Jmol-Application/C2/Modify-Display-and-View/Punjabi

From Script | Spoken-Tutorial
Jump to: navigation, search
Time Narration
00:01 Jmol ਐਪਲੀਕੇਸ਼ਨ ਵਿੱਚ Modify Display ਅਤੇ View ਦੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ ।
00:08 ਇਸ ਟਿਊਟੋਰਿਅਲ ਵਿੱਚ ਅਸੀ ਹੇਠਾਂ ਦਿੱਤੇ ਗਿਆਂ ਬਾਰੇ ਸਿਖਾਂਗੇ:
00:11 ਸਕਰੀਨ ਉੱਤੇ ਮਾਡਲ ਨੂੰ ਰੋਟੇਟ, ਜੂਮ, ਮੂਵ ਅਤੇ ਸਪਿਨ ਕਰਨਾ।
00:17 ਵਿਊ ਨੂੰ ਬਦਲਣਾ।
00:19 ਡਿਸਪਲੇ ਦਾ ਸਟਾਈਲ ਬਦਲਣਾ।
00:22 ਐਟਮਸ ਅਤੇ ਬੌਂਡਸ ਦਾ ਰੰਗ ਅਤੇ ਸਾਈਜ ਬਦਲਣਾ।
00:26 ਇਮੇਜ ਨੂੰ axes ਅਤੇ bound ਬਾਕਸ ਦੇ ਨਾਲ ਦਿਖਾਉਣਾ।
00:30 ਇਮੇਜ ਨੂੰ ਵੱਖ-ਵੱਖ ਫਾਈਲ ਫਾਰਮੇਟਸ ਵਿੱਚ ਸੇਵ ਕਰਨਾ।
00:34 ਇਸ ਟਿਊਟੋਰਿਅਲ ਦਾ ਪਾਲਣ ਕਰਨ ਲਈ ਤੁਹਾਨੂੰ ਹੇਠਾਂ ਦਿੱਤੇ ਗਿਆਂ ਨਾਲ ਵਾਕਫ਼ ਹੋਣਾ ਚਾਹੀਦਾ ਹੈl
00:37 Jmol ਐਪਲੀਕੇਸ਼ਨ ਵਿੰਡੋ ਅਤੇ
00:40 modelkit ਫੰਕਸ਼ਨ ਪ੍ਰਯੋਗ ਕਰਕੇ ਮਾਡਲਾਂ ਨੂੰ ਬਣਾਉਣਾ ਅਤੇ ਐਡਿਟ ਕਰਨਾ।
00:45 ਜੇਕਰ ਨਹੀਂ, ਤਾਂ ਸੰਬੰਧਿਤ ਟਿਊਟੋਰਿਅਲਸ ਲਈ ਕਿਰਪਾ ਕਰਕੇ ਸਾਡੀ ਵੈਬਸਾਈਟ ਉੱਤੇ ਜਾਓ ।
00:51 ਇਸ ਟਿਊਟੋਰਿਅਲ ਨੂੰ ਰਿਕਾਰਡ ਕਰਨ ਦੇ ਲਈ, ਮੈਂ ਵਰਤੋ ਕਰ ਰਿਹਾ ਹਾਂ:
00:53 ਉਬੰਟੁ OS ਵਰਜਨ 12.04
00:58 Jmol ਵਰਜਨ 12.2.2 ਅਤੇ
01:02 Java ਵਰਜਨ 7
01:05 ਮੈਂ ਪੈਨਲ ਉੱਤੇ 2-chloro-1-propanol ਦੇ ਮਾਡਲ ਦੇ ਨਾਲ ਇੱਕ ਨਵੀਂ Jmol ਵਿੰਡੋ ਖੋਲੀ ਹੈ।
01:12 ਸਟਰਕਚਰ ਦੇ ਬਿਹਤਰ ਦ੍ਰਿਸ਼ ਦੇ ਲਈ, ਅਸੀ ਮਾਡਲ ਨੂੰ ਰੋਟੇਟ ਅਤੇ ਜੂਮ ਕਰ ਸਕਦੇ ਹਾਂ ।
01:18 ਮਾਡਲ ਨੂੰ ਰੋਟੇਟ ਕਰਨ ਦੇ ਲਈ, ਟੂਲਬਾਰ ਉੱਤੇ Rotate molecule ਆਇਕਨ ਉੱਤੇ ਕਲਿਕ ਕਰੋ ।
01:24 ਮਾਡਲ ਉੱਤੇ ਕਲਿਕ ਕਰੋ ਅਤੇ ਵੇਖੋ ਕਿ ਕਰਸਰ ਇੱਕ ਹੈਂਡ ਆਇਕਨ ਵਿੱਚ ਬਦਲਦਾ ਹੈ ।
01:29 ਮਾਊਸ ਬਟਨ ਨੂੰ ਫੜਕੇ, ਪੈਨਲ ਉੱਤੇ ਮਾਊਸ ਨੂੰ ਖਿੱਚੋ ।
01:34 ਤੁਸੀ ਵੇਖ ਸਕਦੇ ਹੋ ਕਿ ਮਾਡਲ ਰੋਟੇਟ ਹੋ ਰਿਹਾ ਹੈ ।
01:37 ਜੂਮ-ਇੰਨ ਅਤੇ ਜੂਮ-ਆਊਟ ਦੇ ਲਈ, ਪੈਨਲ ਉੱਤੇ ਕਰਸਰ ਰੱਖੋ ।
01:42 ਜੂਮ-ਆਊਟ ਲਈ ਮਾਊਸ ਵਹੀਲ ਨੂੰ ਉੱਤੇ ਅਤੇ ਜੂਮ-ਇੰਨ ਲਈ ਹੇਠਾਂ ਮੂਵ ਕਰੋ ।
01:49 ਪੈਨਲ ਉੱਤੇ ਮਾਡਲ ਨੂੰ ਮੂਵ ਕਰਨ ਦੇ ਲਈ, ਕਰਸਰ ਨੂੰ ਮਾਡਲ ਉੱਤੇ ਰੱਖੋ ।
01:54 ਕੀਬੋਰਡ ਉੱਤੇ Shift ਬਟਨ ਨੂੰ ਫੜੋ।
01:57 ਡਬਲ-ਕਲਿਕ ਕਰੋ ਅਤੇ ਮਾਊਸ ਖਿਚੋ।
02:00 ਸੰਖੇਪ ਵਿਵਰਣ ਲਈ, ਪੌਪ-ਅੱਪ ਮੈਨਿਊ ਵਿੱਚ ਉਪਲੱਬਧ Mouse Manual ਨੂੰ ਵੇਖੋ ।
02:06 ਪੌਪ-ਅੱਪ ਮੈਨਿਊ ਖੋਲੋ ਅਤੇ ਹੇਠਾਂ About ਤੱਕ ਜਾਓ ਫਿਰ Jmol 12.2.2 ਚੁਣੋ ਅਤੇ Mouse Manual ਉੱਤੇ ਕਲਿਕ ਕਰੋ ।
02:17 ਜੇਕਰ ਤੁਸੀ ਇੰਟਰਨੈੱਟ ਨਾਲ ਜੁੜੇ ਹੋਏ ਹੋ,
02:19 Mouse manual ਦੇ ਨਾਲ ਇੱਕ ਵੈੱਬ ਪੇਜ ਸਕਰੀਨ ਉੱਤੇ ਵਿਖਾਈ ਦਿੰਦਾ ਹੈ ।
02:24 ਪੌਪ-ਅੱਪ ਮੈਨਿਊ ਵਿਚੋਂ ਬਾਹਰ ਜਾਣ ਲਈ ਪੈਨਲ ਉੱਤੇ ਕਲਿਕ ਕਰੋ ।
02:28 ਪੈਨਲ ਉੱਤੇ ਮੌਲੀਕਿਊਲ ਨੂੰ ਆਪਣੇ ਆਪ ਸਪਿਨ ਕਰਾਉਣ ਲਈ, ਪੌਪ-ਅੱਪ ਮੈਨਿਊ ਖੋਲੋ।
02:34 ਹੇਠਾਂ Spin ਤੱਕ ਜਾਓ ਅਤੇ ਫਿਰ On ਵਿਕਲਪ ਉੱਤੇ ਕਲਿਕ ਕਰੋ।
02:40 ਅਸੀ ਵੇਖ ਸਕਦੇ ਹਾਂ ਕਿ ਪੈਨਲ ਉੱਤੇ ਮਾਡਲ ਸਪਿਨ ਹੋ ਰਿਹਾ ਹੈ ।
02:44 ਸਪਿਨ ਨੂੰ ਬੰਦ ਕਰਨ ਦੇ ਲਈ, ਪੌਪ-ਅੱਪ ਮੈਨਿਊ ਦੁਬਾਰਾ ਖੋਲੋ ।
02:49 ਹੇਠਾਂ Spin ਤੱਕ ਜਾਓ ਅਤੇ Off ਉੱਤੇ ਕਲਿਕ ਕਰੋ ।
02:54 ਇੱਕ ਅਸਾਈਨਮੈਂਟ ਦੇ ਰੂਪ ਵਿੱਚ,
02:56 2-chloro-3-Iodo-pentane ਦਾ ਮਾਡਲ ਬਣਾਓ।
03:00 ਪੌਪ-ਅੱਪ ਮੈਨਿਊ ਵਿੱਚ Spin ਵਿਕਲਪ ਚੈੱਕ ਕਰੋ ।
03:04 ਸਪਿਨ ਦੀ ਦਿਸ਼ਾ Z- axis ਵਿਚ ਅਤੇ ਰੇਟ ਆਫ ਸਪਿਨ ਨੂੰ 40 ਵਿਚ ਬਦਲੋ ।
03:10 ਸੰਕੇਤ ਦੇ ਤੌਰ ਤੇ: ਪੌਪ-ਅੱਪ ਮੈਨਿਊ ਵਿੱਚ Set Z Rate ਵਿਕਲਪ ਪ੍ਰਯੋਗ ਕਰੋ ।
03:16 ਤੁਹਾਡਾ ਮੁਕੰਮਲ ਨਿਅਤ ਕਾਰਜ ਇਸ ਪ੍ਰਕਾਰ ਦਿਖਨਾ ਚਾਹੀਦਾ ਹੈ ।
03:22 ਹੁਣ ਅਸੀ view ਮੈਨਿਊ ਦੇ ਬਾਰੇ ਵਿੱਚ ਸਿਖਦੇ ਹਾਂ ।
03:25 ਮੈਨਿਊ ਬਾਰ ਉੱਤੇ View ਮੈਨਿਊ ਮਾਡਲ ਨੂੰ ਵੱਖਰੇ ਕੋਨ ਤੋਂ ਦੇਖਣ ਦੇ ਵਿਕਲਪ ਰੱਖਦਾ ਹੈ ।
03:31 View ਮੈਨਿਊ ਉੱਤੇ ਕਲਿਕ ਕਰੋ ।
03:33 ਮੈਨਿਊ ਨੂੰ ਹੇਠਾਂ ਸਕਰੋਲ ਕਰੋ ਅਤੇ ਉਪਲੱਬਧ ਕਰਵਾਏ ਵੱਖਰੇ ਵਿਕਲਪਾਂ ਵਿੱਚੋਂ ਚੁਣੋ।
03:38 ਉਦਾਹਰਣ ਦੇ ਲਈ, ਮੈਂ Top ਵਿਊ ਚੁਣਾਗਾ ।
03:42 Top ਵਿਕਲਪ ਉੱਤੇ ਕਲਿਕ ਕਰੋ ।
03:45 ਸਕਰੀਨ ਉੱਤੇ ਇਮੇਜ ਦਿਖਾਉਂਦੀ ਹੈ ਕਿ ਉਪਰੋਂ ਮੌਲੀਕਿਊਲ ਕਿਵੇਂ ਦਿਸਦਾ ਹੈ ।
03:50 ਅਸੀ ਇਸ ਵਿਊ ਨੂੰ ਇਮੇਜ ਦੀ ਤਰ੍ਹਾਂ ਵੱਖਰੇ ਫਾਈਲ ਫਾਰਮੇਟਸ ਵਿੱਚ ਸੇਵ ਕਰ ਸਕਦੇ ਹਾਂ ।
03:55 Save current view as an image ਆਇਕਨ ਉੱਤੇ ਕਲਿਕ ਕਰੋ ।
03:59 Save ਡਾਇਲਾਗ ਬਾਕਸ ਦਿਸਦਾ ਹੈ ।
04:03 ਫਾਈਲ ਫਾਰਮੇਟ ਚੁਣਨ ਲਈ, Image Type ਦੇ ਵਿਕਲਪਾਂ ਵਿੱਚ ਵੇਖੋ ।
04:09 ਮੈਂ JPEG ਫਾਰਮੇਟ ਚੁਣਾਗਾ ।
04:13 ਉਸ ਫੋਲਡਰ ਨੂੰ ਖੋਲੋ ਜਿਸ ਵਿੱਚ ਤੁਸੀ ਫਾਈਲ ਸੇਵ ਕਰਨਾ ਚਾਹੁੰਦੇ ਹੋ ।
04:17 ਮੈਂ ਇਸਨੂੰ Desktop ਉੱਤੇ ਚਾਹੁੰਦਾ ਹਾਂ ।
04:19 Desktop ਚੁਣੋ ਅਤੇ Open ਬਟਨ ਉੱਤੇ ਕਲਿਕ ਕਰੋ ।
04:24 File Name ਟੈਕਸਟ ਬਾਕਸ ਵਿੱਚ, ਟਾਈਪ ਕਰੋ “2-chloro-1-propanol”
04:30 Files of Type ਉੱਤੇ ਜਾਓ ਅਤੇ jpg ਚੁਣੋ।
04:35 Save ਬਟਨ ਉੱਤੇ ਕਲਿਕ ਕਰੋ ।
04:38 ਹੁਣ ਇਮੇਜ ਡੈਸਕਟਾਪ ਉੱਤੇ JPEG ਫਾਰਮੇਟ ਵਿੱਚ ਸੇਵ ਹੋਵੇਗੀ ।
04:44 ਮੌਲੀਕਿਊਲਰ ਮਾਡਲ ਦੇ ਨੁਮਾਇਸ਼ ਦੇ ਸਟਾਈਲ ਨੂੰ ਵੱਖਰੇ ਤਰੀਕਿਆਂ ਨਾਲ ਬਦਲਿਆ ਜਾ ਸਕਦਾ ਹੈ ।
04:50 ਜੇਕਰ ਜ਼ਰੂਰੀ ਹੋਇਆ ਤਾਂ ਇਸ ਮੌਲੀਕਿਊਲ ਵਿੱਚ ਐਟਮਸ ਅਤੇ ਬੌਂਡਸ ਦੇ ਰੰਗ ਅਤੇ ਸਾਈਜ ਨੂੰ ਬਦਲਿਆ ਜਾ ਸਕਦਾ ਹੈ ।
04:57 ਸਾਡੇ ਕੋਲ ਮੌਲੀਕਿਊਲ ਜਾਂ ਸਿਲੈਕਟ ਸੈੱਟ ਵਿੱਚ ਸਾਰੇ ਐਟਮਸ ਨੂੰ ਬਦਲਣ ਦਾ ਵਿਕਲਪ ਹੈ ।
05:03 ਪੈਨਲ ਉੱਤੇ ਮਾਡਲ ਦਾ ਡਿਫਾਲਟ ਡਿਸਪਲੇ ball and stick ਦਾ ਹੈ ।
05:09 ਡਿਸਪਲੇ ਨੂੰ CPK Space fill ਵਿੱਚ ਬਦਲਨ ਦੇ ਲਈ, ਪੌਪ-ਅੱਪ ਮੈਨਿਊ ਖੋਲੋ।
05:15 Select ਉੱਤੇ ਜਾਓ ਅਤੇ ਪੂਰੇ ਮੌਲੀਕਿਊਲ ਨੂੰ ਬਦਲਣ ਲਈ All ਉੱਤੇ ਕਲਿਕ ਕਰੋ ।
05:22 ਪੌਪ-ਅੱਪ ਮੈਨਿਊ ਦੁਬਾਰਾ ਖੋਲੋ।
05:25 ਹੇਠਾਂ Style ਤੱਕ ਜਾਓ, ਉੱਪ-ਮੈਨਿਊ ਵਿਚੋਂ Scheme ਚੁਣੋ ।
05:30 ਅਤੇ CPK Spacefill ਵਿਕਲਪ ਉੱਤੇ ਕਲਿਕ ਕਰੋ ।
05:35 ਸਕਰੀਨ ਉੱਤੇ ਮਾਡਲ CPK Spacefill ਵਿੱਚ ਬਦਲ ਗਿਆ ਹੈ ।
05:40 ਹੁਣ ਅਸੀ ਇਸਨੂੰ ਵਾਪਸ ball and stick ਮਾਡਲ ਵਿੱਚ ਬਦਲਦੇ ਹਾਂ ।
05:44 ਹੁਣ ਪਹਿਲਾਂ ਦੀ ਤਰ੍ਹਾਂ ਹੀ ਸਮਾਨ ਸਟੇਪਸ ਦਾ ਪਾਲਣ ਕਰਦੇ ਹਾਂ।
05:48 ਪੌਪ-ਅੱਪ ਮੈਨਿਊ ਖੋਲੋ।
05:50 ਹੇਠਾਂ Style ਤੱਕ ਜਾਓ, Scheme ਚੁਣੋ ਅਤੇ Ball and Stick ਵਿਕਲਪ ਉੱਤੇ ਕਲਿਕ ਕਰੋ ।
05:56 ਹੁਣ ਮਾਡਲ ball and stick ਸਟਾਈਲ ਡਿਸਪਲੇ ਵਿੱਚ ਬਦਲ ਗਿਆ ਹੈ ।
06:01 ਮੈਨਿਊ ਬਾਰ ਉੱਤੇ ਪੌਪ-ਅੱਪ ਮੈਨਿਊ ਅਤੇ Display ਮੈਨਿਊ ਦਾ ਪ੍ਰਯੋਗ ਕਰਕੇ ਵੀ ਬੌਂਡਸ ਦੇ ਸਾਈਜ ਨੂੰ ਬਦਲਿਆ ਜਾ ਸਕਦਾ ਹੈ ।
06:08 Display ਮੈਨਿਊ ਉੱਤੇ ਕਲਿਕ ਕਰੋ ਅਤੇ Bond ਚੁਣੋ ।
06:12 ਉੱਪ-ਮੈਨਿਊ ਕੋਲ angstrom ਯੂਨਿਟਸ ਵਿੱਚ ਵੱਖ-ਵੱਖ ਡਾਇਐਮਿਟਰ ਸਾਈਜ ਦੇ ਬੌਂਡਸ ਦੇ ਵਿਕਲਪ ਹੁੰਦੇ ਹਨ ।
06:19 ਉਦਾਹਰਣ ਦੇ ਲਈ, ਮੈਂ 0.1 Angstrom ਚੁਣਾਗਾ ਅਤੇ ਇਸ ਉੱਤੇ ਕਲਿਕ ਕਰੋ ।
06:26 ਬੌਂਡਸ ਦੀ ਮੋਟਾਈ ਵਿੱਚ ਬਦਲਾਵ ਉੱਤੇ ਧਿਆਨ ਦਿਓ ।
06:30 ਅਸੀ ਐਟਮਸ ਅਤੇ ਬੌਂਡਸ ਦਾ ਰੰਗ ਵੀ ਬਦਲ ਸੱਕਦੇ ਹਾਂ ।
06:34 ਮੈਂ ਮਾਡਲ ਵਿੱਚ ਸਾਰੇ ਕਾਰਬਨ ਐਟਮਸ ਦਾ ਰੰਗ ਪੀਲੇ ਨਾਲ ਬਦਲਨਾ ਚਾਹੁੰਦਾ ਹਾਂ ।
06:39 ਅਜਿਹਾ ਕਰਨ ਦੇ ਲਈ, ਪੌਪ-ਅੱਪ ਮੈਨਿਊ ਖੋਲੋ ਅਤੇ Select ਉੱਤੇ ਜਾਓ ।
06:44 ਹੇਠਾਂ Element ਉੱਤੇ ਜਾਓ ਅਤੇ Carbon ਉੱਤੇ ਕਲਿਕ ਕਰੋ ।
06:48 ਪੌਪ-ਅੱਪ ਮੈਨਿਊ ਦੁਬਾਰਾ ਖੋਲੋ ਅਤੇ Color ਚੁਣੋ ।
06:52 ਫਿਰ Atoms ਚੁਣੋ ਅਤੇ Yellow ਵਿਕਲਪ ਉੱਤੇ ਕਲਿਕ ਕਰੋ ।
06:57 ਮਾਡਲ ਵਿੱਚ ਸਾਰੇ Carbons, ਹੁਣ ਪੀਲੇ ਰੰਗ ਵਿੱਚ ਵਿਖਾਈ ਦਿੰਦੇ ਹਨ ।
07:02 ਹੁਣ ਵੇਖਦੇ ਹਾਂ ਕਿ ਬੌਂਡਸ ਦਾ ਰੰਗ ਕਿਵੇਂ ਬਦਲਦੇ ਹਨ ।
07:06 ਪੌਪ-ਅੱਪ ਮੈਨਿਊ ਖੋਲੋ ਅਤੇ All ਚੁਣੋ ।
07:10 ਪੌਪ-ਅੱਪ ਮੈਨਿਊ ਦੁਬਾਰਾ ਖੋਲੋ।
07:12 ਹੇਠਾਂ Color ਉੱਤੇ ਜਾਓ, ਉੱਪ-ਮੈਨਿਊ ਵਿਚੋਂ Bonds ਚੁਣੋ ।
07:16 ਹੇਠਾਂ ਜਾਓ ਅਤੇ Blue ਵਿਕਲਪ ਉੱਤੇ ਕਲਿਕ ਕਰੋ ।
07:20 ਸਾਰੇ ਬੌਂਡਸ ਹੁਣ ਨੀਲੇ ਰੰਗ ਵਿੱਚ ਹਨ ।
07:23 ਅਸੀ ਇਮੇਜ ਨੂੰ X, Y ਅਤੇ Z ਐਕਸੀਸ ਅਤੇ ਬਾਉਂਡਿੰਗ ਬਾਕਸ ਦੇ ਅੰਦਰ ਦਿਖਾ ਸਕਦੇ ਹਾਂ ।
07:31 ਪੌਪ-ਅੱਪ ਮੈਨਿਊ ਖੋਲੋ, Style ਚੁਣੋ।
07:34 ਅਤੇ ਹੇਠਾਂ Axes ਵਿਕਲਪ ਤੱਕ ਜਾਓ ।
07:37 ਉੱਪ-ਮੈਨਿਊ ਵਿਚੋਂ Pixel Width ਚੁਣੋ।
07:40 ਮੈਂ ਪਿਕਸਲ ਚੌੜਾਈ ਦੇ ਰੂਪ ਵਿੱਚ 3 px. ਚੁਣਾਗਾ।
07:44 ਹੁਣ ਸਾਡੇ ਕੋਲ ਸਾਰੀਆਂ ਐਕਸੀਸ ਦੇ ਨਾਲ ਸਕਰੀਨ ਉੱਤੇ ਮਾਡਲ ਹੈ ।
07:49 ਇਮੇਜ ਦੇ ਚਾਰੋ ਤਰਫ ਬਾਊਂਡ ਬਾਕਸ ਬਣਾਉਣ ਦੇ ਲਈ, ਪੌਪ-ਅੱਪ ਮੈਨਿਊ ਖੋਲੋ ।
07:54 Style ਤੱਕ ਜਾਓ, ਅਤੇ ਵਿਕਲਪਾਂ ਵਿਚੋਂ Boundbox ਚੁਣੋ ।
07:59 Pixel width ਚੁਣੋ ਅਤੇ ਪਿਕਸਲ ਚੌੜਾਈ 3 px ਉੱਤੇ ਕਲਿਕ ਕਰੋ ।
08:05 ਸਕਰੀਨ ਉੱਤੇ ਸਾਡੇ ਕੋਲ Axes ਦੇ ਨਾਲ Boundbox ਵਿੱਚ 2-chloro-1-propanol ਦਾ ਮਾਡਲ ਹੈ ।
08:12 Boundbox ਨੂੰ ਸਪੱਸ਼ਟ ਰੂਪ ਵਿਚ ਦੇਖਣ ਦੇ ਲਈ, ਸਾਨੂੰ ਜੂਮ-ਇੰਨ ਜਾਂ ਜੂਮ-ਆਊਟ ਕਰਨਾ ਪੈ ਸਕਦਾ ਹੈ ।
08:17 ਇਮੇਜ ਸੇਵ ਕਰੋ ਅਤੇ ਪ੍ਰੋਗਰਾਮ ਵਿਚੋਂ ਬਾਹਰ ਆਓ ।
08:21 ਹੁਣ ਸਾਰ ਕਰਦੇ ਹਾਂ ਕਿ ਅਸੀਂ ਕੀ ਸਿੱਖਿਆ
08:23 ਇਸ ਟਿਊਟੋਰਿਅਲ ਵਿੱਚ ਅਸੀਂ ਹੇਠਾਂ ਦਿੱਤੇ ਗਿਆਂ ਬਾਰੇ ਸਿੱਖਿਆ
08:26 ਸਕਰੀਨ ਉੱਤੇ ਮਾਡਲ ਨੂੰ ਰੋਟੇਟ, ਜੂਮ, ਮੂਵ ਅਤੇ ਸਪਿਨ ਕਰਨਾ ।
08:31 ਮਾਡਲ ਨੂੰ ਵੱਖਰੇ ਕੋਨਾ ਤੋਂ ਵੇਖਣਾ ।
08:34 ਡਿਸਪਲੇ ਦਾ ਸਟਾਈਲ ਬਦਲਣਾ ।
08:36 ਐਟਮਸ ਅਤੇ ਬੌਂਡਸ ਦਾ ਰੰਗ ਬਦਲਣਾ ।
08:39 ਅਸੀਂ ਇਹ ਵੀ ਸਿੱਖਿਆ
08:41 ਇਮੇਜ ਨੂੰ axes ( ਐਕਸੀਸ ) ਅਤੇ ਬਾਉਂਡ ਬਾਕਸ ਦੇ ਨਾਲ ਦਿਖਾਉਣਾ ਅਤੇ
08:44 ਇਮੇਜ ਨੂੰ ਵੱਖ-ਵੱਖ ਫਾਈਲ ਫਾਰਮੇਟਸ ਵਿੱਚ ਸੇਵ ਕਰਨਾ ।
08:48 ਅਸਾਈਨਮੈਂਟ ਵਿੱਚ
08:50 3-amino-1-propanol ਦਾ ਮਾਡਲ ਬਣਾਓ।
08:53 ਡਿਸਪਲੇ ਨੂੰ Sticks ਵਿੱਚ ਬਦਲੋ।
08:56 ਮਾਡਲ ਵਿੱਚ ਸਾਰੇ ਹਾਇਡਰੋਜਨਸ ਦਾ ਰੰਗ ਹਰੇ ਵਿੱਚ ਬਦਲੋ।
09:00 ਸਾਰੇ ਬੌਂਡਸ ਦਾ ਰੰਗ ਪੀਲੇ ਵਿੱਚ ਬਦਲੋ।
09:04 ਤੁਹਾਡੀ ਮੁਕੰਮਲ ਅਸਾਈਨਮੈਂਟ ਇਸ ਪ੍ਰਕਾਰ ਦਿਖਨੀ ਚਾਹੀਦੀ ਹੈ।
09:12 ਹੇਠਾਂ ਦਿੱਤੇ ਲਿੰਕ ਉੱਤੇ ਉਪਲੱਬਧ ਵੀਡੀਓ ਵੇਖੋ ।
09:15 ਇਹ ਸਪੋਕਨ ਟਿਊਟੋਰਿਅਲ ਪ੍ਰੋਜੇਕਟ ਦਾ ਸਾਰ ਕਰਦਾ ਹੈ।
09:19 ਜੇਕਰ ਤੁਹਾਡੇ ਕੋਲ ਚੰਗੀ ਬੈਂਡਵਿਡਥ ਨਹੀਂ ਹੈ ਤਾਂ ਤੁਸੀ ਇਸਨੂੰ ਡਾਊਨਲੋਡ ਕਰਕੇ ਵੇਖ ਸਕਦੇ ਹੋ।
09:24 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ:
09:26 ਸਪੋਕਨ ਟਿਊਟੋਰਿਅਲਸ ਦੀ ਵਰਤੋ ਕਰਕੇ ਵਰਕਸ਼ਾਪਾਂ ਲਗਾਉਂਦੀ ਹੈ ।
09:29 ਆਨਲਾਇਨ ਟੈਸਟ ਪਾਸ ਕਰਨ ਵਾਲਿਆਂ ਨੂੰ ਪ੍ਰਮਾਣ ਪੱਤਰ ਦਿੰਦੇ ਹਨ ।
09:34 ਜਿਆਦਾ ਜਾਣਕਾਰੀ ਦੇ ਲਈ ਕਿਰਪਾ ਕਰਕੇ contact@spoken-tutorial.org ਨੂੰ ਲਿਖੋ।
09:41 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ-ਟੂ-ਅ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ ।
09:44 ਇਹ ਭਾਰਤ ਸਰਕਾਰ ਦੇ MHRD ਦੇ ਆਈ ਸੀ ਟੀ ਦੇ ਮਾਧਿਅਮ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ ਦੁਆਰਾ ਸੁਪੋਰਟ ਕੀਤਾ ਗਿਆ ਹੈ ।
09:51 ਇਸ ਮਿਸ਼ਨ ਉੱਤੇ ਜਿਆਦਾ ਜਾਣਕਾਰੀ ਇਸ ਲਿੰਕ ਉੱਤੇ ਉਪਲੱਬਧ ਹੈ ।
09:57 ਆਈ ਆਈ ਟੀ ਬਾੰਬੇ ਵਲੋਂ ਮੈਂ ਹਰਪ੍ਰੀਤ ਸਿੰਘ ਤੁਹਾਡੇ ਤੋਂ ਵਿਦਾ ਲੈਂਦਾ ਹਾਂ। ਸਾਡੇ ਨਾਲ ਜੁੜਨ ਲਈ ਧੰਨਵਾਦ।

Contributors and Content Editors

Harmeet