LibreOffice-Suite-Calc/C3/Linking-Calc-Data/Punjabi

From Script | Spoken-Tutorial
Jump to: navigation, search
TIME NARRATION
00:00 ਲਿਬਰੇ ਆਫਿਸ ਕੈਲਕ ਵਿੱਚ ਲਿੰਕਿੰਗ ਉੱਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ।
00:06 ਇਸ ਟਿਊਟੋਰਿਅਲ ਵਿੱਚ ਅਸੀ ਹੇਠਾਂ ਦਿੱਤੇ ਗਿਆਂ ਬਾਰੇ ਸਿਖਾਂਗੇ:
00:10 ਕੈਲਕ ਵਿੱਚ ਹੋਰ ਸ਼ੀਟਸ ਨੂੰ ਕਿਵੇਂ ਰੈਫਰੈਂਸ ਕਰਨਾ ਹੈ।
00:13 ਕੈਲਕ ਵਿੱਚ ਹਾਇਪਰਲਿੰਕਸ ਦਾ ਇਸਤੇਮਾਲ ਕਿਵੇਂ ਕਰਨਾ ਹੈ।
00:17 ਇੱਥੇ ਅਸੀ ਆਪਣੇ ਆਪਰੇਟਿੰਗ ਸਿਸਟਮ ਦੇ ਰੂਪ ਵਿੱਚ ਉਬੰਟੂ ਲਿਨਕਸ ਵਰਜਨ 10.04 ਅਤੇ ਲਿਬਰੇ ਆਫਿਸ ਸੂਟ ਵਰਜਨ 3.3.4 ਦੀ ਵਰਤੋ ਕਰ ਰਹੇ ਹਾਂ।
00:29 ਲਿਬਰੇ ਆਫਿਸ ਕੈਲਕ ਤੁਹਾਨੂੰ ਇਹਨਾ ਨੂੰ ਰੈਫਰੈਂਸ ਕਰਨ ਦੀ ਆਗਿਆ ਦਿੰਦਾ ਹੈ:
00:33 ਕਿਸੇ ਹੋਰ ਸ਼ੀਟ ਦੇ ਸੈਲ ਨੂੰ ਮੌਜੂਦਾ ਸ਼ੀਟ ਦੇ ਸੈਲ ਵਿਚ
00:37 ਕਿਸੇ ਹੋਰ ਸਪ੍ਰੈਡਸ਼ੀਟ ਦੇ ਸੈਲ ਨੂੰ, ਜੇਕਰ ਤੁਸੀਂ ਦੋਨੋ ਸਪ੍ਰੈਡਸ਼ੀਟਸ ਨੂੰ ਸੇਵ ਕੀਤਾ ਹੈ।
00:44 “Personal-Finance-Tracker.ods” ਖੋਲ੍ਹਦੇ ਹਾਂ।
00:49 ਸਾਡੀ ਫਾਇਲ ਦੀ ਸ਼ੀਟ 1 ਵਿਚ “Personal Finance Tracker” ਲਈ ਸਪ੍ਰੈਡਸ਼ੀਟ ਸ਼ਾਮਿਲ ਹੈ।
00:55 ਮੈਂ “Spent” ਅਤੇ “Received” ਕਾਲਮਸ ਵਿੱਚ ਕੁੱਝ ਰਾਸ਼ੀਆਂ ਜੋੜ ਦਿੱਤੀਆਂ ਹਨ।
01:04 ਹੁਣ, “Cost” ਅਤੇ “Spent” ਦੇ ਹੇਠਾਂ ਕ੍ਰਮਵਾਰ ਘਟਕਾਂ ਦਾ ਕੁਲ ਜੋੜ ਕੱਢਦੇ ਹਾਂ।
01:11 C9 ਨਾਲ ਨਿਰਧਾਰਿਤ ਸੈਲ ਉੱਤੇ ਕਲਿਕ ਕਰੋ ਅਤੇ ਫਾਰਮੂਲਾ “is equal to SUM” ਅਤੇ ਬਰੈਕਟਾਂ ਦੇ ਅੰਦਰ “C3 ਕੋਲਨ C7” ਟਾਈਪ ਕਰੋ।
01:24 ਫਿਰ “Enter” ਬਟਨ ਦਬਾਓ।
01:27 D9 ਨਾਲ ਨਿਰਧਾਰਿਤ ਸੈਲ ਉੱਤੇ ਕਲਿਕ ਕਰੋ ਅਤੇ ਉਸੀ ਫਾਰਮੂਲਾ ਦਾ ਇਸਤੇਮਾਲ ਕਰਕੇ ਜੋੜ ਕੱਢੋ।
01:36 ਹੁਣ, ਸੈਲ ਰੈਫਰੇਂਸਿੰਗ ਦਾ ਇਸਤੇਮਾਲ ਕਰਕੇ ਅਸੀ ਇੱਕ ਵਖਰੀ ਸ਼ੀਟ ਉੱਤੇ “Cost” ਅਤੇ “Spent” ਦੇ ਅਧੀਨ ਕੁਲ ਬਕਾਇਆ ਦਿਖਾਵਾਂਗੇ।
01:45 “Sheet 2” ਟੈਬ ਉੱਤੇ ਕਲਿਕ ਕਰੋ।
01:48 ਇਹ ਨਵੀਂ ਸ਼ੀਟ ਖੋਲ੍ਹਦਾ ਹੈ।
01:51 ਹੁਣ A1 ਨਾਲ ਨਿਰਧਾਰਿਤ ਸੈਲ ਉੱਤੇ ਕਲਿਕ ਕਰੋ ਅਤੇ ਇਸਦੇ ਅੰਦਰ “COMPONENT” ਹੈਡਿੰਗ ਟਾਈਪ ਕਰੋ।
02:00 B1 ਨਾਲ ਨਿਰਧਾਰਿਤ ਸੈਲ ਉੱਤੇ ਕਲਿਕ ਕਰੋ ਅਤੇ ਇਸਦੇ ਅੰਦਰ “BALANCE” ਹੈਡਿੰਗ ਟਾਈਪ ਕਰੋ।
02:07 ਹੁਣ, heading ਦੇ ਅਧੀਨ ਘਟਕਾਂ ਦੇ ਨਾਮ ਭਰਦੇ ਹਾਂ।
02:12 A3 ਨਾਲ ਨਿਰਧਾਰਿਤ ਸੈਲ ਉੱਤੇ ਕਲਿਕ ਕਰੋ ਅਤੇ “COSTS” ਟਾਈਪ ਕਰੋ। ਐਂਟਰ ਦਬਾਓ।
02:19 “COSTS” ਦੇ ਹੇਠਾਂ, A4 ਨਾਲ ਨਿਰਧਾਰਿਤ ਸੈਲ ਵਿੱਚ ਅਗਲਾ ਭਾਗ “SPENT” ਦਰਜ ਕਰੋ।
02:27 ਹੁਣ, ਖਾਲੀ ਸੈਲ B3 ਉੱਤੇ ਕਲਿਕ ਕਰੋ।
02:31 “COST” ਅਤੇ “SPENT” ਹੈਡਿੰਗ ਅਧੀਨ ਸੈਲਸ B3 ਅਤੇ B4 ਦੇ ਕੋਲ ਕੁਲ ਬਕਾਇਆ ਹੋਵੇਗਾ।
02:38 ਜਿਸਦੀ ਅਸੀਂ ਸ਼ੀਟ 1 ਵਿੱਚ ਗਿਣਤੀ ਕੀਤੀ ਸੀ।
02:41 ਇਹ ਰੈਫਰੇਂਸਿੰਗ ਨਾਲ ਕਰਾਂਗੇ।
02:44 ਸੈਲ B3 ਵਿੱਚ ਸੈਲ ਰੈਫਰੇਂਸ ਬਣਾਉਣ ਦੇ ਲਈ, “Input line” ਦੇ ਅੱਗੇ “equal to” ਚਿੰਨ੍ਹ ਉੱਤੇ ਕਲਿਕ ਕਰੋ।
02:53 ਹੁਣ, ਸ਼ੀਟ ਟੈਬ ਵਿੱਚ “Sheet 1” ਉੱਤੇ ਕਲਿਕ ਕਰੋ।
02:59 ਇਸ ਸ਼ੀਟ ਵਿੱਚ, ਅਸੀ ਸੈਲ C9 ਉੱਤੇ ਕਲਿਕ ਕਰਾਂਗੇ, ਜੋ ਕਾਲਮ “Costs” ਵਿੱਚ ਜੋੜ ਨੂੰ ਰੱਖਦਾ ਹੈ।
03:07 ਧਿਆਨ ਦਿਓ, ਕਿ “Input line” ਵਿੱਚ, ਸਟੇਟਮੈਂਟ “Sheet 1 dot C9” ਦਿਖਾਈ ਹੋਈ ਹੈ।
03:15 ਹੁਣ “Input line” ਦੇ ਅੱਗੇ ਚੈਕ ਮਾਰਕ ਉੱਤੇ ਕਲਿਕ ਕਰੋ।
03:20 ਧਿਆਨ ਦਿਓ, ਕਿ “Sheet 1” ਵਿੱਚ “Costs” ਦੇ ਹੇਠਾਂ ਡਾਟਾ ਦਾ ਕੁਲ ਯੋਗ “Sheet 2 “ ਟੈਬ ਵਿੱਚ B3 ਨਾਲ ਨਿਰਧਾਰਿਤ ਸੈਲ ਵਿੱਚ ਆਪਣੇ ਦਰਜ ਹੋ ਗਿਆ ਹੈ।
03:34 ਉਸੀ ਪ੍ਰਕਾਰ, ਅਸੀ ਰੈਫਰੇਂਸਿੰਗ ਦੇ ਦੁਆਰਾ ਹੋਰ ਘਟਕਾਂ ਦੇ ਕੁਲ ਜੋੜ ਨੂੰ ਦਰਜ ਕਰ ਸਕਦੇ ਹਾਂ।
03:41 ਜੇਕਰ ਇੱਥੇ ਕਾਫੀ ਸਾਰੇ ਡਾਟਾ ਕੰਟੈਂਟ ਦੇ ਨਾਲ ਕਈ ਡਾਟਾ ਸ਼ੀਟਸ ਹਨ ਤਾਂ ਡਾਟਾ ਦਾ ਸਾਰ ਪੇਸ਼ ਕਰਨ ਲਈ ਰੈਫਰੇਂਸਿੰਗ ਬਹੁਤ ਲਾਭਦਾਇਕ ਹੋ ਸਕਦਾ ਹੈ।
03:49 ਹੁਣ, ਸਿਖਦੇ ਹਾਂ ਕਿ ਕੈਲਕ ਸ਼ੀਟਸ ਵਿੱਚ ਹਾਇਪਰਲਿੰਕਸ ਕਿਵੇਂ ਬਣਾਉਂਦੇ ਹਨ।
03:55 ਤੁਸੀ ਹਾਇਪਰਲਿੰਕਸ ਦਾ ਇਸਤੇਮਾਲ... ਇੱਕ ਸਪ੍ਰੈਡਸ਼ੀਟ ਦੇ ਅੰਦਰ ਕਿਸੇ ਹੋਰ ਸਥਾਨ ਤੇ ਜਾਣ ਲਈ

ਹੋਰ ਫਾਇਲਾਂ ਵਿਚ ਜਾਣ ਲਈ ਜਾਂ, ਇੱਥੇ ਤੱਕ ਕਿ ਵੈਬਸਾਇਟਸ ਉੱਤੇ ਜਾਣ ਲਈ ਕਰ ਸਕਦੇ ਹੋ।

04:06 “Personal-Finance-Tracker.ods” ਵਿੱਚ personal finance tracker “Sheet 1” ਵਿੱਚ ਹੈ ਅਤੇ ਬਾਕੀ ਦਾ ਕੰਟੈਂਟ “Sheet 2” ਵਿੱਚ ਹੈ।
04:17 ਮੰਨ ਲੋ ਕਿ ਅਸੀ Sheet 1 ਤੋਂ Sheet 2 ਵਿੱਚ ਜਾਣਾ ਚਾਹੁੰਦੇ ਹਾਂ।
04:22 ਸਭ ਤੋਂ ਪਹਿਲਾਂ, “Sheet 1” ਟੈਬ ਉੱਤੇ ਕਲਿਕ ਕਰੋ।
04:25 ਇੱਥੇ B14 ਨਾਲ ਨਿਰਧਾਰਿਤ ਸੈਲ ਉੱਤੇ ਕਲਿਕ ਕਰੋ ਅਤੇ ”Sheet 2” ਦਰਜ ਕਰੋ।
04:33 ਤੁਸੀ ਵੇਖਦੇ ਹੋ ਕਿ ਨਾਮ “Sheet 2”, “Input line” ਉੱਤੇ ਦਿਖਾਇਆ ਹੋਇਆ ਹੈ।
04:38 ਹੁਣ ਇਨਪੁੱਟ ਲਾਇਨ ਵਿੱਚ ਟੈਕਸਟ “Sheet 2” ਚੁਣੋ।
04:44 ਟੈਕਸਟ ਚੁਣਨ ਤੋਂ ਬਾਅਦ, ਟੂਲਬਾਰ ਵਿੱਚ “Hyperlink” ਆਇਕਨ ਉੱਤੇ ਕਲਿਕ ਕਰੋ।
04:51 Hyperlink ਡਾਇਲਾਗ ਖੁਲਦਾ ਹੈ।
04:55 ਖੱਬੇ ਪਾਸੇ ਵੱਲ, “Document” ਵਿਕਲਪ ਚੁਣੋ।
04:59 ਡਾਇਲਾਗ ਬਾਕਸ ਵਿੱਚ “Target in document” ਆਇਕਨ ਉੱਤੇ ਕਲਿਕ ਕਰੋ।
05:04 ਇੱਕ ਨਵਾਂ “Target in document” ਡਾਇਲਾਗ ਖੁਲ੍ਹਦਾ ਹੈ।
05:08 ਹੁਣ, “Sheet” ਵਿਕਲਪ ਦੇ ਅੱਗੇ “plus sign” ਉੱਤੇ ਕਲਿਕ ਕਰੋ।
05:13 ਡਾਇਲਾਗ ਬਾਕਸ ਜੋ ਖੁਲ੍ਹਦਾ ਹੈ, ਉਸ ਵਿੱਚ “Sheet 2” ਵਿਕਲਪ ਉੱਤੇ ਕਲਿਕ ਕਰੋ।
05:18 ਹੁਣ “Apply” ਬਟਨ ਉੱਤੇ ਕਲਿਕ ਕਰੋ ਅਤੇ ਫਿਰ “Close” ਬਟਨ ਉੱਤੇ ਕਲਿਕ ਕਰੋ।
05:24 ਹੁਣ, Hyperlink ਡਾਇਲਾਗ ਬਾਕਸ ਵਿਚੋਂ “Apply” ਉੱਤੇ ਕਲਿਕ ਕਰੋ ਅਤੇ ਫਿਰ “Close” ਉੱਤੇ ਕਲਿਕ ਕਰੋ।
05:32 ਸਾਹਮਣੇ ਸੈਲ ਵਿੱਚ “Sheet 2” ਟੈਕਸਟ ਦੇ ਨਾਲ ਹਾਈਲਾਇਟ ਹੋਈ “Sheet 1” ਟੈਬ ਖੁਲ੍ਹਦੀ ਹੈ।
05:40 ਹੁਣ, ਜਦੋਂ ਅਸੀ ਟੈਕਸਟ “Sheet 2” ਉੱਤੇ ਕਲਿਕ ਕਰਦੇ ਹਾਂ, ਇਹ ਸਾਨੂੰ ਸਿੱਧਾ ਉਸ ਸ਼ੀਟ ਵਿੱਚ ਲੈ ਜਾਂਦਾ ਹੈ, ਜਿੱਥੇ ਅਸੀਂ Costs ਲਈ ਬਕਾਇਆ ਦਰਜ ਕੀਤਾ ਸੀ।
05:51 ਅਸੀਂ ਇੱਕ ਹਾਇਪਰਲਿੰਕ ਬਣਾ ਲਿਆ!
05:55 ਹਾਇਪਰਲਿੰਕ ਹਟਾਉਣ ਦੇ ਲਈ, ਸਭ ਤੋਂ ਪਹਿਲਾਂ ਹਾਇਪਰਲਿੰਕਡ ਟੈਕਸਟ “Sheet 2” ਚੁਣੋ।
06:01 ਹੁਣ ਸੱਜਾ ਬਟਨ ਕਲਿਕ ਕਰੋ ਅਤੇ ਕੰਟੈਕਸਟ ਮੈਨਿਊ ਵਿਚੋਂ, “Default Formatting” ਵਿਕਲਪ ਉੱਤੇ ਕਲਿਕ ਕਰੋ।
06:09 ਟੈਕਸਟ ਹੁਣ ਹਾਇਪਰਲਿੰਕਡ ਨਹੀਂ ਹੈ।
06:12 ਇਹ ਬਿਲਕੁਲ ਡਾਕਿਉਮੈਂਟ ਦੇ ਕਿਸੇ ਵੀ ਸਧਾਰਣ ਟੈਕਸਟ ਦੀ ਤਰ੍ਹਾਂ ਹੈ।
06:16 ਚਲੋ ਬਦਲਾਵਾਂ ਨੂੰ ਅੰਡੂ ਕਰਦੇ ਹਾਂ।
06:20 ਇਸ ਦੇ ਨਾਲ ਅਸੀ ਲਿਬਰੇ ਆਫਿਸ ਕੈਲਕ ਉੱਤੇ ਸਪੋਕਨ ਟਿਊਟੋਰਿਅਲ ਦੇ ਅੰਤ ਵਿਚ ਆ ਗਏ ਹਾਂ।
06:25 ਸੰਖੇਪ ਵਿੱਚ, ਅਸੀਂ ਸਿੱਖਿਆ ਕਿ ਕਿਵੇਂ: ਕੈਲਕ ਵਿੱਚ ਹੋਰ ਸ਼ੀਟਸ ਨੂੰ ਰੈਫਰੇਂਸ ਕਰਨਾ ਹੈ।
06:31 ਕੈਲਕ ਵਿੱਚ ਹਾਇਪਰਲਿੰਕਸ ਨੂੰ ਇਸਤੇਮਾਲ ਕਰਨਾ ਹੈ।
06:36 ਹੇਠਾਂ ਦਿੱਤੇ ਲਿੰਕ ਉੱਤੇ ਉਪਲੱਬਧ ਵੀਡੀਓ ਵੇਖੋ।
06:40 ਇਹ ਸਪੋਕਨ ਟਿਅਟੋਰਿਅਲ ਪ੍ਰੋਜੈਕਟ ਦਾ ਸਾਰ ਕਰਦਾ ਹੈ।
06:43 ਜੇਕਰ ਤੁਹਾਡੇ ਕੋਲ ਚੰਗੀ ਬੈਂਡਵਿਡਥ ਨਹੀਂ ਹੈ ਤਾਂ ਤੁਸੀ ਇਸਨੂੰ ਡਾਊਨਲੋਡ ਕਰਕੇ ਵੇਖ ਸਕਦੇ ਹੋ।
06:47 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ ਸਪੋਕਨ ਟਿਊਟੋਰਿਅਲਸ ਦੀ ਵਰਤੋ ਕਰਕੇ ਵਰਕਸ਼ਾਪਾਂ ਚਲਾਉਂਦੀ ਹੈ।
06:52 ਉਨ੍ਹਾਂ ਨੂੰ ਪ੍ਰਮਾਣ-ਪੱਤਰ ਵੀ ਦਿੰਦੇ ਹਨ ਜੋ ਆਨਲਾਇਨ ਟੈਸਟ ਪਾਸ ਕਰਦੇ ਹਨ।
06:56 ਜਿਆਦਾ ਜਾਣਕਾਰੀ ਲਈ ਕਿਰਪਾ ਕਰਕੇ ਸਾਨੂੰ contact @ spoken hyphen tutorial.org ਉੱਤੇ ਲਿਖੋ।
07:03 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟਾਕ-ਟੂ-ਅ-ਟੀਚਰ ਪ੍ਰੋਜੈਕਟ ਦਾ ਹਿੱਸਾ ਹੈ।
07:07 ਇਹ ਭਾਰਤ ਸਰਕਾਰ ਦੇ MHRD ਦੇ “ਆਈਸੀਟੀ ਦੇ ਮਾਧਿਅਮ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਸੁਪੋਰਟ ਕੀਤਾ ਗਿਆ ਹੈ।
07:15 ਇਸ ਮਿਸ਼ਨ ਉੱਤੇ ਜਿਆਦਾ ਜਾਣਕਾਰੀ ਇਸ ਲਿੰਕ ਉੱਤੇ ਉਪਲੱਬਧ ਹੈ-spoken hyphen tutorial dot org slash NMEICT hyphen Intro
07:25 ਆਈ.ਆਈ.ਟੀ ਬਾੰਬੇ ਵਲੋਂ ਮੈਂ ਹਰਪ੍ਰੀਤ ਜਟਾਣਾ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ। ਸਾਡੇ ਨਾਲ ਜੁੜਨ ਲਈ ਧੰਨਵਾਦ।

Contributors and Content Editors

Harmeet, PoojaMoolya