LibreOffice-Suite-Calc/C2/Working-with-data/Punjabi

From Script | Spoken-Tutorial
Jump to: navigation, search
Time Narration
00:00 ਲਿਬਰੇ ਆਫਿਸ ਕੈਲਕ - ਡੇਟਾ ਨਾਲ ਕੰਮ ਦੇ ਸਪੋਕਨ ਟਿਯੂਟੋਰਿਅਲ ਵਿਚ ਤੁਹਾਡਾ ਸੁਆਗਤ ਹੈ।
00:06 ਇਸ ਟਿਯੂਟੋਰਿਅਲ ਵਿਚ ਅਸੀਂ ਸਿਖਾਂਗੇ:
00:09 ਫਿਲ ਟੂਲਸ ਅਤੇ ਸਲੈਕਸ਼ਨ ਲਿਸਟਸ ਦਾ ਇਸਤੇਮਾਲ ਕਰਕੇ ਗਤੀ ਵਧਾਉਣਾ।
00:13 ਸ਼ੀਟਸ ਵਿਚ ਕੰਟੈਂਟ ਸਾਂਝਾ ਕਰਨਾ।
00:16 ਡੇਟਾ ਹਟਾਉਣਾ, ਡੇਟਾ ਬਦਲਣਾ, ਡੇਟਾ ਦਾ ਹਿੱਸਾ ਬਦਲਣਾ।
00:23 ਇਥੇ ਅਸੀਂ ਉਬੰਟੂ ਲਿਨਕਸ ਵਰਜ਼ਨ 10.04 ਅਤੇ ਲਿਬਰੇਆਫਿਸ ਸੂਟ ਵਰਜ਼ਨ 3.3.4 ਦਾ ਇਸਤੇਮਾਲ ਕਰ ਰਹੇ ਹਾਂ।
00:32 ਸਪਰੈੱਡਸ਼ੀਟ ਵਿਚ ਡੇਟਾ ਐਂਟਰ ਕਰਨਾ ਬਹੁਤ ਮੁਸ਼ੱਕਤ ਵਾਲਾ ਹੋ ਸਕਦਾ ਹੈ, ਪਰ ਕੈਲਕ ਇਸ ਨੂੰ ਆਸਾਨ ਬਣਾਉਣ ਲਈ ਕਈ ਟੂਲਸ ਪ੍ਰਦਾਨ ਕਰਦਾ ਹੈ।
00:42 ਸਭ ਤੋਂ ਮੁੱਢਲੀ ਯੋਗਤਾ ਹੈ ਕਿ ਮਾਊਸ ਨਾਲ ਇਕ ਸੈੱਲ ਦੇ ਕੰਟੈਂਟਸ ਦੂਜੇ ਸੈੱਲ ਵਿਚ ਡਰੈਗ ਅਤੇ ਡਰਾਪ ਕਰਨਾ।
00:49 ਪਰ ਕੈਲਕ ਸਵੈਚਾਲਿਤ ਇਨਪੁਟ ਲਈ ਕਈ ਹੋਰ ਟੂਲਸ ਵੀ ਸ਼ਾਮਿਲ ਕਰਦਾ ਹੈ, ਖਾਸ ਕਰ ਦੋਹਰਾਈਆਂ ਜਾਣ ਵਾਲੀਆਂ ਚੀਜ਼ਾਂ ਲਈ।
00:57 ਇਹ ਟੂਲਸ ਹਨ - “Fill tool”, “Selection lists”।
01:01 ਇਹ ਇਕ ਹੀ ਡਾਕਯੂਮੈਂਟ ਦੀ ਮਲਟੀਪਲ ਸ਼ੀਟਸ ਵਿਚ ਜਾਣਕਾਰੀ ਇਨਪੁਟ ਕਰ ਸਕਦੇ ਹਨ।
01:06 ਅਸੀਂ ਇਹਨਾ ਸਾਰਿਆਂ ਬਾਰੇ ਇਕ-ਇਕ ਕਰਕੇ ਸਿੱਖਾਂਗੇ।
01:09 ਆਉ ਅਸੀਂ ਆਪਣੀ “ਪਰਸਨਲ-ਫਾਇਨਾਂਸ-ਟੈ੍ਕਰ.ਓਡੀਐਸ” (“Personal-Finance-Tracker.ods”) ਫਾਇਲ ਖੋਲ੍ਹੀਏ ।
01:14 ਫਿਲ ਟੂਲ (Fill tool), ਸ਼ੀਟ ਵਿਚ ਕੰਟੈਂਟ ਦਾ ਦੋਹਰਾਉ ਕਰਨ ਲਈ ਇਕ ਉਪਯੋਗੀ ਤਰੀਕਾ ਹੈ।
01:19 ਸਾਡੀ “Personal-Finance-Tracker.ods”ਫਾਇਲ ਵਿਚ, ਮੰਨ ਲਉ, ਕਿ ਅਸੀਂ “Cost”ਹੈਡਿੰਗ ਅਧੀਨ ਡੇਟਾ ਨੂੰ ਨਾਲ ਦੇ ਸੈੱਲਸ ਵਿਚ ਕਾਪੀ ਕਰਨਾ ਚਾਹੁੰਦੇ ਹਾਂ।
01:30 ਤਾਂ ਪਹਿਲਾਂ ਸਾਰਾ ਕਾਪੀ ਕਰਨ ਵਾਲਾ ਡੇਟਾ ਚਿੰਨ੍ਹਿਤ ਕਰੋ, ਉਸ ਸੈੱਲ ਤੇ ਕਲਿਕ ਕਰ ਕੇ ਜਿਸ ਵਿਚ ਐਂਟਰੀ “6000” ਹੈ।
01:38 ਹੁਣ ਲੈਫਟ ਮਾਉਸ ਬਟਨ ਹੋਲਡ ਕਰਕੇ, US ਉਸ ਸੈੱਲ ਦੇ ਅੰਤ ਤਕ ਮਾਊਸ ਡਰੇਗ ਕਰੋ ਜਿਸ ਵਿਚ ਕੋਸਟ ਐਂਟਰੀ “2000” ਹੈ।
01:46 ਅਤੇ ਉਹ ਸੈੱਲਸ ਵੀ ਚੁਣੋ, ਜਿਥੇ ਅਸੀਂ ਡੇਟਾ ਕਾਪੀ ਕਰਨਾ ਚਾਹੁੰਦੇ ਹਾਂ।
01:51 ਹੁਣ ਲੈਫਟ ਮਾਊਸ ਬਟਨ ਛੱਡ ਦਿਉ।
01:53 ਮੈਨਯੂਬਾਰ ਵਿਚ “Edit” ਅੋਪਸ਼ਨ ਤੇ ਕਲਿਕ ਕਰੋ ਅਤੇ ਫਿਰ “Fill” ਅੋਪਸ਼ਨ ਤੇ ਕਲਿਕ ਕਰੋ।
01:59 ਪਾਪ-ਅੱਪ ਮੈਨਯੂ ਵਿਚ “Right” ਅੋਪਸ਼ਨ ਤੇ ਕਲਿਕ ਕਰੋ।
02:03 ਤੁਸੀਂ ਵੇਖੋਗੇ ਕਿ ਹੈਡਿੰਗ “Cost” ਦੇ ਨੀਚੇ ਦਾ ਡੇਟਾ ਨਾਲ ਦੇ ਸੈੱਲਸ ਵਿਚ ਕਾਪੀ ਹੋ ਗਿਆ ਹੈ।
02:09 ਆਉ ਬਦਲਾਵਾਂ ਨੂੰ ਅਨਡੂ ਕਰੀਏ।
02:12 ਫਿਲ ਟੂਲ ਦਾ ਜ਼ਿਆਦਾ ਪੇਚੀਦਾ ਇਸਤੇਮਾਲ ਇਹ ਹੈ ਕਿ ਸ਼ੀਟਸ ਵਿਚ ਕੁਝ ਸੀਰੀਜ਼ ਡੇਟਾ ਦੇ ਤੌਰ ਤੇ ਫਿਲ ਕਰਨਾ।
02:20 ਕੈਲਕ ਹਫ਼ਤੇ ਦੇ ਪੂਰੇ ਅਤੇ ਸੰਖਿਪਤ ਦਿਨਾਂ ਅਤੇ ਸਾਲ ਦੇ ਮਹੀਨਿਆਂ ਦੀ ਲਿਸਟ ਡਿਫਾਲਟ ਰੂਪ ਵਿਚ ਪ੍ਰਦਾਨ ਕਰਦਾ ਹੈ।
02:27 ਇਹ ਯੂਜ਼ਰ ਨੂੰ ਉਸਦੀ ਆਪਣੀ ਲਿਸਟਸ ਬਣਾਉਣ ਦੇ ਸਮੱਰਥ ਵੀ ਕਰਦਾ ਹੈ।
02:34 ਆਉ ਹੁਣ ਆਪਣੀ ਸ਼ੀਟ ਵਿਚ “Days”ਨਾਮਕ ਇਕ ਨਵੀਂ ਹੈਡਿੰਗ ਜੋੜਦੇ ਹਾਂ।
02:38 ਇਸਦੇ ਨੀਚੇ, ਅਸੀਂ ਹਫ਼ਤੇ ਦੇ ਸੱਤੋ ਦਿਨ ਆਪਣੇ-ਆਪ ਦਰਸਾਵਾਂਗੇ।
02:43 “Days”ਹੈਡਿੰਗ ਦੇ ਨੀਚੇ ਪਹਿਲੇ ਸੱਤ ਸੈੱਲਸ ਚੁਣੋ।
02:48 ਹੁਣ ਮੈਨਯੂਬਾਰ ਵਿਚ “Edit”ਅੋਪਸ਼ਨ ਤੇ ਕਲਿਕ ਕਰੋ ਅਤੇ “Fill” ਅੋਪਸ਼ਨ ਤੇ ਜਾਉ।
02:53 ਮੈਨਯੂ ਵਿਚ “Series” ਅੋਪਸ਼ਨ ਤੇ ਕਲਿਕ ਕਰੋ।
02:57 ਤੁਸੀਂ ਵੇਖੋਗੇ ਕਿ “Fill Series”ਹੈਡਿੰਗ ਦੇ ਨਾਲ ਇਕ ਡਾਇਲੋਗ ਬੋਕਸ ਦਿੱਸਦਾ ਹੈ।
03:02 ਹੁਣ “Series type” ਹੈਡਿੰਗ ਦੇ ਨੀਚੇ “AutoFill”ਅੋਪਸ਼ਨ ਤੇ ਕਲਿਕ ਕਰੋ।
03:07 “Start value”ਫੀਲਡ ਵਿਚ, ਅਸੀਂ ਹਫ਼ਤੇ ਦਾ ਆਪਣਾ ਪਹਿਲਾ ਦਿਨ ਟਾਈਪ ਕਰਦੇ ਹਾਂ, ਜੋ ਕਿ “Sunday” ਹੈ।
03:13 ਇੰਕਰੀਮੈਂਟ “1”ਦੇ ਰੂਪ ਵਿਚ ਪਹਿਲਾਂ ਹੀ ਸੈੱਟ ਹੈ। ਹੁਣ “OK”ਬਟਨ ਤੇ ਕਲਿਕ ਕਰੋ।
03:18 ਤੁਸੀਂ ਦੇਖੋਗੇ ਕਿ ਦਿਨ ਆਪਣੇ-ਆਪ ਹੀ ਸੈੱਲਸ ਵਿਚ ਐਂਟਰ ਹੋ ਗਏੇ ਹਨ।
03:23 ਤੁਸੀਂ ਇਸ ਤਰੀਕੇ ਨਾਲ ਸਿਰਫ ਹਫ਼ਤੇ ਦੇ ਦਿਨ, ਮਹੀਨਾ ਜਾਂ ਸਾਲ ਐਂਟਰ ਕਰ ਸਕਦੇ ਹੋ ਜੋ ਕਿ ਕੈਲਕ ਵਿਚ ਪੂਰਵ-ਪਰਿਭਾਸ਼ਿਤ ਹਨ।
03:32 ਤਰਤੀਬਵਾਰ ਡੇਟਾ ਦੀ ਆਟੋ-ਫਿਲਿੰਗ ਲਈ ਇਕ ਹੋਰ ਤਰੀਕਾ ਹੇਠ ਲਿਖਿਆ ਹੈ -
03:37 ਸੈੱਲ ਵਿਚ “Sunday”ਟਾਈਪ ਕਰੋ ਅਤੇ ਐਂਟਰ ਦਬਾਉ। ਇਹ ਕਾਲਮ ਵਿਚ ਅਗਲੇ ਸੈੱਲ ਤੇ ਫੋਕਸ ਕਰੇਗਾ।
03:46 ਉਸ ਸੈੱਲ ਤੇ ਵਾਪਸ ਜਾਉ ਜਿਥੇ “Sunday”ਟਾਈਪ ਕੀਤਾ ਸੀ। ਹੁਣ ਤੁਸੀਂ ਸੈੱਲ ਦੇ ਨੀਚੇ ਸੱਜੇ ਕੋਨੇ ਤੇ ਇਕ ਛੋਟਾ ਕਾਲਾ ਬੋਕਸ ਦੇਖੋਗੇ।
03:55 ਮਾਊਸ ਨਾਲ ਇਸ ਬੋਕਸ ਤੇ ਕਲਿਕ ਕਰੋ।
03:57 ਇਸ ਨੂੰ ਤਾਂ ਤਕ ਨੀਚੇ ਡਰੈਗ ਕਰੋ ਜਦ ਤਕ ਸੱਜੇ ਪਾਸੇ ਦਿੱਸਦੇ ਬਾਕਸ ਵਿਚ Saturday ਨਾ ਦਿੱਸੇ।
04:04 ਮਾਊਸ ਬਟਨ ਛੱਡ ਦਿਉ।
04:06 ਸੈੱਲਸ ਵਿਚ ਹਫਤੇ ਦੇ ਦਿਨ ਆਪਣੇ-ਆਪ ਫਿਲ ਹੋ ਗਏ ਹਨ।
04:10 ਇਹ ਤਰਕੀਬ ਹਰ ਉਸ ਡੇਟਾ ਲਈ ਕੰਮ ਕਰਦੀ ਹੈ ਜੋ ਤਰਤੀਬਵਾਰ ਹੈ। ਆਉ ਬਦਲਾਵਾਂ ਨੂੰ ਅਨਡੂ ਕਰੀਏ।
04:17 ਤੁਸੀਂ ਸ਼ੁਰੂ (start), ਅੰਤ (end) ਅਤੇ ਇੰਕਰੀਮੈਂਟ (increment) ਵੈਲਯੂ ਐਂਟਰ ਕਰਕੇ, ਨੰਬਰਸ ਲਈ ਵਨ-ਟਾਈਮ ਫਿਲ ਸੀਰੀਜ ਵੀ ਬਣਾ ਸਕਦੇ ਹੋ।
04:24 ਇਸ ਨੂੰ ਵਿਖਾਉਣ ਲਈ, ਪਹਿਲਾਂ ਅਸੀਂ “A1”ਤੋਂ “A7”ਤਕ ਪਹਿਲੇ ਐਂਟਰ ਕੀਤੇ ਗਏ ਸੀਰੀਅਲ ਨੰਬਰਸ ਡਿਲੀਟ ਕਰਾਂਗੇ।
04:33 ਨੰਬਰਸ ਡਿਲੀਟ ਕਰਣ ਤੋਂ ਬਾਅਦ, ਸੈੱਲਸ “A2”ਤੋਂ “A7”ਨੂੰ ਦੁਬਾਰਾ ਚੁਣੋ।
04:40 ਹੁਣ ਮੈਨਯੂਬਾਰ ਵਿਚ“Edit”ਤੇ ਕਲਿਕ ਕਰੋ ਅਤੇ ਫਿਰ“Fill”ਅਤੇ “Series”ਅੋਪਸ਼ਨ ਤੇ।
04:46 ਸਾਡੇ ਸਾਹਮਣੇ ਇਕ ਡਾਇਲੋਗ ਬੋਕਸ ਆ ਜਾਂਦਾ ਹੈ । ਹੁਣ “Series type”ਹੈਡਿੰਗ ਦੇ ਨੀਚੇ “Linear”ਅੋਪਸ਼ਨ ਤੇ ਕਲਿਕ ਕਰੋ, ਜੇ ਇਹ ਡਿਫਾਲਟ ਰੂਪ ਵਿਚ ਚਿੰਨ੍ਹਿਤ ਨਹੀਂ ਹੈ।
04:57 “Start value”ਫੀਲਡ ਵਿਚ, ਅਸੀਂ ਪਹਿਲਾ ਸੀਰੀਅਲ ਨੰਬਰ ਟਾਈਪ ਕਰਾਂਗੇ, ਜੋ ਕਿ“1”ਹੈ।
05:03 “End value”ਫੀਲਡ ਵਿਚ, ਅਸੀਂ ਆਖਰੀ ਸੀਰੀਅਲ ਨੰਬਰ ਟਾਈਪ ਕਰਾਂਗੇ, ਜੋ ਕਿ“6”ਹੈ।
05:08 ਹੁਣ ਅਸੀਂ “Increment”ਵੈਲਯੂ “1”ਸੈੱਟ ਕਰਦੇ ਹਾਂ ਅਤੇ ਅੰਤ ਵਿਚ “OK”ਬਟਨ ਤੇ ਕਲਿਕ ਕਰਦੇ ਹਾਂ।
05:14 ਅਸੀਂ ਵੇਖਦੇ ਹਾਂ ਕਿ ਸੈੱਲਸ ਵਿਚ, ਤਰਤੀਬਵਾਰ ਸੀਰੀਅਲ ਨੰਬਰਸ ਆਪਣੇ-ਆਪ ਫਿਲ ਹੋ ਗਏ ਹਨ।
05:21 ਇਹਨਾਂ ਸਾਰਿਆਂ ਕੇਸਾਂ ਵਿਚ, ਫਿਲ ਟੂਲ ਸੈੱਲਸ ਵਿਚ ਸਿਰਫ ਕੁਝ ਕੁ ਪਲ ਸੰਪਰਕ ਬਣਾਉਦਾ ਹੈ। ਇਕ ਵਾਰ ਫਿਲ ਹੋਣ ਤੋਂ ਬਾਅਦ, ਸੈੱਲਸ ਦਾ ਇਕ-ਦੂਜੇ ਨਾਲ ਹੋਰ ਕੋਈ ਸੰਬੰਧ ਨਹੀਂ ਹੁੰਦਾ।
05:32 ਫਿਲ ਟੂਲਸ ਤੋਂ ਇਲਾਵਾ, ਇਥੇ ਗਤੀ ਵਧਾਉਣ ਲਈ, ਇਕ ਹੋਰ “Selection lists”ਨਾਮ ਦਾ ਟੂਲ ਹੈ ਜੋ ਕਿ ਸਿਰਫ ਟੈਕਸਟ ਦੇ ਇਸਤੇਮਾਲ ਲਈ ਸੀਮਿਤ ਹੈ। i
05:40 ਇਸਦੀ ਚਰਚਾ ਅਸੀਂ ਇਸ ਸਿਰੀਜ਼ ਦੇ ਬਾਦ ਵਾਲੇ ਟਯੂਟੋਰਿਅਲਸ ਵਿਚ ਕਰਾਂਗੇ।
05:45 “Fill tools” ਅਤੇ “Selection lists”ਦੇ ਬਾਰੇ ਸਿੱਖਣ ਤੋਂ ਬਾਅਦ, ਹੁਣ ਅਸੀਂ ਸਿੱਖਾਂਗੇ ਕਿ ਸ਼ੀਟਸ ਵਿਚ ਕੰਟੈਂਟ ਕਿਵੇਂ ਸਾਂਝਾ ਕਰੀਏ।
05:52 ਕੈਲਕ ਯੂਜ਼ਰ ਨੂੰ ਇਕੋ ਜਾਣਕਾਰੀ ਕਈ ਸ਼ੀਟਸ ਦੇ ਉਸੇ ਸੈੱਲ ਵਿਚ ਐਂਟਰ ਕਰਨ ਯੋਗ ਬਣਾਉਂਦਾ ਹੈ।
05:58 ਇਸਦਾ ਮਤਲਬ ਹੈ ਕਿ, ਹਰ ਸ਼ੀਟ ਵਿਚ ਇਕ-ਇਕ ਕਰਕੇ ਉਹੀ ਲਿਸਟ ਐਂਟਰ ਕਰਨ ਦੀ ਬਜਾਏ, ਤੁਸੀਂ ਇਸਨੂੰ ਸਾਰੀਆਂ ਸ਼ੀਟਸ ਵਿਚ ਇਕੋ ਵੇਲੇ ਐਂਟਰ ਕਰ ਸਕਦੇ ਹੋ।
06:07 ਸਾਡੀ “Personal-Finance-Tracker.ods”ਫਾਇਲ ਵਿਚ ਸਾਡਾ ਪੂਰਾ ਡੇਟਾ “Sheet 1”ਤੇ ਹੈ।
06:14 ਹੁਣ ਅਸੀਂ “Sheet 2” ਅਤੇ “Sheet 3”ਵਿਚ ਉਹੀ ਡੇਟਾ ਦਿਖਾਉਣ ਚਾਹੁੰਦੇ ਹਾਂ ਜੋ “Sheet 1”ਵਿਚ ਹੈ।
06:21 ਇਸ ਲਈ ਅਸੀਂ ਮੈਨਯੂਬਾਰ ਵਿਚ “Edit”ਅੋਪਸ਼ਨ ਤੇ ਕਲਿਕ ਕਰਾਂਗੇ ਅਤੇ ਫਿਰ “Sheet”ਅੋਪਸ਼ਨ ਤੇ ਕਲਿਕ ਕਰਾਂਗੇ।
06:27 ਹੁਣ “Select”ਤੇ ਕਲਿਕ ਕਰੋ।
06:30 ਹੁਣ ਦਿੱਸਦੇ ਡਾਇਲੋਗ ਬੋਕਸ ਵਿਚ, shift ਕੀ ਇਸਤੇਮਾਲ ਕਰਕੇ, ਅਸੀਂ “Sheet 1”,“Sheet 2”, ਅਤੇ “Sheet 3” ਅੋਪਸ਼ਨ ਚੁਣਾਂਗੇ।
06:40 ਅਤੇ ਫਿਰ “OK”ਬਟਨ ਤੇ ਕਲਿਕ ਕਰੋ।
06:42 ਇਹ ਸਾਨੂੰ ਵਾਪਸ “Sheet 1”ਤੇ ਲੈ ਆਉਂਦਾ ਹੈ।
06:45 ਆਉ ਹੁਣ “Sheet 1”ਵਿਚ ਕੁਝ ਡੇਟਾ ਐਂਟਰ ਕਰੀਏ।
06:49 ਉਦਾਹਰਣ ਲਈ,“F 12”ਸੈੱਲ ਵਿਚ, ਅਸੀਂ ਟਾਈਪ ਕਰਾਂਗੇ “This will be displayed on multiple sheets”.
06:57 ਹੁਣ ਇਕ ਤੋਂ ਬਾਅਦ ਇਕ “Sheet 2” ਅਤੇ “Sheet 3” ਟੈਬ ਤੇ ਕਲਿਕ ਕਰੋ।
07:02 ਅਸੀਂ ਵੇਖਦੇ ਹਾਂ ਕਿ ਇਹਨਾਂ ਸਾਰੀਆਂ ਸ਼ੀਟਸ ਵਿਚ, ਸੈੱਲ “F12”ਵਿਚ ਇਕੋ-ਜਿਹਾ ਡੇਟਾ ਹੈ।
07:09 ਆਉ ਬਦਲਾਵਾਂ ਨੂੰ ਅਨਡੂ ਕਰੀਏ।
07:12 ਅੱਗੇ ਅਸੀਂ ਵੱਖ-ਵੱਖ ਤਰੀਕਿਆਂ ਬਾਰੇ ਸਿੱਖਾਂਗੇ, ਜਿਹਨਾਂ ਨਾਲ ਅਸੀਂ ਸੈੱਲਸ ਵਿਚ ਡੇਟਾ ਡਿਲੀਟ ਅਤੇ ਐਡਿਟ ਕਰ ਸਕਦੇ ਹਾਂ।
07:18 ਸੈੱਲ ਦੇ ਕਿਸੀ ਵੀ ਫਾਰਮੈੱਟ ਨੂੰ ਹਟਾਏ ਬਿਨਾਂ ਡੇਟਾ ਨੂੰ ਡਿਲੀਟ ਕਰਣ ਲਈ, ਸਿਰਫ ਸੈੱਲ ਨੂੰ ਚੁਣੋ।
07:25 ਤੁਸੀਂ ਦੇਖੋਗੇ ਕਿ ਸੈੱਲ ਦਾ ਡੇਟਾ “Input line” ਫੀਲਡ ਵਿਚ ਦਿਖਾਈ ਦਿੰਦਾ ਹੈ।
07:30 ਹੁਣ ਕੀ-ਬੋਰਡ ਤੇ “Backspace” ਬਟਨ ਦਬਾਉ।
07:35 ਤੁਸੀਂ ਵੇਖੋਗੇ ਕਿ ਡੇਟਾ ਡਿਲੀਟ ਹੋ ਗਿਆ ਹੈ।
07:37 ਆਉ ਬਦਲਾਵਾਂ ਨੂੰ ਅਨਡੂ ਕਰੀਏ।
07:39 ਸੈੱਲ ਵਿਚ ਡੇਟਾ ਬਦਲਣ ਲਈ, ਸਿਰਫ ਸੈੱਲ ਨੂੰ ਚੁਣੋ ਅਤੇ ਪੁਰਾਣੇ ਡੇਟਾ ਦੇ ਉੱਤੇ ਟਾਈਪ ਕਰੋ।
07:46 ਨਵਾਂ ਡੇਟਾ ਮੂਲ ਫਾਰਮੈੱਟਿੰਗ ਨੂੰ ਬਣਾਏ ਰੱਖਦਾ ਹੈ। ਆਉ ਬਦਲਾਵਾਂ ਨੂੰ ਅਨਡੂ ਕਰੀਏ।
07:52 ਸੈੱਲ ਵਿਚ ਡੇਟਾ ਦਾ ਕੁਝ ਹਿੱਸਾ ਬਦਲਣ ਲਈ, ਪੂਰਾ ਕੰਟੈਂਟ ਹਟਾਏ ਬਿਨਾਂ, ਸਿਰਫ ਸੈੱਲ ਤੇ ਡਬਲ ਕਲਿਕ ਕਰੋ।
08:01 ਹੁਣ ਕਰਸਰ ਦੀ ਮੱਦਦ ਨਾਲ, ਤੁਸੀਂ ਆਪਣੀ ਲੋੜ ਮੁਤਾਬਿਕ ਸੈੱਲ ਨੂੰ ਐਡਿਟ ਕਰ ਸਕਦੇ ਹੋ।
08:07 ਆਉ ਬਦਲਾਵਾਂ ਨੂੰ ਅਨਡੂ ਕਰੀਏ।
08:09 ਇਹ ਸਾਨੂੰ ਲਿਬਰੇਆਫਿਸ ਕੈਲਕ ਦੇ ਸਪੋਕਨ ਟਿਯੂਟੋਰਿਅਲ ਦੇ ਅੰਤ ਤੇ ਲੈ ਆਇਆ ਹੈ।
08:15 ਸੰਖੇਪ ਵਿਚ, ਅਸੀਂ ਸਿੱਖਿਆ ਹੈ:
08:17 ਫਿਲ ਟੂਲਸ ਅਤੇ ਸਲੈਕਸ਼ਨ ਲਿਸਟ ਦਾ ਇਸਤੇਮਾਲ ਕਰਕੇ ਗਤੀ ਵਧਾਉਣਾ।
08:20 ਸ਼ੀਟਸ ਵਿਚ ਕੰਟੈਂਟ ਸਾਂਝਾ ਕਰਨਾ।
08:23 ਡੇਟਾ ਹਟਾਉਣਾ, ਡੇਟਾ ਬਦਲਣਾ, ਡੇਟਾ ਦਾ ਹਿੱਸਾ ਬਦਲਣਾ।
08:29 ਨੀਚੇ ਦਿਤੇ ਗਏ ਲਿੰਕ ਤੇ ਉਪਲੱਭਦ ਵੀਡੀਉ ਵੇਖੋ।
08:32 ਇਹ ਸਪੋਕਨ ਟਿਯੂਟੋਰਿਅਲ ਪੋ੍ਰਜੈਕਟ ਨੂੰ ਸੰਖੇਪ ਕਰਦਾ ਹੈ।
08:35 ਜੇ ਤੁਹਾਡੇ ਇੰਟਰਨੈਟ ਦੀ ਸਪੀਡ ਚੰਗੀ ਨਹੀਂ ਹੈ ਤਾਂ ਤੁਸੀਂ ਇਸ ਨੂੰ ਡਾਊਨਲੋਡ ਕਰਕੇ ਦੇਖ ਸਕਦੇ ਹੋ।
08:40 ਸਪੋਕਨ ਟਿਯੂਟੋਰਿਅਲ ਪੋ੍ਜੈਕਟ ਟੀਮ,
08:43 ਸਪੋਕਨ ਟਿਯੂਟੋਰਿਅਲ ਦੀ ਵਰਤੋਂ ਨਾਲ ਵਰਕਸ਼ਾਪ ਲਗਾਉਂਦੀ ਹੈ।
08:46 ਔਨਲਾਈਨ ਟੈਸਟ ਪਾਸ ਕਰਨ ਵਾਲਿਆਂ ਨੂੰ ਸਰਟੀਫਿਕੇਟ ਦਿਤਾ ਜਾਂਦਾ ਹੈ
08:49 ਜਿਆਦਾ ਜਾਣਕਾਰੀ ਲਈ, contact at spoken hyphen tutorial dot org ਤੇ ਲਿਖ ਕੇ ਸੰਪਰਕ ਕਰੋ।
08:55 ਸਪੋਕਨ ਟਿਯੂਟੋਰਿਅਲ ਪੋ੍ਜੈਕਟ “ਟਾਕ ਟੂ ਏ ਟੀਚਰ ਪੋ੍ਜੈਕਟ”ਦਾ ਇਕ ਹਿੱਸਾ ਹੈ।
09:00 ਇਸ ਦਾ ਸਮਰੱਥਨ ਆਈ.ਸੀ.ਟੀ., ਐਮ. ਐਚ.ਆਰ.ਡੀ., ਭਾਰਤ ਸਰਕਾਰ ਦੇ “ਨੈਸ਼ਨਲ ਮਿਸ਼ਨ ਅੋਨ ਏਜੂਕੈਸ਼ਨ” ”ਕਰਦਾ ਹੈ।
09:07 ਇਸ ਮਿਸ਼ਨ ਦੀ ਹੋਰ ਜਾਣਕਾਰੀ ਉਪਲੱਭਦ ਹੈ:
09:11 spoken hyphen tutorial dot org slash NMEICT hyphen Intro
09:18 ਇਸ ਸਕਰਿਪਟ ਦਾ ਅਨੁਵਾਦ ਮਹਿੰਦਰ ਰਿਸ਼ਮ ਨੇ ਕੀਤਾ ਹੈ। ਅਤੇ ਆਈ.ਆਈ.ਟੀ. ਬੋਂਬੇ ਵਲੋਂ ਮੈਂ ਗਗਨ ਦੀਪ ਕੌਰ ਤੁਹਾਡੇ ਤੋਂ ਵਿਦਾ ਲੈਂਦੀ ਹਾਂ। ਸ਼ਾਮਲ ਹੋਣ ਲਈ ਧੰਨਵਾਦ।

Contributors and Content Editors

Gagan, Gaurav, PoojaMoolya