LibreOffice-Suite-Base/C4/Indexes-Table-Filter-SQL-Command-window/Punjabi
From Script | Spoken-Tutorial
Time | Narration |
00:00 | ਸਤਿ ਸ਼੍ਰੀ ਅਕਾਲ ਦੋਸਤੋ, ਲਿਬਰਔਫਿਸ ਬੇਸ ‘ਤੇ ਇਸ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਾਰਿਆ ਦਾ ਸਵਾਗਤ ਹੈ । |
00:03 | ਇਸ ਟਿਊਟੋਰਿਅਲ ਵਿੱਚ, ਅਸੀਂ ਹੇਠਾਂ ਦਿੱਤੇ ਵਿਸ਼ਿਆਂ ਬਾਰੇ ਸਿੱਖਾਂਗੇ:
ਇੰਡੈਕਸ, ਟੇਬਲ ਫਿਲਟਰ ਅਤੇ SQL ਕਮਾਂਡ ਵਿੰਡੋ |
00:14 | ਪਹਿਲਾਂ ਇੰਡੈਕਸ ਦੇ ਬਾਰੇ ਵਿੱਚ ਸਿੱਖਦੇ ਹਾਂ । |
00:16 | ਇੰਡੈਕਸ ਕੀ ਹੈ ? |
00:18 | ਇੰਡੈਕਸ ਡਾਟਾਬੇਸ ਟੇਬਲ ਵਿੱਚ ਰਿਕਾਰਡਸ ਨੂੰ ਲੱਭਣ ਅਤੇ ਕ੍ਰਮਬੱਧ ਕਰਨ ਲਈ ਇੱਕ ਤੇਜ਼ ਤਰੀਕਾ ਹੈ । |
00:26 | ਅਸੀਂ ਟੇਬਲ ਵਿੱਚ ਇੱਕ ਫੀਲਡ ਜਾਂ ਕਈ ਫੀਲਡਸ ਨੂੰ ਚੁਣ ਸਕਦੇ ਹਾਂ ਜਿਸ ਵਿੱਚ ਰਿਕਾਰਡਸ ਦੇ ਕ੍ਰਮਬੱਧ ਦੀ ਲੋੜ ਹੈ । |
00:36 | ਇੰਡੈਕਸ ਚੁਣੇ ਹੋਏ ਫੀਲਡ ਜਾਂ ਫੀਲਡਸ ‘ਤੇ ਆਧਾਰਿਤ ਰਿਕਾਰਡਸ ਦੇ ਲੋਕੇਸ਼ਨ (ਸਥਾਨ) ਨੂੰ ਇੱਕਠਾ (ਸਟੋਰ) ਕਰਦਾ ਹੈ । |
00:43 | ਇਸ ਲਈ ਡਾਟਾ ਪਾਉਣ ਦੇ ਲਈ, ਬੇਸ ਇੰਡੈਕਸ ਦੀ ਵਰਤੋਂ ਕਰਦੇ ਹੋਏ ਸਿੱਧੇ ਡਾਟਾ ਦੇ ਲੋਕੇਸ਼ਨ ‘ਤੇ ਜਾ ਸਕਦਾ ਹੈ । |
00:51 | ਇਸ ਲਈ ਡਾਟਾ ਲੱਭਣ ਲਈ ਸਾਰੇ ਰਿਕਾਰਡਸ ਦੇ ਸਕੈਨਿੰਗ ਦੀ ਉਮੀਦ ਕਾਫ਼ੀ ਵੱਧ ਜਾਂਦੀ ਹੈ । |
00:59 | ਟੇਬਲ ਦੀ ਪ੍ਰਾਇਮਰੀ ਕੀ, ਆਪਣੇ-ਆਪ ਹੀ ਇੰਡੈਕਸਡ (ਕ੍ਰਮਬੱਧ) ਹੋ ਜਾਂਦੀ ਹੈ । |
01:03 | ਹੁਣ ਅਸੀਂ ਆਪਣੀ ਉਦਾਹਰਣ Library ਡਾਟਾਬੇਸ ਵਿੱਚ ਇੱਕ ਇੰਡੈਕਸ ਬਣਾਉਂਦੇ ਹਾਂ । |
01:09 | ਅਸੀਂ Books ਟੇਬਲ ਵਿੱਚ Title ਕਾਲਮ ‘ਤੇ ਇੱਕ ਇੰਡੈਕਸ ਬਣਾਵਾਂਗੇ, ਜੋ book titles ‘ਤੇ ਖੋਜ ਨੂੰ ਵਧਾਏਗਾ । |
01:18 | ਪਹਿਲਾਂ ਆਪਣਾ Library ਡਾਟਾਬੇਸ ਖੋਲ੍ਹਦੇ ਹਾਂ, ਜੇ ਉਹ ਪਹਿਲਾਂ ਤੋਂ ਨਹੀਂ ਖੁੱਲਿਆ ਹੋਇਆ ਹੈ । |
01:34 | ਅਤੇ Edit ਮੋਡ ਵਿੱਚ Books ਟੇਬਲ ਨੂੰ ਖੋਲੋਂ । |
01:39 | ਟੇਬਲ ਡਿਜ਼ਾਇਨ ਵਿੰਡੋ ਵਿੱਚ, Tools ਮੀਨੂ ‘ਤੇ ਜਾਓ ਅਤੇ Index Design ਚੁਣੋ । |
01:48 | Indexes ਵਿੰਡੋ ਵਿੱਚ, ਨੋਟ ਕਰੋ, ਕਿ ਬੇਸ ਨੇ ਪਹਿਲਾਂ ਤੋਂ ਹੀ ਪ੍ਰਾਇਮਰੀ ਕੀ ਨੂੰ unique Index ਦੇ ਰੂਪ ਵਿੱਚ ਲੈ ਲਿਆ ਹੈ । |
01:57 | ਆਪਣੀ ਇੰਡੈਕਸ ਬਣਾਉਣ ਦੇ ਲਈ, ਸਭ ਤੋਂ ਖੱਬੇ ਪਾਸੇ ਵੱਲ ਬਣੇ ਆਈਕਾਨ, New Index ‘ਤੇ ਕਲਿਕ ਕਰੋ । |
02:05 | ਅਤੇ ਸੱਜੇ ਪਾਸੇ ਵੱਲ ਬਣੇ Index ਫੀਲਡ ਵਿੱਚ ਡ੍ਰੋਪ-ਡਾਊਂਨ ਸੂਚੀ ਵਿੱਚੋਂ Title ਚੁਣੋ । |
02:14 | ਅਸੀਂ ਇੱਥੇ Ascendingਜਾਂ Descending ਕ੍ਰਮ ਵੀ ਚੁਣ ਸਕਦੇ ਹਾਂ । |
02:19 | ਅਤੇ ਖੱਬੇ ਪਾਸੇ ‘ਤੇ ਤੀਸਰੇ ਆਈਕਾਨ ‘ਤੇ ਕਲਿਕ ਕਰਕੇ ਇਸ ਇੰਡੈਕਸ ਨੂੰ ਫਿਰ ਤੋਂ ‘IDX_Title’ ਨਾਂ ਦਿਓ, ਅਤੇ ਇਸ ਦੇ ਨਾਲ ਲੱਗਦੇ Saveਆਈਕਾਨ ਦੀ ਵਰਤੋਂ ਕਰਕੇ ਇਸ ਨੂੰ ਸੇਵ ਕਰੋ । |
02:37 | ਇਸ ਲਈ ਇੱਥੇ title ਫੀਲਡ ‘ਤੇ ਸਾਡਾ ਇੰਡੈਕਸ ਹੈ । |
02:42 | ਇਸ ਤਰ੍ਹਾਂ ਨਾਲ ਅਸੀਂ ਬੇਸ ਦੀ ਵਰਤੋਂ ਕਰਕੇ ਟੇਬਲਸ ਲਈ ਇੰਡੈਕਸ ਨੂੰ ਬਣਾ, ਬਦਲ, ਫਿਰ ਤੋਂ ਨਾਂ ਦੇਣਾ ਜਾਂ ਮਿਟਾ ਸਕਦੇ ਹਾਂ । |
02:51 | ਇੱਥੇ ਤੁਹਾਡੇ ਲਈ ਇੱਕ ਨਿਰਧਾਰਤ ਕੰਮ ਹੈ: |
02:54 | Members ਟੇਬਲ ਵਿੱਚ names ‘ਤੇ ਇੱਕ ਇੰਡੈਕਸ ਬਣਾਓ ਅਤੇ ਇਸ ਨੂੰ ‘IDX_Member Name’ ਨਾਂ ਦਿਓ । |
03:03 | ਅੱਗੇ, ਵੇਖਦੇ ਹਾਂ ਕਿ ਟੇਬਲ ਫਿਲਟਰ ਕੀ ਹਨ । |
03:07 | ਟੇਬਲ ਫਿਲਟਰ ਫੀਚਰ ਸਾਨੂੰ ਹੋਰ ਐਪਲੀਕੇਸ਼ਨ ਤੋਂ ਟੇਬਲਸ ਨੂੰ ਬੇਸ ਡਾਟਾਬੇਸ ਵਿੱਚ ਲਕਾਉਣ ਦੀ ਆਗਿਆ ਦਿੰਦਾ ਹੈ । |
03:15 | ਉਦਾਹਰਣ ਦੇ ਲਈ, Library ਡਾਟਾਬੇਸ ਵਿੱਚ Books ਟੇਬਲ ਨੂੰ ਛੱਡ ਕੇ ਸਾਰੇ ਟੇਬਲਸ ਨੂੰ ਲੁਕਾ ਦਿੰਦੇ ਹਾਂ । |
03:22 | ਹੁਣ, Table Filter (ਟੇਬਲ ਫਿਲਟਰ) Tools ਮੀਨੂ ਵਿੱਚ ਉਪਲੱਬਧ ਹੈ । |
03:27 | ਇੱਥੇ, ‘All Views’ ਨੂੰ ਚੈੱਕ ਕਰੋ ਅਤੇ Books table ਨੂੰ ਚੈੱਕ ਕਰੋ । |
03:33 | ਭਾਵ ਕਿ, ਅਸੀਂ ਕੇਵਲ Books ਟੇਬਲ ਨੂੰ ਹੋਰ ਐਪਲੀਕੇਸ਼ਨਾਂ ਨੂੰ ਵਿਖਾਉਣ ਲਈ ਬਣਾ ਰਹੇ ਹਾਂ । |
03:39 | ਹੁਣ Ok ਬਟਨ ‘ਤੇ ਕਲਿਕ ਕਰੋ । |
03:43 | ਫਿਰ View ਮੀਨੂ ‘ਤੇ ਕਲਿਕ ਕਰੋ ਅਤੇ ਫਿਰ Refresh Tables ‘ਤੇ ਕਲਿਕ ਕਰੋ । |
03:50 | ਨੋਟ ਕਰੋ, ਕਿ ਕੇਵਲ Books ਟੇਬਲ ਇੱਥੇ ਵਿਖਾਈ ਦੇ ਰਹੀ ਹੈ । |
03:54 | ਨਾਲ ਹੀ, ਜਦੋਂ ਇਸ ਡਾਟਾਬੇਸ ਨੂੰ ਲਿਬਰਔਫਿਸ ਰਾਈਟਰ ਜਾਂ Calc ਤੋਂ ਐਕਸੈੱਸ ਕਰਦੇ ਹਾਂ, ਅਸੀਂ ਉੱਥੇ ਕੇਵਲ Books ਟੇਬਲ ਵੇਖਦੇ ਹਾਂ । |
04:04 | ਇੱਥੇ ਇੱਕ ਹੋਰ ਨਿਰਧਾਰਤ ਕੰਮ ਹੈ: |
04:06 | 1. ਲਿਬਰਔਫਿਸ ਰਾਈਟਰ ਖੋਲੋ, Library ਡਾਟਾਬੇਸ ਨੂੰ ਐਕਸੈੱਸ ਕਰੋ ਅਤੇ ਉੱਥੇ ਮੌਜੂਦ ਟੇਬਲਸ ਨੂੰ ਚੈੱਕ ਕਰੋ । |
04:14 | 2. ਬੇਸ ਵਿੱਚ ਸਾਰੇ ਟੇਬਲਸ ਨੂੰ ਦੁਬਾਰਾ ਦਿਖਾਓ । |
04:19 | 3. ਅਤੇ ਟੇਬਲਸ ਦੀ ਮੌਜੂਦਗੀ ਨੂੰ ਮੁੜ ਚੈੱਕ ਕਰਨ ਲਈ ਲਿਬਰਔਫਿਸ ਰਾਈਟਰ ਨੂੰ ਦੁਬਾਰਾ ਖੋਲੋ । |
04:26 | ਅਖੀਰ ਵਿੱਚ, SQL ਕਮਾਂਡ ਵਿੰਡੋ ਦੇ ਬਾਰੇ ਵਿੱਚ ਸਿੱਖਦੇ ਹਾਂ । |
04:31 | SQL ਕਮਾਂਡ ਵਿੰਡੋ ਨੂੰ Tools ਮੀਨੂ ਤੋਂ SQL ਚੁਣ ਕੇ ਐਕਸੈੱਸ ਕਰ ਸਕਦੇ ਹਾਂ । |
04:41 | ਅਸੀਂ ਡਾਟਾਬੇਸ ਨੂੰ SQL ਸਟੇਟਮੈਂਟਸ ਦੇਣ ਲਈ ਇਸ ਵਿੰਡੋ ਦੀ ਵਰਤੋਂ ਕਰ ਸਕਦੇ ਹਾਂ । |
04:47 | ਹੁਣ, ਅਸੀਂ SQL ਕਿਊਰੀਜ਼ ਨੂੰ ਚਲਾਉਣ ਲਈ ਕਿਊਰੀਜ਼ ਦੀ ਵਰਤੋਂ ਕਰ ਸਕਦੇ ਹਾਂ, ਪਰ ਇੱਥੇ ਅਸੀਂ ਡਾਟਾਬੇਸ ਤੋਂ ਕੇਵਲ ਡਾਟਾ ਪੁੱਛਣ ਤੱਕ ਸੀਮਿਤ ਹਾਂ । |
04:59 | ਭਾਵ, ਇੱਥੇ ਅਸੀਂ ਕੇਵਲ SELECT ਸਟੇਟਮੈਂਟਸ ਜਾਰੀ ਕਰ ਸਕਦੇ ਹਾਂ । |
05:04 | ਪਰ, ਅਸੀਂ SQL ਸਟੇਟਮੈਂਟਸ ਨੂੰ ਚਲਾ ਨਹੀਂ ਸਕਦੇ, ਜੋ ਇੱਥੇ ਡਾਟਾ ਅਤੇ ਟੇਬਲ ਦੀ ਬਣਤਰ ਨੂੰ ਬਦਲਦੇ ਜਾਂ ਨਵੇਂ ਟੇਬਲਸ ਬਣਾਉਂਦੇ ਹਨ । |
05:14 | ਅਤੇ SQL ਕਮਾਂਡ ਵਿੰਡੋ ਸਾਨੂੰ ਇਸ ਤਰ੍ਹਾਂ ਦੇ ਡਾਟਾ ਮੈਨਿਉਲੇਸ਼ਨ ਅਤੇ ਡਾਟਾ ਡੈਫੀਨੇਸ਼ਨ ਸਟੇਟਮੈਂਟਸ ਜਾਂ ਲੈਂਗਵੇਜ਼ ਦੀ ਵਰਤੋਂ ਕਰਨ ਵਿੱਚ ਮਦਦ ਕਰਦਾ ਹੈ । |
05:24 | ਡਾਟਾ ਮੈਨਿਉਲੇਸ਼ਨ ਲੈਂਗਵੇਜ਼, ਜਾਂ ਕੇਵਲ DML ਦੀਆਂ ਉਦਾਹਰਣਾਂ ਹਨ: |
05:31 | ਡਾਟਾ INSERT, UPDATE ਅਤੇ DELETE ਕਰਨਾ । |
05:37 | ਅਤੇ ਡਾਟਾ ਡੈਫੀਨੇਸ਼ਨ ਲੈਂਗਵੇਜ਼ ਜਾਂ ਕੇਵਲ DDL ਦੀਆਂ ਕੁੱਝ ਉਦਾਹਰਣਾਂ ਹਨ: |
05:45 | CREATE TABLE, DROP TABLE ਅਤੇ ALTER ਸਟੇਟਮੈਂਟਸ । |
05:51 | ਅਸੀਂ ਪਹਿਲਾਂ DML ਉਦਾਹਰਣ ਵੇਖਾਂਗੇ । |
05:55 | ਬੇਸ ਵਿੰਡੋ ਵਿੱਚ, Tools ਮੀਨੂ ਤੋਂ SQL ਕਮਾਂਡ ਵਿੰਡੋ ਖੋਲੋ । |
06:02 | Command to execute ਟੈਕਸਟ ਖੇਤਰ ਵਿੱਚ ਟਾਈਪ ਕਰਕੇ Books ਟੇਬਲ ਵਿੱਚ ਨਵਾਂ ਰਿਕਾਰਡ ਜੋੜੋਂ: |
06:12 | INSERT INTO Books (Title, Author, Publish Year, Publisher, Price)
VALUES (The Hobbit, J.R.R Tolkien, 2002, Oxford, 500); |
06:45 | Execute ਬਟਨ ‘ਤੇ ਕਲਿਕ ਕਰਨ ਤੋਂ ਪਹਿਲਾਂ, ਕਮਾਂਡ ਨੂੰ ਹੁਣ ਧਿਆਨ ਨਾਲ ਵੇਖੋ । |
06:52 | INSERT ਸਟੇਟਮੈਂਟ ਟੇਬਲ ਦਾ ਨਾਮ ਅਤੇ ਫੀਲਡ ਨਾਮ ਅਤੇ ਫਿਰ ਵੈਲਿਊਸ ਨੂੰ ਸੂਚੀਬੱਧ ਕਰਦਾ ਹੈ, ਜਿਨ੍ਹਾਂ ਨੂੰ ਨਵੇਂ ਰਿਕਾਰਡ ਵਿੱਚ ਜਾਣ ਦੀ ਲੋੜ ਹੈ । |
07:03 | ਨੋਟ ਕਰੋ, ਕਿ ਟੇਬਲ ਦਾ ਨਾਮ ਅਤੇ ਫੀਲਡ ਦੇ ਨਾਮ ਦੋਹਰੇ ਹਵਾਲਾ ਨਿਸ਼ਾਨਾਂ ਵਿੱਚ ਬੰਦ ਹਨ । |
07:11 | ਅਸੀਂ ਜਾਣਦੇ ਹਾਂ ਕਿ ਬੇਸ ਕੇਸ ਸੈਂਸਿਟਿਵ ਹੁੰਦਾ ਹੈ ਅਤੇ ਦੋਹਰੇ ਹਵਾਲਾ ਨਿਸ਼ਾਨ ਸੁਨਿਸ਼ਚਿਤ ਕਰਦੇ ਹਨ ਕਿ ਬੇਸ ਨਾਮਾਂ ਨੂੰ ਸਵੀਕਾਰ ਕਰੇ, ਜਿਵੇਂ ਅਸੀਂ ਬਣਾਇਆ ਸੀ । |
07:22 | ਜੇ ਅਸੀਂ ਹਵਾਲਾ-ਨਿਸ਼ਾਨ ਦੀ ਵਰਤੋਂ ਨਾ ਕਰੀਏ, ਬੇਸ ਆਪਣੇ-ਆਪ ਹੀ ਸਾਰੇ ਨਾਮਾਂ ਨੂੰ ਵੱਡੇ ਅੱਖਰਾਂ ਵਿੱਚ ਬਦਲ ਦੇਵੇਗਾ । |
07:31 | ਸਾਨੂੰ ਡਾਟਾ ਟਾਈਪ TEXT ਦੀ ਵੈਲਿਉਸ ਨੂੰ ਸਿੰਗਲ ਹਵਾਲਾ-ਨਿਸ਼ਾਨ ਵਿੱਚ ਰੱਖਣਾ ਹੋਵੇਗਾ । |
07:37 | NUMERIC ਫੀਲਡਸ ਨੂੰ ਕਿਸੇ ਵੀ ਹਵਾਲਾ-ਨਿਸ਼ਾਨ ਵਿੱਚ ਰੱਖਣ ਦੀ ਲੋੜ ਨਹੀਂ ਹੁੰਦੀ । |
07:43 | ਨਾਲ ਹੀ, ਸਾਨੂੰ Book Id ਫੀਲਡ ਸ਼ਾਮਿਲ ਕਰਨ ਦੀ ਲੋੜ ਨਹੀਂ ਹੈ, ਜੋ ਕਿ ਇੱਕ AutoNumber ਫੀਲਡ ਹੈ । |
07:51 | ਨੰਬਰ ਨੂੰ ਆਪਣੇ ਆਪ ਤੋਂ ਬਣਾਉਣ ਦੀ ਜ਼ਿੰਮੇਵਾਰੀ ਬੇਸ ਲਵੇਗਾ । |
07:56 | ਇਸ ਲਈ, ਆਓ SQL ਨੂੰ ਚਲਾਓ । ਸੂਚਨਾ ‘Command successfully executed’ ‘ਤੇ ਧਿਆਨ ਦਿਓ । |
08:05 | ਜੇਕਰ ਇੱਥੇ ਸਾਡੇ ਲਿਖੇ ਗਏ SQL ਵਿੱਚ ਕੋਈ ਐਰਰਸ ਹੁੰਦੀਆਂ ਹਨ, ਤਾਂ ਬੇਸ ਉਨ੍ਹਾਂ ਨੂੰ ਇਸ਼ਾਰਾ ਦੇਵੇਗਾ । |
08:12 | Books ਟੇਬਲ ‘ਤੇ ਡਬਲ ਕਲਿਕ ਕਰੋ ਅਤੇ ਨਵੇਂ ਰਿਕਾਰਡ ਨੂੰ ਵੇਖੋ ਜਿਸ ਨੂੰ ਅਸੀਂ ਹੁਣੇ ਜੋੜਿਆ ਹੈ । |
08:18 | ਇਹ ਅੰਤਮ ਰੋ ਵਿੱਚ ਜੁੜ ਗਿਆ ਹੈ । |
08:23 | ਅੱਗੇ, ਇੱਕ DDL ਉਦਾਹਰਣ ਵੇਖਦੇ ਹਾਂ । |
08:27 | ਅਸੀਂ ਫੀਲਡਸ Author Id, Author ਅਤੇ Country ਦੇ ਨਾਲ Authors ਨਾਂ ਵਾਲਾ ਨਵਾਂ ਟੇਬਲ ਬਣਾਵਾਂਗੇ । |
08:36 | SQL ਕਮਾਂਡ ਵਿੰਡੋ ਵਿੱਚ, ਜਿਵੇਂ ਸਕਰੀਨ ‘ਤੇ ਵਿਖਾਈ ਦੇ ਰਿਹਾ ਹੈ ਉਹੋ ਜਿਹਾ ਟਾਈਪ ਕਰੋ । |
08:43 | ਅਤੇ ਇਸ ਨੂੰ ਚਲਾਓ ਜਾਂ (execute) ਕਰੋ । |
08:47 | Tables ਸੂਚੀ ‘ਤੇ ਵਾਪਸ ਜਾਓ ਅਤੇ View ਮੀਨੂ ਨਾਲ tables ਨੂੰ ਰਿਫ੍ਰੈਸ਼ ਕਰੋ । |
08:54 | ਇੱਥੇ ਨਵਾਂ Authors ਟੇਬਲ ਹੈ, ਜਿਸ ਨੂੰ ਅਸੀਂ ਹੁਣੇ ਬਣਾਇਆ ਹੈ । |
08:59 | DML ਦੇ ਬਾਰੇ ਵਿੱਚ ਜ਼ਿਆਦਾ ਜਾਣਨ ਦੇ ਲਈ, ਸਕਰੀਨ ‘ਤੇ ਵਿਖਾਈ ਦੇ ਰਹੀ ਵੈੱਬਸਾਈਟ ‘ਤੇ ਜਾਓ । |
09:06 | DDL ਦੇ ਬਾਰੇ ਵਿੱਚ ਜ਼ਿਆਦਾ ਜਾਣਨ ਲਈ ਸਕਰੀਨ ‘ਤੇ ਵਿਖਾਈ ਦੇ ਰਹੀ ਵਿਕੀਪੀਡੀਆ ਵੈੱਬਸਾਈਟ ‘ਤੇ ਜਾਓ । |
09:13 | ਇੱਥੇ ਤੁਹਾਡੇ ਲਈ ਇੱਕ ਹੋਰ ਨਿਰਧਾਰਤ ਕੰਮ ਹੈ: |
09:16 | 1. Book Id ਦੇ ਨਾਲ book ਕੀਮਤ 3 ਤੋਂ Rs. 300 ਤੱਕ ਨਿਰਧਾਰਤ ਕਰਨ ਲਈ UPDATE ਸਟੇਟਮੈਂਟ ਦੀ ਵਰਤੋਂ ਕਰੋ । |
09:26 | 2. ‘The Hobbit ਸਿਰਲੇਖ ਨਾਂ ਵਾਲੀ book ਨੂੰ ਡਿਲੀਟ ਕਰੋ । |
09:30 | 3. Authorsਟੇਬਲ ਵਿੱਚ ਨਵਾਂ ਰਿਕਾਰਡ ਲੇਖਕ ਦਾ ਨਾਮ ‘J. R. R. Tolkien’ ਅਤੇ ਦੇਸ਼ ‘England’ ਜੋੜੋਂ । |
09:41 | 4. DROP ਸਟੇਟਮੈਂਟ ਦੀ ਵਰਤੋਂ ਕਰਕੇ ਡਾਟਾਬੇਸ ਨਾਲ Authors table ਨੂੰ ਡ੍ਰੋਪ ਕਰੋ । |
09:47 | ਇਸ ਦੇ ਨਾਲ ਅਸੀਂ ਲਿਬਰਔਫਿਸ ਬੇਸ ਦੇ ਇਸ ਟਿਊਟੋਰਿਅਲ ਦੇ ਅਖੀਰ ਵਿੱਚ ਆ ਗਏ ਹਾਂ । |
09:52 | ਸੰਖੇਪ ਵਿੱਚ, ਅਸੀਂ ਹੇਠਾਂ ਲਿਖਿਆ ਬਾਰੇ ਸਿੱਖਿਆ:
ਇੰਡੈਕਸ, ਟੇਬਲ ਫਿਲਟਰ ਅਤੇ SQL ਕਮਾਂਡ ਵਿੰਡੋ |
10:01 | ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ-ਟੂ-ਅ-ਟੀਚਰ ਪ੍ਰੋਜੇਕਟ ਦਾ ਹਿੱਸਾ ਹੈ । ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ “ਆਈਸੀਟੀ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਪ੍ਰਮਾਣਿਤ ਹੈ । |
10:13 | ਇਹ ਪ੍ਰੋਜੇਕਟ http://spoken-tutorial.org.ਦੁਆਰਾ ਚਲਾਇਆ ਜਾਂਦਾ ਹੈ । |
10:18 | ਇਸ ‘ਤੇ ਜ਼ਿਆਦਾ ਜਾਣਕਾਰੀ ਹੇਠਾਂ ਦਿੱਤੇ ਲਿੰਕ ‘ਤੇ ਉਪਲੱਬਧ ਹੈ । http://spoken-tutorial.org/NMEICT-Intro |
10:22 | ਆਈ.ਆਈ.ਟੀ.ਬੰਬੇ ਤੋਂ ਹੁਣ ਅਮਰਜੀਤ ਨੂੰ ਇਜਾਜ਼ਤ ਦਿਓ । ਸਾਡੇ ਨਾਲ ਜੁੜਣ ਲਈ ਧੰਨਵਾਦ । |