LibreOffice-Suite-Draw/C3/Polygons-and-Curves/Punjabi

From Script | Spoken-Tutorial
Jump to: navigation, search
Time Narration
00:01 LibreOffice Draw ਵਿੱਚ Creating Curves and Polygons ਉੱਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ।
00:07 ਇਸ ਟਿਊਟੋਰਿਅਲ ਵਿੱਚ ਤੁਸੀ ਸਿਖੋਗੇ ਕਿ ਡਰਾਅ ਵਿੱਚ ਬਹੁਭੁਜ ਅਤੇ ਕਰਵਸ ਦੇ ਨਾਲ ਕਿਵੇਂ ਕੰਮ ਕਰਦੇ ਹਨ।
00:14 ਇਸ ਟਿਊਟੋਰਿਅਲ ਦੇ ਲਈ, ਤੁਹਾਨੂੰ ਲਿਬਰੇ ਆਫਿਸ ਡਰਾਅ ਦੀ ਬੁਨਿਆਦੀ ਜਾਣਕਾਰੀ ਹੋਣੀ ਚਾਹੀਦੀ ਹੈ। ਜੇਕਰ ਨਹੀਂ ਤਾਂ ਸੰਬੰਧਿਤ ਟਿਊਟੋਰਿਅਲਸ ਲਈ ਕਿਰਪਾ ਕਰਕੇ ਇਸ ਵੈਬਸਾਈਟ ਉੱਤੇ ਜਾਓ।
00:25 ਇੱਥੇ ਅਸੀ ਉਬੰਟੁ ਲਿਨਕਸ ਵਰਜਨ 10.04 ਅਤੇ ਲਿਬਰੇ ਆਫਿਸ ਸੂਟ ਵਰਜਨ 3.3.4 ਦਾ ਪ੍ਰਯੋਗ ਕਰ ਰਹੇ ਹਾਂ।
00:34 ਬਹੁਭੁਜ ਕੀ ਹੁੰਦੇ ਹਨ? Poly ਦਾ ਮਤਲੱਬ ਹੈ ਬਹੁ। ਕਾਫੀ ਸਾਰੀਆਂ ਭੁਜਾਵਾਂ ਵਾਲੇ ਚਿੱਤਰ ਨੂੰ ਬਹੁਭੁਜ ਕਹਿੰਦੇ ਹਨ ।
00:43 ਅਸੀ ਸਿਖਾਂਗੇ ਕਿ ਇਸ ਸਲਾਇਡ ਵਿੱਚ ਦਿਖਾਏ ਗਏ ਨਕਸ਼ੇ ਨੂੰ ਕਿਵੇਂ ਬਣਾਉਂਦੇ ਹਨ। ਇਹ ਨਕਸ਼ਾ ਘਰ ਤੋਂ ਸਕੂਲ ਤੱਕ ਦਾ ਰਸਤਾ ਦਿਖਾਉਂਦਾ ਹੈ।
00:53 ਇਸ ਟਿਊਟੋਰਿਅਲ ਦੇ ਅੰਤ ਤੱਕ, ਤੁਸੀ ਆਪਣੇ ਤੁਸੀ ਇਸ ਪ੍ਰਕਾਰ ਦਾ ਚਿੱਤਰ ਬਣਾਉਣ ਵਿੱਚ ਸਮਰੱਥਾਵਾਨ ਹੋਵੋਗੇ।
01:00 ਹੁਣ ਡਰਾਅ ਖੋਲ੍ਹਦੇ ਹਾਂ। ਮੈਂ ਇਸ ਫਾਇਲ ਨੂੰ RouteMap ਨਾਮ ਦਿੱਤਾ ਹੈ ਅਤੇ ਡੈਸਕਟਾਪ ਉੱਤੇ ਸੇਵ ਕੀਤਾ ਹੈ।
01:09 ਸਭ ਤੋਂ ਪਹਿਲਾਂ, ਗਰਿਡ ਵਿਊ ਨੂੰ ਸਮਰੱਥਾਵਾਨ ਕਰਦੇ ਹਾਂ। ਅਜਿਹਾ ਕਰਨ ਦੇ ਲਈ, View ਉੱਤੇ ਕਲਿਕ ਕਰੋ, Grid ਚੁਣੋ ਅਤੇ Display Grid ਚੁਣੋ।
01:19 ਡਰਾਇੰਗ ਸ਼ੁਰੂ ਕਰਨ ਤੋਂ ਪਹਿਲਾਂ, ਹੁਣ ਪੇਜ ਮਰਜਿੰਸ ਅਤੇ ਪੇਜ ਓਰੀਐਂਟੇਸ਼ਨ ਸੈੱਟ ਕਰੋ।
01:26 ਕਰਸਰ ਨੂੰ ਡਰਾਅ ਪੇਜ ਉੱਤੇ ਲੈ ਜਾਓ ਅਤੇ ਕੰਟੈਕਸਟ ਮੈਨਿਊ ਲਈ ਰਾਇਟ-ਕਲਿਕ ਕਰੋ।
01:33 Page ਚੁਣੋ ਅਤੇ Page Setup ਉੱਤੇ ਕਲਿਕ ਕਰੋ।
01:36 Page Setup ਡਾਇਲਾਗ ਬਾਕਸ ਦਿੱਸਦਾ ਹੈ।
01:40 Format ਡਰਾਪ-ਡਾਊਨ ਉੱਤੇ ਕਲਿਕ ਕਰੋ ਅਤੇ A4 ਚੁਣੋ। Orientation ਵਿੱਚ Portrait ਚੁਣੋ।
01:49 Left, Right, Top ਅਤੇ Bottom ਮਰਜਿੰਸ ਨੂੰ 1 ਨਾਲ ਸੈੱਟ ਕਰੋ। OK ਉੱਤੇ ਕਲਿਕ ਕਰੋ।
01:57 ਹੁਣ ਡਿਫਾਲਟ ਫੌਂਟ ਸਾਇਜ ਨੂੰ 24 ਸੈੱਟ ਕਰਦੇ ਹਾਂ।
02:02 ਮੇਨ ਮੈਨਿਊ ਵਿਚੋਂ, Format ਅਤੇ Character ਚੁਣੋ।
02:06 Character ਡਾਇਲਾਗ ਬਾਕਸ ਦਿਸਦਾ ਹੈ।
02:10 Fonts ਟੈਬ ਉੱਤੇ ਕਲਿਕ ਕਰੋ ਅਤੇ Size ਖੇਤਰ ਵਿੱਚ ਹੇਠਾਂ ਜਾਓ ਅਤੇ 24 ਚੁਣੋ। OK ਉੱਤੇ ਕਲਿਕ ਕਰੋ।
02:18 ਇਹ ਯਕੀਨੀ ਕਰੇਗਾ ਕਿ ਜੋ ਟੈਕਸਟ ਅਸੀ ਸ਼ੇਪਸ ਦੇ ਅੰਦਰ ਟਾਈਪ ਕਰਦੇ ਹਾਂ ਉਹ ਸਪੱਸ਼ਟ ਰੂਪ ਨਾਲ ਦਿੱਸਦਾ ਹੈ।
02:24 ਹੁਣ ਘਰ ਬਣਾਉਣ ਨਾਲ ਸ਼ੁਰੂ ਕਰਦੇ ਹਾਂ।
02:28 ਘਰ ਲਈ ਇੱਕ ਵਰਗ ਇਨਸਰਟ ਕਰਦੇ ਹਾਂ ਅਤੇ ਇਸਦੇ ਅੰਦਰ Home ਲਿਖਦੇ ਹਾਂ।
02:37 ਅੱਗੇ, ਘਰ ਦੇ ਸੱਜੇ ਪਾਸੇ ਪਾਰਕ ਬਣਾਉਂਦੇ ਹਾਂ।
02:42 ਪਾਰਕ ਇੱਕ ਔਡ-ਸ਼ੇਪ ਦਾ ਰਿਕਟੈਂਗਲ ਹੈ। ਖੱਬੇ ਪਾਸੇ ਦੀ ਚੌੜਾਈ ਸੱਜੇ ਪਾਸੀ ਦੀ ਚੌੜਾਈ ਨਾਲੋਂ ਜ਼ਿਆਦਾ ਹੈ।
02:51 ਇਸਨੂੰ ਵਿਖਾਉਣ ਲਈ ਬਹੁਭੁਜ ਦਾ ਪ੍ਰਯੋਗ ਕਰਦੇ ਹਾਂ। ਬਹੁਭੁਜ ਬਣਾਉਣ ਦੇ ਲਈ, ਡਰਾਇੰਗ ਟੂਲਬਾਰ ਉੱਤੇ ਜਾਓ।
02:58 Curve ਉੱਤੇ ਕਲਿਕ ਕਰੋ ਅਤੇ ਫਿਰ ਆਇਕਨ ਦੇ ਅੱਗੇ ਛੋਟੇ ਕਾਲੇ ਐਰੋ ਉੱਤੇ ਕਲਿਕ ਕਰੋ।
03:04 ਹੁਣ, Polygon filled ਚੁਣੋ।
03:08 ਡਰਾਅ ਪੇਜ ਉੱਤੇ ਕਰਸਰ ਰੱਖੋ। ਮਾਊਸ ਦਾ ਖੱਬਾ ਬਟਨ ਦਬਾਓ ਅਤੇ ਕਰਸਰ ਨੂੰ ਹੇਠਾਂ ਖਿੱਚੋ। ਮਾਊਸ ਬਟਨ ਛੱਡੋ।
03:18 ਅਸੀਂ ਇੱਕ ਸਿੱਧੀ ਲਕੀਰ ਬਣਾਈ ਹੈ। ਮਾਊਸ ਬਟਨ ਨੂੰ ਸੱਜੇ ਪਾਸੇ ਵੱਲ ਉਦੋਂ ਤੱਕ ਖਿੱਚੋ ਜਦੋਂ ਤੱਕ ਇੱਕ ਸਮਕੋਣ ਤਿਕੋਨ ਨਹੀਂ ਬਣ ਜਾਂਦਾ।
03:26 ਮਾਊਸ ਦਾ ਖੱਬਾ ਬਟਨ ਦਬਾਓ ਅਤੇ ਮਾਊਸ ਨੂੰ ਉੱਤੇ ਵੱਲ ਮੂਵ ਕਰੋ। ਹੁਣ, ਮਾਊਸ ਦੇ ਖੱਬੇ ਬਟਨ ਉੱਤੇ ਡਬਲ-ਕਲਿਕ ਕਰੋ।
03:35 ਤੁਸੀਂ ਇੱਕ ਬਹੁਭੁਜ ਬਣਾਇਆ ਹੈ। ਇਸਦੇ ਅੰਦਰ Park ਲਿਖੋ।
03:41 ਪਾਰਕ ਦੇ ਅੱਗੇ, ਇੱਕ ਕਮਰਸ਼ਿਅਲ ਕੰਪਲੈਕਸ ਹੈ। ਇਹ ਵੀ ਇੱਕ ਔਡ-ਸ਼ੇਪ ਦਾ ਬਹੁਭੁਜ ਹੈ। ਇਸਨੂੰ ਬਣਾਉਂਦੇ ਹਾਂ।
03:50 ਡਰਾਇੰਗ ਟੂਲਬਾਰ ਉੱਤੇ ਜਾਓ। Curve ਆਇਕਨ ਦੇ ਅੱਗੇ ਵਾਲੇ ਛੋਟੇ ਕਾਲੇ ਐਰੋ ਉੱਤੇ ਕਲਿਕ ਕਰੋ ਅਤੇ Polygon filled ਉੱਤੇ ਕਲਿਕ ਕਰੋ।
04:00 ਡਰਾਅ ਪੇਜ ਉੱਤੇ ਕਰਸਰ ਰੱਖੋ। ਮਾਊਸ ਦਾ ਖੱਬਾ ਬਟਨ ਦਬਾ ਕੇ ਰੱਖੋ ਅਤੇ ਇਸਨੂੰ ਹੇਠਾਂ ਖਿੱਚੋ।
04:07 ਹੁਣ, ਮਾਊਸ ਬਟਨ ਛੱਡੋ। ਤੁਸੀ ਇੱਕ ਸਿੱਧੀ ਲਕੀਰ ਵੇਖਦੇ ਹੋ। ਕਰਸਰ ਨੂੰ ਖੱਬੇ ਪਾਸੇ ਵੱਲ ਉਦੋਂ ਤੱਕ ਮੂਵ ਕਰੋ ਜਦੋਂ ਤੱਕ ਤਿਕੋਨ ਦੀ ਸ਼ੇਪ ਨਹੀਂ ਬਣ ਜਾਂਦੀ।
04:19 ਮਾਊਸ ਦੇ ਖੱਬੇ ਬਟਨ ਉੱਤੇ ਕਲਿਕ ਕਰੋ ਅਤੇ ਮਾਊਸ ਨੂੰ ਉੱਤੇ ਲੈ ਜਾਓ। ਹੁਣ ਸ਼ਿਫਟ ਬਟਨ ਦਬਾ ਕੇ ਰੱਖੋ ਅਤੇ ਕਰਸਰ ਨੂੰ ਅੰਦਰ ਵੱਲ ਖਿੱਚੋ।
04:31 ਮਾਊਸ ਬਟਨ ਉੱਤੇ ਡਬਲ-ਕਲਿਕ ਕਰੋ।
04:35 ਹੁਣ ਤੁਸੀਂ ਇੱਕ ਹੋਰ ਬਹੁਭੁਜ ਬਣਾ ਲਿਆ ਹੈ। ਹੁਣ ਇਸਦੇ ਅੰਦਰ Commercial Complex ਲਿਖੋ।
04:45 ਪਿੱਛਲੇ ਸਟੈਪਸ ਦੀ ਨਕਲ ਕਰਦੇ ਹੋਏ ਡਰਾਇੰਗ ਟੂਲਬਾਰ ਵਿਚੋਂ ਪਾਰਕਿੰਗ ਲਾਟ ਬਣਾਓ। ਹੁਣ Polygon filled ਚੁਣੋ ਅਤੇ ਫਿਰ ਕਰਸਰ ਨੂੰ ਡਰਾਅ ਪੇਜ ਉੱਤੇ ਰੱਖੋ ਅਤੇ ਬਹੁਭੁਜ ਬਣਾਓ।
05:02 ਹੁਣ ਇਸਦੇ ਅੰਦਰ Parking Lot ਲਿਖਦੇ ਹਾਂ।
05:08 ਯਾਦ ਰੱਖੋ ਕਿ ਤੁਸੀ ਜਿੰਨੀਆਂ ਚਾਹੇ ਓਨੀਆਂ ਭੁਜਾਵਾਂ ਵਾਲਾ ਬਹੁਭੁਜ ਬਣਾ ਸਕਦੇ ਹੋ।
05:14 ਇਸ ਟਿਊਟੋਰਿਅਲ ਨੂੰ ਰੋਕੋ ਅਤੇ ਇਸ ਅਸਾਈਨਮੈਂਟ ਦੀ ਕੋਸ਼ਿਸ਼ ਕਰੋ। ਪੰਜ ਭੁਜਾਵਾਂ ਵਾਲਾ, ਛੇ ਭੁਜਾਵਾਂ ਵਾਲਾ ਅਤੇ ਦਸ ਭੁਜਾਵਾਂ ਵਾਲਾ ਬਹੁਭੁਜ ਬਣਾਓ।
05:23 ਘਰ ਦੇ ਸੱਜੇ ਪਾਸੇ ਇੱਕ ਰਿਹਾਇਸ਼ੀ ਕੰਪਲੈਕਸ ਹੈ ਅਤੇ ਇਸਦੀ ਸ਼ੇਪ ਰਿਕਟੈਂਗੂਲਰ ਹੈ।
05:30 ਡਰਾਇੰਗ ਟੂਲ ਬਾਰ ਵਿਚੋਂ, Rectangle ਚੁਣੋ।
05:35 ਫਿਰ ਡਰਾਅ ਪੇਜ ਉੱਤੇ ਮਾਊਸ ਰੱਖੋ ਅਤੇ ਰਿਕਟੈਂਗਲ ਬਣਾਉਣ ਲਈ ਖਿੱਚੋ।
05:41 ਅਸੀ ਇਸਨੂੰ Residential Complex ਨਾਮ ਦੇਵਾਂਗੇ।
05:45 ਇਸ ਇਲਾਕੇ ਵਿੱਚ ਇੱਕ ਖੇਲ ਦਾ ਮੈਦਾਨ ਵੀ ਹੈ। ਇਹ ਵਾਸਤਵ ਵਿੱਚ ਇੱਕ ਲੰਬੇ ਰਿਕਟੈਂਗਲ ਦੇ ਆਕਾਰ ਵਿੱਚ ਹੈ।
05:53 ਡਰਾਇੰਗ ਟੂਲ ਬਾਰ ਵਿਚੋਂ, Polygon 45 degree Filled ਚੁਣੋ ।
05:59 ਕਰਸਰ ਨੂੰ ਡਰਾਅ ਪੇਜ ਉੱਤੇ ਰੱਖੋ। ਮਾਊਸ ਦੇ ਖੱਬੇ ਬਟਨ ਉੱਤੇ ਕਲਿਕ ਕਰਕੇ ਹੇਠਾਂ ਖਿੱਚੋ ਅਤੇ ਇਸਨੂੰ ਛੱਡੋ।
06:07 ਮਾਊਸ ਉੱਤੇ ਕਲਿਕ ਕਰੋ ਅਤੇ ਸੱਜੇ ਪਾਸੇ ਵੱਲ ਮੂਵ ਕਰੋ ਅਤੇ ਛੱਡੋ। ਹੁਣ ਮਾਊਸ ਉੱਤੇ ਕਲਿਕ ਕਰੋ ਅਤੇ ਰਿਕਟੈਂਗਲ ਪੂਰਾ ਕਰਨ ਲਈ ਇਸਨੂੰ ਉੱਤੇ ਖਿੱਚੋ।
06:17 ਮਾਊਸ ਦੇ ਖੱਬੇ ਬਟਨ ਉੱਤੇ ਡਬਲ-ਕਲਿਕ ਕਰੋ।
06:21 ਹੁਣ ਤੁਸੀਂ ਇੱਕ ਹੋਰ ਬਹੁਭੁਜ ਬਣਾ ਲਿਆ ਹੈ।
06:25 ਹੁਣ ਇਸਦੇ ਅੰਦਰ Play Ground ਲਿਖਦੇ ਹਾਂ।
06:30 ਹੁਣ ਪਲੇ ਗਰਾਉਂਡ ਦੇ ਅੱਗੇ ਲੇਕ ਬਣਾਉਂਦੇ ਹਾਂ।
06:35 ਡਰਾਅਇੰਗ ਟੂਲਬਾਰ ਵਿਚੋਂ, Freeform Line filled ਚੁਣੋ।
06:40 ਡਰਾਅ ਪੇਜ ਵਿੱਚ, ਮਾਊਸ ਦਾ ਖੱਬਾ ਬਟਨ ਦਬਾਓ ਅਤੇ ਮਾਊਸ ਨੂੰ ਐਂਟੀ-ਕਲੌਕਵਾਇਜ਼ ਦਿਸ਼ਾ ਵਿੱਚ ਘੁੰਮਾਓ। ਮਾਊਸ ਦਾ ਖੱਬਾ ਬਟਨ ਛੱਡੋ ।
06:52 ਅਸੀਂ ਇੱਕ ਲੇਕ ਬਣਾ ਲਈ ਹੈ। ਇਸਦੇ ਅੰਦਰ Lake ਲਿਖਦੇ ਹਾਂ।
06:58 ਇਸ ਖੇਤਰ ਵਿੱਚ ਆਖਰੀ ਇਮਾਰਤ ਸਕੂਲ ਹੈ। ਸਕੂਲ ਕੈਂਪਸ ਵੀ ਇੱਕ ਬਹੁਭੁਜ ਦੇ ਰੂਪ ਵਿੱਚ ਹੈ।
07:07 ਹੁਣ ਇਸਨੂੰ ਆਪਣੇ ਨਕਸ਼ੇ ਉੱਤੇ ਬਣਾਉਂਦੇ ਹਾਂ। ਦੁਬਾਰਾ ਡਰਾਅਇੰਗ ਟੂਲਬਾਰ ਵਿਚੋਂ, Polygon 45 degree filled ਚੁਣੋ।
07:17 ਅੱਗੇ, ਕਰਸਰ ਨੂੰ ਡਰਾਅ ਪੇਜ ਉੱਤੇ ਰੱਖੋ ਅਤੇ ਬਹੁਭੁਜ ਬਣਾਓl ਅਖੀਰ ਵਿੱਚ ਜਦੋਂ ਬਹੁਭੁਜ ਪੂਰਾ ਬਣ ਜਾਵੇ ਤਾਂ ਮਾਊਸ ਉੱਤੇ ਡਬਲ-ਕਲਿਕ ਕਰੋ।
07:28 ਇਸਦੇ ਅੰਦਰ School Campus ਲਿਖੋ।
07:34 ਇੱਕ ਟੈਕਸਟ ਬਾਕਸ ਇਨਸਰਟ ਕਰੋ ਅਤੇ ਇਸਦੇ ਅੰਦਰ School Main Gates ਟਾਈਪ ਕਰੋ ।
07:44 ਹੁਣ ਟੈਕਸਟ ਬਾਕਸ ਨੂੰ ਘੁੰਮਾਓ ਅਤੇ ਇਸਨੂੰ ਸਹੀ ਹਾਲਤ ਵਿੱਚ ਰੱਖੋ।
07:48 ਹੁਣ, ਮੇਨ ਮੈਨਿਊ ਵਿਚੋਂ, Modify ਚੁਣੋ ਅਤੇ Rotate ਉੱਤੇ ਕਲਿਕ ਕਰੋ।
07:54 ਧਿਆਨ ਦਿਓ ਕਿ ਹੈਂਡਲਸ ਲਾਲ ਰੰਗ ਵਿੱਚ ਬਦਲ ਗਏ ਹਨ। ਇਸਦਾ ਮੰਤਵ ਹੈ ਕਿ ਅਸੀ ਰੋਟੇਟ ਮੋਡ ਵਿੱਚ ਹਾਂ।
08:02 ਕੀ ਤੁਸੀ ਦੋਨੋ ਪਾਸੇ ਐਰੋਜ ਦੇ ਨਾਲ, ਉਹ ਛੋਟਾ ਆਰਕ ਵੇਖ ਸਕਦੇ ਹੋ? ਅਸੀ ਇਸਨੂੰ ਬਾਕਸ ਨੂੰ ਘੁਮਾਉਣ ਲਈ ਇਸਤੇਮਾਲ ਕਰਦੇ ਹਾਂ।
08:09 ਹੁਣ ਕਰਸਰ ਨੂੰ ਟੈਕਸਟ ਬਾਕਸ ਦੇ ਊਪਰੀ ਸੱਜੇ ਪਾਸੇ ਕੋਨੇ ਉੱਤੇ ਆਖਰੀ ਹੈਂਡਲ ਦੇ ਉੱਤੇ ਲੈ ਜਾਓ।
08:17 ਰੋਟੇਸ਼ਨ ਕਰਵ ਦਿਸਦਾ ਹੈ।
08:21 ਮਾਊਸ ਦਾ ਖੱਬਾ ਬਟਨ ਦਬਾਓ। ਕਰਵ ਨੂੰ ਕਲੌਕਵਾਇਜ਼ ਦਿਸ਼ਾ ਵਿੱਚ ਉਦੋਂ ਤੱਕ ਖਿੱਚੋ ਜਦੋਂ ਤੱਕ ਕਿ ਉਹ ਸਹੀ ਸਥਾਨ ਉਤ੍ਤ੍ਤੇ ਨਹੀਂ ਆ ਜਾਂਦਾ।
08:30 ਹੁਣ, ਰੋਟੇਟ ਮੋਡ ਵਿਚੋਂ ਬਾਹਰ ਆਉਣ ਲਈ ਡਰਾਅ ਪੇਜ ਉੱਤੇ ਕਿਤੇ ਵੀ ਕਲਿਕ ਕਰੋ।
08:36 ਹੁਣ ਸਕੂਲ ਦੀਆਂ ਸਾਇਡ ਐਂਟਰੀਸ ਯਾਨੀ ਪਰਵੇਸ਼ ਦਵਾਰ ਵੀ ਦਿਖਾਉਂਦੇ ਹਾਂ।
08:41 ਪਿੱਛਲੀ ਸਟੈਪ ਦੀ ਤਰ੍ਹਾਂ, ਇੱਕ ਟੈਕਸਟ ਬਾਕਸ ਬਣਾਉਂਦੇ ਹਾਂ, ਇਸਦੇ ਅੰਦਰ School Side Entrance ਲਿਖਦੇ ਹਾਂ।
08:50 ਹੁਣ ਐਰੋਜ ਦਾ ਪ੍ਰਯੋਗ ਕਰਕੇ ਦਿਸ਼ਾਵਾਂ ਬਣਾਉਂਦੇ ਹਾਂ। ਘਰ ਤੋਂ ਅਸੀਂ ਸੱਜੇ ਪਾਸੇ ਮੁੜਨਾ ਹੈ।
08:57 ਡਰਾਅਇੰਗ ਟੂਲ ਬਾਰ ਵਿਚੋਂ, Line Ends with Arrow ਚੁਣੋ।
09:02 ਹੁਣ ਡਰਾਅ ਪੇਜ ਉੱਤੇ ਜਾਂਦੇ ਹਾਂ ਅਤੇ ਲਕੀਰ ਬਣਾਉਂਦੇ ਹਾਂ ।
09:08 ਫਿਰ ਰਿਹਾਇਸ਼ੀ ਕੰਪਲੈਕਸ ਦੇ ਅੱਗੇ ਲੰਘ ਕੇ ਖੱਬੇ ਪਾਸੇ ਵੱਲ ਜਾਓ।
09:14 ਹੁਣ ਇਸ ਰਸਤੇ ਨੂੰ ਵਿਖਾਉਣ ਲਈ ਇੱਕ ਹੋਰ ਲਕੀਰ ਬਣਾਉਂਦੇ ਹਾਂ।
09:19 ਫਿਰ ਪਲੇ ਗਰਾਉਂਡ ਦੇ ਅੱਗੇ ਸੱਜੇ ਪਾਸੇ ਜਾਓ, ਹੇਠਾਂ ਜਾਓ।
09:25 ਫਿਰ ਸਕੂਲ ਦੇ ਮੇਨ ਗੇਟ ਤੱਕ ਪਹੁੰਚਣ ਲਈ ਦੁਬਾਰਾ ਸੱਜੇ ਪਾਸੇ ਜਾਓ।
09:32 ਅਸੀਂ ਆਪਣਾ ਪਹਿਲਾ ਰਸਤਾ ਬਣਾ ਲਿਆ ਹੈ। ਤੁਸੀਂ ਧਿਆਨ ਦਿੱਤਾ ਹੋਵੇਗਾ ਕਿ ਦੋ ਤਰ੍ਹਾਂ ਦੇ ਕਰਵ ਅਤੇ ਬਹੁਭੁਜ ਬਣਾਏ ਜਾ ਸਕਦੇ ਹਨ।
09:41 ਪਹਿਲਾ Filled ਵਿਕਲਪ ਦਾ ਪ੍ਰਯੋਗ ਕਰਕੇ ਅਤੇ ਦੂਜਾ ਫਿਲ ਦੇ ਬਿਨਾਂ। ਜਦੋਂ ਤੁਸੀ Filled ਵਿਕਲਪ ਦਾ ਪ੍ਰਯੋਗ ਕਰਦੇ ਹੋ ਤਾਂ ਕਰਵ ਰੰਗ ਨਾਲ ਭਰ ਜਾਂਦਾ ਹੈ।
09:52 ਤੁਸੀਂ ਇਹ ਵੀ ਧਿਆਨ ਦਿੱਤਾ ਹੋਵੇਗਾ ਕਿ ਕਰਵ ਟੂਲ ਬਾਰ ਦੇ ਵਿਕਲਪਾਂ ਵਿੱਚੋਂ ਹਰ ਇੱਕ, ਕਰਵ ਬਣਾਉਣ ਲਈ ਮਾਊਸ ਆਪਰੇਸ਼ਨ ਦੇ ਵੱਖ-ਵੱਖ ਤਰੀਕੇ ਰੱਖਦਾ ਹੈ।
10:02 ਇੱਥੇ ਤੁਹਾਡੇ ਲਈ ਇੱਕ ਅਸਾਈਨਮੈਂਟ ਹੈ। ਕਰਵ ਟੂਲ ਬਾਰ ਵਿੱਚ ਸਾਰੇ ਵਿਕਲਪਾਂ ਦਾ ਪ੍ਰਯੋਗ ਕਰਕੇ ਕਰਵ ਅਤੇ ਬਹੁਭੁਜ ਬਣਾਓ।
10:10 ਵੇਖੋ ਕਿ ਕਰਵ ਜਾਂ ਬਹੁਭੁਜ ਦੀ ਹਰ ਇੱਕ ਚੋਣ ਦੇ ਨਾਲ ਕਰਸਰ ਦੀ ਸ਼ੇਪ ਅਤੇ ਮਾਊਸ ਆਪਰੇਸ਼ਨ ਕਿਵੇਂ ਬਦਲਦਾ ਹੈ।
10:20 ਚੈਕ ਕਰੋ ਜੇਕਰ ਤੁਸੀ Filled ਵਿਕਲਪ ਵਿੱਚ ਫਿਲ ਕਲਰ ਬਦਲ ਸਕਦੇ ਹੋ।
10:25 ਹੇਠਾਂ ਦਿੱਤੇ ਲਿੰਕ ਉੱਤੇ ਉਪਲੱਬਧ ਵੀਡਿਓ ਵੇਖੋ। ਇਹ ਸਪੋਕਨ ਟਿਊਟੋਰਿਅਲ ਪ੍ਰੋਜੇਕਟ ਦਾ ਸਾਰ ਕਰਦੀ ਹੈ।
10:31 ਜੇਕਰ ਤੁਹਾਡੇ ਕੋਲ ਚੰਗੀ ਬੈਂਡਵਿਡਥ ਨਹੀਂ ਹੈ ਤਾਂ ਤੁਸੀ ਇਸਨੂੰ ਡਾਊਨਲੋਡ ਕਰਕੇ ਵੇਖ ਸਕਦੇ ਹੋ। ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ ਸਪੋਕਨ ਟਿਊਟੋਰਿਅਲਸ ਦੀ ਵਰਤੋ ਕਰਕੇ ਵਰਕਸ਼ਾਪਾਂ ਲਗਾਉਂਦੀ ਹੈ। ਆਨਲਾਇਨ ਟੈਸਟ ਪਾਸ ਕਰਨ ਵਾਲਿਆਂ ਨੂੰ ਪ੍ਰਮਾਣ ਪੱਤਰ ਵੀ ਦਿੰਦੇ ਹਨ।
10:45 ਜਿਆਦਾ ਜਾਣਕਾਰੀ ਦੇ ਲਈ, ਕਿਰਪਾ ਕਰਕੇ contact at spoken hyphen tutorial dot org ਉੱਤੇ ਲਿਖੋ।
10:51 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ ਟੂ ਅ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ। ਇਹ ਭਾਰਤ ਸਰਕਾਰ ਦੇ MHRD ਦੇ ਆਈ ਸੀ ਟੀ ਦੇ ਮਾਧਿਅਮ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ ਦੁਆਰਾ ਸੁਪੋਰਟ ਕੀਤਾ ਗਿਆ ਹੈ।
11:04 ਇਸ ਮਿਸ਼ਨ ਉੱਤੇ ਜਿਆਦਾ ਜਾਣਕਾਰੀ spoken hyphen tutorial dot org slash NMEICT hyphen Intro ਉੱਤੇ ਉਪਲੱਬਧ ਹੈ।
11:14 ਆਈ ਆਈ ਟੀ ਬੌਂਬੇ ਵੱਲੋਂ ਮੈਂ ਹਰਪ੍ਰੀਤ ਸਿੰਘ ਤੁਹਾਡੇ ਤੋਂ ਵਿਦਾ ਲੈਂਦਾ ਹਾਂ। ਇਸ ਟਿਊਟੋਰਿਅਲ ਨੂੰ ਦੇਖਣ ਅਤੇ ਸਾਡੇ ਨਾਲ ਜੁੜਨ ਲਈ ਧੰਨਵਾਦ।

Contributors and Content Editors

Harmeet