LibreOffice-Suite-Draw/C2/Introduction/Punjabi

From Script | Spoken-Tutorial
Jump to: navigation, search
Time Narration
00:01 ਲਿਬਰੇਆਫਿਸ ਡਰਾਅ ਦੀ ਜਾਣ ਪਹਿਚਾਣ ਉੱਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ ।
00:06 ਇਸ ਟਿਊਟੋਰਿਅਲ ਵਿੱਚ ਅਸੀ ਲਿਬਰੇਆਫਿਸ ਡਰਾਅ ਅਤੇ ਲਿਬਰੇਆਫਿਸ ਡਰਾਅ ਦੇ ਕਾਰਜ ਖੇਤਰ ।
00:13 ਅਤੇ ਕੰਨਟੈਕਸਟ ਮੈਨਿਊ ਦੇ ਬਾਰੇ ਵਿੱਚ ਸਿਖਾਂਗੇ ।
00:15 ਨਾਲ ਹੀ ਅਸੀ ਸਿਖਾਂਗੇ ਕਿ ਡਰਾਅ ਫਾਇਲ ਕਿਵੇਂ ਬਣਾਉਣੀ , ਸੇਵ ਕਰਨੀ , ਬੰਦ ਕਰਨੀ ਅਤੇ ਖੋਲਨੀ , ਟੂਲਬਾਰਸ ਇਨੇਬਲ ਕਿਵੇਂ ਕਰਨੇ , ਡਰਾਅ ਪੇਜ ਸੇਟਅਪ ਕਿਵੇਂ ਕਰਨਾ ,
00:25 ਅਤੇ ਬੁਨਿਆਦੀ ਆਕਾਰ ਕਿਵੇਂ ਸ਼ਾਮਿਲ ਕਰਨੇ ਹਨ ।
00:28 ਜੇਕਰ ਤੁਹਾਡੇ ਕੋਲ ਲਿਬਰੇਆਫਿਸ ਡਰਾਅ ਸੂਟ ਇੰਸਟਾਲਡ ਨਹੀਂ ਹੈ , ਸਿਨੈਪਟਿਕ ਪੈਕੇਜ ਮੈਨੇਜਰ ਦੀ ਵਰਤੋ ਕਰਕੇ ਡਰਾਅ ਇੰਸਟਾਲ ਕਰ ਸਕਦੇ ਹੋ ।
00:35 ਸਿਨੈਪਟਿਕ ਪੈਕੇਜ ਮੈਨੇਜਰ ਉੱਤੇ ਜਿਆਦਾ ਜਾਣਕਾਰੀ ਦੇ ਲਈ , ਕਿਰਪਾ ਕਰਕੇ ਇਸ ਵੇਬਸਾਈਟ ਉੱਤੇ ਉਬੰਟੂ ਲਿਨਕਸ ਟਿਊਟੋਰਿਅਲਸ ਵੇਖੋ ।
00:43 ਅਤੇ ਇਸ ਵੇਬਸਾਈਟ ਉੱਤੇ ਦਿੱਤੇ ਗਏ ਨਿਰਦੇਸ਼ਾਂ ਦੇ ਅਨੁਸਾਰ ਲਿਬਰੇਆਫਿਸ ਡਰਾਅ ਸੂਟ ਡਾਊਨਲੋਡ ਕਰੋ ।
00:48 ਸੰਖੇਪ ਨਿਰਦੇਸ਼ ਲਿਬਰੇਆਫਿਸ ਡਰਾਅ ਸੂਟ ਦੇ ਪਹਿਲੇ ਟਿਊਟੋਰਿਅਲ ਵਿੱਚ ਉਪਲੱਬਧ ਹਨ ।
00:54 ਇੰਸਟਾਲ ਕਰਦੇ ਸਮੇਂ ਯਾਦ ਰੱਖੋ , Draw ਇੰਸਟਾਲ ਕਰਨ ਲਈ Complete ਆਪਸ਼ਨ ਦੀ ਵਰਤੋ ਕਰੋ ।
00:59 ਲਿਬਰੇਆਫਿਸ ਡਰਾਅ ਇੱਕ ਵੈਕਟਰ - ਬੇਸ ਗਰਾਫਿਕਸ ਸਾਫਟਵੇਯਰ ਹੈ ।
01:03 ਇਹ ਤੁਹਾਨੂੰ ਵੈਕਟਰ ਗਰਾਫਿਕਸ ਦੀ ਇੱਕ ਲੰਬੀ ਲੜੀ ਬਣਾਉਣ ਦੀ ਆਗਿਆ ਦਿੰਦਾ ਹੈ ।
01:08 ਇੱਥੇ ਗਰਾਫਿਕਸ ਦੇ ਦੋ ਪ੍ਰਮੁੱਖ ਪ੍ਰਕਾਰ ਹਨ - ਵੈਕਟਰ ਆਧਾਰਿਤ ਗਰਾਫਿਕਸ ਅਤੇ ਬਿਟਮੈਪਸ ।
01:13 ਵੇਕਟਰ ਗਰਾਫਿਕਸ ਲਿਬਰੇਆਫਿਸ ਡਰਾਅ ਦੀ ਵਰਤੋ ਕਰਕੇ ਬਣਾਏ ਅਤੇ ਐਡਿਟ ਕੀਤੇ ਜਾਂਦੇ ਹਨ ।
01:18 ਦੂਸਰਾ ਬਿਟਮੈਪ ਜਾਂ ਰਾਸਟਰ ਇਮੇਜ ਹੈ ।
01:21 ਪ੍ਰਸਿੱਧ ਬਿਟਮੈਪ ਫਾਰਮੇਟਸ BMP , JPG , JPEG ਅਤੇ PNG ਹਨ ।
01:30 ਚਲੋ ਇਮੇਜ ਫਾਰਮੇਟਸ ਦੀ ਤੁਲਣਾ ਦੁਆਰਾ ਦੋ ਪ੍ਰਕਾਰਾਂ ਦੇ ਵਿੱਚ ਦਾ ਅੰਤਰ ਸੱਮਝਦੇ ਹਾਂ ।
01:35 ਖੱਬੇ ਹਥ ਵਾਲਾ ਚਿੱਤਰ ਇੱਕ ਵੈਕਟਰ - ਗਰਾਫਿਕ ਹੈ ।
01:38 ਸੱਜੇ ਹਥ ਵਾਲਾ ਚਿੱਤਰ ਇੱਕ ਬਿਟਮੈਪ ਹੈ ।
01:41 ਧਿਆਨ ਦਿਓ , ਕਿ ਕੀ ਹੁੰਦਾ ਹੈ , ਜਦੋਂ ਚਿੱਤਰ ਵਧਾਏ ਜਾਂਦੇ ਹਨ ।
01:45 ਵੈਕਟਰ ਗਰਾਫਿਕ ਸਾਫ਼ ਹੈ ; ਬਿਟਮੈਪ ਇਮੇਜ ਧੁੰਧਲੀ ਹੋ ਜਾਂਦੀ ਹੈ ।
01:51 ਵੈਕਟਰ ਆਧਾਰਿਤ ਗਰਾਫਿਕਸ ਸਾਫਟਵੇਅਰ ਇਮੇਜਸ ਨੂੰ ਲਾਇਨਾ ਦੀ ਵਰਤੋਂ ਕਰਕੇ ਸਟੋਰ ਕਰਦਾ ਹੈ ਅਤੇ ਕਰਵਸ ਨੂੰ ਮੈਥਾਮੈਟਿਕਲ ਫਾਰਮੂਲੇ ਦੇ ਰੂਪ ਵਿਚ ਸਟੋਰ ਕਰਦਾ ਹੈ ।
01:58 ਇਸਲਈ , ਜਦੋਂ ਇਮੇਜੇਸ ਦਾ ਸਾਇਜ਼ ਬਦਲਿਆ ਜਾਂਦਾ ਹੈ , ਚਿੱਤਰ ਦੀ ਕੁਆਲਟੀ ਉੱਤੇ ਕੋਈ ਅਸਰ ਨੀ ਹੁੰਦਾ ।
02:04 ਬਿਟਮੈਪ ਪਿਕਸਲ ਜਾਂ ਇੱਕ ਸਕਵਾਇਰ ਜਾਂ ਇੱਕ ਗਰਿਡ ਵਿੱਚ ਰੰਗ ਦੇ ਬਹੁਤ ਛੋਟੇ ਡਾਟਸ ਦੀ ਇੱਕ ਲੜੀ ਦੀ ਵਰਤੋ ਕਰਦਾ ਹੈ ।
02:11 ਜਦੋਂ ਹੀ ਅਸੀ ਚਿੱਤਰ ਨੂੰ ਵਧਾਉਂਦੇ ਹਾਂ ਕੀ ਤੁਸੀ ਛੋਟੇ ਸਕਵਾਇਰ ਵੇਖ ਸਕਦੇ ਹੋ ?
02:15 ਇਹ ਗਰਿਡਸ ਹਨ ।
02:17 ਛੋਟੇ ਡਾਟਸ ਹਰ ਇੱਕ ਗਰਿਡ ਵਿੱਚ ਰੰਗ ਭਰਦੇ ਹਨ ।
02:20 ਤੁਸੀ ਇੱਕ ਹੋਰ ਅੰਤਰ ਵੇਖ ਸਕਦੇ ਹੋ – ਬਿਟਮੈਪਸ ਅਕਾਰ ਵਿੱਚ ਰਿਕਟੈਨਗੁਲਰ ਹੈ ।
02:26 ਹਾਲਾਂਕਿ , ਵੇਕਟਰ ਗਰਾਫਿਕਸ ਕਿਸੇ ਵੀ ਆਕਾਰ ਵਿੱਚ ਹੋ ਸਕਦੇ ਹਨ ।
02:30 ਹੁਣ ਜਦੋਂ ਕਿ ਸਾਨੂੰ ਵੇਕਟਰ ਗਰਾਫਿਕਸ ਦੇ ਬਾਰੇ ਵਿੱਚ ਪਤਾ ਹੈ , ਤਾਂ ਇਹ ਸਿਖਦੇ ਹਾਂ ਕਿ ਡਰਾ ਦੀ ਵਰਤੋ ਕਰਕੇ ਉਨ੍ਹਾਂਨੂੰ ਕਿਵੇਂ ਬਣਾਈਏ ।
02:36 ਇੱਥੇ ਅਸੀ ਆਪਣੇ ਆਪਰੇਟਿੰਗ ਸਿਸਟਮ ਦੇ ਰੂਪ ਵਿੱਚ ਉਂਬਟੂ ਲਿਨਕਸ ਵਰਜਨ 10 . 04 ਅਤੇ ਲਿਬਰ ਆਫਿਸ ਸੂਟ 3 . 3 . 4 ਵਰਜਨ ਦਾ ਵਰਤੋ ਕਰ ਰਹੇ ਹਾਂ ।
02:46 ਨਵੀਂ ਡਰਾ ਫਾਇਲ ਖੋਲ੍ਹਣ ਲਈ ਸਕਰੀਨ ਦੇ ਊਪਰੀ ਖੱਬੇ ਪਾਸੇ ਕੋਨੇ ਦੇ Applications ਆਪਸ਼ਨ ਉੱਤੇ ਕਲਿਕ ਕਰੋ ।
02:54 ਅਤੇ ਫਿਰ Office ਉੱਤੇ ਕਲਿਕ ਕਰੋ ਅਤੇ ਫਿਰ LibreOffice ਉੱਤੇ ।
02:59 ਲਿਬਰੇ ਆਫਿਸ ਦੇ ਵੱਖਰੇ ਕੋਮਪੋਨੈੰਟਸ ਦੇ ਨਾਲ ਇੱਕ ਡਾਇਲਾਗ ਬਾਕਸ ਖੁਲਦਾ ਹੈ ।
03:03 Drawing ਉੱਤੇ ਕਲਿਕ ਕਰੋ ।
03:05 ਇਹ ਖਾਲੀ ਡਰਾਅ ਫਾਇਲ ਖੋਲੇਗਾ ।
03:09 ਆਪਣੀ ਡਰਾਅ ਫਾਇਲ ਨੂੰ ਨਾਮ ਦਿਓ ਅਤੇ ਉਸਨੂੰ ਸੇਵ ਕਰੋ ।
03:12 ਮੁੱਖ ਮੇਨਿਊ ਵਿੱਚ File ਉੱਤੇ ਕਲਿਕ ਕਰੋ ਅਤੇ “Save as” ਆਪਸ਼ਨ ਚੁਣੋ ।
03:18 “Save as” ਡਾਇਲਾਗ ਬਾਕਸ ਦਿਖਾਇਆ ਹੋਇਆ ਹੈ ।
03:21 File Name ਫੀਲਡ ਵਿੱਚ “WaterCycle” ਨਾਮ ਟਾਈਪ ਕਰੋ ।
03:26 ਨਾਮ ਦੇਣਾ ਇਹ ਇੱਕ ਵਧੀਆ ਅਭਿਆਸ ਹੈ ਜੋ ਡਰਾਇੰਗ ਨਾਲ ਸਬੰਧਤ ਹੈ ।
03:31 ਡਰਾਅ ਫਾਇਲਸ ਲਈ ਡਿਫਾਲਟ ਫਾਇਲ ਪ੍ਰਕਾਰ dot odg ਫਾਰਮੇਟ ( .odg ) ਹੈ ।
03:37 ਬਰਾਉਜ ਫੋਲਡਰਸ ਫੀਲਡ ਦੀ ਵਰਤੋ ਕਰਕੇ ਇਸ ਫਾਇਲ ਨੂੰ ਡੇਸਕਟਾਪ ਉੱਤੇ ਸੇਵ ਕਰੋ ।
03:42 Save ਉੱਤੇ ਕਲਿਕ ਕਰੋ ।
03:44 “WaterCycle” ਨਾਮ ਨਾਲ ਫਾਇਲ ਸੇਵ ਹੋ ਗਈ ਹੈ ।
03:47 ਫਾਇਲ ਨਾਮ ਅਤੇ ਏਕਸਟੇਂਸ਼ਨ ਦੇ ਨਾਲ ਡਰਾਅ ਫਾਇਲ ਟਾਇਟਲ ਬਾਰ ਵਿੱਚ ਦਿਖਾਇਆ ਹੋਇਆ ਹੈ ।
03:53 ਅਸੀ ਸਿਖਾਂਗੇ ਕਿ ਇਸ ਸਲਾਇਡ ਵਿੱਚ ਵਿਖਾਏ ਗਏ ਪਾਣੀ - ਚੱਕਰ ਦਾ ਚਿੱਤਰ ਕਿਵੇਂ ਬਣਾਉਣਾ ਹੈ ।
03:59 ਸਾਨੂੰ ਇਸ ਚਿੱਤਰ ਨੂੰ ਭਾਗਾਂ ਵਿੱਚ ਪੂਰਾ ਕਰਨਾ ਹੋਵੇਗਾ ।
04:02 ਹਰ ਇੱਕ ਬੁਨਿਆਦੀ ਪੱਧਰ ਦੇ ਟਿਊਟੋਰਿਅਲ ਦਰਸਾਉਣਗੇ ਕਿ ਤੁਸੀ ਇਸ ਤਸਵੀਰ ਦੇ ਵੱਖਰੇ ਐਲੀਮੈਂਟਸ ਨੂੰ ਕਿਵੇਂ ਬਣਾ ਸਕਦੇ ਹੋ ।
04:09 ਡਰਾਅ ਟਿਊਟੋਰਿਅਲਸ ਦੇ ਬੁਨਿਆਦੀ ਪੱਧਰ ਦੇ ਅੰਤ ਵਿੱਚ , ਤੁਸੀ ਵੀ ਆਪਣੇ ਆਪ ਇਕ ਸਮਾਨ ਚਿੱਤਰ ਬਣਾਉਣ ਯੋਗ ਹੋ ਜਾਵੋਗੇ ।
04:17 ਪਹਿਲਾਂ ਅਸੀ ਆਪਣੇ ਆਪ ਨੂੰ ਡਰਾਅ ਕਾਰਜ ਖੇਤਰ ( Draw workspace ) ਜਾਂ ਡਰਾ ਵਿੰਡੋ ( Draw window ) ਦੇ ਨਾਲ ਵਾਕਫ਼ ਕਰਾਉਂਦੇ ਹਾਂ ।
04:23 ਮੁੱਖ ਮੇਨਿਊ ਸਾਰੇ ਆਪਸ਼ਨ ਸੂਚੀਬੱਧ ਕਰਦਾ ਹੈ ਜਿਸਦੀ ਅਸੀ ਡਰਾਅ ਵਿੱਚ ਵਰਤੋ ਕਰ ਸਕਦੇ ਹਾਂ ।
04:27 ਖੱਬੇ ਪਾਸੇ ਵੱਲ ਦੇ ਪੇਜੇਸ ਪੈਨਲ , ਡਰਾ ਫਾਇਲ ਵਿੱਚ ਸਾਰੇ ਪੇਜੇਸ ਨੂੰ ਦਿਖਾਉਂਦੇ ਹਨ ।
04:32 ਜਿਸ ਜਗ੍ਹਾ ਅਸੀ ਗਰਾਫਿਕਸ ਬਣਾਉਂਦੇ ਹਾਂ ਉਸਨੂੰ ਪੇਜ ਕਹਿੰਦੇ ਹਾਂ ।
04:37 ਹਰ ਇੱਕ ਪੇਜ ਵਿੱਚ ਤਿੰਨ ਲੇਅਰ ਹਨ ।
04:39 ਉਹ ਲੇਆਊਟ , ਕੰਟਰੋਲਸ ਅਤੇ ਡਾਇਮੇਸ਼ੰਸ ਲਾਇੰਸ ਹਨ ।
04:44 ਲੇਆਉਟ ਲੇਅਰ ਡਿਫਾਲਟ ਰੂਪ ਵਲੋਂ ਦਿਖਾਈ ਹੋਈ ਹੁੰਦੀ ਹੈ ।
04:47 ਇਹ ਉਹ ਜਗ੍ਹਾ ਹੈ ਜਿੱਥੇ ਅਸੀ ਸਾਡੇ ਸਭ ਤੋਂ ਜਿਆਦਾ ਗਰਾਫਿਕਸ ਬਣਾਉਂਦੇ ਹਾਂ ।
04:51 ਅਸੀ ਸਿਰਫ ਲੇਆਊਟ ਲੇਅਰ ਦੇ ਨਾਲ ਕੰਮ ਕਰਾਂਗੇ ।
04:54 ਹੁਣ ਲਿਬਰੇਆਫਿਸ ਡਰਾਅ ਵਿੱਚ ਮੌਜੂਦ ਵੱਖਰੇ ਟੂਲਬਾਰਸ ਦਾ ਪਤਾ ਲਗਾਉਂਦੇ ਹਾਂ ।
04:59 ਡਰਾਅ ਵਿੱਚ ਮੌਜੂਦ ਟੂਲਬਾਰਸ ਨੂੰ ਦੇਖਣ ਦੇ ਲਈ , ਮੁੱਖ ਮੇਨਿਊ ਵਿੱਚ ਜਾਓ ਅਤੇ View ਅਤੇ ਫਿਰ Toolbars ਉੱਤੇ ਕਲਿਕ ਕਰੋ ।
05:07 ਤੁਸੀ ਸਾਰੇ ਮੌਜੂਦ ਟੂਲਸ ਦੀ ਸੂਚੀ ਵੇਖੋਗੇ ।
05:11 ਇੱਥੇ ਕੁੱਝ ਟੂਲਬਾਰਸ ਦੇ ਖੱਬੇ ਪਾਸੇ ਵੱਲ ਚੈਕ ਮਾਰਕ ਹੈ ।
05:15 ਇਸਦਾ ਮਤਲੱਬ ਇਹ ਹੈ ਕਿ ਟੂਲਬਾਰ ਇਨੇਬਲ ਹੈ ਅਤੇ ਡਰਾਅ ਵਿੰਡੋ ਵਿੱਚ ਵਿਖਾਈ ਦਿੰਦਾ ਹੈ ।
05:20 ਆਪਸ਼ਨ “Standard” ਇੱਕ ਚੈਕ ਹੈ ।
05:23 ਤੁਸੀ ਵਿੰਡੋ ਵਿੱਚ Standard toolbar ਵੇਖ ਸਕਦੇ ਹੋ ।
05:27 ਹੁਣ ਇਸ ਉੱਤੇ ਕਲਿਕ ਕਰਕੇ “Standard” ਟੂਲਬਾਰ ਨੂੰ ਅਨਚੈਕ ਕਰੋ ।
05:32 ਤੁਸੀ ਵੇਖੋਗੇ ਕਿ Standard toolbar ਹੁਣ ਵਿਖਾਈ ਨਹੀਂ ਦੇ ਰਿਹਾ ਹੈ ।
05:36 ਚਲੋ ਉਸਨੂੰ ਫੇਰ ਦਿਖਦਾ ਕਰਦੇ ਹਾਂ ।
05:39 ਇਸ ਤਰ੍ਹਾਂ , ਤੁਸੀ ਹੋਰ ਟੂਲਬਾਰਸ ਨੂੰ ਇਨੇਬਲ ਅਤੇ ਡਿਸੇਬਲ ਵੀ ਕਰ ਸਕਦੇ ਹੋ ।
05:44 ਇਸ ਤੋਂ ਪਹਿਲਾਂ , ਕਿ ਅਸੀ ਪਾਣੀ - ਚੱਕਰ ਚਿੱਤਰ ਲਈ ਬੇਸਿਕ ਸਰੂਪ ਬਣਾਈਏ , ਪੇਜ ਨੂੰ ਲੈਂਡਸਕੇਪ ਵਿਊ ਵਿੱਚ ਸੇਟ ਕਰੋ ।
05:51 ਅਜਿਹਾ ਕਰਨ ਦੇ ਲਈ , ਪੇਜ ਉੱਤੇ ਰਾਇਟ ਕਲਿਕ ਕਰੋ ਅਤੇ Page ਆਪਸ਼ਨ ਚੁਣੋ ।
05:56 ਵੱਖਰੇ ਸਭ - ਆਪਸ਼ਨ ( ਉਪ ਵਿਕਲਪ ) ਦਿਖਾਏ ਹੁੰਦੇ ਹਨ ।
05:59 Page Setup ਆਪਸ਼ਨ ਉੱਤੇ ਕਲਿਕ ਕਰੋ ।
06:02 Page Setup ਡਾਇਲਾਗ ਬਾਕਸ ਦਿਖਾਇਆ ਹੋਇਆ ਹੈ ।
06:06 ਪੇਜ ਫਾਰਮੇਟ ਦੇ ਹੇਠਾਂ , ਅਸੀ Format ਫੀਲਡ ਵੇਖ ਸਕਦੇ ਹਾਂ ।
06:10 ਇੱਥੇ ਅਸੀ A4 ਚੁਣਾਗੇ ਜਿਵੇਂ ਕਿ ਇਹ ਸਭ ਤੋਂ ਸਧਾਰਣ ਪੇਪਰ ਦਾ ਸਾਇਜ ਹੈ ਜੋ ਪ੍ਰਿੰਟਿੰਗ ਲਈ ਇਸਤੇਮਾਲ ਕੀਤਾ ਜਾਂਦਾ ਹੈ ।
06:17 ਜਦੋਂ ਤੁਸੀ ਫਾਰਮੇਟ ਚੁਣੋਗੇ , Width ਅਤੇ Height ਫੀਲਡਸ ਆਪਣੇ ਆਪ ਹੀ ਡਿਫਾਲਟ ਵੇਲਿਊਸ ਦੇ ਨਾਲ ਭਰ ਜਾਣਗੇ ।
06:25 Orientation ਆਪਸ਼ਨ ਦੇ ਹੇਠਾਂ , Landscape ਚੁਣੋ ।
06:29 Paper format ਫੀਲਡ ਨੂੰ ਸੱਜੇ ਪਾਸੇ ਕਰਨ ਦੇ ਲਈ , ਤੁਸੀ ਡਰਾਅ ਪੇਜ ਦੇ ਇੱਕ ਛੋਟੇ ਪ੍ਰਿਵਿਊ ਨੂੰ ਵੇਖੋਗੇ ।
06:36 OK ਉੱਤੇ ਕਲਿਕ ਕਰੋ ।
06:38 ਚਲੋ ਸੂਰਜ ਬਣਾ ਕੇ ਸ਼ੁਰੂਆਤ ਕਰਦੇ ਹਾਂ ।
06:41 drawing ਟੂਲਬਾਰ ਵਿੱਚ “Basic Shapes” ਦੇ ਅੱਗੇ ਛੋਟੇ ਕਾਲੇ ਤਕੋਣ ਉੱਤੇ ਕਲਿਕ ਕਰੋ ।
06:47 Circle ਉੱਤੇ ਕਲਿਕ ਕਰੋ ।
06:49 ਹੁਣ ਕਰਸਰ ਨੂੰ ਪੇਜ ਉੱਤੇ ਲਿਆਓ >> ਖੱਬੇ ਮਾਉਸ ਬਟਨ ਨੂੰ ਦਬਾ ਕੇ ਰੱਖੋ ਅਤੇ ਖਿਚੋ ।
06:56 ਪੇਜ ਉੱਤੇ ਇੱਕ ਸਰਕਲ ਬਣ ਗਿਆ ਹੈ ।
06:59 ਹੁਣ , ਸੂਰਜ ਦੇ ਅੱਗੇ ਇੱਕ ਕਲਾਊਡ ਬਣਾਉਂਦੇ ਹਾਂ ।
07:03 ਅਜਿਹਾ ਕਰਨ ਦੇ ਲਈ , drawing ਟੂਲਬਾਰ ਉੱਤੇ ਜਾਓ ਅਤੇ “Symbol Shapes” ਚੁਣੋ ।
07:08 “Basic Shapes” ਦੇ ਅੱਗੇ small black triangle ਉੱਤੇ ਕਲਿਕ ਕਰੋ ਅਤੇ “Cloud” ਚੁਣੋ ।
07:14 ਡਰਾਅ ਪੇਜ ਉੱਤੇ , ਸੂਰਜ ਦੇ ਅੱਗੇ ਕਰਸਰ ਰੱਖੋ ।
07:18 ਖੱਬੇ ਮਾਉਸ ਬਟਨ ਨੂੰ ਦਬਾ ਕੇ ਰਖੋ ਅਤੇ ਖਿਚੋ ।
07:21 ਤੁਸੀਂ ਕਲਾਊਡ ਬਣਾ ਦਿੱਤਾ ਹੈ  !
07:23 ਹੁਣ ਪਹਾੜ ਬਣਾਉਂਦੇ ਹਾਂ ।
07:25 ਅਸੀ ਦੁਬਾਰਾ “Basic shapes” ਚੁਣਾਗੇ ਅਤੇ “Isosceles triangle” ਉੱਤੇ ਕਲਿਕ ਕਰਾਂਗੇ ।
07:30 ਅਸੀ ਡਰਾਅ ਪੇਜ ਵਿੱਚ ਤਕੋਣ ਪਾਵਾਂਗੇ , ਜਿਵੇਂ ਅਸੀਂ ਪਹਿਲਾਂ ਕੀਤਾ ਸੀ ।
07:35 ਹੁਣ , ਅਸੀਂ ਤਿੰਨ ਆਕਾਰ ਪਾਏ ਹਨ ।
07:38 ਹਰ ਵਾਰ ਆਪਣੀ ਫਾਇਲ ਸੇਵ ਕਰਨੀ ਯਾਦ ਰੱਖੋ , ਜਦੋਂ ਤੁਸੀ ਬਦਲਾਵ ਕਰਦੇ ਹੋ ।
07:42 ਇਹ ਕਰਨ ਲਈ CTRL + S ਬਟਨ ਇਕਠੇ ਦਬਾਓ ।
07:48 ਆਪਣੇ ਆਪ ਬਦਲਾਵ ਸੇਵ ਕਰਨ ਲਈ ਤੁਸੀ ਟਾਇਮ ਇੰਟਰਵਲ ਵੀ ਸੇਟ ਕਰ ਸਕਦੇ ਹੋ ।
07:53 ਅਜਿਹਾ ਕਰਨ ਲਈ : ਮੁੱਖ ਮੇਨਿਊ ਵਿੱਚ ਜਾਓ ਅਤੇ “Tools” ਚੁਣੋ ।
07:57 “Tools” ਦੇ ਹੇਠਾਂ “Options” ਉੱਤੇ ਕਲਿਕ ਕਰੋ ।
08:00 “Options” ਡਾਇਲਾਗ ਬਾਕਸ ਸਾਹਮਣੇ ਆਵੇਗਾ ।
08:03 “Load / Save” ਦੇ ਅੱਗੇ plus ਚਿੰਨ੍ਹ ਉੱਤੇ ਕਲਿਕ ਕਰੋ , ਅੱਗੇ “General” ਉੱਤੇ ਕਲਿਕ ਕਰੋ > > ਸੱਜੇ ਪਾਸੇ ਦੇ check boxes ਵਲੋਂ . .
08:11 ” Save Auto recovery information every “ ਬਾਕਸ ਨੂੰ ਚੇਕ ਕਰੋ ਅਤੇ “2” ਟਾਈਪ ਕਰੋ ।
08:17 ਇਸਦਾ ਮਤਲੱਬ ਹੈ ਕਿ ਫਾਇਲ ਆਪਣੇ ਆਪ ਹਰ ਦੋ ਮਿੰਟ ਵਿੱਚ ਇੱਕ ਵਾਰ ਸੇਵ ਹੋਵੇਗੀ ।
08:22 OK ਉੱਤੇ ਕਲਿਕ ਕਰੋ ।
08:24 ਚਲੋ ” File”>>“Close” ਉੱਤੇ ਕਲਿਕ ਕਰਕੇ ਫਾਇਲ ਨੂੰ ਬੰਦ ਕਰਦੇ ਹਾਂ ।
08:29 ਮੌਜੂਦਾ ਡਰਾਅ ਫਾਇਲ ਖੋਲ੍ਹਣ ਲਈ ਉੱਤੇ ਦੇ ਮੇਨਿਊ ਬਾਰ ਦੇ “File” ਮੇਨਿਊ ਉੱਤੇ ਕਲਿਕ ਕਰੋ ਅਤੇ ਫਿਰ “Open” ਆਪਸ਼ਨ ਉੱਤੇ ਕਲਿਕ ਕਰੋ ।
08:38 ਸਕਰਿਨ ਉੱਤੇ ਇੱਕ ਡਾਇਲਾਗ ਬਾਕਸ ਦਿਸਦਾ ਹੈ ।
08:41 ਇੱਥੇ ਫੋਲਡਰ ਵੇਖੋ , ਜਿੱਥੇ ਤੁਸੀਂ ਆਪਣਾ ਡਾਕਿਉਮੇਂਟ ਸੇਵ ਕੀਤਾ ਹੈ ।
08:46 ਜਿਸ ਫਾਇਲ ਨੂੰ ਖੋਲ੍ਹਣਾ ਹੈ ਉਸਨੂੰ ਚੁਣੋ ਅਤੇ “Open” ਉੱਤੇ ਕਲਿਕ ਕਰੋ ।
08:51 ਇੱਥੇ ਤੁਹਾਡੇ ਲਈ ਇੱਕ ਅਸਾਇਨਮੈਂਟ ਹੈ ।
08:53 ਨਵੀਂ ਡਰਾਅ ਫਾਇਲ ਬਨਾਓ ਅਤੇ “MyWaterCycle” ਦੇ ਰੂਪ ਵਿੱਚ ਉਸਨੂੰ ਸੇਵ ਕਰੋ ।
08:57 ਪੇਜ ਓਰਿਏੰਟੇਸ਼ਨ ਨੂੰ Portrait ਸੇਟ ਕਰੋ ।
09:00 ਇੱਕ ਕਲਾਊਡ , ਸਟਾਰ ਅਤੇ ਸਰਕਲ ਇਨਸਰਟ ਕਰੋ ।
09:04 ਹੁਣ ਪੇਜ ਓਰੀਏਨਟੇਸ਼ਨ ਨੂੰ Landscape ਵਿੱਚ ਬਦਲੋ ।
09:07 ਵੇਖੋ ਕਿਵੇਂ ਫਿਗਰਸ ਦਾ ਸਥਾਨ ਬਦਲਦਾ ਹੈ ।
09:11 ਇਸ ਦੇ ਨਾਲ ਅਸੀ ਲਿਬਰੇਆਫਿਸ ਡਰਾਅ ਦੇ ਇਸ ਟਿਊਟੋਰਿਅਲ ਦੇ ਅੰਤ ਵਿੱਚ ਆ ਗਏ ਹਾਂ ।
09:16 ਇਸ ਟਿਊਟੋਰਿਅਲ ਵਿੱਚ , ਅਸੀਂ ਨਿਮਨ ਦੇ ਬਾਰੇ ਵਿੱਚ ਸਿੱਖਿਆ -
09:19 ਲਿਬਰੇਆਫਿਸ ਡਰਾਅ ,
09:21 ਲਿਬਰੇਆਫਿਸ ਡਰਾਅ ਕਾਰਜ ਖੇਤਰ
09:23 ਅਤੇ ਕੰਨਟੈਕਸਟ ਮੈਨਿਊ
09:25 ਨਾਲ ਹੀ ਅਸੀਂ ਸਿੱਖਿਆ :
09:27 ਡਰਾਅ ਫਾਇਲ ਬਣਾਉਣਾ , ਸੇਵ ਕਰਨਾ , ਬੰਦ ਕਰਨਾ ਅਤੇ ਖੋਲ੍ਹਣਾ
09:31 ਟੂਲਬਾਰਸ ਇਨੇਬਲ ਕਰਨਾ ।
09:33 ਡਰਾਅ ਪੇਜ ਸੇਟਅਪ ਕਰਨਾ ਅਤੇ
09:35 ਬੁਨਿਆਦੀ ਆਕਾਰ ਪਾਉਣਾ ।
09:38 ਹੇਠਾਂ ਦਿੱਤੇ ਲਿੰਕ ਉੱਤੇ ਉਪਲੱਬਧ ਵੀਡੀਓ ਵੇਖੋ । http: //spoken-tutorial.org/What_is_a_Spoken_Tutorial
09:42 ਇਹ ਸਪੋਕਨ ਟਿਅਟੋਰਿਅਲ ਪ੍ਰੋਜੇਕਟ ਦਾ ਸਾਰ ਕਰਦਾ ਹੈ ।
09:45 ਜੇਕਰ ਤੁਹਾਡੇ ਕੋਲ ਚੰਗੀ ਬੈਂਡਵਿਡਥ ਨਹੀਂ ਹੈ , ਤਾਂ ਤੁਸੀ ਇਸਨੂੰ ਡਾਉਨਲੋਡ ਕਰਕੇ ਵੀ ਵੇਖ ਸਕਦੇ ਹੋ ।
09:49 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ -
09:52 ਸਪੋਕਨ ਟਿਊਟੋਰਿਅਲਸ ਦੀ ਵਰਤੋ ਕਰਕੇ ਵਰਕਸ਼ਾਪਾਂ ਚਲਾਉਂਦੀ ਹੈ ।
09:55 ਜੋ ਆਨਲਾਇਨ ਟੈਸਟ ਪਾਸ ਕਰਦੇ ਹਨ , ਉਨ੍ਹਾਂ ਨੂੰ ਪ੍ਰਮਾਣ - ਪੱਤਰ ਵੀ ਦਿੰਦੇ ਹਨ ।
09:59 ਜਿਆਦਾ ਜਾਣਕਾਰੀ ਦੇ ਲਈ , ਕਿਰਪਾ ਕਰਕੇ contact@spoken-tutorial.org ਉੱਤੇ ਸੰਪਰਕ ਕਰੋ ।
10:05 ਸਪੋਕਨ ਟਿਊਟੋਰਿਅਲ ਟਾਕ - ਟੂ - ਅ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ ।
10:09 ਇਹ ਭਾਰਤ ਸਰਕਾਰ ਦੀ MHRD ਦੇ "ਰਾਸ਼ਟਰੀ ਸਾਖਰਤਾ ਮਿਸ਼ਨ ਥ੍ਰੋ ICT " ਰਾਹੀਂ ਸੁਪੋਰਟ ਕੀਤਾ ਗਿਆ ਹੈ ।
10:17 ਇਸ ਮਿਸ਼ਨ ਬਾਰੇ ਜਿਆਦਾ ਜਾਣਕਾਰੀ ਇਸ ਲਿੰਕ ਉੱਤੇ ਉਪਲੱਬਧ ਹੈ http: //spoken-tutorial.org / NMEICT-Intro
10:28 ਇਹ ਸਕਰਿਪਟ ਹਰਮੀਤ ਸੰਧੂ ਦੁਆਰਾ ਅਨੁਵਾਦਿਤ ਹੈ ,ਆਈ ਆਈ ਟੀ ਬਾੰਬੇ ਵੱਲੋਂ ਮੈਂ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ

Contributors and Content Editors

Harmeet