Jmol-Application/C4/Proteins-and-Macromolecules/Punjabi
From Script | Spoken-Tutorial
Time | Narration |
00:01 | Proteins ਅਤੇ Macromolecules ਦੇ ਇਸ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ । |
00:06 | ਇਸ ਟਿਊਟੋਰਿਅਲ ਵਿੱਚ ਅਸੀ ਹੇਠਾਂ ਦਿੱਤੇ ਗਿਆਂ ਬਾਰੇ ਸਿਖਾਂਗੇ: |
00:09 | * ਪ੍ਰੋਟੀਨ ਡੇਟਾ ਬੈਂਕ (PDB) ਵਿਚੋਂ ਪ੍ਰੋਟੀਂਸ ਦੇ ਸਟਰਕਚਰਸ ਲੋਡ ਕਰਨਾ। |
00:13 | * PDB ਡੇਟਾਬੇਸ ਵਿਚੋਂ .pdb ਫਾਈਲਾਂ ਡਾਊਨਲੋਡ ਕਰਨਾ। |
00:18 | * ਪ੍ਰੋਟੀਂਸ ਦੇ ਸਕੈਂਡਰੀ ਸਟਰਕਚਰਸ ਵੱਖ-ਵੱਖ ਫਾਰਮੇਟਸ ਵਿੱਚ ਦਿਖਾਉਣਾ। |
00:24 | * ਹਾਇਡਰੋਜਨ ਬੌਂਡਸ ਅਤੇ ਡਾਈਸਲਫਾਇਡ ਬੌਂਡਸ ਹਾਈਲਾਇਟ ਕਰਨਾ। |
00:29 | ਇਸ ਟਿਊਟੋਰਿਅਲ ਦਾ ਪਾਲਣ ਕਰਨ ਲਈ ਤੁਹਾਨੂੰ Jmol ਐਪਲੀਕੇਸ਼ਨ ਵਿੰਡੋ ਵਿਚੋਂ ਬੁਨਿਆਦੀ ਆਪਰੇਸ਼ਨਾ ਦੇ ਨਾਲ ਵਾਕਫ਼ ਹੋਣਾ ਚਾਹੀਦਾ ਹੈ। |
00:37 | ਜੇਕਰ ਨਹੀਂ, ਤਾਂ ਸੰਬੰਧਿਤ ਟਿਊਟੋਰਿਅਲਸ ਲਈ ਸਾਡੀ ਵੈੱਬਸਾਈਟ ਉੱਤੇ ਜਾਓ। |
00:42 | ਇਸ ਟਿਊਟੋਰਿਅਲ ਨੂੰ ਰਿਕਾਰਡ ਕਰਨ ਲਈ ਮੈਂ ਵਰਤੋ ਕਰ ਰਿਹਾ ਹਾਂ, |
00:46 | * ਉਬੰਟੁ OS ਵਰਜਨ 12.04 |
00:50 | * Jmol ਵਰਜਨ 12.2.2 |
00:54 | * Java ਵਰਜਨ 7 |
00:57 | * Mozilla Firefox ਬਰਾਉਜਰ 22.0 |
01:02 | ਵੱਡੇ ਬਾਇਓਮੌਲੀਕਿਊਲਸ ਦੇ ਸਟਰਕਚਰ ਦਾ ਵਿਸ਼ਲੇਸ਼ਣ ਜਿਵੇਂ |
01:06 | * ਪ੍ਰੋਟੀਂਸ ਅਤੇ ਮੈਕਰੋਮੌਲੀਕਿਊਲਸ |
01:10 | * ਨਿਊਕਲਿਕ ਐਸਿਡਸ, DNA ਅਤੇ RNA |
01:13 | * ਕਰਿਸਟਲ ਸਟਰਕਚਰਸ ਅਤੇ ਪੌਲੀਮਰਸ Jmol ਐਪਲੀਕੇਸ਼ਨ ਪ੍ਰਯੋਗ ਕਰਕੇ ਕੀਤੇ ਜਾ ਸਕਦੇ ਹਨ। |
01:19 | ਇੱਥੇ ਮੈਂ ਇੱਕ ਨਵੀਂ Jmol ਵਿੰਡੋ ਖੋਲੀ ਹੈ। |
01:24 | ਬਾਇਓਮੌਲੀਕਿਊਲਸ ਦੇ 3D ਸਟਰਕਚਰਸ ਨੂੰ ਡੇਟਾਬੇਸ ਵਿਚੋਂ ਸਿੱਧੇ ਡਾਊਨਲੋਡ ਕਰਕੇ ਵੇਖਿਆ ਜਾ ਸਕਦਾ ਹੈ । |
01:29 | ਅਜਿਹਾ ਕਰਨ ਦੇ ਲਈ, ਫਾਈਲ ਮੈਨਿਊ ਉੱਤੇ ਕਲਿਕ ਕਰੋ, ਹੇਠਾਂ Get PDB ਉੱਤੇ ਜਾਓ । |
01:36 | ਇੱਕ ਇਨਪੁੱਟ ਡਾਇਲਾਗ ਬਾਕਸ ਸਕਰੀਨ ਉੱਤੇ ਦਿਸਦਾ ਹੈ। |
01:40 | ਵਿਸ਼ੇਸ਼ ਪ੍ਰੋਟੀਨ ਲਈ ਸਾਨੂੰ ਇਨਪੁੱਟ ਬਾਕਸ ਵਿੱਚ ਚਾਰ ਅਖਰਾਂ ਦਾ PDB code ਟਾਈਪ ਕਰਨਾ ਹੈ । |
01:48 | ਇਹ ਕੋਡ ਪ੍ਰੋਟੀਨ ਡੇਟਾ ਬੈਂਕ (PDB) ਵੈੱਬਸਾਈਟ ਵਿਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ । |
01:53 | ਇਹ ਪ੍ਰੋਟੀਨ ਡੇਟਾ ਬੈਂਕ ਦਾ ਵੈੱਬ ਪੇਜ ਹੈ । |
01:57 | ਇਹ ਬਾਇਓਮੌਲੀਕਿਊਲਸ ਦੇ ਬਾਰੇ ਵਿੱਚ ਜਾਣਕਾਰੀ ਰੱਖਦਾ ਹੈ ਜਿਵੇਂ ਪ੍ਰੋਟੀਂਸ ਅਤੇ ਨਿਊਕਲਿਕ ਐਸਿਡਸ । |
02:04 | ਉਦਾਹਰਣ ਦੇ ਲਈ: ਹੁਣ PDB ਵੈੱਬਸਾਈਟ ਤੋਂ ਪੈਂਕਰੀਐਟਿਕ ਐਨਜਾਇਮ ਇੰਸੁਲੀਨ ਲਈ PDB ਕੋਡ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦੇ ਹਾਂ। |
02:13 | ਸਰਚ ਬਾਕਸ ਵਿੱਚ ਪ੍ਰੋਟੀਨ ਦਾ ਨਾਮ Human ਇੰਸੁਲੀਨ ਟਾਈਪ ਕਰੋ। ਕੀਬੋਰਡ ਉੱਤੇ ਐਂਟਰ ਬਟਨ ਦਬਾਓ। |
02:24 | ਹੁਣ, ਦਿਖਾਏ ਹੋਏ ਵੈੱਬਪੇਜ ਉੱਤੇ ਹੇਠਾਂ ਜਾਓ। |
02:28 | PDB ਕੋਡਸ ਦੇ ਨਾਲ ਹਿਊਮਨ (Human) ਇੰਸੁਲੀਨ ਦੇ ਗਿਆਤ ਸਟਰਕਚਰਸ ਦੀ ਸੂਚੀ ਸਕਰੀਨ ਉੱਤੇ ਦਿਖਾਈ ਹੋਈ ਹੈ। |
02:36 | ਉਦਾਹਰਣ, ਹੁਣ ਕੋਡ 4EX1 ਦੇ ਨਾਲ ਹਿਊਮਨ (Human) ਇੰਸੁਲੀਨ ਚੁਣਦੇ ਹਾਂ । |
02:44 | ਪ੍ਰੋਟੀਨ ਦੇ ਨਾਮ ਉੱਤੇ ਕਲਿਕ ਕਰੋ। |
02:47 | ਸਟਰਕਚਰਸ ਦੀ ਸੰਪੂਰਨ ਜਾਣਕਾਰੀ ਨਾਲ ਇੱਕ ਵਿੰਡੋ ਖੁਲਦੀ ਹੈ । |
02:52 | ਜਾਣਕਾਰੀ ਜਿਵੇਂ: |
02:54 | * ਪ੍ਰਾਇਮਰੀ ਸਾਇਟੇਸ਼ਨ (Primary Citation ) |
02:56 | * ਮੌਲੀਕਿਊਲਰ ਵਿਆਖਿਆ (Molecular Description) ਅਤੇ |
02:58 | * ਸਟਰਕਚਰ ਵੈਲਿਡੇਸ਼ਨ (Structure Validation) ਇਸ ਵੈੱਬਪੇਜ ਉੱਤੇ ਉਪਲੱਬਧ ਹਨ । |
03:02 | ਅਸੀ ਪ੍ਰੋਟੀਂਸ ਦੇ ਸਟਰਕਚਰਸ ਨੂੰ .pdb ਫਾਈਲਾਂ ਵਿੱਚ ਸੇਵ ਕਰ ਸਕਦੇ ਹਾਂ, ਅਤੇ ਉਨ੍ਹਾਂ ਨੂੰ Jmol ਵਿੱਚ 3D ਮੋਡ ਵਿੱਚ ਵੇਖ ਸਕਦੇ ਹਾਂ । |
03:12 | ਪੇਜ ਦੇ ਊਪਰੀ ਸੱਜੇ ਪਾਸੇ ਕੋਨੇ ਉੱਤੇ ਸਥਿਤ Download Files ਲਿੰਕ ਉੱਤੇ ਕਲਿਕ ਕਰੋ । |
03:20 | ਡਰਾਪ ਡਾਉਨ ਮੈਨਿਊ ਵਿਚੋਂ PDB file (gz) ਵਿਕਲਪ ਚੁਣੋ। |
03:28 | ਸਕਰੀਨ ਉੱਤੇ ਡਾਇਲਾਗ ਬਾਕਸ ਦਿਸਦਾ ਹੈ । |
03:32 | Save file ਵਿਕਲਪ ਚੁਣੋ। |
03:35 | OK ਬਟਨ ਉੱਤੇ ਕਲਿਕ ਕਰੋ । |
03:39 | ਪ੍ਰੋਟੀਨ ਦਾ ਸਟਰਕਚਰ 4EX1.pdb.gz ਵਿੱਚ Downloads ਫੋਲਡਰ ਵਿੱਚ ਸੇਵ ਕੀਤਾ ਜਾਵੇਗਾ । |
03:51 | ਉਸੀ ਪ੍ਰਕਾਰ, ਤੁਸੀ ਵੱਖ-ਵੱਖ ਪ੍ਰੋਟੀਂਸ ਦੀਆਂ ਲੋੜੀਂਦੀਆਂ .pdb ਫਾਈਲਾਂ ਡਾਊਨਲੋਡ ਕਰ ਸਕਦੇ ਹੋ, ਅਤੇ ਉਨ੍ਹਾਂ ਨੂੰ ਵੱਖ ਫਾਈਲਾਂ ਵਿੱਚ ਸੇਵ ਕਰ ਸਕਦੇ ਹੋ । |
04:02 | ਹੁਣ, ਇੰਸੁਲੀਨ ਦੇ 3D ਸਟਰਕਚਰ ਨੂੰ ਦੇਖਣ ਲਈ Jmol ਵਿੰਡੋ ਉੱਤੇ ਜਾਂਦੇ ਹਾਂ। |
04:09 | ਜੇਕਰ ਤੁਸੀ ਇੰਟਰਨੈੱਟ ਨਾਲ ਜੁੜੇ ਹੋ, ਤਾਂ ਤੁਸੀ Jmol ਪੈਨਲ ਉੱਤੇ ਪ੍ਰੋਟੀਨ ਸਟਰਕਚਰ ਨੂੰ ਸਿੱਧੇ ਡਾਊਨਲੋਡ ਕਰ ਸਕਦੇ ਹੋ। |
04:15 | ਟੈਕਸਟ ਬਾਕਸ ਵਿੱਚ ਚਾਰ ਅਖਰਾਂ ਦਾ PDB ਕੋਡ “4EX1” ਟਾਈਪ ਕਰੋ ਅਤੇ OK ਬਟਨ ਉੱਤੇ ਕਲਿਕ ਕਰੋ। |
04:25 | ਜੇਕਰ ਤੁਸੀ ਇੰਟਰਨੈੱਟ ਨਾਲ ਜੁੜੇ ਹੋਏ ਨਹੀਂ ਹੋ, ਤਾਂ ਟੂਲ ਬਾਰ ਵਿਚੋਂ Open a File ਆਇਕਨ ਉੱਤੇ ਕਲਿਕ ਕਰੋ। |
04:34 | ਪੈਨਲ ਉੱਤੇ ਡਾਇਲਾਗ ਬਾਕਸ ਖੁਲਦਾ ਹੈ। |
04:38 | 4EX1.pdb.gz ਦਾ ਸਥਾਨ ਯਾਨੀ Downloads ਫੋਲਡਰ ਉੱਤੇ ਜਾਓ । |
04:47 | Downloads ਫੋਲਡਰ ਚੁਣੋ ਅਤੇ open ਬਟਨ ਉੱਤੇ ਕਲਿਕ ਕਰੋ । |
04:52 | 4EX1.pdb.gz ਫਾਈਲ ਚੁਣੋ ਅਤੇ open ਬਟਨ ਉੱਤੇ ਕਲਿਕ ਕਰੋ । |
05:00 | ਇੰਸੁਲੀਨ ਦਾ 3D ਸਟਰਕਚਰ ਸਕਰੀਨ ਉੱਤੇ ਖੁਲਦਾ ਹੈ। |
05:05 | ਪੈਨਲ ਉੱਤੇ ਪ੍ਰੋਟੀਨ ਦਾ ਡਿਫਾਲਟ ਡਿਸਪਲੇ ball and stick ਹੈ । |
05:12 | ਪੈਨਲ ਉੱਤੇ ਪ੍ਰੋਟੀਨ ਦਾ ਮਾਡਲ ਹਾਇਡਰੋਜਨ ਐਟਮਸ ਬਿਨਾ ਵਿਖਾਇਆ ਗਿਆ ਹੈ । |
05:17 | ਹਾਇਡਰੋਜਨ ਐਟਮਸ ਸਹਿਤ ਮਾਡਲ ਵਿਖਾਉਣ ਦੇ ਲਈ, modelkit ਮੈਨਿਊ ਖੋਲੋ। |
05:23 | add hydrogens ਵਿਕਲਪ ਤੇ ਹੇਠਾਂ ਜਾਓ ਅਤੇ ਇਸ ਉੱਤੇ ਕਲਿਕ ਕਰੋ । |
05:28 | ਹੁਣ ਪੈਨਲ ਉੱਤੇ ਮਾਡਲ ਹਾਇਡਰੋਜਨ ਐਟਮਸ ਸਹਿਤ ਵਿਖਾਇਆ ਗਿਆ ਹੈ । |
05:33 | ਪ੍ਰੋਟੀਨ ਸਟਰਕਚਰ ਨੂੰ ਪਾਣੀ ਦੇ ਮੌਲੀਕਿਊਲਸ ਸਹਿਤ ਵੀ ਵਿਖਾਇਆ ਗਿਆ ਹੈ । |
05:38 | ਪਾਣੀ ਮੌਲੀਕਿਊਲਸ ਨੂੰ ਛੁਪਾਉਣ ਦੇ ਲਈ, ਦਿਖਾਏ ਅਨੂਸਾਰ ਸਟੈੱਪਸ ਦਾ ਪਾਲਣ ਕਰੋ । |
05:43 | ਪਹਿਲਾਂ ਪੌਪ-ਅੱਪ ਮੈਨਿਊ ਖੋਲੋ ਅਤੇ Select ਉੱਤੇ ਜਾਓ । |
05:48 | ਉੱਪ-ਮੈਨਿਊ ਵਿਚੋਂ Hetero ਚੁਣੋ ਅਤੇ All Water ਵਿਕਲਪ ਉੱਤੇ ਕਲਿਕ ਕਰੋ। |
05:55 | ਪੌਪ-ਅੱਪ ਮੈਨਿਊ ਦੁਬਾਰਾ ਖੋਲੋ, Style, Scheme ਉੱਤੇ ਜਾਓ ਅਤੇ CPK spacefill ਵਿਕਲਪ ਉੱਤੇ ਕਲਿਕ ਕਰੋ । |
06:05 | ਇਹ ਸਾਰੇ ਪਾਣੀ ਮੌਲੀਕਿਊਲਸ ਨੂੰ CPK spacefill ਡਿਸਪਲੇ ਵਿੱਚ ਬਦਲ ਦੇਵੇਗਾ । |
06:11 | ਪੌਪ-ਅੱਪ ਮੈਨਿਊ ਦੁਬਾਰਾ ਖੋਲੋ Style ਉੱਤੇ ਜਾਓ, ਹੇਠਾਂ Atoms ਉੱਤੇ ਜਾਓ ਅਤੇ Off ਵਿਕਲਪ ਉੱਤੇ ਕਲਿਕ ਕਰੋ । |
06:22 | ਹੁਣ ਸਾਡੇ ਕੋਲ ਪੈਨਲ ਉੱਤੇ ਪਾਣੀ ਮੌਲੀਕਿਊਲਸ ਰਹਿਤ ਇੰਸੁਲੀਨ ਸਟਰਕਚਰ ਹੈ । |
06:27 | ਅੱਗੇ, ਅਸੀ ਪ੍ਰੋਟੀਨ ਦੇ ਸਕੈਂਡਰੀ ਸਟਰਕਚਰ ਨੂੰ ਭਿੰਨ ਫਾਰਮੇਟਸ ਵਿੱਚ ਦਿਖਾਉਣਾ ਸਿਖਦੇ ਹਾਂ। |
06:35 | ਪੌਪ-ਅੱਪ ਮੈਨਿਊ ਖੋਲੋ । |
06:37 | Select ਵਿਕਲਪ ਉੱਤੇ ਕਲਿਕ ਕਰੋ । |
06:39 | ਹੇਠਾਂ Protein ਉੱਤੇ ਜਾਓ ਅਤੇ All ਵਿਕਲਪ ਉੱਤੇ ਕਲਿਕ ਕਰੋ । |
06:44 | ਪੌਪ-ਅੱਪ ਮੈਨਿਊ ਦੁਬਾਰਾ ਖੋਲੋ ਅਤੇ ਹੇਠਾਂ Style ਉੱਤੇ ਜਾਓ ਫਿਰ Scheme ਉੱਤੇ । |
06:50 | CPK Spacefill, Ball and Stick, Sticks, Wireframe, cartoon, trace ਆਦਿ ਵਰਗੇ ਵਿਕਲਪਾਂ ਦੇ ਨਾਲ ਇੱਕ ਉੱਪ-ਮੈਨਿਊ ਖੁਲਦਾ ਹੈ । |
07:02 | ਉੱਪ-ਮੈਨਿਊ ਵਿਚੋਂ Cartoon ਵਿਕਲਪ ਉੱਤੇ ਕਲਿਕ ਕਰੋ । |
07:07 | ਇਹ ਡਿਸਪਲੇ ਪ੍ਰੋਟੀਂਸ ਦੇ ਸਕੈਂਡਰੀ ਸਟਰਕਚਰ ਜਿਵੇਂ helices, random coils, strands, sheets ਆਦਿ ਦਰਸਾਉਂਦਾ ਹੈ। |
07:17 | ਜਿਆਦਾ ਡਿਸਪਲੇ ਵਿਕਲਪਾਂ ਦੇ ਲਈ, |
07:19 | ਪੌਪ-ਅੱਪ ਮੈਨਿਊ ਖੋਲੋ ਅਤੇ ਹੇਠਾਂ Style ਉੱਤੇ ਜਾਓ, ਫਿਰ Structures ਉੱਤੇ । |
07:25 | ਇੱਥੇ ਅਸੀ ਪ੍ਰੋਟੀਨ ਦੇ ਸਕੈਂਡਰੀ ਸਟਰਕਚਰ ਨੂੰ ਦਰਸਾਉਣ ਲਈ ਹੋਰ ਜਿਆਦਾ ਵਿਕਲਪ ਵੇਖਦੇ ਹਾਂ । |
07:31 | ਉਦਾਹਰਣ ਦੇ ਲਈ, Strands ਵਿਕਲਪ ਉੱਤੇ ਕਲਿਕ ਕਰੋ। |
07:35 | ਹੁਣ ਪੈਨਲ ਉੱਤੇ ਪ੍ਰੋਟੀਨ Strands ਦੀ ਤਰ੍ਹਾਂ ਵਿਖਾਇਆ ਗਿਆ ਹੈ । |
07:40 | ਡਿਸਪਲੇ ਦਾ ਰੰਗ ਬਦਲਨ ਦੇ ਲਈ, ਪੌਪ-ਅੱਪ ਮੈਨਿਊ ਖੋਲੋ। ਹੇਠਾਂ Color ਉੱਤੇ ਜਾਓ, Atoms ਚੁਣੋ ਅਤੇ Blue ਵਿਕਲਪ ਉੱਤੇ ਕਲਿਕ ਕਰੋ । |
07:52 | ਪੈਨਲ ਉੱਤੇ ਰੰਗ ਵਿੱਚ ਬਦਲਾਵ ਵੇਖੋ । |
07:56 | ਸਟਰਕਚਰ ਨੂੰ ਵਾਪਸ Ball-and-stick ਡਿਸਪਲੇ ਵਿੱਚ ਬਦਲਨ ਦੇ ਲਈ, |
07:59 | ਪੌਪ-ਅੱਪ ਮੈਨਿਊ ਖੋਲੋ, Style ਚੁਣੋ, ਫਿਰ Scheme ਅਤੇ Ball and stick ਵਿਕਲਪ ਉੱਤੇ ਕਲਿਕ ਕਰੋ । |
08:08 | ਅਸੀ ਪ੍ਰੋਟੀਨ ਮਾਡਲ ਵਿੱਚ ਹਾਇਡਰੋਜਨ ਬੌਂਡਸ ਅਤੇ ਡਾਈ-ਸਲਫਾਇਡ ਬੌਂਡਸ ਨੂੰ ਵੀ ਹਾਈਲਾਇਟ ਕਰ ਸਕਦੇ ਹਾਂ। |
08:14 | ਹਾਇਡਰੋਜਨ ਬੌਂਡਸ ਵਿਖਾਉਣ ਦੇ ਲਈ: ਪੌਪ-ਅੱਪ ਮੈਨਿਊ ਖੋਲੋ ਅਤੇ ਹੇਠਾਂ Style ਉੱਤੇ ਜਾਓ ਅਤੇ ਫਿਰ Hydrogen Bonds ਵਿਕਲਪ ਉੱਤੇ ਜਾਓ । |
08:25 | ਪੌਪ-ਅੱਪ ਮੈਨਿਊ ਵਿੱਚ Hydrogen Bonds ਵਿਕਲਪ ਵਿਸ਼ੇਸ਼ਤਾਵਾਂ ਰੱਖਦਾ ਹੈ ਜਿਵੇਂ: |
08:30 | Calculate, Set Hydrogen Bonds Side Chain |
08:35 | Set Hydrogen Bonds in the Backbone ਅਤੇ ਬੌਂਡਸ ਦੀ ਮੋਟਾਈ ਬਦਲਨ ਲਈ ਵੀ ਵਿਕਲਪ ਹਨ । |
08:42 | ਹਾਇਡਰੋਜਨ ਬੌਂਡਸ ਨੂੰ ਮਾਡਲ ਵਿੱਚ ਬਦਲਨ ਲਈ Calculate ਵਿਕਲਪ ਉੱਤੇ ਕਲਿਕ ਕਰੋ । |
08:47 | ਹਾਇਡਰੋਜਨ ਬੌਂਡਸ ਸਫੇਦ ਅਤੇ ਲਾਲ ਲੰਬੇ ਡੈਸ਼ੇਸ (dashes) ਦੀ ਤਰ੍ਹਾਂ ਦਿਖਾਏ ਗਏ ਹਨ । |
08:53 | ਹਾਇਡਰੋਜਨ ਬੌਂਡਸ ਦੀ ਮੋਟਾਈ ਬਦਲਨ ਦੇ ਲਈ, ਪੌਪ-ਅੱਪ ਮੈਨਿਊ ਵਿਚੋਂ 0.10 A ਵਿਕਲਪ ਉੱਤੇ ਕਲਿਕ ਕਰੋ । |
09:02 | ਹੁਣ ਪੈਨਲ ਉੱਤੇ ਅਸੀ ਮੋਟੇ ਹਾਇਡਰੋਜਨ ਬੌਂਡਸ ਵੇਖ ਸਕਦੇ ਹਾਂ। |
09:06 | ਅਸੀ ਹਾਇਡਰੋਜਨ ਬੌਂਡਸ ਦਾ ਰੰਗ ਵੀ ਬਦਲ ਸਕਦੇ ਹਾਂ। |
09:11 | ਪੌਪ-ਅੱਪ ਮੈਨਿਊ ਵਿੱਚ ਹੇਠਾਂ Color ਉੱਤੇ ਜਾਓ, ਫਿਰ Hydrogen Bonds ਉੱਤੇ, ਫਿਰ orange ਵਿਕਲਪ ਉੱਤੇ ਕਲਿਕ ਕਰੋ । |
09:20 | ਪੈਨਲ ਉੱਤੇ, ਸਾਡੇ ਕੋਲ ਸਾਰੇ ਹਾਇਡਰੋਜਨ ਬੌਂਡਸ ਸੰਤਰੀ ਰੰਗ ਵਿੱਚ ਹਨ । |
09:25 | ਡਾਈਸਲਫਾਇਡ ਬੌਂਡਸ, ਅਤੇ ਸਲਫਰ ਐਟਮ ਮਾਡਲ ਵਿੱਚ ਪੀਲੇ ਰੰਗ ਵਿੱਚ ਦਿਖਦੇ ਹਨ । |
09:31 | ਡਾਈਸਲਫਾਇਡ ਬੌਂਡਸ ਨੂੰ ਬਦਲਣ ਦੇ ਲਈ, ਪੌਪ-ਅੱਪ ਮੈਨਿਊ ਵਿੱਚ ਡਾਈਸਲਫਾਇਡ ਬੌਂਡਸ ਵਿਕਲਪ ਖੋਲੋ । |
09:38 | ਉਨ੍ਹਾਂ ਵਿਸ਼ੇਸ਼ਤਾਵਾਂ ਉੱਤੇ ਕਲਿਕ ਕਰੋ ਜਿਹਨਾ ਨੂੰ ਤੁਸੀ ਬਦਲਨਾ ਚਾਹੁੰਦੇ ਹੋ, ਜਿਵੇਂ ਆਕਾਰ ਅਤੇ ਰੰਗ ਆਦਿ । |
09:44 | ਉਸੇ ਤਰ੍ਹਾਂ ਵੱਖ-ਵੱਖ enzymes ਵਾਲੀਆਂ .pdb ਫਾਈਲਾਂ ਨੂੰ ਖੋਲ੍ਹਣ ਦੀ ਕੋਸ਼ਿਸ਼ ਕਰੋ ਅਤੇ ਉਨ੍ਹਾਂ ਦੇ 3D ਸਟਰਕਚਰਸ ਵੇਖੋ । |
09:51 | ਚਲੋ ਹੁਣ ਸਾਰ ਕਰਦੇ ਹਾਂI ਇਸ ਟਿਊਟੋਰਿਅਲ ਵਿੱਚ ਹੇਠਾਂ ਦਿੱਤੇ ਗਿਆਂ ਬਾਰੇ ਸਿੱਖਿਆ: |
09:57 | * ਪ੍ਰੋਟੀਨ ਡੇਟਾ ਬੈਂਕ (PDB ) ਵਿਚੋਂ ਪ੍ਰੋਟੀਨ ਦੇ ਸਟਰਕਚਰਸ ਲੋਡ ਕਰਨਾ। |
10:00 | * ਡੇਟਾਬੇਸ ਵਿਚੋਂ .pdb ਫਾਈਲਾਂ ਡਾਊਨਲੋਡ ਕਰਨਾ। |
10:05 | * PDB ਕੋਡ ਪ੍ਰਯੋਗ ਕਰਕੇ ਇੰਸੁਲੀਨ ਦਾ 3D ਸਟਰਕਚਰ ਵੇਖਣਾ। |
10:10 | * ਪਾਣੀ ਮੌਲੀਕਿਊਲਸ ਰਹਿਤ ਪ੍ਰੋਟੀਨ ਸਟਰਕਚਰ ਵੇਖਣਾ। |
10:14 | * ਭਿੰਨ ਫਾਰਮੇਟਸ ਵਿੱਚ ਸਕੈਂਡਰੀ ਸਟਰਕਚਰ ਦਿਖਾਉਣਾ। |
10:17 | * ਹਾਇਡਰੋਜਨ ਬੌਂਡਸ ਅਤੇ ਡਾਈਸਲਫਾਇਡ ਬੌਂਡਸ ਨੂੰ ਹਾਈਲਾਇਟ ਕਰਨਾ। |
10:22 | ਇੱਥੇ ਤੁਹਾਡੇ ਲਈ ਇੱਕ ਨਿਅਤ ਕਾਰਜ ਹੈ । |
10:24 | * PDB ਡੇਟਾਬੇਸ ਵਿਚੋਂ ਹਿਊਮਨ ਹੀਮੋਗਲੋਬਿਨ ਦੀ .pdb ਫਾਈਲ ਡਾਊਨਲੋਡ ਕਰੋ । |
10:31 | * ਕਾਰਟੂਨ (cartoon) ਡਿਸਪਲੇ ਵਿੱਚ ਸਕੈਂਡਰੀ ਸਟਰਕਚਰ ਦਿਖਾਓ। |
10:35 | * ਪ੍ਰੋਟੀਨ ਦੇ ਪੋਰਫਾਈਰੀਨ (Porphyrin) ਯੂਨਿਟਸ ਨੂੰ ਹਾਈਲਾਇਟ ਕਰੋ । |
10:39 | * PDB ਕੋਡ ਲਈ ਹੇਠਾਂ ਦਿੱਤੇ ਲਿੰਕ ਉੱਤੇ ਜਾਓ । |
10:42 | ਇਸ URL ਉੱਤੇ ਉਪਲੱਬਧ ਵੀਡੀਓ ਵੇਖੋ ।
http://spoken-tutorial.org/What_is_a_Spoken_Tutorial |
10:46 | ਇਹ ਸਪੋਕਨ ਟਿਊਟੋਰਿਅਲ ਪ੍ਰੋਜੇਕਟ ਦਾ ਸਾਰ ਕਰਦਾ ਹੈ। |
10:50 | ਜੇਕਰ ਤੁਹਾਡੇ ਕੋਲ ਚੰਗੀ ਬੈਂਡਵਿਡਥ ਨਹੀਂ ਹੈ ਤਾਂ ਤੁਸੀ ਇਸਨੂੰ ਡਾਊਨਲੋਡ ਕਰਕੇ ਵੇਖ ਸਕਦੇ ਹੋ । |
10:55 | ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ: |
10:57 | ਸਪੋਕਨ ਟਿਊਟੋਰਿਅਲਸ ਦੀ ਵਰਤੋ ਕਰਕੇ ਵਰਕਸ਼ਾਪਾਂ ਲਗਾਉਂਦੀ ਹੈ । |
11:01 | ਆਨਲਾਇਨ ਟੈਸਟ ਪਾਸ ਕਰਨ ਵਾਲਿਆਂ ਨੂੰ ਪ੍ਰਮਾਣ ਪੱਤਰ ਦਿੰਦੇ ਹਨ। |
11:06 | ਜਿਆਦਾ ਜਾਣਕਾਰੀ ਦੇ ਲਈ, ਕਿਰਪਾ ਕਰਕੇ contact@spoken-tutorial.org ਨੂੰ ਲਿਖੋ । |
11:13 | ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟਾਕ-ਟੂ-ਅ ਟੀਚਰ ਪ੍ਰੋਜੈਕਟ ਦਾ ਹਿੱਸਾ ਹੈ । |
11:18 | ਇਹ ਭਾਰਤ ਸਰਕਾਰ ਦੇ MHRD ਦੇ ਆਈ ਸੀ ਟੀ ਦੇ ਮਾਧਿਅਮ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ ਦੁਆਰਾ ਸੁਪੋਰਟ ਕੀਤਾ ਗਿਆ ਹੈ । |
11:25 | ਇਸ ਮਿਸ਼ਨ ਉੱਤੇ ਜਿਆਦਾ ਜਾਣਕਾਰੀ ਇਸ ਲਿੰਕ ਉੱਤੇ ਉਪਲੱਬਧ ਹੈ http://spoken-tutorial.org/NMEICT-Intro |
11:31 | ਆਈ ਆਈ ਟੀ ਬਾੰਬੇ ਵਲੋਂ ਮੈਂ ਹਰਪ੍ਰੀਤ ਸਿੰਘ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ। ਇਸ ਟਿਊਟੋਰਿਅਲ ਨੂੰ ਦੇਖਣ ਲਈ ਧੰਨਵਾਦ। |