LibreOffice-Suite-Draw/C4/Set-Draw-preferences/Punjabi

From Script | Spoken-Tutorial
Jump to: navigation, search

ਇਹਨਾ ਪ੍ਰਾਪਰਟੀਜ਼ ਨੂੰ ਵਿਖਾਉਣ ਦੇ ਲਈ, ਪਿਛਲੇ ਟਿਊਟੋਰਿਅਲ ਵਿੱਚ ਬਣਾਏ ਗਏ ਸਮਾਨ ਚਾਰਟ ਦੀ ਵਰਤੋਂ ਕਰਨਾ।

Time Narration
00:01 ਲਿਬਰੇ ਆਫਿਸ ਡਰਾਅ ਵਿੱਚ Setting Preferences ਉੱਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ।
00:06 ਇਸ ਟਿਊਟੋਰਿਅਲ ਵਿੱਚ ਤੁਸੀ ਸਿਖੋਗੇ ਕਿ ਹੇਠਾਂ ਦਿੱਤੇ ਗਏ ਪ੍ਰੈਫ਼ਰੈਂਸੇਸ ਨੂੰ ਕਿਵੇਂ ਸੈੱਟ ਕਰਦੇ ਹਨ:
*  Properties
*  Versions ਬਣਾਉਣਾ 
*  color / grayscale / black-and-white ਵਿੱਚ ਵੇਖਣਾ 
00:18 ਇੱਥੇ ਅਸੀ ਆਪਣੇ ਆਪਰੇਟਿੰਗ ਸਿਸਟਮ ਦੇ ਰੂਪ ਵਿੱਚ ਉਬੰਟੁ ਲਿਨਕਸ ਵਰਜਨ 10.04 ਅਤੇ ਲਿਬਰੇ ਆਫਿਸ ਸੂਟ ਵਰਜਨ 3.3.4 ਦੀ ਵਰਤੋ ਕਰ ਰਹੇ ਹਾਂ।
00:29 ਫਾਈਲ 3D ObjectsChart ਨੂੰ ਖੋਲ੍ਹੋ ਜੋ ਅਸੀਂ ਪਹਿਲਾਂ ਸੇਵ ਕੀਤੀ ਸੀ ਅਤੇ ਪੇਜ 1 ਉੱਤੇ ਜਾਓ।
00:40 ਮੰਨ ਲੋ ਬਾਅਦ ਦੇ ਰੈਫਰੈਂਸ ਲਈ ਅਸੀ ਇਸ ਫਾਈਲ ਉੱਤੇ ਵੇਰਵੇ ਜੋੜਨਾ ਚਾਹੁੰਦੇ ਹਾਂ।
00:45 ਅਜਿਹਾ ਕਰਨ ਦੇ ਲਈ, ਮੇਨ ਮੈਨਿਊ ਵਿਚੋਂ File ਚੁਣੋ ਅਤੇ Properties ਉੱਤੇ ਕਲਿਕ ਕਰੋ।
00:50 ਤੁਸੀ Properties ਡਾਇਲਾਗ ਬਾਕਸ ਵੇਖੋਗੇ।
00:56 General ਟੈਬ ਉੱਤੇ ਕਲਿਕ ਕਰੋ। ਉਸ ਫਾਈਲ ਨਾਲਾ ਸੰਬੰਧਿਤ ਸਾਰੀ ਜਾਣਕਾਰੀ ਇੱਥੇ ਸੂਚੀਬੱਧ ਹੈ।
01:02 ਕਿਰਪਾ ਕਰਕੇ ਧਿਆਨ ਦਿਓ: ਅਸੀ ਇੱਥੇ ਕੇਵਲ ਫਾਈਲ ਦਾ ਵੇਰਵਾ ਵੇਖ ਸਕਦੇ ਹਾਂ। ਤੁਸੀ ਕੋਈ ਵੀ ਬਦਲਾਵ ਨਹੀਂ ਕਰ ਸਕਦੇ।
01:09 ਅੱਗੇ, Description ਟੈਬ ਉੱਤੇ ਕਲਿਕ ਕਰੋ।
01:13 ਇੱਥੇ ਅਸੀ ਆਪਣੀ ਲੋੜ ਦੇ ਅਨੁਸਾਰ Title, Subject, Keywords ਅਤੇ Comments ਇਨਸਰਟ ਕਰ ਸਕਦੇ ਹਾਂ ।
01:20 ਇਹ ਜਾਣਕਾਰੀ ਬਾਅਦ ਵਿੱਚ ਰੈਫਰੈਂਸ ਦੀ ਤਰ੍ਹਾਂ ਇਸਤੇਮਾਲ ਕੀਤੀ ਜਾ ਸਕਦੀ ਹੈ।
01:25 Title ਖੇਤਰ ਵਿੱਚ, 3D Objects Chart ਟਾਈਪ ਕਰੋ।
01:30 Subject ਖੇਤਰ ਵਿੱਚ, ਅਸੀ 3D Objects Comparisons ਟਾਈਪ ਕਰਾਂਗੇ।
01:37 Keywords ਵਿੱਚ, ਅਸੀ 3D and 3D Effects ਟਾਈਪ ਕਰਾਂਗੇ।
01:42 ਅਖੀਰ ਵਿੱਚ, Comments ਖੇਤਰ ਵਿੱਚ, ਟਾਈਪ ਕਰੋ Learning about File Properties
01:48 ਡਰਾਅ ਫਾਈਲ ਨਾਲ ਸੰਬੰਧਿਤ ਜਾਣਕਾਰੀ ਟਾਈਪ ਕਰਨਾ ਇੱਕ ਵਧੀਆ ਅਭਿਆਸ ਹੈ।
01:54 Description ਟੈਬ ਵਿੱਚ ਮੌਜੂਦ ਵਿਸ਼ੇਸ਼ਤਾਵਾਂ ਤੋਂ ਇਲਾਵਾ ਤੁਸੀ ਆਪਣੀ ਵਿਸ਼ੇਸ਼ਤਾਵਾਂ ਸੈੱਟ ਕਰ ਸਕਦੇ ਹੋ
02:00 ਉਦਾਹਰਣ ਦੇ ਲਈ, ਤੁਸੀ ਉਹ ਤਾਰੀਖ ਪਤਾ ਕਰ ਸਕਦੇ ਹੋ ਜਿਸ ਵਿੱਚ ਉਹ ਡਾਕਿਊਮੈਂਟ ਬਣਾਇਆ ਗਿਆ ਸੀ ।
02:05 ਡਾਕਿਊਮੈਂਟ ਦਾ ਐਡਿਟਰ
02:07 ਉਪਭੋਗਤਾ ਜਿਸਦੇ ਲਈ ਉਹ ਡਾਕਿਊਮੈਂਟ ਬਣਾਇਆ ਗਿਆ ਸੀ, ਆਦਿ।
02:11 ਡਰਾਅ ਕੋਲ ਵਿਸ਼ੇਸ਼ਤਾਵਾਂ ਹਨ ਜੋ ਇਸ ਜਾਣਕਾਰੀ ਨੂੰ ਕਸਟਮਾਇਜ ਕਰਨ ਵਿੱਚ ਤੁਹਾਡੀ ਮਦਦ ਕਰਦੀਆਂ ਹਨ।
02:17 Properties ਡਾਇਲਾਗ ਬਾਕਸ ਵਿੱਚ, Custom Properties ਉੱਤੇ ਕਲਿਕ ਕਰੋ।
02:23 ਇੱਥੇ ਤੁਸੀ ਤਿੰਨ ਖੇਤਰ ਵੇਖੋਗੇ: Name, Type ਅਤੇ Value
02:30 ਹੇਠਾਂ ਸੱਜੇ ਪਾਸੇ Add ਬਟਨ ਉੱਤੇ ਕਲਿਕ ਕਰੋ।
02:33 ਹੁਣ ਹਰ ਇੱਕ ਖੇਤਰ ਵਿੱਚ ਤੁਸੀ ਡਰੌਪ-ਡਾਊਨ ਬਾਕਸਸ ਵੇਖੋਗੇ।
02:40 ਹੁਣ Name ਡਰੌਪ-ਡਾਊਨ ਉੱਤੇ ਕਲਿਕ ਕਰੋ ਅਤੇ Date Completed ਵਿਕਲਪ ਚੁਣੋ ।
02:46 Type ਡਰੌਪ-ਡਾਊਨ ਵਿੱਚ, ਅਸੀ Date Time ਚੁਣਾਗੇ।
02:51 Value ਖੇਤਰ ਹੁਣ ਡੇਟ ਅਤੇ ਟਾਇਮ ਦਿਖਾਵੇਗਾ।
02:55 ਹੁਣ ਡੇਟ ਨੂੰ ਨਹੀਂ ਬਦਲਦੇ ਹਾਂ।
02:57 Time ਖੇਤਰ ਵਿੱਚ, 10:30:33 ਇਨਸਰਟ ਕਰੋ।
03:05 ਹੁਣ ਤੁਹਾਨੂੰ ਉਹ ਡੇਟ ਪਤਾ ਹੈ ਜਿਸ ਉੱਤੇ ਡਾਕਿਊਮੈਂਟ ਬਣਾਇਆ ਗਿਆ ਸੀ।
03:09 ਹੁਣ ਇੱਕ ਹੋਰ ਖੇਤਰ ਜੋੜਦੇ ਹਾਂ। Add ਉੱਤੇ ਕਲਿਕ ਕਰੋ।
03:14 ਤੁਸੀ ਡਰੌਪ ਡਾਊਨ ਬਾਕਸਸ ਦੀ ਦੂਜੀ ਸੂਚੀ ਵੇਖੋਗੇ।
03:21 Name ਡਰੌਪ-ਡਾਊਨ ਵਿੱਚ, Checked by ਚੁਣੋ।
03:25 Type ਖੇਤਰ ਦੇ ਲਈ, Text ਚੁਣੋ।
03:29 Value ਵਿੱਚ, ਟੈਕਸਟ ABC ਟਾਈਪ ਕਰੋ।
03:33 OK ਉੱਤੇ ਕਲਿਕ ਕਰੋ। ਇਸ ਤਰ੍ਹਾਂ ਤੁਸੀ ਡਰਾਅ ਫਾਈਲ ਵਿੱਚ ਆਪਣੀਆਂ ਵਿਸ਼ੇਸ਼ਤਾਈਆਂ ਜੋੜਦੇ ਹੋ।
03:39 ਹੁਣ, ਸਿਖਦੇ ਹਾਂ ਕਿ ਇੱਕ ਵਿਸ਼ੇਸ਼ਤਾ ਜੋ ਅਸੀਂ ਬਣਾਈ ਉਸਨੂੰ ਕਿਵੇਂ ਮਿਟਾਉਂਦੇ ਹਨ।
03:44 Main menu ਉੱਤੇ ਜਾਓ, File ਉੱਤੇ ਕਲਿਕ ਕਰੋ ਅਤੇ Properties ਚੁਣੋ ।
03:51 Properties ਡਾਇਲਾਗ ਬਾਕਸ ਵਿੱਚ, Custom Properties ਉੱਤੇ ਕਲਿਕ ਕਰੋ।
03:55 ਪਹਿਲੀ ਵਿਸ਼ੇਸ਼ਤਾ Checked by ਨੂੰ ਮਿਟਾਓ।
04:01 ਸੱਜੇ ਪਾਸੇ ਵੱਲ Remove Property ਬਟਨ ਉੱਤੇ ਕਲਿਕ ਕਰੋ। ਵਿਸ਼ੇਸ਼ਤਾ ਹੁਣ ਮਿਟ ਗਈ ਹੈ।
04:07 OK ਉੱਤੇ ਕਲਿਕ ਕਰੋ।
04:11 ਤੁਸੀ ਡਰਾਅ ਫਾਈਲ ਦੇ ਵੱਖ-ਵੱਖ ਵਰਜੰਸ ਵੀ ਸੇਵ ਕਰ ਸਕਦੇ ਹੋ। ਇਸ ਵਿਸ਼ੇਸ਼ਤਾ ਨੂੰ Versions ਕਹਿੰਦੇ ਹਨ।
04:17 ਉਦਾਹਰਣ ਦੇ ਲਈ, ਤੁਸੀ ਪਹਿਲੇ ਦਿਨ ਆਬਜੈਕਟਸ ਨੂੰ ਜੋੜ ਸਕਦੇ ਹੋ ਅਤੇ ਇਸਨੂੰ ਸੇਵ ਕਰ ਸਕਦੇ ਹੋ।
04:22 ਅਗਲੇ ਦਿਨ ਤੁਸੀ ਡਰਾਇੰਗ ਵਿੱਚ ਬਦਲਾਵ ਕਰ ਸਕਦੇ ਹੋ।
04:24 ਤੁਸੀ ਮੂਲ ਡਰਾਇੰਗ ਅਤੇ ਤਬਦੀਲ ਕੀਤੀ ਡਰਾਇੰਗ ਦੋਨਾਂ ਦੀ ਇੱਕ ਕਾਪੀ ਰੱਖਣਾ ਚਾਹ ਸਕਦੇ ਹੋ।
04:31 ਹੁਣ Versions ਵਿਕਲਪ ਦਾ ਪ੍ਰਯੋਗ ਕਰਕੇ ਫਾਈਲ ਨੂੰ ਸੇਵ ਕਰਦੇ ਹਾਂ।
04:33 Main menu ਵਿਚੋਂ File ਉੱਤੇ ਜਾਓ ਅਤੇ Versions ਉੱਤੇ ਕਲਿਕ ਕਰੋ।
04:39 ਤੁਸੀ Versions ਡਾਇਲਾਗ ਬਾਕਸ ਵੇਖੋਗੇ।
04:42 Save New Version ਬਟਨ ਉੱਤੇ ਕਲਿਕ ਕਰੋ।
04:47 ਤੁਸੀ Insert Version Comment ਡਾਇਲਾਗ ਬਾਕਸ ਵੇਖੋਗੇ।
04:51 ਹੁਣ ਟਿੱਪਣੀ Version One ਟਾਈਪ ਕਰੋ।
04:55 OK ਉੱਤੇ ਕਲਿਕ ਕਰੋ ਅਤੇ ਫਿਰ Close ਉੱਤੇ ਕਲਿਕ ਕਰੋ।
05:00 ਹੁਣ ਸਿਰਲੇਖ ਵਿੱਚ ਟੈਕਸਟ ਬਦਲਦੇ ਹਾਂ -Geometry in Two D Shapes and Three D Shapes ।
05:07 ਹੁਣ ਟੈਕਸਟ ਦਾ ਰੰਗ ਨੀਲਾ ਕਰਦੇ ਹਾਂ।
05:18 ਹੁਣ Versions ਵਿਕਲਪ ਦਾ ਪ੍ਰਯੋਗ ਕਰਕੇ ਫਾਈਲ ਨੂੰ ਸੇਵ ਕਰਦੇ ਹਾਂ।
05:22 ਮੇਨ ਮੈਨਿਊ ਵਿਚੋਂ File ਉੱਤੇ ਜਾਓ ਅਤੇ Versions ਉੱਤੇ ਕਲਿਕ ਕਰੋ।
05:26 Save New Version ਬਟਨ ਉੱਤੇ ਕਲਿਕ ਕਰੋ।
05:30 Insert Version Comment ਡਾਇਲਾਗ ਬਾਕਸ ਖੁਲ੍ਹਦਾ ਹੈ।
05:34 ਟਿੱਪਣੀ Version Two ਟਾਈਪ ਕਰੋ।
05:36 OK ਉੱਤੇ ਕਲਿਕ ਕਰੋ ।
05:40 ਇੱਥੇ ਦੋ ਵਰਜੰਸ ਸੂਚੀਬੱਧ ਹਨ - Version One ਅਤੇ Version Two
05:46 ਅਸੀ ਜਾਣਦੇ ਹਾਂ ਕਿ Version One ਕਾਲੇ ਰੰਗ ਦੇ ਸਿਰਲੇਖ ਫੌਂਟ ਵਾਲੀ ਫਾਈਲ ਹੈ।
05:51 ਅਤੇ Version Two ਨੀਲੇ ਰੰਗ ਦੇ ਸਿਰਲੇਖ ਫੌਂਟ ਵਾਲੀ ਫਾਈਲ ਹੈ।
05:54 ਹੁਣ Version One ਚੁਣੋ ਅਤੇ Open ਉੱਤੇ ਕਲਿਕ ਕਰੋ।
06:00 ਅਸੀ ਕਾਲੇ ਰੰਗ ਦੇ ਸਿਰਲੇਖ ਫੌਂਟ ਵਾਲੇ ਵਰਜਨ ਨੂੰ ਵੇਖ ਸਕਦੇ ਹਾਂ।
06:05 ਹਰ ਵਾਰ ਜਦੋਂ ਤੁਸੀ ਡਰਾਅ ਫਾਈਲ ਬੰਦ ਕਰਦੇ ਹੋ ਤਾਂ ਤੁਸੀ ਵਰਜੰਸ ਦੀ ਆਟੋਮੈਟਿਕ ਸੇਵਿੰਗ ਨੂੰ ਇਨੇਬਲ ਕਰ ਸਕਦੇ ਹੋ।
06:11 ਅਜਿਹਾ ਕਰਨ ਦੇ ਲਈ, File ਉੱਤੇ ਕਲਿਕ ਕਰੋ ਅਤੇ ਫਿਰ Versions ਉੱਤੇ ਕਲਿਕ ਕਰੋ।
06:15 ਹੁਣ ਇੱਕ ਚੈਕ-ਬਾਕਸ ਵਿਕਲਪ ਆਉਂਦਾ ਹੈ ਜੋ ਦੱਸਦਾ ਹੈ Always save a version on closing
06:23 ਇਸ ਬਾਕਸ ਉੱਤੇ ਟਿਕ ਕਰੋ ।
06:24 ਇਹ ਯਕੀਨੀ ਕਰੇਗਾ ਕਿ ਹਰ ਇੱਕ ਵਾਰ ਜਦੋਂ ਤੁਸੀ ਡਰਾਅ ਫਾਈਲ ਬੰਦ ਕਰਦੇ ਹੋ, ਤਾਂ ਇੱਕ ਨਵਾਂ ਵਰਜਨ ਸੇਵ ਹੋ ਜਾਂਦਾ ਹੈ। Close ਉੱਤੇ ਕਲਿਕ ਕਰੋ।
06:34 ਤੁਸੀ ਆਪਣੀ ਡਰਾਅ ਫਾਈਲ ਦੇ ਲਈ, ਦੇਖਣ ਦੀਆਂ ਪ੍ਰੈਫ਼ਰੈਂਸਸ ਵੀ ਸੈੱਟ ਕਰ ਸਕਦੇ ਹੋ।
06:38 ਤੁਸੀ ਆਪਣੀ ਡਰਾਇੰਗ ਨੂੰ ਕਲਰ, ਗਰੇ ਸਕੇਲ ਜਾਂ ਬਲੈਕ ਅਤੇ ਵਾਇਟ ਵਿੱਚ ਵੇਖ ਸਕਦੇ ਹੋ।
06:44 ਡਿਫਾਲਟ ਰੂਪ ਵਜੋਂ ਅਸੀ ਡਰਾਅ ਫਾਈਲ ਨੂੰ ਕਲਰ ਵਿੱਚ ਵੇਖਦੇ ਹਾਂ।
06:48 ਹੁਣ ਵਿਊ ਨੂੰ Gray Scale ਵਿੱਚ ਬਦਲਦੇ ਹਾਂ।
06:53 View ਉੱਤੇ ਕਲਿਕ ਕਰੋ, Color / Grayscale ਉੱਤੇ ਕਲਿਕ ਕਰੋ ਅਤੇ Gray Scale ਚੁਣੋ।
06:59 ਤੁਸੀ ਵੇਖੋਗੇ ਕਿ ਆਬਜੈਕਟਸ ਹੁਣ ਗਰੇ ਵਿੱਚ ਦਿੱਸਦੇ ਹਨ।
07:03 ਹੁਣ ਵਿਊ ਨੂੰ ਬਲੈਕ ਅਤੇ ਵਾਇਟ ਵਿੱਚ ਬਦਲਦੇ ਹਾਂ।
07:08 Main Menu ਵਿਚੋਂ View ਚੁਣੋ, Color / Grayscale ਉੱਤੇ ਕਲਿਕ ਕਰੋ ਅਤੇ Black and White ਚੁਣੋ।
07:17 ਤੁਸੀ ਵੇਖੋਗੇ ਕਿ ਆਬਜੈਕਟਸ ਹੁਣ ਬਲੈਕ ਅਤੇ ਵਾਇਟ ਵਿੱਚ ਦਿੱਸਦੇ ਹਨ।
07:25 ਤੁਸੀ ਵਿਊ ਨੂੰ ਦੁਬਾਰਾ ਕਲਰ ਕਰ ਸਕਦੇ ਹੋ।
07:29 ਅਜਿਹਾ ਕਰਨ ਦੇ ਲਈ, View ਉੱਤੇ ਕਲਿਕ ਕਰੋ, Color / Grayscale ਉੱਤੇ ਕਲਿਕ ਕਰੋ ਅਤੇ Color ਚੁਣੋ ।
07:36 ਡਰਾਇੰਗ ਦੁਬਾਰਾ ਕਲਰ ਵਿੱਚ ਦਿੱਸਦੀ ਹੈ।
07:43 ਅਸੀਂ ਇਸ ਟਿਊਟੋਰਿਅਲ ਦੇ ਅੰਤ ਵਿੱਚ ਆ ਗਏ ਹਾਂ।
07:45 ਇਸ ਟਿਊਟੋਰਿਅਲ ਵਿੱਚ ਅਸੀਂ ਡਰਾਅ ਵਿੱਚ ਹੇਠਾਂ ਦਿੱਤੀਆਂ ਪ੍ਰੈਫ਼ਰੈਂਸੇਸ ਨੂੰ ਸੈੱਟ ਕਰਨਾ ਸਿੱਖਿਆ:
*  ਡਰਾਅ ਫਾਈਲ ਦੀਆਂ ਵਿਸ਼ੇਸ਼ਤਾਵਾਂ  
*  ਡਰਾਅ ਫਾਈਲ ਵਰਜੰਸ ਬਣਾਉਣਾ
*  ਡਰਾਇੰਗ ਨੂੰ color / grayscale ਜਾਂ black-and-white ਵਿੱਚ ਵੇਖਣਾ 
07:59 ਹੇਠਾਂ ਦਿੱਤੇ ਲਿੰਕ ਉੱਤੇ ਉਪਲੱਬਧ ਵੀਡਿਓ ਵੇਖੋ।
08:02 ਇਹ ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦਾ ਹੈ।
08:06 ਜੇਕਰ ਤੁਹਾਡੇ ਕੋਲ ਚੰਗੀ ਬੈਂਡਵਿਡਥ ਨਹੀਂ ਹੈ ਤਾਂ ਤੁਸੀਂ ਇਸਨੂੰ ਡਾਊਨਲੋਡ ਕਰਕੇ ਵੇਖ ਸਕਦੇ ਹੋ।
08:11 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ
*  ਸਪੋਕਨ ਟਿਊਟੋਰਿਅਲਸ ਦੀ ਵਰਤੋ ਕਰਕੇ ਵਰਕਸ਼ਾਪਾਂ ਲਗਾਉਂਦੀ ਹੈ।  
*  ਔਨਲਾਈਨ ਟੈਸਟ ਪਾਸ ਕਰਨ ਵਾਲਿਆਂ ਨੂੰ ਪ੍ਰਮਾਣ ਪੱਤਰ ਦਿੰਦੇ ਹਨ।  
08:21 ਜਿਆਦਾ ਜਾਣਕਾਰੀ ਦੇ ਲਈ, ਕਿਰਪਾ ਕਰਕੇ contact at spoken hyphen tutorial dot org ਉੱਤੇ ਲਿਖੋ।
08:29 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟਾਕ ਟੂ ਅ ਟੀਚਰ ਪ੍ਰੋਜੈਕਟ ਦਾ ਹਿੱਸਾ ਹੈ।
08:33 ਇਹ ਭਾਰਤ ਸਰਕਾਰ ਦੇ MHRD ਦੇ ਰਾਸ਼ਟਰੀ ਸਾਖਰਤਾ ਮਿਸ਼ਨ ਥਰੂ ICT ਰਾਹੀਂ ਸੁਪੋਰਟ ਕੀਤਾ ਗਿਆ ਹੈ।
08:40 ਇਸ ਮਿਸ਼ਨ ਉੱਤੇ ਜਿਆਦਾ ਜਾਣਕਾਰੀ htpp://spoken-tutorialorg/NMEICT-Intro ਉੱਤੇ ਉਪਲੱਬਧ ਹੈ ।
08:54 ਆਈ.ਆਈ.ਟੀ ਬੌਂਬੇ ਵਲੋਂ ਮੈਂ ਹਰਪ੍ਰੀਤ ਸਿੰਘ ਤੁਹਾਡੇ ਤੋਂ ਵਿਦਾ ਲੈਂਦਾ ਹਾਂ। ਇਸ ਟਿਊਟੋਰਿਅਲ ਨੂੰ ਦੇਖਣ ਅਤੇ ਸਾਡੇ ਨਾਲ ਜੁੜਨ ਲਈ ਧੰਨਵਾਦ।

Contributors and Content Editors

Harmeet