LibreOffice-Suite-Base/C4/Database-Design-Primary-Key-and-Relationships/Punjabi
From Script | Spoken-Tutorial
| Visual Cue | Narration |
|---|---|
| 00:00 | ਲਿਬਰਔਫਿਸ ਬੇਸ ‘ਤੇ ਇਸ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਾਰਿਆ ਦਾ ਸਵਾਗਤ ਹੈ । |
| 00:04 | ਇਹ ਟਿਊਟੋਰਿਅਲ ਡਾਟਾਬੇਸ ਡਿਜ਼ਾਈਨ ‘ਤੇ ਪਿਛਲੇ ਟਿਊਟੋਰਿਅਲ ਦਾ ਅਗਲਾ ਭਾਗ ਹੈ । |
| 00:10 | ਅਤੇ ਇੱਥੇ ਅਸੀਂ ਹੇਠਾਂ ਦਿੱਤੇ ਵਿਸ਼ਿਆਂ ਦੇ ਬਾਰੇ ਵਿੱਚ ਸਿੱਖਾਂਗੇ: |
| 00:13 | 4. ਸੂਚਨਾ(ਜਾਣਕਾਰੀ) ਆਈਟਮਾਂ ਨੂੰ ਕਾਲਮਾਂ ਵਿੱਚ ਬਦਲਣਾ । |
| 00:17 | 5. ਪ੍ਰਾਇਮਰੀ ਕੀਜ਼ ਨਿਰਧਾਰਤ ਕਰਨਾ । |
| 00:20 | 6. ਟੇਬਲ ਰਿਲੇਸ਼ਨਸ਼ਿਪਸ (ਰਿਲੇਸ਼ਨਸ਼ਿਪਸ) ਦੀ ਸਥਾਪਨਾ ਕਰਨਾ ਜਾਂ ਇੰਸਟੌਲ ਕਰਨਾ । |
| 00:23 | ਪਿਛਲੇ ਟਿਊਟੋਰਿਅਲ ਵਿੱਚ, ਅਸੀਂ ਇੱਕ ਸਾਧਾਰਨ Library ਐਪਲੀਕੇਸ਼ਨ ਲਈ ਡਾਟਾਬੇਸ ਡਿਜ਼ਾਈਨ ਦੀ ਪ੍ਰਕਿਰਿਆ ਨੂੰ ਸ਼ੁਰੂ ਕੀਤਾ ਸੀ । |
| 00:30 | ਅਸੀਂ ਪਹਿਲਾਂ ਲਾਇਬ੍ਰੇਰੀ ਡਾਟਾਬੇਸ ਨੂੰ ਬਣਾਉਣ ਦੇ ਉਦੇਸ਼ (ਮਕਸਦ) ਬਾਰੇ ਪਤਾ ਲਗਾਇਆ ਸੀ । |
| 00:36 | ਫਿਰ ਅਸੀਂ ਲਾਇਬ੍ਰੇਰੀ ਦੇ ਬਾਰੇ ਵਿੱਚ ਜਾਣਕਾਰੀ ਲੱਭ ਕੇ ਅਤੇ ਸੁਚਾਰੂ ਢੰਗ ਨਾਲ ਆਪਣੀ ਪ੍ਰਕਿਰਿਆ ਨੂੰ ਜਾਰੀ ਰੱਖਿਆ । |
| 00:44 | ਅਤੇ ਅਸੀਂ ਜਾਣਕਾਰੀ (ਸੂਚਨਾ) ਨੂੰ ਟੇਬਲਸ ਵਿੱਚ ਵੰਡਿਆ । |
| 00:49 | ਅਤੇ ਇਸ ਤਰ੍ਹਾਂ, ਅਸੀਂ ਆਪਣੀ ਲਾਇਬ੍ਰੇਰੀ ਡਾਟਾਬੇਸ ਵਿੱਚ ਚਾਰ ਟੇਬਲਸ ਨਿਰਧਾਰਤ ਕੀਤੇ ਸਨ: Books, Authors, Publications ਅਤੇ Members. |
| 01:00 | ਹੁਣ ਅਗਲੇ ਸਟੈਪ ‘ਤੇ ਚਲਦੇ ਹਾਂ, ਜਿਸ ਵਿੱਚ ਅਸੀਂ ਜਾਣਕਾਰੀ (ਸੂਚਨਾ) ਆਈਟਮਾਂ ਨੂੰ ਕਾਲਮਾਂ ਵਿੱਚ ਬਦਲਾਂਗੇ । |
| 01:07 | ਇੱਥੇ, ਅਸੀਂ ਫ਼ੈਸਲਾ ਕਰਾਂਗੇ ਕਿ ਕਿਸ ਜਾਣਕਾਰੀ ਆਈਟਮ ਨੂੰ ਅਸੀਂ ਹਰੇਕ ਟੇਬਲ ਵਿੱਚ ਇੱਕਠਾ ਕਰਨਾ ਚਾਹੁੰਦੇ ਹਾਂ । |
| 01:13 | ਹਰੇਕ ਜਾਣਕਾਰੀ ਆਈਟਮ ਜਿਸ ਨੂੰ ਅਸੀਂ ਪਹਿਲਾਂ ਨਿਰਧਾਰਤ ਕੀਤਾ ਸੀ, ਇੱਕ ਫੀਲਡ ਬਣ ਗਈ ਹੈ, ਅਤੇ ਟੇਬਲ ਵਿੱਚ ਇੱਕ ਕਾਲਮ ਦੇ ਰੂਪ ਵਿੱਚ ਦਿਖਾਈ ਦਿੰਦੀ ਹੈ । |
| 01:23 | ਜਿਵੇਂ ਕਿ ਸਕਰੀਨ ‘ਤੇ ਚਿੱਤਰ ਵਿੱਚ ਵਿਖਾਇਆ ਗਿਆ ਹੈ, Books ਟੇਬਲ ਵਿੱਚ 5 ਕਾਲਮ ਹਨ, ਜਿਨ੍ਹਾਂ ਨੂੰ ਫੀਲਡਸ ਵੀ ਕਹਿੰਦੇ ਹਨ । |
| 01:31 | ਇਸ ਲਈ: ਇੱਥੇ ਹਰੇਕ ਰੋ ਜਾਂ ਰਿਕਾਰਡ ਆਪਣੇ ਕਾਲਮਾਂ ਵਿੱਚ, ਅਸਲ ਵਿੱਚ ਇੱਕ ਕਿਤਾਬ ਦੇ ਬਾਰੇ ਵਿੱਚ ਜਾਣਕਾਰੀ ਰੱਖਦੇ ਹਨ । |
| 01:40 | ਇਸ ਤਰ੍ਹਾਂ ਨਾਲ, Authors ਟੇਬਲ ਵਿੱਚ ਹਰੇਕ ਰਿਕਾਰਡ ਕੇਵਲ ਇੱਕ ਲੇਖਕ ਦੀ ਜਾਣਕਾਰੀ ਰੱਖਦਾ ਹੈ । |
| 01:49 | ਅਤੇ Publishers ਟੇਬਲ ਵਿੱਚ ਹਰੇਕ ਰਿਕਾਰਡ ਕੇਵਲ ਇੱਕ ਪ੍ਰਕਾਸ਼ਕ ਦੀ ਜਾਣਕਾਰੀ ਰੱਖਦਾ ਹੈ । |
| 01:58 | ਹੁਣ, ਅੱਗੇ ਅਸੀਂ ਕਾਲਮਾਂ ਵਿੱਚ ਆਪਣੀ ਲੋੜ ਦੇ ਮੁਤਾਬਿਕ, ਇਸ ਵਿੱਚ ਸੁਧਾਰ ਕਰ ਸਕਦੇ ਹਾਂ । |
| 02:04 | ਉਦਾਹਰਣ ਦੇ ਰੂਪ ਵਿੱਚ, ਅਸੀਂ Author name ਨੂੰ First Name ਅਤੇ Last Name ਵਿੱਚ ਵੱਖਰਾ ਕਰ ਸਕਦੇ ਹਾਂ, ਜਿਸ ਦੇ ਨਾਲ ਕਿ ਅਸੀਂ ਇਹਨਾਂ ਕਾਲਮਾਂ ਦੇ ਰਾਹੀਂ ਲੱਭ ਸਕਦੇ ਹਾਂ ਜਾਂ ਕ੍ਰਮਬੱਧ ਕਰ ਸਕਦੇ ਹਾਂ । |
| 02:17 | ਅਤੇ ਸਾਨੂੰ ਗਿਣਤੀ ਦੇ ਨਤੀਜੇ ਨੂੰ ਟੇਬਲਸ ਵਿੱਚ ਵੱਖਰੇ ਕਾਲਮ ਵਿੱਚ ਰੱਖਣ ਦੀ ਲੋੜ ਨਹੀਂ ਹੈ । |
| 02:24 | ਕਿਉਂਕਿ ਜਦੋਂ ਅਸੀਂ ਨਤੀਜਿਆਂ ਨੂੰ ਵੇਖਣਾ ਚਾਹੁੰਦੇ ਹਾਂ, ਤਾਂ ਬੇਸ ਉਸੇ ਸਮੇਂ ਗਿਣਤੀ ਕਰ ਸਕਦਾ ਹੈ । |
| 02:31 | ਹੁਣ ਸਾਨੂੰ ਟੇਬਲਸ ਅਤੇ ਕਾਲਮਾਂ ਦੇ ਬਾਰੇ ਵਿੱਚ ਸਪੱਸ਼ਟ ਹੈ, ਆਓ ਦੇਖੀਏ ਕਿ ਕਿਵੇਂ ਅਸੀਂ ਪ੍ਰਾਇਮਰੀ ਕੀਜ਼ ਨੂੰ ਨਿਰਧਾਰਤ ਕਰ ਸਕਦੇ ਹਾਂ । |
| 02:41 | ਪ੍ਰਾਇਮਰੀ ਕੀ ਕੀ ਹੈ ? |
| 02:44 | ਹਰੇਕ ਟੇਬਲ ਵਿੱਚ ਇੱਕ ਕਾਲਮ ਜਾਂ ਕਾਲਮਾਂ ਦਾ ਸਮੂਹ ਸ਼ਾਮਿਲ ਹੋਣਾ ਚਾਹੀਦਾ ਹੈ, ਜੋ ਕਿ ਖਾਸ ਤੌਰ 'ਤੇ ਟੇਬਲ ਵਿੱਚ ਇੱਕਠੇ ਜਾਂ ਸਟੋਰ ਹਰੇਕ ਰੋ ਨੂੰ ਦੱਸਦੀ ਹੈ । |
| 02:54 | ਇਹ ਕਾਲਮ ਜਾਂ ਕਾਲਮਾਂ ਦੇ ਸਮੂਹ ਟੇਬਲਸ ਦੀ ਪ੍ਰਾਇਮਰੀ ਕੀ ਹੈ । |
| 03:00 | ਇਹ ਅਕਸਰ: ਇੱਕ ਖ਼ਾਸ ਪਛਾਣ ਨੰਬਰ ਹੁੰਦਾ ਹੈ, ਜਿਵੇਂ Book Id ਜਾਂ ਇੱਕ Author Id |
| 03:08 | ਅਸੀਂ ਪ੍ਰਾਇਮਰੀ ਕੀ ਫੀਲਡਸ ਨੂੰ ਮਲਟੀ-ਟੇਬਲਸ ਦੇ ਲਾਜ਼ੀਕਲ ਸੰਬੰਧਿਤ ਡਾਟਾ ਨਾਲ ਜਲਦੀ ਸੰਗਠਿਤ ਕਰਨ ਲਈ ਵਰਤੋਂ ਕਰ ਸਕਦੇ ਹਾਂ ਅਤੇ ਡਾਟਾ ਨੂੰ ਆਪਣੇ ਲਈ ਨਾਲ ਲਿਆ ਸਕਦੇ ਹਾਂ । |
| 03:21 | ਅਤੇ ਪ੍ਰਾਇਮਰੀ ਕੀ ਵਿੱਚ ਸਾਡੇ ਕੋਲ ਇੱਕੋ-ਜਿਹੀ ਵੈਲਿਊਸ ਨਹੀਂ ਹੋ ਸਕਦੀ । |
| 03:26 | ਉਦਾਹਰਣ ਦੇ ਰੂਪ ਵਿੱਚ, ਅਸੀਂ ਲੋਕਾਂ ਦੇ ਨਾਂਵਾਂ ਨੂੰ ਪ੍ਰਾਇਮਰੀ ਕੀ ਦੀ ਤਰ੍ਹਾਂ ਵਰਤੋਂ ਨਹੀਂ ਕਰ ਸਕਦੇ, ਕਿਉਂਕਿ ਨਾਮ ਯੂਨਿਕ (ਵਿਲੱਖਣ) ਨਹੀਂ ਹੁੰਦੇ ਹਨ । |
| 03:34 | ਇੱਥੇ ਇੱਕ ਹੀ ਟੇਬਲ ਵਿੱਚ ਇੱਕ ਹੀ ਨਾਮ ਵਾਲੇ ਦੋ ਲੋਕ ਹੋ ਸਕਦੇ ਹਨ । |
| 03:40 | ਅੱਗੇ, ਪ੍ਰਾਇਮਰੀ ਕੀ ਵਿੱਚ ਹਮੇਸ਼ਾ ਇੱਕ ਵੈਲਿਊ ਹੋਣੀ ਚਾਹੀਦੀ ਹੈ । |
| 03:45 | ਜੇਕਰ ਇਹ ਖਾਲੀ ਜਾਂ ਬੇਅੰਤ ਹਨ, ਤਾਂ ਅਸੀਂ ਇਸਨੂੰ ਪ੍ਰਾਇਮਰੀ ਕੀ ਨਹੀਂ ਮੰਨ ਸਕਦੇ ਹਾਂ । |
| 03:52 | ਅਤੇ ਅਸੀਂ ਇੱਕ ‘AutoNumber’ ਦੇ ਰੂਪ ਵਿੱਚ ਕਾਲਮ ਦਾ ਡਾਟਾ ਟਾਈਪ ਨਿਰਧਾਰਤ ਕਰਕੇ ਪ੍ਰਾਇਮਰੀ ਕੀ ਕਾਲਮ ‘ਤੇ ਹਮੇਸ਼ਾ ਇੱਕ ਵੈਲਿਊ ਦੇ ਸਕਦੇ ਹਾਂ ਜੋ ਬੇਸ ਆਪਣੇ-ਆਪ ਹੀ ਬਣਾਵੇਗਾ । |
| 04:09 | ਜਿਵੇਂ ਕਿ ਸਕਰੀਨ ‘ਤੇ ਚਿੱਤਰ ਵਿੱਚ ਵਿਖਾਇਆ ਗਿਆ ਹੈ, ਅਸੀਂ ਆਪਣੇ ਟੇਬਲਸ ਦੇ ਵਿੱਚ ਪ੍ਰਾਇਮਰੀ ਕੀਜ਼ ਹੇਠ ਦਿੱਤੇ ਦੀ ਤਰ੍ਹਾਂ ਨਾਲ ਨਿਰਧਾਰਤ ਕਰ ਸਕਦੇ ਹਾਂ: |
| 04:20 | Books ਟੇਬਲ ਲਈ Book Id, |
| 04:24 | Authors ਟੇਬਲ ਲਈ Author Id, |
| 04:28 | Publishers ਟੇਬਲ ਲਈ Pulishers Id |
| 04:33 | ਇਸੇ ਤਰ੍ਹਾਂ ਨਾਲ, ਭਾਵੇਂ ਇੱਥੇ ਵਿਖਾਇਆ ਨਹੀਂ ਗਿਆ ਹੈ, Members ਟੇਬਲ ਲਈ Members Id ਪ੍ਰਾਇਮਰੀ ਕੀ ਹੋਵੇਗੀ । |
| 04:42 | ਅਖੀਰ ਵਿੱਚ, ਟੇਬਲਸ ਵਿੱਚ ਪ੍ਰਾਇਮਰੀ ਕੀਜ਼ ਨਿਰਧਾਰਤ ਕਰਕੇ, ਅਸੀਂ ਐਂਟਟੀ ਇੰਟੀਗ੍ਰਿਟੀ ਲਾਗੂ ਕਰ ਰਹੇ ਹਾਂ । |
| 04:52 | ਐਂਟਟੀ ਇੰਟੀਗ੍ਰਿਟੀ ਤਸਦੀਕ ਕਰਦਾ ਹੈ ਕਿ ਇੱਥੇ ਟੇਬਲ ਵਿੱਚ ਇੱਕੋ-ਜਿਹੇ ਰਿਕਾਰਡਸ ਨਹੀਂ ਹਨ । |
| 05:00 | ਇੱਥੇ, ਇਹ ਵੀ ਯਕੀਨੀ ਬਣਾਉਂਦਾ ਹੈ ਕਿ ਫੀਲਡ ਜੋ ਟੇਬਲ ਵਿੱਚ ਹਰੇਕ ਰਿਕਾਰਡ ਨੂੰ ਪਛਾਣਦੀ ਹੈ ਉਹ ਯੂਨਿਕ ਹੈ ਅਤੇ ਕਦੇ ਖ਼ਾਲੀ (Null) ਨਹੀਂ ਹੁੰਦੀ ਹੈ । |
| 05:10 | ਹੁਣ ਸਾਡੇ ਕੋਲ ਤਿੰਨ ਟੇਬਲਸ ਵਿੱਚ ਪ੍ਰਾਈਮਰੀਜ ਕੀਜ਼ ਹਨ, ਅਸੀਂ ਰਿਲੇਸ਼ਨਸ਼ਿਪਸ ਦੀ ਸਥਾਪਨਾ ਕਰਕੇ ਇਹਨਾਂ ਸਾਰਿਆਂ ਨੂੰ ਇਕੱਠੇ ਲਿਆ ਸਕਦੇ ਹਾਂ । |
| 05:20 | ਕਿਉਂਕਿ, ਬੇਸ ਇਸ ਧਾਰਨਾ ਦਾ ਸਹਿਯੋਗ ਦਿੰਦਾ ਹੈ । ਇਸ ਨੂੰ ਸੰਖੇਪ RDBMS ਵਿੱਚ, ਇਸ ਨੂੰ ਰਿਲੇਸ਼ਨਲ ਡਾਟਾਬੇਸ ਮੈਨੇਜਮੈਂਟ ਕਹਿੰਦੇ ਹਨ । |
| 05:32 | ਇੱਥੇ ਬਹੁਤ ਤਰ੍ਹਾਂ ਦੇ ਰਿਲੇਸ਼ਨਸ਼ਿਪਸ ਹਨ ਅਤੇ ਅਸੀਂ ਇਹਨਾਂ ਨੂੰ ਹੁਣੇ ਵੇਖਾਂਗੇ । |
| 05:37 | ਸਭ ਤੋਂ ਪਹਿਲਾਂ ਅਸੀਂ ਵੇਖਾਂਗੇ ਕਿ One-to-Many ਰਿਲੇਸ਼ਨਸ਼ਿਪਸ ਕੀ ਹੈ । |
| 05:43 | ਦਿਖਾਈ ਦੇ ਰਹੇ ਚਿੱਤਰ ਵਿੱਚ Books ਅਤੇ Authors ਟੇਬਲਸ ਨੂੰ ਹੁਣੇ ਵੇਖਦੇ ਹਾਂ । |
| 05:49 | ਇੱਕ ਕਿਤਾਬ ਅਸਲ ਵਿੱਚ ਇੱਕ ਲੇਖਕ ਦੁਆਰਾ ਲਿਖੀ ਗਈ ਹੈ । |
| 05:55 | ਹੁਣ, ਇੱਥੇ ਉਦਾਹਰਣਾਂ ਹਨ ਕਿ ਜਿੱਥੇ ਦੋ ਜਾਂ ਬਹੁਤ ਸਾਰੇ ਲੋਕ ਇੱਕੋ ਹੀ ਕਿਤਾਬ ਦੇ ਸਹਿ-ਲੇਖਕ ਹੁੰਦੇ ਹਨ । |
| 06:02 | ਪਰ, ਅਸੀਂ ਆਪਣੀ ਉਦਾਹਰਣ ਨੂੰ ਕੇਵਲ ਇੱਕ ਹੀ ਵਿਅਕਤੀ ਦੁਆਰਾ ਇੱਕ ਹੀ ਕਿਤਾਬ ਨੂੰ ਲਿਖਣ ਤੱਕ ਸੀਮਿਤ ਕਰਦੇ ਹਾਂ । |
| 06:10 | ਅਸੀਂ ਆਪਣੀ ਉਦਾਹਰਣ ਨੂੰ ਜਾਰੀ ਰੱਖਦੇ ਹਾਂ, ਕਿ ਇੱਕ ਲੇਖਕ ਕਈ ਕਿਤਾਬਾਂ ਲਿਖ ਸਕਦਾ ਹੈ । |
| 06:17 | ਇਸ ਲਈ: Authors ਟੇਬਲ ਵਿੱਚ ਦਿਖਾਏ ਜਾ ਰਹੇ ਇੱਕ ਲੇਖਕ ਦੇ ਲਈ, ਇੱਥੇ Books ਟੇਬਲ ਵਿੱਚ ਲੇਖਕ ਦੇ ਦੁਆਰਾ ਲਿਖੀਆਂ ਗਈਆਂ ਕਈ ਸਾਰੀਆਂ ਕਿਤਾਬਾਂ ਹੋ ਸਕਦੀਆਂ ਹਨ । |
| 06:28 | ਇਸ ਲਈ ਇਹ one-to-many ਰਿਲੇਸ਼ਨਸ਼ਿਪ ਹੈ । |
| 06:32 | ਅਤੇ ਅਸੀਂ ਇਸ ਨੂੰ ਆਪਣੀ Library ਡਾਟਾਬੇਸ ਵਿੱਚ ਦਿਖਾ ਸਕਦੇ ਹਾਂ - |
| 06:36 | Author Id ਨੂੰ ਲੈ ਕੇ ਜੋ ਕਿ Authors ਟੇਬਲ ਵਿੱਚ ਪ੍ਰਾਇਮਰੀ ਕੀ ਹੈ ਅਤੇ ਉਸ ਨੂੰ Books ਟੇਬਲ ਵਿੱਚ ਜੋੜਕੇ । |
| 06:46 | ਇਸ ਲਈ: Books ਟੇਬਲ ਵਿੱਚ Author Id ਨੂੰ ਫਾਰੈਨ (Foreign) ਕੀ ਕਹਿੰਦੇ ਹਨ । |
| 06:53 | ਇਸੇ ਤਰ੍ਹਾਂ ਨਾਲ Publisher Id ਜੋ ਕਿ Publishers ਟੇਬਲ ਵਿੱਚ ਪ੍ਰਾਇਮਰੀ ਕੀ ਹੈ ਇਹ Books ਟੇਬਲ ਵਿੱਚ ਜੋੜਕੇ ਫਾਰੈਨ ਕੀ ਬਣ ਜਾਂਦੀ ਹੈ । |
| 07:06 | ਇਸ ਲਈ: ਕਾਲਮ ਜਾਂ ਕਾਲਮਾਂ ਦੇ ਸਮੂਹ ਨੂੰ ਵੰਡਣ ਨਾਲ, ਅਸੀਂ ਡਾਟਾਬੇਸ ਵਿੱਚ one-to-many ਰਿਲੇਸ਼ਨਸ਼ਿਪਸ ਨੂੰ ਦਿਖਾ ਸਕਦੇ ਹਾਂ । |
| 07:17 | ਅਤੇ ਫਾਰੈਨ ਕੀਜ਼ ਦੀ ਵਰਤੋਂ ਕਰਕੇ ਟੇਬਲ ਰਿਲੇਸ਼ਨਸ਼ਿਪਸ ਨੂੰ ਨਿਰਧਾਰਤ ਕਰ ਸਕਦੇ ਹਾਂ । |
| 07:23 | ਇਸ ਲਈ: ਰਿਲੇਸ਼ਨਸ਼ਿਪ ਦੀ ਸਥਾਪਨਾ ਕਰਨ ਲਈ ਟੇਬਲ ਵਿੱਚ ਇੱਕ ਪ੍ਰਾਇਮਰੀ ਕੀ ਨੂੰ ਹੋਰ ਟੇਬਲਾਂ ਵਿੱਚ ਇੱਕ ਫਾਰੈਨ ਕੀ ਦੀ ਤਰ੍ਹਾਂ ਦਿਖਾ ਸਕਦੇ ਹਾਂ । |
| 07:34 | ਨਤੀਜੇ ਵਜੋਂ ਅਸੀਂ ਐਂਟਟੀ ਇੰਟੀਗ੍ਰਿਟੀ ਨੂੰ ਲਾਗੂ ਕਰਦੇ ਹਾਂ । |
| 07:39 | ਭਾਵ ਹੈ ਕਿ, ਟੇਬਲ ਵਿੱਚ ਹਰੇਕ ਫਾਰੈਨ ਕੀ ਵੈਲਿਊ ਸੰਬੰਧਿਤ ਟੇਬਲਸ ਵਿੱਚ ਅਨੁਕੂਲ ਪ੍ਰਾਇਮਰੀ ਕੀ ਵੈਲਿਊ ਹੋਵੇਗੀ । |
| 07:50 | ਅੱਗੇ, ਆਓ ਵੇਖਦੇ ਹਾਂ ਕਿ Many-to-Many ਰਿਲੇਸ਼ਨਸ਼ਿਪ ਕੀ ਹੁੰਦਾ ਹੈ । |
| 07:56 | ਹੁਣ ਟੇਬਲ ਡਿਜ਼ਾਈਨ ਵਿੰਡੋ ਵਿੱਚ ਵਾਪਸ ਜਾਂਦੇ ਹਾਂ । |
| 07:59 | ਇੱਕ ਕਿਤਾਬ ਜਿੰਨੀਆਂ ਚਾਹੀਏ ਓਨੇ ਲਾਇਬ੍ਰੇਰੀ ਮੈਂਬਰਾਂ ਨੂੰ ਜਾਰੀ ਕੀਤੀਆਂ ਜਾ ਸਕਦੀਆਂ ਹਨ, (ਇਹ ਮੰਨਦੇ ਹੋਏ ਕਿ ਇੱਥੇ ਕਈ ਸਾਰੀਆਂ ਕਾਪੀਆਂ ਉਪਲੱਬਧ ਹਨ) |
| 08:09 | ਇਸੇ ਤਰ੍ਹਾਂ ਨਾਲ ਇੱਕ ਮੈਂਬਰ ਬਹੁਤ ਸਾਰੀਆਂ ਕਿਤਾਬਾਂ ਲੈ ਸਕਦਾ ਹੈ (ਜ਼ਰੂਰੀ ਹੈ ਕਿ, ਇਹ ਮੰਨਦੇ ਹੋਏ ਕਿ, ਕਿਤਾਬਾਂ ਉਪਲੱਬਧ ਹਨ) |
| 08:17 | ਇਸ ਲਈ: ਇੱਥੇ ਸਾਡੇ ਕੋਲ ਕਈ ਕਿਤਾਬਾਂ ਨੂੰ ਕਈ ਮੈਂਬਰਾਂ ਨੂੰ ਜਾਰੀ ਕਰਨ ਦੀ ਇੱਕ ਉਦਾਹਰਣ ਹੈ । |
| 08:25 | ਜੋ Many-to-many ਰਿਲੇਸ਼ਨਸ਼ਿਪ ਨੂੰ ਦਿਖਾਉਂਦਾ ਹੈ । |
| 08:29 | ਇਸ ਲਈ: ਅਸੀਂ ਇਸ many-to-many ਰਿਲੇਸ਼ਨਸ਼ਿਪ ਨੂੰ ਆਪਣੇ ਡਾਟਾਬੇਸ ਵਿੱਚ ਦਿਖਾ ਸਕਦੇ ਹਾਂ । |
| 08:35 | ਇੱਕ ਤੀਜੀ ਟੇਬਲ, Books Issued ਬਣਾਕੇ, ਜਿਸ ਨੂੰ ਜੰਕਸ਼ਨ ਟੇਬਲ ਵੀ ਕਹਿੰਦੇ ਹਨ । |
| 08:45 | ਅਤੇ ਇੱਥੇ, ਅਸੀਂ ਹਰੇਕ ਦੋਵੇਂ ਟੇਬਲਸ ਵਿੱਚ- Books ਅਤੇ Members ਨਾਲ ਪ੍ਰਾਇਮਰੀ ਕੀਜ਼ ਨੂੰ – Books Issued ਟੇਬਲ ਵਿੱਚ ਦਰਜ ਕਰਾਂਗੇ । |
| 08:57 | ਇਸ ਕਾਰਨ ਕਰਕੇ, Books Issued ਟੇਬਲ ਮੈਂਬਰ ਨੂੰ ਜਾਰੀ ਕੀਤੀਆਂ ਗਈਆਂ ਹਰੇਕ ਕਿਤਾਬਾਂ ਦਾ ਰਿਕਾਰਡ ਰੱਖਦਾ ਹੈ । |
| 09:05 | ਇਸ ਲਈ: ਤੀਜਾ ਜੰਕਸ਼ਨ ਟੇਬਲ ਬਣਾਕੇ, ਅਸੀਂ many-to-many ਰਿਲੇਸ਼ਨਸ਼ਿਪਸ ਨੂੰ ਦਿਖਾ ਸਕਦੇ ਹਾਂ । |
| 09:13 | ਅਤੇ ਅਖੀਰ ਵਿੱਚ ਇੱਥੇ One-to-one ਰਿਲੇਸ਼ਨਸ਼ਿਪ ਹੈ । |
| 09:18 | ਕਦੇ-ਕਦੇ, ਕੁਝ ਐਟ੍ਰਿਬਿਊਟਸ ਜਾਂ ਕਾਲਮ ਕੇਵਲ ਕੁੱਝ ਵਿਸ਼ੇਸ਼ ਡਾਟਾ ਲਈ ਨਿਸ਼ਚਿਤ ਹੁੰਦੇ ਹਨ ਅਤੇ ਇਸ ਲਈ ਸੰਭਵ ਤੌਰ 'ਤੇ ਡਾਟੇ ਨਾਲ ਭਰੇ ਜਾਂਦੇ ਹਨ । |
| 09:30 | ਆਓ ਇੱਕ ਉਦਾਹਰਣ ਵੇਖਦੇ ਹਾਂ ਜਿਸ ਵਿੱਚ ਕੇਵਲ ਇੱਕ ਲੇਖਕ ਦੇ ਕੋਲ ਵੈੱਬਸਾਈਟ ਐਡਰੈਸ ਹੈ ਅਤੇ ਬਾਕੀਆਂ ਦੇ ਕੋਲ ਨਹੀਂ ਹੈ । |
| 09:38 | ਅਤੇ Authors ਟੇਬਲ ਵਿੱਚ ਨਵੀਂ ਵੈੱਬਸਾਈਟ ਕਾਲਮ ਨੂੰ ਜ਼ਿਆਦਾਤਰ ਖਾਲੀ ਛੱਡਣ ਨਾਲ, ਅਸੀਂ ਡਿਸਕ ਸਪੇਸ ਬਰਬਾਦ ਕਰ ਰਹੇ ਹਾਂ । |
| 09:47 | ਇਸ ਲਈ: ਅਸੀਂ ਇਸ ਕਾਲਮ ਨੂੰ ਇੱਕ ਹੋਰ ਨਵੇਂ ਟੇਬਲ ਵਿੱਚ ਤਬਦੀਲ ਕਰ ਸਕਦੇ ਹਾਂ, ਜਿਸ ਦੀ ਪ੍ਰਾਇਮਰੀ ਕੀ ਉਹੀ Author Id ਹੋਵੇਗੀ । |
| 09:58 | ਇਸ ਤੋਂ ਇਲਾਵਾ ਟੇਬਲਸ ਵਿੱਚ ਹਰੇਕ ਰਿਕਾਰਡ ਅਸਲ ਵਿੱਚ ਮੁੱਖ ਟੇਬਲ ਦੇ ਇੱਕ ਰਿਕਾਰਡ ਦੇ ਸਮਾਨ ਹੋਵੇਗਾ । |
| 10:06 | ਜੋ One-to-one ਰਿਲੇਸ਼ਨਸ਼ਿਪ ਨੂੰ ਦਿਖਾਉਂਦਾ ਹੈ । |
| 10:10 | ਇਸ ਲਈ: ਇੱਥੇ, ਅਸੀਂ ਆਪਣੇ ਡਾਟਾਬੇਸ ਵਿੱਚ ਰਿਲੇਸ਼ਨਸ਼ਿਪਸ ਦੀ ਸਥਾਪਨਾ ਕਰਨਾ ਸਿੱਖਿਆ । |
| 10:15 | ਇਸ ਦੇ ਨਾਲ ਅਸੀਂ ਲਿਬਰਔਫਿਸ ਵਿੱਚ ਡਾਟਾਬੇਸ ਡਿਜ਼ਾਈਨ ਦੇ ਦੂਜੇ ਭਾਗ ਦੇ ਇਸ ਟਿਊਟੋਰਿਅਲ ਦੇ ਅਖੀਰ ਵਿੱਚ ਆ ਗਏ ਹਾਂ । |
| 10:23 | ਸੰਖੇਪ ਵਿੱਚ, ਅਸੀਂ ਡਾਟਾਬੇਸ ਡਿਜ਼ਾਈਨ ਵਿੱਚ ਹੇਠ ਦਿੱਤੇ ਵਿਸ਼ਿਆ ਬਾਰੇ ਸਿੱਖਿਆ: |
| 10:28 | 4. ਸੂਚਨਾ ਜਾਂ ਜਾਣਕਾਰੀ ਆਈਟਮਾਂ ਨੂੰ ਕਾਲਮਾਂ ਵਿੱਚ ਬਦਲਣਾ |
| 10:32 | 5. ਪ੍ਰਾਇਮਰੀ ਕੀਜ਼ ਨਿਰਧਾਰਤ ਕਰਨਾ । |
| 10:34 | 6. ਟੇਬਲ ਰਿਲੇਸ਼ਨਸ਼ਿਪਸ ਦੀ ਸਥਾਪਨਾ ਕਰਨਾ ਜਾਂ ਇੰਸਟੌਲ ਕਰਨਾ । |
| 10:38 | ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ-ਟੂ-ਅ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ । ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ “ਆਈਸੀਟੀ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਪ੍ਰਮਾਣਿਤ ਹੈ । |
| 10:48 | ਇਹ ਪ੍ਰੋਜੇਕਟ http://spoken-tutorial.org.ਦੁਆਰਾ ਚਲਾਇਆ ਜਾਂਦਾ ਹੈ |
| 10:54 | ਇਸ ‘ਤੇ ਜ਼ਿਆਦਾ ਜਾਣਕਾਰੀ ਹੇਠ ਦਿੱਤੇ ਲਿੰਕ ‘ਤੇ ਉਪਲੱਬਧ ਹੈ । |
| 10:58 | ਆਈ.ਆਈ.ਟੀ.ਬੰਬੇ ਤੋਂ ਹੁਣ ਅਮਰਜੀਤ ਨੂੰ ਇਜਾਜ਼ਤ ਦਿਓ । ਸਾਡੇ ਨਾਲ ਜੁੜਣ ਲਈ ਧੰਨਵਾਦ । |