Java/C3/Using-final-keyword/Punjabi

From Script | Spoken-Tutorial
Jump to: navigation, search
“Time“ “Narration“
00:01 ਸਤਿ ਸ਼੍ਰੀ ਅਕਾਲ ਦੋਸਤੋ, “Using final keyword.” ‘ਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਾਰਿਆ ਦਾ ਸਵਾਗਤ ਹੈ ।
00:05 ਇਸ ਟਿਊਟੋਰਿਅਲ ਵਿੱਚ, ਅਸੀਂ “final” ਕੀਵਰਡ ਅਤੇ ਇਸ ਨੂੰ ਕਦੋਂ ਸ਼ੁਰੂ ਕਰਨਾ ਹੈ ਦੇ ਬਾਰੇ ਵਿੱਚ ਸਿੱਖਾਂਗੇ ।
00:11 ਅਸੀਂ “final variables”, “final methods”, “final classes” ਦੇ ਬਾਰੇ ਵਿੱਚ ਵੀ ਸਿੱਖਾਂਗੇ ।
00:18 ਇਸ ਟਿਊਟੋਰਿਲ ਨੂੰ ਰਿਕਾਰਡ ਕਰਨ ਦੇ ਲਈ, ਮੈਂ ਵਰਤੋ ਕਰ ਰਿਹਾ ਹਾਂ ਊਬੰਟੁ ਲਿਨਕਸ ਵਰਜ਼ਨ 12.04, “JDK” 1.7, “Eclipse” 4.3.1
00:30 ਇਸ ਟਿਊਟੋਰਿਅਲ ਨੂੰ ਜਾਣਨ ਦੇ ਲਈ, ਤੁਹਾਨੂੰ “Java” ਅਤੇ “Eclipse IDE.” ਦੀ ਮੁੱਢਲੀ ਜਾਣਕਾਰੀ ਹੋਣੀ ਚਾਹੀਦੀ ਹੈ ।
00:36 ਤੁਹਾਨੂੰ “Sub classing” ਅਤੇ “Method overriding” ਦਾ ਗਿਆਨ ਵੀ ਹੋਣਾ ਚਾਹੀਦਾ ਹੈ ।
00:41 ਜੇ ਨਹੀਂ ਹੈ ਤਾਂ, ਸੰਬੰਧਿਤ Java ਟਿਊਟੋਰਿਅਲ ਦੇ ਲਈ, ਕ੍ਰਿਪਾ ਕਰਕੇ ਸਾਡੀ ਵੈੱਬਸਾਈਟ ‘ਤੇ ਜਾਓ ।
00:46 ਸਭ ਤੋਂ ਪਹਿਲਾਂ, ਅਸੀਂ ਸਿੱਖਾਂਗੇ ਕਿ “final” ਕੀਵਰਡ ਕੀ ਹੈ ।
00:50 “final” ਜਾਵਾ ਵਿੱਚ “keyword” ਜਾਂ ਰਿਜਰਵਡ ਸ਼ਬਦ ਹੈ ।
00:55 ਇਸਨੂੰ “variables, methods” ਜਾਂ “classes” ‘ਤੇ ਲਾਗੂ ਕੀਤਾ ਜਾ ਸਕਦਾ ਹੈ ।
01:01 ਹੁਣ, ਸਿੱਖਦੇ ਹਾਂ ਕਿ “final” ਵੈਰੀਏਬਲ ਕੀ ਹੈ ।
01:05 “final variable” ਇੱਕ ਵੈਰੀਏਬਲ ਹੈ ਜਿਸਦੀ ਵੈਲਿਊ ਬਦਲੀ ਨਹੀਂ ਜਾ ਸਕਦੀ ਹੈ । ਭਾਵ ਇਹ “constant” ਹੋਵੇਗਾ ।
01:13 ਮੈਂ ਹੁਣ “Eclipse IDE” ‘ਤੇ ਜਾ ਰਿਹਾ ਹਾਂ । ਮੈਂ ਪਿਛਲੇ ਟਿਊਟੋਰਿਅਲ ਵਿੱਚ ਪਹਿਲਾਂ ਤੋਂ ਹੀ My Project ਨਾਂ ਵਾਲਾ ਪ੍ਰੋਜੈਕਟ ਬਣਾਇਆ ਹੈ ।
01:22 ਇਸ ਲਈ: ਅਸੀਂ ਸਿੱਧੇ ਹੀ ਪ੍ਰੋਜੈਕਟ ਦੇ “Employee class” ਵਿੱਚ ਜਾਵਾਂਗੇ ।
01:26 ਵੈਰੀਏਬਲ name ‘ਤੇ ਆਓ ।
01:30 ਵੈਰੀਏਬਲ name ਤੋਂ ਪਹਿਲਾਂ “final keyword” ਜੋੜੋ । ਮੈਂ ਵੈਰੀਏਬਲ ਨੇਮ final ਰੱਖਿਆ ਹੈ ।
01:40 ਅਸੀਂ ਵੈਲਿਊ sneha ਦੇ ਨਾਲ ਵੈਰੀਏਬਲ ਨਾਂ ਸ਼ੁਰੂ ਕਰਾਂਗੇ ।
01:45 ਅਸੀਂ ਪ੍ਰੋਗਰਾਮ ਨੂੰ ਸੇਵ ਅਤੇ ਰਨ ਕਰਾਂਗੇ ।
01:48 ਸਾਨੂੰ ਕੰਪਾਇਲੇਸ਼ਨ ਐਰਰ ਮਿਲਦੀ ਹੈ: “The final field Employee.name cannot be assigned”
01:55 ਇਹ ਇਸ ਲਈ ਕਿਉਂਕਿ ਇੱਥੇ “final variable” ਨਾਮ ਪਹਿਲਾਂ ਤੋਂ ਹੀ ਐਲਾਨ ਕੀਤਾ ਗਿਆ ਹੈ ਅਤੇ ਇਨੀਸ਼ਿਲਾਇਜਡ ਹੈ ।
02:05 ਅਸੀਂ “final” ਵੈਰੀਏਬਲ ਨੂੰ ਕੇਵਲ ਇੱਕ ਵਾਰ ਇਨੀਸ਼ਿਲਾਇਜ ਕਰ ਸਕਦੇ ਹਾਂ ।
02:08 ਇਸ ਲਈ: ਅਸੀਂ ਮੈਥਡ “set Name” ਕਮੈਂਟ ਕਰਾਂਗੇ ਜੋ ਕਿ ਵੈਰੀਏਬਲ “name” ਸੋਧ ਕੇ ਕਰਦਾ ਹੈ ।
02:14 “Class” ਸੇਵ ਕਰੋ ।
02:16 ਹੁਣ, “Test Employee class” ‘ਤੇ ਆਓ ।
02:19 “main” ਮੈਥਡ ‘ਤੇ ਆਓ ਅਤੇ “manager.set Name (“Nikkita Dinesh”); ਲਾਈਨ ਕਮੈਂਟ ਕਰੋ ।
02:26 ਅਸੀਂ ਇਸ ਲਾਈਨ ਨੂੰ ਕਮੈਂਟ ਕੀਤਾ ਹੈ ਕਿਉਂਕਿ ਇਹ “set Name” ਮੈਥਡ ਦੀ ਉਦਾਹਰਣ ਹੈ ।
02:31 ਅਸੀਂ ਪਹਿਲਾਂ ਤੋਂ ਹੀ Employee ਕਲਾਸ ਵਿੱਚ “set Name” ਮੈਥਡ ਕਮੈਂਟ ਕੀਤਾ ਹੈ ।
02:35 ਹੁਣ ਕਲਾਸ ਸੇਵ ਕਰੋ ਅਤੇ ਪ੍ਰੋਗਰਾਮ ਨੂੰ ਰਨ ਕਰੋ ।
02:38 ਸਾਨੂੰ ਹੇਠ ਲਿਖੇ ਅਨੁਸਾਰ ਆਉਟਪੁਟ ਮਿਲਦੀ ਹੈ:

“Name: Sneha” “Email: abc@gmail.com ” “Manager of: Accounts”

02:47 ਸਾਨੂੰ ਇਹ ਆਉਟਪੁਟ ਮਿਲੀ ਹੈ ਕਿਉਂਕਿ ਅਸੀਂ “Test Employee class” ਅਤੇ “Employee class” ਵਿੱਚ ਪਹਿਲਾਂ ਤੋਂ ਹੀ ਇਸ ਵੈਲਿਊਜ਼ ਦੇ ਨਾਲ ਵੈਰੀਏਬਲਸ ਨੂੰ ਇਨੀਸ਼ਿਲਾਇਜ ਕੀਤਾ ਹੈ ।
02:58 ਹੁਣ Employee ਕਲਾਸ ਵਿੱਚ, final variable ਨੇਮ ‘ਤੇ ਆਓ ।
03:02 final variable name ਦੇ ਇਨੀਸ਼ਿਲਾਇਜੇਸ਼ਨ ਨੂੰ ਹਟਾ ਦਿਓ । ਭਾਵ, sneha ਹਟਾ ਦਿਓ ।
03:08 set Name ਮੈਥਡ ਨੂੰ ਅਨਕਮੈਂਟ ਕਰੋ ।
03:12 ਪ੍ਰੋਗਰਾਮ ਸੇਵ ਅਤੇ ਰਨ ਕਰੋ ।
03:14 ਸਾਨੂੰ ਐਰਰ ਮਿਲਦੀ ਹੈ: “The final field Employee.name cannot be assigned”
03:20 ਇਹ ਇਸ ਲਈ ਕਿਉਂਕਿ, ਜੇ “final” ਵੇਰੀਏਬਲ ਇਨੀਸ਼ਿਲਾਇਜ ਨਹੀਂ ਹੈ ਤਾਂ ਕੇਵਲ constructor ਇਸ ਨੂੰ ਇਨੀਸ਼ਿਲਾਇਜ ਕਰ ਸਕਦਾ ਹੈ ।
03:28 ਭਾਵ ਕਿ, ਇਸ ਨੂੰ ਪ੍ਰੋਗਰਾਮ ਵਿੱਚ ਕਿਤੇ ਹੋਰ ਸੋਧ ਕੇ ਨਹੀਂ ਕੀਤਾ ਜਾ ਸਕਦਾ ।
03:33 ਇਸਦੇ ਲਈ, Employee ਕਲਾਸ ਵਿੱਚ “constructor” ਬਣਾਓ । ਅਸੀਂ ਪਹਿਲਾਂ ਸਿੱਖਿਆ ਹੈ ਕਿ “constructor” ਕੀ ਹੈ ।
03:43 ਅਸੀਂ ਜਾਣਦੇ ਹਾਂ ਕਿ “constructor” ਨਾਮ ਕਲਾਸ ਨਾਮ ਸਮਾਨ ਹੁੰਦੇ ਹਨ ।
03:47 ਇਸ ਲਈ: ਅਸੀਂ ਟਾਈਪ ਕਰਾਂਗੇ “Employee, parentheses, open and close curly brackets” ਅਤੇ ਕਰਲੀ ਬਰੈਕੇਟਸ ਵਿੱਚ, ਵੈਲਿਊ “sneha” ਦੇ ਨਾਲ ਵੇਰੀਏਬਲ ਨਾਮ ਇਨੀਸਿਲਾਇਜ ਕਰੋ, ਸੈਮੀਕਾਲਨ ।
04:08 “method set Name” ਕਮੈਂਟ ਕਰੋ ।
04:12 ਪ੍ਰੋਗਰਾਮ ਸੇਵ ਅਤੇ ਰਨ ਕਰੋ ।
04:15 ਸਾਨੂੰ ਉਚਿਤ ਆਉਟਪੁਟ ਪ੍ਰਾਪਤ ਹੁੰਦੀ ਹੈ ।
04:17 “final” ਸਫਲਤਾਪੂਰਵਕ “constructor” ਵਿੱਚ ਇਨਿਸ਼ੀਲਾਇਜ ਹੋ ਗਿਆ ਹੈ ।
04:22 ਹੁਣ ਅਸੀਂ “final static variables” ਦੇ ਬਾਰੇ ਵਿੱਚ ਸਿੱਖਾਂਗੇ ।
04:26 Employee ਕਲਾਸ ਵਿੱਚ final ਵੈਰੀਏਬਲ ‘ਤੇ ਆਓ ।
04:30 “final keyword” ਤੋਂ ਪਹਿਲਾਂ “static” ਕੀਵਰਡ ਜੋੜੋ । ਅਸੀਂ “final variable” “static” ਬਣਾਇਆ ਹੈ ।
04:38 ਪ੍ਰੋਗਰਾਮ ਸੇਵ ਅਤੇ ਰਨ ਕਰੋ ।
04:40 We get error ਸਾਨੂੰ ਐਰਰ ਪ੍ਰਾਪਤ ਹੁੰਦੀ ਹੈ: “The final field Employee.name cannot be assigned”
04:46 ਇਹ ਇਸ ਲਈ ਕਿਉਂਕਿ “static final variables” “constructor” ਵਿੱਚ ਇਨੀਸ਼ਿਲਾਇਜ ਨਹੀਂ ਹੁੰਦਾ ਹੈ ।
04:53 ਉਨ੍ਹਾਂ ਨੂੰ ਉਨ੍ਹਾਂ ਦੇ ਡਿਕਲੇਰੇਸ਼ਨ ਦੇ ਨਾਲ ਇੱਕ ਵੈਲਿਊ ਨਿਰਧਾਰਤ ਕੀਤੀ ਜਾਣੀ ਚਾਹੀਦੀ ਹੈ । ਜਾਂ ਉਨ੍ਹਾਂ ਨੂੰ “static block” ਵਿੱਚ ਐਲਾਨ ਕੀਤਾ ਜਾਣਾ ਚਾਹੀਦਾ ਹੈ ।
05:01 “Static” ਵੈਰੀਏਬਲਸ “class” ਦੇ ਸਾਰੇ ਆਬਜੈਕਟਸ ਦੇ ਨਾਲ ਸਾਂਝਾ ਕੀਤਾ ਜਾਂਦਾ ਹੈ ।
05:06 ਇੱਕ ਨਵੇਂ “object” ਨੂੰ ਬਣਾਉਣਾ, “static variable” ਬਦਲ ਦੇਵੇਗਾ । ਇਸਦੀ ਆਗਿਆ ਨਹੀਂ ਹੈ ਜੇ “static variable” “final” ਹੈ ।
05:14 “Eclipse IDE” ‘ਤੇ ਵਾਪਸ ਜਾਓ ।
05:17 ਇਸ ਲਈ: ਹੁਣ ਅਸੀਂ “static block” ਬਣਾਵਾਂਗੇ ।
05:20 ਇਸਦੇ ਲਈ, Employee ਕਲਾਸ ਵਿੱਚ, “constructor” ‘ਤੇ ਆਓ, ਜਿਸ ਨੂੰ ਅਸੀਂ ਬਣਾਇਆ ਹੈ ।
05:26 ਇੱਥੇ, “Employee” ਪੈਰੇਂਥੀਸਿਸ ਦੇ ਬਜਾਏ, ਅਸੀਂ static ਟਾਈਪ ਕਰਾਂਗੇ । ਅਸੀਂ ਇੱਕ “static block” ਬਣਾਇਆ ਹੈ ।
05:35 ਹੁਣ ਅਸੀਂ ਪ੍ਰੋਗਰਾਮ ਸੇਵ ਅਤੇ ਰਨ ਕਰਾਂਗੇ ।
05:38 ਸਾਨੂੰ ਉਚਿਤ ਆਉਟਪੁਟ ਪ੍ਰਾਪਤ ਹੁੰਦੀ ਹੈ । ਅਸੀਂ ਸਫਲਤਾਪੂਰਵਕ “static final” ਵੈਰੀਏਬਲ ਇਨੀਸ਼ਿਲਾਇਜ ਕੀਤਾ ਹੈ ।
05:46 ਹੁਣ, “method” ਲਈ ਪੈਰਾਮੀਟਰ ਦੇ ਰੂਪ ਵਿੱਚ “final” ਦੀ ਵਰਤੋਂ ਕਰਦੇ ਹਾਂ ।
05:52 “Employee” ਕਲਾਸ ਵਿੱਚ, “set Email” ਮੈਥਡ ‘ਤੇ ਆਓ ।
05:55 “String new Email” ਤੋਂ ਪਹਿਲਾਂ “final” ਕੀਵਰਡ ਜੋੜੋ । ਅਸੀਂ “final” ਦੇ ਰੂਪ ਵਿੱਚ ਪੈਰਾਮੀਟਰ ਜੋੜਿਆ ਹੈ ।
06:03 ਪ੍ਰੋਗਰਾਮ ਸੇਵ ਅਤੇ ਰਨ ਕਰੋ ।
06:06 ਸਾਨੂੰ ਉਚਿਤ ਆਉਟਪੁਟ ਪ੍ਰਾਪਤ ਹੁੰਦੀ ਹੈ ।
06:09 ਹੁਣ, set Email ਮੈਥਡ ‘ਤੇ ਆਓ । ਮੈਥਡ ਵਿੱਚ, ਟਾਈਪ ਕਰੋ: “new Email is equal to abc@gmail.com ” semicolon
06:28 ਅਸੀਂ “final” ਵੇਰੀਏਬਲ “new Email” ਨੂੰ ਸੋਧ ਕੇ ਕੀਤਾ ਹੈ ।
06:32 ਇੱਕ ਵਾਰ ਅਸੀਂ ਫਿਰ ਤੋਂ ਪ੍ਰੋਗਰਾਮ ਸੇਵ ਅਤੇ ਰਨ ਕਰਾਂਗੇ ।
06:35 ਸਾਨੂੰ ਐਰਰ ਪ੍ਰਾਪਤ ਹੁੰਦੀ ਹੈ: “The final local variable new Email cannot be assigned “
06:42 ਇਹ ਇਸਲਈ ਕਿਉਂਕਿ method ਲਈ ਪੈਰਾਮੀਟਰ ਦੇ ਰੂਪ ਵਿੱਚ “final” ਵੇਰੀਏਬਲ ਉਸ “method” ਦੁਆਰਾ ਸੋਧ ਕੇ ਨਹੀਂ ਹੁੰਦਾ ਹੈ ।
06:50 ਤਾਂ, ਵੈਰੀਏਬਲ ਮੋਡਿਫਿਕੇਸ਼ਨ ਨੂੰ ਹਟਾ ਦਿਓ ।
06:54 ਹੁਣ ਅਸੀਂ “final method” ਦੇ ਬਾਰੇ ਵਿੱਚ ਸਿੱਖਾਂਗੇ । employee ਕਲਾਸ ਵਿੱਚ “method get Details” ‘ਤੇ ਆਓ ।
07:01 “method get Details” ਤੋਂ ਪਹਿਲਾਂ final ਕੀਵਰਡ ਜੋੜੋ । ਅਸੀਂ final ਦੇ ਰੂਪ ਵਿੱਚ ਮੈਥਡ ਬਣਾਇਆ ਹੈ ।
07:08 ਪ੍ਰੋਗਰਾਮ ਸੇਵ ਅਤੇ ਰਨ ਕਰੋ ।
07:10 ਸਾਨੂੰ ਐਰਰ ਪ੍ਰਾਪਤ ਹੁੰਦੀ ਹੈ: “class Manager overrides final method get Details ()”
07:16 “Manager” ਕਲਾਸ ਵਿੱਚ “method get Details ()” ‘ਤੇ ਆਓ ।
07:21 ਇਹ ਇਸਲਈ ਕਿਉਂਕਿ, ਜੇ ਤੁਸੀਂ “final” ਦੇ ਰੂਪ ਵਿੱਚ ਕੋਈ “method” ਬਣਾਉਂਦੇ ਹੋ, ਤਾਂ ਤੁਸੀਂ ਇਸਨੂੰ ਓਵਰਰਾਇਡ ਨਹੀਂ ਕਰ ਸਕਦੇ ਹੋ ।
07:29 “Manager class method get Details” Employee ਕਲਾਸ ਵਿੱਚ get Details ਮੈਥਡ ਨੂੰ ਓਵਰਰਾਇਡ ਕਰਦਾ ਹੈ ।
07:36 ਕੀ ਹੋਵੇਗਾ ਜੇ final ਮੈਥਡ “private” ਹੈ ।
07:39 “Private” ਮੈਥਡਸ child ਕਲਾਸ ਦੁਆਰਾ ਇਨਹੇਰੀਟਸ ਨਹੀਂ ਹੈ ।
07:43 ਤਾਂ ਅਸੀਂ child ਕਲਾਸ ਵਿੱਚ “get Details ()” ਮੈਥਡ ਜੋੜ ਸਕਦੇ ਹਾਂ । ਤਸੀਂ ਇਸਨੂੰ ਨਿਰਧਾਰਤ ਕੰਮ ਦੇ ਰੂਪ ਵਿੱਚ ਕਰਨ ਦੀ ਕੋਸ਼ਿਸ਼ ਕਰ ਸਕਦੇ ਹੋ ।
07:51 “Eclipse IDE” ‘ਤੇ ਵਾਪਸ ਆਓ ।
07:54 “Employee” ਕਲਾਸ ਵਿੱਚ, “get Details” ਮੈਥਡ ਤੋਂ ਪਹਿਲਾਂ “final” ਕੀਵਰਡ ਨੂੰ ਹਟਾਓ ।
08:03 “Final” ਵੈਰੀਏਬਲ ਨਾਮ ਤੋਂ ਪਹਿਲਾਂ “static” ਕੀਵਰਡ ਹਟਾਓ ।
08:10 ਹੁਣ, ਅਸੀਂ ਸਿੱਖਾਂਗੇ ਕਿ ਕੀ “constructor” ਸਾਨੂੰ final ਦੇ ਰੂਪ ਵਿੱਚ ਐਲਾਨ ਕਰ ਸਕਦਾ ਹੈ ਜਾਂ ਨਹੀਂ ।
08:15 ਉਸ ਦੇ ਲਈ, ਅਸੀਂ ਫਿਰ ਤੋਂ “constructor” ਬਣਾਵਾਂਗੇ । ਇਸ ਲਈ: “static” ਦੇ ਬਜਾਏ ਅਸੀਂ ਟਾਈਪ ਕਰਾਂਗੇ: “Employee” ਪੈਰੇਂਥੀਸੇਸ ।
08:26 “Constructor” ਤੋਂ ਪਹਿਲਾਂ final ਕੀਵਰਡ ਜੋੜੋ ।
08:31 ਪ੍ਰੋਗਰਾਮ ਸੇਵ ਅਤੇ ਰਨ ਕਰੋ ।
08:36 ਸਾਨੂੰ ਐਰਰ ਪ੍ਰਾਪਤ ਹੁੰਦੀ ਹੈ: “Illegal modifier for the constructor in type Employee”
08:42 ਇਹ ਇਸ ਲਈ ਕਿਉਂਕਿ, “constructor” “final” ਨਹੀਂ ਹੋ ਸਕਦਾ, ਜਦੋਂ ਤੱਕ “constructors” ਇਨਹੇਰੀਟਸ ਨਹੀਂ ਹੁੰਦਾ ।
08:50 ਅਸੀਂ “constructor” ਤੋਂ ਪਹਿਲਾਂ “final” ਕੀਵਰਡ ਹਟਾ ਦੇਵਾਂਗੇ ।
08:54 ਹੁਣ, ਅਸੀਂ final ਕਲਾਸ ਦੇ ਬਾਰੇ ਵਿੱਚ ਸਿੱਖਦੇ ਹਾਂ ।
08:57 ਇਸਨੂੰ “final” ਬਣਾਉਣ ਲਈ Employee ਕਲਾਸ ਤੋਂ ਪਹਿਲਾਂ final ਕੀਵਰਡ ਜੋੜੋ ।
09:03 ਪ੍ਰੋਗਰਾਮ ਸੇਵ ਅਤੇ ਰਨ ਕਰੋ ।
09:06 ਸਾਨੂੰ ਐਰਰ ਪ੍ਰਾਪਤ ਹੁੰਦੀ ਹੈ: “The method set Email is undefined for the type Manager “
09:12 ਅਸਲੀ ਐਰਰ ਦੇ ਬਾਰੇ ਵਿੱਚ ਜਾਣਨ ਦੇ ਲਈ, “Test Employee” ਕਲਾਸ ‘ਤੇ ਆਓ ਅਤੇ ਇਸਨੂੰ ਕਮੈਂਟ ਕਰੋ ।
09:21 “manager.set Email (“ abc@gmail.com ”); manager.set Department (“Accounts”)”;
09:28 ਕਲਾਸ ਸੇਵ ਕਰੋ ਅਤੇ ਪ੍ਰੋਗਰਾਮ ਰਨ ਕਰੋ ।
09:31 ਅਸਲੀ ਐਰਰ ਹੈ: “The type manager cannot subclass the final class Employee“
09:40 ਇੱਥੇ, Manager ਕਲਾਸ Employee ਕਲਾਸ ਨੂੰ ਐਕਸਟੇਂਡ ਕਰਦੀ ਹੈ ।
09:45 ਇਸ ਲਈ: Employee ਕਲਾਸ ‘ਤੇ ਵਾਪਸ ਆਓ, ਅਤੇ final ਕੀਵਰਡ ਹਟਾਓ । ਕਲਾਸ ਸੇਵ ਕਰੋ ।
09:54 TestEmployee ਕਲਾਸ ‘ਤੇ ਆਓ । ਲਾਈਨ ਅਨਕਮੈਂਟ ਕਰੋ

“manager.set Email (“ abc@gmail.com ”); manager.set Department (“Accounts” );

10:06 ਕਲਾਸ ਸੇਵ ਕਰੋ ਅਤੇ ਪ੍ਰੋਗਰਾਮ ਰਨ ਕਰੋ ।
10:09 ਸਾਨੂੰ ਉਚਿਤ ਆਉਟਪੁਟ ਪ੍ਰਾਪਤ ਹੁੰਦੀ ਹੈ ।
10:12 ਹੁਣ ਸੰਖੇਪ ਵਿੱਚ . . ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ:final ਕੀਵਰਡ ਕਦੋਂ ਇੰਵੋਕ ਕਰਨਾ ਹੈ, Final ਵੈਰੀਏਬਲਸ, final ਮੈਥਡਸ ਅਤੇ final ਕਲਾਸਾਂ ਕੀ ਹਨ ।
10:27 ਨਿਰਧਾਰਤ ਕੰਮ ਦੇ ਰੂਪ ਵਿੱਚ,

“Bike” ਅਤੇ “Vehicle” ਕਲਾਸ ਲਈ “Using final keyword” ਟਿਊਟੋਰਿਅਲ ਦੇ ਸਟੈਪ ਨੂੰ ਦੁਹਰਾਓ, ਜਿਸ ਨੂੰ ਅਸੀਂ ਪਿਛਲੇ ਟਿਊਟੋਰਿਅਲ ਵਿੱਚ ਵਰਤਿਆ ਸੀ ।

10:37 ਜਾਵਾ ਵਿੱਚ “classes” ਲਿਖੋ, ਜੋ ਕਿ “final classes” ਹਨ ।
10:41 ਹੇਠ ਲਿਖੇ ਲਿੰਕ ‘ਤੇ ਉਪਲੱਬਧ ਵੀਡੀਓ ਨੂੰ ਵੇਖੋ ਇਹ ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦਾ ਹੈ ।
10:47 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ - ਸਪੋਕਨ ਟਿਊਟੋਰਿਅਲਸ ਦੀ ਵਰਤੋਂ ਕਰਕੇ ਵਰਕਸ਼ਾਪਾਂ ਚਲਾਉਂਦੀ ਹੈ । ਅਤੇ ਆਨਲਾਇਨ ਟੈਸਟ ਪਾਸ ਕਰਨ ਵਾਲਿਆ ਨੂੰ ਪ੍ਰਮਾਣ ਪੱਤਰ ਵੀ ਦਿੰਦੇ ਹਨ । ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ contact@spoken-tutorial.org ‘ਤੇ ਲਿਖੋ ।
10:56 ਸਪੋਕਨ ਟਿਊਟੋਰਿਅਲ ਪ੍ਰੋਜੇਕਟ Talk to a Teacher ਪ੍ਰਾਜੈਕਟ ਦਾ ਹਿੱਸਾ ਹੈ । ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ “ਆਈਸੀਟੀ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਪ੍ਰਮਾਣਿਤ ਹੈ । ਇਸ ਮਿਸ਼ਨ ‘ਤੇ ਜ਼ਿਆਦਾ ਜਾਣਕਾਰੀ http://spoken-tutorial.org/NMEICT-Intro ‘ਤੇ ਉਪਲੱਬਧ ਹੈ

ਇਹ ਸਕਰਿਪਟ ਨਵਦੀਪ ਦੁਆਰਾ ਅਨੁਵਾਦਿਤ ਹੈ । ਸਾਡੇ ਨਾਲ ਜੁੜਨ ਲਈ ਧੰਨਵਾਦ ।

}

Contributors and Content Editors

Harmeet