KTurtle/C2/Introduction-to-KTurtle/Punjabi

From Script | Spoken-Tutorial
Jump to: navigation, search
Time Narration
00:01 ਸਤ ਸ਼੍ਰੀ ਅਕਾਲ । “ਕੇ ਟਕਟਲ” ਦੇ ਟਯੂਟੋਰਿਅਲ (TUTORIAL) ਵਿਚ ਤੁਹਾਡਾ ਸਵਾਗਤ ਹੈ।
00:07 ਇਸ ਟਯੂਟੋਰਿਅਲ ਵਿਚ ਮੈਂ ਤੁਹਾਨੂੰ” ਕੇ ਟਰਟਲ” ਦੀ ਮੁਡਲੀ ਜਾਣਕਾਰੀ ਦਵਾਗੀ।
00:14 ਇਸ ਟਯੂਟੋਰਿਅਲ ਵਿਚ ਅਸੀਂ ਸਿਖਾਂਗੇ।
00:17 “ਕੇ ਟਕਟਲ” (KTURTLE) ਵਿੰਡੋ ਬਾਰੇ।
00:19 ਐਡੀਟਰ।(EDITOR), ਕੈਨਵਸ। (CANVAS)
00:21 ਮੈਨੂ ਬਾਰ। (MENU BAR), ਟੂਲਬਾਰ। TOOLBAR)
00:24 ਅਤੇ ਅਸੀਂ ਸਿਖਾਗੇ।
00:26 ਟਰਟਲ ਨੂੰ ਮੂਵ (move) ਕਰਨਾ ।
00:28 ਲਾਈਨ ਬਨਾਓਣਾ ਅਤੇ ਦਿਸ਼ਾ ਬਦਲਨਾ।
00:32 “ਤ੍ਰਿਕੌਣ” (TRIANGLE ਬਣਾਓਣਾ।
00:34 ਇਸ ਟਯੂਟੋਰਿਅਲ ਨੂੰ ਰਿਕਾਰਡ ਕਰਨ ਲਈ ਮੈਂ ਊਬੁਂਤੂੰ ਲਿਨਕਸ-ਔ ਐਸ ਵਰਜ਼ਨ 12.04. ਕੇ ਟਰਟਲ ਵਰਜਨ .0.8.1 ਬੀਟਾ (Ubuntu Linux OS version.12.04. Turtle version.0.8.1 beta) ਦੀ ਵਰਤੋਂ ਕਰ ਰਹੀ ਹਾਂ ।
00:47 ਕੇ ਟਰਟਲ ਕੀ ਹੈ?
00:49 “ਕੇ ਟਰਟਲ” ਇਕ ਮੁਫ਼ਤ ਟੂਲ ਹੈ ਜਿਸ ਨਾਲ ਅਸੀ ਪ੍ਰੋਗਰਾਮਿੰਗ ਸਿੱਖ ਸਕਦੇ ਹਾਂ।
00:53 ਇਹ ਕੰਪਯੂਟਰ ਦੀ ਮਦਦ ਨਾਲ ਇੰਟਰੈਕਟਿਵ ਲਰਨਿੰਗ ਵਿੱਚ ਸਹਯੋਗੀ ਹੈ।
00:59 ਕੇ ਟਰਟਲ ਨੂੰ”ਐਚ ਟੀ ਟੀ ਪੀ://ਐਡੂ.ਕੇਡੀਈ.ਔਰਗ/ ਕੇ ਟਰਟਲ/” (http://edu.kde.org\kturtle\ ) ਤੋਂ ਡਾਊਨਲੋਡ ਕਰ ਸਕਦੇ ਹਾਂ।
01:12 ਕੇ ਟਰਟਲ ਪ੍ਰੋਗਰਾਮਿਂਗ ਨੂੰ ਸੌਖਾ ਅਤੇ ਸੁਗਮ ਬਣਾਉਂਦਾ ਹੈ।
01:18 ਬੱਚਿਆਂ ਨੂੰ ਹਿਸਾਬ ਦੀ ਮੁਡਲੀ ਜਾਣਕਾਰੀ ਦੇਨ ਵਿਚ ਮਦਦ ਕਰਦਾ ਹੈ।
01:22 ਇਸ ਦੀ ਕਮਾਂਡਜ਼ ਆਮ ਵਰਤੋਂ ਦੀ ਭਾਸ਼ਾ ਵਿੱਚ ਹੁੰਦੁਆਂ ਹਨ ।
01:27 ਕਮਾਂਡਜ਼ ਨੂੰ ਵਿਜੁਅਲਜ਼ ਵਿੱਚ ਪਰਿਵਰਤਿਤ ਕਰਦਾ ਹੈ।
01:31 ਕੇ ਟਰਟਲ ਨੂੰ” ਸਾਏਨੈਪਟਿਕ ਪੈਕੇਜ ਮੈਨੇਜਰ” (synaptic package manager) ਦਵਾਰਾ ਇੰਸਟਾਲ ਕਿਤਾ ਜਾ ਸਕਦਾ ਹੈ।
01:36 “ਸਾਏਨੈਪਟਿਕ ਪੈਕੇਜ ਮੈਨੇਜਰ” ਦੀ ਹੋਰ ਜਾਣਕਾਰੀ ਲਈ।
01:40 ਕ੍ਰਿਪਾ ਵੈਬਸਾਇਡ” ਐਚ.ਟੀ.ਟੀ ਪੀ//ਸਪੋਕਨ ਟਯੂਟੋਰਿਅਲ.ਔਰਗ” (http://spoken-tutorial.org) ਤੋ ਊਬੁਂਤੂੰ ਲਿਨਕਸ” (Ubuntu linux)” ਟਯੂਟੋਰਿਅਲ ਨੂੰ ਵੇਖੋ।
01:46 ਆਓ ਅਸੀ ਕੇ ਟਰਟਲ” ਐਪਲੀਕੇਸ਼ਨ ਖੋਲਿਏ।
01:50 ਡੈਸ਼ ਹੋਮ ਉਤੇ ਕਲੀਕ ਕਰੋ।
01:52 ਸਰਚ ਬਾਰ (search bar) ਤੇ ਜਾ ਕੇ ਕੇ ਟਰਟਲ ਲਿਖੋਂ।
01:55 ਅਤੇ ਕੇ ਟਰਟਲ” ਦੇ ਆਈਕਨ ਉਤੇ ਕਲਿਕ ਕਰੋ।
01:59 ਇਕ ਖਾਸ ਕੇ ਟਰਟਲ” ਵਿੰਡੋ ਇਸ ਤਰ੍ਵਾ ਦੀ ਦਿਖਦੀ ਹੈ।
02:02 ਇਹ ਇਕ ਮੈਨੂ ਬਾਰ”। (MENU BAR) ਹੈ।
02:04 ਉੱਪਰ ਮੈਨੂ ਬਾਰ ਵਿੱਚ ।
02:06 ਤੁਸੀਂ ਮੈਨੂ ਆਇਟਮਜ਼ ਦੇਖੋ ਗੇ ।
02:08 ਇਥੇ" ਫਾਈਲ, ਐਡੀਟ, ਕੈਨਵਸ, ਰਨ, ਟੂਲਜ਼,ਸੈਟੀਂਗਜ਼,ਅਤੇ ਹੈਲਪ ਔਪਸ਼ਨਜ਼ ਹਨ।
02:17 “ਟੂਲ ਬਾਰ” ਦਵਾਰਾ ਤੁਸੀ ਸਾਰੇ ਐਕਸ਼ਨ (action) ਕਰ ਸਕਦੇ ਹੋ ।
02:23 “ਐਡੀਟਰ” ਖੱਭੇ ਪਾਸੇ ਹੁੰਦਾ ਹੈ, ਜਿਥੇ ਤੁਸੀ”ਟਰਟਲ ਸਕ੍ਰਿਪਟ ਕਮਾਂਡਜ਼” ਲਿਖ ਸਕਦੇ ਹੋ।
02:30 ਜਿਆਦਾਤਰ ਹਰ ਤਰਾ ਦੇ ਐਡੀਟਰ ਦੇ ਫ਼ੰਕਸ਼ਨ” ਫਾਈਲ” ਅਤੇ” ਐਡਿਟਰ ਮੈਨੂ” ਵਿਚ ਮਿਲ ਜਾਂਦੇ ਹਨ।
02:37 ਐਡੀਟਰ ਵਿਚ ਕੋਡ ਐਂਟਰ ਕਰਨ ਦੇ ਕਈ ਤਰੀਕੇ ਹੁੰਦੇ ਹਨ।
02:42 ਉਦਹਾਰਨ ਨੂੰ ਵਰਤਣਾ ਇਕ ਸੌਖਾ ਤਰੀਕਾ ਹੈ।
02:46 File m menu ਫਾਇਲ ਮੈਨੂ) > select Examples (ਸੇਲੇਕ੍ਟ ਐਗਜੈਮਪਲਜ਼) ਤੇ ਜਾਓ ।
02:50 ਇਥੋ Flower (ਫਲਾਵਰ) ਨੂੰ ਚੁਣੋ।
02:53 ਚੁਣੇ ਹੋਏ ਉਦਹਾਰਨ ਦਾ ਕੋਡ ਐਡਿਟਰ ਵਿਚ ਖੁੱਲ ਜਾਵੇਗਾ।
02:58 ਕੋਡ ਨੂੰ ਰਨ ਕਰਨ ਲਈ “ਮੈਨੂ ਬਾਰ” ਜਾ ”ਟੂਲ ਬਾਰ” ਤੋਂ ”ਰਨ” ਬਟਨ ਨੂੰ ਦਬਾਓ।
03:04 ਇਸ ਤੋਂ ਇਲਾਵਾ ਤੁਸੀਂ ਐਡੀਟਰ ਤੇ ਸਿੱਧਾ ਕੋਡ ਟਾਈਪ ਕਰ ਸਕਦੇ ਹੋ।
03:10 ਜਾਂ ਐਡੀਟਰ ਵਿੱਚ ਤੁਸੀਂ ਕੋਡ ਕਾਪੀ/ਪੇਸਟ ਕਰ ਸਕਦੇ ਹੋਂ।
03:13 ਉਦਹਾਰਨ ਵਜੋਂ- ਕੋਈ ਹੋਰ ਕੇ ਟਰਟਲ ਫਾਇਲ ਤੋੰ ।
03:18 ਕੈਨਵਸ ਸੱਜੇ ਪਾਸੇ ਹੁੰਦਾ ਹੈ, ਜਿਥੇ ਟਰਟਲ ਤੁਹਾਡੀ ਡਰਾਇੰਗ ਬਣਾ ਸਕਦਾ ਹੈ।
03:24 ਟਰਟਲ ਐਡੀਟਰ ਵਿੱਚ ਲਿਖੇ ਤੁਹਾਡੇ ਕੋਮਾੰਡ ਦੇ ਅਨੁਸਾਰ ਕੈਨਵਸ ਉਤੇ ਡਰਾ ਕਰਦਾ ਹੈ।
03:32 ਟੂਲਬਾਰ ਤੋ” ਰਨ” ਆਪਸ਼ਨ” ਨਾਲ ਐਡੀਟਰ ਵਿੱਚ ਦਿਤੀ ਕੋਮਾਂਡਚਲਦਿਆਂ ਹਨ ।
03:39 ਇਹ ਤੁਹਾਨੂੰ ਐਗਜੀਕਯੂਸ਼ਨ” (execution) ਦੀ ਰਫਤਾਰ ਦੀ ਲਿਸਟ ਵਿਖਾਉਂਦਾ ਹੈ।
03:43 ਪੂਰੀ ਰਫਤਾਰ (ਬਿਨਾ ਹਾਈਲਾਇਟ ਅਤੇ ਇਨਸਪੈਕਟਰ)
03:46 ਪੂਰੀ ਰਫਤਾਰ (full speed)
03:48 ਹੌਲੀ (slow), ਬਹੁਤ ਹੌਲੀ (slower)
03:51 ਸਬ ਤੋ ਵੀ ਹੌਲੀ ਅਤੇ (slowest), ਇਕ ਤੋਂ ਬਾਅਦ ਇਕ । (step by step)
03:55 ਅਬੋਰਟ ਅਤੇ ਪਾਜ਼ ਆਪਸ਼ਨ ਐਗਜੀਕਯੂਸ਼ਨ ਨੂੰ ਸਟਾਪ ਅਤੇ ਪਾਜ਼ ਕਰਨ ਵਿੱਚ ਮਦਦ ਕਰਦਾ ਹੈ।
04:03 ਆਓ ਅਸੀ ਇਹ “ਕੋਡ ਰਨ” ਕਰੀਏ।
04:06 ਟਰਟਲਕੈਨਵਸ ਉੱਤੇ ਇਕਫੁੱਲ ਡਰਾ (draw) ਕਰੇਗਾ।
04:11 ਜੱਦ ਤੁਸੀ ਇਕ ਨਵੀ ਕੇ ਟਰਟਲ ਐਪਲੀਕੇਸ਼ਨ (application) ਖੋਲੋਗੇ।
04:15 ਡਿਫਾਲਟਨ (default) ਵਿੱਚ ਟਰਟਲ ਕੈਨਵਸ ਦੇ ਮੱਧ ਤੇ ਹੁੰਦਾ ਹੈ।
04:19 ਆਓ ਹੁਣ ਕੇ ਟਰਟਲ ਨੂੰ ਆਪਣੀ ਜਗ੍ਹਾ ਤੋ ਮੂਵ (move) ਕਰੀਏ।
04:22 ਟਰਟਲ ਨੂੰ ਮੂਵ ਕਰਨ ਦੇ ਤਿੰਨ ਤਰੀਕੇ ਹੁੰਦੇ ਹਨ।
04:25 ਇਹ ਅੱਗੇ ਨੂੰ ਮੂਵ ਕਰ ਸਕਦਾ ਹੈ ਅਤੇ ਪਿੱਛੇ ਨੂੰ ਵੀ ਮੂਵ ਕਰ ਸਕਦਾ ਹੈ।
04:29 ਇਹ ਖੱਬੇ ਅਤੇ ਸੱਜੇ ਵੀ ਮੂਵ ਕਰ ਸਕਦਾ ਹੈ।
04:32 ਇਸ ਨੂੰ ਸਕਰੀਨ ਤੇ ਸਿੱਧੇ ਕਿਸੀ ਜਗ੍ਹਾ ਤੋ ਜਮਪ ਵੀ ਕਰਵਾ ਸਕਦੇ ਹਾਂ।
04:38 ਆਓ ਹੁਣ ਮੈਂ ਇਸ ਦੇ ਪ੍ਰੋਗਰਾਮ ਨੂੰ ਜੂਮ (zoom) ਕਰ ਕੇ ਵਿਖਾਵਾਂ, ਹੋ ਸਕਦਾ ਇਹ ਥੋੜ੍ਹਾ ਧੁੰਧਲਾ ਹੋਵੇ।
04:44 ਆਓ ਅਸੀ ਇਕ ਸਧਾਰਨ ਉਦਾਹਰਨ ਰਾਂਹੀ ਜਾਣੀਏ।
04:48 ਆਪਣੇ ਐਡੀਟਰ ਵਿਚ ਹੇਠ ਲਿਖੇ ਆਦੇਸ਼ (command) ਲਿਖੋ:
04:52 ਰੀਸੈਟ (reset)
04:55 ਫਾਰਵਰਡ 100 (forward100)
04:58 ਟਰਨਰਾਈਟ 120 (turnright120)
05:02 ਫਾਰਵਰਡ (forward100)
05:07 ਟਰਨਰਾਈਟ 120 (turnright120)
05:11 ਫਾਰਵਰਡ (forward100)
05:15 ਟਰਨਰਾਈਟ 120 (turnright120)
05:18 ਇਹ ਨੋਟ ਕਰੋ ਕਿ ਜੱਦ ਤੁਸੀ ਟਾਈਪ ਕਰੋਗੇ ਤਾ ਕੋਡ ਦਾ ਰੰਗ ਬਦਲ ਜਾਵੇਗਾ।
05:23 ਇਸ ਫੀਚਰ (feature) ਨੂੰ ਅਸੀਂ”ਹਾਈਲਾਈਟਿੰਗ“(highlighting) ਕਹਿੰਦੇ ਹਾਂ।
05:26 ਅਲਗ ਤਰ੍ਹਾਂ ਦੀ ਕਮਾਂਡਜ਼ ਅਲਗ ਤਰ੍ਹਾਂ ਹਾਈਲਾਈਟ ਹੁੰਦਿਆਂ ਹਨ ।
05:31 ਇਸ ਨਾਲ ਸਾਨੂੰ ਵੱਡੇ ਬਲਾਕਸ ਪੜ੍ਹਨ ਵਿੱਚ ਸੌਖ ਹੁੰਦੀ ਹੈ।
05:36 ਹੁਣ ਮੈਂ ਕੋਡ ਬਾਰੇ ਜਾਣਕਾਰੀ ਦੇਵਾਂਗੀ।
05:38 ਰੀਸੈਟ ਕਮਾਂਡ ਦਿੰਦੇ ਹੋਏ ਟਰਟਲ ਨੂੰ ਮੂਲ (default) ਜਗਹ ਤੇ ਲਿਆਓ।
05:42 ਫਾਰਵਰਡ100 ਕਮਾਂਡ ਦਿੰਦੇ ਹੋਏ ਟਰਟਲ ਨੂੰ 100 ਪਿਕਸਲ ਅੱਗੇ ਮੂਵ ਕਰੋ।
05:49 ਟਰਨਰਾਈਟ ਕਮਾਂਡ ਟਰਟਲ ਨੂੰ 120 ਡਿਗਰੀ ਐਨਟੀ ਕਲਾਕਵਾਇਜ਼ (anti-clockwise) ਘੁਮਾਓਂਦੀ ਹੈ ।
05:56 ਹੁਣ ਨੋਟ ਕਰੋ ਇਕ ਤ੍ਰਿਕੋਣ ਬਣਾਉਣ ਲਈ ਇਹ ਦੋ ਕਮਾਂਡਜ਼ ਤਿੰਨ ਵਾਰ ਦੁਹਰਾਏ ਜਾਣਗੇ।
06:03 ਹੁਣ ਕੋਡ ਨੂੰ ਚਲਾਓ (execute)
06:06 ਅਸੀ ਇੱਥੇ ਸਲੋ ਸਟੈਪ ਚੁਣਾਗੇ ਤਾਂ ਕਿ ਅਸੀ ਸਮਝ ਸਕੀਏ ਕਿ ਕਿਹੜੀ ਕਮਾਂਡ ਚਲ ਰਹੀ ਹੈ।
06:16 ਹੁਣ ਇੱਥੇ ਇਕ ਤ੍ਰੀਕੋਣ ਬਣ ਜਾਵੇਗਾ।
06:19 ਹੁਣ ਅਸੀ ਇਕ ਹੋਰ ਉਦਾਹਰਨ ਵੇਖਾਗੇ ਅਤੇ ਸਿੱਖਾਗੇ ਕਿ ਅਸੀ ਆਪਣੀ ਕੈਨਵਸ ਹੋਰ ਵੀ ਕਿਵੇ ਨਿਖਾਰ ਸਕਦੇ ਹਾਂ।
06:26 ਆਓ ਹੁਣ ਰਿਪੀਟ ਕਮਾਂਡ ਇਸਤੇਮਾਲ ਕਰਕੇ ਇਕ ਤ੍ਰਿਕੋਣ ਬਣਾਈਏ।
06:30 ਮੈਂ ਚਲ ਰਿਹਾ ਪ੍ਰੋਗਰਾਮ ਕਲੀਅਰ (clear) ਕਰਾਂ ਗੀ।
06:33 ਆਓ ਪ੍ਰੋਗਰਾਮ ਨੂੰ ਜੂਮ ਕਰਕੇ ਸਹੀ ਤਰੀਕੇ ਨਾਲ ਵਿਖਾਇਏ।
06:38 ਹੁਣ ਅੱਗੇ ਦਿੱਤੀਆਂ ਕਮਾਂਡਜ਼ ਨੂੰ ਆਪਣੇ ਐਡੀਟਰ ਵਿੱਚ ਲਿਖੋ।
06:41 ਰੀਸੈਟ
06:44 “ਕੈਨਵਸ ਸਾਈਜ਼” ਸਪੇਸ ਦੇਕੇ” 200,200”
06:51 ਕੈਨਵਸ ਕਲਰਸਪੇਸ ਦੇ ਕੇ
07:00 ਪੈੱਨ ਕਲਰ ਸਪੇਸ ਦੇ ਕੇ
07:08 ਪੈੱਨਵਿੜਥ ਸਪੇਸ ਦੇ ਕੇ 2
07:12 ਰਪੀਟ ਸਪੇਸ ਕੇ 3 ਕਰਲੀ ਬਰੈਕਟ ਦੇ ਨਾਲ
07:19 ਫਾਰਵਰਡ 100
07:23 ਟਰਨ ਲੈਫਟ 120
07:27 ਆਓ ਹੁਣ ਮੈਂ ਤੁਹਾਨੂੰ ਕੋਡ ਬਾਰੇ ਜਾਣਕਾਰੀ ਦੇਵਾ।
07:30 ਰੀਸੈਟ ਕਮਾਂਡ ਟਰਟਲ ਨੂੰ ਡੀਫੋਲਟਪੋਸੀਸ਼ਨ ਤੇ ਲਿਹਾਓਂਦਾ ਹੈ।
07:34 ਕੈਨਵਸ ਸਾਈਜ਼ 200,200 ਕੈਨਵਸ ਦੀ ਲੰਬਾਈ ਅਤੇ ਚੌੜਾਈ ਨੂੰ 200 ਪਿਕਸਲ ਤੇ ਸੈਟ ਕਰ ਦਿੰਦਾ ਹੈ।
07:42 ਕੈਨਵਸ ਕਲਰ 0ਕੈਨਵਸ ਨੂਂ ਹਰਾ ਰੰਗ ਦੇਂਦਾ ਹੈ ।
07:48 ਇਕ ਆਰ.ਬੀ.ਜੀ. ਦਾ ਐਸਾ ਕੋਮਬੀਨੇਸ਼ਨ ਹੈ ਜਿਥੇ ਸਿਰਫ ਹਰੇ ਰੰਗ ਦੀ ਵੈਲੂ 255 ਤੇ ਸੈਟ ਕਿਤੀ ਜਾਂਦੀ ਹੈ ਅਤੇ ਬਾਕੀ ਸਾਰੀਆਂ 0 ਤੇ ਸੈਟ ਹੁੰਦਿਆਂ ਹਨ।
08:03 ਇਹ ਕੈਨਵਸ ਨੂੰ ਹਰੇ ਰੰਗ ਵਿਚ ਬਦਲਦੀ ਹੈ।
08:07 ਪੈੱਨ ਕਲਰ ਪੈੱਨ ਨੂੰ ਨੀਲੇ ਰੰਗ ਵਿਚ ਬਦਲਦਾ ਹੈ।
08:14 ਆਰ.ਬੀ.ਜੀ. ਦੇ ਕੋਬੀਨੇਸ਼ਸਨ ਵਿਚ ਨੀਲੇ ਰੰਗ ਦੀ ਵੈਲੂ 255 ਤੇ ਸੈਟ ਕਿਤੀ ਜਾਂਦੀ ਹੈ।
08:20 ਪੈੱਨਵਿੜਥ 2 ਪੈੱਨ ਦੀ ਚੌੜਾਈ ਨੂੰ 2 ਪਿਕਸਲ ਤੇ ਸੈਟ ਕਰਦਾ ਹੈ।
08:27 ਰੀਪੀਟ ਕਮਾਂਡਜ਼ ਅੱਗੇ ਇਕ ਨੰਬਰ ਅਤੇ ਕਰਲੀ ਬਰੈਕਟ ਵਿੱਚ ਲਿਸਟ ਆਫ ਕਮਾਂਡਜ਼ ਹੁੰਦਿਆ ਹਨ ।
08:33 ਇਹ ਕਰਲੀ ਬਰੈਕਟ ਵਿੱਚ ਦਿੱਤੀ ਕਮਾਂਡਜ਼ ਨੂੰ ਦਰਸ਼ਾਏ ਨੰਬਰ ਵਾਰ ਦੋਹਰਾਉਂਦੀ ਹੈ।
08:39 ਇਥੇ ਕੋਮਾਂਡਜ਼ ਫਾਰਵਰਡ 100 ਅਤੇ ਟਕਨਲੈਫਟ 120 ਕਰਲੀ ਬਰੈਕਟ ਵਿੱਚ ਹਨ ।
08:47 ਰੀਪੀਟ ਕਮਾਂਡਜ਼  ਵਾਰੀ ਚਲੇਗੀ ਕਿਉਕੀਂ ਤ੍ਰਿਕੋਣ ਆਕਾਰ ਦੇ ਤਿੰਨ ਪਾਸੇ ਹੁੰਦੇ ਹਨ।
08:54 ਇਹ ਕਮਾਂਡਜ਼ ਤਿੰਨ ਵਾਰੀ ਇਕ ਲੂਪ ਵਿਚ ਚਲਦਿਆਂ ਹਨ ।
08:59 ਤ੍ਰਿਕੋਣ ਦੀਆ ਤਿੰਨੇ ਸਾਈਡਾ ਡਰਾ ਹੋ ਜਾਣਗੀਆ।
09:02 ਆਓ ਹੁਣ ਕੋਡ ਨੂੰ ਰਨ ਕਰੀਏ।
09:05 ਅਸੀ ਪ੍ਰ੍ਰਰੋਗਰਾਮ ਨੂੰ ਚਲਾਉਣ ਲਈ ਸਲੋ ਆਪਸ਼ਨ ਨੂੰ ਚੁਣਾਗੇ।
09:09 ਹੁਣ ਕੈਨਵਸ ਦਾ ਰੰਗ ਹਰਾ ਹੋ ਜਾਵੇਗਾ ਅਤੇ ਟਰਟਲ ਇਕ ਤ੍ਰਿਕੋਣ ਬਣਾ ਦੇਵੇਗਾ।
09:20 ਆਓ ਅਪਣੀ ਫਾਈਲ ਸੇਵ ਕਰੀਏ।
09:23 ਹੁਣ ਫਾਇਲ ਮੇਨੂ > ਸੇਵ ਐਜ਼ ਸਲੈਕਟ ਕਰੋ
09:27 ਸੇਵ ਐਜ਼ ਦਾ ਡਾਇਲੋਗ ਬਾਕਸ ਖੁਲਦਾ ਹੈ।
09:30 ਮੈ ਫਾਇਲ ਨੂੰ ਸੇਵ ਕਰਨੇ ਲਈ ਡਾਕਯੂਮੈਂਟ ਫੋਲਡਰ ਦਾ ਚੋਣ ਕਰਾਂਗੀ ।
09:34 ਮੈ ਫਾਇਲ ਦਾ ਨਾਂਉ ਟ੍ਰਾਈਐਂਗਲ ਲਿਖ ਕੇ ਸੇਵ ਬਟਨ ਨੂੰ ਕਲਿੱਕ ਕਰਾਂਗੀ।
09:41 ਹੁਣ ਨੋਟ ਕਰੋ ਕੀ ਤੁਹਾਡੀ ਫਾਇਲ ਦਾ ਨਾਂ ਟਾਪ ਪੈਨਲ ਤੇ ਆ ਜਾਵੇਗਾ ਅਤੇ ਇਹ ਹੋਰ ਟਰਟਲ ਫਾਈਲਾ ਦਾ ਤਰਹ ਡਾਟ ਟਰਟਲ ਦੇ ਨਾਂ ਨਾਲ ਸੇਵ ਹੋ ਜਾਵੇਗਾ।
09:53 ਇਸ ਦੇ ਨਾਲ ਹੀ ਅਸੀ ਅੱਜ ਦਾ ਟਯੂਟੋਰੀਅਲ ਸਮਾਪਤ ਕਰਦੇ ਹਾੰ।
09:57 ਆਓ ਹੁਣ ਦੁਹਰਾਈਏ।
09:59 ਇਸ ਟਯੂਟੋਰੀਅਲ ਵਿਚ ਅਸੀ ਸਿੱਖੀਆ ਹੈ,
10:02 ਕੇ ਟਰਟਲ ਦੇ ਐਡੀਟਰ, ਕੈਨਵਸ, ਟੂਲਬਾਰ ਅਤੇ ਮੈਨੂ ਬਾਰ” ਬਾਰੇ।
10:07 ਟਰਟਲ ਨੂੰ ਮੂਵ ਕਰਨਾ
10:09 ਰੇਖਾ (line) ਖਿਚਣੀਆਂ ਅਤੇ ਦਿਸ਼ਾ (and direction) ਬਦਲਣੀਆਂ",
10:11 ਤ੍ਰਿਕੋਣ ਬਣਾਓਣਾ।
10:15 ਹੁਣ ਅਸਾਈਨਮੈੰਟ ਵਿਚ ਤੁਸੀ ਇਨ੍ਹਾ ਕਮਾਂਡਜ਼ ਰਾਹੀ ਸਕੁਏਅਰ (square) ਬਣਾਓ ਗੇ ।
10:21 ਫਾਰਵਰਡ, ਬੈਕਵਰਡ, ਟਰਨਲੈਫਟ, ਟਰਨਰਾਈਟ ਅਤੇ ਰਿਪੀਟ।
10:26 ਬੈਕਗਰਾਉਂਡ ਕਲਰ, ਪੈਨਵਿੜਥ ਅਤੇ ਪੈਨਕਲਰ ਆਪਣੀ ਪੰਸਦ ਅਨੁਸਾਰ ਸੈਟ ਕਰੋ।
10:32 ਆਰ.ਜੀ.ਬੀ.ਦੇ ਕੌਮਬੀਨੇਸ਼ਨ ਦੀ ਵੈਲਯੂ ਨੂੰ ਬਦਲੋ।
10:37 ਤੁਸੀ URL http://spoken-tutorial.org\what is spoken tutorial ਉਤੇ ਵਿਡੀਓ ਵੀ ਵੇਖ ਸਕਦੇ ਹੋ।
10:40 ਇਹ ਸਪੋਕਨ ਟਯੂਟੋਰੀਅਲ ਪ੍ਰੋਜੈਕਟ ਨੂੰ ਵਿਸਤਾਰ ਨਾਲ ਦਸਦਾ ਹੈ।
10:44 ਜੇ ਤੁਹਾਡੇ ਕੋਲ ਪ੍ਰਯਾਪਤ ਬੈਨਡਵਿੜਥ (bandwidth) ਨਹੀ ਹੈ ਤਾਂ ਇਸ ਨੂੰ ਡਾਉਨਲੋਡ ਕਰਕੇ ਵੇਖ ਸਕਦੇ ਹੋਂ।
10:48 ਸਪੋਕਨ ਟਯੂਟੋਰੀਅਲ ਪ੍ਰੋਜੈਕਟ ਟੀਮ
10:50 ਸਪੋਕਨ ਟਯੂਟੋਰੀਅਲ ਵਰਕਸ਼ੋਪ ਚਲਾਉਂਦੀ ਹੈ।
10:53 ਇਸ ਨੂੰ ਔਨਲਾਈਨ ਪਾਸ ਕਰਨ ਤੋਂ ਬਾਅਦ ਸਰਟੀਫੀਕੇਟ ਵੀ ਦਿੰਤਾ ਜਾਂਦਾ ਹੈ।
10:56 ਹੋਰ ਜਾਣਕਾਰੀ ਲਈ ਇਸ ਪਤੇ ਤੇ ਲਿਖੋ contact@spoken-tutorial.org”
11:03 ਸਪੋਕਨ ਟਯੂਟੋਰੀਅਲ ਟਾਕ ਟੂ ਆ ਟੀਚਰ ਪ੍ਰੋਜੈਕਟ ਦਾ ਹਿੱਸਾ ਹੈ ।
11:08 ਇਹ ਆਈ ਸੀ ਟੀ ਐਮ ਐਚ ਆਰ ਡੀ, ਗੋਵਰਨਮੈਂਟ ਆਫ ਇੰਡਿਆ, ਨੈਸ਼ਨਲ ਮਿਸ਼ਨ ਆਫ ਐਜੂਕੇਸ਼ਨ ਦਵਾਰਾ ਸਮਰਥਿਤ ਹੈ।
11:15 ਹੋਰ ਜਾਣਕਾਰੀ ਲਈ ਤੁਸੀ ਸਾਡੇ ਇਸ ਲਿੰਕ ਨੂੰ ਵੇਖੋ http://spoken-tutorial.org\NMEICT-intro]”
11:20 ਇਹ ਸਕਰਿਪਟ ਆਈ ਟੀ ਫੋਰ ਚੇਂਜ ਬੈਂਨਗਾਲੂਰੂ (IT for change Bengaluru) ਦਵਾਰਾ ਤਿਆਰ ਕੀਤੀ ਗਈ ।
11:24 ਮੈਂ ਗੁਰਸ਼ਰਨ ਸ਼ਾਨ ਹੁਣ ਆਪ ਤੋਂ ਵਿਦਾ ਲੈਂਦੀ ਹਾਂ । ਸ਼ਾਮਲ ਹੋਣ ਲਈ ਧੰਨਵਾਦ।

Contributors and Content Editors

Gaurav, Khoslak, PoojaMoolya