Koha-Library-Management-System/C2/Koha-installation-on-Linux-16.04/Punjabi
From Script | Spoken-Tutorial
“Time” | “Narration” | |
00:01 | “Installation” of “Koha“ on “Ubuntu Linux OS” ‘ਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ। | |
00:09 | ਇਸ ਟਿਊਟੋਰਿਅਲ ਵਿੱਚ ਅਸੀਂ Ubuntu Linux OS 16.04 ‘ਤੇ Koha Library Management System ਇੰਸਟਾਲ ਕਰਨਾ ਸਿੱਖਾਂਗੇ ਅਤੇ ਇੰਸਟਾਲੇਸ਼ਨ ਨੂੰ ਦੁਬਾਰਾ ਜਾਂਚਾਂਗੇ। | |
00:24 | ਇਹ ਟਿਊਟੋਰਿਅਲ “Ubuntu Linux” OS 16.04 ਅਤੇ “Koha” version 16.05 | |
00:35 | “gedit text editor” ਅਤੇ “Firefox web browser” ਦੀ ਵਰਤੋਂ ਕਰਕੇ ਰਿਕਾਰਡ ਕੀਤਾ ਗਿਆ ਹੈ। | |
00:41 | ਸ਼ੁਰੂ ਕਰਨ ਤੋਂ ਪਹਿਲਾਂ, ਕ੍ਰਿਪਾ ਕਰਕੇ ਯਕੀਨੀ ਬਣਾਓ ਕਿ ਤੁਹਾਡੀ ਮਸ਼ੀਨ ਵਿੱਚ Ubuntu Linux OS 16.04 | |
00:50 | ਕੋਈ ਵੀ “text editor”
Firefox ਜਾਂ Google Chrome web browser ਹੈ। | |
00:57 | ਘੱਟ ਤੋਂ ਘੱਟ ਹਾਰਡਵੇਅਰ ਲੋੜਾਂ - i3 ਪ੍ਰੋਸੈਸਰ ਜਾਂ ਉਸ ਤੋਂ ਉੱਪਰ ਹਨ | |
01:05 | 500 GB ਹਾਰਡ ਡਿਸਕ ਜਾਂ ਜ਼ਿਆਦਾ | |
01:09 | ਘੱਟ ਤੋਂ ਘੱਟ 4 GB ਰੈਮ ਅਤੇ ਨੈੱਟਵਰਕ ਸਹੂਲਤ | |
01:15 | ਇਸ ਟਿਊਟੋਰਿਅਲ ਵਿੱਚ ਵਰਤੋਂ ਕੀਤੀ ਗਈ ਕਮਾਂਡ ਪਲੇਅਰ ਦੇ ਹੇਠਾਂ Code file (ਕੋਡ ਫਾਇਲ) ਲਿੰਕ ਵਿੱਚ ਉਪਲੱਬਧ ਹਨ | |
01:22 | ਮੈਂ ਆਪਣੀ ਫਾਇਲ ‘ਤੇ ਜੀਐਡਿਟ ਟੈਕਸਟ ਆਡਿਟਰ ਵਿੱਚ ਇਸ ਫਾਇਲ ਨੂੰ ਖੋਲਿਆ ਹੈ ਅਤੇ ਮੈਂ ਪ੍ਰਦਰਸ਼ਨ ਦੇ ਦੌਰਾਨ ਕਮਾਂਡ ਕਾਪੀ ਪੇਸਟ ਕਰਨ ਦੇ ਲਈ ਉਸੀ ਫਾਇਲ ਦੀ ਵਰਤੋਂ ਕਰਾਂਗਾ। | |
01:33 | ਸ਼ੁਰੂ ਕਰਦੇ ਹਾਂ।
ਕੀਬੋਰਡ ‘ਤੇ ਇੱਕੋ – ਸਮੇਂ Ctrl + Alt + T ਕੀਜ ਦਬਾਕੇ terminal ਖੋਲੋ। | |
01:43 | ਸਾਨੂੰ ਸਭ ਤੋਂ ਪਹਿਲਾਂ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਸਾਡਾ Ubuntu Linux ਇੰਸਟਾਲੇਸ਼ਨ ਅਪ - ਟੂ - ਡੇਟ ਹੈ। | |
01:50 | ਇਸ ਦੇ ਲਈ ਇਸ ਕਮਾਂਡ ਨੂੰ codefile ਤੋਂ ਕਾਪੀ ਕਰੋ ਅਤੇ ਇਸ ਨੂੰ ਟਰਮੀਨਲ ਵਿੱਚ ਪੇਸਟ ਕਰੋ ਅਤੇ ਐਂਟਰ ਦਬਾਓ। | |
01:59 | ਹੁਣ ਤੋਂ ਇਸ ਇੰਸਟਾਲੇਸ਼ਨ ਦੇ ਦੌਰਾਨ ਜਦੋਂ ਵੀ ਸੰਕੇਤ ਦਿੱਤਾ ਜਾਵੇ ਸਿਸਟਮ ਪਾਸਵਰਡ ਟਾਈਪ ਕਰੋ ਅਤੇ ਐਂਟਰ ਦਬਾਓ। | |
02:10 | ਇਹ ਕਮਾਂਡ koha.list ਨਾਮ ਵਾਲੀ ਇੱਕ ਫਾਇਲ ਬਣਾਵੇਗਾ ਅਤੇ package repository ਅੱਪਡੇਟ ਕਰੇਗਾ। | |
02:19 | ਕ੍ਰਿਪਾ ਕਰਕੇ ਧਿਆਨ ਦਿਓ: ਇਸ ਟਿਊਟੋਰਿਅਲ ਨੂੰ ਬਣਾਉਂਦੇ ਸਮੇਂ Koha 16.05 ਸਟੇਬਲ ਵਰਜ਼ਨ ਸੀ। | |
02:28 | ਇਸ ਕਮਾਂਡ ਨੂੰ codefile ਤੋਂ ਕਾਪੀ ਕਰੋ ਅਤੇ ਇਸਨੂੰ ਟਰਮੀਨਲ ਵਿੱਚ ਪੇਸਟ ਕਰੋ ਅਤੇ ਐਂਟਰ ਦਬਾਓ। | |
02:37 | ਇਹ gpg.asc ਫਾਇਲ ਡਾਊਂਨਲੋਡ ਕਰੇਗਾ ਅਤੇ signature key ਅੱਪਡੇਟ ਕਰੇਗਾ। | |
02:47 | ਇਸ ਕਮਾਂਡ ਨੂੰ codefile ਤੋਂ ਕਾਪੀ ਕਰੋ ਅਤੇ ਇਸਨੂੰ ਟਰਮੀਨਲ ਵਿੱਚ ਪੇਸਟ ਕਰੋ ਅਤੇ ਐਂਟਰ ਦਬਾਓ। | |
02:57 | ਹੁਣ ਇਸ ਕਮਾਂਡ ਨੂੰ codefile ਤੋਂ ਕਾਪੀ ਕਰੋ ਅਤੇ ਇਸਨੂੰ ਟਰਮੀਨਲ ਵਿੱਚ ਪੇਸਟ ਕਰੋ ਅਤੇ ਐਂਟਰ ਦਬਾਓ। | |
03:07 | ਇਹ ਨਵੇਂ repositories ਨੂੰ ਅੱਪਡੇਟ ਕਰੇਗਾ। | |
03:11 | ਹੁਣ sudo apt - get install koha - common ਟਾਈਪ ਕਰੋ ਅਤੇ Enter ਦਬਾਓ। | |
03:22 | ਜਦੋਂ ਤੁਸੀਂ ਜਾਰੀ ਰੱਖਣਾ ਚਾਹੁੰਦੇ ਹੋ ਤਾਂ Y ਦਬਾਓ ਅਤੇ Enter ਦਬਾਓ। | |
03:30 | ਇਹ ਤੁਹਾਡੇ ਸਿਸਟਮ ‘ਤੇ Koha ਇੰਸਟਾਲ ਕਰੇਗਾ।
ਇੰਸਟਾਲੇਸ਼ਨ ਨੂੰ ਪੂਰਾ ਕਰਨ ਲਈ ਉਡੀਕ ਕਰੋ। ਇਸ ਵਿੱਚ ਕੁੱਝ ਸਮਾਂ ਲੱਗੇਗਾ। | |
03:40 | ਹੁਣ ਸਾਨੂੰ Koha ਲਈ port number ਬਦਲਣ ਦੇ ਲਈ text editor ਵਿੱਚ conf file ਖੋਲ੍ਹਣੀ ਹੋਵੇਗੀ। | |
03:49 | ਮੈਂ gedit text editor ਦੀ ਵਰਤੋਂ ਕਰਾਂਗੀ। ਤੁਸੀਂ ਆਪਣੀ ਪਸੰਦ ਦੇ ਕਿਸੇ ਵੀ text editor ਦੀ ਵਰਤੋਂ ਕਰ ਸਕਦੇ ਹੋ। | |
03:57 | ਇਸ ਕਮਾਂਡ ਨੂੰ codefile ਤੋਂ ਕਾਪੀ ਕਰੋ ਅਤੇ ਇਸਨੂੰ ਟਰਮੀਨਲ ਵਿੱਚ ਪੇਸਟ ਕਰੋ ਅਤੇ ਐਂਟਰ ਦਬਾਓ। | |
04:06 | ਫਾਇਲ text editor ਵਿੱਚ ਖੁੱਲੇਗੀ। | |
04:10 | INTRAPORT = 80 ਲਾਈਨ ‘ਤੇ ਜਾਓ। | |
04:16 | 80 ਨੂੰ 8080 ਵਿੱਚ ਤਬਦੀਲ ਕਰੋ। ਇਹ port number ਨੂੰ 8080 ਵਿੱਚ ਤਬਦੀਲ ਕਰੇਗਾ। | |
04:26 | ਫਿਰ ਫਾਇਲ ਨੂੰ ਸੇਵ ਅਤੇ ਬੰਦ ਕਰੋ। | |
04:30 | Terminal ‘ਤੇ ਵਾਪਸ ਆਓ। | |
04:33 | ਹੁਣ ਸਾਨੂੰ “database” ਸੈੱਟਅਪ ਕਰਨਾ ਹੋਵੇਗਾ। | |
04:38 | ਇਸ ਕਮਾਂਡ ਨੂੰ codefile ਤੋਂ ਕਾਪੀ ਕਰੋ ਅਤੇ ਇਸਨੂੰ ਟਰਮੀਨਲ ਵਿੱਚ ਪੇਸਟ ਕਰੋ ਅਤੇ ਐਂਟਰ ਦਬਾਓ। | |
04:47 | ਜਦੋਂ ਤੁਹਾਨੂੰ ਪੁੱਛਿਆ ਜਾਂਦਾ ਹੈ ਕਿ ਤੁਸੀਂ ਜਾਰੀ ਰੱਖਣਾ ਚਾਹੁੰਦੇ ਹੋ ਤਾਂ Y ਦਬਾਓ ਅਤੇ ਐਂਟਰ ਦਬਾਓ | |
04:57 | ਇਹ database ਵਿੱਚ, root user ਲਈ ਪਾਸਵਰਡ admin123 ਸੈੱਟ ਕਰੇਗਾ। | |
05:05 | ਜੇਕਰ ਤੁਸੀਂ ਚਾਹੋ, ਤਾਂ ਤੁਸੀਂ ਵੱਖਰਾ ਪਾਸਵਰਡ ਦੇ ਸਕਦੇ ਹੋ। | |
05:10 | ਇਸ ਕਮਾਂਡ ਨੂੰ codefile ਤੋਂ ਕਾਪੀ ਕਰੋ ਅਤੇ ਇਸਨੂੰ ਟਰਮੀਨਲ ਵਿੱਚ ਪੇਸਟ ਕਰੋ ਅਤੇ ਐਂਟਰ ਦਬਾਓ। | |
05:19 | ਅਗਲਾ ਇਹਨਾਂ ਦੋਵੇਂ ਕਮਾਂਡਾਂ ਨੂੰ ਇੱਕ - ਇੱਕ ਕਰਕੇ ਕਾਪੀ ਕਰੋ, ਉਨ੍ਹਾਂ ਨੂੰ ਟਰਮੀਨਲ ‘ਤੇ ਪੇਸਟ ਅਤੇ ਐਂਟਰ ਦਬਾਓ। | |
05:26 | sudo a2enmod rewrite | |
05:35 | sudo a2enmod cgi | |
05:43 | ਇਹ Koha ਦੇ modules ਨੂੰ ਇਨੇਬਲ ਕਰੇਗਾ। | |
05:48 | ਫਿਰ sudo service apache2 restart ਟਾਈਪ ਕਰੋ ਅਤੇ Enter ਦਬਾਓ। | |
05:55 | ਇਹ apache services ਨੂੰ ਰਿਸਟਾਰਟ ਕਰੇਗਾ। | |
06:02 | library ਨਾਮ ਦਾ Koha instance ਬਣਾਉਣ ਦੇ ਲਈ, | |
06:07 | ਇਸ ਕਮਾਂਡ ਨੂੰ codefile ਤੋਂ ਕਾਪੀ ਕਰੋ ਅਤੇ ਇਸਨੂੰ ਟਰਮੀਨਲ ਵਿੱਚ ਪੇਸਟ ਕਰੋ ਅਤੇ ਐਂਟਰ ਦਬਾਓ। | |
06:16 | ਇਸ ਦੇ ਬਾਅਦ ਸਾਨੂੰ “ਅਪਾਚੇ ਸਰਵਰ” ਕਹਿਣਾ ਹੈ ਕਿ ਅਸੀਂ ਪੋਰਟ 8080 ਦੀ ਵਰਤੋਂ ਕਰ ਰਹੇ ਹਾਂ। | |
06:24 | ਉਸਦੇ ਲਈ, ਸਾਨੂੰ text editor ਵਿੱਚ ports.conf ਫਾਇਲ ਖੋਲ੍ਹਣੀ ਹੈ। | |
06:31 | ਇਸ ਕਮਾਂਡ ਨੂੰ codefile ਤੋਂ ਕਾਪੀ ਕਰੋ ਅਤੇ ਇਸਨੂੰ ਟਰਮੀਨਲ ਵਿੱਚ ਪੇਸਟ ਕਰੋ ਅਤੇ ਐਂਟਰ ਦਬਾਓ। | |
06:40 | ports.conf ਫਾਇਲ ਵਿੱਚ, Listen 80 ਲਾਈਨ ਸਰਚ ਕਰੋ। | |
06:47 | ਉਸੀ ਲਾਈਨ ਦੇ ਅੱਗੇ, Listen 8080 ਜੋੜੋ। | |
06:53 | ਫਿਰ ਫਾਇਲ ਨੂੰ ਸੇਵ ਅਤੇ ਬੰਦ ਕਰੋ। | |
06:57 | apache services ਨੂੰ ਰੀਸਟਾਰਟ ਕਰੇ। ਇਸ ਕਮਾਂਡ ਨੂੰ codefile ਤੋਂ ਕਾਪੀ ਕਰੋ ਅਤੇ ਇਸਨੂੰ ਟਰਮੀਨਲ ਵਿੱਚ ਪੇਸਟ ਕਰੋ ਅਤੇ ਐਂਟਰ ਦਬਾਓ। | |
07:10 | ਇਸ ਕਮਾਂਡ ਨੂੰ codefile ਤੋਂ ਕਾਪੀ ਕਰੋ ਅਤੇ ਇਸਨੂੰ ਟਰਮੀਨਲ ਵਿੱਚ ਪੇਸਟ ਕਰੋ ਅਤੇ ਐਂਟਰ ਦਬਾਓ। | |
07:20 | ਇਹ 000 - default ਸਾਇਟ ਨੂੰ ਡਿਸੇਬਲ ਕਰਨਾ ਹੈ। | |
07:27 | ਮੈਸੇਜ ਕੰਫਰਮ ਕਰਦਾ ਹੈ ਕਿ ਇਹ ਪਹਿਲਾਂ ਤੋਂ ਹੀ ਡਿਸੇਬਲ ਹੈ।
ਅੱਗੇ ਵੱਧਦੇ ਹਾਂ। | |
07:34 | ਇਹਨਾਂ ਦੋਵੇਂ ਕਮਾਂਡਾਂ ਨੂੰ ਇੱਕ - ਇੱਕ ਕਰਕੇ ਕਾਪੀ ਕਰੋ, ਉਨ੍ਹਾਂ ਨੂੰ ਟਰਮੀਨਲ ‘ਤੇ ਪੇਸਟ ਅਤੇ ਐਂਟਰ ਦਬਾਓ। | |
07:41 | sudo a2enmod deflate ਅਤੇ Enter ਦਬਾਓ। | |
07:52 | sudo a2ensite library ਅਤੇ Enter ਦਬਾਓ। | |
08:03 | terminal ‘ਤੇ ਮੈਸੇਜ ਕੰਫਰਮ ਕਰਦਾ ਹੈ ਕਿ site library ਇਨੇਬਲ ਹੈ। | |
08:10 | Copy this command from the “codefile” and paste it in the “terminal” and Press “Enter”. | |
08:20 | ਫਿਰ sudo su ਟਾਈਪ ਕਰੋ ਅਤੇ Enter ਦਬਾਓ। | |
08:26 | ਹੁਣ ਅਸੀਂ superuser ਵਿੱਚ ਹਾਂ ਜੋ ਕਿ root user ਮੋਡ ਹੈ। | |
08:33 | Copy this command from the “codefile” and paste it in the “terminal” and Press “Enter”. | |
08:41 | ਪ੍ਰੌਮਪਟ ਕਰਦੇ ਸਮੇਂ admin123 ਪਾਸਵਰਡ ਟਾਈਪ ਕਰੋ ਅਤੇ Enter ਦਬਾਓ। | |
08:49 | ਅਸੀਂ ਹੁਣ ਆਪਣੇ MariaDB prompt ਵਿੱਚ ਹਾਂ। | |
08:54 | MariaDB prompt ‘ਤੇ, use mysql semicolon ਟਾਈਪ ਕਰੋ। Enter ਦਬਾਓ। | |
09:03 | ਇਹ MariaDB ਵਿੱਚ mysql database ਵਰਤੋਂ ਕਰਨ ਦੇ ਲਈ ਹੈ। | |
09:09 | ਟਰਮੀਨਲ ‘ਤੇ Database changed ਮੈਸੇਜ ਦਿਖਾਈ ਦਿੰਦਾ ਹੈ। | |
09:15 | ਧਿਆਨ ਦਿਓ ਕਿ MariaDB mysql ਪ੍ਰੌਮਪਟ ਕਰਦਾ ਹੈ। | |
09:22 | ਹੁਣ ਦਿਖਾਏ ਗਏ ਅਨੁਸਾਰ ਹੇਠ ਦਿੱਤੀ ਕਮਾਂਡ ਸਾਵਧਾਨੀਪੂਰਵਕ ਟਾਈਪ ਕਰੋ ਅਤੇ Enter ਦਬਾਓ। | |
09:30 | ਇਹ user koha_library ਲਈ koha123 ਪਾਸਵਰਡ ਸੈੱਟ ਕਰੇਗਾ। | |
09:39 | ਅਸੀਂ ਟਰਮੀਨਲ ‘ਤੇ Query OK ਮੈਸੇਜ ਵੇਖਦੇ ਹਾਂ। | |
09:45 | ਫਿਰ flush privileges semicolon ਟਾਈਪ ਕਰੋ ਅਤੇ Enter ਦਬਾਓ। ਇਹ ਨਵੀਨਤਮ ਤਬਦੀਲੀ ਅੱਪਡੇਟ ਕਰੇਗਾ। | |
09:58 | ਇੱਕ ਵਾਰ ਫਿਰ ਤੋਂ ਅਸੀਂ ਟਰਮੀਨਲ ‘ਤੇ Query OK ਮੈਸੇਜ ਵੇਖਦੇ ਹਾਂ। | |
10:04 | ਅਖੀਰ ਵਿੱਚ quit semicolon ਟਾਈਪ ਕਰੋ ਅਤੇ Mariadb ਤੋਂ ਬਾਹਰ ਨਿਕਲਣ ਲਈ Enter ਦਬਾਓ। | |
10:13 | ਹੁਣ ਅਸੀਂ root user prompt ਵਿੱਚ ਵਾਪਸ ਆ ਗਏ ਹਾਂ। | |
10:17 | ਹੁਣ ਅਸੀਂ text editor ਵਿੱਚ koha - conf.xml ਫਾਇਲ ਖੋਲ੍ਹਾਂਗੇ। | |
10:25 | ਮੈਂ gedit text editor ਦੀ ਵਰਤੋਂ ਕਰਕੇ ਅਜਿਹਾ ਕਰਾਂਗਾ। | |
10:30 | ਇਸ ਫਾਇਲ ਵਿੱਚ, keyword mysql ਲੱਭੋ ਅਤੇ Enter ਦਬਾਓ। | |
10:37 | ਹੇਠਾਂ ਸਕਰੋਲ ਕਰੋ ਅਤੇ ਇਸ ਲਾਈਨ ਨੂੰ ਵੇਖੋ। | |
10:41 | Alphanumeric ਦੀ ਜਗ੍ਹਾ ‘ਤੇ koha123 ਟਾਈਪ ਕਰੋ। | |
10:47 | ਯਾਦ ਰੱਖੋ ਕਿ ਇਹ “password” ਹੈ, ਜਿਸ ਨੂੰ ਅਸੀਂ ਪਹਿਲਾਂ ਟਰਮੀਨਲ ਦੇ ਮਾਧਿਅਮ ਨਾਲ ਸਾਡੇ ‘database’ ਦੇ ਲਈ ਸੈੱਟ ਕੀਤਾ ਸੀ। | |
10:55 | ਫਾਇਲ ਨੂੰ ਸੇਵ ਕਰੋ ਅਤੇeditor ਵਿੰਡੋ ਬੰਦ ਕਰੋ। | |
10:59 | ਹੁਣ ਕੋਈ ਵੀ web browser ਖੋਲੋ। ਮੈਂ Firefox web browser ਖੋਲ ਰਿਹਾ ਹਾਂ। | |
11:06 | address bar ਵਿੱਚ, “127.0.0.1:8080” ਟਾਈਪ ਕਰੋ ਅਤੇ Enter ਦਬਾਓ। | |
11:21 | Koha web installer ਪੇਜ਼ ਬਰਾਊਜਰ ‘ਤੇ ਦਿਖਾਈ ਦਿੰਦਾ ਹੈ। | |
11:26 | Login ਕਰਨ ਦੇ ਲਈ, ਪਹਿਲਾਂ ਸੈੱਟ ਕੀਤੇ credentials ਦੀ ਵਰਤੋਂ ਕਰੋ। | |
11:31 | ਮੈਂ username ਵਿੱਚ koha_library ਅਤੇ password ਵਿੱਚ koha123 ਟਾਈਪ ਕਰਾਂਗਾ। | |
11:42 | ਜੇਕਰ ਤੁਸੀਂ ਇੱਕ ਵੱਖਰਾ username ਅਤੇ password ਦਿੱਤਾ ਸੀ, ਤਾਂ ਉਸਨੂੰ ਟਾਈਪ ਕਰੋ। | |
11:48 | ਹੁਣ ਹੇਠਾਂ ਸੱਜੇ ਪਾਸੇ ਵੱਲ Login ਬਟਨ ‘ਤੇ ਕਲਿਕ ਕਰੋ। | |
11:53 | ਅਸੀਂ Koha web installer ਦੇ Step 1 ਵਿੱਚ ਹੈ। | |
11:58 | Language ਡਰਾਪ – ਡਾਊਂਨ ਵਿੱਚ, English ਲਈ en ਚੁਣੋ, ਜੇਕਰ ਇਹ ਡਿਫਾਲਟ ਤੌਰ ‘ਤੇ ਪਹਿਲਾਂ ਤੋਂ ਨਹੀਂ ਚੁਣਿਆ ਗਿਆ ਹੈ। | |
12:06 | ਫਿਰ ਹੇਠਾਂ ਸੱਜੇ ਪਾਸੇ ਵੱਲ Next ਬਟਨ ‘ਤੇ ਕਲਿਕ ਕਰੋ। | |
12:10 | ਵਿੰਡੋ ਹੁਣ 2 ਮੈਸੇਜ ਦਿਖਾਉਂਦੀ ਹੈ।
ਮੈਸੇਜ ਪੁਸ਼ਟੀ ਕਰਦਾ ਹੈ ਕਿ “Perl modules” ਅਤੇ ਸਾਰੇ “dependencies” ਇੰਸਟਾਲ ਹਨ। | |
12:21 | ਫਿਰ ਹੇਠਾਂ ਸੱਜੇ ਪਾਸੇ ਵੱਲ Next ਬਟਨ ‘ਤੇ ਕਲਿਕ ਕਰੋ। | |
12:25 | ਹੁਣ ਅਸੀਂ Step 2 – Database settings ਵਿੱਚ ਹਾਂ। | |
12:30 | ਇੱਥੇ ਧਿਆਨ ਦਿਓ ਕਿ ਸਾਰੀਆਂ ਵੈਲਿਊ ਹਨ ਜੋ ਅਸੀਂ ਪਹਿਲਾਂ ਦਿੱਤੀਆਂ ਸਨ। | |
12:36 | ਫਿਰ ਹੇਠਾਂ ਸੱਜੇ ਪਾਸੇ ਵੱਲ Next ਬਟਨ ‘ਤੇ ਕਲਿਕ ਕਰੋ। | |
12:40 | ਅਜਿਹਾ ਕਰਨ ‘ਤੇ, ਅਸੀਂ Connection established ਮੈਸੇਜ ਵੇਖਦੇ ਹਾਂ। | |
12:46 | 2 ਅਤੇ ਕੰਫਰਮੇਸ਼ਨ ਮੈਸੇਜ ਹੁੰਦੇ ਹਨ। | |
12:51 | ਹੇਠਾਂ ਸੱਜੇ ਪਾਸੇ ਵੱਲ Next ਬਟਨ ‘ਤੇ ਕਲਿਕ ਕਰੋ। | |
12:54 | ਅਸੀਂ Step 3 ਵਿੱਚ ਆਉਂਦੇ ਹਾਂ। | |
12:57 | ਸਕਰੀਨ ‘ਤੇ ਕੀ ਦਿਖਾਈ ਦਿੰਦਾ ਹੈ ਪੜ੍ਹੋ ਅਤੇ ਫਿਰ Next ਬਟਨ ‘ਤੇ ਕਲਿਕ ਕਰੋ। | |
13:03 | ਛੇਤੀ ਹੀ ਅਸੀਂ ਆਪਣੀ ਸਕਰੀਨ ‘ਤੇ ਇੱਕ “Success” ਮੈਸੇਜ ਵੇਖਾਂਗੇ। | |
13:06 | ਇਹ ਪੁਸ਼ਟੀ ਕਰੇਗਾ ਕਿ database tables ਬਣ ਗਿਆ ਹੈ। | |
13:13 | ਜਾਰੀ ਰੱਖਣ ਦੇ ਲਈ ਹੇਠਾਂ ਦਿੱਤੇ ਗਏ Next ਬਟਨ ‘ਤੇ ਕਲਿਕ ਕਰੋ। | |
13:18 | ਤੁਰੰਤ, ਅਸੀਂ ਇਸ ਸਕਰੀਨ ‘ਤੇ ਆਉਂਦੇ ਹਾਂ। | |
13:21 | ਦਿਖਾਈ ਦੇ ਰਹੇ ਟੈਕਸਟ ਨੂੰ ਪੜ੍ਹੋ ਅਤੇ ਫਿਰ install basic configuration settings ਲਿੰਕ ‘ਤੇ ਕਲਿਕ ਕਰੋ। | |
13:29 | ਅਜਿਹਾ ਕਰਨ ‘ਤੇ, ਸਾਨੂੰ ਸਾਡੇ MARC flavor ਦੀ ਚੋਣ ਕਰਨ ਲਈ ਕਿਹਾ ਜਾਂਦਾ ਹੈ।
ਮੈਂ MARC21 ਚੁਣ ਰਿਹਾ ਹਾਂ। | |
13:38 | ਫਿਰ, ਹੇਠਾਂ Next ਬਟਨ ‘ਤੇ ਕਲਿਕ ਕਰੋ। | |
13:42 | Mandatory ਵਿੱਚ ਹੇਠਾਂ ਸਕਰੋਲ ਕਰੋ। | |
13:47 | ਇੱਥੇ, ਅਸੀਂ ਵੇਖਦੇ ਹਾਂ ਕਿ Default MARC21 ਚੈੱਕ ਬਾਕਸ ਚੁਣਿਆ ਹੋਇਆ ਹੈ। | |
13:54 | Optional ਸੈਕਸ਼ਨ ਵਿੱਚ, ਦਿਖਾਈ ਦੇ ਰਹੇ ਸਾਰੇ ਓਪਸ਼ਨਸ ਨੂੰ ਚੁਣੋ। | |
14:01 | ਜਿਵੇਂ ਹੀ ਅਸੀਂ ਹੇਠਾਂ ਸਕਰਾਲ ਕਰਦੇ ਹਾਂ, ਅਸੀਂ ਵੇਖਦੇ ਹਾਂ ਕਿ “Other data” ਵਿੱਚ, ਸਾਰੇ ਚੈੱਕ ਬਾਕਸ ਪਹਿਲਾਂ ਤੋਂ ਹੀ ਚੁਣੇ ਗਏ ਹਨ। | |
14:09 | ਪੇਜ਼ ਦੇ ਹੇਠਾਂ ਸਕਰਾਲ ਕਰਦੇ ਰਹੋ। | |
14:13 | ਹੇਠਾਂ ਇੱਕ ਅਤੇ Optional ਸੈਕਸ਼ਨ ਹੈ, ਜੋ ਬਹੁਤ ਲੰਮਾ ਹੈ। | |
14:18 | ਇੱਥੇ, Some basic currencies ਓਪਸ਼ਨ ‘ਤੇ ਜਾਓ ਅਤੇ ਇਸਨੂੰ ਚੁਣੋ। | |
14:24 | ਇਸਦੇ ਬਾਅਦ, Useful patron attribute types ਓਪਸ਼ਨ ਚੁਣੋ। | |
14:30 | ਹੁਣ ਪੇਜ਼ ਦੇ ਹੇਠਲੇ ਭਾਗ ‘ਤੇ ਜਾਓ ਅਤੇ “Import” ਬਟਨ ‘ਤੇ ਕਲਿਕ ਕਰੋ। | |
14:36 | ਇਹ Koha ਵਿੱਚ ਸਾਰੇ ਚੁਣੇ ਹੋਏ ਫੰਕਸ਼ਨਸ ਨੂੰ ਇਨੇਬਲ ਕਰੇਗਾ। | |
14:41 | ਹੁਣ ਅਸੀਂ ਇੱਕ ਨਵੇਂ ਪੇਜ਼ ‘ਤੇ ਆਉਂਦੇ ਹਾਂ।
ਇਸ ਪੇਜ਼ ਨੂੰ ਹੇਠਾਂ ਸਕਰਾਲ ਕਰੋ ਅਤੇ ਸਕਰੀਨ ‘ਤੇ ਦਿਖਾਈ ਦੇ ਰਹੇ ਸਾਰੇ ਟੈਕਸਟ ਨੂੰ ਪੜ੍ਹੋ। | |
14:50 | ਅਸੀਂ ਇੱਕ ਸਫਲ ਮੈਸੇਜ All done ਵੇਖ ਸਕਦੇ ਹਾਂ। | |
14:54 | ਹੁਣ, Finish ਬਟਨ ‘ਤੇ ਕਲਿਕ ਕਰੋ। | |
14:57 | ਇਹ Koha Staff Interface ਨੂੰ ਪੂਰਾ ਅਤੇ ਲੋਡ ਕਰੇਗਾ। ਅਸੀਂ ਆਪਣੀ ਸਕਰੀਨ ‘ਤੇ ਆਖਰੀ ਮੈਸੇਜ ਵੇਖਦੇ ਹਾਂ, ਜੋ ਪੁਸ਼ਟੀ ਕਰਦਾ ਹੈ ਕਿ ਸਾਡੀ ਇੰਸਟਾਲੇਸ਼ਨ ਪੂਰੀ ਹੋ ਗਈ ਹੈ। | |
15:04 | ਹੁਣ ਅਸੀਂ Koha interface ‘ਤੇ ਜਾਵਾਂਗੇ। | |
15:08 | username koha_library ਅਤੇ password koha123 ਟਾਈਪ ਕਰੋ। | |
15:16 | ਡਰਾਪ – ਡਾਊਂਨ ਤੋਂ My Library ਚੁਣੋ। | |
15:20 | ਫਿਰ, Login ਬਟਨ ‘ਤੇ ਕਲਿਕ ਕਰੋ। | |
15:23 | ਅਸੀਂ Koha Administration ਪੇਜ਼ ‘ਤੇ ਆਉਂਦੇ ਹਾਂ। | |
15:27 | ਅਸੀਂ ਇਸ ਪੇਜ਼ ‘ਤੇ ਵੱਖ – ਵੱਖ ਟੈਬਸ ਵੇਖ ਸਕਦੇ ਹਾਂ। | |
15:31 | ਅਸੀਂ ਬਾਅਦ ਦੀ ਲੜੀ ਵਿੱਚ ਸਿੱਖਾਂਗੇ ਕਿ ਇਨ੍ਹਾਂ ਦੀ ਵਰਤੋਂ ਕਿਵੇਂ ਕਰਨੀ ਹੈ। | |
15:37 | ਹੁਣ, No Library Set ‘ਤੇ ਕਲਿਕ ਕਰੋ ਅਤੇ Logout ਓਪਸ਼ਨ ਚੁਣੋ। | |
15:45 | ਇਸ ਦੇ ਨਾਲ ਅਸੀਂ ਟਿਊਟੋਰਿਅਲ ਦੇ ਅਖੀਰ ਵਿੱਚ ਪਹੁੰਚਦੇ ਹਾਂ।
ਸੰਖੇਪ ਵਿੱਚ। | |
15:50 | ਇਸ ਟਿਊਟੋਰਿਅਲ ਵਿੱਚ ਅਸੀਂ Ubuntu Linux OS 16.04 ‘ਤੇ Koha Library Management System ਇੰਸਟਾਲ ਕਰਨਾ ਅਤੇ ਇੰਸਟਾਲੇਸ਼ਨ ਨੂੰ ਦੁਬਾਰਾ ਜਾਂਚਨਾ ਸਿੱਖਿਆ। | |
16:03 | ਹੇਠਾਂ ਦਿੱਤੇ ਗਏ ਲਿੰਕ ‘ਤੇ ਉਪਲੱਬਧ ਵੀਡੀਓ ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦੀ ਹੈ।
ਕ੍ਰਿਪਾ ਕਰਕੇ ਇਸਨੂੰ ਡਾਊਂਲੋਡ ਕਰੋ ਅਤੇ ਵੇਖੋ। | |
16:12 | ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ। ਸਪੋਕਨ ਟਿਊਟੋਰਿਅਲ ਦੀ ਵਰਤੋਂ ਕਰਕੇ ਵਰਕਸ਼ਾਪਸ ਚਲਾਉਂਦੀਆਂ ਹਨ। ਅਤੇ ਪ੍ਰਮਾਣ ਪੱਤਰ ਦਿੰਦੀਆਂ ਹਨ। ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ ਸਾਨੂੰ ਲਿਖੋ। | |
16:22 | ਕ੍ਰਿਪਾ ਕਰਕੇ ਸਮੇਂ ਦੇ ਨਾਲ ਆਪਣੇ ਪ੍ਰਸ਼ਨਾਂ ਨੂੰ ਇਸ ਫੋਰਮ ਵਿੱਚ ਪੋਸਟ ਕਰੋ। | |
16:26 | ਸਪੋਕਨ ਟਿਊਟੋਰਿਅਲ ਪ੍ਰੋਜੈਕਟ ਨੂੰ ਐਨਐਮਈਆਈਸੀਟੀ, ਐਮਐਚਆਰਡੀ, ਭਾਰਤ ਸਰਕਾਰ ਦੇ ਦੁਆਰਾ ਫੰਡ ਕੀਤਾ ਜਾਂਦਾ ਹੈ। ਇਸ ਮਿਸ਼ਨ ‘ਤੇ ਜ਼ਿਆਦਾ ਜਾਣਕਾਰੀ ਇਸ ਲਿੰਕ ‘ਤੇ ਉਪਲੱਬਧ ਹੈ। | |
16:39 | ਆਈ.ਆਈ.ਟੀ ਬੰਬੇ ਤੋਂ ਮੈਂ ਨਵਦੀਪ ਤੁਹਾਡੇ ਤੋਂ ਇਜਾਜ਼ਤ ਲੈਂਦਾ ਹਾਂ। ਸਾਡੇ ਨਾਲ ਜੁੜਣ ਦੇ ਲਈ ਧੰਨਵਾਦ। | } |