਤੁਸੀ ਜੂਮ ਫੈਕਟਰ ਐਂਟਰ ਕਰ ਸਕਦੇ ਹੋ ਜਿਸ ਵਿੱਚ ਤੁਸੀ ਡਾਕਿਉਮੈਂਟ ਦਿਖਾਉਣਾ ਚਾਹੁੰਦੇ ਹੋ ।
03:35 ਉਦਾਹਰਣ ਦੇ ਲਈ, ਅਸੀ ਵੇਰਿਏਬਲ ਫੀਲਡ ਵਿੱਚ “75 % ” ਵੇਲਿਊ ਐਂਟਰ ਕਰਦੇ ਹਾਂ ਅਤੇ ਫਿਰ “OK” ਬਟਨ ਉੱਤੇ ਕਲਿਕ ਕਰਦੇ ਹਾਂ ।
03:43 ਇਸੇ ਤਰ੍ਹਾਂ ਹੀ ਡਾਕਿਉਮੈਂਟਸ ਨੂੰ ਐਡਿਟ ਕਰਨ ਅਤੇ ਦੇਖਣ ਲਈ ਤੁਸੀ ਆਪਣੀ ਜ਼ਰੂਰਤ ਅਤੇ ਸਹੂਲਤ ਦੇ ਅਨੁਸਾਰ ਜੂਮ ਫੈਕਟਰ ਨੂੰ ਬਦਲ ਸਕਦੇ ਹੋ ।
03:51 ਡਾਇਲਾਗ ਬਾਕਸ ਵਿੱਚ ਹੋਰ ਫੀਚਰ “View layout” ਹੈ ।
03:56 “View layout” ਆਪਸ਼ਨ ਟੈਕਸਟ ਡਾਕਿਉਮੈਂਟਸ ਲਈ ਹੈ ।
03:59 ਇਸਦੀ ਵਰਤੋ ਡਾਕਿਉਮੈਂਟ ਵਿੱਚ ਵੱਖਰੀਆਂ ਵਿਊ ਲੇਆਊਟ ਸੈਟਿੰਗਾਂ ਦੇ ਪ੍ਰਭਾਵ ਨੂੰ ਦੇਖਣ ਲਈ ਜੂਮ ਫੈਕਟਰ ਨੂੰ ਘੱਟ ਕਰਨ ਲਈ ਕੀਤੀ ਜਾਂਦੀ ਹੈ ।
04:07 ਇਸ ਵਿੱਚ ਕ੍ਰਮ ਅਨੂਸਾਰ ਇੱਕ ਦੇ ਹੇਠਾਂ ਇੱਕ ਅਤੇ ਨਾਲ ਨਾਲ ਪੇਜਾਂ ਨੂੰ ਦਿਖਾਉਣ ਲਈ “Automatic” ਅਤੇ “Single page” ਵਰਗੇ ਆਪਸ਼ੰਸ ਹਨ ।
04:18 ਉਦਾਹਰਣ ਦੇ ਲਈ ਜੇਕਰ ਅਸੀ “Zoom factor” ਦੇ ਅੰਦਰ “Fit width and height” ਆਪਸ਼ਨ ਚੁਣਦੇ ਹਾਂ ਤਾਂ ਫਿਰ “View layout” ਆਪਸ਼ਨ ਦੇ ਅੰਦਰ “Single page” ਆਪਸ਼ਨ ਉੱਤੇ ਕਲਿਕ ਕਰੋ ਅਤੇ ਅਖੀਰ ਵਿੱਚ “OK” ਬਟਨ ਉੱਤੇ ਕਲਿਕ ਕਰੋ, ਅਸੀ ਵੇਖਾਂਗੇ ਕਿ ਪੇਜ ਇੱਕ ਦੇ ਹੇਠਾਂ ਇੱਕ ਦਿਖਾਏ ਗਏ ਹਨ ।
04:36 ਹੁਣ “Automatic”ਆਪਸ਼ਨ ਉੱਤੇ ਕਲਿਕ ਕਰੋ ਅਤੇ ਫਿਰ “OK” ਬਟਨ ਉੱਤੇ ਕਲਿਕ ਕਰੋ ।
04:42 ਤੁਸੀ ਵੇਖੋਗੇ ਕਿ ਪੇਜ ਨਾਲ ਨਾਲ ਦਿਖਾਏ ਹੋਏ ਹਨ ।
04:48 ਰਾਈਟਰ ਸਟੇਟਸ ਬਾਰ ਉੱਤੇ ਤਿੰਨ ਕੰਟਰੋਲਸ ਸਾਡੇ ਡਾਕਿਉਮੈਂਟ ਦੇ ਵਿਊ ਲੇਆਊਟ ਅਤੇ ਜੂਮ ਨੂੰ ਬਦਲਨ ਦੀ ਆਗਿਆ ਦਿੰਦੇ ਹਨ ।
04:56 ਖ੍ਬ੍ਬੇਤੋੰ ਸੱਜੇ ਵੱਲ ਵਿਊ ਲੇਆਊਟ ਆਇਕਨਸ ਇਸ ਪ੍ਰਕਾਰ ਹਨ- ਸਿੰਗਲ ਕਾਲਮ ਮੋਡ(Single column mode) , ਨਾਲ ਨਾਲ ਵਾਲੇ ਪੇਜਾਂ ਦੇ ਨਾਲ ਵਿਊ ਮੋਡ, ਅਤੇ ਇੱਕ ਖੁੱਲੀ ਕਿਤਾਬ ਦੇ ਰੂਪ ਵਿੱਚ ਦੋ ਪੇਜਾਂ ਦੇ ਨਾਲ ਬੁੱਕ ਮੋਡ ।
05:11 ਅਸੀ ਪੇਜ ਵਿੱਚ ਜੂਮ ਕਰਨ ਲਈ ਜੂਮ ਸਲਾਇਡਰ ਨੂੰ ਸੱਜੇ ਵੱਲ ਜਾਂ ਜਿਆਦਾ ਪੇਜੇਸ ਵਿਖਾਉਣ ਲਈ ਖੱਬੇ ਵੱਲ ਡਰੈਗ ਕਰ ਸਕਦੇ ਹਾਂ ।
05:20 ਲਿਬਰੇ ਆਫਿਸ ਰਾਈਟਰ ਵਿੱਚ “printing” ਦੇ ਬਾਰੇ ਵਿੱਚ ਸਿੱਖਣ ਤੋਂ ਪਹਿਲਾਂ , ਚਲੋ “Page preview” ਦੇ ਬਾਰੇ ਵਿੱਚ ਕੁੱਝ ਸਿਖਦੇ ਹਾਂ ।
05:28 “File” ਉੱਤੇ ਕਲਿਕ ਕਰੋ ਅਤੇ “Page Preview” ਉੱਤੇ ਕਲਿਕ ਕਰੋ ।
05:32 “Page Preview” ਬਾਰ ਦਿਸਦਾ ਹੈ ਜਦੋਂ ਤੁਸੀ ਪੇਜ ਪ੍ਰਿਵਿਊ ਮੋਡ ਵਿੱਚ ਮੌਜੂਦਾ ਡਾਕਿਉਮੈਂਟ ਵੇਖਦੇ ਹੋ ।
05:38 ਇਹ ਆਮ ਤੌਰ ਤੇ ਦਿਖਾਉਂਦਾ ਹੈ ਕਿ ਤੁਹਾਡਾ ਡਾਕਿਉਮੈਂਟ ਕਿਵੇਂ ਵਿਖੇਗਾ ਜਦੋਂ ਇਹ ਪ੍ਰਿੰਟ ਹੁੰਦਾ ਹੈ ।
05:44 ਤੁਸੀ ਆਪਣੀ resume.odt ਫਾਇਲ ਦਾ ਪ੍ਰਿਵਿਊ ਵੇਖ ਸਕਦੇ ਹੋ ।
05:50 ਇੱਥੇ ਪ੍ਰਿਵਿਊ ਪੇਜ ਦੇ ਟੂਲ ਬਾਰ ਵਿੱਚ ਵੱਖ-ਵੱਖ ਕੰਟਰੋਲ ਆਪਸ਼ੰਸ ਹਨ ।
05:55 ਇੱਥੇ “Zoom In”, “Zoom Out”, “Next page”, “Previous page” ਅਤੇ “Print” ਲਈ ਆਪਸ਼ੰਸ ਹਨ ।
06:03 ਲਿਬਰੇ ਆਫਿਸ ਰਾਈਟਰ ਦੇ ਨਾਲ ਹੀ ਪੇਜ ਪ੍ਰਿਵਿਊ ਵਿੱਚ ਡਾਕਿਉਮੈਂਟ ਕਿਵੇਂ ਵੇਖਦੇ ਹਨ, ਇਹ ਸਿੱਖਣ ਤੋਂ ਬਾਅਦ ਹੁਣ ਅਸੀ ਲਿਬਰੇ ਆਫਿਸ ਰਾਈਟਰ ਵਿੱਚ “Printer” ਦੇ ਕੰਮਾਂ ਦੇ ਬਾਰੇ ਵਿੱਚ ਸਿਖਾਂਗੇ ।
06:15 ਸਧਾਰਨ ਸ਼ਬਦਾਂ ਵਿੱਚ ਪ੍ਰਿੰਟਰ, ਡਾਕਿਉਮੈਂਟ ਨੂੰ ਪ੍ਰਿੰਟ ਕਰਨ ਲਈ ਵਰਤਿਆ ਜਾਂਦਾ ਇੱਕ ਆਊਟਪੁਟ ਡਿਵਾਇਸ ਹੈ ।
06:21 ਹੁਣ ਅਸੀ ਵੇਖਾਂਗੇ ਕਿ ਪ੍ਰਿੰਟ ਦੇ ਵੱਖ-ਵੱਖ ਆਪਸ਼ੰਸ ਤੱਕ ਕਿਵੇਂ ਪਹੁੰਚਦੇ ਹਨ ।
06:26 “Tools” ਉੱਤੇ ਕਲਿਕ ਕਰੋ, ਫਿਰ “Options” ਉੱਤੇ ਕਲਿਕ ਕਰੋ ।
06:32 “LibreOffice Writer“ ਦੇ ਨਾਲ ਵਾਲੇ ਐਰੋ ਉੱਤੇ ਕਲਿਕ ਕਰੋ ਅਤੇ ਅਖੀਰ ਵਿੱਚ “Print” ਉੱਤੇ ਕਲਿਕ ਕਰੋ ।
06:38 ਇੱਕ ਡਾਇਲਾਗ ਬਾਕਸ ਦਿਸਦਾ ਹੈ ਜੋ ਤੁਹਾਨੂੰ ਫ਼ਾਰਮ ਚੁਣਨ ਲਈ ਆਪਸ਼ੰਸ ਦਿੰਦਾ ਹੈ ।
06:43 ਸੋ ਡਿਫਾਲਟ ਸੇਟਿੰਗ ਰੱਖੋ ਅਤੇ ਫਿਰ “OK” ਬਟਨ ਉੱਤੇ ਕਲਿਕ ਕਰੋ ।
06:49 ਹੁਣ ਪੂਰੇ ਡਾਕਿਉਮੈਂਟ ਨੂੰ ਸਿੱਧੇ ਪ੍ਰਿੰਟ ਕਰਨ ਲਈ ਟੂਲਬਾਰ ਵਿੱਚ “Print File Directly” ਆਇਕਨ ਉੱਤੇ ਕਲਿਕ ਕਰੋ ।
06:56 ਇਸਨੂੰ ਕਵਿਕ ਪ੍ਰਿੰਟਿਗ ਕਹਿੰਦੇ ਹਨ ।
07:00 ਤੁਸੀ ਡਿਫਾਲਟ ਸੈਟਿੰਗਾਂ ਬਦਲਕੇ ਅਤੇ “Print” ਆਪਸ਼ਨ ਉੱਤੇ ਪਹੁੰਚਕੇ ਕਿਸੇ ਡਾਕਿਉਮੈਂਟ ਨੂੰ ਪ੍ਰਿੰਟ ਕਰਣ ਉੱਤੇ ਜਿਆਦਾ ਨਿਯੰਤਰਨ ਪਾ ਸਕਦੇ ਹੋ ।
07:07 ਮੈਨਿਊ ਬਾਰ ਵਿੱਚ “File” ਮੈਨਿਊ ਉੱਤੇ ਕਲਿਕ ਕਰੋ ਅਤੇ ਫਿਰ “Print”ਉੱਤੇ ਕਲਿਕ ਕਰੋ ।
07:13 ਸਕਰੀਨ ਉੱਤੇ “Print” ਡਾਇਲਾਗ ਬਾਕਸ ਵਿਖਾਈ ਦਿੰਦਾ ਹੈ ।
07:17 ਇੱਥੇ ਅਸੀ ਸਧਾਰਨ ਟੈਬ ਵਿੱਚ “Generic Printer” ਆਪਸ਼ਨ ਚੁਣਦੇ ਹਾਂ ।
07:22 “All pages” ਆਪਸ਼ਨ ਡਾਕਿਉਮੈਂਟ ਦੇ ਸਾਰੇ ਪੇਜਾਂ ਨੂੰ ਪ੍ਰਿੰਟ ਕਰਨ ਲਈ ਹੈ ।
07:28 ਜੇਕਰ ਤੁਸੀ ਪੇਜਾਂ ਦੀ ਰੇਂਜ ਨੂੰ ਪ੍ਰਿੰਟ ਕਰਨਾ ਚਾਹੁੰਦੇ ਹੋ, ਤੁਸੀ “Pages” ਆਪਸ਼ਨ ਨੂੰ ਚੁਣ ਸਕਦੇ ਹੋ ਅਤੇ ਫੀਲਡ ਵਿੱਚ ਰੇਂਜ ਐਂਟਰ ਕਰੋ। ਉਦਾਹਰਣ ਲਈ ਅਸੀ ਇੱਥੇ “1-3” ਟਾਈਪ ਕਰਾਂਗੇ। ਇਹ ਡਾਕਿਉਮੈਂਟ ਦੇ ਪਹਿਲੇ ਤਿੰਨ ਪੇਜਾਂ ਨੂੰ ਪ੍ਰਿੰਟ ਕਰੇਗਾ ।
07:44 ਜੇਕਰ ਤੁਸੀ ਡਾਕਿਉਮੈਂਟ ਦੀਆਂ ਕਈ ਕਾਪੀਆਂ ਪ੍ਰਿੰਟ ਕਰਨਾ ਚਾਹੁੰਦੇ ਹਨ, ਤਾਂ “Number of copies” ਫੀਲਡ ਵਿੱਚ ਵੈਲਿਊ ਐਂਟਰ ਕਰੋ । ਚਲੋ ਫੀਲਡ ਵਿੱਚ “2” ਵੈਲਿਊ ਐਂਟਰ ਕਰਦੇ ਹਾਂ ।
07:54 ਚਲੋ ਹੁਣ ਡਾਇਲਾਗ ਬਾਕਸ ਵਿੱਚ “Options” ਟੈਬ ਉੱਤੇ ਕਲਿਕ ਕਰਦੇ ਹਾਂ ।
08:00 ਸਕਰੀਨ ਉੱਤੇ ਆਪਸ਼ਨ ਦੀ ਸੂਚੀ ਵਿਖਾਈ ਦਿੰਦੀ ਹੈ ਜਿੱਥੋਂ ਤੁਸੀ ਡਾਕਿਉਮੈਂਟ ਨੂੰ ਚੁਣ ਜਾਂ ਪ੍ਰਿੰਟ ਕਰ ਸਕਦੇ ਹੋ ।
08:07 “ Print in reverse page order” ਨਾਮਕ ਇੱਕ ਚੈਕ ਬਾਕਸ ਵੇਖਦੇ ਹਾਂ ।
08:12 ਇਹ ਆਪਸ਼ਨ ਇਸਨੂੰ ਵੱਡੇ ਆਊਟਪੁੱਟ ਇਕੱਠੇ ਕਰਨ ਲਈ ਆਸਾਨ ਬਣਾਉਂਦਾ ਹੈ ।
08:16 ਸੋ ਇਸਦੇ ਅੱਗੇ ਚੈਕ ਬਾਕਸ ਉੱਤੇ ਕਲਿਕ ਕਰੋ ।
08:19 ਤੁਸੀ ਆਪਣੇ pdf ਡਾਕਿਉਮੈਂਟ ਦਾ ਵੀ ਪ੍ਰਿੰਟ ਲੈ ਸਕਦੇ ਹੋ ।
08:26 ਅਸੀ ਪਹਿਲਾਂ ਹੀ ਵੇਖ ਚੁੱਕੇ ਹਾਂ ਕਿ “dot odt” ਡਾਕਿਉਮੈਂਟ ਨੂੰ “dot pdf” ਫਾਇਲ ਵਿੱਚ ਕਿਵੇਂ ਬਦਲਦੇ ਹਨ ।
08:34 ਹਾਲਾਂਕਿ ਅਸੀ ਡੈਸਕਟਾਪ ਉੱਤੇ “pdf” ਫਾਇਲ ਪਹਿਲਾਂ ਹੀ ਸੇਵ ਕਰ ਚੁੱਕੇ ਹਾਂ, ਅਸੀ pdf ਫਾਇਲ ਉੱਤੇ ਡਬਲ – ਕਲਿਕ ਕਰਾਂਗੇ ।
08:41 ਹੁਣ “File” ਆਪਸ਼ਨ ਉੱਤੇ ਕਲਿਕ ਕਰੋ ਅਤੇ ਫਿਰ “Print” ਉੱਤੇ ਕਲਿਕ ਕਰੋ ।
08:47 ਚਲੋ ਡਿਫਾਲਟ ਸੈਟਿੰਗ ਉੱਤੇ ਕਲਿਕ ਕਰਦੇ ਹਾਂ ਅਤੇ ਫਿਰ “Print Preview” ਬਟਨ ਉੱਤੇ ਕਲਿਕ ਕਰਦੇ ਹਾਂ ।
08:52 ਤੁਸੀ ਵੇਖੋਗੇ ਕਿ ਫਾਇਲ ਦਾ ਪ੍ਰਿਵਿਊ ਸਕਰੀਨ ਉੱਤੇ ਹੈ ।
08:56 ਹੁਣ ਇਸਨੂੰ ਪ੍ਰਿੰਟ ਕਰਨ ਲਈ ਪ੍ਰਿਵਿਊ ਪੇਜ ਵਿੱਚ “Print this document” ਆਇਕਨ ਉੱਤੇ ਕਲਿਕ ਕਰੋ ।
09:04 ਹੁਣ ਅਸੀ ਲਿਬਰੇ ਆਫਿਸ ਰਾਈਟਰ ਉੱਤੇ ਸਪੋਕਨ ਟਿਊਟੋਰਿਅਲ ਦੇ ਅੰਤ ਵਿਚ ਆ ਗਏ ਹਾਂ ।
09:09 ਸੰਖੇਪ ਵਿੱਚ, ਅਸੀਂ ਹੇਠਾਂ ਦਿੱਤੇ ਗਿਆਂ ਬਾਰੇ ਸਿੱਖਿਆ ਹੈ:
09:11 ਡਾਕਿਉਮੈਂਟਸ ਵੇਖਣਾ ।
09:13 ਡਾਕਿਉਮੈਂਟ ਪ੍ਰਿੰਟ ਕਰਨਾ ।
09:16 ਵਿਆਪਕ ਅਸਾਈਨਮੈਂਟ।
09:18 ਰਾਈਟਰ ਵਿੱਚ “This is LibreOffice Writer” ਟੈਕਸਟ ਲਿਖੋ ।
09:23 ਡਾਕਿਉਮੈਂਟ ਨੂੰ ਪੂਰੀ ਸਕਰੀਨ ਉੱਤੇ ਦੇਖਣ ਲਈ “Full Screen” ਆਪਸ਼ਨ ਦੀ ਵਰਤੋ ਕਰੋ ।
09:29 ਡਾਕਿਉਮੈਂਟ ਦੇ “optimal” ਦੇ ਨਾਲ ਨਾਲ “Variable” ਵਿਊ ਲਈ ਜੂਮ ਆਪਸ਼ਨ ਦੀ ਵਰਤੋ ਕਰੋ, “variable” ਵੈਲਿਊ “50 % ” ਸੈੱਟ ਕਰੋ ਅਤੇ ਫਿਰ ਡਾਕਿਉਮੈਂਟ ਵੇਖੋ ।
09:41 ਡਾਕਿਉਮੈਂਟ ਦੇ “Page preview” ਉੱਤੇ ਜਾਓ ਅਤੇ ਪੇਜ ਉੱਤੇ ਬਾਰਡਰ ਦੇ ਨਾਲ ਡਾਕਿਉਮੈਂਟ ਦੀਆਂ ਦੋ ਕਾਪੀਅਨਾ ਪ੍ਰਿੰਟ ਕਰੋ ।
09:49 ਹੇਠਾਂ ਦਿੱਤੇ ਲਿੰਕ ਉੱਤੇ ਉਪਲੱਬਧ ਵਿਡੀਓ ਵੇਖੋ ।
09:52 ਇਹ ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦਾ ਹੈ।
09:56 ਜੇਕਰ ਤੁਹਾਡੇ ਕੋਲ ਚੰਗੀ ਬੈਂਡਵਿਡਥ ਨਹੀਂ ਹੈ ਤਾਂ ਤੁਸੀ ਇਸਨੂੰ ਡਾਊਨਲੋਡ ਕਰਕੇ ਵੀ ਵੇਖ ਸਕਦੇ ਹੋ ।
10:00 ਸਪੋਕਨ ਟਿਊਟੋਰਿਅਲ ਟੀਮ ਸਪੋਕਨ ਟਿਊਟੋਰਿਅਲਸ ਦੀ ਵਰਤੋ ਕਰਕੇ ਵਰਕਸ਼ਾਪਾਂ ਚਲਾਉਂਦੀ ਹੈ ।
10:06 ਆਨਲਾਇਨ ਟੈਸਟ ਪਾਸ ਕਰਨ ਵਾਲਿਆਂ ਨੂੰ ਸਰਟਿਫਿਕੇਟ ਵੀ ਦਿੰਦੇ ਹਨ ।
10:09 ਜਿਆਦਾ ਜਾਣਕਾਰੀ ਲਈ contact @ spoken-tutorial.org ਉੱਤੇ ਸੰਪਰਕ ਕਰੋ ।
10:16 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟਾਕ-ਟੂ-ਅ-ਟੀਚਰ ਪ੍ਰੋਜੈਕਟ ਦਾ ਹਿੱਸਾ ਹੈ ।
10:20 ਇਹ ਭਾਰਤ ਸਰਕਾਰ ਦੇ MHRD ਦੇ ਰਾਸ਼ਟਰੀ ਸਾਖਰਤਾ ਮਿਸ਼ਨ ਥਰੂ ICT ਰਾਹੀਂ ਸੁਪੋਰਟ ਕੀਤਾ ਗਿਆ ਹੈ।
10:28 ਇਸ ਮਿਸ਼ਨ ਉੱਤੇ ਜਿਆਦਾ ਜਾਣਕਾਰੀ ਹੇਠਾਂ ਦਿੱਤੇ ਲਿੰਕ ਉੱਤੇ ਉਪਲੱਬਧ ਹੈ-
10:31 spoken hyphen tutorial dot org slash NMEICT hyphen Intro
10:39 ਇਹ ਸਕਰਿਪਟ ਹਰਪ੍ਰੇਤ ਸਿੰਘ ਦੁਆਰਾ ਅਨੁਵਾਦਿਤ ਹੈ। ਆਈ.ਆਈ.ਟੀ.ਬਾੰਬੇ ਵਲੋਂ ਮੈਂ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ। ਸਾਡੇ ਨਾਲ ਜੁੜਨ ਲਈ ਧੰਨਵਾਦ ।

Contributors and Content Editors

Harmeet, PoojaMoolya