Jmol-Application/C4/Symmetry-and-Point-Groups/Punjabi

From Script | Spoken-Tutorial
Jump to: navigation, search
Time Narration
00:01 Jmol ਵਿੱਚ Symmetry ਅਤੇ Point Group ਦੇ ਇਸ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ।
00:06 ਇਸ ਟਿਊਟੋਰਿਅਲ ਵਿੱਚ ਅਸੀ ਹੇਠਾਂ ਦਿੱਤੇ ਗਿਆਂ ਬਾਰੇ ਸਿਖਾਂਗੇ,
00:08 ਲਕੀਰ ਡਰਾਅ ਕਰਨਾ, ਜੋ ਕਿ ਮੌਲੀਕਿਊਲ ਅੰਦਰਲੇ ਐਟਮਸ ਦੇ ਵਿਚਕਾਰ ਐਕਸਿਸ ਹੈ।
00:12 ਐਕਸਿਸ ਉੱਪਰ ਮੌਲੀਕਿਊਲ ਨੂੰ ਸਪਿਨ ਕਰਨਾ ਅਤੇ ਘੁੰਮਾਉਣਾ।
00:17 ਮੌਲੀਕਿਊਲ ਵਿੱਚ ਐਟਮਸ ਦੇ ਮਾਧਿਅਮ ਦੁਆਰਾ ਪਲੇਨ ਡਰਾਅ ਕਰਨਾ।
00:21 ਅਤੇ ਪੁਆਇੰਟ ਗਰੁਪ ਵਰਗੀਕਰਨ ਨੂੰ ਦਿਖਾਉਣਾ।
00:25 ਇਸ ਟਿਊਟੋਰਿਅਲ ਦਾ ਪਾਲਣ ਕਰਨ ਲਈ ਤੁਹਾਨੂੰ ਅੰਡਰਗਰੈਜੂਏਟ ਰਸਾਇਣ ਦੀ ਜਾਣਕਾਰੀ ਹੋਣੀ ਜ਼ਰੂਰੀ ਹੈ ਅਤੇ Jmol ਵਿੰਡੋ ਦੇ ਆਪਰੇਸ਼ਨਾਂ ਦੇ ਨਾਲ ਵਾਕਫ਼ ਹੋਣਾ ਚਾਹੀਦਾ ਹੈ।
00:35 ਜੇਕਰ ਨਹੀਂ, ਤਾਂ ਸੰਬੰਧਿਤ ਟਿਊਟੋਰਿਅਲਸ ਦੇ ਲਈ, ਕਿਰਪਾ ਕਰਕੇ ਸਾਡੀ ਵੈੱਬਸਾਈਟ ਉੱਤੇ ਜਾਓ ।
00:39 ਇਸ ਟਿਊਟੋਰਿਅਲ ਨੂੰ ਰਿਕਾਰਡ ਕਰਨ ਲਈ ਮੈਂ ਪ੍ਰਯੋਗ ਕਰ ਰਿਹਾ ਹਾਂ,
00:42 ਉਬੰਟੁ ਆਪਰੇਟਿੰਗ ਸਿਸਟਮ ਵਰਜਨ 14.04
00:46 Jmol ਵਰਜਨ 12.2.32
00:50 Java ਵਰਸ਼ਨ 7 ਅਤੇ Mozilla Firefox browser 35.0
00:57 ਅਕਸਰ, ਮੌਲੀਕਿਊਲਸ ਵਿੱਚ ਸਿਮਿਟਰੀ ਦਾ ਵਰਣਨ, ਹੇਠਾਂ ਦਿੱਤੇ ਸਿਮਿਟਰੀ ਐਲੀਮੈਂਟਸ ਦੇ ਰੂਪ ਵਿੱਚ ਕੀਤਾ ਜਾਂਦਾ ਹੈ, ਜਿਵੇਂ
01:03 Axis of symmetry
01:05 Plane of symmetry
01:06 Center of symmetry ਆਦਿ
01:09 ਅਸੀ ਮੌਲੀਕਿਊਲ ਵਿੱਚ ਇਹਨਾ ਸਿਮੀਟਰੀ ਐਲੀਮੈਂਟਸ ਨੂੰ ਵਿਖਾਉਣ ਲਈ Jmol ਦਾ ਪ੍ਰਯੋਗ ਕਰਾਂਗੇ।
01:14 ਹੁਣ ਮੀਥੇਨ ਦੇ ਮਾਡਲ ਵਿੱਚ ਐਟਮਸ ਦੁਆਰਾ C3 ਰੋਟੇਸ਼ਨਲ ਐਕਸਿਸ ਡਰਾਅ ਕਰਕੇ ਇਸ ਟਿਊਟੋਰਿਅਲ ਨੂੰ ਸ਼ੁਰੂ ਕਰਦੇ ਹਾਂ।
01:22 ਮੈਂ ਪਹਿਲਾਂ ਹੀ Jmol ਵਿੰਡੋ ਖੋਲ ਲਈ ਹੈ ।
01:25 ਪੈਨਲ ਉੱਤੇ ਮੀਥੇਨ ਦੇ ਮਾਡਲ ਨੂੰ ਬਾਲ ਅਤੇ ਸਟਿਕ ਵਿੱਚ ਪ੍ਰਾਪਤ ਕਰਨ ਦੇ ਲਈ modelkit ਮੈਨਿਊ ਉੱਤੇ ਕਲਿਕ ਕਰੋ।
01:31 ਟੂਲਬਾਰ ਵਿੱਚ ਡਿਸਪਲੇ ਮੈਨਿਊ ਪ੍ਰਯੋਗ ਕਰਕੇ ਮੀਥੇਨ ਮੌਲੀਕਿਊਲ ਵਿੱਚ ਐਟਮਸ ਨੂੰ ਲੇਬਲ ਕਰੋ।
01:37 Display ਉੱਤੇ ਕਲਿਕ ਕਰੋ, Label ਵਿਚ ਹੇਠਾਂ ਜਾਓ ਅਤੇ Number ਵਿਕਲਪ ਉੱਤੇ ਕਲਿਕ ਕਰੋ ।
01:43 ਹੁਣ ਮੀਥੇਨ ਮੌਲੀਕਿਊਲ ਵਿੱਚ ਸਾਰੇ ਐਟਮਸ ਨੂੰ ਨੰਬਰ ਦਿੱਤੇ ਗਏ ਹਨ ।
01:47 ਐਟਮਸ ਦੁਆਰਾ ਲਕੀਰਾਂ ਅਤੇ ਪਲੇਨ ਡਰਾਅ ਕਰਨ ਲਈ ਸਾਨੂੰ ਕੰਸੋਲ ਵਿੱਚ ਕਮਾਂਡ ਲਿਖਣ ਦੀ ਲੋੜ ਹੈ।
01:53 ਕੰਸੋਲ ਖੋਲ੍ਹਣ ਦੇ ਲਈ, File ਮੈਨਿਊ ਉੱਤੇ ਕਲਿਕ ਕਰੋ ।
01:57 Console ਤੱਕ ਹੇਠਾਂ ਜਾਓ ਅਤੇ ਇਸ ਉੱਤੇ ਕਲਿਕ ਕਰੋ ।
02:01 ਸਕਰੀਨ ਉੱਤੇ ਕੰਸੋਲ ਵਿੰਡੋ ਖੁਲਦੀ ਹੈ ।
02:04 ਲਕੀਰਾਂ ਅਤੇ ਪਲੇਨ ਡਰਾਅ ਕਰਨ ਲਈ ਅਸੀ ਕਮਾਂਡ ਲਾਈਨ ਵਿੱਚ ਕੀਵਰਡ draw ਪ੍ਰਯੋਗ ਕਰਾਂਗੇ।
02:10 Jmol ਸਕਰਿਪਟਸ ਕਮਾਂਡ ਉੱਤੇ ਸੰਖੇਪ ਜਾਣਕਾਰੀ ਇਸ ਵੈੱਬਸਾਈਟ ਉੱਤੇ ਉਪਲੱਬਧ ਹੈ।
02:15 ਕਿਸੇ ਵੀ ਵੈੱਬ ਬਰਾਉਜਰ ਵਿੱਚ ਵੈੱਬਸਾਈਟ ਖੋਲੋ।
02:19 ਕੀਵਰਡ ਦੀ ਸੂਚੀ ਦੇ ਨਾਲ ਇੱਕ ਵੈੱਬ ਪੇਜ ਖੁਲਦਾ ਹੈ ਜੋ Jmol ਵਿੱਚ ਸਕਰਿਪਟ ਕਮਾਂਡਾਂ ਲਿਖਣ ਲਈ ਪ੍ਰਯੋਗ ਕੀਤਾ ਗਿਆ ਹੈ।
02:26 ਹੇਠਾਂ ਜਾਓ ਅਤੇ ਸੂਚੀ ਵਿੱਚ draw ਸ਼ਬਦ ਉੱਤੇ ਕਲਿਕ ਕਰੋ।
02:31 ਕੀਵਰਡ draw ਦੇ ਬਾਰੇ ਵਿੱਚ ਜਾਣਕਾਰੀ ਦੇ ਨਾਲ ਇੱਕ ਪੇਜ ਖੁਲਦਾ ਹੈ।
02:36 ਡਰਾਅ ਕਮਾਂਡ ਲਈ ਸਧਾਰਨ ਸਿੰਟੈਕਸ ਪੇਜ ਦੇ ਉੱਤੇ ਦਿੱਤਾ ਗਿਆ ਹੈ।
02:42 ਇਸ ਤੋਂ ਬਾਅਦ ਕੀਵਰਡ ਦੇ ਪ੍ਰਯੋਗ ਨਾਲ ਸੰਬੰਧਿਤ ਜਾਣਕਾਰੀ ਆਉਂਦੀ ਹੈ ।
02:47 ਹੁਣ Jmol ਪੈਨਲ ਉੱਤੇ ਵਾਪਸ ਜਾਂਦੇ ਹਾਂ।
02:51 ਮੈਂ ਕੰਸੋਲ ਵਿੰਡੋ ਨੂੰ ਵੱਡਾ ਕਰਨ ਲਈ Kmag ਸਕਰੀਨ ਮੈਗਨੀਫਾਇਰ ਪ੍ਰਯੋਗ ਕਰ ਰਿਹਾ ਹਾਂ।
02:55 ਇੱਕ ਲਕੀਰ ਡਰਾਅ ਕਰਨ ਲਈ ਜੋ C3 ਰੋਟੇਸ਼ਨਲ ਐਕਸਿਸ ਨੂੰ ਦਰਸਾਉਂਦੀ ਹੈl
02:59 ਕੰਸੋਲ ਵਿੱਚ ਡਾਲਰ ਪ੍ਰੋਂਪਟ ਉੱਤੇ ਹੇਠਾਂ ਦਿੱਤੀ ਕਮਾਂਡ ਟਾਈਪ ਕਰੋl
03:04 ਕਮਾਂਡ ਲਾਈਨ draw ਸ਼ਬਦ ਨਾਲ ਸ਼ੁਰੂ ਹੁੰਦੀ ਹੈ ਉਸਦੇ ਬਾਅਦ ਆਬਜੇਕਟ ID ਆਉਂਦਾ ਹੈ।
03:10 ਕਮਾਂਡ ਲਾਈਨ ਵਿੱਚ ਨੰਬਰ 250 ਲਕੀਰ ਦੀ ਲੰਬਾਈ ਨੂੰ ਦੱਸਦਾ ਹੈ ।
03:15 ਇਸਦੇ ਬਾਅਦ ਲਕੀਰ ਦਾ ਸਥਾਨ ਆਉਂਦਾ ਹੈ ।
03:18 ਬਰੈਕੇਟਸ ਵਿੱਚ atom number equal to 1 ਅਤੇ atom number equal to 2 .ਐਂਟਰ ਦਬਾਓ ।
03:26 ਪੈਨਲ ਨੂੰ ਵੇਖੋ ।
03:27 ਮੀਥੇਨ ਦੇ ਮਾਡਲ ਉੱਤੇ ਐਟਮਸ 1 ਅਤੇ 2 ਦੁਆਰਾ ਇੱਕ ਲਕੀਰ ਬਣਾਈ ਗਈ ਹੈ ।
03:33 ਇਹ ਲਕੀਰ ਹੁਣ ਰੋਟੇਸ਼ਨ ਲਈ ਐਕਸਿਸ ਦੀ ਤਰ੍ਹਾਂ ਕਾਰਜ ਕਰ ਸਕਦੀ ਹੈ ।
03:37 ਅਸੀ ਦਿੱਤੇ ਗਏ ਮਾਡਲ ਉੱਤੇ ਇੱਕ ਤੋਂ ਜਿਆਦਾ ਲਕੀਰ ਬਣਾ ਸਕਦੇ ਹਾਂ ।
03:41 C2 ਰੋਟੇਸ਼ਨਲ ਐਕਸਿਸ ਬਣਾਉਣ ਲਈ: ਕੰਸੋਲ ਉੱਤੇ ਹੇਠਾਂ ਦਿੱਤੀ ਕਮਾਂਡ ਟਾਈਪ ਕਰੋ ।
03:47 ਇਸ ਕਮਾਂਡ ਵਿੱਚ, ਕਰਲੀ ਬਰੈਕੇਟਸ ਵਿੱਚ ਨੰਬਰਸ ਲਕੀਰ ਲਈ ਕਾਰਟੀਸ਼ੀਅਨ ਕੋਆਰਡਿਨੇਟਸ ਨੂੰ ਦਰਸਾਉਂਦੇ ਹਨ ।
03:54 ਇਸਦੇ ਬਾਅਦ ਲਕੀਰ ਦੇ ਰੰਗ ਨੂੰ ਸਪੱਸ਼ਟ ਰੂਪ ਨਾਲ ਦੱਸਣ ਵਾਲੀ ਕਮਾਂਡ। ਐਂਟਰ ਦਬਾਓ।
03:59 ਪੈਨਲ ਉੱਤੇ ਸਾਡੇ ਕੋਲ C2 ਅਤੇ C3 ਰੋਟੇਸ਼ਨਲ ਐਕਸਿਸ ਦੇ ਨਾਲ ਮੀਥੇਨ ਹੈ ।
04:05 ਲਕੀਰ 1 ਯਾਨੀ C3 ਐਕਸਿਸ ਉੱਪਰ ਰੋਟੇਟ ਕਰਨ ਦੇ ਲਈ, ਹੇਠਾਂ ਦਿੱਤੀ ਕਮਾਂਡ ਟਾਈਪ ਕਰੋl
04:12 rotate $ line1 60 (ਰੋਟੇਟ ਸਪੇਸ ਡਾਲਰ ਲਕੀਰ 1 ਸਪੇਸ 60)
04:18 ਨੰਬਰ 60 ਰੋਟੇਸ਼ਨ ਦੀ ਡਿਗਰੀ ਨੂੰ ਦੱਸਦਾ ਹੈ। ਐਂਟਰ ਦਬਾਓ।
04:24 ਲਕੀਰ 1 ਦੇ ਚਾਰੇ ਪਾਸੇ ਹੋਣ ਵਾਲੇ ਰੋਟੇਸ਼ਨ ਨੂੰ ਵੇਖੋ।
04:27 ਲਕੀਰ 1 ਦੇ ਚਾਰੇ ਪਾਸੇ ਹੋਣ ਵਾਲੇ ਮੌਲੀਕਿਊਲ ਨੂੰ ਸਪਿਨ ਕਰਨ ਦੇ ਲਈ, ਹੇਠਾਂ ਦਿੱਤੀ ਕਮਾਂਡ ਟਾਈਪ ਕਰੋl
04:32 spin $ line1 180 60 (ਸਪਿਨ ਸਪੇਸ ਡਾਲਰ ਲਕੀਰ 1 ਸਪੇਸ 180 ਸਪੇਸ 60)
04:39 ਨੰਬਰ 180 ਰੋਟੇਸ਼ਨ ਦੀ ਡਿਗਰੀ ਨੂੰ ਦਿਖਾਉਂਦਾ ਹੈ ਅਤੇ 60 ਰੋਟੇਸ਼ਨ ਦੀ ਰਫ਼ਤਾਰ ਨੂੰ ਦਿਖਾਉਂਦਾ ਹੈ। ਐਂਟਰ ਦਬਾਓ।
04:48 ਪੈਨਲ ਉੱਤੇ ਅਸੀ ਵੇਖਦੇ ਹਾਂ ਮੀਥੇਨ ਦਾ ਮਾਡਲ ਲਕੀਰ 1 ਯਾਨੀ C3 ਐਕਸਿਸ ਦੇ ਚਾਰੇ ਪਾਸੇ ਸਪਿਨ ਹੁੰਦਾ ਹੈ।
04:55 ਇੱਕ ਅਸਾਈਨਮੈਂਟ ਵਿੱਚ:
04:56 ਇਥੇਨ ਦੇ ਮਾਡਲ ਵਿੱਚ ਇੱਕ ਲਕੀਰ ਬਣਾਓ ਜੋ ਸਿਮੀਟਰੀ ਦੀ C3 ਐਕਸਿਸ ਨੂੰ ਦਿਖਾਵੇ ।
05:02 ਅਤੇ ਮਾਡਲ ਨੂੰ C3ਐਕਸਿਸ ਦੇ ਚਾਰੇ ਪਾਸੇ ਸਪਿਨ ਕਰੋ।
05:06 Jmol ਪੈਨਲ ਉੱਤੇ ਵਾਪਸ ਆਉਂਦੇ ਹਾਂ।
05:08 ਅਸੀ ਮੌਲੀਕਿਊਲ ਵਿੱਚ ਐਟਮਸ ਦੇ ਸੈੱਟ ਦੁਆਰਾ ਪਲੇਨਸ ਵੀ ਡਰਾਅ ਕਰ ਸਕਦੇ ਹਾਂ ।
05:12 ਅਜਿਹਾ ਕਰਨ ਦੇ ਲਈ, ਪਹਿਲਾਂ ਹੇਠਾਂ ਦਿੱਤੀ ਕਮਾਂਡ ਪ੍ਰਯੋਗ ਕਰਕੇ ਮੀਥੇਨ ਮਾਡਲ ਉੱਤੇ ਲਕੀਰਾਂ ਨੂੰ ਮਿਟਾਓ।
  draw off (draw space off ) . ਐਂਟਰ ਦਬਾਓ।  
05:24 ਮੀਥੇਨ ਮੌਲੀਕਿਊਲ ਦੇ 1, 2 ਅਤੇ 3 ਐਟਮ ਦੁਆਰਾ ਰਿਫਲੈਕਸ਼ਨ ਪਲੇਨ ਨੂੰ ਡਰਾਅ ਕਰਨ ਲਈ
05:31 ਕੰਸੋਲ ਵਿੱਚ ਹੇਠਾਂ ਦਿੱਤੀ ਕਮਾਂਡ ਟਾਈਪ ਕਰੋ:
05:35 ਕਮਾਂਡ ਵਿੱਚ ਨੰਬਰ 300 ਪਲੇਨ ਦੇ ਆਕਾਰ ਨੂੰ ਦਿਖਾਉਂਦਾ ਹੈ। ਐਂਟਰ ਦਬਾਓ।
05:41 ਮੀਥੇਨ ਮੌਲੀਕਿਊਲ ਵਿੱਚ 1, 2 ਅਤੇ 3 ਐਟਮਸ ਦੁਆਰਾ ਰਿਫਲੈਕਸ਼ਨ ਪਲੇਨ ਨੂੰ ਵੇਖੋ ।
05:49 ਐਟਮਸ 1, 4 ਅਤੇ 5 ਦੁਆਰਾ ਦੂੱਜੇ ਰਿਫਲੈਕਸ਼ਨ ਪਲੇਨ ਨੂੰ ਡਰਾਅ ਕਰੋ :
05:55 ਕੰਸੋਲ ਵਿੱਚ ਅੱਪ ਐਰੋ ਬਟਨ ਦਬਾਓ ਅਤੇ ਹੇਠਾਂ ਦਿੱਤੇ ਅਨੂਸਾਰ ਕਮਾਂਡ ਨੂੰ ਐਡਿਟ ਕਰੋ:
06:01 plane1 ਨੂੰ plane2 ਨਾਲ ਐਡਿਟ ਕਰੋ, ਅਤੇ atomno2 ਨੂੰ 4 ਅਤੇ atomno3 ਨੂੰ 5 ਨਾਲ ਐਡਿਟ ਕਰੋ ।
06:12 ਪਲੇਨ ਦੇ ਰੰਗ ਨੂੰ ਬਦਲਨ ਲਈ ਹੇਠਾਂ ਦਿੱਤੀ ਕਮਾਂਡ ਟਾਈਪ ਕਰੋ :
06:17 (ਸੈਮੀਕੋਲਨ) ; color $ plane2 blue (semicolon color space dollar plane2 space blue) l ਐਂਟਰ ਦਬਾਓ।
06:24 ਪੈਨਲ ਉੱਤੇ ਮੀਥੇਨ ਮੌਲੀਕਿਊਲ ਵਿੱਚ ਅਸੀ ਦੋ ਰਿਫਲੈਕਸ਼ਨ ਪਲੇਨਸ ਵੇਖਦੇ ਹਾਂ।
06:29 Jmol ਪ੍ਰਯੋਗ ਕਰਕੇ ਮੀਥੇਨ ਲਈ ਅਸੀ ਹੇਠਾਂ ਦਿੱਤੇ ਅਨੁਸਾਰ ਪੁਆਇੰਟ ਗਰੁਪ ਕਲਾਸਿਫਿਕੇਸ਼ਨ ਯਾਨੀ ਵਰਗੀਕਰਨ ਵੀ ਵੇਖ ਸਕਦੇ ਹਾਂ।
06:36 ਹੁਣ ਪੈਨਲ ਉੱਤੇ ਮੀਥੇਨ ਮੌਲੀਕਿਊਲ ਉੱਤੇ ਡਰਾਅ ਕੀਤੇ ਹੋਏ ਪਲੇਨਸ ਨੂੰ ਹਟਾਉਂਦੇ ਹਾਂ।
06:41 ਕੰਸੋਲ ਉੱਤੇ ਟਾਈਪ ਕਰੋ, draw off (draw space off) l ਐਂਟਰ ਦਬਾਓ।
06:47 ਮੀਥੇਨ ਲਈ ਸਾਰੇ ਸੰਭਵ ਸਿਮੀਟਰੀ ਤੱਤਾਂ ਨੂੰ ਵਿਖਾਉਣ ਦੇ ਲਈ: ਕੰਸੋਲ ਵਿੱਚ ਹੇਠਾ ਦਿੱਤੀ ਕਮਾਂਡ ਟਾਈਪ ਕਰੋ।
06:54 draw pointgroup (draw space pointgroup) l ਐਂਟਰ ਦਬਾਓ।
06:59 ਅਸੀ ਪੈਨਲ ਉੱਤੇ ਦਿਖਾਏ ਗਏ ਮੀਥੇਨ ਦੇ ਸਿਮੀਟਰੀ ਤੱਤਾਂ ਨੂੰ ਵੇਖਦੇ ਹਾਂ।
07:04 ਮੀਥੇਨ ਦੇ ਪੁਆਇੰਟ ਗਰੁਪ ਵਰਗੀਕਰਨ ਨੂੰ ਜਾਣਨ ਦੇ ਲਈ, ਹੇਠਾਂ ਦਿੱਤੀ ਕਮਾਂਡ ਟਾਈਪ ਕਰੋ:

calculate pointgroup (calculate space pointgroup) l ਐਂਟਰ ਦਬਾਓ।

07:14 Td ਜੋਕਿ ਮੀਥੇਨ ਮੌਲੀਕਿਊਲ ਦਾ ਪੁਆਇੰਟ ਗਰੁਪ ਹੈ, ਕੰਸੋਲ ਉੱਤੇ ਵਿਖਾਇਆ ਗਿਆ ਹੈ।
07:20 ਪੁਆਇੰਟ ਗਰੁਪ ਪੇਸ਼ਕਾਰੀ ਲਈ ਇੱਕ ਹੋਰ ਕਲਾਸਿਕ ਉਦਾਹਰਣ ਐਲੀਨ ਹੈ।
07:25 ਅਸੀ ਮਾਡਲਕਿਟ ਮੈਨਿਊ ਪ੍ਰਯੋਗ ਕਰਕੇ ਪੈਨਲ ਉੱਤੇ ਐਲੀਨ ਦਾ ਸਟਰਕਚਰ ਡਰਾਅ ਕਰ ਸਕਦੇ ਹਾਂ। ਜਾਂ ਅਸੀ ਕੈਮੀਕਲ ਸਟਰਕਚਰ ਡੇਟਾਬੇਸ ਵਿਚੋਂ ਐਲੀਨ ਦਾ ਸਟਰਕਚਰ ਡਾਊਨਲੋਡ ਵੀ ਕਰ ਸਕਦੇ ਹਾਂ।
07:37 ਜੇਕਰ ਤੁਸੀ ਇੰਟਰਨੈੱਟ ਨਾਲ ਜੁੜੇ ਹੋਏ ਹੋ ਤਾਂ File ਮੈਨਿਊ ਉੱਤੇ ਕਲਿਕ ਕਰੋ Get Mol ਤੱਕ ਹੇਠਾਂ ਜਾਓ ਅਤੇ ਟੈਕਸਟ ਬਾਕਸ ਵਿੱਚ allene ਟਾਈਪ ਕਰੋ। OK ਉੱਤੇ ਕਲਿਕ ਕਰੋ।
07:48 ਐਲੀਨ ਦੇ ਸਾਰੇ ਸੰਭਵ ਸਿਮੀਟਰੀ ਤੱਤਾਂ ਨੂੰ ਵਿਖਾਉਣ ਲਈ
07:52 ਕੰਸੋਲ ਦੇ ਡਾਲਰ ਪ੍ਰੋਂਪਟ ਉੱਤੇ ਅੱਪ ਐਰੋ ਬਟਨ ਉਦੋਂ ਤੱਕ ਦਬਾਓ ਜਦੋਂ ਤੱਕ ਤੁਹਾਨੂੰ ਇਹ ਕਮਾਂਡ ਨਹੀਂ ਮਿਲਦੀ।
07:59 draw pointgroup l ਐਂਟਰ ਦਬਾਓ।
08:02 ਪੈਨਲ ਨੂੰ ਵੇਖੋ, ਅਸੀ ਐਲੀਨ ਲਈ ਸਾਰੇ ਸੰਭਵ ਸਿਮੀਟਰੀ ਤੱਤ ਵੇਖਦੇ ਹਾਂ।
08:09 ਐਲੀਨ ਦਾ ਪੁਆਇੰਟ ਗਰੁਪ ਵਰਗੀਕਰਨ ਪ੍ਰਾਪਤ ਕਰਨ ਲਈl
08:12 ਦੁਬਾਰਾ ਕੰਸੋਲ ਉੱਤੇ ਅੱਪ ਐਰੋ ਬਟਨ ਉਦੋਂ ਤੱਕ ਦਬਾਓ ਜਦੋਂ ਤੱਕ ਕਮਾਂਡ calculate pointgroup ਨਹੀਂ ਮਿਲਦੀ। ਐਂਟਰ ਦਬਾਓ।
08:21 ਐਲੀਨ ਲਈ ਪੁਆਇੰਟ ਗਰੁਪ ਵਰਗੀਕਰਨ ਜੋਕਿ D2d ਹੈ, ਕੰਸੋਲ ਉੱਤੇ ਵਿਖਾਇਆ ਗਿਆ ਹੈ।
08:28 ਉਸੇ ਤਰ੍ਹਾਂ ਤੁਸੀ ਆਪਣੀ ਪਸੰਦ ਦੇ ਮੌਲੀਕਿਊਲਸ ਨੂੰ ਡਾਊਨਲੋਡ ਕਰ ਸਕਦੇ ਹੋ ਅਤੇ ਉਨ੍ਹਾਂ ਦੇ ਪੁਆਇੰਟ ਗਰੁਪ ਦੀ ਗਿਣਤੀ ਕਰ ਸਕਦੇ ਹੋ।
08:34 ਚਲੋ ਹੁਣ ਇਸਦਾ ਸਾਰ ਕਰਦੇ ਹਾਂ, ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ
08:38 ਮੀਥੇਨ ਮੌਲੀਕਿਊਲ ਵਿੱਚ ਲਕੀਰਾਂ ਡਰਾਅ ਕਰਨਾ ਜੋਕਿ ਐਟਮਸ ਦੁਆਰਾ C2 ਅਤੇ C3 ਰੋਟੇਸ਼ਨਲ ਐਕਸਿਸ ਹਨ।
08:45 ਐਕਸਿਸ ਦੇ ਉੱਪਰ ਮੌਲੀਕਿਊਲ ਨੂੰ ਸਪਿਨ ਕਰਨਾ ਅਤੇ ਘੁੰਮਾਉਣਾ।
08:49 ਮੀਥੇਨ ਮੌਲੀਕਿਊਲ ਵਿੱਚ ਐਟਮਸ ਦੁਆਰਾ ਰਿਫਲੈਕਸ਼ਨ ਪਲੇਨ ਨੂੰ ਡਰਾਅ ਕਰਨਾ ।
08:54 ਅਤੇ ਮੀਥੇਨ ਅਤੇ ਐਲੀਨ ਦੇ ਉਦਾਹਰਣਾਂ ਨੂੰ ਪ੍ਰਯੋਗ ਕਰਕੇ ਪੁਆਇੰਟ ਗਰੁਪ ਵਰਗੀਕਰਨ ਨੂੰ ਦਿਖਾਉਣਾ।
09:01 ਇੱਕ ਅਸਾਈਨਮੈਂਟ ਦੇ ਤੌਰ ਤੇ ,
09:02 dichloromethane ਦੇ ਮਾਡਲ ਵਿੱਚ ਰਿਫਲੈਕਸ਼ਨ ਪਲੇਨ ਡਰਾਅ ਕਰੋ ।
09:07 ਅਤੇ ammonia ਅਤੇ benzene ਲਈ ਪੁਆਇੰਟ ਗਰੁਪ ਵਰਗੀਕਰਨ ਗਿਆਤ ਕਰੋ ।
09:12 ਇਹ ਵੀਡਿਓ ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦੀ ਹੈ।
09:15 ਜੇਕਤ ਤੁਹਾਡੇ ਕੋਲ ਚੰਗੀ ਬੈਂਡਵਿਡਥ ਨਹੀਂ ਹੈ ਤਾਂ ਤੁਸੀ ਇਸਨੂੰ ਡਾਊਨਲੋਡ ਕਰਕੇ ਵੇਖ ਸਕਦੇ ਹੋ ।
09:20 ਅਸੀ ਸਪੋਕਨ ਟਿਊਟੋਰਿਅਲਸ ਦੀ ਵਰਤੋ ਕਰਕੇ ਵਰਕਸ਼ਾਪਾਂ ਲਗਾਉਂਦੇ ਹਾਂ ਅਤੇ ਪ੍ਰਮਾਣ ਪੱਤਰ ਦਿੰਦੇ ਹਾਂ। ਕਿਰਪਾ ਕਰਕੇ ਸਾਡੇ ਨਾਲ ਸੰਪਰਕ ਕਰੋ।
09:27 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਭਾਰਤ ਸਰਕਾਰ ਦੇ MHRD ਦੇ, NMEICT ਦੁਆਰਾ ਵਿੱਤੀ ਰੂਪ ਵਿਚ ਸੁਪੋਰਟ ਕੀਤਾ ਗਿਆ ਹੈ।
09:33 ਆਈ ਆਈ ਟੀ ਬਾੰਬੇ ਵਲੋਂ ਮੈਂ ਹਰਪ੍ਰੀਤ ਸਿੰਘ ਤੁਹਾਡੇ ਤੋਂ ਵਿਦਾ ਲੈਂਦਾ ਹਾਂ। ਧੰਨਵਾਦ ।

Contributors and Content Editors

Harmeet