Java/C2/Programming-features-Eclipse/Punjabi

From Script | Spoken-Tutorial
Jump to: navigation, search
Time Narration
00:02 ਇਕਲਿਪਸ ਦੀ ਪ੍ਰੋਗਰਾਮਿੰਗ ਤੇ ਵਿਸ਼ੇਸ਼ਤਾਵਾਂ ਦੇ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ ।
00:07 ਇਸ ਟਿਊਟੋਰਿਅਲ ਵਿੱਚ ਅਸੀ ਸਿਖਾਂਗੇ
00:10 ਇਕਲਿਪਸ ਦੀਆਂ ਯੂਜਰ ਅਨੁਕੂਲ ਪ੍ਰੋਗਰਾਮਿੰਗ ਵਿਸ਼ੇਸ਼ਤਾਵਾਂ।
00:15 ਇਸ ਟਿਊਟੋਰਿਅਲ ਵਿੱਚ ਅਸੀ ਵਰਤੋ ਕਰ ਰਹੇ ਹਾਂ ਉਬੰਟੁ 11 . 10 , JDK 1 . 6 , ਅਤੇ ਇਕਲਿਪਸ 3 . 7 . ੦ ਦੀ
00:23 ਇਸ ਟਿਊਟੋਰਿਅਲ ਨੂੰ ਸਿਖਣ ਦੇ ਲਈ ,
00:26 ਤੁਹਾਡੇ ਸਿਸਟਮ ਉੱਤੇ ਇਕਲਿਪਸ ਇੰਸਟਾਲ ਹੋਣਾ ਚਾਹੀਦਾ ਹੈ ।
00:28 ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਕਲਿਪਸ ਵਿੱਚ ਇੱਕ ਸਧਾਰਣ ਜਾਵਾ ਪ੍ਰੋਗਰਾਮ ਕਿਵੇਂ ਲਿਖੀਏ ।
00:32 ਜੇਕਰ ਨਹੀਂ , ਤਾਂ ਸਬੰਧਤ ਟਿਊਟੋਰਿਅਲ ਲਈ ਸਾਡੀ ਵਿਖਾਈ ਗਈ ਵੇਬਸਾਈਟ ਉੱਤੇ ਜਾਓ ।
00:40 ਇਕਲਿਪਸ IDE ਬਹੁਤ ਸਾਰੀਆਂ ਯੂਜਰ ਅਨੁਕੂਲ ਵਿਸ਼ੇਸ਼ਤਾਵਾਂ ਦਾ ਸਮਰਥਨ ਕਰਦਾ ਹੈ ਜਿਵੇਂ
00:44 ਆਟੋ ਕੰਪਲੀਸ਼ਨ ,ਸਿੰਟੇਕਸ ਹਾਇਲਾਇਟਿੰਗ
00:46 ਏਰਰ ਡਾਇਲਾਗ ਬਾਕਸ ਅਤੇ
00:48 ਸ਼ਾਰਟਕਟ ਕੀਜ ਅਸੀ ਇਹਨਾ ਸਾਰੀਆਂ ਵਿਸ਼ੇਸ਼ਤਾਵਾਂ ਨੂੰ ਵਿਸਥਾਰ ਵਿਚ ਵੇਖਾਂਗੇ ।
00:59 ਮੈਂ Features ਨਾਮਕ ਇੱਕ ਕਲਾਸ ਬਣਾ ਦਿੱਤੀ ਹੈ ਅਤੇ ਮੇਨ ਮੇਥਡ ਜੋੜ ਦਿੱਤਾ ਹੈ ।
01:05 ਅਸੀ ਪਹਿਲਾਂ ਇਕਲਿਪਸ ਵਿੱਚ ਆਟੋ ਕੰਪਲੀਸ਼ਨ ਵਿਸ਼ੇਸ਼ਤਾ ਵੇਖਾਂਗੇ ।
01:10 ਮੇਨ ਮੇਥਡ ਵਿੱਚ ਇੱਕ ਓਪਨਿੰਗ ਬਰੇਸ ਟਾਈਪ ਕਰੋ ਅਤੇ ਏੰਟਰ ਕਰੋ ।
01:17 ਅਸੀ ਵੇਖ ਸੱਕਦੇ ਹਾਂ ਕਿ ਇਹ ਸਮਰੁਪੀ ਕਲੋਜਿੰਗ ਬਰੇਸੇਸ ਆਪਨੇ ਆਪ ਹੀ ਸ਼ੇੱਟ ਕਰਦਾ ਹੈ ਅਤੇ ਇੰਡੇਂਟੇਸ਼ਨ ਦੇ ਨਾਲ ਕਰਸਰ ਨੂੰ ਰੱਖਦਾ ਹੈ ।
01:25 ਇਹ ਹਰ ਇੱਕ ਵਿਸ਼ੇਸ਼ਤਾ ਨੂੰ ਪੂਰਾ ਕਰਦਾ ਹੈ , ਤੇ ਇਕੱਠੇ ਕੰਮ ਕਰਦਾ ਹੈ ।
01:29 ਉਦਾਹਰਣ ਲਈ parentheses , ਓਪਨ parentheses ਟਾਈਪ ਕਰੋ ।
01:35 ਅਸੀ ਵੇਖ ਸੱਕਦੇ ਹਾਂ ਕਿ , ਅਸੀਂ ਕੇਵਲ ਓਪਨ parentheses ਟਾਈਪ ਕੀਤਾ ਅਤੇ ਇਕਲਿਪਸ ਨੇ ਆਪ ਹੀ ਕਲੋਜਿੰਗ parentheses ਜੋੜ ਦਿੱਤਾ ਹੈ ।
01:42 ਇਹ ਵੀ ਧਿਆਨ ਦਿਓ ਕਿ , ਜੇਕਰ ਅਸੀ ਕਲੋਜਿੰਗ parenthesis ਟਾਈਪ ਕਰਨ ਦਾ ਅਭਿਆਸ ਕਰਦੇ ਹਾਂ , ਤਾਂ ਇਹ ਹੋਰ ਕਲੋਜਿੰਗ parenthesis ਨਾਂ ਜੁੜਨ ਦਾ ਵੀ ਧਿਆਨ ਰੱਖਦਾ ਹੈ ।
01:52 ਹੁਣ ਮੈਂ ਕਲੋਜਿੰਗ parenthesis ਟਾਈਪ ਕਰ ਰਿਹਾ ਹਾਂ ਅਤੇ ਧਿਆਨ ਦਿਓ ਕਿ ਕਰਸਰ ਕੇਵਲ ਖੱਬੇ ਹਥ ਮੂਵ ਹੁੰਦਾ ਹੈ ਅਤੇ ਹੋਰ ਕੋਈ parenthesis ਨਹੀਂ ਜੁੜਤਾ।
02:02 ਇਹ ਡਬਲ ਕੋਟਸ ਦੇ ਨਾਲ ਵੀ ਉਸੀ ਤਰ੍ਹਾਂ ਕਾਰਜ ਕਰਦਾ ਹੈ ।
02:06 ਓਪਨਿੰਗ ਕੋਟਸ ਟਾਈਪ ਕਰੋ ਅਤੇ ਇਹ ਆਪਣੇ ਆਪ ਹੀ ਕੋਟਸ ਨੂੰ ਕਲੋਜ ਕਰ ਦਿੰਦਾ ਹੈ ।
02:12 ਜੇਕਰ ਅਸੀ ਕਲੋਜਿੰਗ ਕੋਟਸ ਟਾਈਪ ਕਰਨ ਦਾ ਅਭਿਆਸ ਵੀ ਕਰ ਰਹੇ ਹਾਂ , ਇਹ ਹੋਰ ਕੋਟ ਨਾ ਜੋੜ ਕੇ ਇਸਦਾ ਧਿਆਨ ਰੱਖਦਾ ਹੈ ।
02:19 ਮੈਂ ਕੋਟਸ ਟਾਈਪ ਕਰਨਾ ਜਾਣਦਾ ਹਾਂ ਅਤੇ ਵੇਖਦਾ ਹਾਂ ਕਿ ਕਰਸਰ ਸੱਜੇ ਹਥ ਵੱਲ ਮੂਵ ਹੁੰਦਾ ਹੈ ਪਰ ਕੋਈ ਵਖਰਾ ਕੋਟਸ ਨਹੀਂ ਜੁੜਦਾ ।
02:27 ਆਟੋ ਕੰਪਲੀਸ਼ਨ ਇੱਕ ਬਹੁਮੁਖੀ ਵਿਸ਼ੇਸ਼ਤਾ ਹੈ ਅਤੇ ਕੋਡ ਦੇ ਸਟਰਕਚਰ ਨੂੰ ਬਣਾਏ ਰੱਖਣ ਵਿੱਚ ਕਾਫ਼ੀ ਮਦਦ ਕਰਦਾ ਹੈ ।
02:32 ਅਤੇ ਟਾਇਪਿੰਗ ਏਰਰਸ ਤੋਂ ਵੀ ਬਚਾਉਂਦਾ ਹੈ ਜਿਵੇਂ ਕਲੋਜਿੰਗ ਬਰੈਸੇਸ ਭੁੱਲਣਾ , ਕਲੋਜਿੰਗ ਪੈਰੇਨਥੀਸੇਸ ਭੁੱਲਣਾ ਅਤੇ ਕਲੋਜਿੰਗ ਕੋਟਸ ਭੁੱਲਣਾ ।
02:44 ਅਗਲੀ ਪ੍ਰੋਗਰਾਮਿੰਗ ਵਿਸ਼ੇਸ਼ਤਾ ਜਿਸਨੂੰ ਅਸੀ ਵੇਖਾਂਗੇ , ਉਹ suggestion ( ਸਜੇਸ਼ਨ ) ਹੈ ।
02:48 ਉਨ੍ਹਾਂ ਸਾਰੀਆਂ ਨੂੰ ਹਟਾਓ ਜਿਸਨੂੰ ਅਸੀਂ ਟਾਈਪ ਕੀਤਾ ਹੈ ।
02:54 ਅਸੀ ਸ਼ਬਦ hello ਨੂੰ ਪ੍ਰਿੰਟ ਕਰਣ ਲਈ ਆਉਟਪੁਟ ਸਟੇਟਮੇਂਟ ਟਾਈਪ ਕਰਾਂਗੇ System dot
03:07 ਧਿਆਨ ਦਿਓ ਕਿ ਇਕਲਿਪਸ ਡਰਾਪ ਡਾਉਨ ਸੂਚੀ ਦਿਖਾਉਂਦਾ ਹੈ ।
03:11 ਸੂਚੀ ਵਿੱਚ ਸੁਝਾਅ ਹੁੰਦੇ ਹਨ ਜਿਵੇਂ err , in , out , console , ਅੰਤ ਦੀਆਂ ਸਾਰੀਆਂ ਸ੍ਮ੍ਭਾਵਨਾਵਾਂ।
03:19 out ਉੱਤੇ ਸਕਰੋਲ ਡਾਉਨ ਕਰੋ ਅਤੇ ਏੰਟਰ ਦਬਾਓ । ਫਿਰ ਡਾਟ ਟਾਈਪ ਕਰੋ ।
03:28 ਹੁਣ ਇਕਲਿਪਸ, ਆਉਟ ਮਾਡਿਊਲ ਵਲੋਂ ਸੁਝਾਅ ਪ੍ਰਦਾਨ ਕਰੇਗਾ ।
03:33 println ( ) ਉੱਤੇ ਸਕਰੋਲ ਡਾਉਨ ਕਰੋ ਅਤੇ ਏੰਟਰ ਦਬਾਓ । ਹੁਣ paranthesis ਦੇ ਅੰਦਰ ਕੋਟਸ ਵਿੱਚ Hello ਟਾਈਪ ਕਰੋ ।
03:57 ਅਗਲੀਵਿਸ਼ੇਸ਼ਤਾ, ਜਿਸ ਨੂੰ ਅਸੀ ਵੇਖਾਂਗੇ ਉਹ ਹੈ ਸਿੰਟੇਕਸ ਹਾਇਲਾਇਟਿੰਗ ਵਿਸ਼ੇਸ਼ਤਾ ।
04:02 ਧਿਆਨ ਦਿਓ ਕਿ ਕੀਵਰਡ public class , public static void ਸਾਰੇ ਭਿੰਨ ਰੰਗ ਵਿੱਚ ਹਨ ।
04:09 ਅਤੇ ਇਹ ਵੀ ਧਿਆਨ ਦਿਓ ਕਿ Hello ਸ਼ਬਦ ਨੀਲੇ ਰੰਗ ਵਿੱਚ ਹੈ ਜੋ ਦਰਸ਼ਾ ਰਿਹਾ ਹੈ ਕਿ ਇਹ ਸਟਰਿੰਗ ਹੈ ।
04:16 ਇਹ ਸਿੰਟੇਕਸ ਹਾਇਲਾਇਟਿੰਗ ਵਿਸ਼ੇਸ਼ਤਾ , ਸਾਨੂੰ ਕੀਵਰਡਸ ਅਤੇ ਕੋਡ ਦੇ ਵਖ ਵਖ ਹਿੱਸਿਆਂ ਦੇ ਵਿਚਕਾਰ ਅੰਤਰ ਜਾਣਨ ਵਿੱਚ ਮਦਦ ਕਰਦੀ ਹੈ ।
04:27 ਇਕਲਿਪਸ ਵੀ ਪ੍ਰੋਗਰਾਮਰ ਨੂੰ ਏਰਰਸ ਜਾਨਣ ਵਿੱਚ ਮਦਦ ਕਰਦਾ ਹੈ ।
04:31 ਪ੍ਰੋਗਰਾਮ ਵਿੱਚ , ਏਰਰ ਖੱਬੇ ਮਾਰਜਿਨ ਉੱਤੇ ਰੇਡ ਕਰਾਸ ਚਿੰਨ੍ਹ ਦੁਆਰਾ ਵਿਖਾਇਆ ਜਾਂਦਾ ਹੈ ।
04:36 ਇਸ ਪ੍ਰੋਗਰਾਮ ਵਿੱਚ ਅਸੀ ਵੇਖ ਸੱਕਦੇ ਹਾਂ ਕਿ ਇੱਥੇ ਇੱਕ ਏਰਰ ਹੈ ਅਤੇ ਮਾਉਸ ਏਰਰ ਉੱਤੇ ਘੁੰਮਦਾ ਹੈ ।
04:46 ਅਸੀ ਵੇਖ ਸੱਕਦੇ ਹਾਂ ਕਿ ਏਰਰ ਦਰਸ਼ਾਤੀ ਹੈ,,: ਸੇਮੀ - ਕਾਲਨ ਨਹੀਂ ਹੈ ਅਤੇ ਏਰਰ ਨੂੰ ਠੀਕ ਕਰਣ ਲਈ ਹਲ ਵਖਾਇਆ ਗਿਆ ਹੈ ।
04:57 ਜੇਕਰ ਅਸੀ ਏਰਰ ਨੂੰ ਫਿਕਸ ਕੀਤੇ ਬਿਨਾਂ ਰਨ ਕਰਦੇ ਹਾਂ , ਤਾਂ ਰਾਇਟ ਕਲਿਕ ਕਰੋ run as , java application ਚੁਣੋ ।
05:12 ਸਾਨੂੰ ਇੱਕ ਏਰਰ ਡਾਇਲਾਗ ਬਾਕਸ ਦਿਸਦਾ ਹੈ , ਜੋ ਦਸਦਾ ਹੈ ਕਿ ਇੱਥੇ ਇੱਕ ਏਰਰ ਹੈ ਜੋ ਅੱਗੇ ਵਧਣ ਅਤੇ ਨਹੀਂ ਵਧਣ ਲਈ ਪੁੱਛਦਾ ਹੈ ।
05:17 ਹੁਣ ਲਈ ਅੱਗੇ ਵਦੋ । ਅਸੀ ਵੇਖਦੇ ਹਾਂ ਕਿ ਇੱਥੇ ਆਉਟਪੁਟ ਦਰਸ਼ਾ ਰਿਹਾ ਹੈ ਕਿ ਇੱਥੇ ਇੱਕ ਏਰਰ ਹੈ ਅਤੇ
05:35 ਜਦੋਂ ਅਸੀ ਪ੍ਰਾਬਲਮ ਕੰਸੋਲ ਉੱਤੇ ਜਾਂਦੇ ਹਾਂ , ਸਾਰੇ ਪ੍ਰਾਬਲਮ ਸੰਭਵ ਹਲ ਦੇ ਨਾਲ ਸੂਚੀਬੱਧ ਹੁੰਦੇ ਹਨ ।
05:43 ਇਸ ਲਈ ਸੇਮੀਕਾਲਨ ਜੋੜਕੇ ਏਰਰ ਨੂੰ ਹੱਲ ਕਰੋ । ਸੇਵ ਕਰਨ ਲਈ Ctrl , S ਦਬਾਓ ।
05:53 ਇਕਲਿਪਸ ਦੀ ਅਗਲੀ ਪ੍ਰੋਗਰਾਮਰ ਅਨੁਕੂਲ ਵਿਸ਼ੇਸ਼ਤਾ , ਸ਼ਾਰਟਕਟ ਕੀਜ ਹੈ ।
06:01 ਕਿਸੇ ਵੀ ਪ੍ਰੋਗਰਾਮ ਵਿੱਚ ਇੱਕੋ ਜਿਹੇ ਸ਼ਾਰਟਕਟ ਕੀਜ , ਸੇਵ ਕਰਨ ਲਈ Ctrl + S ਅਤੇ ਓਪਨ ਕਰਨ ਲਈ Ctrl + O ਹਨ ।
06:07 ਇਕਲਿਪਸ ਵਿੱਚ ਇਸ ਤਰ੍ਹਾਂ ਦੇ ਕਈ ਸਮਾਨ ਉਪਯੋਗਿਤ ਫੰਕਸ਼ੰਨ ਲਈ ਸ਼ਾਰਟਕਟ ਕੀਜ ਹਨ ।
06:12 Control F11 ਕੋਡ ਨੂੰ ਰਨ ਕਰਨ ਲਈ ਸ਼ਾਰਟਕਟ ਹੈ ।
06:16 ਹੁਣ ਇਸਦਾ ਅਭਿਆਸ ਕਰੋ । Ctrl ਨੂੰ ਦਬਾ ਕੇ ਰੱਖੋ ਅਤੇ F11 ਦਬਾਓ ਅਤੇ ਅਸੀ ਵੇਖਦੇ ਹਾਂ ਕਿ ਕੋਡ ਰਨ ਹੁੰਦਾ ਹੈ ਅਤੇ ਆਉਟਪੁਟ Hello ਪ੍ਰਿੰਟ ਹੁੰਦਾ ਹੈ ।
06:27 ਹੋਰ ਆਪਸ਼ਨਾਂ ਲਈ ਸ਼ਾਰਟਕਟ ਕੀਜ, ਮੇਨਿਊ ਵਿੱਚ ਜਾਕੇ ਪਤਾ ਕੀਤੀ ਜਾ ਸਕਦੀਆਂ ਹਨ । Run ਉੱਤੇ ਕਲਿਕ ਕਰੋ ।
06:33 ਅਤੇ ਧਿਆਨ ਦਿਓ ਕਿ ਆਪਸ਼ਨ ਦੇ ਰਾਇਟ ਵਿੱਚ , ਇੱਥੇ ਸ਼ਾਰਟਕਟ ਦਿੱਤਾ ਗਿਆ ਹੈ ।
06:40 ਇਸ ਲਈ Debug ਲਈ, ਸ਼ਾਰਟਕਟ F11 ਹੈ ।
06:45 ਇਹ ਇਕਲਿਪਸ ਦੀ ਪ੍ਰੋਗਰਾਮਿੰਗ ਵਿਸ਼ੇਸ਼ਤਾਵਾਂ ਦੀ ਇੱਕ ਛੋਟੀ ਪਰ ਜਿਆਦਾਤਰ ਉਪਯੋਗਿਤ ਸੂਚੀ ਹੈ । ਅਸੀ ਜਿਆਦਾ ਵਿਸ਼ੇਸ਼ਤਾਵਾਂ ਦੇ ਬਾਰੇ ਵਿੱਚ ਆਉਣ ਵਾਲੇ ਟਿਊਟੋਰਿਅਲਸ ਵਿੱਚ ਸਿਖਾਂਗੇ ।
06:56 ਇਸ ਦੇ ਨਾਲ ਅਸੀ ਇਸ ਟਿਊਟੋਰਿਅਲ ਦੀ ਅੰਤ ਉੱਤੇ ਆ ਗਏ ਹਾਂ । ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ ਕਿ ਇਕਲਿਪਸ ਦੀਆਂ ਪ੍ਰੋਗਰਾਮਿੰਗ ਵਿਸ਼ੇਸ਼ਤਾਵਾਂ ਦੀ ਵਰਤੋ ਕਿਵੇਂ ਕਰੀਏ , ਜਿਵੇਂ ਕੀ
07:04 ਆਟੋ ਕੰਪਲੀਸ਼ਨ ,ਸਿੰਟੇਕਸ ਹਾਇਲਾਇਟਿੰਗ ,
07:06 ਏਰਰ ਡਾਇਲਾਗ ਬਾਕਸ ਅਤੇ ਸ਼ਾਰਟਕਟ ਕੀਜ
07:10 ਇੱਕ ਅਸਾਇਨਮੈਂਟ ਦੇ ਰੁਪ ਵਿੱਚ . .
07:12 ਕਲਾਸ ਦੇ ਨਾਲ ਇੱਕ ਸਧਾਰਨ ਜਿਹਾ ਪ੍ਰੋਗਰਾਮ ਲਿਖਦੇ ਹਾਂ , ਜੋ ਕੀ Hello ਪ੍ਰਿੰਟ ਕਰੇ ।
07:17 ਨਾਲ ਹੀ ਇਕਲਿਪਸ ਦੀਆਂ ਸਾਰੀਆਂ ਪ੍ਰੋਗਰਾਮਿੰਗ ਵਿਸ਼ੇਸ਼ਤਾਵਾਂ ਨੂੰ ਲਾਗੂ ਕਰੋ ।
07:22 ਇਸਦੇ ਫੰਕਸ਼ੰਸ ਉੱਤੇ ਧਿਆਨ ਦਿਓ ।
07:25 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਦੇ ਬਾਰੇ ਜਿਆਦਾ ਜਾਣਨ ਲਈ
07:28 ਨਿਮਨ ਲਿੰਕ ਉੱਤੇ ਉਪਲੱਬਧ ਵਿੰਡੋ ਵੇਖੋ ।
07:30 ਇਹ ਪ੍ਰੋਜੇਕਟ ਨੂੰ ਸੰਖੇਪ ਵਿਚ ਦਸਦੀ ਹੈ ।
07:33 ਜੇਕਰ ਤੁਹਾਡੇ ਕੋਲ ਠੀਕ ਬੈਂਡਵਿਡਥ ਨਹੀਂ ਹੈ , ਤਾਂ ਤੁਸੀ ਇਸਨੂੰ ਡਾਉਨਲੋਡ ਕਰਕੇ ਵੀ ਵੇਖ ਸੱਕਦੇ ਹੋ ।
07:37 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ
07:39 ਸਪੋਕਨ ਟਿਊਟੋਰਿਅਲਸ ਦੀ ਵਰਤੋ ਕਰਕੇ ਵਰਕਸ਼ਾਪਾਂ ਲਗਾਉਂਦੀ ਹੈ ।
07:42 ਆਨਲਾਇਨ ਟੇਸਟ ਪਾਸ ਕਰਨ ਵਾਲਿਆਂ ਨੂੰ ਪ੍ਰਮਾਣ - ਪੱਤਰ ਵੀ ਦਿੱਤੇ ਜਾਂਦੇ ਹਨ ।
07:45 ਜਿਆਦਾ ਜਾਣਕਾਰੀ ਲਈ contact AT spoken HYPHEN tutorial DOT org ਉੱਤੇ ਲਿਖੋ ।
07:52 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ - ਟੂ - ਅ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ ।
07:56 ਇਹ ਭਾਰਤ ਸਰਕਾਰ ਦੀ MHRD ਦੇ "ਰਾਸ਼ਟਰੀ ਸਾਖਰਤਾ ਮਿਸ਼ਨ ਥ੍ਰੋ ICT " ਰਾਹੀਂ ਸੁਪੋਰਟ ਕੀਤਾ ਗਿਆ ਹੈ।
08:02 ਇਸ ਮਿਸ਼ਨ ਉੱਤੇ ਜਿਆਦਾ ਜਾਣਕਾਰੀ ਨਿਮਨ ਲਿੰਕ ਉੱਤੇ ਉਪਲੱਬਧ ਹੈ spoken HYPHEN tutorial DOT org SLASH NMEICT HYPHEN Intro
08:07 ਇਹ ਸਕਰਿਪਟ ਹਰਮੀਤ ਸੰਧੂ ਦੁਆਰਾ ਅਨੁਵਾਦਿਤ ਹੈ । ਆਈ ਆਈ ਟੀ ਮੁਂਬਈ ਵਲੋਂ ਮੈਂ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ ।

ਧੰਨਵਾਦ|

Contributors and Content Editors

Harmeet, PoojaMoolya