Jmol-Application/C3/Crystal-Structure-and-Unit-Cell/Punjabi

From Script | Spoken-Tutorial
Jump to: navigation, search
Time
Narration
00:01 ਸਤਿ ਸ਼੍ਰੀ ਅਕਾਲ ਦੋਸਤੋ, Jmol ਵਿੱਚ Crystal Structure and unit cell ‘ਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਾਰਿਆ ਦਾ ਸਵਾਗਤ ਹੈ ।
00:07 ਇਸ ਟਿਊਟੋਰਿਅਲ ਵਿੱਚ ਅਸੀਂ ਹੇਠ ਲਿਖੇ ਨੂੰ ਕਰਨਾ ਸਿੱਖਾਂਗੇ Crystallography Open Database ਤੋਂ CIF ਯਾਨੀ ਕਿ Crystallographic Information file ਨੂੰ ਡਾਊਂਨਲੋਡ ਕਰਨਾ,
00:17 Jmol ਵਿੱਚ CIF ਨੂੰ ਖੋਲ੍ਹਣਾ,
00:20 Jmol ਪੈਨਲ ‘ਤੇ ਯੂਨਿਟ ਸੈੱਲ ਅਤੇ ਯੂਨਿਟ ਸੈੱਲ ਪੈਰਾਮੀਟਰਸ ਨੂੰ ਦਿਖਾਉਣਾ,
00:25 ਅਤੇ ਵੱਖ-ਵੱਖ ਕਰੀਸਟਲ ਸਿਸਟਮਸ ਦੇ ਕਰੀਸਟਲ ਸਟਰਕਟਰ ਨੂੰ ਦਿਖਾਉਣਾ । ਉਦਾਹਰਣ ਦੇ ਲਈ Cubic, Hexagonal ਅਤੇ Rhombohedral
00:34 ਇਸ ਟਿਊਟੋਰਿਅਲ ਨੂੰ ਜਾਣਨ ਦੇ ਲਈ ਤੁਹਾਨੂੰ ਹਾਈ ਸਕੂਲ ਕੈਮਿਸਟਰੀ ਦਾ ਗਿਆਨ ਹੋਣਾ ਚਾਹੀਦਾ ਹੈ ।
00:39 ਅਤੇ Jmol ਵਿੰਡੋ ਦੀ ਕਾਰਜ ਵਿਧੀ ਨਾਲ ਜਾਣੂ ਹੋਣਾ ਚਾਹੀਦਾ ਹੈ
00:42 ਜੇ ਨਹੀਂ ਤਾਂ ਸੰਬੰਧਿਤ ਟਿਊਟੋਰਿਅਲਸ ਲਈ ਕ੍ਰਿਪਾ ਕਰਕੇ ਸਾਡੀ ਵੈੱਬਸਾਈਟ ‘ਤੇ ਜਾਓ ।
00:48 ਇਸ ਟਿਊਟੋਰਿਅਲ ਨੂੰ ਰਿਕਾਰਡ ਕਰਨ ਲਈ ਮੈਂ ਵਰਤੋਂ ਕਰ ਰਿਹਾ ਹਾਂ ਉਬੰਟੁ ਓਪਰੇਟਿੰਗ ਸਿਸਟਮ ਵਰਜ਼ਨ 14.04
00:54 Jmol ਵਰਜ਼ਨ 12.2.32
00:57 Java ਵਰਜ਼ਨ 7 ਅਤੇ
01:01 Mozilla Firefox browser 35.0
01:04 ਕਰੀਸਟਲ ਸਟਰਕਟਰ ਸੱਤ ਕਰੀਸਟਲ ਸਿਸਟਮਸ ਦੇ ਅਨੁਸਾਰ ਗਰੁੱਪ ਕੀਤੇ ਜਾਂਦੇ ਹਨ ।
01:08 ਇਹ ਟੇਬਲ ਕਰੀਸਟਲ ਸਿਸਟਮਸ ਅਤੇ ਉਨ੍ਹਾਂ ਦੇ ਸੰਬੰਧਿਤ ਲੈਟਿਸ ਪੈਰਾਮੀਟਰਸ ਦੀ ਸੂਚੀ ਵਿਖਾਉਂਦਾ ਹੈ ।
01:14 ਅਨੇਕਾਂ ਕੰਪਾਉਂਡਸ ਅਤੇ ਮਿਨਰਲਸ ਦੇ ਕਰਿਸਟਲਸ ਲਈ ਉਦਾਹਰਣ ਇੱਥੇ ਸੂਚੀਬੱਧ ਹਨ ।
01:20 ਅਸੀਂ Jmol ਪੈਨਲ ‘ਤੇ ਸੋਡੀਅਮ ਕਲੋਰਾਇਡ, ਗਰੇਫਾਇਟ ਅਤੇ ਕੇਲਸਾਇਟ ਦੇ ਕਰੀਸਟਲ ਸਟਰਕਟਰਸ ਦਿਖਾਂਵਾਗੇ ।
01:27 Jmol ਪੈਨਲ ‘ਤੇ ਕਰੀਸਟਲ ਸਟਰਕਚਰ ਵਿਖਾਉਣ ਦੇ ਲਈ:
01:31 ਸਾਨੂੰ ਇੱਕ ਵਿਸ਼ੇਸ਼ ਕਰੀਸਟਲ ਦੇ ਲਈ Crystallographic Information File ਡਾਊਂਨਲੋਡ ਕਰਨ ਦੀ ਲੋੜ ਹੈ ।
01:37 CIF ਕਰੀਸਟਲੋਗਰਾਫਿਕ ਇੰਫਾਰਮੇਸ਼ਨ ਨੂੰ ਵਿਖਾਉਣ ਲਈ ਇੱਕ ਸਟੈਂਡਰਡ ਟੈਕਸਟ ਫਾਇਲ ਫਾਰਮੈਟ ਹੈ ।
01:43 CIF ਫਾਰਮੈਟ.cif ਫਾਇਲ ਐਕਸਟੇਂਸ਼ਨ ਰੱਖਦਾ ਹੈ ।
01:48 Crystallography Open Database ਇੱਕ ਓਪਨ ਐਕਸੈੱਸ ਡਾਟਾਬੇਸ ਹੈ ।
01:53 ਡਾਊਂਨਲੋਡ ਹੋਣ ਵਾਲਾ CIF, COD ਵੈੱਬਸਾਈਟ ‘ਤੇ ਉਪਲੱਬਧ ਹੈ ।
01:58 ਵੈੱਬਸਾਈਟ ਦਿੱਤੇ ਗਏ ਲਿੰਕ ਤੋਂ ਐਕਸੈੱਸ ਕੀਤੀ ਜਾ ਸਕਦੀ ਹੈ ।
02:03 ਹੁਣ COD ਡਾਟਾਬੇਸ ਵੈੱਬਸਾਈਟ ਖੋਲ੍ਹਦੇ ਹਾਂ ਅਤੇ ਕੁੱਝ CIF ਫਾਇਲਸ ਡਾਊਂਨਲੋਡ ਕਰਦੇ ਹਾਂ ।
02:10 ਇੱਥੇ ਮੈਂ COD ਵੈੱਬਸਾਈਟ ਖੋਲ ਲਈ ਹੈ ।
02:13 ਪੇਜ਼ ਦੇ ਖੱਬੇ ਪਾਸੇ ਜਾਣਕਾਰੀ ਕਈ ਸਿਰਲੇਖਾਂ ਵਿੱਚ ਵੰਡੀ ਜਾਂਦੀ ਹੈ ।
02:19 Accessing COD Data ਸਿਰਲੇਖ ਵਿੱਚ, ਉਪ ਸਿਰਲੇਖ ਹਨ ਜਿਵੇਂ Browse, Search ਆਦਿ ।
02:27 Search ਵਿਕਲਪ ‘ਤੇ ਕਲਿਕ ਕਰੋ । ਇੱਕ ਨਵਾਂ ਪੇਜ਼ ਖੁੱਲਦਾ ਹੈ ।
02:31 ਸਰਚ ਪੇਜ਼ ‘ਤੇ ਸਾਨੂੰ CIF ਫਾਇਲਸ ਲਈ ਅਨੇਕ ਵਿਕਲਪ ਮਿਲਦੇ ਹਨ ।
02:36 Hints and Tips ਲਿੰਕ ‘ਤੇ ਕਲਿਕ ਕਰੋ ।

ਸਰਚ ਵਿਕਲਪਾਂ ਨੂੰ ਪ੍ਰਭਾਵਸ਼ਾਲੀ ਰੂਪ ਨਾਲ ਕਿਵੇਂ ਵਰਤਦੇ ਹਨ ਇਸ ਜਾਣਕਾਰੀ ਦੇ ਨਾਲ ਇੱਕ ਪੇਜ਼ ਖੁੱਲਦਾ ਹੈ ।

02:46 ਸਰਚ ਪੇਜ਼ ‘ਤੇ ਵਾਪਸ ਜਾਓ ।
02:49 ਅਸੀਂ COD ID ਦੀ ਵਰਤੋਂ ਕਰਕੇ ਹੇਠ ਦਿੱਤੀ ਕਿਸਮ ਨਾਲ ਕਰੀਸਟਲ ਸਟਰਕਚਰ ਨੂੰ ਲੱਭ ਸਕਦੇ ਹਾਂ:
02:54 OpenBabel Fastsearch ਜਾਂ ਟੈਕਸਟ ਬਾਕਸ ਵਿੱਚ ਕੈਮੀਕਲ ਜਾਂ ਮਿਨਰਲ ਦਾ ਨਾਮ ਟਾਈਪ ਕਰਕੇ ।
03:01 ਉਦਾਹਰਣ ਲਈ ਸੋਡੀਅਮ ਕਲੋਰਾਇਡ ਦੀ CIF ਫਾਇਲ ਨੂੰ ਲੱਭਣ ਦੇ ਲਈ
03:06 ਟੈਕਸਟ ਬਾਕਸ ਵਿੱਚ ਟਾਈਪ ਕਰੋ Halite ਜੋ ਸੋਡੀਅਮ ਕਲੋਰਾਇਡ ਦਾ ਮਿਨਰਲ ਨਾਮ ਹੈ ।
03:12 elements ਬਾਕਸ ‘ਤੇ ਹੇਠਾਂ ਜਾਓ
03:15 ਟਾਈਪ ਕਰੋ ਸਿੰਬਲ Na ਸੋਡੀਅਮ ਲਈ ਅਤੇ Cl ਕਲੋਰਾਇਡ ਦੇ ਲਈ ।
03:20 Number of distinct elements ਬਾਕਸ ਤੱਕ ਹੇਠਾਂ ਜਾਓ ।
03:24 ਇੱਥੇ ਸਾਡੇ ਕੋਲ ਮਿਨੀਮਮ ਅਤੇ ਮੈਕਸਿਮਮ ਐਲੀਮੈਂਟਸ ਟਾਈਪ ਕਰਨ ਦਾ ਵਿਕਲਪ ਹੈ ।
03:29 ਮਿਨੀਮਮ ਬਾਕਸ ਵਿੱਚ ਟਾਈਪ ਕਰੋ 2, ਜੇ ਤੁਸੀਂ ਕੇਵਲ ਦੋ ਐਲੀਮੈਂਟਸ ਦੇ ਨਾਲ ਕਰੀਸਟਲ ਸਟਰਕਚਰ ਚਾਹੁੰਦੇ ਹੋ । ਜੋ ਕਿ Sodium ਅਤੇ Chloride ਹੈ ।
03:37 Send ਬਟਨ ‘ਤੇ ਕਲਿਕ ਕਰੋ ।
03:40 ਸੋਡੀਅਮ ਕਲੋਰਾਇਡ ਲਈ ਕਰੀਸਟਲ ਸਟਰਕਚਰ ਡਾਟਾ ਫਾਇਲਸ ਦੇ ਨਾਲ ਇੱਕ ਵੈੱਬ ਪੇਜ਼ ਖੁੱਲਦਾ ਹੈ ।
03:45 COD ID ‘ਤੇ ਰਾਇਟ ਕਲਿਕ ਕਰੋ ਅਤੇ open the link in a new tab ‘ਤੇ ਕਲਿਕ ਕਰੋ ।
03:51 ਇਹ ਪੇਜ਼ ਉਸ ਵਿਸ਼ੇਸ਼ ਕਰੀਸਟਲ ਸਟਰਕਚਰ ਨਾਲ ਸੰਬੰਧਿਤ ਵਿਸਤ੍ਰਿਤ ਜਾਣਕਾਰੀ ਰੱਖਦਾ ਹੈ ।
03:57 ਡਾਟਾਬੇਸ ਵੈੱਬ ਪੇਜ਼ ‘ਤੇ ਵਾਪਸ ਜਾਓ ।
04:00 archive of CIF files ਲਿੰਕ ‘ਤੇ ਕਲਿਕ ਕਰੋ ਜੋ ਪੇਜ਼ ਦੇ ਸੱਜੇ ਪਾਸੇ ਸਥਿਤ ਹੈ ।
04:08 ਸਕਰੀਨ ‘ਤੇ ਇੱਕ ਡਾਇਲਾਗ ਬਾਕਸ ਖੁੱਲਦਾ ਹੈ, Open with ਵਿਕਲਪ ਚੁਣੋ । OK ਬਟਨ ‘ਤੇ ਕਲਿਕ ਕਰੋ ।
04:17 ਸਕਰੀਨ ‘ਤੇ ਸੋਡੀਅਮ ਕਲੋਰਾਇਡ ਕਰੀਸਟਲ ਲਈ ਅਨੇਕ CIF ਫਾਇਲਸ ਦੇ ਨਾਲ ਇੱਕ ਫੋਲਡਰ ਖੁੱਲਦਾ ਹੈ ।
04:23 ਜੋ ਫਾਇਲਸ ਤੁਸੀਂ ਡਾਊਂਨਲੋਡ ਕਰਨਾ ਚਾਹੁੰਦੇ ਹੋ ਉਨ੍ਹਾਂ ‘ਤੇ ਕਲਿਕ ਕਰਕੇ ਉਨ੍ਹਾਂ ਨੂੰ ਚੁਣੋ ।
04:28 ਟੂਲ ਬਾਰ ‘ਤੇ Extract ਬਟਨ ‘ਤੇ ਕਲਿਕ ਕਰੋ ।
04:32 ਆਪਣੇ ਸਿਸਟਮ ‘ਤੇ ਉਚਿਤ ਸਥਾਨ ‘ਤੇ ਫਾਇਲਸ ਨੂੰ ਸੇਵ ਕਰੋ ।
04:37 Extract ‘ਤੇ ਕਲਿਕ ਕਰੋ । ਵਿੰਡੋ ਬੰਦ ਕਰੋ ।
04:41 ਸਰਚ ਪੇਜ਼ ‘ਤੇ ਵਾਪਸ ਜਾਓ ।
04:43 ਹੁਣ ਪਹਿਲਾਂ ਦੀ ਤਰ੍ਹਾਂ ਹੀ ਸਮਾਨ ਪ੍ਰਕਿਰਿਆ ਦੀ ਵਰਤੋਂ ਕਰਕੇ graphite ਅਤੇ calcite ਦੀ CIF ਫਾਇਲਸ ਡਾਊਂਨਲੋਡ ਕਰੋ ।
04:51 ਹੁਣ ਅਸੀਂ Jmol ਵਿੱਚ ਸੋਡੀਅਮ ਕਲੋਰਾਇਡ ਦੀ CIF ਫਾਇਲ ਖੋਲ੍ਹਾਂਗੇ ।
04:55 ਇੱਥੇ ਮੈਂ Jmol ਵਿੰਡੋ ਖੋਲ ਲਈ ਹੈ ।
04:59 ਟੂਲ ਬਾਰ ਵਿੱਚ Open a file ਆਇਕਨ ‘ਤੇ ਕਲਿਕ ਕਰੋ ।
05:03 ਸੋਡੀਅਮ ਕਲੋਰਾਇਡ ਦੀ CIF ਫਾਇਲ ਦੀ ਲੋਕੇਸ਼ਨ ‘ਤੇ ਜਾਓ ਜੋ ਅਸੀਂ COD ਡਾਟਾਬੇਸ ਤੋਂ ਡਾਊਂਨਲੋਡ ਕੀਤਾ ਹੈ ।
05:12 Open ‘ਤੇ ਕਲਿਕ ਕਰੋ ।
05:14 ਸਕਰੀਨ ‘ਤੇ ਸੋਡੀਅਮ ਕਲੋਰਾਇਡ ਕਰੀਸਟਲ ਦਾ ਯੂਨਿਟ ਸੈੱਲ ਖੁੱਲਦਾ ਹੈ ।
05:19 ਯੂਨਿਟ ਸੈੱਲ ਕਰੀਸਟਲ ਵਿੱਚ ਸਭ ਤੋਂ ਛੋਟੀ ਦੁਹਰਾਈ ਜਾਣ ਵਾਲੀ ਯੂਨਿਟ ਹੈ ।
05:23 ਇਸ ਯੂਨਿਟ ਸੈੱਲਸ ਦਾ 3 ਡਾਇਮੇਂਸ਼ਨਸ ਵਿੱਚ ਸਟੈਕ (ਇੱਕ ਦੇ ਉੱਪਰ ਇੱਕ ਆਉਣਾ) ਕਰਨਾ ਕਰੀਸਟਲ ਸਟਰਕਚਰ ਦਾ ਆਧਾਰ ਬਣਾਵੇਗਾ ।
05:29 Jmol ਪੈਨਲ ‘ਤੇ ਵਾਪਸ ਆਉਂਦੇ ਹਾਂ ।
05:32 ਯੂਨਿਟ ਸੈੱਲ ਨਾਲ ਸੰਬੰਧਿਤ ਡਾਟਾ ਪੈਨਲ ਦੇ ਖੱਬੇ ਪਾਸੇ ਦਿਖਾਈ ਦਿੰਦਾ ਹੈ ।
05:37 ਇਹ space group ਵਰਗੀਕਰਨ ਦੇ ਨਾਲ ਸ਼ੁਰੂ ਹੁੰਦਾ ਹੈ ।
05:41 ਸੋਡੀਅਮ ਕਲੋਰਾਇਡ, ਕਿਊਬਿਕ ਲੈਟਿਸ ਸਿਸਟਮ ਵਿੱਚ ਆਉਂਦਾ ਹੈ । ਇਸ ਲਈ ਵੈਕਟਰਸ a, b ਅਤੇ c ਸਮਾਨ ਹੁੰਦੇ ਹਨ ।
05:50 ਐਂਗਲਸ ਅਲਫਾ, ਬੀਟਾ ਅਤੇ ਗਾਮਾ 90 ਡਿਗਰੀਜ਼ ਹੁੰਦੇ ਹਨ ।
05:55 ਪਾਪ – ਅੱਪ ਮੈਨਿਊ ਖੋਲ੍ਹਣ ਲਈ ਰਾਈਟ ਕਲਿਕ ਕਰੋ ।
05:59 Symmetry ਵਿਕਲਪ ਤੱਕ ਹੇਠਾਂ ਜਾਓ ।
06:01 ਸਬ - ਮੈਨਿਊ ਵਿੱਚ ਸਾਡੇ ਕੋਲ ਸਿਮਿਟਰੀ ਐਲੀਮੈਂਟਸ ਵਿਖਾਉਣ ਲਈ ਵਿਕਲਪ ਹਨ ।
06:05 ਅਸੀਂ ਸਬ - ਮੈਨਿਊ ਵਿੱਚ ਵਿਕਲਪਾਂ ਦੀ ਵਰਤੋਂ ਕਰਕੇ ਯੂਨਿਟ ਸੈੱਲਸ ਦੇ ਬਲਾਕਸ ਨੂੰ ਵੀ ਵਿਖਾ ਸਕਦੇ ਹਾਂ ।
06:10 ਉਦਾਹਰਣ ਲਈ Reload {1 1 1} ਵਿਕਲਪ ‘ਤੇ ਕਲਿਕ ਕਰੋ ।
06:15 ਪੈਨਲ ‘ਤੇ ਸਾਡੇ ਕੋਲ ਯੂਨਿਟ ਸੈੱਲ ਬਲਾਕ ਹੈ ਜੋ ਫੇਸ ਸੈਂਟਰ ਕਿਊਬਿਕ ਲੈਟਿਸ ਵਿਖਾ ਰਿਹਾ ਹੈ ।
06:21 ਡਿਸਪਲੇ ਨੂੰ ਬਦਲਣ ਦੇ ਲਈ, ਪਾਪ – ਅੱਪ ਮੈਨਿਊ ਖੋਲੋ, style ਤੱਕ ਹੇਠਾਂ ਜਾਓ ਫਿਰ scheme ਅਤੇ CPK Spacefill ‘ਤੇ ਕਲਿਕ ਕਰੋ ।
06:29 ਇੱਥੇ ਪੈਨਲ ‘ਤੇ ਸਾਡੇ ਕੋਲ ਕਰੀਸਟਲ ਸਟਰਕਚਰ CPK ਡਿਸਪਲੇ ਵਿੱਚ ਹੈ ।
06:34 ਦੁਬਾਰਾ ਪਾਪ – ਅੱਪ ਮੈਨਿਊ ਖੋਲੋ, symmetry ਤੱਕ ਹੇਠਾਂ ਜਾਓ ਅਤੇ Reload {4 4 4 6 6 6 1} ਵਿਕਲਪ ‘ਤੇ ਕਲਿਕ ਕਰੋ ।
06:44 ਇਹ ਵਿਕਲਪ Jmol ਪੈਨਲ ‘ਤੇ 27 ਸੈੱਲ ਬਲਾਕ ਲੋਡ ਕਰਦਾ ਹੈ ।
06:49 ਪਾਪ – ਅੱਪ ਮੈਨਿਊ ਖੋਲੋ, symmetry ‘ਤੇ ਜਾਓ, ਵਾਪਸ Reload {1 1 1} ਵਿਕਲਪ ‘ਤੇ ਜਾਓ ।
06:56 ਸਿਮਿਟਰੀ ਐਲੀਮੈਂਟ ਵਿਖਾਉਣ ਦੇ ਲਈ, ਦੁਬਾਰਾ ਪਾਪ – ਅੱਪ ਮੈਨਿਊ ਖੋਲੋ ।
07:00 ਸਬ - ਮੈਨਿਊ ਵਿੱਚ symmetry ਤੱਕ ਹੇਠਾਂ ਜਾਓ ਅਤੇ mirrorplane (x z y) ਵਿਕਲਪ ‘ਤੇ ਕਲਿਕ ਕਰੋ ।
07:08 ਪੈਨਲ ‘ਤੇ ਸਾਡੇ ਕੋਲ ਦਿਖਾਈ ਦੇ ਰਹੇ mirrorplane (x z y) ਦੇ ਨਾਲ ਕਿਊਬਿਕ ਲੈਟਿਸ ਹਨ ।
07:16 ਹੁਣ graphite ਲਈ CIF ਫਾਇਲ ਲੋਡ ਕਰਦੇ ਹਾਂ, ਜੋ ਹੇਕਸਾਗੋਨਲ ਕਰੀਸਟਲ ਸਿਸਟਮ ਵਿੱਚ ਆਉਂਦੀ ਹੈ ।
07:22 ਪਹਿਲਾਂ ਦਿਖਾਈ ਦੇ ਰਹੇ ਦੀ ਤਰ੍ਹਾਂ ਪੈਨਲ ‘ਤੇ ਗਰੇਫਾਇਟ ਦੀ CIF ਫਾਇਲ ਲੋਡ ਕਰਨ ਲਈ Open a file ਵਿਕਲਪ ਦੀ ਵਰਤੋਂ ਕਰੋ ।
07:29 ਪੈਨਲ ‘ਤੇ graphite ਦਾ Unit cell ਖੁੱਲਦਾ ਹੈ ।
07:33 ਯੂਨਿਟ ਸੈੱਲ ਪੈਰਾਮੀਟਰਸ ਨੂੰ ਵੇਖੋ
07:35 ਵੈਕਟਰਸ a, b ਦੇ ਬਰਾਬਰ ਹੈ ਪਰ c ਦੇ ਬਰਾਬਰ ਨਹੀਂ ਹੈ ।
07:40 ਐਂਗਲਸ, ਅਲਫਾ ਅਤੇ ਬੀਟਾ 90 ਡਿਗਰੀਜ਼ ਦੇ ਬਰਾਬਰ ਹਨ ਅਤੇ ਗਾਮਾ 120 ਡਿਗਰੀਜ਼ ਦੇ ਬਰਾਬਰ ਹੈ ।
07:47 ਪਾਪ – ਅੱਪ ਮੈਨਿਊ ਖੋਲੋ Symmetry ਤੱਕ ਹੇਠਾਂ ਜਾਓ ਅਤੇ Reload {444 666 1} ਵਿਕਲਪ ‘ਤੇ ਕਲਿਕ ਕਰੋ ।
07:56 ਸਕਰੀਨ ‘ਤੇ ਪ੍ਰਮਾਣੂਆਂ ਦੀ ਹੇਕਸਾਗੋਨਲ ਲੈਟਿਸ ਪ੍ਰਬੰਧ ਦਿੱਸਦਾ ਹੈ ।
08:01 ਡਿਸਪਲੇ ਨੂੰ ਬਦਲਣ ਦੇ ਲਈ, ਪਾਪ – ਅੱਪ ਮੈਨਿਊ ਖੋਲੋ style ‘ਤੇ ਜਾਓ, scheme ‘ਤੇ ਜਾਓ, wireframe ਵਿਕਲਪ ‘ਤੇ ਕਲਿਕ ਕਰੋ ।
08:10 ਉਸ ਤਰ੍ਹਾਂ ਹੀ ਮੈਂ ਪੈਨਲ ‘ਤੇ calcite ਮਿਨਰਲ ਦੀ CIF ਫਾਇਲ ਖੋਲ ਲਈ ਹੈ ।
08:16 Calcite, ਰੋਮੋਹੈਡਰਲ ਕਰੀਸਟਲ ਸਿਸਟਮ [me aata] ਹੈ ।
08:20 ਤੁਸੀਂ ਕਿਸੇ ਵੀ ਕਰੀਸਟਲ ਸਿਸਟਮ ਦੀ CIF ਖੋਲ ਸਕਦੇ ਹੋ ਅਤੇ ਸਟਰਕਚਰ ਅਤੇ ਸਿਮਿਟਰੀ ਵਿਕਲਪਾਂ ਦੀ ਖੋਜ ਕਰ ਸਕਦੇ ਹੋ ।
08:27 ਇਸ ਦਾ ਸਾਰ ਕਰਦੇ ਹਾਂ, ਇਸ ਟਿਊਟੋਰਿਅਲ ਵਿੱਚ ਅਸੀਂ ਹੇਠ ਲਿਖੇ ਨੂੰ ਕਰਨਾ ਸਿੱਖਿਆ: ਕਰਿਸਟਲੋਗਰਾਫੀ ਓਪਨ ਡਾਟਾਬੇਸ ਨਾਲ CIF ਡਾਊਂਨਲੋਡ ਕਰਨਾ
08:35 Jmol ਵਿੱਚ CIF ਖੋਲ੍ਹਣਾ
08:38 ਯੂਨਿਟ ਸੈੱਲ ਅਤੇ ਯੂਨਿਟ ਸੈੱਲ ਪੈਰਾਮੀਟਰਸ ਨੂੰ ਦਿਖਾਉਣਾ
08:41 ਅਤੇ ਸੋਡੀਅਮ ਕਲੋਰਾਇਡ, ਗਰੇਫਾਇਟ ਅਤੇ ਕੇਲਸਾਇਟ ਦੇ ਕਰੀਸਟਲ ਸਟਰਕਟਰਸ ਨੂੰ ਦਿਖਾਉਣਾ ।
08:47 ਨਿਰਧਾਰਤ ਕੰਮ ਵਿੱਚ

COD ਡਾਟਾਬੇਸ ਤੋਂ ਕਵਾਰਟਜ ਕਰੀਸਟਲ ਦੇ ਲਈ CIF ਡਾਊਂਨਲੋਡ ਕਰੋ ।

08:53 Jmol ਪੈਨਲ ‘ਤੇ ਯੂਨਿਟ ਸੈੱਲ ਦਿਖਾਓ ਅਤੇ ਸਿਮਿਟਰੀ ਵਿਕਲਪਾਂ ਦੀ ਖੋਜ ਕਰੋ ।
08:59 ਇਹ ਵੀਡੀਓ ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦਾ ਹੈ ।
09:02 ਚੰਗੀ ਬੈਂਡਵਿਡਥ ਨਾ ਮਿਲਣ ‘ਤੇ ਤੁਸੀਂ ਇਸਨੂੰ ਡਾਊਂਨਲੋਡ ਕਰਕੇ ਵੇਖ ਸਕਦੇ ਹੋ ।
09:06 ਸਪੋਕਨ ਟਿਊਟੋਰਿਅਲਸ ਦੀ ਵਰਤੋਂ ਕਰਕੇ ਵਰਕਸ਼ਾਪਾਂ ਚਲਾਉਂਦੀ ਹੈ ਅਤੇ ਪ੍ਰਮਾਣ ਪੱਤਰ ਵੀ ਦਿੰਦੇ ਹਨ । ਕ੍ਰਿਪਾ ਕਰਕੇ ਸਾਡੇ ਨਾਲ ਸੰਪਰਕ ਕਰੋ ।
09:12 ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ “ਆਈਸੀਟੀ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਪ੍ਰਮਾਣਿਤ ਹੈ ।
09:18 ਆਈ.ਆਈ.ਟੀ.ਬੰਬੇ ਤੋਂ ਹੁਣ ਅਮਰਜੀਤ ਨੂੰ ਇਜਾਜ਼ਤ ਦਿਓ । ਸਾਡੇ ਨਾਲ ਜੁੜਣ ਲਈ ਧੰਨਵਾਦ । }

Contributors and Content Editors

Navdeep.dav