LibreOffice-Calc-on-BOSS-Linux/C2/Working-with-data/Punjabi

From Script | Spoken-Tutorial
Jump to: navigation, search
TIME NARRATION
00:00 ਲਿਬਰੇ ਆਫਿਸ Calc ਵਿੱਚ ਡਾਟਾ ਦੇ ਨਾਲ ਕਾਰਜ ਉੱਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ।
00:06 ਇਸ ਟਿਊਟੋਰਿਅਲ ਵਿੱਚ ਅਸੀ ਹੇਠਾਂ ਦਿੱਤੇ ਗਿਆਂ ਦੇ ਬਾਰੇ ਵਿੱਚ ਸਿਖਾਂਗੇ।
00:09 ਫਿਲ ਟੂਲਸ ਅਤੇ ਸਿਲੈਕਸ਼ਨ ਲਿਸਟਾ ਦੀ ਵਰਤੋ ਕਰਕੇ ਰਫ਼ਤਾਰ ਵਧਾਉਣਾ।
00:13 ਸ਼ੀਟਸ ਵਿਚਕਾਰ ਕੰਟੈਂਟ ਸਾਂਝਾ ਕਰਨਾ।
00:16 ਡਾਟਾ ਹਟਾਉਣਾ, ਡਾਟਾ ਨੂੰ ਬਦਲਨਾ, ਡਾਟਾ ਦਾ ਭਾਗ ਬਦਲਨਾ।
00:23 ਇੱਥੇ ਅਸੀ ਆਪਣੇ ਆਪਰੇਟਿੰਗ ਸਿਸਟਮ ਦੇ ਰੂਪ ਵਿੱਚ GNU/ਲਿਨਕਸ ਅਤੇ ਲਿਬਰੇਆਫਿਸ ਸੂਟ ਵਰਜਨ 3.3.4 ਦੀ ਵਰਤੋ ਕਰ ਰਹੇ ਹਾਂ।
00:33 ਸਪ੍ਰੈਡਸ਼ੀਟ ਵਿੱਚ ਡਾਟਾ ਐਂਟਰ ਕਰਨਾ ਮਿਹਨਤ ਵਾਲਾ ਕੰਮ ਹੋ ਸਕਦਾ ਹੈ ਲੇਕਿਨ ਇਸਨੂੰ ਆਸਾਨ ਬਣਾਉਣ ਲਈ Calc ਵੱਖ-ਵੱਖ ਟੂਲਸ ਪ੍ਰਦਾਨ ਕਰਦਾ ਹੈ।
00:43 ਸਭ ਤੋਂ ਬੁਨਿਆਦੀ ਸਮਰੱਥਾ ਹੈ ਕਿ ਮਾਊਸ ਦੇ ਨਾਲ ਇੱਕ ਤੋਂ ਦੂੱਜੇ ਸੈਲ ਵਿੱਚ ਕੰਟੈਂਟਸ ਨੂੰ ਡਰਾਪ ਅਤੇ ਡਰੈਗ ਕਰਨਾ।
00:50 ਲੇਕਿਨ Calc ਵਿਚ ਆਟੋਮੇਟਿੰਗ ਇਨਪੁੱਟ ਲਈ ਹੋਰ ਵੱਖ-ਵੱਖ ਟੂਲਸ ਵੀ ਸ਼ਾਮਿਲ ਹਨ ਵਿਸ਼ੇਸ਼ ਤੌਰ ਤੇ ਦੋਹਰਾਈਆਂ ਗਈਆਂ ਚੀਜਾਂ ਦੇ।
00:57 ਇਹ “Fill tool”, “Selection lists” ਨਾਮਕ ਟੂਲਸ ਹਨ।
01:01 ਇਹ ਇੱਕ ਹੀ ਡਾਕਿਉਮੇਂਟ ਦੀਆਂ ਕਈ ਸ਼ੀਟਸ ਵਿੱਚ ਜਾਣਕਾਰੀ ਇਨਪੁੱਟ ਕਰ ਸਕਦੇ ਹਨ ।
01:06 ਅਸੀ ਉਨ੍ਹਾਂ ਹਰ ਇੱਕ ਦੇ ਬਾਰੇ ਵਿੱਚ ਇੱਕ-ਇੱਕ ਕਰਕੇ ਸਿਖਾਂਗੇ।
01:10 ਚੱਲੋ ਆਪਣੀ “Personal-Finance-Tracker.ods” ਫਾਇਲ ਖੋਲ੍ਹਦੇ ਹਾਂ।
01:14 Fill tool (ਫਿਲ ਟੂਲ) ਸ਼ੀਟ ਵਿੱਚ ਕੰਟੈਂਟ ਦੀ ਨਕਲ ਲਈ ਇੱਕ ਲਾਭਦਾਇਕ ਤਰੀਕਾ ਹੈ।
01:20 ਸਾਡੀ “Personal-Finance-Tracker.ods” ਫਾਇਲ ਵਿੱਚ, ਮੰਨ ਲੋ ਕਿ ਅਸੀ “Cost” ਹੈਡਿੰਗ ਦੇ ਅਧੀਨ ਡਾਟਾ ਨੂੰ ਨਾਲ ਲੱਗਦੇ ਸੈਲਸ ਵਿੱਚ ਕਾਪੀ ਕਰਨਾ ਚਾਹੁੰਦੇ ਹਾਂ।
01:30 ਤਾਂ ਪਹਿਲਾਂ ਸੈਲ ਉੱਤੇ ਕਲਿਕ ਕਰਕੇ ਸਾਰਾ ਡਾਟਾ ਚੁਣੋ, ਜਿਸਨੂੰ ਕਾਪੀ ਕਰਨ ਦੀ ਲੋੜ ਹੈ ਜਿਸ ਵਿੱਚ ਐਂਟਰੀ “6000” ਹੈ।
01:38 ਹੁਣ ਖੱਬੇ ਮਾਊਸ ਬਟਨ ਨੂੰ ਦਬਾ ਕੇ ਰੱਖੋ, ਸੈਲ ਦੇ ਅੰਤ ਤੱਕ ਮਾਊਸ ਨੂੰ ਡਰੈਗ ਕਰੋ, ਜਿਸ ਵਿੱਚ ਲਾਗਤ ਐਂਟਰੀ “2000” ਹੈ।
01:47 ਅਤੇ ਉਹ ਸੈਲਸ ਵੀ ਚੁਣੋ, ਜਿੱਥੇ ਅਸੀ ਡਾਟਾ ਕਾਪੀ ਕਰਨਾ ਚਾਹੁੰਦੇ ਹਾਂ।
01:51 ਹੁਣ ਖੱਬੇ ਮਾਊਸ ਬਟਨ ਨੂੰ ਛੱਡ ਦਿਓ।
01:54 ਮੈਨਿਊ ਬਾਰ ਵਿੱਚ “Edit” ਵਿਕਲਪ ਉੱਤੇ ਕਲਿਕ ਕਰੋ ਅਤੇ ਫਿਰ “Fill” ਵਿਕਲਪ ਉੱਤੇ ਕਲਿਕ ਕਰੋ।
02:00 ਪੌਪ-ਅਪ ਮੈਨਿਊ ਵਿੱਚ “Right” ਵਿਕਲਪ ਉੱਤੇ ਕਲਿਕ ਕਰੋ।
02:04 ਤੁਸੀ ਵੇਖਦੇ ਹੋ ਕਿ ਹੈਡਿੰਗ “Cost” ਦੇ ਹੇਠਾਂ ਡਾਟਾ ਨਾਲ ਲੱਗਦੇ ਸੈਲਸ ਵਿੱਚ ਕਾਪੀ ਹੋ ਗਿਆ ਹੈ।
02:10 ਚਲੋ ਬਦਲਾਵਾਂ ਨੂੰ ਅੰਡੂ ਕਰਦੇ ਹਾਂ।
02:13 ਫਿਲ ਟੂਲ ਦੀ ਜਿਆਦਾ ਮੁਸ਼ਕਲ ਵਰਤੋ ਇਹ ਹੈ ਕਿ ਸ਼ੀਟਸ ਵਿੱਚ ਡਾਟਾ ਦੀ ਕੁੱਝ ਲੜੀ ਫਿਲ ਕਰਨ ਲਈ ਇਸਦੀ ਵਰਤੋ ਕਰਨਾ।
02:21 Calc ਹਫ਼ਤੇ ਦੇ ਸਾਰੇ ਅਤੇ ਸੰਖਿਪਤ ਦਿਨਾਂ ਅਤੇ ਸਾਲ ਦੇ ਮਹੀਨੀਆਂ ਲਈ ਡਿਫਾਲਟ ਰੂਪ ਵਲੋਂ ਸੂਚੀ ਪ੍ਰਦਾਨ ਕਰਦਾ ਹੈ।
02:28 ਇਹ ਉਪਯੋਗਕਰਤਾ ਨੂੰ ਉਸਦੀ ਆਪਣੀ ਸੂਚੀ ਬਣਾਉਣ ਲਈ ਵੀ ਸਮਰੱਥਾਵਾਨ ਬਣਾਉਂਦਾ ਹੈ।
02:35 ਹੁਣ ਆਪਣੀ ਸ਼ੀਟ ਵਿੱਚ “Days” ਨਾਮਕ ਇੱਕ ਨਵੀਂ ਹੈਡਿੰਗ ਇਨਸਰਟ ਕਰਦੇ ਹਾਂ।
02:39 ਇਸਦੇ ਹੇਠਾਂ ਅਸੀ ਹਫ਼ਤੇ ਦੇ ਸੱਤੇ ਦਿਨ ਆਪਣੇ ਆਪ ਦਿਖਾਵਾਂਗੇ।
02:43 “Days” ਹੈਡਿੰਗ ਦੇ ਹੇਠਾਂ ਪਹਿਲਾਂ ਸੱਤ ਸੈਲਸ ਚੁਣੋ।
02:48 ਹੁਣ ਮੈਨਿਊ ਬਾਰ ਵਿੱਚ “Edit” ਵਿਕਲਪ ਉੱਤੇ ਕਲਿਕ ਕਰੋ ਅਤੇ “Fill” ਵਿਕਲਪ ਉੱਤੇ ਜਾਓ।
02:54 ਮੈਨਿਊ ਵਿੱਚ “Series” ਵਿਕਲਪ ਉੱਤੇ ਕਲਿਕ ਕਰੋ।
02:58 ਤੁਸੀ ਵੇਖਦੇ ਹੋ ਕਿ “Fill Series” ਹੈਡਿੰਗ ਦੇ ਨਾਲ ਇੱਕ ਡਾਇਲਾਗ ਬਾਕਸ ਵਿਖਾਈ ਦਿੰਦਾ ਹੈ।
03:02 ਹੁਣ “Series type” ਹੈਡਿੰਗ ਦੇ ਹੇਠਾਂ “AutoFill” ਵਿਕਲਪ ਉੱਤੇ ਕਲਿਕ ਕਰੋ।
03:08 “Start value” ਫੀਲਡ ਵਿੱਚ ਅਸੀ ਹਫ਼ਤੇ ਦਾ ਪਹਿਲਾ ਦਿਨ ਟਾਈਪ ਕਰਦੇ ਹਾਂ ਜੋ “Sunday” ਹੈ।
03:14 ਵਾਧਾ ਪਹਿਲਾਂ ਹੀ “1” ਦੇ ਰੂਪ ਵਿੱਚ ਸੈੱਟ ਹੈ।
03:16 ਹੁਣ “OK” ਬਟਨ ਉੱਤੇ ਕਲਿਕ ਕਰੋ।
03:18 ਤੁਸੀ ਵੇਖਦੇ ਹੋ ਕਿ ਦਿਨ ਆਪਣੇ ਆਪ ਹੀ ਸੈਲਸ ਵਿੱਚ ਐਂਟਰ ਹੁੰਦੇ ਹਨ।
03:24 ਤੁਸੀ ਉਸੇ ਤਰੀਕੇ ਨਾਲ ਕੇਵਲ ਹਫ਼ਤੇ ਦੇ ਦਿਨ, ਮਹੀਨਾ ਜਾਂ ਸਾਲ ਐਂਟਰ ਕਰ ਸਕਦੇ ਹੋ ਜਿਵੇਂ ਕਿ ਉਹ Calc ਵਿੱਚ ਪੂਰਵ-ਪਰਿਭਾਸ਼ਿਤ ਹਨ।
03:32 ਕ੍ਰਮਵਾਰ ਡਾਟਾ ਦੇ ਆਟੋ-ਫਿਲਿੰਗ ਲਈ ਹੋਰ ਤਰੀਕਾ ਇਸ ਪ੍ਰਕਾਰ ਹੈ।
03:37 ਸੈਲ ਵਿੱਚ “Sunday” ਟਾਈਪ ਕਰੋ ਅਤੇ ਐਂਟਰ ਦਬਾਓ। ਇਹ ਕਾਲਮ ਵਿੱਚ ਅਗਲੇ ਸੈਲ ਉੱਤੇ ਫੋਕਸ ਕਰੇਗਾ।
03:46 ਉਸ ਸੈਲ ਉੱਤੇ ਵਾਪਸ ਜਾਓ ਜਿੱਥੇ “Sunday” ਟਾਈਪ ਕੀਤਾ ਸੀ। ਹੁਣ ਤੁਸੀ ਸੈਲ ਦੇ ਤਲ ਵਿੱਚ ਸੱਜੇ ਪਾਸੇ ਕੋਨੇ ਉੱਤੇ ਇੱਕ ਛੋਟਾ ਕਾਲ਼ਾ ਬਾਕਸ ਵੇਖੋਗੇ।
03:56 ਇਸ ਬਾਕਸ ਉੱਤੇ ਮਾਊਸ ਨਾਲ ਕਲਿਕ ਕਰੋ।
03:58 ਇਸਨੂੰ ਹੇਠਾਂ ਦੇ ਵੱਲ ਤੱਦ ਤੱਕ ਡਰੈਗ ਕਰੋ ਜਦੋਂ ਤੱਕ ਤੁਸੀ ਸੱਜੇ ਪਾਸੇ ਉੱਤੇ ਦਿਖਾਏ ਹੋਏ ਬਾਕਸ ਵਿੱਚ saturday ਨਹੀਂ ਵੇਖਦੇ।
04:04 ਮਾਊਸ ਬਟਨ ਛੱਡ ਦਿਓ।
04:07 ਸੈਲਸ ਆਪਣੇ ਆਪ ਹੀ ਹਫ਼ਤੇ ਦੇ ਦਿਨਾਂ ਨਾਲ ਫਿਲ ਹੋ ਗਏ ਹਨ।
04:10 ਇਹ ਤਰਕੀਬ ਉਸ ਸਾਰੇ ਡਾਟਾ ਲਈ ਕੰਮ ਕਰਦੀ ਹੈ ਜੋ ਕ੍ਰਮਵਾਰ ਹਨ। ਬਦਲਾਵਾਂ ਨੂੰ ਅੰਡੂ ਕਰੋ।
04:17 ਤੁਸੀ ਸ਼ੁਰੁਆਤੀ, ਆਖਰੀ ਅਤੇ ਵਾਧੇ ਵਾਲੀਆਂ ਵੈਲਿਊਜ ਐਂਟਰ ਕਰਕੇ ਨੰਬਰਾਂ ਲਈ ਵੱਨ ਟਾਇਮ ਫਿਲ ਸੀਰਿਜ ਵੀ ਬਣਾ ਸਕਦੇ ਹੋ।
04:25 ਇਸਨੂੰ ਦਿਖਾਉਣ ਲਈ ਪਹਿਲਾਂ ਅਸੀ ਸੈਲਸ ਵਿੱਚ “A1” ਤੋਂ “A7” ਤੱਕ ਪਹਿਲਾਂ ਐਂਟਰ ਕੀਤੇ ਗਏ ਸੀਰੀਅਲ ਨੰਬਰਾਂ ਨੂੰ ਮਿਟਾਵਾਂਗੇ।
04:34 ਨੰਬਰਸ ਨੂੰ ਮਿਟਾਉਣ ਤੋਂ ਬਾਅਦ ਸੈਲਸ “A2” to “A7” ਨੂੰ ਫਿਰ ਚੁਣੋ।
04:40 ਹੁਣ ਮੈਨਿਊ ਬਾਰ ਵਿੱਚ “Edit” ਉੱਤੇ ਕਲਿਕ ਕਰੋ ਅਤੇ ਫਿਰ “Fill” ਅਤੇ “Series” ਵਿਕਲਪ ਉੱਤੇ ਕਲਿਕ ਕਰੋ।
04:47 ਸਾਡੇ ਸਾਹਮਣੇ ਇੱਕ ਡਾਇਲਾਗ ਬਾਕਸ ਵਿਖਾਈ ਦਿੰਦਾ ਹੈ। ਹੁਣ “Series type” ਹੈਡਿੰਗ ਦੇ ਹੇਠਾਂ “Linear” ਵਿਕਲਪ ਉੱਤੇ ਕਲਿਕ ਕਰੋ। ਜੇਕਰ ਇਹ ਡਿਫਾਲਟ ਰੂਪ ਵਲੋਂ ਚੁਣਿਆ ਨਹੀਂ ਹੈ।
04:57 “Start value” ਫੀਲਡ ਵਿੱਚ, ਅਸੀ ਪਹਿਲਾ ਸੀਰੀਅਲ ਨੰਬਰ ਟਾਈਪ ਕਰਾਂਗੇ ਜੋ ਕਿ “1” ਹੈ।
05:03 “End value” ਫੀਲਡ ਵਿੱਚ, ਅਸੀ ਆਖਰੀ ਵੈਲਿਊ ਟਾਈਪ ਕਰਾਂਗੇ ਜੋ ਕਿ “6” ਹੋਵੇਗਾ।
05:08 ਹੁਣ ਅਸੀ “Increment” ਵੈਲਿਊ “1” ਸੈਟ ਕਰਦੇ ਹਾਂ ਅਤੇ ਅੰਤ ਵਿੱਚ “OK” ਬਟਨ ਉੱਤੇ ਕਲਿਕ ਕਰਦੇ ਹਾਂ।
05:15 ਅਸੀ ਵੇਖਾਂਗੇ ਕਿ ਕ੍ਰਮਵਾਰ ਸੀਰਿਅਲ ਨੰਬਰਾਂ ਦੇ ਨਾਲ ਸੈਲਸ ਆਪਣੇ ਆਪ ਫਿਲ ਹੋ ਗਏ ਹਨ।
05:21 ਇਹਨਾ ਸਾਰਿਆਂ ਮਾਮਲਿਆਂ ਵਿੱਚ, ਫਿਲ ਟੂਲ ਸੈਲਸ ਦੇ ਵਿਚਕਾਰ ਕੇਵਲ ਕਸ਼ਣਿਕ ਸੰਪਰਕ ਬਣਾਉਂਦਾ ਹੈ। ਇੱਕ ਵਾਰ ਉਹ ਫਿਲ ਹੋ ਜਾਂਦੀਆਂ ਹਨ, ਤਾਂ ਸੈਲਸ ਦਾ ਇੱਕ ਦੂੱਜੇ ਨਾਲ ਅੱਗੇ ਕੋਈ ਸੰਪਰਕ ਨਹੀਂ ਹੁੰਦਾ।
05:33 ਫਿਲ ਟੂਲਸ ਤੋਂ ਇਲਾਵਾ, ਇੱਥੇ ਰਫ਼ਤਾਰ ਵਧਾਉਣ ਲਈ “Selection lists” ਨਾਮਕ ਇੱਕ ਹੋਰ ਟੂਲ ਹੈ। ਜੋ ਕਿ ਕੇਵਲ ਟੈਕਸਟ ਦੀ ਵਰਤੋ ਲਈ ਸੀਮਿਤ ਹੈ।
05:40 ਅਸੀ ਇਸਦੀ ਚਰਚਾ ਇਸ ਲੜੀ ਤੋਂ ਬਾਅਦ ਦੇ ਟਿਊਟੋਰੀਅਲਸ ਵਿੱਚ ਕਰਾਂਗੇ।
05:45 “Fill tools” ਅਤੇ “Selection lists” ਦੇ ਬਾਰੇ ਵਿੱਚ ਸਿੱਖਣ ਤੋਂ ਬਾਅਦ, ਹੁਣ ਅਸੀ ਸਿਖਾਂਗੇ ਕਿ ਸ਼ੀਟਸ ਦੇ ਵਿੱਚ ਕੰਟੈਂਟ ਕਿਵੇਂ ਸਾਂਝੇ ਕਰਨੇ ਹਨ।
05:52 Calc ਉਪਯੋਗਕਰਤਾ ਨੂੰ ਕਈ ਸ਼ੀਟਸ ਉੱਤੇ ਸਮਾਨ ਸੈਲ ਵਿੱਚ ਸਮਾਨ ਜਾਣਕਾਰੀ ਐਂਟਰ ਕਰਨ ਦੇ ਯੋਗ ਬਣਾਉਂਦਾ ਹੈ।
05:58 ਅਰਥਾਤ, ਹਰ ਇੱਕ ਸ਼ੀਟ ਵਿੱਚ ਵਿਅਕਤੀਗਤ ਰੂਪ ਵਲੋਂ ਸਮਾਨ ਸੂਚੀ ਐਂਟਰ ਕਰਨ ਦੀ ਬਜਾਏ, ਤੁਸੀ ਇਸਨੂੰ ਸਾਰੀਆਂ ਸ਼ੀਟਸ ਵਿੱਚ ਇੱਕ ਹੀ ਸਮੇਂ ਐਂਟਰ ਕਰ ਸਕਦੇ ਹੋ।
06:08 ਆਪਣੀ “Personal-Finance-Tracker.ods” ਫਾਇਲ ਵਿੱਚ ਸਾਡਾ ਸੰਪੂਰਣ ਡਾਟਾ “Sheet 1” ਉੱਤੇ ਹੈ।
06:15 ਹੁਣ ਅਸੀਂ “Sheet 1” ਵਿੱਚ ਸਮਾਨ ਡਾਟਾ ਵਿਖਾਉਣ ਲਈ “Sheet 2” ਨਾਲ ਹੀ “Sheet 3” ਚਾਹੁੰਦੇ ਹਾਂ।
06:21 ਸੋ ਅਸੀ ਮੈਨਿਊ ਬਾਰ ਵਿੱਚ “Edit” ਵਿਕਲਪ ਉੱਤੇ ਕਲਿਕ ਕਰਦੇ ਹਾਂ ਅਤੇ ਫਿਰ “Sheet” ਵਿਕਲਪ ਉੱਤੇ ਕਲਿਕ ਕਰਦੇ ਹਾਂ।
06:28 ਹੁਣ “Select” ਉੱਤੇ ਕਲਿਕ ਕਰੋ।
06:31 ਹੁਣ ਵਿਖਾਈ ਦੇਣ ਵਾਲੇ ਡਾਇਲਾਗ ਬਾਕਸ ਵਿੱਚ, shift ਬਟਨ ਦੀ ਵਰਤੋ ਕਰਕੇ ਅਸੀ “Sheet 1”, “Sheet 2”, ਅਤੇ “Sheet 3” ਵਿਕਲਪਾਂ ਨੂੰ ਚੁਣਦੇ ਹਾਂ।
06:40 ਅਤੇ ਫਿਰ “OK” ਬਟਨ ਉੱਤੇ ਕਲਿਕ ਕਰੋ।
06:43 ਇਹ ਸਾਨੂੰ ਵਾਪਸ “Sheet 1” ਉੱਤੇ ਲਿਆਉਂਦਾ ਹੈ।
06:46 ਹੁਣ “Sheet 1” ਵਿੱਚ ਕੁੱਝ ਡਾਟਾ ਐਂਟਰ ਕਰਦੇ ਹਾਂ।
06:50 ਉਦਾਹਰਣ ਦੇ ਲਈ, “F12” ਸੈਲ ਵਿੱਚ, ਅਸੀ “This will be displayed on multiple sheets” ਟਾਈਪ ਕਰਾਂਗੇ।
06:58 ਹੁਣ ਇੱਕ ਤੋਂ ਬਾਅਦ ਇੱਕ “Sheet 2” ਅਤੇ “Sheet 3” ਟੈਬ ਉੱਤੇ ਕਲਿਕ ਕਰੋ।
07:03 ਅਸੀ ਵੇਖਦੇ ਹਾਂ ਕਿ ਇਹਨਾ ਹਰ ਇੱਕ ਸ਼ੀਟਸ ਵਿੱਚ “F12” ਦੇ ਰੂਪ ਵਿਚ ਨਿਰਧਾਰਿਤ ਸੈਲ ਵਿਚ ਸਮਾਨ ਡਾਟਾ ਸ਼ਾਮਿਲ ਹੈ।
07:10 ਚਲੋ ਬਦਲਾਵਾਂ ਨੂੰ ਅੰਡੂ ਕਰਦੇ ਹਾਂ।
07:12 ਅੱਗੇ ਅਸੀ ਵੱਖਰੇ ਤਰੀਕਿਆਂ ਦੇ ਬਾਰੇ ਵਿੱਚ ਸਿਖਾਂਗੇ, ਜਿਨ੍ਹਾਂ ਵਿੱਚ ਅਸੀ ਸੈਲਸ ਵਿੱਚ ਡਾਟਾ ਮਿਟਾ ਅਤੇ ਐਡਿਟ ਕਰ ਸਕਦੇ ਹਾਂ।
07:19 ਸੈਲ ਦੇ ਕਿਸੇ ਵੀ ਫਾਰਮੇਟ ਨੂੰ ਹਟਾਏ ਬਿਨਾਂ ਡਾਟਾ ਨੂੰ ਮਿਟਾਉਣ ਲਈ ਕੇਵਲ ਸੈਲ ਨੂੰ ਚੁਣੋ।
07:26 ਤੁਸੀ ਵੇਖਦੇ ਹੋ ਕਿ ਸੈਲ ਦਾ ਡਾਟਾ “Input line” ਫੀਲਡ ਵਿੱਚ ਵਿਖਾਈ ਦਿੰਦਾ ਹੈ।
07:31 ਹੁਣ ਕੀਬੋਰਡ ਉੱਤੇ “Backspace” ਬਟਨ ਦਬਾਓ।
07:35 ਤੁਸੀ ਵੇਖਦੇ ਹੋ ਕਿ ਡਾਟਾ ਮਿਟ ਗਿਆ ਹੈ।
07:37 ਚਲੋ ਬਦਲਾਵਾਂ ਨੂੰ ਅੰਡੂ ਕਰਦੇ ਹਾਂ।
07:41 ਸੈਲ ਵਿੱਚ ਡਾਟਾ ਬਦਲਨ ਲਈ ਸਾਧਾਰਣ ਰੂਪ ਵੱਲੋਂ ਸੈਲ ਨੂੰ ਚੁਣੋ ਅਤੇ ਪੁਰਾਣੇ ਡਾਟਾ ਦੇ ਉੱਤੇ ਟਾਈਪ ਕਰੋ।
07:47 ਨਵਾਂ ਡਾਟਾ ਮੂਲ ਫਾਰਮੈਟਿੰਗ ਬਣਾਏ ਰੱਖਦਾ ਹੈ। ਚਲੋ ਬਦਲਾਵਾਂ ਨੂੰ ਅੰਡੂ ਕਰਦੇ ਹਾਂ।
07:53 ਸੈਲ ਵਿੱਚ ਸਾਰੇ ਕੰਟੈਂਟਸ ਨੂੰ ਹਟਾਏ ਬਿਨਾਂ ਡਾਟਾ ਦਾ ਇੱਕ ਭਾਗ ਬਦਲਨ ਲਈ ਕੇਵਲ ਸੈਲ ਉੱਤੇ ਡਬਲ ਕਲਿਕ ਕਰੋ।
08:02 ਹੁਣ, ਕਰਸਰ ਦੀ ਮਦਦ ਨਾਲ ਤੁਸੀ ਆਪਣੀ ਲੋੜ ਮੁਤਾਬਿਕ ਸੈਲ ਨੂੰ ਐਡਿਟ ਕਰ ਸਕਦੇ ਹੋ।
08:08 ਚਲੋ ਬਦਲਾਵਾਂ ਨੂੰ ਅੰਡੂ ਕਰਦੇ ਹਾਂ।
08:10 ਹੁਣ ਅਸੀ ਲਿਬਰੇ ਆਫਿਸ Calc ਉੱਤੇ ਸਪੋਕਨ ਟਿਊਟੋਰਿਅਲ ਦੇ ਅੰਤ ਵਿੱਚ ਆ ਗਏ ਹਾਂ।
08:15 ਸੰਖੇਪ ਵਿੱਚ, ਅਸੀਂ ਹੇਠਾਂ ਦਿੱਤੇ ਗਿਆਂ ਬਾਰੇ ਵਿੱਚ ਸਿੱਖਿਆ-
08:17 ਫਿਲ ਟੂਲਸ ਅਤੇ ਸਿਲੈਕਸ਼ਨ ਲਿਸਟਾ ਦੀ ਵਰਤੋ ਕਰਕੇ ਰਫ਼ਤਾਰ ਵਧਾਉਣਾ।
08:21 ਸ਼ੀਟਸ ਵਿੱਚ ਕੰਟੈਂਟ ਨੂੰ ਸਾਂਝਾ ਕਰਨਾ।
08:24 ਡਾਟਾ ਹਟਾਉਣਾ, ਡਾਟਾ ਨੂੰ ਬਦਲਨਾ, ਡਾਟਾ ਦਾ ਭਾਗ ਬਦਲਨਾ।
08:29 ਹੇਠਾਂ ਦਿੱਤੇ ਲਿੰਕ ਉੱਤੇ ਉਪਲੱਬਧ ਵੀਡੀਓ ਵੇਖੋ।
08:33 ਇਹ ਸਪੋਕਨ ਟਿਊਟੋਰਿਅਲ ਪ੍ਰੋਜੇਕਟ ਦਾ ਸਾਰ ਕਰਦਾ ਹੈ।
08:36 ਜੇਕਰ ਤੁਹਾਡੇ ਕੋਲ ਚੰਗੀ ਬੈਂਡਵਿਡਥ ਨਹੀਂ ਹੈ ਤਾਂ ਤੁਸੀ ਇਸਨੂੰ ਡਾਉਨਲੋਡ ਕਰਕੇ ਵੇਖ ਸਕਦੇ ਹੋ।
08:41 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ-
08:43 ਸਪੋਕਨ ਟਿਊਟੋਰਿਅਲ ਦੀ ਵਰਤੋ ਕਰਕੇ ਵਰਕਸ਼ਾਪਾਂ ਚਲਾਉਂਦੀ ਹੈ।
08:46 ਉਨ੍ਹਾਂ ਨੂੰ ਪ੍ਰਮਾਣ-ਪੱਤਰ ਵੀ ਦਿੰਦੇ ਹਨ ਜੋ ਆਨਲਾਇਨ ਟੈਸਟ ਪਾਸ ਕਰਦੇ ਹਨ।
08:50 ਜਿਆਦਾ ਜਾਣਕਾਰੀ ਲਈ ਕਿਰਪਾ ਕਰਕੇ contact @ spoken hyphen tutorial dot org ਉੱਤੇ ਸੰਪਰਕ ਕਰੋ।
08:56 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ-ਟੂ-ਅ-ਟੀਚਰ ਪ੍ਰੋਜੇਕਟ ਦਾ ਹਿੱਸਾ ਹੈ।
09:01 ਇਹ ਭਾਰਤ ਸਰਕਾਰ ਦੇ MHRD ਦੇ “ਆਈਸੀਟੀ ਦੇ ਮਾਧਿਅਮ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਸੁਪੋਰਟ ਕੀਤਾ ਗਿਆ ਹੈ।
09:08 ਇਸ ਮਿਸ਼ਨ ਉੱਤੇ ਜਿਆਦਾ ਜਾਣਕਾਰੀ ਇਸ ਲਿੰਕ ਉੱਤੇ ਉਪਲੱਬਧ ਹੈ।
09:11 spoken hyphen tutorial dot org slash NMEICT hyphen Intro
09:19 ਇਹ ਸਕਰਿਪਟ ਹਰਪ੍ਰੀਤ ਸਿੰਘ ਦੁਆਰਾ ਅਨੁਵਾਦਿਤ ਹੈ। ਆਈ.ਆਈ.ਟੀ.ਬਾੰਬੇ ਵਲੋਂ ਮੈਂ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ। ਸਾਡੇ ਨਾਲ ਜੁੜਨ ਲਈ ਧੰਨਵਾਦ।

Contributors and Content Editors

Harmeet, PoojaMoolya