Koha-Library-Management-System/C3/Copy-cataloging-using-Z39.50/Punjabi
From Script | Spoken-Tutorial
|
|
00:01 | Copy Cataloging using Z39.50 ‘ਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ। |
00:09 | ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਾਂਗੇ ਕਿ Z39.50 ਦੀ ਵਰਤੋਂ ਕਰਕੇ catalog ਵਿੱਚ records ਕਿਵੇਂ ਜੋੜਨਾ ਹੈ। |
00:20 | ਇਸ ਟਿਊਟੋਰਿਅਲ ਨੂੰ ਰਿਕਾਰਡ ਕਰਨ ਦੇ ਲਈ, ਮੈਂ ਵਰਤੋਂ ਕਰ ਰਿਹਾ ਹਾਂ Ubuntu Linux operating system 16.04 |
00:28 | ਅਤੇ Koha version 16.05 |
00:33 | ਕ੍ਰਿਪਾ ਕਰਕੇ ਯਕੀਨੀ ਬਣਾਓ ਕਿ ਤੁਸੀਂ ਇੰਟਰਨੇਟ ਨਾਲ ਜੁੜੇ ਹੋਏ ਹੋ। |
00:38 | ਇਸ ਟਿਊਟੋਰਿਅਲ ਦੀ ਪਾਲਣਾ ਕਰਨ ਦੇ ਲਈ, ਵਿਦਿਆਰਥੀਆਂ ਨੂੰ Library Science |
00:45 | Cataloging standards, AACR2 ਅਤੇ MARC21 ਦਾ ਗਿਆਨ ਹੋਣਾ ਚਾਹੀਦਾ ਹੈ |
00:54 | ਇਸ ਟਿਊਟੋਰਿਅਲ ਦਾ ਅਭਿਆਸ ਕਰਨ ਦੇ ਲਈ, ਤੁਹਾਡੇ ਸਿਸਟਮ ‘ਤੇ Koha ਇੰਸਟਾਲ ਹੋਣਾ ਚਾਹੀਦਾ ਹੈ। |
01:00 | ਅਤੇ ਤੁਹਾਡੇ Koha ਵਿੱਚ Admin ਐਕਸੈੱਸ ਵੀ ਹੋਣਾ ਚਾਹੀਦਾ ਹੈ। |
01:05 | ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ ਇਸ ਵੈੱਬਸਾਈਟ ‘ਤੇ Koha Spoken Tutorial ਦੀ ਲੜੀ ਵੇਖੋ। |
01:13 | ਤਾਂ Z39.50 ਕੀ ਹੈ? |
01:18 | Z39.50 remote computer databases ਤੋਂ ਜਾਣਕਾਰੀ ਸਰਚ ਕਰਨ ਅਤੇ ਫੇਰ ਪ੍ਰਾਪਤ ਕਰਨ ਦੇ ਲਈ ਇੱਕ client–server protocol ਹੈ।
ਸੰਖੇਪ ਵਿੱਚ, ਇਹ ਇੱਕ ਟੂਲ ਹੈ ਜੋ Cataloging ਕਾਪੀ ਕਰਨ ਦੇ ਲਈ ਪ੍ਰਯੋਗ ਕੀਤਾ ਜਾਂਦਾ ਹੈ। |
01:37 | ਸ਼ੁਰੂ ਕਰਦੇ ਹਾਂ।
ਸਭ ਤੋਂ ਪਹਿਲਾਂ ਮੈਂ Kohaਇੰਟਰਫੇਸ ‘ਤੇ ਜਾਂਦਾ ਹਾਂ ਅਤੇ Superlibrarian, Bella ਤੋਂ ਲਾਗਿਨ ਕਰਦਾ ਹਾਂ। |
01:47 | Koha homepage ‘ਤੇ, Koha administration ‘ਤੇ ਕਲਿਕ ਕਰੋ। |
01:53 | ਇਸ ਪੇਜ਼ ‘ਤੇ, ਹੇਠਾਂ ਸਕਰਾਲ ਕਰੋ ਅਤੇ Additional parameters ‘ਤੇ ਜਾਓ। |
01:59 | ਫਿਰ, Z39.50 / SRU servers.’ਤੇ ਕਲਿਕ ਕਰੋ। |
02:07 | Z39.50 / SRU servers administration ਨਾਮ ਵਾਲਾ ਨਵਾਂ ਪੇਜ਼ ਖੁੱਲਦਾ ਹੈ। |
02:16 | ਇੱਥੇ + New Z39.50 server ਅਤੇ + New SRU server ਦੋ ਟੈਬਸ ਹਨ। |
02:26 | + New Z39.50 server.ਟੈਬ ‘ਤੇ ਕਲਿਕ ਕਰੋ। |
02:32 | ਸਿਰਲੇਖ New Z39.50 server ਦੇ ਨਾਲ ਨਵਾਂ ਪੇਜ਼ ਖੁੱਲਦਾ ਹੈ। |
02:40 | ਧਿਆਨ ਦਿਓ ਕਿ target Z39.50 Server ਨੂੰ ਜੋੜਨ ਦੇ ਲਈ, ਸਾਨੂੰ target server ਦਾ ਵੇਰਵਾ ਪਤਾ ਹੋਣਾ ਚਾਹੀਦਾ ਹੈ। |
02:51 | ਜੇਕਰ ਤੁਹਾਨੂੰ ਕਿਸੇ ਵੀ Z39.50 server ਦੇ ਵੇਰਵੇ ਦੀ ਜਾਣਕਾਰੀ ਨਹੀਂ ਹੈ, ਤਾਂ ਤੁਸੀਂ ਇਸ URL ‘ਤੇ Z39.50 servers ਦੀ ਸੂਚੀ ਪਾ ਸਕਦੇ ਹੋ। |
03:05 | IRSpy ਪੇਜ਼ ਖੁੱਲਦਾ ਹੈ, ਜਿਸਦੇ ਨਾਲ ਸਾਨੂੰ ਕੁੱਝ ਵੇਰਵੇ ਭਰਨ ਦੇ ਲਈ ਕਿਹਾ ਜਾਂਦਾ ਹੈ। |
03:12 | ਸ਼ੁਰੂ ਕਰਦੇ ਹਾਂ। |
03:14 | (Anywhere) ਫੀਲਡ ਖਾਲੀ ਛੱਡ ਦਿਓ। |
03:18 | Name ਵਿੱਚ, ਮੈਂ Library of Congress ਟਾਈਪ ਕਰਾਂਗਾ। |
03:23 | ਅਜਿਹਾ ਇਸ ਲਈ, ਕਿਉਂਕਿ ਇਹ ਸਭ ਤੋਂ ਵੱਡੀ ਲਾਇਬ੍ਰੇਰੀ ਵਿੱਚੋਂ ਇੱਕ ਹੈ ਅਤੇ ਇਸ ਵਿੱਚ ਬਹੁਤ bibliographical ਡਾਟਾ ਹੈ। |
03:31 | ਫਿਰ, Country ਫੀਲਡ ਵਿੱਚ, ਡਰਾਪ- ਡਾਊਂਨ ਤੋਂ United States ਚੁਣੋ। |
03:38 | Protocol ਵਿੱਚ, ਡਰਾਪ- ਡਾਊਂਨ ਤੋਂ Z39.50 ਚੁਣੋ। |
03:46 | ਤੁਸੀਂ ਆਪਣੀਆਂ ਲੋੜਾਂ ਦੇ ਅਨੁਸਾਰ ਬਾਕੀ ਵੇਰਵਾ ਭਰ ਸਕਦੇ ਹੋ। |
03:51 | ਫਿਰ ਪੇਜ਼ ਦੇ ਹੇਠਾਂ Search ਬਟਨ ‘ਤੇ ਕਲਿਕ ਕਰੋ। |
03:57 | ਸਰਚ ਰਿਜਲਟ ਦੇ ਨਾਲ ਨਵਾਂ ਪੇਜ਼ ਖੁੱਲਦਾ ਹੈ। |
04:01 | 9 ਲਾਇਬ੍ਰੇਰੀ ਦੀ ਇੱਕ ਸੂਚੀ ਵੱਖ – ਵੱਖ ਸੰਖਿਆਵਾਂ ਦੇ ਅਧੀਨ ਦਿਖਾਈ ਜਾਂਦੀ ਹੈ ਜਿਵੇਂ ਕਿ-
Title Host Connection Reliability Host Port ਅਤੇ DB |
04:16 | ਇਸ ਵੇਰਵਿਆਂ ਦੀ ਵਰਤੋਂ Koha ਵਿੱਚ New Z39.50 server ‘ਤੇ ਵੇਰਵੇ ਭਰਨ ਦੇ ਲਈ ਕੀਤੀ ਜਾਵੇਗੀ। |
04:26 | ਧਿਆਨ ਦਿਓ ਕਿ ਤੁਸੀਂ ਲਾਇਬ੍ਰੇਰੀ ਦੀ ਇੱਕ ਵੱਖਰੀ ਸੂਚੀ ਵੇਖ ਸਕਦੇ ਹੋ ਜੋ 10 ਤੋਂ ਜ਼ਿਆਦਾ ਹੋ ਸਕਦੀ ਹੈ। |
04:32 | ਯਾਦ ਰੱਖੋ- ਕਿਸੇ ਵੀ target Z39.50 server ਜੋੜਨ ਤੋਂ ਪਹਿਲਾਂ ਕ੍ਰਿਪਾ ਕਰਕੇ Host Connection Reliability ਸੁਨਿਸਚਿਤ ਕਰੋ। |
04:43 | ਮੈਂ Title:Library of Congress ‘ਤੇ ਕਲਿਕ ਕਰਾਂਗਾ। |
04:48 | ਸਿਰਲੇਖ Library of Congress ਦੇ ਨਾਲ ਨਵਾਂ ਪੇਜ਼ ਖੁੱਲਦਾ ਹੈ। |
04:54 | ਇਸ ਪੇਜ਼ ਨੂੰ ਖੋਲ੍ਹ ਕੇ ਰੱਖੋ, ਕਿਉਂਕਿ ਸਾਨੂੰ ਥੋੜ੍ਹੀ ਦੇਰ ਬਾਅਦ ਇਸ ਪੇਜ਼ ‘ਤੇ ਵੇਰਵੇ ਦੀ ਲੋੜ ਹੋਵੇਗੀ। |
05:01 | ਹੁਣ, ਅਸੀਂ New Z39.50 server ਪੇਜ਼ ‘ਤੇ ਵਾਪਸ ਜਾਂਦੇ ਹਾਂ ਜੋ ਅਸੀਂ ਇਸ ਟਿਊਟੋਰਿਅਲ ਵਿੱਚ ਪਹਿਲਾਂ ਖੁੱਲ੍ਹਾ ਛੱਡਿਆ ਸੀ। |
05:12 | ਅਤੇ ਇਸ ਪੇਜ਼ ‘ਤੇ ਜ਼ਰੂਰੀ ਵੇਰਵੇ ਭਰਨਾ ਸ਼ੁਰੂ ਕਰੋ। |
05:17 | ਵੇਰਵੇ Library of Congress ਪੇਜ਼ ਵਿੱਚ ਹਨ, ਜਿਸ ਨੂੰ ਅਸੀਂ ਖੋਲ੍ਹ ਕੇ ਰੱਖਿਆ ਸੀ। |
05:23 | ਤਾਂ ਸ਼ੁਰੂ ਕਰਦੇ ਹਾਂ। |
05:25 | New Z39.50 server ਪੇਜ਼ ‘ਤੇ, Server name ਵਿੱਚ Library of Congress ਟਾਈਪ ਕਰੋ। |
05:34 | ਇਹ ਵੇਰਵਾ Library of Congress ਪੇਜ਼ ਵਿੱਚ Name ਸੈਕਸ਼ਨ ਹੈ। |
05:41 | ਮੈਂ ਕੁੱਝ ਹੋਰ ਵੇਰਵਿਆਂ ਨੂੰ New Z39.50 server ਪੇਜ਼ ‘ਤੇ ਭਰ ਦਿੱਤਾ ਹੈ, ਜਿਸ ਨੂੰ ਮੈਂ Library of Congress ਪੇਜ਼ ਤੋਂ ਨੋਟ ਕੀਤਾ ਸੀ। |
05:54 | ਤੁਸੀਂ ਵੀਡੀਓ ਨੂੰ ਰੋਕ ਸਕਦੇ ਹੋ ਅਤੇ ਆਪਣੀ ਲੋੜ ਮੁਤਾਬਿਕ ਵੇਰਵਾ ਭਰ ਸਕਦੇ ਹੋ। |
06:01 | ਕ੍ਰਿਪਾ ਕਰਕੇ ਧਿਆਨ ਦਿਓ ਕਿ ਲਾਲ ਰੰਗ ਵਿੱਚ ਚੁਣੇ ਹੋਏ ਫ਼ੀਲਡ ਲਾਜ਼ਮੀ ਹਨ। |
06:06 | ਫਿਰ, ਅਸੀਂ Preselected (searched by default) ਚੈੱਕਬਾਕਸ ਵੇਖਦੇ ਹਾਂ। |
06:12 | ਜੇਕਰ ਤੁਸੀਂ ਡਿਫਾਲਟ ਤੌਰ ‘ਤੇ ਇਸ ਵਿਸ਼ੇਸ਼ ਲਾਇਬ੍ਰੇਰੀ ਦੇ database ਨੂੰ ਹਮੇਸ਼ਾ ਸਰਚ ਕਰਨਾ ਚਾਹੁੰਦੇ ਹੋ, ਤਾਂ ਇਸਨੂੰ ਕਲਿਕ ਕਰੋ।
ਮੈਂ ਇਸਨੂੰ ਅਨਚੈਕ ਛੱਡ ਦੇਵਾਂਗਾ। |
06:23 | ਹੁਣ ਅਸੀਂ Rank (display order).ਫਿਲਡ ‘ਤੇ ਆਉਂਦੇ ਹਾਂ।
ਜੇਕਰ ਤੁਸੀਂ ਲਾਇਬ੍ਰੇਰੀ ਦੀ ਸੂਚੀ ਦੇ ਸਿਖਰ ‘ਤੇ ਇਸ ਲਾਇਬ੍ਰੇਰੀ ਨੂੰ ਸੂਚੀਬੱਧ ਕਰਨਾ ਚਾਹੁੰਦੇ ਹੋ, ਤਾਂ ਇੱਥੇ 1 ਦਰਜ ਕਰੋ। |
06:37 | ਧਿਆਨ ਦਿਓ, ਕਿ ਜੇਕਰ ਤੁਸੀਂ ਮਲਟੀਪਲ z39.50 targets ਜੋੜਨਾ ਚਾਹੁੰਦੇ ਹੋ, ਤਾਂ ਤੁਸੀਂ ਉਨ੍ਹਾਂ ਨੂੰ ਰੈਂਕ ਦੇ ਅਨੁਸਾਰ ਪ੍ਰਬੰਧ ਕਰ ਸਕਦੇ ਹੋ। |
06:47 | Syntax ਦੇ ਲਈ, ਡਰਾਪ ਡਾਊਂਨ ਤੋਂ, ਮੈਂ MARC21 / USMARC ਚੁਣਾਂਗਾ।
ਤੁਸੀਂ ਆਪਣੀ ਲੋੜ ਮੁਤਾਬਿਕ Syntax ਚੁਣ ਸਕਦੇ ਹੋ। |
07:00 | Encoding ਦੇ ਲਈ, Koha ਡਿਫਾਲਟ ਤੌਰ ‘ਤੇ utf8 ਚੁਣਦਾ ਹੈ। ਮੈਂ ਇਸ ਨੂੰ ਇੰਜ ਹੀ ਛੱਡ ਦੇਵਾਂਗਾ। |
07:08 | ਪਰ ਤੁਸੀਂ ਆਪਣੀ ਲੋੜ ਮੁਤਾਬਿਕ, ਕੋਈ ਹੋਰ ਵੈਲਿਊ ਚੁਣ ਸਕਦੇ ਹੋ। |
07:14 | ਅਗਲਾ Time out (0 its like not set) ਹੈ। |
07:20 | ਇੱਥੇ, ਨਤੀਜਿਆਂ ਦੀ ਉਡੀਕ ਕਰਨ ਦੇ ਲਈ ਸੈਕਿੰਡ ਦੀ ਗਿਣਤੀ ਟਾਈਪ ਕਰੋ।
ਮੈਂ 240 ਦਰਜ ਕਰਾਂਗਾ। |
07:32 | Record type ਦੇ ਲਈ, Koha ਡਿਫਾਲਟ ਤੌਰ ਤੋਂ Bibliographic ਚੁਣਦਾ ਹੈ।
ਅਜਿਹਾ ਕਰਨ ‘ਤੇ, ਹਰੇਕ ਰਿਕਾਰਡ ਵਿੱਚ Bibliographic ਵੇਰਵਾ ਹੋਵੇਗਾ। |
07:44 | ਸਾਰੇ ਵੇਰਵੇ ਭਰਨ ਦੇ ਬਾਅਦ, ਪੇਜ਼ ਦੇ ਹੇਠਾਂ Save ਬਟਨ ‘ਤੇ ਕਲਿਕ ਕਰੋ। |
07:51 | Z39.50 / SRU servers administration ਪੇਜ਼ ਖੁੱਲਦਾ ਹੈ। |
08:00 | ਅਸੀਂ ਇਸ ਪੇਜ਼ ‘ਤੇ ਵੱਖ – ਵੱਖ ਸਿਰਲੇਖਾਂ ਦੇ ਅਧੀਨ ਜੋੜੇ ਗਏ ਵੇਰਵੇ ਵੇਖ ਸਕਦੇ ਹਾਂ। |
08:06 | ਹੁਣ, ਇਸ ਲਾਇਬ੍ਰੇਰੀ ਤੋਂ ਰਿਕਾਰਡ ਸਰਚ ਕਰਨ ਦੇ ਲਈ Koha homepage ‘ਤੇ ਜਾਓ।
ਅਤੇ Cataloging ‘ਤੇ ਕਲਿਕ ਕਰੋ। |
08:16 | ਦੋ ਓਪਸ਼ਨਸ ਦੇ ਨਾਲ ਨਵਾਂ ਪੇਜ਼ ਖੁੱਲਦਾ ਹੈ।
+ New record ਅਤੇ New from Z39.50 / SRU |
08:29 | New from Z39.50 / SRU ‘ਤੇ ਜਾਓ ਅਤੇ ਡਰਾਪ- ਡਾਊਂਨ ਤੋਂ BOOKS ਚੁਣੋ। |
08:40 | Z39.50 / SRU search ਨਾਮ ਵਾਲੀ ਨਵੀਂ ਵਿੰਡੋ ਖੁੱਲਦੀ ਹੈ। |
08:48 | ਪੇਜ਼ ਦੇ ਸੱਜੇ ਪਾਸੇ ਵੱਲ field Search targets ‘ਤੇ ਜਾਓ। |
08:54 | ਇੱਥੇ, ਤੁਸੀਂ Z39.50 target ਵੇਖ ਸਕਦੇ ਹੋ ਜਿਸ ਨੂੰ ਅਸੀਂ ਪਹਿਲਾਂ ਇਸ ਟਿਊਟੋਰਿਅਲ ਵਿੱਚ ਜੋੜਿਆ ਸੀ।
i.e.LIBRARY OF CONGRESS |
09:07 | ਹੁਣ, LIBRARY OF CONGRESS ਦੇ ਨੇੜੇ ਚੈੱਕਬਾਕਸ ‘ਤੇ ਕਲਿਕ ਕਰੋ। |
09:14 | ਉਸੀ ਪੇਜ਼ ਦੇ ਖੱਬੇ ਪਾਸੇ ਵੱਲ ਵੱਖਰੇ ਫੀਲਡਸ ਦੇ ਨਾਲ Z39.50 / SRU search ਹੈ। |
09:25 | ਇਸ ਫੀਲਡਸ ਵਿੱਚ, Title ‘ਤੇ ਜਾਓ ਅਤੇ Clinical Microbiology ਟਾਈਪ ਕਰੋ। |
09:33 | ਜੇਕਰ ਤੁਸੀਂ ਚਾਹੋ ਤਾਂ ਤੁਸੀਂ ਬਾਕੀ ਦੇ ਫੀਲਡਸ ਵੀ ਭਰ ਸਕਦੇ ਹੋ। ਮੈਂ ਉਨ੍ਹਾਂ ਨੂੰ ਖਾਲੀ ਛੱਡ ਦੇਵਾਂਗਾ। |
09:40 | ਹੁਣ ਪੇਜ਼ ਦੇ ਹੇਠਾਂ Search ਬਟਨ ‘ਤੇ ਕਲਿਕ ਕਰੋ। |
09:46 | ਹਾਲਾਂਕਿ ਕਲਿਕ ਕਰਨ ਤੋਂ ਪਹਿਲਾਂ, ਕ੍ਰਿਪਾ ਕਰਕੇ ਸੁਨਿਸਚਿਤ ਕਰੋ ਕਿ ਤੁਸੀਂ ਇੰਟਰਨੇਟ ਨਾਲ ਜੁੜੇ ਹੋਏ ਹੋ। |
09:52 | Results ਨਾਮ ਵਾਲਾ ਇੱਕ ਹੋਰ ਪੇਜ਼ ਖੁੱਲਦਾ ਹੈ, ਹੇਠ ਦਿੱਤੇ ਸਿਰਲੇਖ ਦੇ ਨਾਲ ਵੇਰਵਾ ਦਿਖਾਈ ਦਿੰਦਾ ਹੈ-
Server, Title, Author, Date, Edition, ISBN, LCCN MARC ਅਤੇ Card |
10:11 | ਹੁਣ, ਪੇਜ਼ ਦੇ ਸੱਜੇ ਪਾਸੇ ਵੱਲ ਜਾਓ ਅਤੇ Import ਫੀਲਡ ‘ਤੇ ਜਾਓ। |
10:18 | ਮੈਂ Title:Clinical Microbiology ਫੀਲਡ ਦੇ ਲਈ Import ‘ਤੇ ਕਲਿਕ ਕਰਾਂਗਾ। |
10:25 | ਤੁਸੀਂ ਆਪਣੀ ਲੋੜ ਮੁਤਾਬਿਕ ਕਿਸੇ ਹੋਰ Title ਦੇ ਲਈ Import ‘ਤੇ ਕਲਿਕ ਕਰ ਸਕਦੇ ਹੋ। |
10:32 | ਜਦੋਂ Import ‘ਤੇ ਕਲਿਕ ਕੀਤਾ ਜਾਂਦਾ ਹੈ, Add MARC record ਨਾਮ ਵਾਲੀ ਨਵੀਂ ਵਿੰਡੋ ਖੁੱਲਦੀ ਹੈ। |
10:39 | ਤੁਸੀਂ ਕੁੱਝ tags ਵੇਖੋਗੇ, ਜਿਨ੍ਹਾਂ ਨੂੰ ਅਸੀਂ Library of Congress database ਤੋਂ Imported ਕੀਤਾ ਸੀ। |
10:47 | ਪਰ, ਤੁਹਾਡੀ ਲੋੜ ਮੁਤਾਬਿਕ ਸੰਬੰਧਿਤ tags ਦੇ ਲਈ ਖਾਲੀ fields ਤੁਹਾਨੂੰ ਭਰਨੇ ਹੋਣਗੇ। |
10:55 | ਯਾਦ ਰੱਖੋ, ਅਸੀਂ ਇਸ ਪੇਜ਼ ਦੇ ਵੇਰਵੇ ਨੂੰ ਪਹਿਲਾਂ ਦੇ ਟਿਊਟੋਰਿਅਲ ਵਿੱਚ ਭਰ ਦਿੱਤਾ ਹੈ। |
11:02 | ਵੀਡਿਓ ਰੋਕੋ ਅਤੇ ਵੇਰਵਾ ਭਰੋ। |
11:06 | ਵੇਰਵਾ ਭਰਨ ਦੇ ਬਾਅਦ, ਪੇਜ਼ ਦੇ ਉੱਪਰ Save ਬਟਨ ‘ਤੇ ਕਲਿਕ ਕਰੋ। |
11:13 | Items for Clinical microbiology by Ross, Philip W ਨਾਮ ਵਾਲਾ ਨਵਾਂ ਪੇਜ਼ ਖੁੱਲਦਾ ਹੈ। |
11:22 | ਹੁਣ ਪੇਜ਼ ਦੇ ਹੇਠਾਂ Add item ਬਟਨ ‘ਤੇ ਕਲਿਕ ਕਰੋ। |
11:28 | Items for Clinical microbiology by Ross, Philip W ਪੇਜ਼ ਖੁੱਲਦਾ ਹੈ। |
11:36 | ਇਸਦੇ ਨਾਲ ਅਸੀਂ Library of Congress ਤੋਂ Koha ਵਿੱਚ Clinical microbiology ਕਿਤਾਬ ਦਾ ਵੇਰਵਾ ਸਫਲਤਾਪੂਰਵਕ ਇੰਪੋਰਟ ਕੀਤਾ ਹੈ।
|
11:48 | ਸੰਖੇਪ ਵਿੱਚ। |
11:50 | ਇਸ ਟਿਊਟੋਰਿਅਲ ਵਿੱਚ ਅਸੀਂ, Z39.50 ਦੀ ਵਰਤੋਂ ਕਰਕੇ Catalog ਵਿੱਚ ਰਿਕਾਰਡ ਜੋੜਨਾ ਸਿੱਖਿਆ। |
12:00 | ਨਿਯਤ ਕੰਮ ਦੇ ਰੂਪ ਵਿੱਚ, Z39.50 ਦੀ ਵਰਤੋਂ ਕਰਕੇ Catalog ਵਿੱਚ Serial ਦਾ ਰਿਕਾਰਡ ਜੋੜੋ। |
12:10 | ਹੇਠਾਂ ਦਿੱਤੇ ਗਏ ਲਿੰਕ ‘ਤੇ ਉਪਲੱਬਧ ਵੀਡੀਓ ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦੀ ਹੈ।
ਕ੍ਰਿਪਾ ਕਰਕੇ ਇਸਨੂੰ ਡਾਊਂਲੋਡ ਕਰੋ ਅਤੇ ਵੇਖੋ। |
12:18 | ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ। ਸਪੋਕਨ ਟਿਊਟੋਰਿਅਲ ਦੀ ਵਰਤੋਂ ਕਰਕੇ ਵਰਕਸ਼ਾਪਸ ਚਲਾਉਂਦੀਆਂ ਹਨ। ਅਤੇ ਪ੍ਰਮਾਣ ਪੱਤਰ ਦਿੰਦੀਆਂ ਹਨ। ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ ਸਾਨੂੰ ਲਿਖੋ। |
12:28 | ਕ੍ਰਿਪਾ ਕਰਕੇ ਆਪਣੇ ਪ੍ਰਸ਼ਨਾਂ ਨੂੰ ਸਮੇਂ ਦੇ ਨਾਲ ਇਸ ਫੋਰਮ ਵਿੱਚ ਪੋਸਟ ਕਰੋ। |
12:32 | ਸਪੋਕਨ ਟਿਊਟੋਰਿਅਲ ਪ੍ਰੋਜੈਕਟ ਨੂੰ ਐਨਐਮਈਆਈਸੀਟੀ, ਐਮਐਚਆਰਡੀ, ਭਾਰਤ ਸਰਕਾਰ ਦੇ ਦੁਆਰਾ ਫੰਡ ਕੀਤਾ ਜਾਂਦਾ ਹੈ। ਇਸ ਮਿਸ਼ਨ ‘ਤੇ ਜ਼ਿਆਦਾ ਜਾਣਕਾਰੀ ਇਸ ਲਿੰਕ ‘ਤੇ ਉਪਲੱਬਧ ਹੈ। |
12:45 | ਆਈ.ਆਈ.ਟੀ ਬੰਬੇ ਤੋਂ ਮੈਂ ਨਵਦੀਪ ਤੁਹਾਡੇ ਤੋਂ ਇਜਾਜ਼ਤ ਲੈਂਦਾ ਹਾਂ। ਸਾਡੇ ਨਾਲ ਜੁੜਣ ਦੇ ਲਈ ਧੰਨਵਾਦ। |