Jmol-Application/C3/Structures-from-Database/Punjabi

From Script | Spoken-Tutorial
Jump to: navigation, search
Time Narration
00:01 Jmol ਵਿੱਚ Structures from Databases ਦੇ ਇਸ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ।
00:07 ਇਸ ਟਿਊਟੋਰਿਅਲ ਵਿੱਚ ਅਸੀ ਹੇਠਾਂ ਦਿੱਤੇ ਗਿਆਂ ਬਾਰੇ ਸਿਖਾਂਗੇ:
00:10 * PubChem ਡੇਟਾਬੇਸ ਵਿਚੋਂ ਰਸਾਇਣਕ ਸਟਰਕਚਰਸ ਲੋਡ ਕਰਨਾ ਅਤੇ
00:14 * GChemPaint ਵਿੱਚ ਬਣਾਏ ਗਏ 2D ਸਟਰਕਚਰਸ ਨੂੰ Jmol ਵਿੱਚ 3D ਮਾਡਲਾਂ ਵਿੱਚ ਬਦਲਨਾ ।
00:21 ਇਸ ਟਿਊਟੋਰਿਅਲ ਦਾ ਪਾਲਣ ਕਰਨ ਲਈ ਤੁਹਾਨੂੰ Jmol ਐਪਲੀਕੇਸ਼ਨ ਦੇ ਨਾਲ ਵਾਕਫ਼ ਹੋਣਾ ਚਾਹੀਦਾ ਹੈ ।
00:27 ਜੇਕਰ ਨਹੀਂ, ਤਾਂ ਸੰਬੰਧਿਤ ਟਿਊਟੋਰਿਅਲਸ ਲਈ ਸਾਡੀ ਉਪਲੱਬਧ ਵੈੱਬਸਾਈਟ ਉੱਤੇ ਜਾਓ ।
00:33 ਇਸ ਟਿਊਟੋਰਿਅਲ ਨੂੰ ਰਿਕਾਰਡ ਕਰਨ ਦੇ ਲਈ, ਮੈਂ ਵਰਤੋ ਕਰ ਰਿਹਾ ਹਾਂ:
00:35 * ਉਬੰਟੁ ਲਿਨਕਸ OS ਵਰਜਨ 12.04
00:40 * Jmol ਵਰਜਨ 12.2.2
00:44 * Java ਵਰਜਨ 7
00:46 * GChemPaint ਵਰਜਨ 0.12.10
00:51 * Mozilla Firefox ਬਰਾਉਜਰ 22.0
00:56 ਮੈਂ ਇੱਕ ਨਵੀਂ Jmol ਐਪਲੀਕੇਸ਼ਨ ਵਿੰਡੋ ਖੋਲੀ ਹੈ।
01:00 Jmol ਕੋਲ ਡੇਟਾਬੇਸ, ਸੂਚੀਬੱਧ ਕੰਪਾਊਂਡਸ ਦੇ ਸਟਰਕਚਰਸ ਨੂੰ ਲੋਡ ਕਰਨ ਦੀ ਵਿਸ਼ੇਸ਼ਤਾ ਹੁੰਦੀ ਹੈ।
01:07 ਮੈਨਿਊ ਬਾਰ ਉੱਤੇ ਫਾਇਲ ਮੈਨਿਊ ਕੋਲ ਇੱਕ Get MOL ਵਿਕਲਪ ਹੁੰਦਾ ਹੈ।
01:12 ਇਹ ਰਸਾਇਣਕ ਸਟਰਕਚਰ ਡੇਟਾਬੇਸ PubChem ਵਿਚੋਂ ਮੌਲੀਕਿਊਲਸ ਨੂੰ ਲੋਡ ਕਰਦਾ ਹੈ।
01:17 ਇਸ ਕੋਲ Protein Data Bank ਵਿਚੋਂ ਪ੍ਰੋਟੀਨ ਸਟਰਕਚਰਸ ਨੂੰ ਲੋਡ ਕਰਨ ਲਈ ਇੱਕ ਹੋਰ ਵਿਕਲਪ Get PDB ਹੁੰਦਾ ਹੈ ।
01:26 ਇਸ ਵਿਸ਼ੇਸ਼ਤਾ ਨੂੰ ਵਿਸਥਾਰ ਰੂਪ ਵਿਚ ਕਿਸੇ ਹੋਰ ਟਿਊਟੋਰਿਅਲ ਵਿੱਚ ਸਮਝਾਇਆ ਜਾਵੇਗਾ।
01:31 ਪੈਨਲ ਉੱਤੇ ਰਸਾਇਣਕ ਸਟਰਕਚਰ ਲੋਡ ਕਰਨ ਦੇ ਲਈ, Get Mol ਉੱਤੇ ਕਲਿਕ ਕਰੋ ।
01:36 ਸਕਰੀਨ ਉੱਤੇ ਇੱਕ input ਡਾਇਲਾਗ ਬਾਕਸ ਖੁਲਦਾ ਹੈ ।
01:40 ਡੇਟਾਬੇਸ ਵਿੱਚ ਸੂਚੀਬੱਧ ਕੋਈ ਵੀ ਮੌਲੀਕਿਊਲ ਟੈਕਸਟ ਬਾਕਸ ਵਿੱਚ ਹੇਠਾਂ ਦਿੱਤੇ ਨੂੰ ਟਾਈਪ ਕਰਕੇ ਲੋਡ ਕੀਤਾ ਜਾ ਸਕਦਾ ਹੈ:
01:48 ਕਾਮਨ ਨੇਮ ਜਾਂ IUPAC ਨੇਮ
01:51 CAS ਨੰਬਰ
01:54 CID ਨੰਬਰ
01:56 InChi identifier ਜਾਂ
01:58 SMILES identifier
02:01 ਇੱਕ ਵਿਸ਼ੇਸ਼ ਰਸਾਇਣ ਦੇ ਲਈ ਆਇਡੈਂਟੀਫਿਕੇਸ਼ਨ ਨੰਬਰ ਦੀ ਜਾਣਕਾਰੀ ਲਈ Pubchem ਡੇਟਾਬੇਸ ਵੈੱਬਸਾਈਟ ਉੱਤੇ ਜਾਓ ।
02:09 ਹੁਣ ਸਕਰੀਨ ਉੱਤੇ phenol ਦਿਖਾਉਂਦੇ ਹਾਂ।
02:13 ਹੁਣ input ਟੈਕਸਟ ਬਾਕਸ ਵਿੱਚ phenol ਟਾਈਪ ਕਰੋ ।
02:16 OK ਬਟਨ ਉੱਤੇ ਕਲਿਕ ਕਰੋ ।
02:20 ਪੈਨਲ ਉੱਤੇ phenol ਦਾ ਮਾਡਲ ਦਿਸਦਾ ਹੈ ।
02:24 ਅਸੀ ਵੱਖ-ਵੱਖ ਪ੍ਰਸਤੁਤੀਕਰਣ ਵਿਕਲਪਾਂ ਦਾ ਪ੍ਰਯੋਗ ਕਰਕੇ phenol ਦੇ ਡਿਸਪਲੇ ਨੂੰ ਬਦਲ ਸਕਦੇ ਹਾਂ ।
02:30 ਇਹ ਵਿਕਲਪ ਮੈਨਿਊ ਬਾਰ ਅਤੇ ਪੌਪ-ਅੱਪ ਮੈਨਿਊ ਵਿੱਚ ਸੂਚੀਬੱਧ ਕੀਤੇ ਗਏ ਹਨ ।
02:36 ਅਸੀ phenol ਦੀ ਬੈਂਜੀਨ ਰਿੰਗ ਵਿੱਚ ਪ੍ਰਤੀਸਥਾਪੀ ਜੋੜ ਸਕਦੇ ਹਾਂ।
02:41 ਸਭ ਤੋਂ ਪਹਿਲਾਂ ਮਾਡਲ ਵਿੱਚ ਐਟਮਸ ਨੂੰ ਲੇਬਲ ਕਰਦੇ ਹਾਂ।
02:45 display ਮੈਨਿਊ ਉੱਤੇ ਕਲਿਕ ਕਰੋ ਅਤੇ label ਚੁਣੋ। number ਵਿਕਲਪ ਉੱਤੇ ਕਲਿਕ ਕਰੋ ।
02:52 ਹੁਣ ਕਾਰਬਨ ਐਟਮ ਨੰਬਰ 2 ਨਾਲ ਜੁੜੇ ਹਾਇਡਰੋਜਨ ਨੰਬਰ 10 ਨੂੰ ਅਮੀਨੋ ਗਰੁਪ ਨਾਲ ਬਦਲੋ ।
03:00 modelkit ਮੈਨਿਊ ਖੋਲੋ, ਵਿਕਲਪਾਂ ਵਿਚੋਂ nitrogen ਚੁਣੋ।
03:06 ਹਾਇਡਰੋਜਨ ਨੰਬਰ 10 ਉੱਤੇ ਕਲਿਕ ਕਰੋ ।
03:09 ਪੈਨਲ ਉੱਤੇ ਇਹ Para-Amino Phenol ਦਾ ਮੌਲੀਕਿਊਲ ਹੈ।
03:14 ਅਸੀ ਡਿਸਪਲੇ ਨੂੰ Sticks display ਨਾਲ ਬਦਲਾਂਗੇ।
03:18 modelkit ਮੈਨਿਊ ਵਿਚੋਂ ਬਾਹਰ ਆਓ।
03:21 ਪੌਪ-ਅੱਪ ਮੈਨਿਊ ਖੋਲੋ, ਹੇਠਾਂ Style ਉੱਤੇ ਜਾਓ, Scheme ਚੁਣੋ ਅਤੇ Sticks ਵਿਕਲਪ ਉੱਤੇ ਕਲਿਕ ਕਰੋ ।
03:30 ਪੈਨਲ ਉੱਤੇ ਸਾਡੇ ਕੋਲ ਸਟਿਕ ਡਿਸਪਲੇ ਵਿੱਚ Para-Amino-phenol ਦਾ ਮਾਡਲ ਹੈ ।
03:36 ਕੰਪਲੈਕਸ ਸਟਰਕਚਰਸ, ਜਿਨ੍ਹਾਂ ਨੂੰ ਬਣਾਉਣਾ ਮੁਸ਼ਕਲ ਹੈ, ਪੈਨਲ ਉੱਤੇ ਆਸਾਨੀ ਨਾਲ ਲੋਡ ਕੀਤੇ ਜਾ ਸੱਕਦੇ ਹਨ ।
03:42 ਉਦਾਹਰਣ ਲਈ cholesterol l
03:45 ਫਾਇਲ ਮੈਨਿਊ ਉੱਤੇ ਕਲਿਕ ਕਰੋ ।
03:47 Get Mol ਵਿਕਲਪ ਉੱਤੇ ਕਲਿਕ ਕਰੋ, ਟੈਕਸਟ ਬਾਕਸ ਵਿੱਚ ਟਾਈਪ ਕਰੋ Cholesterol l
03:54 OK ਬਟਨ ਉੱਤੇ ਕਲਿਕ ਕਰੋ ।
03:57 ਪੈਨਲ ਉੱਤੇ Cholesterol ਦਾ ਇੱਕ ਮੌਲੀਕਿਊਲ ਦਿਸਦਾ ਹੈ ।
04:02 ਅਸੀ ਮੌਲੀਕਿਊਲ ਵਿੱਚ ਵਿਸ਼ੇਸ਼ਤਾਵਾਂ ਜਿਵੇਂ ਡਬਲ-ਬੌਂਡ ਅਤੇ ਸਾਈਡ-ਚੇਨ ਨੂੰ ਹਾਈਲਾਇਟ ਕਰ ਸਕਦੇ ਹਾਂ ।
04:08 ਡਬਲ-ਬੌਂਡ ਨੂੰ ਹਾਈਲਾਇਟ ਕਰਨ ਦੇ ਲਈ, ਸਭ ਤੋਂ ਪਹਿਲਾਂ ਡਬਲ-ਬੌਂਡ ਦੇ ਕਾਰਬਨ ਐਟਮਸ ਦੇ ਰੰਗ ਨੂੰ ਬਦਲੋ।
04:15 ਟੂਲ ਬਾਰ ਵਿੱਚ Select atoms ਆਇਕਨ ਉੱਤੇ ਕਲਿਕ ਕਰੋ।
04:19 ਫਿਰ ਡਬਲ-ਬੌਂਡ ਵਿੱਚ ਸ਼ਾਮਿਲ ਹੋਏ ਕਾਰਬਨ ਐਟਮਸ ਉੱਤੇ ਕਲਿਕ ਕਰੋ।
04:24 ਐਟਮਸ ਦੇ ਚਾਰੇ ਪਾਸੇ ਇੱਕ ਪੀਲਾ ਹੈਲੋ ਦਿਸਦਾ ਹੈ।
04:28 ਪੌਪ-ਅੱਪ ਮੈਨਿਊ ਖੋਲੋ।
04:30 ਹੇਠਾਂ Color ਉੱਤੇ ਜਾਓ, Atoms ਨੂੰ ਚੁਣੋ ਅਤੇ Orange ਵਿਕਲਪ ਉੱਤੇ ਕਲਿਕ ਕਰੋ ।
04:37 ਹੁਣ ਟੂਲ ਬਾਰ ਵਿੱਚ Rotate molecule ਵਿਕਲਪ ਉੱਤੇ ਕਲਿਕ ਕਰੋ ।
04:42 cholesterol ਮਾਡਲ ਵਿੱਚ ਡਬਲ-ਬੌਂਡ ਹੁਣ ਸੰਤਰੀ ਰੰਗ ਵਿੱਚ ਹੈ ।
04:49 ਉਸੇ ਪ੍ਰਕਾਰ, ਅਸੀ ਸਾਈਡ ਚੇਨ ਵਿੱਚ ਕਾਰਬਨਸ ਨੂੰ ਹਾਈਲਾਇਟ ਕਰ ਸਕਦੇ ਹਾਂ।
04:54 ਪੌਪ-ਅੱਪ ਮੈਨਿਊ ਪ੍ਰਯੋਗ ਕਰਕੇ ਰੰਗ ਨੂੰ ਬੈਂਗਨੀ ਵਿੱਚ ਬਦਲੋ।
04:59 ਪੈਨਲ ਉੱਤੇ ਸਾਡੇ ਕੋਲ ਹਾਈਲਾਇਟ ਕੀਤੀਆਂ ਹੋਈਆਂ ਮਹੱਤਵਪੂਰਣ ਵਿਸ਼ੇਸ਼ਤਾਵਾਂ ਦੇ ਨਾਲ Cholesterol ਦਾ ਮਾਡਲ ਹੈ ।
05:06 ਇੱਕ ਅਸਾਈਨਮੈਂਟ ਵਿੱਚ,
05:08 * Pubchem ਡੇਟਾਬੇਸ ਵਿਚੋਂ ਕੈਫੀਨ ਦਾ ਸਟਰਕਚਰ ਲੋਡ ਕਰੋ ।
05:11 * ਮੌਲੀਕਿਊਲ ਵਿੱਚ ਮਹੱਤਵਪੂਰਣ ਵਿਸ਼ੇਸ਼ਤਾਵਾਂ ਨੂੰ ਹਾਈਲਾਇਟ ਕਰੋ ।
05:15 * ਡਿਸਪਲੇ ਨੂੰ wireframe ਵਿੱਚ ਬਦਲੋ।
05:19 ਹੁਣ ਮੈਂ Jmol ਦੀ ਇੱਕ ਹੋਰ ਮਹੱਤਵਪੂਰਣ ਵਿਸ਼ੇਸ਼ਤਾ ਦੱਸਾਂਗਾ।
05:24 ਅਸੀ ਮੌਲੀਕਿਊਲਸ ਦੇ 2D ਸਟਰਕਚਰਸ ਨੂੰ ਇੱਕ ਹੋਰ ਸਾਫਟਵੇਅਰ ਵਿੱਚ 3D ਮਾਡਲਾਂ ਵਿੱਚ ਬਦਲ ਸਕਦੇ ਹਾਂ ।
05:31 ਇੱਥੇ ਪੈਨਲ ਉੱਤੇ ਮੇਰੇ ਕੋਲ aminoacid Alanine ਦਾ ਸਟਰਕਚਰ ਹੈ ।
05:36 ਇਸ ਮੌਲੀਕਿਊਲ ਦਾ 2D ਸਟਰਕਚਰ GChemPaint ਨਾਮਕ ਸਾਫਟਵੇਅਰ ਵਿੱਚ ਬਣਾਇਆ ਗਿਆ ਸੀ ।
05:42 ਸਟਰਕਚਰ ਨੂੰ .mol ਫਾਇਲ ਦੇ ਰੂਪ ਵਿਚ ਸੇਵ ਕੀਤਾ ਗਿਆ ਸੀ ।
05:46 GchemPaint 2D ਰਸਾਇਣਕ ਸਟਰਕਚਰਸ ਬਣਾਉਣ ਲਈ ਓਪਨ ਸੋਰਸ ਸਾਫਟਵੇਅਰ ਹੈ ।
05:51 GChemPaint ਉੱਤੇ ਟਿਊਟੋਰਿਅਲਸ ਹੇਠਾਂ ਦਿੱਤੇ ਲਿੰਕ ਉੱਤੇ ਉਪਲੱਬਧ ਹਨ ।
05:56 ਸਟਰਕਚਰਸ ਨੂੰ ਬਣਾਉਣ ਅਤੇ .mol ਫਾਰਮੇਟ ਵਿੱਚ ਸੇਵ ਕਰਨ ਦੇ ਲਈ, Analysis of Compounds ਟਿਊਟੋਰਿਅਲ ਵੇਖੋ ।
06:05 ਇਸ Gchempaint ਡਿਸਪਲੇ ਏਰਿਆ ਉੱਤੇ ਦਿਖਾਏ 2D ਰੇਖਾਚਿਤਰ ਹੇਠਾਂ ਦਿੱਤੇ ਹਨ-
06:10 * Amino acid -Alanine
06:12 * Nuclioside -Adenosine
06:14 * Saccharide -Alpha-D glucopyranose
06:19 ਮੈਂ ਇਨ੍ਹਾਂ ਨੂੰ .mol ਫਾਰਮੇਟ ਵਿੱਚ ਆਪਣੇ ਡੈਸਕਟਾਪ ਉੱਤੇ ਸੇਵ ਕਰ ਲਿਆ ਹੈ ।
06:24 ਸਭ ਤੋਂ ਪਹਿਲਾਂ, Alanine ਦੇ 2D ਸਟਰਕਚਰਸ ਨੂੰ Jmol ਐਪਲੀਕੇਸ਼ਨ ਵਿੱਚ 3D ਮਾਡਲ ਵਿੱਚ ਵੇਖਦੇ ਹਾਂ।
06:32 ਸੋ, ਮੈਂ ਇੱਕ ਨਵੀਂ Jmol ਵਿੰਡੋ ਖੋਲ੍ਹਾਂਗਾ।
06:36 ਟੂਲ ਬਾਰ ਵਿੱਚ Open a file ਆਇਕਨ ਉੱਤੇ ਕਲਿਕ ਕਰੋ ।
06:40 ਮੈਂ Desktop ਫੋਲਡਰ ਚੁਣਾਗਾ ਅਤੇ Open ਉੱਤੇ ਕਲਿਕ ਕਰਾਂਗਾ। Alanine.mol ਫਾਇਲ ਚੁਣੋ ਅਤੇ Open ਬਟਨ ਉੱਤੇ ਕਲਿਕ ਕਰੋ ।
06:51 ਸਕਰੀਨ ਉੱਤੇ Alanine ਦਾ ਮਾਡਲ ਖੁਲਦਾ ਹੈ।
06:55 modelkit ਮੈਨਿਊ ਖੋਲੋ ਅਤੇ fix hydrogens and minimize ਵਿਕਲਪ ਉੱਤੇ ਕਲਿਕ ਕਰੋ ।
07:03 ਸਟਰਕਚਰ ਉੱਤੇ ਹਾਇਡਰੋਜਨਸ ਜੋੜੇ ਗਏ ਹਨ ਅਤੇ ਐਨਰਜੀ ਮਿਨੀਮਾਇਜ ਹੋਈ ਹੈ ।
07:08 . mol ਫਾਇਲ ਦੀ ਤਰ੍ਹਾਂ, ਅਸੀ ਮੈਨਿਊ ਬਾਰ ਅਤੇ ਪੌਪ-ਅੱਪ ਮੈਨਿਊ ਨੂੰ ਪ੍ਰਯੋਗ ਕਰਕੇ ਵੀ ਡਿਸਪਲੇ ਬਦਲ ਸਕਦੇ ਹਾਂ ।
07:15 ਇੱਥੇ Jmol ਵਿੱਚ Adenosine.mol ਦਾ 3D ਮਾਡਲ ਹੈ ।
07:19 ਅਤੇ ਇਹ Jmol ਵਿੱਚ Alpha-D-glucopyranose.mol ਦਾ 3D ਮਾਡਲ ਹੈ ।
07:25 ਚਲੋ ਇਸਦਾ ਸਾਰ ਕਰਦੇ ਹਾਂl
07:27 ਇਸ ਟਿਊਟੋਰਿਅਲ ਵਿੱਚ ਅਸੀਂ ਹੇਠਾਂ ਦਿੱਤੇ ਗਿਆਂ ਬਾਰੇ ਸਿੱਖਿਆ
07:32 * Pubchem ਡੇਟਾਬੇਸ ਵਿਚੋਂ ਰਸਾਇਣਕ ਸਟਰਕਚਰਸ ਲੋਡ ਕਰਨਾ ।
07:34 * Phenol ਅਤੇ Cholesterol ਦੇ ਡਿਸਪਲੇ ਵਿੱਚ ਬਦਲਾਵ ਕਰਨਾ ।
07:38 * GChemPaint ਵਿੱਚ ਬਣੇ 2D ਸਟਰਕਚਰਸ ਨੂੰ Jmol ਵਿੱਚ 3D ਮਾਡਲਾਂ ਵਿੱਚ ਬਦਲਨਾ ।
07:44 * Alanine, Adenosine ਅਤੇ Alpha-D-glucopyranose ਦੇ 2D ਸਟਰਕਚਰਸ ਨੂੰ 3D ਮਾਡਲਾਂ ਵਿੱਚ ਬਦਲਨਾ ।
07:53 ਇੱਥੇ ਤੁਹਾਡੇ ਲਈ ਇੱਕ ਅਸਾਈਨਮੈਂਟ ਹੈ।
07:56 # GChemPaint ਵਿੱਚ ਹੇਠਾਂ ਦਿੱਤੇ Amino acids ਦੇ 2D ਸਟਰਕਚਰਸ ਬਣਾਓ।
08:01 * Cysteine
08:03 * Histidine ਅਤੇ
08:04 * Phenylalanine
08:06 # .mol ਫਾਇਲਸ ਵਿੱਚ ਸੇਵ ਕਰੋ
08:09 # Jmol ਵਿੱਚ ਫਾਇਲਾਂ ਖੋਲੋ ਅਤੇ ਡਿਸਪਲੇ ਨੂੰ ਬਦਲੋ।
08:12 ਇਸ URL ਉੱਤੇ ਉਪਲੱਬਧ ਵੀਡੀਓ ਵੇਖੋ ।
http://spoken-tutorial.org/What_is_a_Spoken_Tutorial
08:16 ਇਹ ਸਪੋਕਨ ਟਿਊਟੋਰਿਅਲ ਪ੍ਰੋਜੇਕਟ ਦਾ ਸਾਰ ਕਰਦਾ ਹੈ ।
08:19 ਜੇਕਰ ਤੁਹਾਡੇ ਕੋਲ ਚੰਗੀ ਬੈਂਡਵਿਡਥ ਨਹੀਂ ਹੈ ਤਾਂ ਤੁਸੀ ਇਸਨੂੰ ਡਾਊਨਲੋਡ ਕਰਕੇ ਵੇਖ ਸਕਦੇ ਹੋ ।
08:23 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ:
08:26 ਸਪੋਕਨ ਟਿਊਟੋਰਿਅਲਸ ਦੀ ਵਰਤੋ ਕਰਕੇ ਵਰਕਸ਼ਾਪਾਂ ਲਗਾਉਂਦੀ ਹੈ ।
08:29 ਆਨਲਾਇਨ ਟੈਸਟ ਪਾਸ ਕਰਨ ਵਾਲਿਆਂ ਨੂੰ ਪ੍ਰਮਾਣ ਪੱਤਰ ਦਿੰਦੇ ਹਨ ।
08:33 ਜਿਆਦਾ ਜਾਣਕਾਰੀ ਦੇ ਲਈ, ਕਿਰਪਾ ਕਰਕੇ contact@spoken-tutorial.org ਨੂੰ ਲਿਖੋ।
08:40 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟਾਕ-ਟੂ-ਅ ਟੀਚਰ ਪ੍ਰੋਜੈਕਟ ਦਾ ਹਿੱਸਾ ਹੈ ।
08:45 ਇਹ ਭਾਰਤ ਸਰਕਾਰ ਦੇ MHRD ਦੇ ਆਈ ਸੀ ਟੀ ਦੇ ਮਾਧਿਅਮ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ ਦੁਆਰਾ ਸੁਪੋਰਟ ਕੀਤਾ ਗਿਆ ਹੈ ।
08:52 ਇਸ ਮਿਸ਼ਨ ਉੱਤੇ ਜਿਆਦਾ ਜਾਣਕਾਰੀ ਇਸ ਲਿੰਕ ਉੱਤੇ ਉਪਲੱਬਧ ਹੈ http://spoken-tutorial.org/NMEICT-Intro
08:57 ਆਈ ਆਈ ਟੀ ਬਾੰਬੇ ਵਲੋਂ ਮੈਂ ਹਰਪ੍ਰੀਤ ਸਿੰਘ ਤੁਹਾਡੇ ਤੋਂ ਵਿਦਾ ਲੈਂਦਾ ਹਾਂ। ਸਾਡੇ ਨਾਲ ਜੁੜਨ ਲਈ ਧੰਨਵਾਦ।

Contributors and Content Editors

Harmeet