Koha-Library-Management-System/C3/Installation-of-MarcEditor/Punjabi

From Script | Spoken-Tutorial
Jump to: navigation, search
Time Narration
00:01 Windows ‘ਤੇ MarcEditor ਦੇ ਇੰਸਟਾਲ ‘ਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ।
00:08 ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਾਂਗੇ:

64- bit Windows ਮਸ਼ੀਨ ‘ਤੇ MarcEditor ਇੰਸਟਾਲ ਕਰਨਾ।

00:16 ਇਸ ਟਿਊਟੋਰਿਅਲ ਨੂੰ ਰਿਕਾਰਡ ਕਰਨ ਦੇ ਲਈ, ਮੈਂ ਵਰਤੋਂ ਕਰ ਰਿਹਾ ਹਾਂ

Windows 10 Pro Operating System

Firefox web browser

00:27 ਇਹ ਟਿਊਟੋਰਿਅਲ ਲਾਇਬ੍ਰੇਰੀ ਸਟਾਫ ਲਈ ਸਭ ਤੋਂ ਉਪਯੁਕਤ ਹੈ।
00:32 ਅੱਗੇ ਵਧਣ ਤੋਂ ਪਹਿਲਾਂ, ਕ੍ਰਿਪਾ ਕਰਕੇ ਯਕੀਨੀ ਬਣਾਓ ਕਿ ਤੁਹਾਡੀ ਮਸ਼ੀਨ ‘ਤੇ ਹੇਠ ਲਿਖੇ ਹਨ-

Windows 10, 8 ਜਾਂ 7

00:43 ਕੋਈ ਵੀ ਵੈਬ ਬਰਾਊਜਰ, ਜਿਵੇਂ ਕਿ Internet Explorer, Firefox ਜਾਂ Google Chrome
00:51 ਤੁਹਾਡੀ ਮੌਜੂਦਾ ਲਾਇਬ੍ਰੇਰੀ ਵਿੱਚ, ਤੁਹਾਡੇ ਕੋਲ Excel spreadsheet ਵਿੱਚ ਲਾਇਬ੍ਰੇਰੀ ਰਿਕਾਰਡ ਹੋ ਸਕਦੇ ਹਨ।
00:58 ਅਤੇ ਤੁਹਾਡੀ ਲਾਇਬ੍ਰੇਰੀ ਹੁਣ Koha Library Management System ਵਿੱਚ ਮਾਇਗਰੇਟ ਕੀਤੀ ਜਾ ਰਹੀ ਹੈ।
01:05 ਤਾਂ ਸਾਰੇ ਰਿਕਾਰਡਾਂ ਨੂੰ Excel ਤੋਂ MARC format ਵਿੱਚ ਤਬਦੀਲ ਕਰਨ ਦੀ ਲੋੜ ਹੋਵੇਗੀ।
01:12 ਇਹ ਜਾਣਨਾ ਮਹੱਤਵਪੂਰਣ ਹੈ ਕਿ-

Excel spreadsheet ਵਿੱਚ ਰਿਕਾਰਡਸ ਨੂੰ ਪਹਿਲਾਂ MARC ਫਾਰਮੈਟ ਵਿੱਚ ਤਬਦੀਲ ਕਰਨਾ ਹੋਵੇਗਾ ਅਤੇ ਫਿਰ Koha ਵਿੱਚ ਇੰਪੋਰਟ ਕਰਨਾ ਹੋਵੇਗਾ।

01:26 ਅਜਿਹਾ ਇਸ ਲਈ ਹੈ ਕਿਉਂਕਿ Koha ਵਿੱਚ Excel format ਵਿੱਚ ਮੌਜੂਦ ਡਾਟੇ ਨੂੰ ਸਿੱਧੇ ਇੰਪੋਰਟ ਕਰਨ ਦਾ ਪ੍ਰਬੰਧ ਨਹੀਂ ਹੈ।
01:35 ਸ਼ੁਰੂ ਕਰਦੇ ਹਾਂ ।
01:37 Excel data ਨੂੰ MARC ਫਾਰਮੈਟ ਅਰਥਾਤ (dot) mrc ਫਾਰਮੈਟ ਵਿੱਚ ਬਦਲਣ ਦੇ ਲਈ, ਅਸੀਂ MarcEdit software ਦੀ ਵਰਤੋਂ ਕਰਾਂਗੇ ।
01:48 ਇਸ ਸਾਫਟਵੇਅਰ ਨੂੰ ਇੰਸਟਾਲ ਕਰਨ ਦੇ ਲਈ, ਬਰਾਊਜਰ ‘ਤੇ ਜਾਓ ਅਤੇ ਇਸ URL ਨੂੰ ਟਾਈਪ ਕਰੋ।
01:55 Downloads ਸਿਰਲੇਖ ਦੇ ਨਾਲ ਪੇਜ਼ ਖੁੱਲਦਾ ਹੈ।
02:00 Current Development ਵਿੱਚ, MarcEdit 7.0.x/MacOS 3.0.x ‘ਤੇ ਜਾਓ, Windows 64- bit download ‘ਤੇ ਜਾਓ।
02:17 ਹਾਲਾਂਕਿ, ਜੇਕਰ ਤੁਹਾਡੀ ਮਸ਼ੀਨ 32- bit ਹੈ, ਤਾਂ ਤੁਹਾਨੂੰ Windows 32- bit download ਲਿੰਕ ‘ਤੇ ਕਲਿਕ ਕਰਨਾ ਚਾਹੀਦਾ ਹੈ।
02:26 ਇਹ ਪਰਖਣ ਦੇ ਲਈ ਕਿ ਤੁਹਾਡੀ ਮਸ਼ੀਨ 32- bit ਜਾਂ 64- bit ਹੈ, ਮਸ਼ੀਨ ਦੇ ਹੇਠਲੇ ਖੱਬੇ ਕੋਨੇ ‘ਤੇ ਜਾਓ।
02:35 Start icon ‘ਤੇ ਕਲਿਕ ਕਰੋ।
02:38 ‘ਤੇ ਸਕਰੋਲ ਕਰੋ ਅਤੇ Settings ‘ਤੇ ਕਲਿਕ ਕਰੋ।
02:43 ਇਸ ਆਇਕਨਸ ਤੋਂ, System (Display, notifications, apps, power) ‘ਤੇ ਕਲਿਕ ਕਰੋ।
02:51 ਖੱਬੇ ਪਾਸੇ ਵੱਲ ਕੁੱਝ ਓਪਸ਼ਨਸ ਦੇ ਨਾਲ, ਇੱਕ ਹੋਰ ਵਿੰਡੋ ਖੁੱਲਦੀ ਹੈ।
02:56 About ‘ਤੇ ਜਾਓ ਅਤੇ ਇਸ ‘ਤੇ ਕਲਿਕ ਕਰੋ।
03:00 ਉਸੀ ਪੇਜ਼ ‘ਤੇ, ਸੱਜੇ ਪਾਸੇ ਵੱਲ, PC ਸੈਕਸ਼ਨ ਵਿੱਚ, System type ‘ਤੇ ਜਾਓ।
03:08 ਤੁਹਾਡੀ ਮਸ਼ੀਨ ਦੇ ਓਪਰੇਟਿੰਗ ਸਿਸਟਮ ਦਾ ਵੇਰਵਾ ਦਿਖਾਇਆ ਜਾਵੇਗਾ।
03:13 ਮੇਰੀ ਮਸ਼ੀਨ, 64- bit operating system, x64- based processor ਹੈ।
03:21 ਵੇਰਵੇ ਪੜ੍ਹਨ ਦੇ ਬਾਅਦ, ਵਿੰਡੋ ਬੰਦ ਕਰੋ।
03:25 ਅਜਿਹਾ ਕਰਨ ਦੇ ਲਈ, ਸਿਖਰ ਸੱਜੇ ਕੋਨੇ ‘ਤੇ ਜਾਓ ਅਤੇ ਕਰਾਸ ਚਿੰਨ੍ਹ ‘ਤੇ ਕਲਿਕ ਕਰੋ।
03:31 ਅਸੀਂ ਫਿਰ ਤੋਂ Downloads ਪੇਜ਼ ‘ਤੇ ਵਾਪਸ ਆਉਂਦੇ ਹਾਂ,
03:36 ਹਾਲਾਂਕਿ ਮੇਰੀ ਮਸ਼ੀਨ 64- bit ਹੈ, ਮੈਂ 64- bit download ‘ਤੇ ਕਲਿਕ ਕਰਾਂਗਾ।
03:42 ਸਿਰਲੇਖ ਦੇ ਨਾਲ ਇੱਕ ਹੋਰ ਨਵੀਂ ਵਿੰਡੋ 64- bit download ਦੋ ਸੈਕਸ਼ਨਸ ਦੇ ਨਾਲ ਖੁੱਲਦੀ ਹੈ-

Non- Administrator ਅਤੇ

Administrator

03:53 ਫਿਰ, ਮੈਂ Administrator ਸੈਕਸ਼ਨ ਦੇ ਹੇਠਾਂ Download MarcEdit 7 ਲਿੰਕ ‘ਤੇ ਕਲਿਕ ਕਰਾਂਗਾ।
04:02 ਅਜਿਹਾ ਇਸ ਲਈ ਹੈ ਕਿਉਂਕਿ ਮੈਂ ਆਪਣੀ ਲਾਇਬ੍ਰੇਰੀ ਦਾ Koha administrator ਨਿਰਧਾਰਤ ਕੀਤਾ ਹੈ।
04:09 MacrEdit_Setup64Admin.msi ਡਾਇਲਾਗ ਬਾਕਸ ਦਿਖਾਈ ਦਿੰਦਾ ਹੈ।
04:16 ਅਸੀਂ ਇੱਥੇ 2 ਓਪਸ਼ਨਸ ਵੇਖ ਸਕਦੇ ਹਾਂ-

Save File ਅਤੇ

Cancel

04:22 ਹੇਠਾਂ Save File ਬਟਨ ‘ਤੇ ਕਲਿਕ ਕਰੋ।
04:26 ਅਜਿਹਾ ਕਰਨ ਦੇ ਬਾਅਦ, ਆਪਣੀ ਮਸ਼ੀਨ ਦੇ Downloads ਫੋਲਡਰ ‘ਤੇ ਜਾਓ।
04:31 ਇੱਥੇ ਤੁਸੀਂ ਵੇਖ ਸਕਦੇ ਹੋ ਕਿ MacrEdit_Setup64Admin.msi ਫਾਇਲ ਸੇਵ ਹੋ ਗਈ ਹੈ।
04:40 ਹੁਣ, ਸੇਵ ਫਾਇਲ ‘ਤੇ ਰਾਇਟ- ਕਲਿਕ ਕਰੋ ਅਤੇ ਦਿਖਾਈ ਦੇ ਰਹੇ ਓਪਸ਼ਨਸ ਤੋਂ, Install ‘ਤੇ ਕਲਿਕ ਕਰੋ।
04:48 User Account Control ਡਾਇਲਾਗ ਬਾਕਸ ਵਿੱਚ, Yes ‘ਤੇ ਕਲਿਕ ਕਰੋ।
04:56 Welcome to the MarcEdit 7 Setup Wizard ਨਾਮ ਵਾਲੀ ਇੱਕ ਹੋਰ ਵਿੰਡੋ ਦਿਖਾਈ ਦਿੰਦੀ ਹੈ।
05:04 ਪੇਜ਼ ਦੇ ਹੇਠਾਂ Next ਬਟਨ ‘ਤੇ ਕਲਿਕ ਕਰੋ।
05:08 License Agreement ਸਿਰਲੇਖ ਨਾਮ ਵਾਲੀ ਇੱਕ ਹੋਰ ਵਿੰਡੋ ਖੁੱਲਦੀ ਹੈ।
05:14 License Agreement ਸਾਵਧਾਨੀ ਨਾਲ ਪੜ੍ਹੋ ।
05:18 2 ਓਪਸ਼ਨਸ I do not agree ਅਤੇ I agree ਵਿੱਚੋਂ, I Agree ਰੇਡਿਓ ਬਟਨ ‘ਤੇ ਕਲਿਕ ਕਰੋ।
05:28 ਫਿਰ, ਵਿੰਡੋ ਦੇ ਹੇਠਾਂ Next ਬਟਨ ‘ਤੇ ਕਲਿਕ ਕਰੋ।
05:33 Select Installation Folder ਨਾਮ ਵਾਲੀ ਇੱਕ ਨਵੀਂ ਵਿੰਡੋ ਖੁੱਲਦੀ ਹੈ।
05:39 ਇਹ ਫੋਲਡਰ ਦਾ ਪਾਥ ਦਿਖਾਉਂਦਾ ਹੈ ਜਿੱਥੇ ਇੰਸਟਾਲ software ਸੇਵ ਹੋਵੇਗਾ।
05:45 ਵਿਕਲਪਿਕ ਰੂਪ ਤੋਂ, ਤੁਸੀਂ ਇਸ ਸਾਫਟਵੇਅਰ ਨੂੰ ਆਪਣੀ ਪਸੰਦ ਦੇ ਇੱਕ ਵੱਖਰੇ ਫੋਲਡਰ ਵਿੱਚ ਇੰਸਟਾਲ ਕਰ ਸਕਦੇ ਹੋ। field Folder ਵਿੱਚ ਜ਼ਰੂਰੀ ਪਾਥ ਟਾਈਪ ਕਰਕੇ ਅਜਿਹਾ ਕਰੋ।
05:56 ਤੁਸੀਂ Browse ਟੈਬ ‘ਤੇ ਵੀ ਕਲਿਕ ਕਰ ਸਕਦੇ ਹੋ ਅਤੇ ਇੱਛਤ ਪਾਥ ਦੀ ਚੋਣ ਕਰ ਸਕਦੇ ਹੋ।
06:03 ਹਾਲਾਂਕਿ, ਮੈਂ ਫੋਲਡਰ ਪਾਥ ਨੂੰ ਇੰਜ ਹੀ field Folder ਵਿੱਚ ਰੱਖਾਂਗਾ ।
06:09 ਹੁਣ ਵਿੰਡੋ ਦੇ ਹੇਠਾਂ Next ਬਟਨ ‘ਤੇ ਕਲਿਕ ਕਰੋ।
06:14 ਇੱਕ ਹੋਰ ਵਿੰਡੋ Confirm Installation ਖੁੱਲਦੀ ਹੈ।
06:19 ਹੁਣ ਉਸੀ ਵਿੰਡੋ ਦੇ ਹੇਠਾਂ Next ਬਟਨ ‘ਤੇ ਕਲਿਕ ਕਰੋ।
06:25 Installing MarcEdit 7 ਵਿੰਡੋ ਖੁੱਲਦੀ ਹੈ।
06:30 ਇਸਦੇ ਬਾਅਦ ਅਸੀਂ ਇੱਕ success message ਵਿੰਡੋ ਵੇਖਦੇ ਹਾਂ।

ਇਹ ਦਰਸਾਉਂਦੀ ਹੈ Installation Complete.

MarcEdit 7 has been successfully installed.

06:42 ਇਸ ਵਿੰਡੋ ਤੋਂ ਬਾਹਰ ਨਿਕਲਣ ਦੇ ਲਈ Close ਬਟਨ ‘ਤੇ ਕਲਿਕ ਕਰੋ।
06:47 ਸਿਰਲੇਖ MarcEdit 7.0.250 By Terry Reese ਨਾਮ ਵਾਲੀ ਇੱਕ ਹੋਰ ਵਿੰਡੋ ਖੁੱਲਦੀ ਹੈ।
06:56 ਹੁਣ ਖੁੱਲੀ ਹੋਈ ਵਿੰਡੋ ਨੂੰ ਮਿਨੀਮਾਇਜ ਕਰੋ।
07:01 ਤੁਸੀਂ ਵੇਖਾਂਗੇ ਕਿ ਡੈਸਕਟਾਪ ‘ਤੇ ਇੱਕ ਸ਼ਾਰਟਕਟ ਬਣਾਇਆ ਗਿਆ ਹੈ।
07:06 ਇਸ ਦੇ ਨਾਲ ਅਸੀਂ, 64- bit Windows ਵਿੰਡੋ ਮਸ਼ੀਨ ਦੇ Desktop ‘ਤੇ MarcEditor ਇੰਸਟਾਲ ਕਰ ਲਿਆ ਹੈ।
07:14 ਹੇਠਾਂ ਦਿੱਤੇ ਗਏ ਲਿੰਕ ‘ਤੇ ਉਪਲੱਬਧ ਵੀਡੀਓ ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦੀ ਹੈ।

ਕ੍ਰਿਪਾ ਕਰਕੇ ਇਸਨੂੰ ਡਾਊਂਲੋਡ ਕਰੋ ਅਤੇ ਵੇਖੋ।

07:22 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ । ਸਪੋਕਨ ਟਿਊਟੋਰਿਅਲ ਦੀ ਵਰਤੋਂ ਕਰਕੇ ਵਰਕਸ਼ਾਪਸ ਚਲਾਉਂਦੀਆਂ ਹਨ। ਅਤੇ ਪ੍ਰਮਾਣ ਪੱਤਰ ਦਿੰਦੀਆਂ ਹਨ। ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ ਸਾਨੂੰ ਲਿਖੋ।
07:32 ਕ੍ਰਿਪਾ ਕਰਕੇ ਆਪਣੇ ਪ੍ਰਸ਼ਨਾਂ ਨੂੰ ਸਮੇਂ ਦੇ ਨਾਲ ਇਸ ਫੋਰਮ ਵਿੱਚ ਪੋਸਟ ਕਰੋ।
07:36 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਨੂੰ ਐਨਐਮਈਆਈਸੀਟੀ, ਐਮਐਚਆਰਡੀ, ਭਾਰਤ ਸਰਕਾਰ ਦੇ ਦੁਆਰਾ ਫੰਡ ਕੀਤਾ ਜਾਂਦਾ ਹੈ । ਇਸ ਮਿਸ਼ਨ ‘ਤੇ ਜ਼ਿਆਦਾ ਜਾਣਕਾਰੀ ਇਸ ਲਿੰਕ ‘ਤੇ ਉਪਲੱਬਧ ਹੈ।
07:48 ਆਈ.ਆਈ.ਟੀ ਬੰਬੇ ਤੋਂ ਮੈਂ ਨਵਦੀਪ ਤੁਹਾਡੇ ਤੋਂ ਇਜਾਜ਼ਤ ਲੈਂਦਾ ਹਾਂ । ਸਾਡੇ ਨਾਲ ਜੁੜਣ ਦੇ ਲਈ ਧੰਨਵਾਦ।

Contributors and Content Editors

Navdeep.dav