LibreOffice-Suite-Draw/C3/Working-with-Objects/Punjabi
From Script | Spoken-Tutorial
| Time | Narration |
| 00:01 | ਲਿਬਰੇ ਆਫਿਸ ਡਰਾਅ ਵਿੱਚ Working with Objects ਉੱਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ । |
| 00:06 | ਇਸ ਟਿਊਟੋਰਿਅਲ ਵਿੱਚ ਅਸੀ ਸਿਖਾਂਗੇ ਕਿ: |
| 00:08 | * Grids ਅਤੇ Guide lines ਦਾ ਪ੍ਰਯੋਗ ਕਰਕੇ ਆਬਜੈਕਟਸ ਨੂੰ ਕਿਵੇਂ ਸਥਿਤ ਕਰਦੇ ਹਨ। |
| 00:12 | * snap functions ਦਾ ਕਿਵੇਂ ਪ੍ਰਯੋਗ ਕਰਦੇ ਹਨ। |
| 00:14 | * lines ਅਤੇ arrowheads ਨੂੰ ਕਿਵੇਂ ਕਸਟਮਾਈਜ਼ ਕਰਦੇ ਹਨ। |
| 00:18 | ਤੁਸੀ ਇਹ ਵੀ ਸਿਖੋਗੇ ਕਿ: ਆਬਜੈਕਟਸ ਨੂੰ ਡੁਪਲੀਕੇਟ ਯਾਨੀ ਨਕਲ ਕਿਵੇਂ ਬਣਾਉਂਦੇ ਹਨ। |
| 00:21 | * ਆਬਜੈਕਟਸ ਨੂੰ ਕਿਵੇਂ ਠੀਕ ਤਰ੍ਹਾਂ ਨਾਲ ਰੀ-ਸਾਇਜ ਕਰਦੇ ਹਨ |
| 00:24 | * ਆਬਜੈਕਟਸ ਨੂੰ ਕਿਵੇਂ ਵੰਡਦੇ ਹਨ |
| 00:25 | * ਆਬਜੈਕਟਸ ਨੂੰ ਕਿਵੇਂ ਜੋੜਦੇ ਹਨ, ਮਿਲਾਉਂਦੇ ਹਨ, ਘਟਾਉਂਦੇ ਹਨ ਅਤੇ ਇੰਟਰਸੈਕਟ ਕਰਦੇ ਹਨ। |
| 00:30 | ਆਪਣੇ ਆਪਰੇਟਿੰਗ ਸਿਸਟਮ ਦੀ ਤਰ੍ਹਾਂ ਅਸੀ ਉਬੰਟੁ ਲਿਨਕਸ ਵਰਜਨ 10.04 ਅਤੇ ਲਿਬਰੇ ਆਫਿਸ ਸੂਟ ਵਰਜਨ 3.3.4 ਦਾ ਪ੍ਰਯੋਗ ਕਰ ਰਹੇ ਹਾਂ। |
| 00:40 | Grids ਕੀ ਹੁੰਦੇ ਹਨ? |
| 00:42 | * ਗਰਿਡਸ ਆਬਜੈਕਟਸ ਨੂੰ ਠੀਕ ਤਰ੍ਹਾਂ ਨਾਲ ਡਰਾਅ ਪੇਜ ਉੱਤੇ ਸਥਿਤ ਕਰਨ ਵਿੱਚ ਮਦਦ ਕਰਦੇ ਹਨ। |
| 00:48 | ਹੁਣ RouteMap ਫਾਈਲ ਖੋਲ੍ਹਦੇ ਹਨ, ਜੋ ਡੈਸਕਟਾਪ ਉੱਤੇ ਸੇਵ ਕੀਤੀ ਸੀ। |
| 00:53 | ਪਿਛਲੇ ਟਿਊਟੋਰਿਅਲਸ ਵਿੱਚ, ਅਸੀਂ ਸੰਖੇਪ ਵਿੱਚ grids ਦੀ ਵਰਤੋਂ ਕੀਤੀ ਸੀ। |
| 00:57 | ਹੁਣ ਵਿਸਥਾਰ ਵਿੱਚ grids ਦੇ ਬਾਰੇ ਵਿੱਚ ਸਿਖਦੇ ਹਨ। |
| 01:01 | ਮੇਨ ਮੈਨਿਊ ਵਿਚੋਂ, View ਚੁਣੋ, ਅਤੇ Grid ਉੱਤੇ ਕਲਿਕ ਕਰੋ। |
| 01:05 | ਫਿਰ Display Grid ਉੱਤੇ ਕਲਿਕ ਕਰੋ। |
| 01:08 | Draw ਪੇਜ ਹੌਰੀਜੌਂਟਲ ਅਤੇ ਵਰਟੀਕਲ ਡਾਟਡ ਲਾਇੰਸ ਨਾਲ ਭਰਿਆ ਹੈ। ਇਹ ਗਰਿਡ ਬਣਾਉਂਦੇ ਹਨ। |
| 01:17 | ਇਹ ਗਰਿਡਸ ਕੇਵਲ ਦਿਖਾਉਣ ਦੇ ਉਦੇਸ਼ ਲਈ ਹਨ। ਇਹ ਪ੍ਰਿੰਟ ਨਹੀਂ ਕੀਤੇ ਜਾਣਗੇ। |
| 01:22 | ਅਸੀ ਗਰਿਡਸ ਦੇ ਸਾਇਜ ਨੂੰ ਕਸਟਮਾਇਜ ਕਰ ਸਕਦੇ ਹਾਂ, ਯਾਨੀ, ਜਰੂਰਤ ਦੇ ਅਨੁਸਾਰ ਉਨ੍ਹਾਂ ਨੂੰ ਛੋਟਾ ਜਾਂ ਵੱਡਾ ਕਰ ਸਕਦੇ ਹਾਂ। |
| 01:30 | ਮੇਨ ਮੈਨਿਊ ਵਿਚੋਂ, Tools ਚੁਣੋ ਅਤੇ Options ਉੱਤੇ ਕਲਿਕ ਕਰੋ । |
| 01:35 | ਤੁਸੀ Options dialog box ਵੇਖੋਗੇ। |
| 01:38 | LibreOffice Draw ਉੱਤੇ ਕਲਿਕ ਕਰੋ ਅਤੇ Grid ਚੁਣੋ। |
| 01:42 | Resolution ਵਿੱਚ ਹੇਠਾਂ ਦਿੱਤੀਆਂ ਵੈਲਿਊਜ ਇਨਸਰਟ ਕਰੋ: |
| 01:46 | Horizontal - 7 cm |
| 01:49 | Vertical – 5 cm |
| 01:53 | Subdivision ਗਰਿਡ ਵਿੱਚ ਸਪੇਸੇਸ ਦੀ ਗਿਣਤੀ ਨਿਸ਼ਚਿਤ ਕਰਦਾ ਹੈ। |
| 01:57 | ਹੁਣ Subdivision ਵੈਲਿਊਜ ਇਨਸਰਟ ਕਰਦੇ ਹਾਂ। |
| 02:00 | Horizontal – 3 |
| 02:02 | Vertical – 4 |
| 02:05 | ਹੁਣ Synchronize axes ਵਿਕਲਪ ਨੂੰ ਅਨਚੈਕ ਰਹਿਣ ਦਿਓ। |
| 02:09 | OK ਉੱਤੇ ਕਲਿਕ ਕਰੋ। |
| 02:11 | Draw ਪੇਜ ਨੂੰ ਵੇਖੋ। ਗਰਿਡ ਵਿੱਚ ਹਰ ਇੱਕ ਬਾਕਸ ਦੇ ਸਾਇਜ ਨੂੰ ਵੇਖੋ। |
| 02:17 | ਹੁਣ ਉਨ੍ਹਾਂ ਸਪੇਸੇਸ ਨੂੰ ਗਿਣਦੇ ਹਾਂ, ਜੋ ਅਸੀਂ ਸਬ-ਡਿਵੀਜ਼ਨ ਵਿੱਚ ਸੈਟ ਕੀਤੇ। |
| 02:22 | ਹੌਰੀਜੌਂਟਲ ਹਾਲਤ ਵਿੱਚ 1, 2, 3 ਸਪੇਸੇਸ ਹਨ ਅਤੇ ਵਰਟੀਕਲ ਹਾਲਤ ਵਿੱਚ 1, 2, 3, 4 ਸਪੇਸੇਸ ਹਨ। |
| 02:33 | ਹੁਣ Guides ਦੇ ਬਾਰੇ ਵਿੱਚ ਸਿਖਦੇ ਹਾਂ। |
| 02:36 | Guides ਕੀ ਹੁੰਦੇ ਹਨ? |
| 02:38 | Guides ਆਬਜੈਕਟਸ ਦੇ ਕਿਨਾਰਿਆਂ ਦੀਆਂ ਸਹਾਇਕ ਲਾਈਨਾਂ ਜਾਂ ਐਕਸਟੈਂਸ਼ਨ ਹੁੰਦੇ ਹਨ। |
| 02:43 | ਜੋ ਉਦੋਂ ਦਿੱਸਦੀਆਂ ਹਨ ਜਦੋਂ ਇਹ ਮੂਵ ਹੁੰਦਾ ਹੈ। |
| 02:47 | ਹੁਣ ਗਾਇਡਲਾਇੰਸ ਨੂੰ ਇਨੇਬਲ ਕਰਦੇ ਹਾਂ। |
| 02:50 | ਮੇਨ ਮੈਨਿਊ ਉੱਤੇ ਜਾਓ, View ਚੁਣੋ ਅਤੇ Guides ਵਿਕਲਪ ਚੁਣੋ। |
| 02:55 | ਹੁਣ, Display Guides ਵਿਕਲਪ ਉੱਤੇ ਕਲਿਕ ਕਰੋ। |
| 02:59 | ਮੇਨ ਮੈਨਿਊ ਵਿਚੋਂ, Tools ਉੱਤੇ ਅਤੇ Options ਉੱਤੇ ਕਲਿਕ ਕਰੋ। |
| 03:03 | Options dialog box ਦਿੱਸਦਾ ਹੈ। |
| 03:06 | ਖੱਬੇ ਪੈਨਲ ਵਿਚੋਂ, LibreOffice Draw ਦੇ ਅੱਗੇ ਛੋਟੇ ਕਾਲੇ ਤਿਕੋਨ ਉੱਤੇ ਕਲਿਕ ਕਰੋ। View ਉੱਤੇ ਕਲਿਕ ਕਰੋ। |
| 03:15 | ਸੱਜੇ ਪਾਸੇ ਪੈਨਲ ਵਿਚੋਂ, Guides when moving ਚੁਣੋ। ਇਸ ਤਰ੍ਹਾਂ ਨਾਲ ਜਦੋਂ ਆਬਜੈਕਟਸ ਮੂਵ ਹੁੰਦੇ ਹਨ ਤਾਂ ਤੁਸੀ ਗਾਇਡਸ ਵੇਖ ਸਕਦੇ ਹੋ। |
| 03:23 | OK ਉੱਤੇ ਕਲਿਕ ਕਰੋ। |
| 03:27 | ਹੁਣ, ਪਾਰਕ ਨੂੰ ਥੋੜ੍ਹਾ ਜਿਹਾ ਸੱਜੇ ਪਾਸੇ ਵੱਲ ਮੂਵ ਕਰਦੇ ਹਾਂ। |
| 03:29 | ਜਦੋਂ ਪਾਰਕ ਮੂਵ ਹੁੰਦਾ ਹੈ, ਤਾਂ ਆਬਜੈਕਟ ਦੇ ਕਿਨਾਰਿਆਂ ਦੀਆਂ ਐਕਸਟੈਂਸ਼ਨ ਲਾਈਨਾਂ ਦਿੱਸਦੀਆਂ ਹਨ। ਇਹ Guidelines ਹਨ। |
| 03:39 | Snap Lines ਕੀ ਹੁੰਦੀਆਂ ਹਨ? |
| 03:41 | Snap Lines, ਇੱਕ ਖੇਤਰ ਜੋ ਨਿਰਧਾਰਤ ਹੈ, ਉਸ ਵਿੱਚ ਦੋ ਜਾਂ ਜਿਆਦਾ ਆਬਜੈਕਟਸ ਨੂੰ ਸਥਿਤ ਕਰਨ ਵਿੱਚ ਸਾਡੀ ਮਦਦ ਕਰਦੀਆਂ ਹਨ। |
| 03:48 | Snap lines ਅਤੇ Snap points ਯੂਜਰ ਦੁਆਰਾ ਬਣਾਏ ਜਾਂਦੇ ਹਨ। |
| 03:53 | Snap lines ਵਰਟੀਕਲ ਰੂਪ ਵਜੋਂ ਅਤੇ ਹੌਰੀਜੌਂਟਲ ਰੂਪ ਵਜੋਂ ਰਣ ਹੁੰਦੀਆਂ ਹਨ ਅਤੇ ਡੈਸ਼ਡ ਲਾਇੰਸ ਦੀ ਤਰ੍ਹਾਂ ਦਿੱਸਦੀਆਂ ਹਨ। |
| 03:59 | ਤੁਹਾਨੂੰ snap lines ਬਣਾਉਣ ਤੋਂ ਪਹਿਲਾਂ Snap Lines option ਨੂੰ ਇਨੇਬਲ ਕਰ ਲੈਣਾ ਚਾਹੀਦਾ ਹੈ। |
| 04:05 | Draw ਪੇਜ ਉੱਤੇ ਜਾਓ। ਕੰਟੈਕਸਟ ਮੈਨਿਊ ਲਈ ਰਾਇਟ-ਕਲਿਕ ਕਰੋ ਅਤੇ Snap Lines ਚੁਣੋ। |
| 04:12 | ਹੁਣ ਸਾਰੇ ਤਿੰਨਾਂ ਵਿਕਲਪਾਂ ਉੱਤੇ ਕਲਿਕ ਕਰੋ: |
| 04:16 | Snap Lines Visible |
| 04:18 | Snap to Snap Lines |
| 04:20 | Snap Lines to Front |
| 04:22 | Snap lines ਜੋ ਅਸੀ ਬਣਾਉਂਦੇ ਹਾਂ, ਹੁਣ ਵਿਖਾਈ ਦੇਣਗੀਆਂ। |
| 04:26 | ਹੁਣ Snap Lines ਦਾ ਪ੍ਰਯੋਗ ਕਰਕੇ ਇੱਕ ਖੇਤਰ ਪਰਿਭਾਸ਼ਿਤ ਕਰਦੇ ਹਾਂ, ਜੋ ਨਕਸ਼ੇ ਦੇ ਆਬਜੈਕਟਸ ਨੂੰ ਆਪਣੇ ਅੰਦਰ ਸ਼ਾਮਲ ਕਰੇ (ਜਿਵੇਂ ਸਲਾਇਡ ਵਿੱਚ ਵਿਖਾਇਆ ਗਿਆ ਹੈ) |
| 04:34 | ਮਾਊਸ ਕਰਸਰ ਨੂੰ ਵਰਟੀਕਲ ਰੂਲਰ ਦੇ ਉੱਤੇ ਮੂਵ ਕਰੋ। |
| 04:38 | ਮਾਊਸ ਦੇ ਖੱਬੇ ਬਟਨ ਨੂੰ ਦਬਾਓ। |
| 04:41 | ਤੁਸੀ ਵੇਖੋਗੇ ਕਿ ਕਰਸਰ ਦੀ ਸ਼ੇਪ ਹੁਣ ਟੂ-ਸਾਇਡਡ ਐਰੋ ਦੀ ਤਰ੍ਹਾਂ ਹੋ ਗਈ ਹੈ। |
| 04:46 | ਮਾਊਸ ਨੂੰ Draw ਪੇਜ ਦੇ ਵੱਲ ਖਿੱਚੋ। |
| 04:50 | ਤੁਸੀ ਇੱਕ ਡਾਟਡ ਲਕੀਰ ਵੇਖੋਗੇ। |
| 04:53 | ਮਾਊਸ ਬਟਨ ਨੂੰ ਨਾ ਛੱਡੋ। |
| 04:55 | ਖੱਬਾ ਮਾਊਸ ਬਟਨ ਨੂੰ ਦਬਾਕੇ ਰੱਖਦੇ ਹੋਏ, ਡਾਟਡ ਲਕੀਰ ਨੂੰ ਪੇਜ ਤੱਕ ਖਿੱਚੋ। |
| 05:01 | ਹੁਣ, ਮਾਊਸ ਬਟਨ ਨੂੰ ਛੱਡੋ। |
| 05:04 | ਕੀ ਤੁਸੀ ਲਕੀਰ ਵੇਖ ਸਕਦੇ ਹੋ? |
| 05:06 | ਇਹ ਉਹ Snap Line ਹੈ। |
| 05:07 | ਸਭ ਤੋਂ ਹੇਠਾਂ ਦੀ ਲਿਮਿਟ ਬਣਾਉਣ ਦੇ ਲਈ, ਲਕੀਰ ਨੂੰ ਪੇਜ ਵਿੱਚ ਹੇਠਾਂ ਖਿੱਚੋ। |
| 05:13 | ਹੁਣ ਉਸ ਖੇਤਰ ਨੂੰ ਪਰਿਭਾਸ਼ਿਤ ਕਰਨ ਲਈ ਤਿੰਨ ਅਤੇ Snap Lines ਬਣਾਉਂਦੇ ਹਾਂ, ਜੋ ਨਕਸ਼ੇ ਨੂੰ ਆਪਣੇ ਅੰਦਰ ਰੱਖੇ। |
| 05:24 | ਅਸੀਂ ਹੌਰੀਜੌਂਟਲ ਅਤੇ ਵਰਟੀਕਲ ਸਨੈਪ ਲਾਇੰਸ ਬਣਾ ਲਈਆਂ ਹਨ। |
| 05:29 | ਹੁਣ ਤੁਸੀ ਇਸ ਸਨੈਪ ਲਾਇੰਸ ਦੇ ਨਾਲ ਆਬਜੈਕਟਸ ਨੂੰ ਸਥਿਤ ਕਰ ਸਕਦੇ ਹੋ। |
| 05:34 | ਤੁਸੀ ਜ਼ਰੂਰ ਹੀ, ਜਿੰਨੀ ਸਨੈਪ ਲਾਇੰਸ ਚਾਹੁੰਦੇ ਹਨ ਬਣਾ ਸਕਦੇ ਹੋ। |
| 05:40 | ਹੌਰੀਜੌਂਟਲ ਅਤੇ ਵਰਟੀਕਲ ਸਨੈਪ ਲਾਇੰਸ ਗਰਾਫ ਉੱਤੇ X ਅਤੇ Y ਐਕਸਿਸ ਦੀ ਤਰ੍ਹਾਂ ਕਾਰਜ ਕਰਦੀਆਂ ਹਨ। |
| 05:48 | ਇਸ ਦੋ ਐਕਸੀਸ ਵਿੱਚ ਤੁਸੀ ਆਬਜੈਕਟਸ ਨੂੰ ਠੀਕ ਤਰ੍ਹਾਂ ਸਥਿਤ ਕਰ ਸਕਦੇ ਹੋ। |
| 05:54 | ਤੁਸੀ ਆਬਜੈਕਟਸ ਨੂੰ ਠੀਕ ਤਰ੍ਹਾਂ ਸਥਿਤ ਕਰਨ ਲਈ ਸਨੈਪ ਫੰਕਸ਼ਨ ਦੇ ਨਾਲ ਗਰਿਡ ਲਾਇੰਸ ਦਾ ਪ੍ਰਯੋਗ ਕਰ ਸਕਦੇ ਹੋ। |
| 05:59 | ਤੁਸੀ Snap to Grid ਦਾ ਵੀ ਪ੍ਰਯੋਗ ਕਰ ਸਕਦੇ ਹੋ- *ਗਰਿਡ ਪੁਆਇੰਟਸ ਉੱਤੇ ਠੀਕ ਤਰ੍ਹਾਂ ਆਬਜੈਕਟ ਨੂੰ ਸਥਿਤ ਕਰਨ ਲਈ |
| 06:06 | Snap to Snap lines ਦਾ ਵੀ ਪ੍ਰਯੋਗ ਕਰ ਸਕਦੇ ਹੋ- ਸਨੈਪ ਲਕੀਰ ਉੱਤੇ ਆਬਜੈਕਟ ਨੂੰ ਠੀਕ ਤਰ੍ਹਾਂ ਸਥਿਤ ਕਰਨ ਦੇ ਲਈ। |
| 06:11 | Snap to Page margin ਦਾ ਵੀ ਪ੍ਰਯੋਗ ਕਰ ਸਕਦੇ ਹੋ - ਪੇਜ ਮਾਰਜਿਨ ਉੱਤੇ ਆਬਜੈਕਟ ਨੂੰ ਠੀਕ ਤਰ੍ਹਾਂ ਸਥਿਤ ਕਰਨ ਦੇ ਲਈ। |
| 06:18 | ਇਸ ਟਿਊਟੋਰਿਅਲ ਨੂੰ ਰੋਕੋ ਅਤੇ ਇਹ ਅਸਾਈਨਮੈਂਟ ਕਰੋ। |
| 06:21 | ਸਾਰੇ Grid ਵਿਕਲਪਾਂ ਦਾ ਅਨਵੇਸ਼ਣ ਕਰੋ। |
| 06:24 | ਜਾਂਚੋ ਕਿ ਕੀ ਹੁੰਦਾ ਹੈ ਜਦੋਂ ਤੁਸੀ snap to Grid, snap lines ਅਤੇ page margins ਕਰਦੇ ਹੋ। |
| 06:31 | ਹੁਣ School campus ਦੇ ਅੱਗੇ ਇਸ ਲੇਕ ਦੇ ਆਕਾਰ ਵਿੱਚ ਇੱਕ ਹੋਰ ਲੇਕ (lake) ਨੂੰ ਜੋੜਦੇ ਹਾਂ। |
| 06:38 | ਅਜਿਹਾ ਕਰਨ ਲਈ Duplicate ਵਿਕਲਪ ਦਾ ਪ੍ਰਯੋਗ ਕਰਦੇ ਹਾਂ। |
| 06:43 | ਹੁਣ ਲੇਕ ਚੁਣਦੇ ਹਾਂ। |
| 06:45 | Main menu ਉੱਤੇ ਜਾਓ, Edit ਚੁਣੋ ਅਤੇ Duplicate ਉੱਤੇ ਕਲਿਕ ਕਰੋ। |
| 06:51 | Duplicate ਡਾਇਲਾਗ ਬਾਕਸ ਦਿਸਦਾ ਹੈ। |
| 06:54 | Number of copies ਵਿੱਚ, ਵੈਲਿਊ 1 ਇਨਸਰਟ ਕਰੋ ਅਤੇ OK ਉੱਤੇ ਕਲਿਕ ਕਰੋ। |
| 06:59 | ਲੇਕ ਦੀ ਨਕਲ ਬਣ ਗਈ ਹੈ। |
| 07:03 | ਹੁਣ ਲੇਕ ਨੂੰ ਖਿੱਚਦੇ ਹਾਂ ਅਤੇ ਸਕੂਲ ਦੇ ਕੋਲ ਲਿਆਉਂਦੇ ਹਾਂ। |
| 07:06 | ਜਰੂਰਤ ਦੇ ਅਨੁਸਾਰ ਆਬਜੈਕਟਸ ਕਿਸੇ ਵੀ ਮੇਚ ਵਿੱਚ ਠੀਕ ਤਰ੍ਹਾਂ ਰੀ-ਸਾਇਜ ਕੀਤੇ ਜਾ ਸਕਦੇ ਹਨ। |
| 07:11 | ਹੁਣ ਠੀਕ ਮਾਪਾਂ ਦਾ ਪ੍ਰਯੋਗ ਕਰਦੇ ਹਾਂ ਅਤੇ ਇਸ ਸਲਾਇਡ ਵਿੱਚ ਦਿਖਾਏ ਗਏ ਦੀ ਤਰ੍ਹਾਂ ਘਰ ਦੀ ਸ਼ੇਪ ਨੂੰ ਬਦਲੋ। |
| 07:18 | ਹੁਣ ਇਸਨੂੰ ਸਮਾਨ ਉਚਾਈ ਅਤੇ ਚੌੜਾਈ ਦਿੰਦੇ ਹਨ ਅਤੇ ਇਸਦੇ ਖੂੰਜੀਆਂ ਨੂੰ ਤਿਰਛਾ ਕਰਦੇ ਹਾਂ ਅਤੇ ਇਸਨੂੰ ਘੁਮਾਉਂਦੇ ਹਾਂ। |
| 07:24 | ਪਹਿਲਾਂ, Home ਚੁਣੋ, context menu ਲਈ ਰਾਇਟ ਕਲਿਕ ਕਰੋ ਅਤੇ Position and Size ਚੁਣੋ। |
| 07:31 | Position and Size ਡਾਇਲਾਗ ਬਾਕਸ ਦਿੱਸਦਾ ਹੈ। |
| 07:35 | Position and Size ਟੈਬ ਉੱਤੇ ਕਲਿਕ ਕਰੋ। |
| 07:38 | size ਵਿੱਚ, Width ਅਤੇ Height ਦੋਨਾਂ ਖੇਤਰਾਂ ਵਿੱਚ ਵੈਲਿਊ 3 ਇਨਸਰਟ ਕਰੋ। |
| 07:43 | ਫਿਰ Rotation ਟੈਬ ਉੱਤੇ ਕਲਿਕ ਕਰੋ। |
| 07:46 | Angle ਖੇਤਰ ਵਿੱਚ, ਵੈਲਿਊ 10 ਇਨਸਰਟ ਕਰੋ। |
| 07:50 | ਅਖੀਰ ਵਿੱਚ, Slant Corner and Radius ਟੈਬ ਚੁਣੋ। |
| 07:55 | Slant Angle ਖੇਤਰ ਵਿੱਚ, 5 ਡਿਗਰੀ ਇਨਸਰਟ ਕਰੋ। |
| 07:59 | OK ਉੱਤੇ ਕਲਿਕ ਕਰੋ। |
| 08:01 | ਅਸੀਂ ਘਰ ਨੂੰ ਦੁਬਾਰਾ ਡਿਜਾਇਨ ਕਰ ਦਿੱਤਾ ਹੈ। |
| 08:05 | ਇਸ ਟਿਊਟੋਰਿਅਲ ਨੂੰ ਰੋਕੋ ਅਤੇ ਇਹ ਅਸਾਈਨਮੈਂਟ ਕਰੋ। |
| 08:08 | # Drawing tool bar ਦਾ ਪ੍ਰਯੋਗ ਕਰਕੇ ਵੱਖ-ਵੱਖ ਸ਼ੇਪਸ ਬਣਾਓ। |
| 08:11 | ਜਾਂਚੋ ਕਿ ਜੇਕਰ ਤੁਸੀ ਸਾਰੇ ਸ਼ੇਪਸ ਉੱਤੇ Corner radius ਲਾਗੂ ਕਰ ਸਕਦੇ ਹੋ। |
| 08:16 | ਹੁਣ ਕੁੱਝ ਆਬਜੈਕਟਸ ਦੇ ਸੱਜੇ ਪਾਸੇ ਕਿਨਾਰਿਆਂ ਨੂੰ ਸਮਾਨ ਅੰਤਰਾਲ ਦਿੰਦੇ ਹਨ। |
| 08:21 | ਅਸੀ ਇਸਨੂੰ ਪ੍ਰਾਪਤ ਕਰਨ ਲਈ Distribution ਵਿਕਲਪ ਦਾ ਪ੍ਰਯੋਗ ਕਰਾਂਗੇ। |
| 08:26 | Distribution ਵਿਕਲਪ ਦਾ ਪ੍ਰਯੋਗ ਕਰਨ ਲਈ ਸਾਨੂੰ ਘੱਟੋ ਘੱਟ ਤਿੰਨ ਆਬਜੈਕਟਸ ਚੁਣਨ ਲਈ ਜਰੂਰੀ ਹਨ। |
| 08:32 | ਪਹਿਲਾਂ, Residential Complex, Parking Lot ਅਤੇ Commercial Complex ਚੁਣੋ। |
| 08:39 | ਹੁਣ ਸਾਰੇ ਆਬਜੈਕਟਸ ਨੂੰ ਕਵਰ ਕਰਦੇ ਹੋਏ Select arrow ਨੂੰ ਖਿੱਚਕੇ ਉਨ੍ਹਾਂ ਦਾ ਸਮੂਹ ਬਣਾਓ। |
| 08:45 | ਹੁਣ, ਰਾਇਟ ਕਲਿਕ ਕਰੋ ਅਤੇ Distribution ਚੁਣੋ। |
| 08:50 | Horizontal ਵਿੱਚ, Right ਚੁਣੋ ਅਤੇ OK ਉੱਤੇ ਕਲਿਕ ਕਰੋ। |
| 08:56 | ਆਬਜੈਕਟਸ ਦੇ ਸੱਜੇ ਪਾਸੇ ਕੰਡੇ ਸਮਾਨ ਰੂਪ ਵਿੱਚ ਵੰਡੇ ਜਾਣਗੇ। |
| 09:01 | Distribution ਵਿਕਲਪ ਆਬਜੈਕਟਸ ਨੂੰ ਵਰਟੀਕਲ ਅਤੇ ਹੌਰੀਜੌਂਟਲ ਰੂਪ ਵਿੱਚ ਨਹੀਂ ਵੰਡਦਾ ਹੈ। |
| 09:07 | Horizontal Distribution ਵਿਕਲਪ ਹੇਠਾਂ ਦਿੱਤੇ ਗਿਆਂ ਨੂੰ ਵੰਡਦਾ ਹੈ |
| 09:10 | * ਸੱਜੇ ਪਾਸੇ ਅਤੇ ਖੱਬੇ ਕਿਨਾਰਿਆਂ ਨੂੰ |
| 09:12 | * ਹੌਰੀਜੌਂਟਲ ਕੇਂਦਰਾਂ ਨੂੰ ਅਤੇ |
| 09:14 | * ਆਬਜੈਕਟਸ ਦੇ ਅੰਤਰਾਲ ਨੂੰ। |
| 09:17 | Vertical ਵਿਕਲਪ ਹੇਠਾਂ ਦਿੱਤੇ ਗਿਆਂ ਨੂੰ ਵੰਡਦਾ ਹੈ: |
| 09:21 | ਊਪਰਲੇ ਅਤੇ ਹੇਠਲੇ ਕਿਨਾਰਿਆਂ ਨੂੰ, ਵਰਟੀਕਲ ਕੇਂਦਰਾਂ ਨੂੰ ਅਤੇ ਆਬਜੈਕਟਸ ਦੇ ਅੰਤਰਾਲ ਨੂੰ। |
| 09:26 | ਹੁਣ ਇਸ ਨਕਸ਼ੇ ਲਈ ਆਪਣੀ ਆਪਣੇ ਆਪ ਦੀ ਲਕੀਰ ਸਟਾਈਲ ਬਣਾਉਂਦੇ ਹਾਂ। |
| 09:32 | Main menu ਵਿਚੋਂ, Format ਚੁਣੋ ਅਤੇ Line ਉੱਤੇ ਕਲਿਕ ਕਰੋ। |
| 09:35 | Line ਡਾਇਲਾਗ ਬਾਕਸ ਦਿੱਸਦਾ ਹੈ। |
| 09:38 | Line Styles ਉੱਤੇ ਕਲਿਕ ਕਰੋ। |
| 09:41 | Line Styles ਵਿੱਚ, Three dashes and three dots ਵਿਕਲਪ ਚੁਣੋ। |
| 09:47 | Type ਖੇਤਰ ਨੂੰ ਇਸ ਤਰ੍ਹਾਂ ਹੀ ਛੱਡ ਦਿਓ। |
| 09:50 | Number ਵਿੱਚ, 10 ਅਤੇ 5 ਇਨਸਰਟ ਕਰੋ; Length ਵਿੱਚ 8 % |
| 09:57 | Add ਉੱਤੇ ਕਲਿਕ ਕਰੋ। My Line Style ਨਾਮ ਇਨਸਰਟ ਕਰੋ। OK ਉੱਤੇ ਕਲਿਕ ਕਰੋ। |
| 10:06 | ਦੁਬਾਰਾ OK ਉੱਤੇ ਕਲਿਕ ਕਰੋ। |
| 10:08 | ਹੁਣ ਇਸ ਐਰੋ ਨੂੰ ਚੁਣੋ, ਰਾਇਟ ਕਲਿਕ ਕਰੋ ਅਤੇ Line ਚੁਣੋ। Line ਡਾਇਲਾਗ ਬਾਕਸ ਦਿੱਸਦਾ ਹੈ। |
| 10:13 | Line ਟੈਬ ਉੱਤੇ ਕਲਿਕ ਕਰੋ। |
| 10:16 | Style ਡਰਾਪ-ਡਾਊਨ ਬਾਕਸ ਉੱਤੇ ਕਲਿਕ ਕਰੋ। |
| 10:19 | ਹੁਣ ਇਹ ਨਵਾਂ ਸਟਾਇਲ ਦਿਖਾਉਂਦਾ ਹੈ ਜੋ ਬਣਾਇਆ ਗਿਆ ਸੀ। |
| 10:22 | ਇਸਨੂੰ ਚੁਣੋ ਅਤੇ OK ਉੱਤੇ ਕਲਿਕ ਕਰੋ। |
| 10:26 | ਅਸੀਂ ਇੱਕ ਨਵੀਂ ਲਕੀਰ ਸਟਾਇਲ ਬਣਾ ਲਈ ਹੈ। |
| 10:29 | ਹੁਣ ਸਕੂਲ ਕੈਂਪਸ ਦੇ ਖੱਬੇ ਪਾਸੇ ਵੱਲ ਇੱਕ ਛੋਟਾ ਜਿਹਾ ਸਟੇਡੀਅਮ ਬਣਾਉਂਦੇ ਹਾਂ। |
| 10:34 | Drawing ਟੂਲਬਾਰ ਵਿਚੋਂ, Basic Shapes ਉੱਤੇ ਕਲਿਕ ਕਰੋ ਅਤੇ Circle ਚੁਣੋ। |
| 10:40 | ਹੁਣ ਇਸਨੂੰ Draw page ਵਿੱਚ ਇਨਸਰਟ ਕਰੋ। |
| 10:44 | ਚੱਕਰ ਦੀ ਆਉਟਲਾਇਨ ਦਾ ਸਟਾਈਲ My Line Style ਦੀ ਤਰ੍ਹਾਂ ਹੈ। |
| 10:49 | ਇਸਦੇ ਅੰਦਰ Stadium ਟਾਈਪ ਕਰੋ। |
| 10:53 | ਹੁਣ, ਆਬਜੈਕਟਸ ਨੂੰ ਇਕੱਠਾ ਕਰਨਾ, ਮਿਲਾਉਣਾ, ਘਟਾਉਣਾ ਅਤੇ ਇੰਟਰਸੈਕਟ ਕਰਨਾ ਸਿਖਦੇ ਹਾਂ। |
| 10:59 | ਆਬਜੈਕਟਸ ਦਾ ਸਮੂਹ ਬਣਾਉਣ ਅਤੇ ਜੋੜਨ ਵਿੱਚ ਕੀ ਅੰਤਰ ਹੁੰਦਾ ਹੈ? |
| 11:03 | ਜਦੋਂ ਆਬਜੈਕਟਸ ਦਾ ਸਮੂਹ ਬਣਾਇਆ ਜਾਂਦਾ ਹੈ ਤਾਂ ਕੇਵਲ ਕਈ ਸਾਰੇ ਆਬਜੈਕਟਸ ਇਕੱਠੇ ਰੱਖੇ ਜਾਂਦੇ ਹਨ। |
| 11:09 | ਜਦੋਂ ਆਬਜੈਕਟਸ ਜੋੜੇ ਜਾਂਦੇ ਹਨ ਤਾਂ ਨਵਾਂ ਆਬਜੈਕਟ ਬਣਦਾ ਹੈ। |
| 11:13 | ਅਸੀ ਇਸ ਵਿਕਲਪਾਂ ਨੂੰ ਵਿਖਾਉਣ ਲਈ ਤਿੰਨ ਆਬਜੈਕਟਸ ਦੀ ਵਰਤੋਂ ਕਰਾਂਗੇ। |
| 11:18 | ਪਹਿਲਾਂ, Draw ਫਾਈਲ ਉੱਤੇ ਇੱਕ ਨਵਾਂ ਪੇਜ ਜੋੜਦੇ ਹਾਂ। |
| 11:23 | ਹੁਣ Drawing ਟੂਲਬਾਰ ਵਿਚੋਂ ਇੱਕ ਚੱਕਰ ਬਣਾਉਂਦੇ ਹਾਂ, Basic Shapes ਉੱਤੇ ਕਲਿਕ ਕਰਦੇ ਹਾਂ ਅਤੇ Circle ਚੁਣਦੇ ਹਾਂ। |
| 11:32 | Draw ਪੇਜ ਵਿੱਚ ਮਾਊਸ ਨੂੰ ਮੂਵ ਕਰਦੇ ਹਾਂ ਅਤੇ ਇਸਨੂੰ ਹੇਠਾਂ ਖਿੱਚਦੇ ਹਾਂ। |
| 11:35 | ਹੁਣ ਇੱਕ ਦੂਜਾ ਆਬਜੈਕਟ Diamond ਬਣਾਉਂਦੇ ਹਾਂ। |
| 11:38 | Drawing ਟੂਲਬਾਰ ਵਿਚੋਂ, Basic Shapes ਉੱਤੇ ਕਲਿਕ ਕਰੋ ਅਤੇ Diamond ਚੁਣੋ। |
| 11:43 | ਕਰਸਰ ਨੂੰ Draw ਪੇਜ ਉੱਤੇ ਮੂਵ ਕਰੋ, ਇਸਨੂੰ ਹੇਠਾਂ ਖਿੱਚੋ ਅਤੇ ਮੈਨਿਊ ਬਾਰ ਵਿਚੋਂ Area Style/Filling ਡਰਾਪ ਡਾਊਨ ਬਟਨ ਚੁਣੋ ਅਤੇ Red 3 ਰੰਗ ਚੁਣੋ। |
| 11:55 | ਤੀਜਾ ਆਬਜੈਕਟ Rectangle ਬਣਾਓ ਅਤੇ ਆਬਜੈਕਟ ਨੂੰ Green 6 ਰੰਗ ਦਿਓ। |
| 12:02 | ਸ਼ਿਫਟ ਬਟਨ ਦਬਾ ਕੇ ਰੱਖੋ, ਤਿੰਨਾਂ ਆਬਜੈਕਟਸ ਨੂੰ ਚੁਣੋ ਅਤੇ ਹਰ ਇੱਕ ਆਬਜੈਕਟ ਉੱਤੇ ਕਲਿਕ ਕਰੋ। |
| 12:11 | Context menu ਲਈ ਰਾਇਟ ਕਲਿਕ ਕਰੋ ਅਤੇ Combine ਉੱਤੇ ਕਲਿਕ ਕਰੋ। |
| 12:14 | ਇੱਕ ਨਵਾਂ ਆਬਜੈਕਟ ਬਣ ਗਿਆ ਹੈ। |
| 12:18 | ਧਿਆਨ ਦਿਓ, ਕਿ ਨਵਾਂ ਆਬਜੈਕਟ ਉਸ ਆਬਜੈਕਟ ਦਾ ਰੰਗ ਲੈਂਦਾ ਹੈ ਜੋ ਆਖਰੀ ਹੈ ਅਤੇ ਪਿੱਛੇ ਹੈ। |
| 12:24 | ਹੁਣ ਇਕੱਠੇ CTRL+Z ਬਟਨਾਂ ਨੂੰ ਦਬਾਕੇ ਇਸ ਪ੍ਰਕਿਰਿਆ ਨੂੰ ਅੰਡੂ ਕਰਦੇ ਹਾਂ। |
| 12:29 | ਸ਼ੇਪ ਨੂੰ ਦੁਬਾਰਾ ਚੁਣੋ ਅਤੇ context menu ਲਈ ਰਾਇਟ ਕਲਿਕ ਕਰੋ । |
| 12:35 | Shapes ਚੁਣੋ ਅਤੇ Merge ਉੱਤੇ ਕਲਿਕ ਕਰੋ। |
| 12:38 | ਇੱਕ ਹੋਰ ਨਵੀਂ ਸ਼ੇਪ ਬਣ ਗਈ ਹੈ। |
| 12:41 | ਯਾਦ ਰੱਖੋ ਕਿ ਇਸ ਫੰਕਸ਼ੰਸ ਦੇ ਨਾਲ ਤੁਸੀ ਜਿਨ੍ਹਾਂ ਪਰੀਖਣ ਕਰੋਗੇ, ਓਨਾ ਜ਼ਿਆਦਾ ਹੀ ਤੁਸੀ ਸਿਖੋਗੇ। |
| 12:48 | ਅਸੀ ਇਸ ਟਿਊਟੋਰਿਅਲ ਦੇ ਅੰਤ ਵਿੱਚ ਆ ਗਏ ਹਾਂ। |
| 12:51 | ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ, ਆਬਜੈਕਟਸ ਨੂੰ ਠੀਕ ਤਰ੍ਹਾਂ ਅਲਾਈਨ ਕਰਨ ਲਈ Grids, Guides ਅਤੇ snap lines ਦੀ ਵਰਤੋਂ ਕਿਵੇਂ ਕਰਦੇ ਹਨ। |
| 12:59 | ਤੁਸੀਂ ਆਬਜੈਕਟਸ ਦਾ ਡੁਪਲੀਕੇਟ ਬਣਾਉਣਾ, ਰੀਸਾਇਜ ਕਰਨਾ ਅਤੇ ਵੰਡਣਾ ਵੀ ਸਿੱਖਿਆ। |
| 13:06 | ਅਸੀਂ ਨਵੇਂ ਲਾਈਨ ਸਟਾਈਲਸ ਵੀ ਬਣਾਏ ਅਤੇ ਸਿੱਖਿਆ ਕਿ ਹੇਠਾਂ ਦਿੱਤੇ ਗਿਆਂ ਦੀ ਵਰਤੋਂ ਕਰਕੇ ਨਵੇਂ ਆਬਜੈਕਟਸ ਕਿਵੇਂ ਬਣਾਉਂਦੇ ਹਨl |
| 13:12 | * ਜੋੜਨਾ(ਕੰਬਾਇਨ), * ਮਿਲਾਉਣਾ (ਮਰਜ ਕਰਨਾ), * ਘਟਾਉਣਾ(ਸਬਟਰੈਕਟ), *ਇੰਟਰਸੈਕਟ) ਕਰਨਾ। |
| 13:17 | ਹੇਠਾਂ ਦਿੱਤੇ ਲਿੰਕ ਉੱਤੇ ਉਪਲੱਬਧ ਵੀਡੀਓ ਵੇਖੋ। |
| 13:20 | ਇਹ ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦਾ ਹੈ। |
| 13:23 | ਜੇਕਰ ਤੁਹਾਡੇ ਕੋਲ ਚੰਗੀ ਬੈਂਡਵਿਡਥ ਨਹੀਂ ਹੈ ਤਾਂ ਤੁਸੀਂ ਇਸਨੂੰ ਡਾਊਨਲੋਡ ਕਰਕੇ ਵੇਖ ਸਕਦੇ ਹੋ। |
| 13:28 | ਸਪੋਕਨ ਟਿਊਟੋਰਿਅਲ ਪ੍ਰੋਜੇਟ ਟੀਮ ਸਪੋਕਨ ਟਿਊਟੋਰਿਅਲਸ ਦੀ ਵਰਤੋ ਕਰਕੇ ਵਰਕਸ਼ਾਪਾਂ ਲਗਾਉਂਦੀ ਹੈ। ਔਨਲਾਈਨ ਟੈਸਟ ਪਾਸ ਕਰਨ ਵਾਲਿਆਂ ਨੂੰ ਪ੍ਰਮਾਣ ਪੱਤਰ ਦਿੰਦੇ ਹਨ। |
| 13:37 | ਜਿਆਦਾ ਜਾਣਕਾਰੀ ਦੇ ਲਈ, ਕਿਰਪਾ ਕਰਕੇ spoken hyphen tutorial dot org ਉੱਤੇ ਲਿਖੋ। |
| 13:43 | ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟਾਕ ਟੂ ਅ ਟੀਚਰ ਪ੍ਰੋਜੈਕਟ ਦਾ ਹਿੱਸਾ ਹੈ। |
| 13:48 | ਇਹ ਭਾਰਤ ਸਰਕਾਰ ਦੇ MHRD ਦੇ ਰਾਸ਼ਟਰੀ ਸਾਖਰਤਾ ਮਿਸ਼ਨ ਥਰੂ ICT ਰਾਹੀਂ ਸੁਪੋਰਟ ਕੀਤਾ ਗਿਆ ਹੈ। |
| 13:55 | ਇਸ ਮਿਸ਼ਨ ਉੱਤੇ ਜਿਆਦਾ ਜਾਣਕਾਰੀ spoken hyphen tutorial dot org slash NMEICT hyphen Intro ਉੱਤੇ ਉਪਲੱਬਧ ਹੈ । |
| 14:06 | ਆਈ.ਆਈ.ਟੀ ਬੌਂਬੇ ਵੱਲੋਂ ਮੈਂ ਹਰਪ੍ਰੀਤ ਸਿੰਘ ਹੁਣ ਤੁਹਾਡੇ ਤੋਂ ਵਿਦਾ ਲੈਂਦੀ ਹਾਂ। ਸਾਡੇ ਨਾਲ ਜੁੜਨ ਲਈ ਧੰਨਵਾਦ। |