Koha-Library-Management-System/C2/Add-an-Item-type/Punjabi

From Script | Spoken-Tutorial
Jump to: navigation, search
Time Narration
00:01 Koha interface ਵਿੱਚ how to add an Item type ‘ਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ।
00:08 ਇਸ ਟਿਊਟੋਰਿਅਲ ਵਿੱਚ ਅਸੀਂ Item types ਦੇ ਬਾਰੇ ਵਿੱਚ ਅਤੇ Item type ਜੋੜਨਾ ਸਿੱਖਾਂਗੇ ।
00:17 ਇਸ ਟਿਊਟੋਰਿਅਲ ਨੂੰ ਰਿਕਾਰਡ ਕਰਨ ਦੇ ਲਈ ਮੈਂ ਵਰਤੋਂ ਕਰ ਰਿਹਾ ਹਾਂ Ubuntu Linux Operating System 16.04 ਅਤੇ Koha version 16.05
00:30 ਇਸ ਟਿਊਟੋਰਿਅਲ ਦੀ ਪਾਲਣਾ ਕਰਨ ਦੇ ਲਈ, ਵਿਦਿਆਰਥੀਆਂ ਨੂੰ Library Science ਦਾ ਗਿਆਨ ਹੋਣਾ ਚਾਹੀਦਾ ਹੈ।
00:36 ਇਸ ਟਿਊਟੋਰਿਅਲ ਦਾ ਅਭਿਆਸ ਕਰਨ ਦੇ ਲਈ, ਤੁਹਾਡੇ ਸਿਸਟਮ ‘ਤੇ Koha ਇੰਸਟਾਲ ਹੋਣਾ ਚਾਹੀਦਾ ਹੈ।
00:42 ਅਤੇ ਤੁਹਾਨੂੰ Koha ਵਿੱਚ Admin ਐਕਸੈੱਸ ਵੀ ਹੋਣਾ ਚਾਹੀਦਾ ਹੈ। ਜੇਕਰ ਨਹੀਂ, ਤਾਂ ਕ੍ਰਿਪਾ ਕਰਕੇ ਇਸ ਵੈੱਬਸਾਈਟ ‘ਤੇ Koha spoken tutorial ਦੀ ਲੜੀ ਵੇਖੋ।
00:52 ਚਲੋ ਸ਼ੁਰੂ ਕਰੋ। ਮੈਂ Koha ਇੰਟਰਫੇਸ ‘ਤੇ ਜਾਂਦਾ ਹਾਂ।
00:58 ਯਾਦ ਰੱਖੋ ਕਿ ਅਸੀਂ ਇੱਕ Superlibrarian Bella ਬਣਾਇਆ ਸੀ।
01:03 ਹੁਣ ਅਸੀਂ ਯੂਜਰਨੇਮ Bella ਅਤੇ ਉਸਦੇ ਪਾਸਵਰਡ ਨਾਲ ਲਾਗਿਨ ਕਰਾਂਗੇ ।
01:08 ਹੁਣ ਅਸੀਂ Koha interface, Superlibrarian Bella ਵਿੱਚ ਹਾਂ।
01:14 ਅੱਗੇ ਵਧਣ ਤੋਂ ਪਹਿਲਾਂ, ਪਹਿਲਾਂ ਸਮਝਦੇ ਹਾਂ ਕਿ Item Types ਕੀ ਹਨ।
01:20 Item types ਆਮ ਤੌਰ ‘ਤੇ ਲਾਇਬ੍ਰੇਰੀ ਵਿੱਚ ਸਮੱਗਰੀ ਦਾ ਹਵਾਲਾ ਦਿੰਦੀ ਹੈ, ਜਿਵੇਂ ਕਿ-

Books, Journals, CDs / DVDs ਆਦਿ।

01:31 Koha ਵਿੱਚ ਹਰੇਕ Item type ਨੂੰ Collection code ਦਿੱਤਾ ਗਿਆ ਹੈ।
01:37 ਇਹ ਕੋਡ ਵਿਸ਼ੇਸ਼ ਤੌਰ ‘ਤੇ Item type ਦੀ ਪਹਿਚਾਣ ਕਰਦਾ ਹੈ।
01:42 ਇੱਕ ਨਵੀਂ item type ਜੋੜਨਾ ਸਿੱਖਦੇ ਹਾਂ ।
01:46 Koha Home page ‘ਤੇ, Koha Administration ‘ਤੇ ਕਲਿਕ ਕਰੋ।
01:52 Basic parameters ਸੈਕਸ਼ਨ ‘ਤੇ ਜਾਓ ਅਤੇ Item Types ‘ਤੇ ਕਲਿਕ ਕਰੋ।
01:59 Item types administration ਪੇਜ਼ ‘ਤੇ New Item Type ਬਟਨ ‘ਤੇ ਕਲਿਕ ਕਰੋ।
02:06 Item type ਫੀਲਡ ਵਿੱਚ, ਨਵੀਂ item type ਦੇ ਲਈ ਕੋਡ ਦਰਜ ਕਰੋ, ਜਿਸ ਨੂੰ ਤੁਸੀਂ ਜੋੜਨਾ ਚਾਹੁੰਦੇ ਹੋ।
02:13 ਮੈਂ REF ਟਾਈਪ ਕਰਾਂਗਾ ।
02:17 Description ਫੀਲਡ item type ਦਾ ਵਰਣਨ ਹੈ।
02:22 ਤਾਂ ਇੱਥੇ, ਮੈਂ ਹਵਾਲਾ ਟਾਈਪ ਕਰਾਂਗਾ । ਮੈਂ Search category field ਨੂੰ ਸਕਿਪ ਕਰਾਂਗਾ ।
02:30 ਅਗਲਾ Choose an icon ਹੈ।
02:33 bridge ਟੈਬ ‘ਤੇ ਕਲਿਕ ਕਰੋ।
02:37 ਇੱਥੇ, ਹੇਠਾਂ ਦਿੱਤੇ ਗਏ ਵਿਕਲਪਾਂ ਵਿੱਚੋਂ, ਆਇਕਨ ‘ਤੇ ਕਲਿਕ ਕਰੋ, ਜੋ item type ਨਾਲ ਜੁੜੇ ਹਨ।
02:45 ਮੈਂ Reference ਆਇਕਨ ‘ਤੇ ਕਲਿਕ ਕਰਾਂਗਾ ।
02:49 ਇਸਦੇ ਬਾਅਦ, ਅਸੀਂ ਸਿੱਖਾਂਗੇ ਕਿ Hide in OPAC: ਕਿਵੇਂ ਮਦਦ ਕਰਦਾ ਹੈ।
02:54 ਮੰਨ ਲਓ ਕਿ ਇੱਕ ਕਿਤਾਬ ਨੂੰ ਨੁਕਸਾਨ ਪਹੁੰਚਾਇਆ ਗਿਆ ਹੈ ਅਤੇ / ਜਾਂ ਬਾਇੰਡਿਗ ਲਈ ਵਾਪਸ ਰੱਖੀ ਜਾਣੀ ਹੈ।
03:02 ਅਜਿਹੇ ਮਾਮਲਿਆਂ ਵਿੱਚ, ਵਿਕਲਪ Hide in OPAC, ਸਾਰੇ ਯੂਜਰਸ ਲਈ ਕਿਤਾਬ ਅਦ੍ਰਿਸ਼ ਕਰ ਦੇਵੇਗਾ।
03:11 ਆਪਣੀ ਲੋੜ ਦੇ ਅਨੁਸਾਰ, Hide in OPAC ਲਈ ਚੈੱਕਬਾਕਸ ਨੂੰ ਚੈੱਕ ਜਾਂ ਅਨਚੈੱਕ ਕਰੋ: ਮੈਂ ਚੈੱਕਬਾਕਸ ਨੂੰ ਖਾਲੀ ਛੱਡ ਦੇਵਾਂਗਾ ।
03:21 ਅਜਿਹੇ Items ਦੇ ਲਈ, Not for loan ਓਪਸ਼ਨ ਦੀ ਵਰਤੋਂ ਕਰੋ, ਜੋ ਲਾਇਬ੍ਰੇਰੀ ਵਿੱਚ ਰੱਖੇ ਜਾਂਦੇ ਹਨ ਪਰ circulated ਨਹੀਂ ਹੁੰਦੇ ਹਨ।
03:29 ਉਦਾਹਰਣ ਦੇ ਲਈ: Reference books, Rare books, Dictionary ਆਦਿ।
03:36 ਮੈਂ ਇਸ ਚੈੱਕ ਬਾਕਸ ਨੂੰ ਖਾਲੀ ਛੱਡ ਦੇਵਾਂਗਾ ।
03:40 ਜੇਕਰ ਤੁਸੀਂ ਚਾਹੋ ਤਾਂ Rental charge ਫੀਲਡ ਵਿੱਚ ਚਾਰਜ ਹੋਣ ਵਾਲੀ ਰਕਮ ਦਰਜ ਕਰ ਸਕਦੇ ਹੋ।

ਲਾਇਬ੍ਰੇਰੀ ਵਿੱਚ ਵਿਸ਼ੇਸ਼ items ਲਈ ਘੱਟ ਤੋਂ ਘੱਟ ਕਿਰਾਇਆ ਫ਼ੀਸ ਦੇਣੀ ਪੈ ਸਕਦੀ ਹੈ।

03:51 ਮੈਂ ਕੋਈ ਫੀਸ ਨਹੀਂ ਪਾਊਂਗਾ, ਕਿਉਂਕਿ ਜ਼ਿਆਦਾਤਰ items ‘ਤੇ ਕਿਰਾਇਆ ਫ਼ੀਸ ਲੈਣ ਦੀ ਲੋੜ ਨਹੀਂ ਹੈ।
04:00 ਜੇਕਰ ਤੁਸੀਂ ਫੀਸ ਦਰਜ ਕਰਨਾ ਚਾਹੁੰਦੇ ਹੋ, ਤਾਂ ਯਾਦ ਰੱਖੋ ਕਿ ਕੇਵਲ ਵੈਧ ਨੰਬਰ ਦਰਜ ਕਰੋ।
04:07 ਅਗਲਾ Checkin message:ਟੈਕਸਟ ਫੀਲਡ ਹੈ।
04:11 Checkin message ਵਿਸ਼ੇਸ਼ item ਦੀਆਂ ਕਿਸਮਾਂ ‘ਤੇ ਨਿਰਭਰ ਕਰਦਾ ਹੈ।
04:16 ਓਪਸ਼ਨਸ ਹੋ ਸਕਦੇ ਹਨ- Book, Serial, Cds / DVDs, Bound Volume, Microfilm ਆਦਿ।
04:26 Checkin message: ਫੀਲਡ ਵਿੱਚ, ਮੈਂ Bound Volume ਟਾਈਪ ਕਰਾਂਗਾ ।
04:32 ਇਸਦੇ ਬਾਅਦ Checkin message type ਹੈ।
04:36 item type ਦੇ ਆਧਾਰ ‘ਤੇ, item ਲਈ ਮੈਸੇਜ ਜਾਂ ਅਲਰਟ ਦੀ ਚੋਣ ਕਰੋ।
04:42 ਚੁਣੇ ਹੋਏ ਵਿਕਲਪ ਦੇ ਅਨੁਸਾਰ ਯਾਦ ਰੱਖੋ ਕਿ ਸੁਨੇਹਾ ਜਾਂ ਅਲਰਟ ਉਸ ਸਮੇਂ ਦਿਖਾਇਆ ਜਾਵੇਗਾ ਜਦੋਂ ਇਸ ਵਿਸ਼ੇਸ਼ item ਲਈ ਚੈੱਕ – ਇੰਨ ਕਰਦੇ ਹਾਂ ।
04:53 ਮੈਂ message ਚੁਣਾਂਗਾ ।
04:56 ਅਗਲਾ SIP media type ਹੈ। SIP media type ਕੇਵਲ ਉਦੋਂ ਲਾਗੂ ਹੁੰਦਾ ਹੈ ਜਦੋਂ ਤੁਹਾਡੀ ਲਾਇਬ੍ਰੇਰੀ ਵਿੱਚ ਸਾਰਟਰ ਜਾਂ ਲਾਕਰ ਸਹੂਲਤ ਦੀ ਵਰਤੋਂ ਕੀਤੀ ਜਾ ਰਹੀ ਹੋਵੇ ।
05:07 ਤਾਂ ਮੈਂ ਇੱਥੇ SIP media type ਸਕਿਪ ਕਰ ਰਿਹਾ ਹਾਂ।
05:11 Summary ਫੀਲਡ ਵਿੱਚ, ਜੇਕਰ ਤੁਸੀਂ ਚਾਹੁੰਦੇ ਹੋ, ਤਾਂ ਸੰਬੰਧਿਤ item ਦਾ ਸਾਰ ਲਿਖੋ ।
05:18 ਮੈਂ ਟਾਈਪ ਕਰਾਂਗਾ - Item type- Reference

Facilitate- Self check out / return

05:25 ਅਖੀਰ ਵਿੱਚ, Save changes ਬਟਨ ‘ਤੇ ਕਲਿਕ ਕਰੋ।
05:30 ਇੱਕ ਨਵਾਂ ਪੇਜ਼ Item types administration ਖੁੱਲਦਾ ਹੈ।
05:35 ਨਵੇਂ item type ਲਈ ਭਰੇ ਗਏ ਸਾਰੇ ਵੇਰਵੇ Item types administration ਪੇਜ਼ ‘ਤੇ ਇੱਕ ਸਾਰਣੀਬੱਧ ਰੂਪ ਵਿੱਚ ਦਿਖਾਈ ਦੇ ਰਹੇ ਹੁੰਦੇ ਹਨ।
05:45 ਧਿਆਨ ਦੇਣ ਯੋਗ ਕੁੱਝ ਮਹੱਤਵਪੂਰਣ ਗੱਲਾਂ ਹਨ-
05:49 item types ਲਈ ਅਸਾਇਨ ਕੀਤਾ ਗਿਆ Collection codes ਸੰਪਾਦਿਤ ਨਹੀਂ ਕੀਤਾ ਜਾ ਸਕਦਾ ਹੈ।
05:54 Item type ਦਾ ਵੇਰਵਾ ਸੰਪਾਦਿਤ ਕੀਤਾ ਜਾ ਸਕਦਾ ਹੈ। ਇੱਕ ਵਾਰ ਲਾਇਬ੍ਰੇਰੀ ਵਿੱਚ items ਦੁਆਰਾ item type ਦੀ ਵਰਤੋਂ ਕੀਤੀ ਜਾਂਦੀ ਹੈ, ਤਾਂ ਇਸਨੂੰ ਹਟਾਇਆ ਨਹੀਂ ਜਾ ਸਕਦਾ ਹੈ।
06:05 ਇਸ ਦੇ ਨਾਲ ਟਿਊਟੋਰਿਅਲ ਦੇ ਅਖੀਰ ਵਿੱਚ ਪਹੁੰਚਦੇ ਹਾਂ ।
06:08 ਸੰਖੇਪ ਵਿੱਚ...

ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ Item types ਦੇ ਬਾਰੇ ਵਿੱਚ ਅਤੇ Item types ਨੂੰ ਕਿਵੇਂ ਜੋੜਨਾ ਹੈ।

06:18 ਨਿਯਤ ਕੰਮ ਦੇ ਰੂਪ ਵਿੱਚ, ਆਪਣੇ ਲਾਇਬ੍ਰੇਰੀ ਲਈ ਇੱਕ ਨਵਾਂ ਆਇਟਮ Book ਅਤੇ Serial ਜੋੜੋ ।
06:25 ਹੇਠਾਂ ਦਿੱਤੇ ਗਏ ਲਿੰਕ ‘ਤੇ ਉਪਲੱਬਧ ਵੀਡੀਓ ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦੀ ਹੈ।

ਕ੍ਰਿਪਾ ਕਰਕੇ ਇਸਨੂੰ ਡਾਊਂਲੋਡ ਕਰੋ ਅਤੇ ਵੇਖੋ।

06:33 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ। ਸਪੋਕਨ ਟਿਊਟੋਰਿਅਲ ਦੀ ਵਰਤੋਂ ਕਰਕੇ ਵਰਕਸ਼ਾਪਸ ਚਲਾਉਂਦੀਆਂ ਹਨ। ਅਤੇ ਪ੍ਰਮਾਣ ਪੱਤਰ ਦਿੰਦੀਆਂ ਹਨ। ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ ਸਾਨੂੰ ਲਿਖੋ।
06:43 ਕ੍ਰਿਪਾ ਕਰਕੇ ਇਸ ਫੋਰਮ ਵਿੱਚ ਟਾਇਮ ਦੇ ਨਾਲ ਆਪਣੇ ਪ੍ਰਸ਼ਨਾਂ ਨੂੰ ਪੋਸਟ ਕਰੋ।
06:47 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਨੂੰ ਐਨਐਮਈਆਈਸੀਟੀ, ਐਮਐਚਆਰਡੀ, ਭਾਰਤ ਸਰਕਾਰ ਦੇ ਦੁਆਰਾ ਫੰਡ ਕੀਤਾ ਜਾਂਦਾ ਹੈ। ਇਸ ਮਿਸ਼ਨ ‘ਤੇ ਜ਼ਿਆਦਾ ਜਾਣਕਾਰੀ ਇਸ ਲਿੰਕ ‘ਤੇ ਉਪਲੱਬਧ ਹੈ।
06:59 ਆਈ.ਆਈ.ਟੀ ਬੰਬੇ ਤੋਂ ਮੈਂ ਨਵਦੀਪ ਤੁਹਾਡੇ ਤੋਂ ਇਜਾਜ਼ਤ ਲੈਂਦਾ ਹਾਂ। ਸਾਡੇ ਨਾਲ ਜੁੜਣ ਦੇ ਲਈ ਧੰਨਵਾਦ। }

Contributors and Content Editors

Navdeep.dav