Koha-Library-Management-System/C2/How-to-create-a-library/Punjabi

From Script | Spoken-Tutorial
Jump to: navigation, search
Time
Narration
00:01 How to create a Library in Koha ‘ਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ ।
00:07 ਇਸ ਟਿਊਟੋਰਿਅਲ ਵਿੱਚ ਅਸੀਂ ਲਾਇਬ੍ਰੇਰੀ ਬਣਾਉਣਾ ਅਤੇ ਗਰੁੱਪ ਬਣਾਉਣਾ ਸਿੱਖਾਂਗੇ ।
00:16 ਇਸ ਟਿਊਟੋਰਿਅਲ ਨੂੰ ਰਿਕਾਰਡ ਕਰਨ ਦੇ ਲਈ, ਮੈਂ ਵਰਤੋਂ ਕਰ ਰਿਹਾ ਹਾਂ ਉਬੰਟੁ ਲਿਨਕਸ ਓਪਰੇਟਿੰਗ ਸਿਸਟਮ 16.04
00:24 ਅਤੇ ਕੋਹਾ ਵਰਜ਼ਨ 16.05
00:29 ਇਸ ਟਿਊਟੋਰਿਅਲ ਦੀ ਪਾਲਣਾ ਕਰਨ ਦੇ ਲਈ, ਵਿਦਿਆਰਥੀਆਂ ਨੂੰ Library Science ਦਾ ਗਿਆਨ ਹੋਣਾ ਚਾਹੀਦਾ ਹੈ ।
00:35 ਇਸ ਟਿਊਟੋਰਿਅਲ ਦਾ ਅਭਿਆਸ ਕਰਨ ਦੇ ਲਈ, ਤੁਹਾਡੇ ਸਿਸਟਮ ‘ਤੇ ਕੋਹਾ ਇੰਸਟਾਲ ਹੋਣਾ ਚਾਹੀਦਾ ਹੈ ।
00:41 ਅਤੇ ਤੁਹਾਡੇ ਕੋਹਾ ਵਿੱਚ ਐਡਮਿਨ ਐਕਸੈੱਸ ਵੀ ਹੋਣਾ ਚਾਹੀਦਾ ਹੈ ।
00:46 ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ ਇਸ ਵੈੱਬਸਾਈਟ ‘ਤੇ Koha Spoken Tutorial ਦੀ ਲੜੀ ਵੇਖੋ ।
00:53 ਸ਼ੁਰੂ ਕਰਦੇ ਹਾਂ । ਮੈਂ ਪਹਿਲਾਂ ਹੀ ਆਪਣੇ ਸਿਸਟਮ ‘ਤੇ ਕੋਹਾ ਇੰਸਟਾਲ ਕਰ ਦਿੱਤਾ ਹੈ ।
00:59 ਕੋਹਾ ਇੰਟਰਫੇਸ ‘ਤੇ ਜਾਂਦੇ ਹਾਂ ।
01:03 ਇੰਸਟਾਲੇਸ਼ਨ ਦੇ ਸਮੇਂ ਦਿੱਤੇ ਗਏ username ਅਤੇ password ਦੀ ਵਰਤੋਂ ਕਰਕੇ ਕੋਹਾ ਵਿੱਚ ਲਾਗ ਇੰਨ ਕਰੋ ।
01:10 ਮੇਰੇ ਸਿਸਟਮ ਵਿੱਚ, ਮੈਂ Username koha underscore library ਦਿੱਤਾ ਹੈ ।
01:17 ਹੁਣ Password ਟਾਈਪ ਕਰੋ ਜਿਸ ਨੂੰ conf.xml ਫਾਇਲ ਵਿੱਚ ਦਿੱਤਾ ਗਿਆ ਸੀ ।
01:25 ਕੋਹਾ ਦਾ ਮੁੱਖ ਪੇਜ਼ ਖੁਲਦਾ ਹੈ ।
01:27 ਧਿਆਨ ਦਿਓ - ਜਦੋਂ ਕੋਹਾ ਦੀ ਸੇਟਿੰਗ ਕਰਦੇ ਹਾਂ, ਸਾਨੂੰ ਹਰੇਕ Branch library ਦੀ ਜਾਣਕਾਰੀ ਪਾਉਣੀ ਚਾਹੀਦੀ ਹੈ, ਜਿਸ ਨੂੰ ਅਸੀਂ ਕੋਹਾ ਵਿੱਚ ਬਣਾਵਾਂਗੇ ।
01:38 ਇਸ ਡਾਟੇ ਦੀ ਵਰਤੋਂ ਬਾਅਦ ਵਿੱਚ ਕੋਹਾ ਦੇ ਕਈ ਖੇਤਰਾਂ ਵਿੱਚ ਕੀਤੀ ਜਾਂਦੀ ਹੈ ।
01:43 ਹੁਣ, ਇੱਕ ਨਵੀਂ ਲਾਇਬ੍ਰੇਰੀ ਬਣਾਉਂਦੇ ਹਾਂ ।
01:47 ਕੋਹਾ ਇੰਟਰਫੇਸ ‘ਤੇ ਵਾਪਸ ਜਾਓ ।
01:50 Home ‘ਤੇ ਜਾਓ ਅਤੇ Koha Administration ‘ਤੇ ਕਲਿਕ ਕਰੋ ।
01:56 Basic parameters ਨੂੰ ਵੇਖੋ ।
02:00 Libraries and groups ‘ਤੇ ਕਲਿਕ ਕਰੋ ।
02:04 ਨਵੀਂ ਲਾਇਬ੍ਰੇਰੀ ਨੂੰ ਜੋੜਨ ਦੇ ਲਈ, + New Library ਟੈਬ ‘ਤੇ ਕਲਿਕ ਕਰੋ ।
02:10 ਅਸੀਂ ਹੁਣ ਦੇ ਲਈ groups ਸੈਕਸ਼ਨ ਨੂੰ ਸਕਿਪ ਕਰਾਂਗੇ ।
02:15 ਇਸ ਪੇਜ਼ ਵਿੱਚ, ਧਿਆਨ ਦਿਓ ਕਿ ਲਾਲ ਰੰਗ ਵਿੱਚ ਚੁਣੇ ਹੋਏ ਸਾਰੇ ਫੀਲਡ ਲਾਜ਼ਮੀ ਹਨ ।
02:21 ਆਪਣੀ ਲਾਇਬ੍ਰੇਰੀ ਦੇ ਲਈ ਫੀਲਡ Library code ਅਤੇ Name ਭਰੋ, ਜਿਵੇਂ ਕਿ ਮੈਂ ਇੱਥੇ ਕੀਤਾ ਹੈ ।
02:29 ਧਿਆਨ ਦੇਣ ਯੋਗ ਕੁੱਝ ਮਹੱਤਵਪੂਰਣ ਗੱਲਾਂ ਹਨ - Library code ਵਿੱਚ ਸਪੇਸ ਨਹੀਂ ਹੋਣੀ ਚਾਹੀਦੀ ਹੈ ।
02:36 ਅਤੇ ਇਹ 10 ਅੱਖਰਾਂ ਤੋਂ ਘੱਟ ਹੋਣਾ ਚਾਹੀਦਾ ਹੈ ।
02:40 ਇਸ ਕੋਡ ਦੀ ਵਰਤੋਂ database ਵਿੱਚ ਇੱਕ ਵੱਖਰੇ ਪਹਿਚਾਣਕਰਤਾ ਦੇ ਰੂਪ ਵਿੱਚ ਕੀਤੀ ਜਾਵੇਗੀ ।
02:46 ਅਗਲਾ ਸੈਕਸ਼ਨ ਉਹ ਹੈ ਜਿੱਥੇ ਸਾਨੂੰ ਆਪਣੀ ਲਾਇਬ੍ਰੇਰੀ ਦਾ ਸੰਪਰਕ ਵੇਰਵਾ ਭਰਨਾ ਹੋਵੇਗਾ ਜਿਵੇਂ

ਪਤਾ, ਫੋਨ ਨੰਬਰ, ਆਦਿ

02:58 ਮੈਂ ਇੱਥੇ ਦਿਖਾਏ ਗਏ ਅਨੁਸਾਰ ਵੇਰਵੇ ਭਰ ਦਿੱਤੇ ਹਨ ।
03:01 ਜੇਕਰ ਤੁਹਾਡੇ ਕੋਲ ਸੂਚੀਬੱਧ ਕਿਸੇ ਵੀ field ਦੀ ਜਾਣਕਾਰੀ ਨਹੀਂ ਹੈ, ਤਾਂ ਇਸਨੂੰ ਖਾਲੀ ਛੱਡ ਦਿਓ ।
03:08 ਇਸ ਤਰ੍ਹਾਂ ਨਾਲ, ਇਸ ਪੇਜ਼ ‘ਤੇ ਆਪਣੀ ਲਾਇਬ੍ਰੇਰੀ ਦੇ ਵੇਰਵੇ ਭਰੋ ।
03:13 address ਅਤੇ phone ਵੇਰਵੇ ਦੀ ਵਰਤੋਂ ਬਾਅਦ ਵਿੱਚ ਤੁਹਾਡੀ ਲਾਇਬ੍ਰੇਰੀ ਲਈ ਕਸਟਮ ਨੋਟਿਸ ਬਣਾਉਣ ਲਈ ਕੀਤੀ ਜਾ ਸਕਦੀ ਹੈ ।
03:20 ਮੈਬਰਾਂ ਦੁਆਰਾ ਇਹਨਾਂ ਵੇਰਵਿਆਂ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ । ਜਦੋਂ ਉਹ ਲਾਇਬ੍ਰੇਰੀ ਨਾਲ ਸੰਪਰਕ ਕਰਨਾ ਚਾਹੁੰਦੇ ਹਨ ।
03:26 Email id field ਲਾਜ਼ਮੀ ਨਹੀਂ ਹੈ, ਜਿਵੇਂ ਕਿਕ ਤੁਸੀਂ ਵੇਖ ਸਕਦੇ ਹੋ ।
03:31 ਹਾਲਾਂਕਿ, ਤੁਹਾਡੇ ਦੁਆਰਾ ਬਣਾਈ ਗਈ ਲਾਇਬ੍ਰੇਰੀ ਦੇ ਲਈ email id ਹੋਣਾ ਬੇਹੱਦ ਮਹੱਤਵਪੂਰਣ ਹੈ ।
03:38 ਇਹ email id ਹੈ ਜਿੱਥੋਂ ਮੈਬਰਾਂ ਨੂੰ ਨੋਟਿਸ ਜਾਂਦੇ ਹਨ ਅਤੇ ਆਉਂਦੇ ਹਨ ।
03:45 Gmail id ਬਿਹਤਰ ਹੈ ਕਿਉਂਕਿ ਇਸਨੂੰ ਮੇਲ ਭੇਜਣ ਅਤੇ / ਜਾਂ ਮੇਲ ਪ੍ਰਾਪਤ ਕਰਨ ਲਈ ਆਸਾਨੀ ਨਾਲ ਕਾਂਫਿਗਰ ਕੀਤਾ ਜਾ ਸਕਦਾ ਹੈ ।
03:54 Email id field ਦੇ ਹੇਠਾਂ, ਸਾਡੇ ਕੋਲ Reply - To ਅਤੇ Return - Path fields ਹੈ ।
04:01 Reply - To, ਜੇਕਰ ਤੁਸੀਂ ਨੋਟਿਸ ਦੇ ਸਾਰੇ ਉੱਤਰਾਂ ਲਈ ਇੱਕ ਅਤੇ ਡਿਫਾਲਟ email address ਨਿਰਧਾਰਤ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਇਸਨੂੰ ਇੱਥੇ ਕਰ ਸਕਦੇ ਹੋ ।
04:11 ਮੈਂ Reply - To email id ਵਿੱਚ stlibreoffice @ gmail.com ਭਰਾਂਗਾ ।
04:20 ਜੇਕਰ ਇਹ ਖਾਲੀ ਛੱਡ ਦਿੱਤਾ ਗਿਆ ਹੈ, ਤਾਂ ਸਾਰੇ ਉੱਤਰ (ਜਵਾਬ) ਉੱਪਰ ਦਿੱਤੀ ਗਈ Email id ‘ਤੇ ਜਾਣਗੇ ।
04:27 Return - Path ‘ਤੇ ਆਓ, ਇਹ email address ਹੈ ਜਿੱਥੇ ਸਾਰੇ ਬਾਉਂਸ ਮੈਸੇਜ਼ ਜਾਣਗੇ ।
04:34 ਜੇਕਰ ਇਹ ਖਾਲੀ ਛੱਡ ਦਿੱਤਾ ਗਿਆ ਹੈ, ਤਾਂ ਸਾਰੇ ਬਾਉਂਸ ਮੈਸੇਜ਼ ‘ਤੇ ਦਿੱਤੀ ਗਈ Email id ‘ਤੇ ਜਾਣਗੇ ।
04:42 ਤਾਂ ਇਸ ਲਈ ਅਸਲ ਵਿੱਚ, ਤਿੰਨ ਵੱਖ - ਵੱਖ email ids ਦੀ ਵਰਤੋਂ ਕੀਤੀ ਜਾ ਸਕਦੀ ਹੈ
04:48 Email id
04:50 Reply - To ਅਤੇ
04:52 Return - Path
04:55 ਹਾਲਾਂਕਿ, ਜੇਕਰ ਕੇਵਲ ਇੱਕ email id ਪ੍ਰਦਾਨ ਕੀਤੀ ਜਾਂਦੀ ਹੈ, ਤਾਂ ਡਿਫਾਲਟ ਤੌਰ ‘ਤੇ, ਕੋਹਾ ਇਸ ਨੂੰ ਸਾਰੇ ਤਿੰਨ fields ਦੇ ਲਈ ਵਰਤੋਂ ਕਰੇਗਾ ।
05:04 ਫਿਰ, field ਵਿੱਚ ਆਪਣੀ ਲਾਇਬ੍ਰੇਰੀ ਦਾ URL ਪਾਓ, ਜਿਵੇਂ ਮੈਂ ਇੱਥੇ ਕੀਤਾ ਹੈ ।
05:10 URL field ਭਰਨ ‘ਤੇ, ਵਿਸ਼ੇਸ਼ ਲਾਇਬ੍ਰੇਰੀ ਦਾ ਨਾਮ OPAC ‘ਤੇ holdings table ਵਿੱਚ ਜੋੜਿਆ ਜਾਵੇਗਾ ।
05:18 ਇਸਦੇ ਬਾਅਦ, ਸਾਨੂੰ OPAC info ਭਰਨਾ ਹੋਵੇਗਾ ।
05:23 ਇਹ ਉਹ ਜਗ੍ਹਾ ਹੈ ਜਿੱਥੇ ਤੁਹਾਨੂੰ ਆਪਣੀ ਲਾਇਬ੍ਰੇਰੀ ਦੇ ਬਾਰੇ ਵਿੱਚ ਜਾਣਕਾਰੀ ਦੇਣੀ ਹੈ ।
05:28 ਮੈਂ ਇੱਥੇ ਆਪਣੀ ਲਾਇਬ੍ਰੇਰੀ ਦੇ ਬਾਰੇ ਵਿੱਚ ਕੁੱਝ ਜਾਣਕਾਰੀ ਦਰਜ ਕੀਤੀ ਹੈ ।
05:33 ਇਹ ਜਾਣਕਾਰੀ OPAC, ਵਿੱਚ ਵਿਖਾਈ ਦੇਵੇਗੀ, ਜਦੋਂ ਅਸੀਂ ਕਰਸਰ ਨੂੰ holdings table ਵਿੱਚ ਲਾਇਬ੍ਰੇਰੀ ਨਾਮ ‘ਤੇ ਲੈ ਜਾਂਦੇ ਹਾਂ ।
05:41 ਜੇਕਰ ਕਿਸੇ ਵਿਸ਼ੇਸ਼ branch ਲਾਇਬ੍ਰੇਰੀ ਦੇ ਲਈ URL ਇਸ field ਵਿੱਚ ਰੱਖਿਆ ਜਾਂਦਾ ਹੈ, ਫਿਰ OPAC ਸਾਨੂੰ branch ਲਾਇਬ੍ਰੇਰੀ ਦੱਸੇਗਾ ਜਿੱਥੇ ਕਿਤਾਬ ਉਪਲੱਬਧ ਹੈ ।
05:52 ਹਾਇਪਰ - ਲਿੰਕ ਪਤਾ ਜਾਣਕਾਰੀ ਪ੍ਰਾਪਤ ਕਰਨ ਲਈ ਮਾਉਸ ਨੂੰ ਲਿੰਕ ‘ਤੇ ਘੁਮਾਓ ।
05:58 ਇਹ ਵਿਸ਼ੇਸ਼ branch ਲਾਇਬ੍ਰੇਰੀ ਦਾ ਪਤਾ ਦੇਵੇਗਾ ਜਿੱਥੋਂ ਕਿਤਾਬ ਜਾਰੀ ਕੀਤੀ ਜਾ ਸਕਦੀ ਹੈ ।
06:05 Koha interface ‘ਤੇ ਜਾਓ ।
06:09 ਅਗਲਾ ਸਾਡੇ ਕੋਲ IP address ਹੈ ।
06:12 ਜੇਕਰ ਤੁਸੀਂ Koha admin access ਨੂੰ ਕਿਸੇ ਵਿਸ਼ੇਸ਼ IP address ‘ਤੇ ਪ੍ਰਤੀਬੰਧਿਤ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇੱਥੇ IP ਨਿਰਧਾਰਤ ਕਰ ਸਕਦੇ ਹੋ ।
06:22 ਨਹੀਂ ਤਾਂ, ਤੁਸੀਂ ਇਸਨੂੰ ਖਾਲੀ ਛੱਡ ਸਕਦੇ ਹੋ ।
06:25 ਮੈਂ ਇਸਨੂੰ ਖਾਲੀ ਛੱਡ ਦੇਵਾਂਗਾ ।
06:28 ਅਖੀਰ ਵਿੱਚ, ਸਾਡੇ ਕੋਲ Notes field ਹੈ ।
06:32 ਇਹ ਉਹ ਜਗ੍ਹਾ ਹੈ ਜਿੱਥੇ ਤੁਸੀਂ ਭਵਿੱਖ ਦੇ ਹਵਾਲੇ ਦੇ ਲਈ ਕੋਈ ਵੀ ਨੋਟ ਭਰ ਸਕਦੇ ਹੋ ।
06:37 ਇਹ OPAC ਵਿੱਚ ਦਿਖਾਈ ਨਹੀਂ ਦੇਣਗੇ ।
06:40 ਸਾਰੇ ਵੇਰਵੇ ਦਰਜ ਕਰਨ ਦੇ ਬਾਅਦ, Submit ਬਟਨ ‘ਤੇ ਕਲਿਕ ਕਰੋ ।
06:46 ਨਵੀਂ ਲਾਇਬ੍ਰੇਰੀ ਦਾ ਨਾਮ Libraries ਪੇਜ਼ ‘ਤੇ ਵਿਖਾਈ ਦਿੰਦਾ ਹੈ ।
06:51 ਸਾਡੇ ਮਾਮਲੇ ਵਿੱਚ, Spoken Tutorial Library
06:55 ਹੁਣ ਵੇਖੋ ਕਿ Group Library ਵਿਕਲਪ ਦੀ ਵਰਤੋਂ ਕਦੋਂ ਕਰੀਏ ।
07:00 ਜੇਕਰ ਤੁਸੀਂ ਨਵਾਂ group ਜੋੜਨਾ ਚਾਹੁੰਦੇ ਹੋ, ਤਾਂ + New Group ਟੈਬ ‘ਤੇ ਕਲਿਕ ਕਰੋ ।
07:07 ਮੰਨ ਲਓ ਕਿ ਤੁਹਾਡੇ ਕੋਲ ਕੁੱਝ branch ਲਾਇਬ੍ਰੇਰੀਜ਼ ਹਨ - ਉਦਾਹਰਣ ਦੇ ਲਈ Chemistry Library,

Physics Library, ਅਤੇ Biology Library, ਅਤੇ ਤੁਸੀਂ ਉਨ੍ਹਾਂ ਦਾ group ਬਣਾਉਣਾ ਚਾਹੁੰਦੇ ਹੋ ।

07:19 ਅਜਿਹੇ ਦ੍ਰਿਸ਼ ਵਿੱਚ Group Library ਵਿਕਲਪ ਦੀ ਵਰਤੋਂ ਕਰੋ ।
07:24 ਇਸ ਗਰੁੱਪ ਨੂੰ Science library ਦੇ ਰੂਪ ਵਿੱਚ ਨਾਮਜ਼ਦ ਕਰੋ ਜੋ ਮੁੱਖ ਲਾਇਬ੍ਰੇਰੀ ਦੇ ਅਨੁਸਾਰ ਆਉਂਦਾ ਹੈ ।
07:31 ਗਰੁਪਿੰਗ ਅਸਮਾਨਤਾਵਾਂ ਅਤੇ / ਜਾਂ ਸਮਾਨ ਵਿਸ਼ੇਸ਼ਤਾਵਾਂ ਆਦਿ ਦੇ ਆਧਾਰ ‘ਤੇ ਕੀਤੀ ਜਾ ਸਕਦੀ ਹੈ ।
07:40 Database administrative user ਦੇ ਰੂਪ ਵਿੱਚ ਆਪਣੇ ਮੌਜੂਦਾ ਸੈਸ਼ਨ ਤੋਂ ਲਾਗਆਉਟ ਕਰੋ ।
07:45 ਅਜਿਹਾ ਕਰਨ ਦੇ ਲਈ, ਉੱਪਰ ਸੱਜੇ ਕੋਨੇ ‘ਤੇ ਜਾਓ ਅਤੇ No Library Set ‘ਤੇ ਕਲਿਕ ਕਰੋ ।
07:52 ਡਰਾਪ – ਡਾਊਂਨ ਮੈਨਿਊ ਤੋਂ, Logout ‘ਤੇ ਕਲਿਕ ਕਰੋ ।
07:57 ਇਸ ਦੇ ਨਾਲ ਅਸੀਂ ਟਿਊਟੋਰਿਅਲ ਦੇ ਅਖੀਰ ਵਿੱਚ ਆਉਂਦੇ ਹਾਂ ।
08:01 ਸੰਖੇਪ ਵਿੱਚ
08:03 ਇਸ ਟਿਊਟੋਰਿਅਲ ਵਿੱਚ ਅਸੀਂ ਲਾਇਬ੍ਰੇਰੀ ਅਤੇ ਨਵੇਂ ਗਰੁੱਪ ਨੂੰ ਬਣਾਉਣਾ ਸਿੱਖਿਆ ।
08:11 ਨਿਯਤ ਕੰਮ ਦੇ ਰੂਪ ਵਿੱਚ - ਇੱਕ ਨਵੀਂ ਲਾਇਬ੍ਰੇਰੀ ਬਣਾਓ ਅਤੇ ਇੱਕ ਨਵਾਂ ਗਰੁੱਪ ਬਣਾਓ ।
08:17 ਹੇਠਾਂ ਦਿੱਤੇ ਗਏ ਲਿੰਕ ‘ਤੇ ਉਪਲੱਬਧ ਵੀਡੀਓ ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦੀ ਹੈ।

ਕ੍ਰਿਪਾ ਕਰਕੇ ਇਸਨੂੰ ਡਾਊਂਲੋਡ ਕਰੋ ਅਤੇ ਵੇਖੋ।

08:25 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ। ਸਪੋਕਨ ਟਿਊਟੋਰਿਅਲ ਦੀ ਵਰਤੋਂ ਕਰਕੇ ਵਰਕਸ਼ਾਪਸ ਚਲਾਉਂਦੀਆਂ ਹਨ। ਅਤੇ ਪ੍ਰਮਾਣ ਪੱਤਰ ਦਿੰਦੀਆਂ ਹਨ। ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ ਸਾਨੂੰ ਲਿਖੋ।
08:35 ਵਿਸ਼ੇਸ਼ ਪ੍ਰਸ਼ਨਾਂ ਦੇ ਲਈ ਫੋਰਮ:

ਕੀ ਤੁਹਾਨੂੰ ਇਸ ਸਪੋਕਨ ਟਿਊਟੋਰਿਅਲ ਨਾਲ ਸੰਬੰਧਿਤ ਕੋਈ ਪ੍ਰਸ਼ਨ ਕਰਨਾ ਹੈ ?

08:42 ਕ੍ਰਿਪਾ ਕਰਕੇ ਇਸ ਸਾਇਟ ‘ਤੇ ਜਾਓ । ਮਿੰਟ ਅਤੇ ਸੈਕਿੰਡ ਚੁਣੋ ਜਿੱਥੇ ਤੁਹਾਨੂੰ ਸ਼ੱਕ ਹੈ ।
08:49 ਸੰਖੇਪ ਵਿੱਚ ਆਪਣੇ ਪ੍ਰਸ਼ਨ ਲਿਖੋ ।
08:51 ਸਾਡੀ ਟੀਮ ਵਿੱਚੋਂ ਕੋਈ ਵੀ ਉਸ ਸਵਾਲ ਦਾ ਜਵਾਬ ਦੇਵੇਗਾ ।
08:55 ਵਿਸ਼ੇਸ਼ ਪ੍ਰਸ਼ਨਾਂ ਦੇ ਲਈ ਫੋਰਮ:
08:58 ਸਪੋਕਨ ਟਿਊਟੋਰਿਅਲ ਫੋਰਮ ਇਸ ਟਿਊਟੋਰਿਅਲ ‘ਤੇ ਵਿਸ਼ੇਸ਼ ਪ੍ਰਸ਼ਨਾਂ ਲਈ ਹੈ ।
09:03 ਕ੍ਰਿਪਾ ਕਰਕੇ ਉਨ੍ਹਾਂ ‘ਤੇ ਅਸੰਗਤ ਅਤੇ ਆਮ ਪ੍ਰਸ਼ਨ ਪੋਸਟ ਨਾ ਕਰੇਂ ।
09:08 ਇਸ ਤੋਂ ਕਲੱਟਰ ਘੱਟ ਕਰਨ ਵਿੱਚ ਮਦਦ ਮਿਲੇਗੀ ।
09:11 ਘੱਟ ਕਲੱਟਰ ਦੇ ਨਾਲ, ਅਸੀਂ ਇਹਨਾਂ ਵਿਚਾਰਾਂ ਨੂੰ ਸਿੱਖਿਆ ਸਮੱਗਰੀ ਦੇ ਤੌਰ ‘ਤੇ ਵਰਤੋਂ ਕਰ ਸਕਦੇ ਹਾਂ ।
09:17 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਨੂੰ ਐਨਐਮਈਆਈਸੀਟੀ, ਐਮਐਚਆਰਡੀ, ਭਾਰਤ ਸਰਕਾਰ ਦੇ ਦੁਆਰਾ ਫੰਡ ਕੀਤਾ ਜਾਂਦਾ ਹੈ।
09:23 ਇਸ ਮਿਸ਼ਨ ‘ਤੇ ਜ਼ਿਆਦਾ ਜਾਣਕਾਰੀ ਇਸ ਲਿੰਕ ‘ਤੇ ਉਪਲੱਬਧ ਹੈ।
09:28 ਆਈ.ਆਈ.ਟੀ ਬੰਬੇ ਤੋਂ ਮੈਂ ਨਵਦੀਪ ਤੁਹਾਡੇ ਤੋਂ ਇਜਾਜ਼ਤ ਲੈਂਦਾ ਹਾਂ। ਸਾਡੇ ਨਾਲ ਜੁੜਣ ਦੇ ਲਈ ਧੰਨਵਾਦ। }

Contributors and Content Editors

Navdeep.dav