LibreOffice-Calc-on-BOSS-Linux/C2/Formatting-Data/Punjabi

From Script | Spoken-Tutorial
Jump to: navigation, search
Time Narration
00:00 ਲਿਬਰੇ ਆਫਿਸ ਵਿੱਚ ਫਾਰਮੇਟਿੰਗ ਡੇਟਾ ਉੱਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ।
00:07 ਇਸ ਟਿਊਟੋਰਿਅਲ ਵਿੱਚ ਅਸੀ ਹੇਠਾਂ ਦਿੱਤੇ ਗਿਆਂ ਬਾਰੇ ਸਿਖਾਂਗੇ।

ਬਾਰਡਰਸ, ਬੈਕਗਰਾਉਂਡ ਕਲਰ ਫਾਰਮੈਟ ਕਰਨਾ।

00:14 ਆਟੋਮੈਟਿਕ ਰੈਪਿੰਗ ਦੀ ਵਰਤੋ ਕਰਕੇ ਟੈਕਸਟ ਦੀਆਂ ਕਈ ਲਾਈਨਾਂ ਨੂੰ ਫਾਰਮੈਟ ਕਰਨਾ।
00:19 ਸੈਲਸ ਨੂੰ ਮਰਜ ਕਰਨਾ। ਸੈਲ ਵਿੱਚ ਫਿਟ ਕਰਨ ਲਈ ਟੈਕਸਟ ਨੂੰ ਘਟਾਉਣਾ।
00:23 ਇੱਥੇ ਅਸੀ ਆਪਣੇ ਆਪਰੇਟਿੰਗ ਸਿਸਟਮ ਦੇ ਰੂਪ ਵਿੱਚ GNU/ਲਿਨਕਸ ਅਤੇ ਲਿਬਰੇਆਫਿਸ ਵਰਜਨ 3.3.4 ਦੀ ਵਰਤੋ ਕਰ ਰਹੇ ਹਾਂ।
00:33 ਪਹਿਲਾਂ ਅਸੀ ਲਿਬਰੇ ਆਫਿਸ Calc ਵਿੱਚ ਬਾਰਡਰਸ ਫਾਰਮੈਟ ਕਰਨ ਦੇ ਬਾਰੇ ਵਿੱਚ ਸਿਖਾਂਗੇ।
00:38 ਚੱਲੋ ਆਪਣੀ “personal finance tracker.ods” ਫਾਇਲ ਖੋਲ੍ਹਦੇ ਹਾਂ।
00:43 ਬਾਰਡਰਸ ਦੀ ਫਾਰਮੇਟਿੰਗ ਇੱਕ ਵਿਸ਼ੇਸ਼ ਸੈਲ ਜਾਂ ਸੈਲਸ ਦੇ ਬਲਾਕ ਉੱਤੇ ਕੀਤੀ ਜਾ ਸਕਦੀ ਹੈ।
00:49 ਉਦਾਹਰਣ ਦੇ ਲਈ , ਚੱਲੋ “Serial Number” , “Item” , “Cost” , “Spent” , ”Received” , ”Date” , ”Account” ਹੈਡਿੰਗਸ ਵਾਲੇ ਸੈਲਸ ਨੂੰ ਫਾਰਮੈਟ ਕਰਦੇ ਹਾਂ।
01:00 ਸੋ ਪਹਿਲਾਂ “SN” ਨਾਲ ਨਿਰਧਾਰਿਤ ਸੀਰਿਅਲ ਨੰਬਰ ਹੈਡਿੰਗ ਵਾਲੇ ਸੈਲ ਉੱਤੇ ਕਲਿਕ ਕਰਦੇ ਹਾਂ।
01:07 ਹੁਣ ਖੱਬਾ ਮਾਊਸ ਬਟਨ ਦਬਾ ਕੇ ਰਖੋ ਅਤੇ ਹੈਡਿੰਗਸ ਯੁਕਤ ਸੈਲਸ ਉਪਰ ਇਸਨੂੰ ਡਰੈਗ ਕਰੋ।
01:13 ਹੈਡਿੰਗ ਯੁਕਤ ਪੂਰੀ ਹਾਰਿਜਾਂਟਲ ਰੋ ਨੂੰ ਚੁਣਨ ਤੋਂ ਬਾਅਦ ਫਾਰਮੇਟਿੰਗ ਟੂਲਬਾਰ ਉੱਤੇ “Borders” ਆਇਕਨ ਉੱਤੇ ਕਲਿਕ ਕਰੋ।
01:22 ਕਾਫੀ ਸਾਰੇ ਬਾਰਡਰ ਸਟਾਇਲਸ ਦੇ ਨਾਲ ਇੱਕ ਡਰਾਪ ਡਾਉਨ ਬਾਕਸ ਖੁਲ੍ਹਦਾ ਹੈ।
01:27 ਕਿਸੇ ਇੱਕ ਸਟਾਇਲ ਉੱਤੇ ਕਲਿਕ ਕਰੋ, ਜਿਸਨੂੰ ਤੁਸੀ ਬਾਰਡਰਸ ਉੱਤੇ ਲਾਗੂ ਕਰਨਾ ਚਾਹੁੰਦੇ ਹੋ।
01:32 ਮੈਂ ਆਖਰੀ ਵਿਕਲਪ ਉੱਤੇ ਕਲਿਕ ਕਰਾਂਗਾ।
01:35 ਅਸੀ ਵੇਖਾਂਗੇ ਕਿ ਬਾਰਡਰਸ ਸਾਡੇ ਚੁਣੇ ਗਏ ਸਟਾਇਲ ਦੇ ਅਨੁਸਾਰ ਫਾਰਮੈਟ ਹੋ ਗਏ ਹਨ।
01:41 ਇਸ ਬਦਲਾਵ ਨੂੰ ਅੰਡੂ ਕਰਦੇ ਹਾਂ।
01:44 ਚੁਣੇ ਹੋਏ ਸੈਲਸ ਅਜੇ ਵੀ ਹਾਈਲਾਇਟ ਹਨ। ਚੋਣ ਉੱਤੇ ਰਾਇਟ ਕਲਿਕ ਕਰੋ ਅਤੇ “Format Cells” ਵਿਕਲਪ ਨੂੰ ਚੁਣੋ।
01:53 ਹੁਣ “Borders” ਟੈਬ ਉੱਤੇ ਕਲਿਕ ਕਰੋ।
01:56 ਤੁਸੀ “Line arrangement” , “Line” , “Spacing to contents” ਅਤੇ “Shadow style” ਲਈ ਵਿਕਲਪ ਵੇਖੋਗੇ।
02:04 ਇਹਨਾ ਹਰ ਇੱਕ ਵਿਚ ਦਿਖਾਈਆਂ ਹੋਈਆਂ Calc ਦੀਆਂ ਡਿਫਾਲਟ ਸਟਿੰਗ ਸੈਟਿੰਗਸ ਹਨ।
02:08 ਲੇਕਿਨ ਅਸੀ ਆਪਣੀ ਲੋੜ ਦੇ ਅਨੁਸਾਰ ਇਹਨਾਂ ਵਿਚੋਂ ਕਿਸੇ ਨੂੰ ਵੀ ਬਦਲ ਸਕਦੇ ਹਾਂ।
02:14 “User - defined” ਦੇ ਹੇਠਾਂ ਤੁਸੀ ਇੱਕ ਛੋਟਾ ਪ੍ਰੀਵਿਊ ਵਿੰਡੋ ਵੇਖ ਸਕਦੇ ਹੋ ਜੋ ਚੋਣ ਨੂੰ ਦਿਖਾਉਂਦਾ ਹੈ।
02:21 ਮੈਂ “Default” ਦੇ ਹੇਠਾਂ ਤੀਸਰੇ ਵਿਕਲਪ ਨੂੰ ਚੁਣਾਗਾ ਅਤੇ ਤੁਸੀ ਵੇਖ ਸਕਦੇ ਹੋ ਕਿ ਇਹ ਪ੍ਰੀਵਿਊ ਵਿੰਡੋ ਵਿੱਚ ਪ੍ਰਤੀਬਿੰਬਿਤ ਹੁੰਦਾ ਹੈ।
02:29 ਮੈਂ “Style”, “Width” ਅਤੇ “Color” ਵੀ ਬਦਲਾਂਗਾ।
02:33 ਫਿਰ ਦੁਬਾਰਾ ਪ੍ਰੀਵਿਊ ਵਿੰਡੋ ਵਿੱਚ ਬਦਲਾਵ ਉੱਤੇ ਧਿਆਨ ਦਿਓ।
02:37 ਕੰਟੈਂਟ ਦੇ ਅੰਤਰ ਲਈ “Synchronize” ਵਿਕਲਪ ਚੁਣੋ।
02:41 ਅਰਥਾਤ ਸਾਰੇ ਮਾਰਜਿਨਸ ਲਈ ਸਮਾਨ ਸਪੇਸਿੰਗ ਲਾਗੂ ਹੁੰਦੀ ਹੈ।
02:46 ਇਸਨੂੰ ਅਨ-ਚੈਕ ਕਰ ਸਕਦੇ ਹੋ ਅਤੇ ਲੋੜ ਦੇ ਅਨੁਸਾਰ ਮਾਰਜਿਨ ਸਪੇਸਿੰਗ ਬਦਲ ਸਕਦੇ ਹੋ।
02:52 ਮੈਂ “Top” ਅਤੇ “Bottom” ਮਾਰਜਿਨ 1.4pt ਤੱਕ ਬਦਲਾਂਗਾ।
02:59 ਮੈਂ ਤੁਹਾਡੇ ਤੇ ਆਪਣੇ ਆਪ ਵੱਖ-ਵੱਖ ਸ਼ੈਡੋ ਸਟਾਇਲਸ ਬਾਰੇ ਪਤਾ ਲਗਾਉਣਾ ਛੱਡਦਾ ਹਾਂ।
03:03 OK ਉੱਤੇ ਕਲਿਕ ਕਰੋ।
03:05 ਇਹ ਚੁਣੇ ਹੋਏ ਸਟਾਇਲ ਨੂੰ ਚੁਣੇ ਹੋਏ ਸੈਲਸ ਉੱਤੇ ਲਾਗੂ ਕਰੇਗਾ।
03:10 ਬਾਰਡਰਸ ਕਿਵੇਂ ਫਾਰਮੈਟ ਕਰਦੇ ਹਨ, ਇਹ ਸਿੱਖਣ ਤੋਂ ਬਾਅਦ ਹੁਣ ਸਿਖਦੇ ਹਾਂ ਕਿ ਸੈਲਸ ਨੂੰ ਬੈਕਗਰਾਉਂਡ ਕਲਰਸ ਕਿਵੇਂ ਦਿੰਦੇ ਹਨl
03:17 ਸੈਲਸ ਨੂੰ ਬੈਕਗਰਾਉਂਡ ਕਲਰਸ ਦੇਣ ਲਈ ਫਾਰਮੇਟਿੰਗ ਬਾਰ ਵਿੱਚ Calc “Background Color” ਨਾਮਕ ਇੱਕ ਵਿਕਲਪ ਪ੍ਰਦਾਨ ਕਰਦਾ ਹੈ।
03:27 ਹੁਣ ਵੇਖਦੇ ਹਾਂ ਕਿ ਇਹ ਕਿਵੇਂ ਕੰਮ ਨਾਲ ਸੰਬੰਧਿਤ ਹੁੰਦਾ ਹੈ।
03:30 ਉਦਾਹਰਣ ਦੇ ਲਈ, ਚੱਲੋ ਹੈਡਿੰਗਸ ਯੁਕਤ ਸੈਲਸ ਨੂੰ ਬੈਕਗਰਾਉਂਡ ਕਲਰ ਦਿੰਦੇ ਹਾਂ।
03:36 ਸੋ ਪਹਿਲਾਂ ਉਸ ਸੈਲ ਉੱਤੇ ਕਲਿਕ ਕਰਦੇ ਹਾਂ ਜਿਸ ਵਿਚ “SN” ਨਾਲ ਨਿਰਧਾਰਿਤ “ਸੀਰੀਅਲ ਨੰਬਰ” ਹੈਡਿੰਗ ਸ਼ਾਮਿਲ ਹੈ।
03:43 ਹੁਣ ਖੱਬਾ ਮਾਊਸ ਬਟਨ ਦਬਾ ਕੇ ਰਖੋ ਅਤੇ ਹੈਡਿੰਗਸ ਯੁਕਤ ਸੈਲਸ ਉੱਤੇ ਇਸਨੂੰ ਡਰੈਗ ਕਰੋ।
03:49 ਹੈਡਿੰਗ ਯੁਕਤ ਸਾਰੇ ਹੌਰੀਜੌਂਟਲ ਰੋਜ ਨੂੰ ਚੁਣਨ ਤੋਂ ਬਾਅਦ ਫਾਰਮੇਟਿੰਗ ਟੂਲਬਾਰ ਵਿੱਚ “Background Color” ਵਿਕਲਪ ਉੱਤੇ ਕਲਿਕ ਕਰੋ।
04:00 ਇੱਕ ਪੌਪ-ਅਪ ਮੈਨਿਊ ਖੁਲ੍ਹਦਾ ਹੈ ਜਿੱਥੇ ਤੁਸੀ ਉਹ ਕਲਰ ਚੁਣ ਸਕਦੇ ਹੋ ਜਿਸਨੂੰ ਤੁਸੀ ਬੈਕਗਰਾਉਂਡ ਵਿੱਚ ਲਾਗੂ ਕਰਨਾ ਚਾਹੁੰਦੇ ਹੋ।
04:08 ਚੱਲੋ “Grey” ਕਲਰ ਉੱਤੇ ਕਲਿਕ ਕਰਦੇ ਹਾਂ।
04:11 ਤੁਸੀ ਵੇਖ ਸਕਦੇ ਹੋ ਕਿ ਹੈਡਿੰਗ ਲਈ ਸੈਲ ਦਾ ਬੈਕਗਰਾਉਂਡ ਗਰੇ ਹੋ ਗਿਆ ਹੈ।
04:16 ਟੈਕਸਟ ਦੀਆਂ ਕਾਫੀ ਸਾਰੀਆਂ ਲਾਈਨਾਂ ਨੂੰ ਫਾਰਮੈਟ ਕਰਨ ਲਈ Calc ਵੱਖ-ਵੱਖ ਵਿਕਲਪ ਪ੍ਰਦਾਨ ਕਰਦਾ ਹੈ।
04:21 ਪਹਿਲਾ ਹੈ “Automatic Wrapping” ਦੀ ਵਰਤੋ ਕਰਕੇ।
04:25 “Automatic Wrapping” ਉਪਯੋਗਕਰਤਾ ਨੂੰ ਇੱਕ ਹੀ ਸੈਲ ਵਿੱਚ ਟੈਕਸਟ ਦੀਆਂ ਕਈ ਲਾਈਨਾਂ ਐਂਟਰ ਕਰਨ ਲਈ ਆਗਿਆ ਦਿੰਦਾ ਹੈ।
04:32 ਸੋ ਵੇਖਦੇ ਹਾਂ ਕਿ ਇਹ ਕਿਵੇਂ ਕੰਮ ਕਰਦਾ ਹੈ।
04:35 ਹੁਣ ਆਪਣੀ “personal finance tracker.ods” ਸ਼ੀਟ ਵਿੱਚ ਇੱਕ ਖਾਲੀ ਸੈਲ ਉੱਤੇ ਕਲਿਕ ਕਰਦੇ ਹਾਂ।
04:43 ਉਦਾਹਰਣ ਦੇ ਲਈ, ਸੈਲ ਗਿਣਤੀ “B12” ਉੱਤੇ ਕਲਿਕ ਕਰਦੇ ਹਾਂ।
04:47 ਹੁਣ ਸੈਲ ਉੱਤੇ ਰਾਇਟ ਕਲਿਕ ਕਰੋ ਅਤੇ ਫਿਰ “Format Cells” ਵਿਕਲਪ ਉੱਤੇ ਕਲਿਕ ਕਰੋ।
04:53 ਹੁਣ ਡਾਇਲਾਗ ਬਾਕਸ ਵਿੱਚ “Alignment” ਟੈਬ ਉੱਤੇ ਕਲਿਕ ਕਰੋ।
04:57 ਡਾਇਲਾਗ ਬਾਕਸ ਵਿੱਚ ਹੇਠਾਂ “Wrap text automatically” ਵਿਕਲਪ ਉੱਤੇ ਕਲਿਕ ਕਰੋ ਅਤੇ ਫਿਰ “OK” ਬਟਨ ਉੱਤੇ ਕਲਿਕ ਕਰੋ।
05:06 ਹੁਣ ਅਸੀ ਟਾਈਪ ਕਰਦੇ ਹਾਂ-“THIS IS A PERSONAL FINANCE TRACKER . IT IS VERY USEFUL”l
05:13 ਤੁਸੀ ਵੇਖੋਗੇ ਕਿ ਸਿੰਗਲ ਸੈਲ ਵਿੱਚ ਮਲਟੀਪਲ ਸਟੇਟਮੈਂਟ ਰੈਪ ਹੋ ਗਈਆਂ ਹਨ।
05:19 ਬਦਲਾਵ ਨੂੰ ਅੰਡੂ ਕਰੋ।
05:22 “Automatic Wrapping” ਦੇ ਬਾਰੇ ਵਿੱਚ ਸਿੱਖਣ ਤੋਂ ਬਾਅਦ, ਹੁਣ ਅਸੀ ਸਿਖਾਂਗੇ ਕਿ Calc ਵਿੱਚ ਸੈਲਸ ਕਿਵੇਂ ਮਰਜ ਕਰਦੇ ਹਨ।
05:28 ਆਪਣੀ “personal finance tracker.ods” ਫਾਇਲ ਵਿੱਚ, ਜੇਕਰ ਅਸੀ “SN” ਹੈਡਿੰਗ ਦੇ ਨਾਲ ਸੀਰਿਅਲ ਨੰਬਰ ਯੁਕਤ ਸੈਲਸ ਨੂੰ ਅਤੇ ਉਨ੍ਹਾਂ ਦੀਆਂ ਸੰਬੰਧਿਤ ਆਈਟਮਾਂ ਨੂੰ ਮਰਜ ਕਰਨਾ ਚਾਹੁੰਦੇ ਹਾਂ, ਤਾਂ ਪਹਿਲਾਂ “SN” ਦੇ ਹੇਠਾਂ ਡੇਟਾ ਐਂਟਰੀ 1 ਉੱਤੇ ਕਲਿਕ ਕਰੋ।
05:46 ਹੁਣ ਕੀਬੋਰਡ ਉੱਤੇ “Shift” ਬਟਨ ਨੂੰ ਦਬਾ ਕੇ ਰੱਖੋ ਅਤੇ ਇਸਦੇ ਸੰਬੰਧਿਤ ਆਇਟਮ “Salary” ਦੇ ਨਾਲ ਸੈਲ ਉੱਤੇ ਕਲਿਕ ਕਰੋ।
05:55 ਇਹ ਦੋ ਸੈਲਸ ਨੂੰ ਹਾਈਲਾਇਟ ਕਰਦਾ ਹੈ ਜਿਨ੍ਹਾ ਨੂੰ ਮਰਜ ਕਰਨਾ ਹੈ।
05:59 ਫਿਰ ਮੈਨਿਊ ਬਾਰ ਵਿੱਚ “Format” ਵਿਕਲਪ ਉੱਤੇ ਕਲਿਕ ਕਰੋ ਅਤੇ ਫਿਰ “Merge Cells” ਵਿਕਲਪ ਉੱਤੇ ਕਲਿਕ ਕਰੋ।
06:06 ਸਾਇਡਬਾਰ ਜੋ ਕਿ ਪੌਪ-ਅੱਪ ਹੁੰਦਾ ਹੈ ਉਸ ਵਿੱਚ “Merge Cells” ਵਿਕਲਪ ਉੱਤੇ ਕਲਿਕ ਕਰੋ।
06:11 ਸਿੰਗਲ ਸੈਲ ਵਿੱਚ ਦੋਨਾਂ ਸੈਲਸ ਦੇ ਕੰਟੈਂਟਸ ਨੂੰ ਲੈ ਜਾਣ ਲਈ, ਵਿਖਾਈ ਗਏ ਡਾਇਲਾਗ ਬਾਕਸ ਵਿੱਚ “Yes” ਵਿਕਲਪ ਉੱਤੇ ਕਲਿਕ ਕਰੋ।
06:21 ਤੁਸੀ ਵੇਖਦੇ ਹੋ ਕਿ ਚੁਣੇ ਗਏ ਸੈਲਸ ਇੱਕ ਵਿੱਚ ਮਰਜ ਹੋ ਗਏ ਹਨ। ਅਤੇ ਕੰਟੈਂਟਸ ਵੀ ਉਸੀ ਮਰਜ ਹੋਏ ਸੈਲ ਵਿੱਚ ਹਨ।
06:29 ਹੁਣ ਅਸੀਂ “CTRL + Z” ਨੂੰ ਇਕੱਠੇ ਦਬਾ ਕੇ ਆਪਣੇ ਦੁਆਰਾ ਕੀਤੀ ਮਰਜਿੰਗ ਨੂੰ ਅੰਡੂ ਕਰਦੇ ਹਾਂ।
06:37 ਅੱਗੇ ਅਸੀ ਸਿਖਾਂਗੇ ਕਿ ਸੈਲ ਵਿੱਚ ਫਿਟ ਕਰਨ ਲਈ ਟੈਕਸਟ ਨੂੰ ਛੋਟਾ (shrink) ਕਿਵੇਂ ਕਰਨਾ ਹੈ।
06:42 ਸੈਲ ਵਿੱਚ ਡੇਟਾ ਦਾ ਫਾਂਟ ਸਾਇਜ ਸੈਲ ਵਿੱਚ ਫਿਟ ਕਰਨ ਲਈ ਆਪਣੇ ਆਪ ਅਡਜਸਟ ਕੀਤਾ ਜਾ ਸਕਦਾ ਹੈ।
06:49 ਚਲੋ ਸਿਖਦੇ ਹਾਂ ਕਿ ਇਹ ਕਿਵੇਂ ਕਰਨਾ ਹੈ।
06:51 ਚਲੋ B14 ਦੇ ਰੂਪ ਵਿਚ ਨਿਰਧਾਰਿਤ ਸੈਲ ਵਿੱਚ “This is for the month of January” ਟੈਕਸਟ ਟਾਈਪ ਕਰਦੇ ਹਾਂ।
06:59 ਤੁਸੀ ਵੇਖਦੇ ਹੋ ਕਿ ਟੈਕਸਟ ਸੈਲ ਵਿੱਚ ਫਿਟ ਨਹੀਂ ਹੁੰਦਾ ਹੈ।
07:03 ਟੈਕਸਟ ਨੂੰ ਛੋਟਾ ਕਰਨ ਦੇ ਲਈ, ਤਾਂਕਿ ਇਹ ਫਿਟ ਹੋ ਜਾਵੇ, ਪਹਿਲਾਂ B14 ਸੈਲ ਉੱਤੇ ਕਲਿਕ ਕਰੋ।
07:10 ਹੁਣ ਮੈਨਿਊਬਾਰ ਵਿੱਚ “Format” ਵਿਕਲਪ ਉੱਤੇ ਕਲਿਕ ਕਰੋ ਅਤੇ ਫਿਰ “Cells” ਉੱਤੇ ਕਲਿਕ ਕਰੋ।
07:18 ਵਿਕਲਪਿਕ ਰੂਪ ਵਲੋਂ ਸੈਲ ਉੱਤੇ ਰਾਇਟ ਕਲਿਕ ਕਰੋ ਅਤੇ “Format Cells” ਉੱਤੇ ਕਲਿਕ ਕਰੋ।
07:23 ਤੁਸੀ ਵੇਖੋਗੇ ਕਿ “Format Cells” ਡਾਇਲਾਗ ਬਾਕਸ ਖੁਲ੍ਹਦਾ ਹੈ।
07:27 ਡਾਇਲਾਗ ਬਾਕਸ ਵਿੱਚ “Alignment” ਟੈਬ ਉੱਤੇ ਕਲਿਕ ਕਰੋ।
07:32 ਡਾਇਲਾਗ ਬਾਕਸ ਦੇ ਤਲ ਉੱਤੇ “Shrink to fit cell size” ਚੈਕ-ਬਾਕਸ ਉੱਤੇ ਕਲਿਕ ਕਰੋ ਅਤੇ ਫਿਰ “OK” ਬਟਨ ਉੱਤੇ ਕਲਿਕ ਕਰੋ।
07:41 ਤੁਸੀ ਵੇਖਦੇ ਹੋ ਕਿ ਪੂਰਾ ਟੈਕਸਟ ਛੋਟਾ ਹੋ ਗਿਆ ਹੈ ਅਤੇ ਆਪਣੇ ਆਪ ਫਾਂਟ ਸਾਇਜ ਘਟਾ ਕੇ ਵਿਵਸਥਿਤ ਹੋ ਗਿਆ ਹੈ, ਤਾਂਕਿ ਟੈਕਸਟ B14 ਦੇ ਰੂਪ ਵਿਚ ਨਿਰਧਾਰਿਤ ਸੈਲ ਵਿੱਚ ਫਿਟ ਹੋ ਜਾਵੇ।
07:53 ਬਦਲਾਵਾਂ ਨੂੰ ਅੰਡੂ ਕਰੋ।
07:56 ਹੁਣ ਅਸੀ ਲਿਬਰੇ ਆਫਿਸ Calc ਉੱਤੇ ਸਪੋਕਨ ਟਿਊਟੋਰਿਅਲ ਦੇ ਅੰਤ ਵਿੱਚ ਆ ਗਏ ਹਾਂ।
08:01 ਸੰਖੇਪ ਵਿੱਚ, ਅਸੀਂ ਹੇਠਾਂ ਦਿੱਤੇ ਗਿਆਂ ਬਾਰੇ ਸਿੱਖਿਆ- Calc ਵਿੱਚ ਬਾਰਡਰਸ, ਬੈਕਗਰਾਉਂਡ ਕਲਰਸ ਫਾਰਮੈਟ ਕਰਨਾ।
08:08 Automatic Wrapping ਦੀ ਵਰਤੋ ਕਰਕੇ ਟੈਕਸਟ ਦੀਆਂ ਕਈ ਲਾਈਨਾਂ ਨੂੰ ਫਾਰਮੈਟ ਕਰਨਾ।
08:14 ਸੈਲਸ ਨੂੰ ਮਰਜ ਕਰਨਾ। ਸੈਲ ਵਿੱਚ ਫਿਟ ਕਰਨ ਲਈ ਟੈਕਸਟ ਨੂੰ ਛੋਟਾ (shrink) ਕਰਨਾ।
08:17 ਵਿਆਪਕ ਅਸਾਈਨਮੈਂਟ।
08:20 “spreadsheet practice.ods” ਸ਼ੀਟ ਖੋਲ੍ਹੋ।
08:24 ਸਾਰੀਆਂ ਹੈਡਿੰਗਸ ਨੂੰ ਚੁਣੋ। ਹੈਡਿੰਗਸ ਨੂੰ ਨੀਲਾ ਬੈਕਗਰਾਉਂਡ ਕਲਰ ਦਿਓ।
08:30 “Automatic Wrapping” ਦੀ ਵਰਤੋ ਕਰਕੇ ਟੈਕਸਟ ਟਾਈਪ ਕਰੋ-“This is a Department Spreadsheet”l
08:36 ਸੈਲ ਵਿੱਚ ਫਿਟ ਕਰਨ ਲਈ ਇਸ ਟੈਕਸਟ ਨੂੰ ਛੋਟਾ ਕਰੋ।
08:39 ਹੇਠਾਂ ਦਿਤੇ ਲਿੰਕ ਉੱਤੇ ਉਪਲੱਬਧ ਵੀਡੀਓ ਵੇਖੋ।
08:42 ਇਹ ਸਪੋਕਨ ਟਿਅਟੋਰਿਅਲ ਪ੍ਰੋਜੇਕਟ ਦਾ ਸਾਰ ਕਰਦਾ ਹੈ।
08:45 ਜੇਕਰ ਤੁਹਾਡੇ ਕੋਲ ਚੰਗੀ ਬੈਂਡਵਿਡਥ ਨਹੀਂ ਹੈ ਤਾਂ ਤੁਸੀ ਇਸਨੂੰ ਡਾਉਨਲੋਡ ਕਰਕੇ ਵੇਖ ਸਕਦੇ ਹੋ।
08:50 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ ਸਪੋਕਨ ਟਿਊਟੋਰਿਅਲ ਦੀ ਵਰਤੋ ਕਰਕੇ ਵਰਕਸ਼ਾਪਾਂ ਚਲਾਉਂਦੀ ਹੈ।
08:55 ਉਨ੍ਹਾਂ ਨੂੰ ਪ੍ਰਮਾਣ-ਪੱਤਰ ਵੀ ਦਿੰਦੇ ਹਨ ਜੋ ਆਨਲਾਇਨ ਟੈਸਟ ਪਾਸ ਕਰਦੇ ਹਨ।
08:59 ਜਿਆਦਾ ਜਾਣਕਾਰੀ ਲਈ ਕਿਰਪਾ ਕਰਕੇ ਸਾਨੂੰ contact @ spoken hyphen tutorial.org ਉੱਤੇ ਲਿਖੋ।
09:05 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ-ਟੂ-ਅ-ਟੀਚਰ ਪ੍ਰੋਜੇਕਟ ਦਾ ਹਿੱਸਾ ਹੈ।
09:10 ਇਹ ਭਾਰਤ ਸਰਕਾਰ ਦੇ MHRD ਦੇ “ਆਈਸੀਟੀ ਦੇ ਮਾਧਿਅਮ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਸੁਪੋਰਟ ਕੀਤਾ ਗਿਆ ਹੈ।
09:18 ਇਸ ਮਿਸ਼ਨ ਉੱਤੇ ਜਿਆਦਾ ਜਾਣਕਾਰੀ ਇਸ ਲਿੰਕ ਉੱਤੇ ਉਪਲੱਬਧ ਹੈ - spoken hyphen tutorial dot org slash NMEICT hyphen Intro
09:28 ਇਹ ਸਕਰਿਪਟ ਹਰਪ੍ਰੀਤ ਜਟਾਣਾ ਦੁਆਰਾ ਅਨੁਵਾਦਿਤ ਹੈ। ਆਈ.ਆਈ.ਟੀ ਬੌਂਬੇ ਵਲੋਂ ਮੈਂ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ। ਸਾਡੇ ਨਾਲ ਜੁੜਨ ਲਈ ਧੰਨਵਾਦ।

Contributors and Content Editors

Harmeet, PoojaMoolya